ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Quinto Canal Divino.
ਬੰਧਨ ਕਾਟੇ ਆਪਿ ਪ੍ਰਭਿ; ਹੋਆ ਕਿਰਪਾਲ ॥
bandhan kaatte aap prabh; hoaa kirapaal |
Sant Singh KhalsaMy bonds have been snapped; God Himself has become compassionate.
Manmohan SinghBecoming merciful, the Lord has himself snapped my bonds.
Manmohan Singh (Punjabi)ਮਿਹਰਬਾਨ ਹੋ ਕੇ, ਮਾਲਕ ਨੇ ਖੁਦ ਹੀ ਮੇਰੇ ਜੁੜ ਕੱਟ ਛੱਡੇ ਹਨ।
Fareedkot Teekaਸਰਬ ਬੰਧਨ ਆਪ (ਪ੍ਰਭਿ) ਸ੍ਵਾਮੀ ਨੇ ਕਾਟ ਦੀਏ ਹੈਂ ਅਰ ਹਮਾਰੇ ਪਰ ਕ੍ਰਿਪਾਲ ਹੂਆ ਹੈ॥
Prof. Sahib Singh(ਹੇ ਭਾਈ! ਜਿਸ ਮਨੁੱਖ ਉਤੇ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ) ਪ੍ਰਭੂ ਨੇ ਆਪ (ਉਸ ਦੇ ਸਾਰੇ) ਬੰਧਨ ਕੱਟ ਦਿੱਤੇ, ਪ੍ਰਭੂ ਉਸ ਮਨੁੱਖ ਉਤੇ ਦਇਆਵਾਨ ਹੋ ਗਿਆ।ਪਦ ਅਰਥ ਪ੍ਰਭਿ = ਪ੍ਰਭੂ ਨੇ। ਕਿਰਪਾਲ = {ਕਿਰਪਾ-ਆਲਯ} ਦਇਆਵਾਨ।
SikhNet (Spanish)El Señor ha sido Compasivo conmigo y ha cortado mis amarras.
ਦੀਨ ਦਇਆਲ ਪ੍ਰਭ ਪਾਰਬ੍ਰਹਮ; ਤਾ ਕੀ ਨਦਰਿ ਨਿਹਾਲ ॥੧॥
deen deaal prabh paarabraham; taa kee nadar nihaal |1|
Sant Singh KhalsaThe Supreme Lord God is Merciful to the meek; by His Glance of Grace, I am in ecstasy. ||1||
Manmohan SinghThe Supreme Lord Master is merciful to the meek. By His gracious glance, I am ecstasies.
Manmohan Singh (Punjabi)ਸ਼ਰੋਮਣੀ ਸਾਹਿਬ ਮਾਲਕ ਮਸਕੀਨਾ ਤੇ ਮਿਹਰਬਾਨ ਹੈ। ਉਸ ਦੀ ਦਇਆ-ਦ੍ਰਿਸ਼ਟੀ ਦੁਆਰਾ ਮੈਂ ਪਰਮ ਪ੍ਰਸੰਨ ਹੋ ਗਿਆ ਹਾਂ।
Fareedkot Teekaਦੀਨੋਂ ਪਰ ਦਿਆਲ ਸਰਬ ਕਾ ਸ੍ਵਾਮੀ ਜੋ ਪਾਰਬ੍ਰਹਮ ਹੈ, ਤਿਸ ਕੀ (ਨਦਰਿ) ਕ੍ਰਿਪਾ ਦ੍ਰਿਸਟੀ ਤੇ ਹਮ ਨਿਹਾਲ ਹੂਏ ਹੈਂ॥੧॥
Prof. Sahib Singh(ਹੇ ਭਾਈ!) ਪ੍ਰਭੂ ਪਾਰਬ੍ਰਹਮ ਦੀਨਾਂ ਉਤੇ ਦਇਆ ਕਰਨ ਵਾਲਾ ਹੈ (ਜਿਸ ਭੀ ਗ਼ਰੀਬ ਉਤੇ ਪ੍ਰਭੂ ਨਿਗਾਹ ਕਰਦਾ ਹੈ) ਉਹ ਮਨੁੱਖ ਉਸ (ਪ੍ਰਭੂ) ਦੀ ਨਿਗਾਹ ਨਾਲ ਆਨੰਦ-ਭਰਪੂਰ ਹੋ ਜਾਂਦਾ ਹੈ ॥੧॥ਪਦ ਅਰਥ ਨਦਰਿ = ਨਿਗਾਹ। ਨਿਹਾਲ = ਆਨੰਦ-ਭਰਪੂਰ ॥੧॥
SikhNet (Spanish)El Señor Supremo, nuestro Maestro, tiene Compasión del débil y Su Mirada de Gracia nos bendice a todos. (1)
ਗੁਰਿ ਪੂਰੈ ਕਿਰਪਾ ਕਰੀ; ਕਾਟਿਆ ਦੁਖੁ ਰੋਗੁ ॥
gur poorai kirapaa karee; kaattiaa dukh rog |
Sant Singh KhalsaThe Perfect Guru has shown mercy to me, and eradicated my pains and illnesses.
Manmohan SinghThe Perfect Guru has shown mercy unto me and has stilled my ailments and ills.
Manmohan Singh (Punjabi)ਪੂਰਨ ਗੁਰਾਂ ਨੇ ਮੇਰੇ ਉਤੇ ਮਿਹਰ ਧਾਰੀ ਹੈ ਅਤੇ ਮੇਰੀਆਂ ਪੀੜਾਂ ਤੇ ਬੀਮਾਰੀਆਂ ਕੱਟ ਦਿੱਤੀਆਂ ਹਨ।
Fareedkot Teekaਪੂਰੇ ਸਤਿਗੁਰ ਨਾਨਕ ਦੇਵ ਜੀ ਨੇ ਅਬ ਕ੍ਰਿਪਾ ਕਰੀ ਹੈ, ਜੋ ਅਤੀ ਰੋਗ ਵਾ ਰੋਗ ਜੰਨ੍ਯ ਦੁਖ ਕਾਟ ਦੀਆ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਉੱਤੇ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ, ਉਸ ਮਨੁੱਖ ਦਾ (ਹਰੇਕ) ਦੁੱਖ (ਹਰੇਕ) ਰੋਗ ਦੂਰ ਹੋ ਜਾਂਦਾ ਹੈ।ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ।
SikhNet (Spanish)Por la Gracia Perfecta del Guru el mal de mis deseos y el dolor de mis errores son sosegados;
ਮਨੁ ਤਨੁ ਸੀਤਲੁ ਸੁਖੀ ਭਇਆ; ਪ੍ਰਭ ਧਿਆਵਨ ਜੋਗੁ ॥੧॥ ਰਹਾਉ ॥
man tan seetal sukhee bheaa; prabh dhiaavan jog |1| rahaau |
Sant Singh KhalsaMy mind and body have been cooled and soothed, meditating on God, most worthy of meditation. ||1||Pause||
Manmohan SinghMeditating on the Lord, who is worthy of meditation, my soul and body have been pacified and comforted. Pause.
Manmohan Singh (Punjabi)ਸਿਮਰਨ ਕਰਨ ਦੇ ਲਾਇਕ ਸੁਆਮੀ ਦਾ ਸਿਮਰਨ ਕਰਨ ਦੁਆਰਾ, ਮੇਰੀ ਆਤਮਾ ਤੇ ਦੇਹ ਸ਼ਾਂਤ ਅਤੇ ਸੁਖਾਲੇ ਹੋ ਗਏ ਹਨ। ਠਹਿਰਾਉ।
Fareedkot Teekaਤਨ ਕੇ ਸੁਖੀ ਹੋਣੇ ਤੇ ਮਨ ਸੀਤਲ ਭਯਾ ਹੈ। ਪ੍ਰਭੂ ਧਿਆਵਣੇ ਯੋਗ ਕੋ ਮਨ ਮੇਂ ਧਯਾਯਾ ਹੈ॥੧॥ ਰਹਾਉ ॥
Prof. Sahib Singhਧਿਆਵਣ-ਜੋਗ ਪ੍ਰਭੂ ਦਾ ਧਿਆਨ ਧਰ ਕੇ ਉਸ ਦਾ ਮਨ ਉਸ ਦਾ ਹਿਰਦਾ ਠੰਢਾ-ਠਾਰ ਹੋ ਜਾਂਦਾ ਹੈ, ਉਹ ਮਨੁੱਖ ਸੁਖੀ ਹੋ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਸੀਤਲੁ = ਠੰਢਾ, ਸ਼ਾਂਤ। ਧਿਆਵਨ ਜੋਗੁ = ਜਿਸ ਦਾ ਧਿਆਨ ਧਰਨਾ ਚਾਹੀਦਾ ਹੈ ॥੧॥ ਰਹਾਉ ॥
SikhNet (Spanish)mi cuerpo y mi mente están confortados y se conservan en Paz. Sí, en realidad vale la pena vivir en el Señor. (1-Pausa)
ਅਉਖਧੁ ਹਰਿ ਕਾ ਨਾਮੁ ਹੈ; ਜਿਤੁ ਰੋਗੁ. ਨ ਵਿਆਪੈ ॥
aaukhadh har kaa naam hai; jit rog. na viaapai |
Sant Singh KhalsaThe Name of the Lord is the medicine to cure all disease; with it, no disease afflicts me.
Manmohan SinghGod's name is the panacea, by virtue of which no malady afflicts the mortal.
Manmohan Singh (Punjabi)ਰੱਬ ਦਾ ਨਾਮ ਇਕ ਦਵਾਈ ਹੈ, ਜਿਸ ਦੀ ਬਰਕਤ ਦੁਆਰਾ ਪ੍ਰਾਣੀ ਨੂੰ ਕੋਈ ਬੀਮਾਰੀ ਨਹੀਂ ਸਤਾਉਂਦੀ।
Fareedkot Teekaਤਾਂ ਤੇ ਹਰੀ ਕਾ ਨਾਮ ਹੀ ਪਰਮ ਔਸਧੀ ਹੈ, ਜਿਸ ਕੇ ਜਪਣੇ ਸੇ ਕੋਈ ਰੋਗ ਨਹੀਂ ਵਿਆਪਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ (ਇਕ ਐਸੀ) ਦਵਾਈ ਹੈ ਜਿਸ ਦੀ ਬਰਕਤਿ ਨਾਲ (ਕੋਈ ਭੀ) ਰੋਗ ਜ਼ੋਰ ਨਹੀਂ ਪਾ ਸਕਦਾ।ਪਦ ਅਰਥ ਅਉਖਧੁ = ਦਵਾਈ। ਜਿਤੁ = ਜਿਸ (ਅਉਖਧ) ਦੀ ਰਾਹੀਂ। ਨ ਵਿਆਪੈ = ਜ਼ੋਰ ਨਹੀਂ ਪਾ ਸਕਦਾ।
SikhNet (Spanish)El Nombre del Señor es la Cura de todo; estando bendecidos por Él, ningún mal nos aflige.
ਸਾਧਸੰਗਿ ਮਨਿ ਤਨਿ ਹਿਤੈ; ਫਿਰਿ ਦੂਖੁ. ਨ ਜਾਪੈ ॥੨॥
saadhasang man tan hitai; fir dookh. na jaapai |2|
Sant Singh KhalsaIn the Saadh Sangat, the Company of the Holy, the mind and body are tinged with the Lord's Love, and I do not suffer pain any longer. ||2||
Manmohan SinghIn the society of saints, man's soul and body are imbued with the Lord's love and he suffers not pain again.
Manmohan Singh (Punjabi)ਸਤਿ ਸੰਗਤ ਅੰਦਰ ਇਨਸਾਨ ਦੀ ਜਿੰਦੜੀ ਤੇ ਦੇਹ ਪ੍ਰਭੂ ਦੇ ਪ੍ਰੇਮ ਨਾਲ ਰੰਗੇ ਜਾਂਦੇ ਹਨ ਅਤੇ ਉਹ ਮੁੜ ਕੇ ਤਕਲੀਫ ਨਹੀਂ ਉਠਾਉਂਦੇ।
Fareedkot Teekaਸੰਤਾਂ ਕੀ ਸੰਗਤ ਮੇਂ ਮਿਲ ਕਰ ਮਨ ਤਨ ਸੇ ਹਿਤ ਕਰ ਨਾਮ ਕੋ ਜੋ ਜਪੈ ਤੋ ਪੁਨਾ ਕੋਈ ਦੁਖ ਨ (ਜਾਪੈ) ਜਾਣੀਤਾ॥੨॥
Prof. Sahib Singhਜਦੋਂ ਗੁਰੂ ਦੀ ਸੰਗਤਿ ਵਿਚ ਟਿਕ ਕੇ (ਮਨੁੱਖ ਦੇ) ਮਨ ਵਿਚ ਤਨ ਵਿਚ (ਹਰਿ-ਨਾਮ) ਪਿਆਰਾ ਲੱਗਣ ਲੱਗ ਪੈਂਦਾ ਹੈ, ਤਦੋਂ (ਮਨੁੱਖ ਨੂੰ) ਕੋਈ ਦੁੱਖ ਮਹਿਸੂਸ ਨਹੀਂ ਹੁੰਦਾ ॥੨॥ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਹਿਤੈ = (ਨਾਮ-ਦਵਾਈ) ਪਿਆਰੀ ਲੱਗਦੀ ਹੈ। ਨ ਜਾਪੈ = ਨਹੀਂ ਜਾਪਦਾ, ਪ੍ਰਤੀਤ ਨਹੀਂ ਹੁੰਦਾ ॥੨॥
SikhNet (Spanish)Nuestro cuerpo y nuestra mente se enamoran de los Santos y no conocemos el dolor (2)
ਹਰਿ ਹਰਿ. ਹਰਿ ਹਰਿ ਜਾਪੀਐ; ਅੰਤਰਿ ਲਿਵ ਲਾਈ ॥
har har. har har jaapeeai; antar liv laaee |
Sant Singh KhalsaI chant the Name of the Lord, Har, Har, Har, Har, lovingly centering my inner being on Him.
Manmohan SinghSeeking the shelter of the saints, my sins are dispelled and I am rendered pure.
Manmohan Singh (Punjabi)ਆਪਣੇ ਮਨ ਅੰਦਰ ਪ੍ਰੀਤ ਧਾਰਨ ਕਰ ਕੇ, ਮੈਂ ਸੁਆਮੀ ਮਾਲਕ ਵਾਹਿਗੁਰੂ ਦਾ ਨਾਮ ਦਾ ਉਚਾਰਨ ਕਰਦਾ ਹਾਂ।
Fareedkot Teekaਅੰਤ੍ਰੀਵ (ਲਿਵ) ਬ੍ਰਿਤੀ ਕੋ ਲਗਾਇ ਕਰ ਕੇ ਜਬ ਹਰਿ ਹਰਿ ਨਾਮ ਕੋ ਹੀ ਜਪੀਐ॥
Prof. Sahib Singhਹੇ ਭਾਈ! ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰ ਸੁਰਤ ਜੋੜ ਕੇ, ਸਦਾ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ।ਪਦ ਅਰਥ ਜਾਪੀਐ = ਜਪਣਾ ਚਾਹੀਦਾ ਹੈ। ਅੰਤਰਿ = (ਮਨ ਦੇ) ਅੰਦਰ। ਲਾਈ = ਲਾਇ, ਲਾ ਕੇ।
SikhNet (Spanish)Entonado en Él contemplo Su Nombre;
ਕਿਲਵਿਖ ਉਤਰਹਿ ਸੁਧੁ ਹੋਇ; ਸਾਧੂ ਸਰਣਾਈ ॥੩॥
kilavikh utareh sudh hoe; saadhoo saranaaee |3|
Sant Singh KhalsaSinful mistakes are erased and I am sanctified, in the Sanctuary of the Holy Saints. ||3||
Manmohan SinghHe who hears and utters the praise of God's Name; his calamities are warded off.
Manmohan Singh (Punjabi)ਸੰਤਾਂ ਦੀ ਪਨਾਹ ਲੈਣ ਦੁਆਰਾ ਮੇਰੇ ਪਾਪ ਦੂਰ ਹੋ ਗਏ ਹਨ ਅਤੇ ਮੈਂ ਪਵਿੱਤਰ ਹੋ ਗਿਆ ਹਾਂ।
Fareedkot Teekaਤਬ ਸੰਪੂਰਨ (ਕਿਲਵਿਖ) ਪਾਪ ਉਤਰ ਜਾਤੇ ਹੈਂ ਔਰ ਸੰਤ ਜਨਾ ਕੀ ਸਰਣ ਹੋਣੇ ਤੇ ਮਨੁ ਸੁਧ ਹੋ ਜਾਤਾ ਹੈ॥੩॥
Prof. Sahib Singh(ਇਸ ਤਰ੍ਹਾਂ ਸਾਰੇ) ਪਾਪ (ਮਨ ਤੋਂ) ਲਹਿ ਜਾਂਦੇ ਹਨ, (ਮਨ) ਪਵਿੱਤਰ ਹੋ ਜਾਂਦਾ ਹੈ ॥੩॥ਪਦ ਅਰਥ ਕਿਲਵਿਖ = (ਸਾਰੇ) ਪਾਪ। ਸੁਧੁ = ਪਵਿਤ੍ਰ। ਸਾਧ = ਗੁਰੂ ॥੩॥
SikhNet (Spanish)sí, soy purgado de mis errores y purificado en el Refugio de los Santos.(3)
ਸੁਨਤ ਜਪਤ. ਹਰਿ ਨਾਮ ਜਸੁ; ਤਾ ਕੀ ਦੂਰਿ ਬਲਾਈ ॥
sunat japat. har naam jas; taa kee door balaaee |
Sant Singh KhalsaMisfortune is kept far away from those who hear and chant the Praises of the Lord's Name.
Manmohan SinghOne who utters and hears praises of the Lord, his afflictions are removed.
Manmohan Singh (Punjabi)ਜੋ ਰੱਬ ਦੇ ਨਾਮ ਦੀ ਮਹਿਮਾ ਨੂੰ ਸੁਣਦਾ ਤੇ ਉਚਾਰਨ ਕਰਦਾ ਹੈ ਉਸ ਦੇ ਦੁਖ ਦੂਰ ਹੋ ਜਾਂਦੇ ਹਨ।
Fareedkot Teekaਜੋ ਜਨ ਹਰੀ ਕੇ ਨਾਮ ਕਾ ਜਸੁ ਸ੍ਰਵਣੋਂ ਦ੍ਵਾਰਾ ਸੁਣਤੇ ਹੈਂ ਔ ਮੁਖ ਸੇ ਜਪਤੇ ਹੈਂ, ਤਿਨੋਂ ਕੀ ਅਵਿਦ੍ਯਾਰੂਪੀ ਬਲਾਈ ਦੂਰ ਹੋ ਜਾਤੀ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਨਾਮ ਦੀ ਵਡਿਆਈ ਸੁਣਦਿਆਂ ਤੇ ਜਪਦਿਆਂ ਉਸ ਮਨੁੱਖ ਦੀ ਹਰੇਕ ਬਲਾ (ਬਿਪਤਾ) ਦੂਰ ਹੋ ਜਾਂਦੀ ਹੈ।ਪਦ ਅਰਥ ਜਸੁ = ਸੋਭਾ, ਵਡਿਆਈ। ਨਾਮ ਜਸੁ = ਨਾਮ ਦੀ ਵਡਿਆਈ। ਤਾ ਕੀ = ਉਸ (ਮਨੁੱਖ) ਦੀ। ਬਲਾਈ = ਬਲਾ, ਬਿਪਤਾ।
SikhNet (Spanish)El que escucha y contempla el Nombre del Señor es curado de todos sus males.
ਮਹਾ ਮੰਤ੍ਰੁ ਨਾਨਕੁ ਕਥੈ; ਹਰਿ ਕੇ ਗੁਣ ਗਾਈ ॥੪॥੨੩॥੫੩॥
mahaa mantru naanak kathai; har ke gun gaaee |4|23|53|
Sant Singh KhalsaNanak chants the Mahaa Mantra, the Great Mantra, singing the Glorious Praises of the Lord. ||4||23||53||
Manmohan SinghNanak's main message is that O man sing thou the Lord's praise.
Manmohan Singh (Punjabi)ਗੁਰੂ ਜੀ ਮੁਖ ਉਪਦੇਸ਼ ਇਹ ਦੇਂਦੇ ਹਨ ਕਿ ਇਨਸਾਨ ਤੂੰ ਸੁਆਮੀ ਦੀ ਸਿਫ਼ਤ-ਸ਼ਲਾਘਾ ਅਲਾਪ।
Fareedkot Teekaਮਹਾ ਮੰਤ੍ਰ ਰੂਪੀ ਨਾਮ ਕੋ ਕਥਨ ਕਰਤੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਹਮ ਸਦਾ ਹਰੀ ਕੇ ਗੁਣਾਂ ਕੋ ਗਾਵਤੇ ਹੈਂ॥੪॥੨੩॥੫੩॥☬ਉਪਦੇਸ ਕਰਤੇ ਹੈਂ:
Prof. Sahib Singhਨਾਨਕ (ਇਕ) ਸਭ ਤੋਂ ਵੱਡਾ ਮੰਤ੍ਰ ਦੱਸਦਾ ਹੈ (ਮੰਤ੍ਰ ਇਹ ਹੈ ਕਿ ਜੇਹੜਾ ਮਨੁੱਖ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ (ਉਸ ਦਾ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ) ॥੪॥੨੩॥੫੩॥ਪਦ ਅਰਥ ਮਹਾ ਮੰਤ੍ਰੁ = ਸਭ ਤੋਂ ਵੱਡਾ ਮੰਤਰ। ਗਾਈ = ਗਾਏ, ਗਾਂਦਾ ਹੈ ॥੪॥੨੩॥੫੩॥
SikhNet (Spanish)Nanak recita el Mantra Grandioso del Nombre y canta siempre la Alabanza del Señor. (4-23-53)