ੴ

ਸਿੱਖਬਾਣੀ · SikhBani

ਖਟੁ ਸਾਸਤ੍ਰ ਉਚਰਤ ਰਸਨਾਗਰ ਤੀਰਥ ਗਵਨ ਨ ਥੋਰੀ ॥

khatt saasatr ucharat rasanaagar teerath gavan na thoree
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1216 · 7 lines
Translations

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਮੋਹਨੀ ਮੋਹਤ ਰਹੈ; ਨ ਹੋਰੀ ॥

mohanee mohat rahai; na horee |

Sant Singh KhalsaThe Great Enticer Maya keeps enticing, and cannot be stopped.
Manmohan SinghMammon keeps on enticing away all. It can not be stopped with efforts to stop it.
Manmohan Singh (Punjabi)ਮਾਇਆ ਸਾਰਿਆਂ ਨੂੰ ਫਰੇਫਤਾ ਕਰੀ ਜਾਂਦੀ ਹੈ। ਰੋਕਣ ਦੁਆਰਾ, ਇਹ ਰੋਕੀ ਨਹੀਂ ਜਾ ਸਕਦੀ।
Fareedkot Teekaਮੋਹਨੀ ਮਾਯਾ (ਮੋਹਤ) ਠਗਤੀ ਰਹਤੀ ਹੈ (ਹੋਰੀ) ਹਟਕੀ ਨਹੀਂ ਰਹਤੀ॥
Prof. Sahib Singhਹੇ ਭਾਈ ! ਮੋਹਨੀ ਮਾਇਆ (ਜੀਵਾਂ ਨੂੰ) ਆਪਣੇ ਮੋਹ ਵਿਚ ਫਸਾਂਦੀ ਰਹਿੰਦੀ ਹੈ, ਕਿਸੇ ਪਾਸੋਂ ਰੋਕਿਆਂ ਰੁਕਦੀ ਨਹੀਂ।

ਪਦ ਅਰਥ ਮੋਹਨੀ = ਮਾਇਆ। ਹੋਰੀ = ਰੋਕੀ ਹੋਈ। ਰਹੈ ਨ = ਰੁਕਦੀ ਨਹੀਂ।

SikhNet (Spanish)Maya, la gran embustera, embruja a todos y nadie resiste sus encantos,

ਸਾਧਿਕ ਸਿਧ ਸਗਲ ਕੀ ਪਿਆਰੀ; ਤੁਟੈ ਨ. ਕਾਹੂ ਤੋਰੀ ॥੧॥ ਰਹਾਉ ॥

saadhik sidh sagal kee piaaree; tuttai na. kaahoo toree |1| rahaau |

Sant Singh KhalsaShe is the Beloved of all the Siddhas and seekers; no one can fend her off. ||1||Pause||
Manmohan SinghShe is the sweetheart of all the strivers and adepts, By anyone's warding off, she can he warded not off. Pause.
Manmohan Singh (Punjabi)ਉਹ ਸਾਰਿਆਂ ਅਭਿਆਸੀਆਂ ਅਤੇ ਪੁਰਨ ਪੁਰਸ਼ਾ ਦੀ ਦਿਲਬਰ ਹੈ। ਕਿਸੇ ਜਣੇ ਦੇ ਪਰੇ ਹਟਾਉਣ ਦੁਆਰਾ, ਉਹ ਪਰੇ ਨਹੀਂ ਹਟਦੀ। ਠਹਿਰਾਉ।
Fareedkot Teeka(ਸਾਧਿਕ) ਸਾਧਨ ਕਰਨੇ ਵਾਲੇ ਔਰ ਸਿਧ ਜੋ ਹੈਂ ਸਭ ਕੀ ਪ੍ਯਾਰੀ ਹੈ, ਕਿਸੀ ਕੀ ਤੋਰੀ ਹੂਈ ਤੂਟਤੀ ਨਹੀਂ ਹੈ॥੧॥ ਰਹਾਉ ॥
Prof. Sahib Singhਜੋਗ-ਸਾਧਨਾ ਕਰਨ ਵਾਲੇ ਸਾਧੂ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ-(ਮਾਇਆ ਇਹਨਾਂ) ਸਭਨਾਂ ਦੀ ਹੀ ਪਿਆਰੀ ਹੈ। ਕਿਸੇ ਪਾਸੋਂ (ਉਸ ਦਾ ਪਿਆਰ) ਤੋੜਿਆਂ ਟੁੱਟਦਾ ਨਹੀਂ ॥੧॥ ਰਹਾਉ ॥

ਪਦ ਅਰਥ ਸਾਧਿਕ = ਜੋਗ-ਸਾਧਨ ਕਰਨ ਵਾਲੇ। ਸਿਧ = ਸਿੱਧ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਕਾਹੂ = ਕਿਸੇ ਪਾਸੋਂ। ਤੋਰੀ = ਤੋੜੀ ਹੋਈ ॥੧॥ ਰਹਾਉ ॥

SikhNet (Spanish)atrae el corazón aun de los ascetas, de los adeptos, y nadie es capaz de romper sus amarras. (1-Pausa)

ਖਟੁ ਸਾਸਤ੍ਰ, ਉਚਰਤ ਰਸਨਾਗਰ; ਤੀਰਥ ਗਵਨ, ਨ ਥੋਰੀ ॥

khatt saasatr, ucharat rasanaagar; teerath gavan, na thoree |

Sant Singh KhalsaReciting the six Shaastras and visiting sacred shrines of pilgrimage do not decrease her power.
Manmohan SinghHer effect is lessened not, even if the mortal utters the six Shastras with his tongue and visits the holies.
Manmohan Singh (Punjabi)ਭਾਵੇਂ ਪ੍ਰਾਣੀ ਆਪਣੀ ਜੀਭ ਨਾਲ ਛੇ ਸ਼ਾਸਤਰ ਉਚਾਰਨ ਕਰੇ ਅਤੇ ਧਰਮ ਅਸਥਾਨਾਂ ਦੀ ਯਾਤਰਾ ਭੀ ਕਰੇ ਤਾਂ ਭੀ ਉਸ ਦਾ ਦਾ ਅਸਰ ਘਟਦਾ ਨਹੀਂ।
Fareedkot Teekaਜੋ ਪੁਰਸ ਛੇ ਸ਼ਾਸਤ੍ਰੋਂ ਕਾ (ਰਸਨਾਗਰ) ਮੁਖ ਸੇ ਉਚਾਰਨ ਕਰਤਾ ਹੈ ਔਰ ਜੋ ਤੀਰਥੋਂ ਪਰ ਗਵਨ ਕਰਤਾ ਹੈ, ਤਿਨ ਸੇ ਭੀ ਥੋਰੀ ਨਹੀਂ ਹੋਤੀ, ਭਾਵ ਸੇ ਅਧਕ ਹੋਤੀ ਹੈ॥
Prof. Sahib Singhਛੇ ਸ਼ਾਸਤ੍ਰ ਮੂੰਹ-ਜ਼ਬਾਨੀਂ ਉਚਾਰਿਆਂ, ਤੀਰਥਾਂ ਦਾ ਰਟਨ ਕੀਤਿਆਂ ਭੀ (ਮਾਇਆ ਵਾਲੀ ਪ੍ਰੀਤ) ਘਟਦੀ ਨਹੀਂ ਹੈ।

ਪਦ ਅਰਥ ਖਟੁ = ਛੇ। ਰਸਨਾਗਰ = ਰਸਨਾ-ਅੱਗ੍ਰ, ਮੂੰਹ-ਜ਼ਬਾਨੀ। ਨਾ ਥੋਰੀ = ਘਟਦੀ ਨਹੀਂ।

SikhNet (Spanish)Si, sus efectos no disminuyen ni aún visitando los lugares de peregrinaje o recitando con los labios los seis Shastras.

ਪੂਜਾ ਚਕ੍ਰ ਬਰਤ ਨੇਮ ਤਪੀਆ; ਊਹਾ ਗੈਲਿ. ਨ ਛੋਰੀ ॥੧॥

poojaa chakr barat nem tapeea; aoohaa gail. na chhoree |1|

Sant Singh KhalsaDevotional worship, ceremonial religious marks, fasting, vows and penance - none of these will make her release her hold. ||1||
Manmohan SinghWorship, religious marks, fasting, vow and penance; through them too she leaves not one's pursuit.
Manmohan Singh (Punjabi)ਉਪਾਸ਼ਨਾ, ਧਾਰਮਕ ਚਿੰਨ੍ਹ, ਉਪਹਾਸ, ਪ੍ਰਤੱਗਿਆ ਅਤੇ ਤਪੱਸਿਆ ਉਨ੍ਹਾਂ ਦੇ ਰਾਹੀਂ ਭੀ ਉਹ ਜੀਵ ਦਾ ਪਿੱਛਾ ਨਹੀਂ ਛੱਡਦੀ।
Fareedkot Teekaਪੁਨਹ ਜੋ ਪੂਜਾ ਕਰਤਾ ਹੈ, (ਚਕ੍ਰ) ਤਿਲਕ ਲਗਾਵਤਾ ਹੈ, ਬ੍ਰਤ ਔਰ ਨੇਮ ਭੀ ਕਰਤਾ ਹੈ ਔ ਜੋ ਤਪ ਕਰਤਾ ਹੈ, ਮਾਯਾ ਐਸੀ ਪ੍ਰਬਲ ਹੈ ਊਹਾਂ ਭੀ ਉਨ ਕਾ (ਗੈਲ) ਪੀਛਾ ਨਹੀਂ ਛੋਡਤੀ ਹੈ॥੧॥
Prof. Sahib Singhਅਨੇਕਾਂ ਲੋਕ ਹਨ ਦੇਵ-ਪੂਜਾ ਕਰਨ ਵਾਲੇ, (ਆਪਣੇ ਸਰੀਰ ਉੱਤੇ ਗਣੇਸ਼ ਆਦਿਕ ਦੇ) ਨਿਸ਼ਾਨ ਲਾਣ ਵਾਲੇ, ਵਰਤ ਆਦਿਕਾਂ ਦੇ ਨੇਮ ਨਿਬਾਹੁਣ ਵਾਲੇ, ਤਪ ਕਰਨ ਵਾਲੇ। ਪਰ ਮਾਇਆ ਉਥੇ ਭੀ ਪਿੱਛਾ ਨਹੀਂ ਛੱਡਦੀ (ਖ਼ਲਾਸੀ ਨਹੀਂ ਕਰਦੀ) ॥੧॥

ਪਦ ਅਰਥ ਚਕ੍ਰ = ਪਿੰਡੇ ਉਤੇ ਗਣੇਸ਼ ਆਦਿਕ ਦੇ ਨਿਸ਼ਾਨ। ਊਹਾ = ਉਥੇ ਭੀ। ਗੈਲਿ = ਪਿੱਛਾ। ਨ ਛੋਰੀ = ਨਹੀਂ ਛੱਡਦੀ ॥੧॥

SikhNet (Spanish)Tampoco se libera uno de ella mediante ayunos, trabajos, penitencias o rutinas religiosas. (1)

ਅੰਧ ਕੂਪ ਮਹਿ, ਪਤਿਤ ਹੋਤ ਜਗੁ; ਸੰਤਹੁ. ਕਰਹੁ ਪਰਮ ਗਤਿ ਮੋਰੀ ॥

andh koop meh, patit hot jag; santahu. karahu param gat moree |

Sant Singh KhalsaThe world has fallen into the deep dark pit. O Saints, please bless me with the supreme status of salvation.
Manmohan SinghThe world is falling into the blind well, O saints, bless ye me with the supreme status of salvation.
Manmohan Singh (Punjabi)ਸੰਸਾਰੀ ਅੰਨ੍ਹੇ ਖੂਹ ਵਿੱਚ ਡਿੱਗ ਰਿਹਾ ਹੈ। ਹੇ ਸਾਧੂਓ! ਤੁਸੀਂ ਮੈਨੂੰ ਮੁਕਤੀ ਦਾ ਮਹਾਨ ਮਰਤਬਾ ਪਰਦਾਨ ਕਰੋ।
Fareedkot Teekaਤਾਂ ਤੇ (ਜਗੁ) ਜੀਵ ਸੰਸਾਰ ਰੂਪ ਅੰਧੇ ਕੂਏ ਮੇਂ (ਪਤਿਤ) ਪੜਾ ਹੂਆ ਹੈ, ਹੇ ਸੰਤੋਂ! ਮੇਰੀ ਪਰਮ ਗਤੀ ਕਰੋ॥
Prof. Sahib Singhਹੇ ਸੰਤ ਜਨੋ! ਜਗਤ ਮਾਇਆ ਦੇ ਮੋਹ ਦੇ ਅੰਨ੍ਹੇ ਖੂਹ ਵਿਚ ਡਿੱਗ ਰਿਹਾ ਹੈ (ਤੁਸੀਂ ਮਿਹਰ ਕਰੋ) ਮੇਰੀ ਉੱਚੀ ਆਤਮਕ ਅਵਸਥਾ ਬਣਾਓ (ਅਤੇ ਮੈਨੂੰ ਮਾਇਆ ਦੇ ਪੰਜੇ ਵਿਚੋਂ ਬਚਾਓ)।

ਪਦ ਅਰਥ ਅੰਧ ਕੂਪ ਮਹਿ = (ਮਾਇਆ ਦੇ ਮੋਹ ਦੇ) ਅੰਨ੍ਹੇ ਖੂਹ ਵਿਚ। ਪਤਿਤ ਹੋਤ = ਡਿੱਗਦਾ ਹੈ। ਸੰਤਹੁ = ਹੇ ਸੰਤ ਜਨੋ! ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਮੋਰੀ = ਮੇਰੀ।

SikhNet (Spanish)Oh Santos, la impiedad contamina al mundo, encerrado en el pozo oscuro y profundo de la ignorancia.

ਸਾਧਸੰਗਤਿ ਨਾਨਕੁ ਭਇਓ ਮੁਕਤਾ; ਦਰਸਨੁ ਪੇਖਤ ਭੋਰੀ ॥੨॥੩੭॥੬੦॥

saadhasangat naanak bheo mukataa; darasan pekhat bhoree |2|37|60|

Sant Singh KhalsaIn the Saadh Sangat, the Company of the Holy, Nanak has been liberated, gazing upon the Blessed Vision of their Darshan, even for an instant. ||2||37||60||
Manmohan SinghSeeing the Lord's vision even for a moment, Nanak has been emancipated, through the saints society.
Manmohan Singh (Punjabi)ਇਕ ਮੁਹਤ ਭਰ ਨਹੀਂ ਭੀ ਸੁਆਮੀ ਦਾ ਦੀਦਾਰ ਦੇਖਣ ਦੁਆਰ, ਸਤਿਸੰਗਤ ਰਾਹੀਂ, ਨਾਨਕ ਮੁਕਤ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੰਤੋਂ ਕੀ ਸੰਗਤਿ ਕਰ ਭੋਰੀ ਮਾਤ੍ਰ ਦਰਸ਼ਨ ਦੇਖਨੇ ਕਰ ਕੇ ਮੁਕਤ ਹੂਆ ਹੂੰ॥੨॥੩੭॥੬੦॥
Prof. Sahib Singhਹੇ ਨਾਨਕ! ਜਿਹੜਾ ਮਨੁੱਖ ਸਾਧ ਸੰਗਤ ਵਿਚ (ਪਰਮਾਤਮਾ ਦਾ) ਥੋੜਾ ਜਿਤਨਾ ਭੀ ਦਰਸਨ ਕਰਦਾ ਹੈ, (ਉਹ ਮਾਇਆ ਦੇ ਪੰਜੇ ਤੋਂ) ਆਜ਼ਾਦ ਹੋ ਜਾਂਦਾ ਹੈ ॥੨॥੩੭॥੬੦॥

ਪਦ ਅਰਥ ਮੁਕਤਾ = {ਮਾਇਆ ਦੇ ਪੰਜੇ ਤੋਂ) ਆਜ਼ਾਦ। ਭੋਰੀ = ਥੋੜਾ ਕੁ ਹੀ ॥੨॥੩੭॥੬੦॥

SikhNet (Spanish)Oh, Salva a este mundo y a mí también. Nanak ha sido emancipado a través de los Santos, teniendo la Visión de Dios sólo por un momento. (2-37-60)
Answers quote the Granth verbatim with Ang citations. AI commentary is not Gurbani and not a religious ruling.