ਬਿਲਾਵਲੁ ਮਹਲਾ ੫ ॥
bilaaval mahalaa 5 | Ang 813
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਇਹੁ ਸਾਗਰੁ ਸੋਈ ਤਰੈ; ਜੋ ਹਰਿ ਗੁਣ ਗਾਏ ॥
eihu saagar soee tarai; jo har gun gaae | Ang 813
Sant Singh KhalsaHe alone crosses over this world-ocean, who sings the Glorious Praises of the Lord.
Manmohan SinghHe alone crosses this world-ocean, who sings the Lord's praises.
Manmohan Singh (Punjabi)ਕੇਵਲ ਉਹ ਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਹੁੰਦਾ ਹੈ, ਜੋ ਪ੍ਰਭੂ ਦੀਆਂ ਸਿਫਤਾਂ ਗਾਇਨ ਕਰਦਾ ਹੈ।
Fareedkot Teekaਹੇ ਭਾਈ! ਇਸ ਸੰਸਾਰ ਸਮੁੰਦ੍ਰ ਕੋ ਸੋਈ ਸੰਤ ਜਨ ਤਰੇ ਹੈਂ, ਜਿਨੋਂ ਨੇ ਤਿਸ ਹਰੀ ਕੇ ਗੁਣਾਂ ਕੋ ਗਾਯਨ ਕੀਆ ਹੈ॥
Prof. Sahib Singh(ਹੇ ਭਾਈ! ਇਹ ਜਗਤ, ਮਾਨੋ, ਇਕ ਸਮੁੰਦਰ ਹੈ ਜਿਸ ਵਿਚ ਵਿਕਾਰਾਂ ਦਾ ਪਾਣੀ ਠਾਠਾਂ ਮਾਰ ਰਿਹਾ ਹੈ) ਇਸ ਸਮੁੰਦਰ ਵਿਚੋਂ ਉਹੀ ਮਨੁੱਖ ਪਾਰ ਲੰਘਦਾ ਹੈ, ਜੇਹੜਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ।ਪਦ ਅਰਥ ਸਾਗਰੁ = ਸਮੁੰਦਰ। ਸੋਈ = ਉਹੀ ਮਨੁੱਖ।
SikhNet (Spanish)Sólo aquél que canta la Alabanza del Señor cruza en verdad el mar de la existencia,
ਸਾਧਸੰਗਤਿ ਕੈ ਸੰਗਿ ਵਸੈ; ਵਡਭਾਗੀ ਪਾਏ ॥੧॥
saadhasangat kai sang vasai; vaddabhaagee paae |1| Ang 813
Sant Singh KhalsaHe dwells with the Saadh Sangat, the Company of the Holy; by great good fortune, he finds the Lord. ||1||
Manmohan SinghHe abides with the society of saints and with good fortune obtains the Lord.
Manmohan Singh (Punjabi)ਉਹ ਸਤਿ ਸੰਗਤ ਨਾਲ ਵੱਸਦਾ ਹੈ ਅਤੇ ਪਰਮ ਚੰਗੇ ਨਸੀਬਾਂ ਦੁਆਰਾ ਪ੍ਰਭੂ ਨੂੰ ਪਰਾਪਤ ਕਰ ਲੈਂਦਾ ਹੈ।
Fareedkot Teekaਸਾਧ ਸੰਗਤ ਕੇ ਸੰਗ ਵਿਖੇ (ਵਸੈ) ਵਾਸ ਕੋ ਵਡਭਾਗੀ ਪਾਵਤੇ ਹੈਂ॥੧॥
Prof. Sahib Singhਜੇਹੜਾ ਸਾਧ ਸੰਗਤਿ ਦੇ ਨਾਲ ਮੇਲ-ਜੋਲ ਰੱਖਦਾ ਹੈ। (ਪਰ ਇਹ ਦਾਤਿ) ਕੋਈ ਭਾਗਾਂ ਵਾਲਾ ਮਨੁੱਖ ਪ੍ਰਾਪਤ ਕਰਦਾ ਹੈ ॥੧॥ਪਦ ਅਰਥ ਕੈ ਸੰਗਿ = ਦੇ ਨਾਲ। ਵਸੈ = ਵੱਸਦਾ ਹੈ। ਵਡਭਾਗੀ = ਵੱਡੇ ਭਾਗਾਂ ਵਾਲਾ ਮਨੁੱਖ ॥੧॥
SikhNet (Spanish)y por una muy buena Fortuna llega a vivir en la Saad Sangat, la Sociedad de los Santos. (1)
ਸੁਣਿ ਸੁਣਿ ਜੀਵੈ ਦਾਸੁ ਤੁਮੑ; ਬਾਣੀ ਜਨ ਆਖੀ ॥
sun sun jeevai daas tuma; baanee jan aakhee | Ang 814
Sant Singh KhalsaYour slave lives by hearing, hearing the Word of Your Bani, chanted by Your humble servant.
Manmohan SinghThy slave, O Lord, lives by continually hearing Thy Word, Uttered by the Saint Guru.
Manmohan Singh (Punjabi)ਤੇਰਾ ਗੋਲਾ, ਹੇ ਸੁਆਮੀ! ਸੰਤ ਗੁਰਾਂ ਦੀ ਉਚਾਰੀ ਹੋਈ ਤੇਰੀ ਗੁਰਬਾਣੀ ਨੂੰ ਇਕ-ਰਸ ਸੁਣ ਕੇ ਜੀਉਂਦਾ ਹੈ।
Fareedkot Teekaਜੋ ਪੂਰਬਲੇ ਤੁਮਾਰੇ ਭਗਤ ਜਨੋਂ ਕੀ ਬਾਣੀ (ਆਖੀ) ਉਚਾਰਨ ਕਰੀ ਹੋਈ ਹੈ, ਤਿਸ ਕੋ ਸ੍ਰਵਣ ਕਰ ਕਰ ਹਮ ਦਾਸ ਜੀਵਤੇ ਹੈਂ॥
Prof. Sahib Singhਹੇ ਪ੍ਰਭੂ! ਤੇਰੇ ਸੇਵਕ ਤੇਰੀ ਸਿਫ਼ਤਿ-ਸਲਾਹ ਦੀ ਜੇਹੜੀ ਬਾਣੀ ਉਚਾਰਦੇ ਹਨ, ਤੇਰਾ ਦਾਸ ਉਸ ਬਾਣੀ ਨੂੰ ਹਰ ਵੇਲੇ ਸੁਣ ਸੁਣ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਹੈ।ਪਦ ਅਰਥ ਸੁਣਿ = ਸੁਣ ਕੇ। ਜੀਵੈ = ਆਤਮਕ ਜੀਵਨ ਹਾਸਲ ਕਰਦਾ ਹੈ। ਤੁਮ੍ਹ੍ਹ ਜਨ = ਤੇਰੇ ਜਨਾਂ ਨੇ।
SikhNet (Spanish)Tu Esclavo vive escuchando, escuchando el Bani de Tu Palabra, entonada por tus humildes Sirvientes;
ਪ੍ਰਗਟ ਭਈ ਸਭ ਲੋਅ ਮਹਿ; ਸੇਵਕ ਕੀ ਰਾਖੀ ॥੧॥ ਰਹਾਉ ॥
pragatt bhee sabh loa meh; sevak kee raakhee |1| rahaau | Ang 814
Sant Singh KhalsaThe Guru is revealed in all the worlds; He saves the honor of His servant. ||1||Pause||
Manmohan SinghThe Guru's glory is manifest in all the Worlds and he saves the honour of his serf. Pause.
Manmohan Singh (Punjabi)ਗੁਰਾਂ ਦੀ ਮਹਿਮਾ ਸਾਰਿਆਂ ਜਹਾਨਾਂ ਅੰਦਰ ਪਰਸਿੱਧ ਹੈ ਅਤੇ ਉਹ ਆਪਣੇ ਨਫਰ ਦੀ ਲੱਜਿਆ ਰੱਖਦੇ ਹਨ। ਠਹਿਰਾਉ।
Fareedkot Teekaਪੁਨਾ ਇਹ ਬਾਤ ਸਰਬ ਲੋਕਾਂ ਮੇਂ ਪ੍ਰਗਟ ਹੂਈ ਹੈ ਕਿ ਜਹਾਂ ਜਹਾਂ ਜਿਸ ਪ੍ਰਕਾਰ ਸੇਵਕੋਂ ਕੀ ਵਾਹਿਗੁਰੂ ਨੇ ਲਜਾ ਵਾ ਪਰਤਗਿ੍ਯਾ ਪਤ ਰਾਖੀ ਹੈ ਜੈਸੇ- ਨਾਮਦੇਵ ਜੀ ਕੇ ਕਹੇ ਗਊ ਜਿਵਾਈ ਔ ਸਧਨੇ ਪਾਪਕੋਂ ਕੀ ਰਖ੍ਯਾ ਕਰੀ ਹੈ॥੧॥ ਰਹਾਉ ॥
Prof. Sahib Singh(ਇਸ ਤਰ੍ਹਾਂ ਵਿਕਾਰਾਂ ਤੋਂ ਬਚਾ ਕੇ) ਤੂੰ ਆਪਣੇ ਸੇਵਕ ਦੀ ਜੋ ਇੱਜ਼ਤ ਰੱਖਦਾ ਹੈਂ, ਉਹ ਸਾਰੇ ਸੰਸਾਰ ਵਿਚ ਉੱਘੜ ਪੈਂਦੀ ਹੈ ॥੧॥ ਰਹਾਉ ॥ਪਦ ਅਰਥ ਲੋਅ ਮਹਿ = ਲੋਕ ਮਹਿ, ਜਗਤ ਵਿਚ। ਰਾਖੀ = ਬਚਾਈ ਹੋਈ ਇੱਜ਼ਤ ॥੧॥ ਰਹਾਉ ॥
SikhNet (Spanish)el Guru es revelado en los tres mundos y salva el honor de Tu Sirviente. (1-Pausa)
ਅਗਨਿ ਸਾਗਰ ਤੇ ਕਾਢਿਆ; ਪ੍ਰਭਿ ਜਲਨਿ ਬੁਝਾਈ ॥
agan saagar te kaadtiaa; prabh jalan bujhaaee | Ang 814
Sant Singh KhalsaGod has pulled me out of the ocean of fire, and quenched my burning thirst.
Manmohan SinghThe Lord has pulled me out of the sea of fire and has slaked my burning.
Manmohan Singh (Punjabi)ਸੁਆਮੀ ਨੂੰ ਮੈਨੂੰ ਅੱਗ ਦੇ ਸਮੁੰਦਰ ਵਿਚੋਂ ਬਾਹਰ ਕੱਢ ਲਿਆ ਹੈ ਅਤੇ ਮੇਰੀ ਸੜ੍ਹਾਂਦ ਬੁਝਾ ਦਿੱਤੀ ਹੈ।
Fareedkot Teekaਤਿਨਾਂ ਕੋ ਸੰਸਾਰ ਅਗਨੀ ਕੇ ਸਮੁੰਦ੍ਰ ਤੇ ਕਢ ਲੀਆ ਹੈ ਅਰ ਤਿਨੋਂ ਕੀ ਵਿਸਿਅਹੁੰ ਕੀ ਤ੍ਰਿਸਨਾ ਰੂਪੀ ਅਗਨੀ ਕੀ ਜਲਨਤਾ ਤੈਂਨੇ ਬੁਝਾਈ, ਭਾਵ ਦੂਰ ਕਰ ਦਿਤੀ ਹੈ॥
Prof. Sahib Singh(ਹੇ ਭਾਈ! ਜਿਸ ਸੇਵਕ ਨੇ ਸਿਫ਼ਤਿ-ਸਾਲਾਹ ਦੀ ਬਾਣੀ ਸੁਣ ਕੇ ਆਤਮਕ ਜੀਵਨ ਪ੍ਰਾਪਤ ਕਰ ਲਿਆ) ਪਰਮਾਤਮਾ ਨੇ ਆਪ ਉਸ ਨੂੰ (ਵਿਕਾਰਾਂ ਦੀ) ਅੱਗ ਦੇ ਸਮੁੰਦਰ ਵਿਚੋਂ ਕੱਢ ਲਿਆ, ਪਰਮਾਤਮਾ ਨੇ ਆਪ (ਉਸ ਦੇ ਅੰਦਰੋਂ ਵਿਕਾਰਾਂ ਦੀ) ਸੜਨ ਸ਼ਾਂਤ ਕਰ ਦਿੱਤੀ।ਪਦ ਅਰਥ ਤੇ = ਤੋਂ, ਵਿਚੋਂ। ਅਗਨਿ = ਅੱਗ। ਪ੍ਰਭਿ = ਪ੍ਰਭੂ ਨੇ। ਜਲਨਿ = ਸੜਨ।
SikhNet (Spanish)El Señor me ha sacado del mar de fuego y ha tranquilizado mi mente.
ਅੰਮ੍ਰਿਤ ਨਾਮੁ ਜਲੁ ਸੰਚਿਆ; ਗੁਰ ਭਏ ਸਹਾਈ ॥੨॥
amrit naam jal sanchiaa; gur bhe sahaaee |2| Ang 814
Sant Singh KhalsaThe Guru has sprinkled the Ambrosial Water of the Naam, the Name of the Lord; He has become my Helper. ||2||
Manmohan SinghThe Guru has sprinkled the water of the Nectar-Name and has become my helper.
Manmohan Singh (Punjabi)ਗੁਰਾਂ ਨੇ ਨਾਮ ਦੇ ਸੁਧਾਰਸ ਦਾ ਪਾਣੀ ਛਿੜਕਿਆਂ ਹੈ ਅਤੇ ਉਹ ਮੇਰੇ ਸਹਾਇਕ ਹੋ ਗਏ ਹਨ।
Fareedkot Teekaਜਿਨ ਪਰ ਸਤਿਗੁਰ ਸਹਾਈ ਹੋਏ ਹੈਂ, ਪੁਨਾ ਤਿਨੋਂ ਨੇ ਨਾਮ ਰੂਪੀ ਅੰਮ੍ਰਿਤ ਜਲ ਕੋ ਸਿੰਚਨ ਕੀਆ ਹੈ॥੨॥
Prof. Sahib Singhਸਤਿਗੁਰੂ ਜੀ ਨੇ ਉਸ ਸੇਵਕ ਦੀ ਸਹਾਇਤਾ ਕੀਤੀ, ਤੇ (ਉਸ ਦੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਛਿੜਕਿਆ ॥੨॥ਪਦ ਅਰਥ ਸੰਚਿਆ = ਛਿੜਕਿਆ ॥੨॥
SikhNet (Spanish)Roseando las gotas del Néctar de Su Nombre, el Guru me cuida. (2)
ਜਨਮ ਮਰਣ ਦੁਖ ਕਾਟਿਆ; ਸੁਖ ਕਾ ਥਾਨੁ ਪਾਇਆ ॥
janam maran dukh kaattiaa; sukh kaa thaan paaeaa | Ang 814
Sant Singh KhalsaThe pains of birth and death are removed, and I have obtained a resting place of peace.
Manmohan SinghMy pain of birth and death is removed and I have secured a place of rest.
Manmohan Singh (Punjabi)ਮੇਰੀ ਜੰਮਣ ਅਤੇ ਮਰਨ ਦੀ ਤਕਲੀਫ ਕੱਟੀ ਗਈ ਹੈ ਅਤੇ ਮੈਨੂੰ ਆਰਾਮ ਦਾ ਟਿਕਾਣਾ ਪਰਾਪਤ ਹੋ ਗਿਆ ਹੈ।
Fareedkot Teekaਸਰਬ ਸੁਖਾਂ ਕਾ ਅਸਥਾਨ ਤੇਰੇ ਸੰਤੋਂ ਕਾ ਸੰਗ ਜਿਨੋਂ ਨੇ ਪਾਇਆ ਹੈ, ਤਿਨ ਕੇ ਜਨਮ ਮਰਨ ਕਾ ਦੁਖ ਕਾਟ ਦੀਆ ਹੈ॥
Prof. Sahib Singh(ਹੇ ਭਾਈ! ਜਿਸ ਸੇਵਕ ਨੇ ਸਿਫ਼ਤਿ-ਸਾਲਾਹ ਦੀ ਬਾਣੀ ਸੁਣ ਸੁਣ ਕੇ ਆਤਮਕ ਜੀਵਨ ਲੱਭ ਲਿਆ) ਉਸ ਨੇ ਜਨਮ ਮਰਨ ਦੇ ਗੇੜ ਦਾ ਦੁੱਖ ਕੱਟ ਲਿਆ, ਉਸ ਨੇ ਉਹ (ਆਤਮਕ) ਟਿਕਾਣਾ ਲੱਭ ਲਿਆ ਜਿਥੇ ਸੁਖ ਹੀ ਸੁਖ ਹੈ।
SikhNet (Spanish)El dolor interminable del nacimiento y de la muerte ha pasado y encuentro mi aposento en Éxtasis.
ਕਾਟੀ ਸਿਲਕ ਭ੍ਰਮ ਮੋਹ ਕੀ; ਅਪਨੇ ਪ੍ਰਭ ਭਾਇਆ ॥੩॥
kaattee silak bhram moh kee; apane prabh bhaaeaa |3| Ang 814
Sant Singh KhalsaThe noose of doubt and emotional attachment has been snapped; I have become pleasing to my God. ||3||
Manmohan SinghMy noose of doubt and worldly attachment is snapped and I have become pleasing to my Master.
Manmohan Singh (Punjabi)ਮੇਰੇ ਸੰਦੇਹ ਅਤੇ ਸੰਸਾਰੀ ਲਗਨ ਦੀ ਫਾਹੀ ਕੱਟੀ ਗਈ ਹੈ ਅਤੇ ਮੈਂ ਆਪਣੇ ਮਾਲਕ ਨੂੰ ਚੰਗਾ ਲੱਗਣ ਲੱਗ ਪਿਆ ਹਾਂ।
Fareedkot Teekaਪੁਨਾ ਤਿਨ ਕੀ ਭ੍ਰਮ ਔਰ ਮੋਹ ਰੂਪ (ਸਿਲਕ) ਲੜੀ ਅਰਥਾਤ ਫਾਸੀ ਬੇੜੀ ਕਾਟ ਦਈ ਹੈ, ਔਰ ਅਪਨੇ ਪ੍ਰਭੂ ਕੋ ਤਿਨ ਕਾ ਕਰਮੁ ਭਾਯਾ ਹੈ॥੩॥
Prof. Sahib Singhਉਸ ਨੇ (ਆਪਣੇ ਅੰਦਰੋਂ) ਭਟਕਣਾ ਤੇ ਮੋਹ ਦੀ ਫਾਹੀ ਕੱਟ ਲਈ, ਉਹ ਸੇਵਕ ਆਪਣੇ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪਿਆ ॥੩॥ਪਦ ਅਰਥ ਸਿਲਕ = ਫਾਹੀ। ਪ੍ਰਭ ਭਾਇਆ = ਪ੍ਰਭੂ ਨੂੰ ਪਿਆਰਾ ਲੱਗਾ ॥੩॥
SikhNet (Spanish)El Señor ha cortado las amarras del deseo y de la duda, y ahora Está complacido conmigo. (3)
ਮਤ ਕੋਈ ਜਾਣਹੁ ਅਵਰੁ ਕਛੁ; ਸਭ ਪ੍ਰਭ ਕੈ ਹਾਥਿ ॥
mat koee jaanahu avar kachh; sabh prabh kai haath | Ang 814
Sant Singh KhalsaLet no one think that there is any other at all; everything is in the Hands of God.
Manmohan SinghEverything is in the Lord's hand. Let no one think that there is another.
Manmohan Singh (Punjabi)ਸਾਰਾ ਕੁਝ ਸਾਹਿਬ ਦੇ ਹੱਥ ਵਿੱਚ ਹੈ। ਕੋਈ ਕਿਸੇ ਹੋਰਸ ਦਾ ਖਿਆਲ ਨਾਂ ਕਰੇ।
Fareedkot Teekaਤਾਂ ਤੇ ਹੇ ਭਾਈ! ਮਤ ਔਰ ਕੁਛ ਕਿਸੀ ਕੀ ਸਾਮਰਥ ਜਾਣੋਂ ਸਭ ਕੁਛ ਤਿਸ ਪ੍ਰਭ ਕੇ ਹੀ ਹਾਥ ਮੇਂ ਹੈ॥
Prof. Sahib Singh(ਪਰ, ਹੇ ਭਾਈ!) ਕਿਤੇ ਇਹ ਨਾਹ ਸਮਝ ਲੈਣਾ (ਕਿ ਇਹੋ ਜਿਹਾ ਆਤਮਕ) ਆਨੰਦ ਮਾਣਨ ਵਾਸਤੇ ਅਸਾਂ ਜੀਵਾਂ ਦਾ) ਕੋਈ ਹੋਰ ਚਾਰਾ ਚੱਲ ਸਕਦਾ ਹੈ (ਯਕੀਨ ਨਾਲ ਜਾਣੋ ਕਿ) ਹਰੇਕ ਜੁਗਤਿ ਪਰਮਾਤਮਾ ਦੇ (ਆਪਣੇ) ਹੱਥ ਵਿਚ ਹੈ।ਪਦ ਅਰਥ ਸਭ = ਸਾਰੀ (ਜੀਵਨ-ਜੁਗਤਿ)। ਹਾਥਿ = ਹੱਥ ਵਿਚ।
SikhNet (Spanish)El Señor es Todo en todo y no hay nada sin Él;
ਸਰਬ ਸੂਖ ਨਾਨਕ ਪਾਏ; ਸੰਗਿ ਸੰਤਨ ਸਾਥਿ ॥੪॥੨੨॥੫੨॥
sarab sookh naanak paae; sang santan saath |4|22|52| Ang 814
Sant Singh KhalsaNanak has found total peace, in the Society of the Saints. ||4||22||52||
Manmohan SinghIn the society of saints, Nanak has obtained all the comforts.
Manmohan Singh (Punjabi)ਸੰਤਾਂ ਦੀ ਸੰਗਤ ਅੰਦਰ ਨਾਨਕ ਨੇ ਸਾਰੇ ਆਰਾਮ ਪਰਾਪਤ ਕਰ ਲਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਨੇ ਤਿਸ ਪਰਮੇਸਰ ਕੋ ਸੰਤਾਂ ਕੀ ਸੰਗਤ ਸਾਥ ਮਿਲਕਰ ਸਰਬ ਸੁਖ ਪਾਏ ਹੈਂ॥੪॥੨੨॥੫੨॥☬ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕੇ ਸਰੀਰ ਕੋ ਅਰੋਗ ਹੋਨੇ ਕੇ ਸਮੈਂ ਵਾ ਸਧਾਰਨ ਉਪਦੇਸ ਕਰਤੇ ਹੂਏ ਵਾਹਿਗੁਰੂ ਕੀ ਸੋਭਾ ਕਹਤੇ ਹੈਂ:
Prof. Sahib Singhਹੇ ਨਾਨਕ! ਉਹੀ ਸੇਵਕ ਸਾਰੇ ਸੁਖ ਪ੍ਰਾਪਤ ਕਰਦਾ ਹੈ ਜੋ ਸੰਤ ਜਨਾਂ ਦੀ ਸੰਗਤਿ ਵਿਚ ਰਹਿੰਦਾ ਹੈ ਜੋ ਸੰਤ ਜਨਾਂ ਦੇ ਨਾਲ ਰਹਿੰਦਾ ਹੈ ॥੪॥੨੨॥੫੨॥ਪਦ ਅਰਥ ਸਾਥਿ = ਸਾਥ ਵਿਚ। ਸੰਗਿ = ਨਾਲ ॥੪॥੨੨॥੫੨॥
SikhNet (Spanish)uno encuentra el Éxtasis en la Compañía de los Santos y en ningún otro lado. (4-22-52)