ੴ

ਸਿੱਖਬਾਣੀ · SikhBani

Ang 814

Sri Guru Granth Sahib · Raag Bilaaval · 4 shabads, 40 lines
Translations
Shabad Guru Arjan Dev Ji Raag Bilaaval continued from Ang 813

ਸੁਣਿ ਸੁਣਿ ਜੀਵੈ ਦਾਸੁ ਤੁਮੑ; ਬਾਣੀ ਜਨ ਆਖੀ ॥

sun sun jeevai daas tuma; baanee jan aakhee |

Sant Singh KhalsaYour slave lives by hearing, hearing the Word of Your Bani, chanted by Your humble servant.
Manmohan SinghThy slave, O Lord, lives by continually hearing Thy Word, Uttered by the Saint Guru.
Manmohan Singh (Punjabi)ਤੇਰਾ ਗੋਲਾ, ਹੇ ਸੁਆਮੀ! ਸੰਤ ਗੁਰਾਂ ਦੀ ਉਚਾਰੀ ਹੋਈ ਤੇਰੀ ਗੁਰਬਾਣੀ ਨੂੰ ਇਕ-ਰਸ ਸੁਣ ਕੇ ਜੀਉਂਦਾ ਹੈ।
Fareedkot Teekaਜੋ ਪੂਰਬਲੇ ਤੁਮਾਰੇ ਭਗਤ ਜਨੋਂ ਕੀ ਬਾਣੀ (ਆਖੀ) ਉਚਾਰਨ ਕਰੀ ਹੋਈ ਹੈ, ਤਿਸ ਕੋ ਸ੍ਰਵਣ ਕਰ ਕਰ ਹਮ ਦਾਸ ਜੀਵਤੇ ਹੈਂ॥
Prof. Sahib Singhਹੇ ਪ੍ਰਭੂ! ਤੇਰੇ ਸੇਵਕ ਤੇਰੀ ਸਿਫ਼ਤਿ-ਸਲਾਹ ਦੀ ਜੇਹੜੀ ਬਾਣੀ ਉਚਾਰਦੇ ਹਨ, ਤੇਰਾ ਦਾਸ ਉਸ ਬਾਣੀ ਨੂੰ ਹਰ ਵੇਲੇ ਸੁਣ ਸੁਣ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਹੈ।

ਪਦ ਅਰਥ ਸੁਣਿ = ਸੁਣ ਕੇ। ਜੀਵੈ = ਆਤਮਕ ਜੀਵਨ ਹਾਸਲ ਕਰਦਾ ਹੈ। ਤੁਮ੍ਹ੍ਹ ਜਨ = ਤੇਰੇ ਜਨਾਂ ਨੇ।

SikhNet (Spanish)Tu Esclavo vive escuchando, escuchando el Bani de Tu Palabra, entonada por tus humildes Sirvientes;

ਪ੍ਰਗਟ ਭਈ ਸਭ ਲੋਅ ਮਹਿ; ਸੇਵਕ ਕੀ ਰਾਖੀ ॥੧॥ ਰਹਾਉ ॥

pragatt bhee sabh loa meh; sevak kee raakhee |1| rahaau |

Sant Singh KhalsaThe Guru is revealed in all the worlds; He saves the honor of His servant. ||1||Pause||
Manmohan SinghThe Guru's glory is manifest in all the Worlds and he saves the honour of his serf. Pause.
Manmohan Singh (Punjabi)ਗੁਰਾਂ ਦੀ ਮਹਿਮਾ ਸਾਰਿਆਂ ਜਹਾਨਾਂ ਅੰਦਰ ਪਰਸਿੱਧ ਹੈ ਅਤੇ ਉਹ ਆਪਣੇ ਨਫਰ ਦੀ ਲੱਜਿਆ ਰੱਖਦੇ ਹਨ। ਠਹਿਰਾਉ।
Fareedkot Teekaਪੁਨਾ ਇਹ ਬਾਤ ਸਰਬ ਲੋਕਾਂ ਮੇਂ ਪ੍ਰਗਟ ਹੂਈ ਹੈ ਕਿ ਜਹਾਂ ਜਹਾਂ ਜਿਸ ਪ੍ਰਕਾਰ ਸੇਵਕੋਂ ਕੀ ਵਾਹਿਗੁਰੂ ਨੇ ਲਜਾ ਵਾ ਪਰਤਗਿ੍ਯਾ ਪਤ ਰਾਖੀ ਹੈ ਜੈਸੇ- ਨਾਮਦੇਵ ਜੀ ਕੇ ਕਹੇ ਗਊ ਜਿਵਾਈ ਔ ਸਧਨੇ ਪਾਪਕੋਂ ਕੀ ਰਖ੍ਯਾ ਕਰੀ ਹੈ॥੧॥ ਰਹਾਉ ॥
Prof. Sahib Singh(ਇਸ ਤਰ੍ਹਾਂ ਵਿਕਾਰਾਂ ਤੋਂ ਬਚਾ ਕੇ) ਤੂੰ ਆਪਣੇ ਸੇਵਕ ਦੀ ਜੋ ਇੱਜ਼ਤ ਰੱਖਦਾ ਹੈਂ, ਉਹ ਸਾਰੇ ਸੰਸਾਰ ਵਿਚ ਉੱਘੜ ਪੈਂਦੀ ਹੈ ॥੧॥ ਰਹਾਉ ॥

ਪਦ ਅਰਥ ਲੋਅ ਮਹਿ = ਲੋਕ ਮਹਿ, ਜਗਤ ਵਿਚ। ਰਾਖੀ = ਬਚਾਈ ਹੋਈ ਇੱਜ਼ਤ ॥੧॥ ਰਹਾਉ ॥

SikhNet (Spanish)el Guru es revelado en los tres mundos y salva el honor de Tu Sirviente. (1-Pausa)

ਅਗਨਿ ਸਾਗਰ ਤੇ ਕਾਢਿਆ; ਪ੍ਰਭਿ ਜਲਨਿ ਬੁਝਾਈ ॥

agan saagar te kaadtiaa; prabh jalan bujhaaee |

Sant Singh KhalsaGod has pulled me out of the ocean of fire, and quenched my burning thirst.
Manmohan SinghThe Lord has pulled me out of the sea of fire and has slaked my burning.
Manmohan Singh (Punjabi)ਸੁਆਮੀ ਨੂੰ ਮੈਨੂੰ ਅੱਗ ਦੇ ਸਮੁੰਦਰ ਵਿਚੋਂ ਬਾਹਰ ਕੱਢ ਲਿਆ ਹੈ ਅਤੇ ਮੇਰੀ ਸੜ੍ਹਾਂਦ ਬੁਝਾ ਦਿੱਤੀ ਹੈ।
Fareedkot Teekaਤਿਨਾਂ ਕੋ ਸੰਸਾਰ ਅਗਨੀ ਕੇ ਸਮੁੰਦ੍ਰ ਤੇ ਕਢ ਲੀਆ ਹੈ ਅਰ ਤਿਨੋਂ ਕੀ ਵਿਸਿਅਹੁੰ ਕੀ ਤ੍ਰਿਸਨਾ ਰੂਪੀ ਅਗਨੀ ਕੀ ਜਲਨਤਾ ਤੈਂਨੇ ਬੁਝਾਈ, ਭਾਵ ਦੂਰ ਕਰ ਦਿਤੀ ਹੈ॥
Prof. Sahib Singh(ਹੇ ਭਾਈ! ਜਿਸ ਸੇਵਕ ਨੇ ਸਿਫ਼ਤਿ-ਸਾਲਾਹ ਦੀ ਬਾਣੀ ਸੁਣ ਕੇ ਆਤਮਕ ਜੀਵਨ ਪ੍ਰਾਪਤ ਕਰ ਲਿਆ) ਪਰਮਾਤਮਾ ਨੇ ਆਪ ਉਸ ਨੂੰ (ਵਿਕਾਰਾਂ ਦੀ) ਅੱਗ ਦੇ ਸਮੁੰਦਰ ਵਿਚੋਂ ਕੱਢ ਲਿਆ, ਪਰਮਾਤਮਾ ਨੇ ਆਪ (ਉਸ ਦੇ ਅੰਦਰੋਂ ਵਿਕਾਰਾਂ ਦੀ) ਸੜਨ ਸ਼ਾਂਤ ਕਰ ਦਿੱਤੀ।

ਪਦ ਅਰਥ ਤੇ = ਤੋਂ, ਵਿਚੋਂ। ਅਗਨਿ = ਅੱਗ। ਪ੍ਰਭਿ = ਪ੍ਰਭੂ ਨੇ। ਜਲਨਿ = ਸੜਨ।

SikhNet (Spanish)El Señor me ha sacado del mar de fuego y ha tranquilizado mi mente.

ਅੰਮ੍ਰਿਤ ਨਾਮੁ ਜਲੁ ਸੰਚਿਆ; ਗੁਰ ਭਏ ਸਹਾਈ ॥੨॥

amrit naam jal sanchiaa; gur bhe sahaaee |2|

Sant Singh KhalsaThe Guru has sprinkled the Ambrosial Water of the Naam, the Name of the Lord; He has become my Helper. ||2||
Manmohan SinghThe Guru has sprinkled the water of the Nectar-Name and has become my helper.
Manmohan Singh (Punjabi)ਗੁਰਾਂ ਨੇ ਨਾਮ ਦੇ ਸੁਧਾਰਸ ਦਾ ਪਾਣੀ ਛਿੜਕਿਆਂ ਹੈ ਅਤੇ ਉਹ ਮੇਰੇ ਸਹਾਇਕ ਹੋ ਗਏ ਹਨ।
Fareedkot Teekaਜਿਨ ਪਰ ਸਤਿਗੁਰ ਸਹਾਈ ਹੋਏ ਹੈਂ, ਪੁਨਾ ਤਿਨੋਂ ਨੇ ਨਾਮ ਰੂਪੀ ਅੰਮ੍ਰਿਤ ਜਲ ਕੋ ਸਿੰਚਨ ਕੀਆ ਹੈ॥੨॥
Prof. Sahib Singhਸਤਿਗੁਰੂ ਜੀ ਨੇ ਉਸ ਸੇਵਕ ਦੀ ਸਹਾਇਤਾ ਕੀਤੀ, ਤੇ (ਉਸ ਦੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਛਿੜਕਿਆ ॥੨॥

ਪਦ ਅਰਥ ਸੰਚਿਆ = ਛਿੜਕਿਆ ॥੨॥

SikhNet (Spanish)Roseando las gotas del Néctar de Su Nombre, el Guru me cuida. (2)

ਜਨਮ ਮਰਣ ਦੁਖ ਕਾਟਿਆ; ਸੁਖ ਕਾ ਥਾਨੁ ਪਾਇਆ ॥

janam maran dukh kaattiaa; sukh kaa thaan paaeaa |

Sant Singh KhalsaThe pains of birth and death are removed, and I have obtained a resting place of peace.
Manmohan SinghMy pain of birth and death is removed and I have secured a place of rest.
Manmohan Singh (Punjabi)ਮੇਰੀ ਜੰਮਣ ਅਤੇ ਮਰਨ ਦੀ ਤਕਲੀਫ ਕੱਟੀ ਗਈ ਹੈ ਅਤੇ ਮੈਨੂੰ ਆਰਾਮ ਦਾ ਟਿਕਾਣਾ ਪਰਾਪਤ ਹੋ ਗਿਆ ਹੈ।
Fareedkot Teekaਸਰਬ ਸੁਖਾਂ ਕਾ ਅਸਥਾਨ ਤੇਰੇ ਸੰਤੋਂ ਕਾ ਸੰਗ ਜਿਨੋਂ ਨੇ ਪਾਇਆ ਹੈ, ਤਿਨ ਕੇ ਜਨਮ ਮਰਨ ਕਾ ਦੁਖ ਕਾਟ ਦੀਆ ਹੈ॥
Prof. Sahib Singh(ਹੇ ਭਾਈ! ਜਿਸ ਸੇਵਕ ਨੇ ਸਿਫ਼ਤਿ-ਸਾਲਾਹ ਦੀ ਬਾਣੀ ਸੁਣ ਸੁਣ ਕੇ ਆਤਮਕ ਜੀਵਨ ਲੱਭ ਲਿਆ) ਉਸ ਨੇ ਜਨਮ ਮਰਨ ਦੇ ਗੇੜ ਦਾ ਦੁੱਖ ਕੱਟ ਲਿਆ, ਉਸ ਨੇ ਉਹ (ਆਤਮਕ) ਟਿਕਾਣਾ ਲੱਭ ਲਿਆ ਜਿਥੇ ਸੁਖ ਹੀ ਸੁਖ ਹੈ।
SikhNet (Spanish)El dolor interminable del nacimiento y de la muerte ha pasado y encuentro mi aposento en Éxtasis.

ਕਾਟੀ ਸਿਲਕ ਭ੍ਰਮ ਮੋਹ ਕੀ; ਅਪਨੇ ਪ੍ਰਭ ਭਾਇਆ ॥੩॥

kaattee silak bhram moh kee; apane prabh bhaaeaa |3|

Sant Singh KhalsaThe noose of doubt and emotional attachment has been snapped; I have become pleasing to my God. ||3||
Manmohan SinghMy noose of doubt and worldly attachment is snapped and I have become pleasing to my Master.
Manmohan Singh (Punjabi)ਮੇਰੇ ਸੰਦੇਹ ਅਤੇ ਸੰਸਾਰੀ ਲਗਨ ਦੀ ਫਾਹੀ ਕੱਟੀ ਗਈ ਹੈ ਅਤੇ ਮੈਂ ਆਪਣੇ ਮਾਲਕ ਨੂੰ ਚੰਗਾ ਲੱਗਣ ਲੱਗ ਪਿਆ ਹਾਂ।
Fareedkot Teekaਪੁਨਾ ਤਿਨ ਕੀ ਭ੍ਰਮ ਔਰ ਮੋਹ ਰੂਪ (ਸਿਲਕ) ਲੜੀ ਅਰਥਾਤ ਫਾਸੀ ਬੇੜੀ ਕਾਟ ਦਈ ਹੈ, ਔਰ ਅਪਨੇ ਪ੍ਰਭੂ ਕੋ ਤਿਨ ਕਾ ਕਰਮੁ ਭਾਯਾ ਹੈ॥੩॥
Prof. Sahib Singhਉਸ ਨੇ (ਆਪਣੇ ਅੰਦਰੋਂ) ਭਟਕਣਾ ਤੇ ਮੋਹ ਦੀ ਫਾਹੀ ਕੱਟ ਲਈ, ਉਹ ਸੇਵਕ ਆਪਣੇ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪਿਆ ॥੩॥

ਪਦ ਅਰਥ ਸਿਲਕ = ਫਾਹੀ। ਪ੍ਰਭ ਭਾਇਆ = ਪ੍ਰਭੂ ਨੂੰ ਪਿਆਰਾ ਲੱਗਾ ॥੩॥

SikhNet (Spanish)El Señor ha cortado las amarras del deseo y de la duda, y ahora Está complacido conmigo. (3)

ਮਤ ਕੋਈ ਜਾਣਹੁ ਅਵਰੁ ਕਛੁ; ਸਭ ਪ੍ਰਭ ਕੈ ਹਾਥਿ ॥

mat koee jaanahu avar kachh; sabh prabh kai haath |

Sant Singh KhalsaLet no one think that there is any other at all; everything is in the Hands of God.
Manmohan SinghEverything is in the Lord's hand. Let no one think that there is another.
Manmohan Singh (Punjabi)ਸਾਰਾ ਕੁਝ ਸਾਹਿਬ ਦੇ ਹੱਥ ਵਿੱਚ ਹੈ। ਕੋਈ ਕਿਸੇ ਹੋਰਸ ਦਾ ਖਿਆਲ ਨਾਂ ਕਰੇ।
Fareedkot Teekaਤਾਂ ਤੇ ਹੇ ਭਾਈ! ਮਤ ਔਰ ਕੁਛ ਕਿਸੀ ਕੀ ਸਾਮਰਥ ਜਾਣੋਂ ਸਭ ਕੁਛ ਤਿਸ ਪ੍ਰਭ ਕੇ ਹੀ ਹਾਥ ਮੇਂ ਹੈ॥
Prof. Sahib Singh(ਪਰ, ਹੇ ਭਾਈ!) ਕਿਤੇ ਇਹ ਨਾਹ ਸਮਝ ਲੈਣਾ (ਕਿ ਇਹੋ ਜਿਹਾ ਆਤਮਕ) ਆਨੰਦ ਮਾਣਨ ਵਾਸਤੇ ਅਸਾਂ ਜੀਵਾਂ ਦਾ) ਕੋਈ ਹੋਰ ਚਾਰਾ ਚੱਲ ਸਕਦਾ ਹੈ (ਯਕੀਨ ਨਾਲ ਜਾਣੋ ਕਿ) ਹਰੇਕ ਜੁਗਤਿ ਪਰਮਾਤਮਾ ਦੇ (ਆਪਣੇ) ਹੱਥ ਵਿਚ ਹੈ।

ਪਦ ਅਰਥ ਸਭ = ਸਾਰੀ (ਜੀਵਨ-ਜੁਗਤਿ)। ਹਾਥਿ = ਹੱਥ ਵਿਚ।

SikhNet (Spanish)El Señor es Todo en todo y no hay nada sin Él;

ਸਰਬ ਸੂਖ ਨਾਨਕ ਪਾਏ; ਸੰਗਿ ਸੰਤਨ ਸਾਥਿ ॥੪॥੨੨॥੫੨॥

sarab sookh naanak paae; sang santan saath |4|22|52|

Sant Singh KhalsaNanak has found total peace, in the Society of the Saints. ||4||22||52||
Manmohan SinghIn the society of saints, Nanak has obtained all the comforts.
Manmohan Singh (Punjabi)ਸੰਤਾਂ ਦੀ ਸੰਗਤ ਅੰਦਰ ਨਾਨਕ ਨੇ ਸਾਰੇ ਆਰਾਮ ਪਰਾਪਤ ਕਰ ਲਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਨੇ ਤਿਸ ਪਰਮੇਸਰ ਕੋ ਸੰਤਾਂ ਕੀ ਸੰਗਤ ਸਾਥ ਮਿਲਕਰ ਸਰਬ ਸੁਖ ਪਾਏ ਹੈਂ॥੪॥੨੨॥੫੨॥☬ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕੇ ਸਰੀਰ ਕੋ ਅਰੋਗ ਹੋਨੇ ਕੇ ਸਮੈਂ ਵਾ ਸਧਾਰਨ ਉਪਦੇਸ ਕਰਤੇ ਹੂਏ ਵਾਹਿਗੁਰੂ ਕੀ ਸੋਭਾ ਕਹਤੇ ਹੈਂ:
Prof. Sahib Singhਹੇ ਨਾਨਕ! ਉਹੀ ਸੇਵਕ ਸਾਰੇ ਸੁਖ ਪ੍ਰਾਪਤ ਕਰਦਾ ਹੈ ਜੋ ਸੰਤ ਜਨਾਂ ਦੀ ਸੰਗਤਿ ਵਿਚ ਰਹਿੰਦਾ ਹੈ ਜੋ ਸੰਤ ਜਨਾਂ ਦੇ ਨਾਲ ਰਹਿੰਦਾ ਹੈ ॥੪॥੨੨॥੫੨॥

ਪਦ ਅਰਥ ਸਾਥਿ = ਸਾਥ ਵਿਚ। ਸੰਗਿ = ਨਾਲ ॥੪॥੨੨॥੫੨॥

SikhNet (Spanish)uno encuentra el Éxtasis en la Compañía de los Santos y en ningún otro lado. (4-22-52)

Open this shabad (11 lines, Angs 813-814) →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Quinto Canal Divino.

ਬੰਧਨ ਕਾਟੇ ਆਪਿ ਪ੍ਰਭਿ; ਹੋਆ ਕਿਰਪਾਲ ॥

bandhan kaatte aap prabh; hoaa kirapaal |

Sant Singh KhalsaMy bonds have been snapped; God Himself has become compassionate.
Manmohan SinghBecoming merciful, the Lord has himself snapped my bonds.
Manmohan Singh (Punjabi)ਮਿਹਰਬਾਨ ਹੋ ਕੇ, ਮਾਲਕ ਨੇ ਖੁਦ ਹੀ ਮੇਰੇ ਜੁੜ ਕੱਟ ਛੱਡੇ ਹਨ।
Fareedkot Teekaਸਰਬ ਬੰਧਨ ਆਪ (ਪ੍ਰਭਿ) ਸ੍ਵਾਮੀ ਨੇ ਕਾਟ ਦੀਏ ਹੈਂ ਅਰ ਹਮਾਰੇ ਪਰ ਕ੍ਰਿਪਾਲ ਹੂਆ ਹੈ॥
Prof. Sahib Singh(ਹੇ ਭਾਈ! ਜਿਸ ਮਨੁੱਖ ਉਤੇ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ) ਪ੍ਰਭੂ ਨੇ ਆਪ (ਉਸ ਦੇ ਸਾਰੇ) ਬੰਧਨ ਕੱਟ ਦਿੱਤੇ, ਪ੍ਰਭੂ ਉਸ ਮਨੁੱਖ ਉਤੇ ਦਇਆਵਾਨ ਹੋ ਗਿਆ।

ਪਦ ਅਰਥ ਪ੍ਰਭਿ = ਪ੍ਰਭੂ ਨੇ। ਕਿਰਪਾਲ = {ਕਿਰਪਾ-ਆਲਯ} ਦਇਆਵਾਨ।

SikhNet (Spanish)El Señor ha sido Compasivo conmigo y ha cortado mis amarras.

ਦੀਨ ਦਇਆਲ ਪ੍ਰਭ ਪਾਰਬ੍ਰਹਮ; ਤਾ ਕੀ ਨਦਰਿ ਨਿਹਾਲ ॥੧॥

deen deaal prabh paarabraham; taa kee nadar nihaal |1|

Sant Singh KhalsaThe Supreme Lord God is Merciful to the meek; by His Glance of Grace, I am in ecstasy. ||1||
Manmohan SinghThe Supreme Lord Master is merciful to the meek. By His gracious glance, I am ecstasies.
Manmohan Singh (Punjabi)ਸ਼ਰੋਮਣੀ ਸਾਹਿਬ ਮਾਲਕ ਮਸਕੀਨਾ ਤੇ ਮਿਹਰਬਾਨ ਹੈ। ਉਸ ਦੀ ਦਇਆ-ਦ੍ਰਿਸ਼ਟੀ ਦੁਆਰਾ ਮੈਂ ਪਰਮ ਪ੍ਰਸੰਨ ਹੋ ਗਿਆ ਹਾਂ।
Fareedkot Teekaਦੀਨੋਂ ਪਰ ਦਿਆਲ ਸਰਬ ਕਾ ਸ੍ਵਾਮੀ ਜੋ ਪਾਰਬ੍ਰਹਮ ਹੈ, ਤਿਸ ਕੀ (ਨਦਰਿ) ਕ੍ਰਿਪਾ ਦ੍ਰਿਸਟੀ ਤੇ ਹਮ ਨਿਹਾਲ ਹੂਏ ਹੈਂ॥੧॥
Prof. Sahib Singh(ਹੇ ਭਾਈ!) ਪ੍ਰਭੂ ਪਾਰਬ੍ਰਹਮ ਦੀਨਾਂ ਉਤੇ ਦਇਆ ਕਰਨ ਵਾਲਾ ਹੈ (ਜਿਸ ਭੀ ਗ਼ਰੀਬ ਉਤੇ ਪ੍ਰਭੂ ਨਿਗਾਹ ਕਰਦਾ ਹੈ) ਉਹ ਮਨੁੱਖ ਉਸ (ਪ੍ਰਭੂ) ਦੀ ਨਿਗਾਹ ਨਾਲ ਆਨੰਦ-ਭਰਪੂਰ ਹੋ ਜਾਂਦਾ ਹੈ ॥੧॥

ਪਦ ਅਰਥ ਨਦਰਿ = ਨਿਗਾਹ। ਨਿਹਾਲ = ਆਨੰਦ-ਭਰਪੂਰ ॥੧॥

SikhNet (Spanish)El Señor Supremo, nuestro Maestro, tiene Compasión del débil y Su Mirada de Gracia nos bendice a todos. (1)

ਗੁਰਿ ਪੂਰੈ ਕਿਰਪਾ ਕਰੀ; ਕਾਟਿਆ ਦੁਖੁ ਰੋਗੁ ॥

gur poorai kirapaa karee; kaattiaa dukh rog |

Sant Singh KhalsaThe Perfect Guru has shown mercy to me, and eradicated my pains and illnesses.
Manmohan SinghThe Perfect Guru has shown mercy unto me and has stilled my ailments and ills.
Manmohan Singh (Punjabi)ਪੂਰਨ ਗੁਰਾਂ ਨੇ ਮੇਰੇ ਉਤੇ ਮਿਹਰ ਧਾਰੀ ਹੈ ਅਤੇ ਮੇਰੀਆਂ ਪੀੜਾਂ ਤੇ ਬੀਮਾਰੀਆਂ ਕੱਟ ਦਿੱਤੀਆਂ ਹਨ।
Fareedkot Teekaਪੂਰੇ ਸਤਿਗੁਰ ਨਾਨਕ ਦੇਵ ਜੀ ਨੇ ਅਬ ਕ੍ਰਿਪਾ ਕਰੀ ਹੈ, ਜੋ ਅਤੀ ਰੋਗ ਵਾ ਰੋਗ ਜੰਨ੍ਯ ਦੁਖ ਕਾਟ ਦੀਆ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਉੱਤੇ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ, ਉਸ ਮਨੁੱਖ ਦਾ (ਹਰੇਕ) ਦੁੱਖ (ਹਰੇਕ) ਰੋਗ ਦੂਰ ਹੋ ਜਾਂਦਾ ਹੈ।

ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ।

SikhNet (Spanish)Por la Gracia Perfecta del Guru el mal de mis deseos y el dolor de mis errores son sosegados;

ਮਨੁ ਤਨੁ ਸੀਤਲੁ ਸੁਖੀ ਭਇਆ; ਪ੍ਰਭ ਧਿਆਵਨ ਜੋਗੁ ॥੧॥ ਰਹਾਉ ॥

man tan seetal sukhee bheaa; prabh dhiaavan jog |1| rahaau |

Sant Singh KhalsaMy mind and body have been cooled and soothed, meditating on God, most worthy of meditation. ||1||Pause||
Manmohan SinghMeditating on the Lord, who is worthy of meditation, my soul and body have been pacified and comforted. Pause.
Manmohan Singh (Punjabi)ਸਿਮਰਨ ਕਰਨ ਦੇ ਲਾਇਕ ਸੁਆਮੀ ਦਾ ਸਿਮਰਨ ਕਰਨ ਦੁਆਰਾ, ਮੇਰੀ ਆਤਮਾ ਤੇ ਦੇਹ ਸ਼ਾਂਤ ਅਤੇ ਸੁਖਾਲੇ ਹੋ ਗਏ ਹਨ। ਠਹਿਰਾਉ।
Fareedkot Teekaਤਨ ਕੇ ਸੁਖੀ ਹੋਣੇ ਤੇ ਮਨ ਸੀਤਲ ਭਯਾ ਹੈ। ਪ੍ਰਭੂ ਧਿਆਵਣੇ ਯੋਗ ਕੋ ਮਨ ਮੇਂ ਧਯਾਯਾ ਹੈ॥੧॥ ਰਹਾਉ ॥
Prof. Sahib Singhਧਿਆਵਣ-ਜੋਗ ਪ੍ਰਭੂ ਦਾ ਧਿਆਨ ਧਰ ਕੇ ਉਸ ਦਾ ਮਨ ਉਸ ਦਾ ਹਿਰਦਾ ਠੰਢਾ-ਠਾਰ ਹੋ ਜਾਂਦਾ ਹੈ, ਉਹ ਮਨੁੱਖ ਸੁਖੀ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਸੀਤਲੁ = ਠੰਢਾ, ਸ਼ਾਂਤ। ਧਿਆਵਨ ਜੋਗੁ = ਜਿਸ ਦਾ ਧਿਆਨ ਧਰਨਾ ਚਾਹੀਦਾ ਹੈ ॥੧॥ ਰਹਾਉ ॥

SikhNet (Spanish)mi cuerpo y mi mente están confortados y se conservan en Paz. Sí, en realidad vale la pena vivir en el Señor. (1-Pausa)

ਅਉਖਧੁ ਹਰਿ ਕਾ ਨਾਮੁ ਹੈ; ਜਿਤੁ ਰੋਗੁ. ਨ ਵਿਆਪੈ ॥

aaukhadh har kaa naam hai; jit rog. na viaapai |

Sant Singh KhalsaThe Name of the Lord is the medicine to cure all disease; with it, no disease afflicts me.
Manmohan SinghGod's name is the panacea, by virtue of which no malady afflicts the mortal.
Manmohan Singh (Punjabi)ਰੱਬ ਦਾ ਨਾਮ ਇਕ ਦਵਾਈ ਹੈ, ਜਿਸ ਦੀ ਬਰਕਤ ਦੁਆਰਾ ਪ੍ਰਾਣੀ ਨੂੰ ਕੋਈ ਬੀਮਾਰੀ ਨਹੀਂ ਸਤਾਉਂਦੀ।
Fareedkot Teekaਤਾਂ ਤੇ ਹਰੀ ਕਾ ਨਾਮ ਹੀ ਪਰਮ ਔਸਧੀ ਹੈ, ਜਿਸ ਕੇ ਜਪਣੇ ਸੇ ਕੋਈ ਰੋਗ ਨਹੀਂ ਵਿਆਪਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ (ਇਕ ਐਸੀ) ਦਵਾਈ ਹੈ ਜਿਸ ਦੀ ਬਰਕਤਿ ਨਾਲ (ਕੋਈ ਭੀ) ਰੋਗ ਜ਼ੋਰ ਨਹੀਂ ਪਾ ਸਕਦਾ।

ਪਦ ਅਰਥ ਅਉਖਧੁ = ਦਵਾਈ। ਜਿਤੁ = ਜਿਸ (ਅਉਖਧ) ਦੀ ਰਾਹੀਂ। ਨ ਵਿਆਪੈ = ਜ਼ੋਰ ਨਹੀਂ ਪਾ ਸਕਦਾ।

SikhNet (Spanish)El Nombre del Señor es la Cura de todo; estando bendecidos por Él, ningún mal nos aflige.

ਸਾਧਸੰਗਿ ਮਨਿ ਤਨਿ ਹਿਤੈ; ਫਿਰਿ ਦੂਖੁ. ਨ ਜਾਪੈ ॥੨॥

saadhasang man tan hitai; fir dookh. na jaapai |2|

Sant Singh KhalsaIn the Saadh Sangat, the Company of the Holy, the mind and body are tinged with the Lord's Love, and I do not suffer pain any longer. ||2||
Manmohan SinghIn the society of saints, man's soul and body are imbued with the Lord's love and he suffers not pain again.
Manmohan Singh (Punjabi)ਸਤਿ ਸੰਗਤ ਅੰਦਰ ਇਨਸਾਨ ਦੀ ਜਿੰਦੜੀ ਤੇ ਦੇਹ ਪ੍ਰਭੂ ਦੇ ਪ੍ਰੇਮ ਨਾਲ ਰੰਗੇ ਜਾਂਦੇ ਹਨ ਅਤੇ ਉਹ ਮੁੜ ਕੇ ਤਕਲੀਫ ਨਹੀਂ ਉਠਾਉਂਦੇ।
Fareedkot Teekaਸੰਤਾਂ ਕੀ ਸੰਗਤ ਮੇਂ ਮਿਲ ਕਰ ਮਨ ਤਨ ਸੇ ਹਿਤ ਕਰ ਨਾਮ ਕੋ ਜੋ ਜਪੈ ਤੋ ਪੁਨਾ ਕੋਈ ਦੁਖ ਨ (ਜਾਪੈ) ਜਾਣੀਤਾ॥੨॥
Prof. Sahib Singhਜਦੋਂ ਗੁਰੂ ਦੀ ਸੰਗਤਿ ਵਿਚ ਟਿਕ ਕੇ (ਮਨੁੱਖ ਦੇ) ਮਨ ਵਿਚ ਤਨ ਵਿਚ (ਹਰਿ-ਨਾਮ) ਪਿਆਰਾ ਲੱਗਣ ਲੱਗ ਪੈਂਦਾ ਹੈ, ਤਦੋਂ (ਮਨੁੱਖ ਨੂੰ) ਕੋਈ ਦੁੱਖ ਮਹਿਸੂਸ ਨਹੀਂ ਹੁੰਦਾ ॥੨॥

ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਹਿਤੈ = (ਨਾਮ-ਦਵਾਈ) ਪਿਆਰੀ ਲੱਗਦੀ ਹੈ। ਨ ਜਾਪੈ = ਨਹੀਂ ਜਾਪਦਾ, ਪ੍ਰਤੀਤ ਨਹੀਂ ਹੁੰਦਾ ॥੨॥

SikhNet (Spanish)Nuestro cuerpo y nuestra mente se enamoran de los Santos y no conocemos el dolor (2)

ਹਰਿ ਹਰਿ. ਹਰਿ ਹਰਿ ਜਾਪੀਐ; ਅੰਤਰਿ ਲਿਵ ਲਾਈ ॥

har har. har har jaapeeai; antar liv laaee |

Sant Singh KhalsaI chant the Name of the Lord, Har, Har, Har, Har, lovingly centering my inner being on Him.
Manmohan SinghSeeking the shelter of the saints, my sins are dispelled and I am rendered pure.
Manmohan Singh (Punjabi)ਆਪਣੇ ਮਨ ਅੰਦਰ ਪ੍ਰੀਤ ਧਾਰਨ ਕਰ ਕੇ, ਮੈਂ ਸੁਆਮੀ ਮਾਲਕ ਵਾਹਿਗੁਰੂ ਦਾ ਨਾਮ ਦਾ ਉਚਾਰਨ ਕਰਦਾ ਹਾਂ।
Fareedkot Teekaਅੰਤ੍ਰੀਵ (ਲਿਵ) ਬ੍ਰਿਤੀ ਕੋ ਲਗਾਇ ਕਰ ਕੇ ਜਬ ਹਰਿ ਹਰਿ ਨਾਮ ਕੋ ਹੀ ਜਪੀਐ॥
Prof. Sahib Singhਹੇ ਭਾਈ! ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰ ਸੁਰਤ ਜੋੜ ਕੇ, ਸਦਾ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ।

ਪਦ ਅਰਥ ਜਾਪੀਐ = ਜਪਣਾ ਚਾਹੀਦਾ ਹੈ। ਅੰਤਰਿ = (ਮਨ ਦੇ) ਅੰਦਰ। ਲਾਈ = ਲਾਇ, ਲਾ ਕੇ।

SikhNet (Spanish)Entonado en Él contemplo Su Nombre;

ਕਿਲਵਿਖ ਉਤਰਹਿ ਸੁਧੁ ਹੋਇ; ਸਾਧੂ ਸਰਣਾਈ ॥੩॥

kilavikh utareh sudh hoe; saadhoo saranaaee |3|

Sant Singh KhalsaSinful mistakes are erased and I am sanctified, in the Sanctuary of the Holy Saints. ||3||
Manmohan SinghHe who hears and utters the praise of God's Name; his calamities are warded off.
Manmohan Singh (Punjabi)ਸੰਤਾਂ ਦੀ ਪਨਾਹ ਲੈਣ ਦੁਆਰਾ ਮੇਰੇ ਪਾਪ ਦੂਰ ਹੋ ਗਏ ਹਨ ਅਤੇ ਮੈਂ ਪਵਿੱਤਰ ਹੋ ਗਿਆ ਹਾਂ।
Fareedkot Teekaਤਬ ਸੰਪੂਰਨ (ਕਿਲਵਿਖ) ਪਾਪ ਉਤਰ ਜਾਤੇ ਹੈਂ ਔਰ ਸੰਤ ਜਨਾ ਕੀ ਸਰਣ ਹੋਣੇ ਤੇ ਮਨੁ ਸੁਧ ਹੋ ਜਾਤਾ ਹੈ॥੩॥
Prof. Sahib Singh(ਇਸ ਤਰ੍ਹਾਂ ਸਾਰੇ) ਪਾਪ (ਮਨ ਤੋਂ) ਲਹਿ ਜਾਂਦੇ ਹਨ, (ਮਨ) ਪਵਿੱਤਰ ਹੋ ਜਾਂਦਾ ਹੈ ॥੩॥

ਪਦ ਅਰਥ ਕਿਲਵਿਖ = (ਸਾਰੇ) ਪਾਪ। ਸੁਧੁ = ਪਵਿਤ੍ਰ। ਸਾਧ = ਗੁਰੂ ॥੩॥

SikhNet (Spanish)sí, soy purgado de mis errores y purificado en el Refugio de los Santos.(3)

ਸੁਨਤ ਜਪਤ. ਹਰਿ ਨਾਮ ਜਸੁ; ਤਾ ਕੀ ਦੂਰਿ ਬਲਾਈ ॥

sunat japat. har naam jas; taa kee door balaaee |

Sant Singh KhalsaMisfortune is kept far away from those who hear and chant the Praises of the Lord's Name.
Manmohan SinghOne who utters and hears praises of the Lord, his afflictions are removed.
Manmohan Singh (Punjabi)ਜੋ ਰੱਬ ਦੇ ਨਾਮ ਦੀ ਮਹਿਮਾ ਨੂੰ ਸੁਣਦਾ ਤੇ ਉਚਾਰਨ ਕਰਦਾ ਹੈ ਉਸ ਦੇ ਦੁਖ ਦੂਰ ਹੋ ਜਾਂਦੇ ਹਨ।
Fareedkot Teekaਜੋ ਜਨ ਹਰੀ ਕੇ ਨਾਮ ਕਾ ਜਸੁ ਸ੍ਰਵਣੋਂ ਦ੍ਵਾਰਾ ਸੁਣਤੇ ਹੈਂ ਔ ਮੁਖ ਸੇ ਜਪਤੇ ਹੈਂ, ਤਿਨੋਂ ਕੀ ਅਵਿਦ੍ਯਾਰੂਪੀ ਬਲਾਈ ਦੂਰ ਹੋ ਜਾਤੀ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਨਾਮ ਦੀ ਵਡਿਆਈ ਸੁਣਦਿਆਂ ਤੇ ਜਪਦਿਆਂ ਉਸ ਮਨੁੱਖ ਦੀ ਹਰੇਕ ਬਲਾ (ਬਿਪਤਾ) ਦੂਰ ਹੋ ਜਾਂਦੀ ਹੈ।

ਪਦ ਅਰਥ ਜਸੁ = ਸੋਭਾ, ਵਡਿਆਈ। ਨਾਮ ਜਸੁ = ਨਾਮ ਦੀ ਵਡਿਆਈ। ਤਾ ਕੀ = ਉਸ (ਮਨੁੱਖ) ਦੀ। ਬਲਾਈ = ਬਲਾ, ਬਿਪਤਾ।

SikhNet (Spanish)El que escucha y contempla el Nombre del Señor es curado de todos sus males.

ਮਹਾ ਮੰਤ੍ਰੁ ਨਾਨਕੁ ਕਥੈ; ਹਰਿ ਕੇ ਗੁਣ ਗਾਈ ॥੪॥੨੩॥੫੩॥

mahaa mantru naanak kathai; har ke gun gaaee |4|23|53|

Sant Singh KhalsaNanak chants the Mahaa Mantra, the Great Mantra, singing the Glorious Praises of the Lord. ||4||23||53||
Manmohan SinghNanak's main message is that O man sing thou the Lord's praise.
Manmohan Singh (Punjabi)ਗੁਰੂ ਜੀ ਮੁਖ ਉਪਦੇਸ਼ ਇਹ ਦੇਂਦੇ ਹਨ ਕਿ ਇਨਸਾਨ ਤੂੰ ਸੁਆਮੀ ਦੀ ਸਿਫ਼ਤ-ਸ਼ਲਾਘਾ ਅਲਾਪ।
Fareedkot Teekaਮਹਾ ਮੰਤ੍ਰ ਰੂਪੀ ਨਾਮ ਕੋ ਕਥਨ ਕਰਤੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਹਮ ਸਦਾ ਹਰੀ ਕੇ ਗੁਣਾਂ ਕੋ ਗਾਵਤੇ ਹੈਂ॥੪॥੨੩॥੫੩॥☬ਉਪਦੇਸ ਕਰਤੇ ਹੈਂ:
Prof. Sahib Singhਨਾਨਕ (ਇਕ) ਸਭ ਤੋਂ ਵੱਡਾ ਮੰਤ੍ਰ ਦੱਸਦਾ ਹੈ (ਮੰਤ੍ਰ ਇਹ ਹੈ ਕਿ ਜੇਹੜਾ ਮਨੁੱਖ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ (ਉਸ ਦਾ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ) ॥੪॥੨੩॥੫੩॥

ਪਦ ਅਰਥ ਮਹਾ ਮੰਤ੍ਰੁ = ਸਭ ਤੋਂ ਵੱਡਾ ਮੰਤਰ। ਗਾਈ = ਗਾਏ, ਗਾਂਦਾ ਹੈ ॥੪॥੨੩॥੫੩॥

SikhNet (Spanish)Nanak recita el Mantra Grandioso del Nombre y canta siempre la Alabanza del Señor. (4-23-53)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਭੈ ਤੇ. ਉਪਜੈ ਭਗਤਿ ਪ੍ਰਭ; ਅੰਤਰਿ ਹੋਇ ਸਾਂਤਿ ॥

bhai te. upajai bhagat prabh; antar hoe saant |

Sant Singh KhalsaFrom the Fear of God, devotion wells up, and deep within, there is peace.
Manmohan SinghOut of the Lord's fear wells up His devotion and one is tranquilised from within.
Manmohan Singh (Punjabi)ਪ੍ਰਭੂ ਦੇ ਡਰ ਤੋਂ ਉਸ ਦਾ ਅਨੁਰਾਗ ਉਤਪੰਨ ਹੁੰਦਾ ਹੈ ਅਤੇ ਆਦਮੀ ਅੰਦਰੋਂ ਸੀਤਲ ਹੋ ਜਾਂਦਾ ਹੈ।
Fareedkot Teekaਪ੍ਰਭੂ ਕੇ ਭੈ ਸੇ ਹੀ ਭਗਤੀ ਉਪਜਤੀ ਹੈ ਔ ਤਿਸ ਭਗਤੀ ਕਰ ਕੇ ਮਨ ਕੇ ਅੰਤਰ ਸਾਂਤੀ ਹੋਤੀ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਿਰਮਲ ਡਰ ਹਿਰਦੇ ਵਿਚ ਪੈਦਾ ਹੋ ਜਾਂਦਾ ਹੈ, ਉਸ) ਨਿਰਮਲ ਡਰ ਦੀ ਰਾਹੀਂ ਪ੍ਰਭੂ ਦੀ ਭਗਤੀ (ਹਿਰਦੇ ਵਿਚ) ਪੈਦਾ ਹੁੰਦੀ ਹੈ, ਅਤੇ ਮਨ ਵਿਚ ਠੰਡ ਪੈ ਜਾਂਦੀ ਹੈ।

ਪਦ ਅਰਥ ਤੇ = ਤੋਂ। ਭੈ ਤੇ = {ਸੰਬੰਧਕ ਦੇ ਨਾਲ ਲਫ਼ਜ਼ 'ਭਉ' ਤੋਂ ਲਫ਼ਜ਼ 'ਭੈ' ਬਣ ਜਾਂਦਾ ਹੈ। ਭਉ = ਡਰ, ਅਦਬ, ਨਿਰਮਲ ਡਰ} ਨਿਰਮਲ ਡਰ ਦੀ ਬਰਕਤਿ ਨਾਲ। ਅੰਤਰਿ = ਅੰਦਰ, ਹਿਰਦੇ ਵਿਚ।

SikhNet (Spanish)Del Temor Reverencial del Señor nace la Devoción y de la Devoción, la Tranquilidad.

ਨਾਮੁ ਜਪਤ ਗੋਵਿੰਦ ਕਾ; ਬਿਨਸੈ ਭ੍ਰਮ ਭ੍ਰਾਂਤਿ ॥੧॥

naam japat govind kaa; binasai bhram bhraant |1|

Sant Singh KhalsaChanting the Name of the Lord of the Universe, doubt and delusions are dispelled. ||1||
Manmohan SinghContemplating on the Name of World-Lord the mortal's doubt and delusions are dispelled.
Manmohan Singh (Punjabi)ਸ਼੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਦੇ ਸੰਦੇਹ ਅਤੇ ਗਲਤ-ਫਹਿਮੀਆਂ ਦੂਰ ਹੋ ਜਾਂਦੀਆਂ ਹਨ।
Fareedkot Teekaਪੁਨਾ ਗੋਬਿੰਦ ਕਾ ਨਾਮ ਜਪਨੇ ਸੇ ਹੀ ਭ੍ਰਾਂਤੀ ਕਰ ਜੋ ਜਨਮਾਦਿਕੋਂ ਮੇਂ ਭ੍ਰਮਣਾਂ ਹੈ, ਸੋ ਦੂਰ ਹੋ ਜਾਤਾ ਹੈ॥੧॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ (ਹਰੇਕ ਕਿਸਮ ਦਾ) ਭਰਮ ਭਟਕਣ ਨਾਸ ਹੋ ਜਾਂਦਾ ਹੈ ॥੧॥

ਪਦ ਅਰਥ ਭ੍ਰਾਂਤਿ = ਭਟਕਣਾ ॥੧॥

SikhNet (Spanish)Contemplando el Nombre del Señor, la duda y el engaño se desvanecen.(1)

ਗੁਰੁ ਪੂਰਾ ਜਿਸੁ ਭੇਟਿਆ; ਤਾ ਕੈ ਸੁਖਿ ਪਰਵੇਸੁ ॥

gur pooraa jis bhettiaa; taa kai sukh paraves |

Sant Singh KhalsaOne who meets with the Perfect Guru, is blessed with peace.
Manmohan SinghHe, who meets with the perfect Guru; into his mind comes peace.
Manmohan Singh (Punjabi)ਜੋ ਪੂਰਨ ਗੁਰਾਂ ਨਾਲ ਮਿਲ ਪੈਂਦਾ ਹੈ, ਉਸ ਦੇ ਮਨ ਅੰਦਰ ਠੰਢ-ਚੈਨ ਵਰਤ ਜਾਂਦੀ ਹੈ।
Fareedkot Teekaਪੂਰਾ ਸਤਿਗੁਰੂ ਜਿਨਾਂ ਕੋ (ਭੇਟਿਆ) ਮਿਲਿਆ ਹੈ, ਤਿਨ ਕੇ ਮਨ ਮੇਂ ਸੁਖ ਸਰੂਪ ਵਾਹਿਗੁਰੂ ਕਾ ਪ੍ਰਵੇਸ਼ ਭਯਾ ਹੈ॥
Prof. Sahib Singhਹੇ ਭਾਈ! ਆਪਣੇ ਮਨ ਦੀ ਮਤਿ ਛੱਡ ਦੇਣੀ ਚਾਹੀਦੀ ਹੈ, (ਗੁਰੂ ਦਾ) ਉਪਦੇਸ਼ ਸੁਣਨਾ ਚਾਹੀਦਾ ਹੈ।

ਪਦ ਅਰਥ ਜਿਸੁ = ਜਿਸ (ਮਨੁੱਖ) ਨੂੰ। ਭੇਟਿਆ = ਮਿਲ ਪਿਆ। ਤਾ ਕੇ = ਉਸ ਦੇ (ਹਿਰਦੇ) ਵਿਚ। ਸੁਖਿ = ਸੁਖ ਨੇ।

SikhNet (Spanish)La Paz le llega a aquél que encuentra al Guru Perfecto.

ਮਨ ਕੀ ਮਤਿ ਤਿਆਗੀਐ; ਸੁਣੀਐ ਉਪਦੇਸੁ ॥੧॥ ਰਹਾਉ ॥

man kee mat tiaageeai; suneeai upades |1| rahaau |

Sant Singh KhalsaSo renounce the intellectual cleverness of your mind, and listen to the Teachings. ||1||Pause||
Manmohan SinghForsake thou thy mind's cleverness and hearken to the Guru's gospel. Pause.
Manmohan Singh (Punjabi)ਤੂੰ ਆਪਣੇ ਚਿੱਤ ਦੀ ਚਤੁਰਾਈ ਨੂੰ ਛੱਡ ਦੇ ਅਤੇ ਗੁਰਾਂ ਦੀ ਸਿੱਖ-ਮਤ ਨੂੰ ਸ੍ਰਵਣ ਕਰ। ਠਹਿਰਾਉ।
Fareedkot Teekaਤਾਂ ਤੇ ਹੇ ਭਾਈ! ਮਨ ਕੀ ਮਤ ਤਿਆਗੀਏ ਔਰ ਸਤਿਗੁਰਾਂ ਕੇ ਉਪਦੇਸ਼ ਕੋ ਸ੍ਰਵਨ ਕਰੀਏ॥੧॥ ਰਹਾਉ ॥
Prof. Sahib Singhਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, (ਯਕੀਨ ਜਾਣੋ ਕਿ) ਉਸ (ਮਨੁੱਖ) ਦੇ ਹਿਰਦੇ ਵਿਚ ਸੁਖ ਨੇ ਪਰਵੇਸ਼ ਕਰ ਲਿਆ ॥੧॥ ਰਹਾਉ ॥
SikhNet (Spanish)Deja de ser voluntarioso y empieza a escuchar la Sabiduría del Señor.(1-Pausa)

ਸਿਮਰਤ ਸਿਮਰਤ ਸਿਮਰੀਐ; ਸੋ ਪੁਰਖੁ ਦਾਤਾਰੁ ॥

simarat simarat simareeai; so purakh daataar |

Sant Singh KhalsaMeditate, meditate, meditate in remembrance on the Primal Lord, the Great Giver.
Manmohan SinghRemember, remember, remember thou that Beneficent Lord of thine.
Manmohan Singh (Punjabi)ਤੂੰ ਆਪਣੇ ਉਸ ਦਾਤੇ ਸੁਆਮੀ ਦਾ ਆਰਾਧਨ ਆਰਾਧਨ, ਆਰਾਧਨ ਕਰ।
Fareedkot Teekaਤਾਂ ਤੇ ਹੇ ਭਾਈ! ਸਿੰਮ੍ਰਤੀਆਂ ਕਰ ਸਿਮਰਨ ਕਰਨੇ ਯੋਗ ਹੈ, ਸਰਬ ਕਾ ਦਾਤਾਰੁ ਪਰਮਾਤਮਾ ਪੁਰਖੁ ਜੋ ਹੈ॥
Prof. Sahib Singhਹੇ ਭਾਈ! ਸਭ ਦਾਤਾਂ ਬਖ਼ਸ਼ਣ ਵਾਲੇ ਉਸ ਸਰਬ-ਵਿਆਪਕ ਪ੍ਰਭੂ ਨੂੰ ਹਰ ਵੇਲੇ ਹੀ ਸਿਮਰਦੇ ਰਹਿਣਾ ਚਾਹੀਦਾ ਹੈ।

ਪਦ ਅਰਥ ਸਿਮਰਤ ਸਿਮਰਤ = ਹਰ ਵੇਲੇ ਸਿਮਰਦਿਆਂ। ਪੁਰਖੁ = ਸਰਬ-ਵਿਆਪਕ ਪ੍ਰਭੂ।

SikhNet (Spanish)Habita siempre en el Dios Benévolo, Espíritu Divino,

ਮਨ ਤੇ ਕਬਹੁ. ਨ ਵੀਸਰੈ; ਸੋ ਪੁਰਖੁ ਅਪਾਰੁ ॥੨॥

man te kabahu. na veesarai; so purakh apaar |2|

Sant Singh KhalsaMay I never forget that Primal, Infinite Lord from my mind. ||2||
Manmohan SinghThat Infinite Lord, I forget not ever within my mind.
Manmohan Singh (Punjabi)ਉਸ ਬੇਅੰਤ ਸੁਆਮੀ ਨੂੰ ਮੈਂ ਆਪਣੇ ਚਿੱਤ ਵਿੱਚ ਕਦੇ ਭੀ ਨਹੀਂ ਭੁਲਾਉਂਦਾ।
Fareedkot Teekaਸੋ ਤਿਸੀ ਕਾ ਸਿਮਰਨ ਕਰੀਏ, ਸੋ ਅਪਾਰ ਪੁਰਖ ਮਨ ਤੇ ਕਬੀ ਨ ਬੀਸਰੇ॥੨॥
Prof. Sahib Singh(ਹੇ ਭਾਈ! ਖ਼ਿਆਲ ਰੱਖ ਕਿ) ਉਹ ਬੇਅੰਤ ਅਕਾਲ ਪੁਰਖ ਕਦੇ ਭੀ ਮਨ ਤੋਂ ਨਾਹ ਭੁੱਲੇ ॥੨॥

ਪਦ ਅਰਥ ਮਨ ਤੇ = ਮਨ ਤੋਂ ॥੨॥

SikhNet (Spanish)y no abandones nunca a tu Señor Insondable e Infinito. (2)

ਚਰਨ ਕਮਲ ਸਿਉ ਰੰਗੁ ਲਗਾ; ਅਚਰਜ ਗੁਰਦੇਵ ॥

charan kamal siau rang lagaa; acharaj guradev |

Sant Singh KhalsaI have enshrined love for the Lotus Feet of the Wondrous Divine Guru.
Manmohan SinghI have come to enshrine affection for the lotus-feet of the wondrous Bright Guru.
Manmohan Singh (Punjabi)ਅਦਭੁਤ ਪ੍ਰਕਾਸ਼ਵਾਨ ਗੁਰਾਂ ਦੇ ਕੰਵਲ ਰੂਪੀ ਪੈਰਾਂ ਨਾਲ ਮੇਰਾ ਪਿਆਰ ਹੋ ਗਿਆ ਹੈ।
Fareedkot Teekaਅਸਚਰਜ ਰੂਪ ਜੋ ਸਤਿਗੁਰ ਦੇਵ ਹੈਂ, ਤਿਨ ਕੀ ਕ੍ਰਿਪਾ ਸੇ ਹਮਾਰਾ ਪ੍ਰੇਮ ਤਿਸੁ ਵਾਹਿਗੁਰੂ ਕੇ ਚਰਨ ਕਮਲੋਂ ਮੇਂ ਲਾਗ ਰਹਾ ਹੈ॥
Prof. Sahib Singhਹੇ ਭਾਈ! ਗੁਰੂ ਦੀ ਇਹ ਅਚਰਜ ਵਡਿਆਈ ਹੈ ਕਿ ਉਸ ਦੀ ਕਿਰਪਾ ਨਾਲ ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪ੍ਰੀਤ ਬਣ ਜਾਂਦੀ ਹੈ।

ਪਦ ਅਰਥ ਸਿਉ = ਨਾਲ। ਰੰਗੁ = ਪਿਆਰਾ।

SikhNet (Spanish)Imbuido en el Amor de Sus Pies de Loto, el Dios de dioses se ve Maravilloso.

ਜਾ ਕਉ ਕਿਰਪਾ ਕਰਹੁ ਪ੍ਰਭ; ਤਾ ਕਉ ਲਾਵਹੁ ਸੇਵ ॥੩॥

jaa kau kirapaa karahu prabh; taa kau laavahu sev |3|

Sant Singh KhalsaOne who is blessed by Your Mercy, God, is committed to Your service. ||3||
Manmohan SinghHe, to whom Thou showest mercy, O Lord, him Thou yokest to Thy service.
Manmohan Singh (Punjabi)ਜਿਸ ਉਤੇ ਤੂੰ ਮਿਹਰ ਧਾਰਦਾ ਹੈ, ਹੇ ਸੁਆਮੀ! ਉਸ ਨੂੰ ਤੂੰ ਆਪਣੀ ਟਹਿਲ ਸੇਵਾ ਅੰਦਰ ਜੋੜਦਾ ਹੈ।
Fareedkot Teekaਪੁਨਾ ਹਮ ਐਸੇ ਬੇਨਤੀ ਕਰਤੇ ਹੈਂ: ਹੇ ਸਤਗੁਰੋ! ਜਿਨੋਂ ਪਰ ਆਪ ਕ੍ਰਿਪਾ ਕਰਤੇ ਹੋ ਤਿਨੋਂ ਕੋ ਪ੍ਰਭ ਕੀ ਸੇਵਾ ਮੇਂ ਲਗਾਇ ਲੇਤੇ ਹੋ॥੩॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਉੱਤੇ ਤੂੰ ਕਿਰਪਾ ਕਰਦਾ ਹੈਂ (ਉਸ ਨੂੰ ਗੁਰੂ ਮਿਲਾਂਦਾ ਹੈਂ ਅਤੇ ਉਸ ਨੂੰ) ਤੂੰ ਆਪਣੀ ਸੇਵਾ-ਭਗਤੀ ਵਿਚ ਲਾ ਲੈਂਦਾ ਹੈਂ ॥੩॥

ਪਦ ਅਰਥ ਜਾ ਕਉ = ਜਿਸ ਨੂੰ, ਜਿਸ (ਮਨੁੱਖ) ਉੱਤੇ। ਪ੍ਰਭ = ਹੇ ਪ੍ਰਭੂ! ॥੩॥

SikhNet (Spanish)Y aquél que obtiene Su Gracia es llevado hasta el Servicio del Señor.(3)

ਨਿਧਿ ਨਿਧਾਨ ਅੰਮ੍ਰਿਤੁ ਪੀਆ; ਮਨਿ ਤਨਿ ਆਨੰਦ ॥

nidh nidhaan amrit peea; man tan aanand |

Sant Singh KhalsaI drink in the Ambrosial Nectar, the treasure of wealth, and my mind and body are in bliss.
Manmohan SinghI have quaffed the Name-Nectar, the treasure of wealth and my soul and body are happy.
Manmohan Singh (Punjabi)ਮੈਂ ਧਨ-ਦੌਲਤ ਦੇ ਖਜਾਨੇ ਨਾਮ-ਸੁਧਾਰਸ ਨੂੰ ਪਾਨ ਕੀਤਾ ਹੈ ਅਤੇ ਮੇਰੀ ਆਤਮਾ ਤੇ ਦੇਹ ਪ੍ਰਸੰਨ ਹਨ।
Fareedkot Teekaਔਰ ਸਰਬ ਨਿਧੀਓਂ ਕਾ (ਨਿਧਾਨ) ਖਜਾਨਾ ਨਾਮ ਰੂਪੀ ਅੰਮ੍ਰਿਤ ਤਿਨੋਂ ਨੇ ਪੀਆ ਹੈ, ਤਿਸ ਤੇ ਸੋ ਮਨ ਤਨ ਅਨੰਦ ਭਏ ਹੈਂ॥
Prof. Sahib Singh(ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੇ) ਆਤਮਕ ਜੀਵਨ ਦੇਣ ਵਾਲਾ (ਉਹ) ਨਾਮ-ਜਲ ਪੀ ਲਿਆ (ਜੋ) ਸਾਰੇ ਖ਼ਜ਼ਾਨਿਆਂ ਦਾ ਖ਼ਜ਼ਾਨਾ ਹੈ, (ਉਸ ਮਨੁੱਖ ਦੇ) ਮਨ ਵਿਚ ਹਿਰਦੇ ਵਿਚ ਖ਼ੁਸ਼ੀ ਭਰੀ ਰਹਿੰਦੀ ਹੈ।

ਪਦ ਅਰਥ ਨਿਧਿ = (ਦੁਨੀਆ ਦੇ ਸਾਰੇ) ਖ਼ਜ਼ਾਨੇ। ਨਿਧਾਨ = ਖ਼ਜ਼ਾਨੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਮਨਿ = ਮਨ ਵਿਚ। ਤਨਿ = ਤਨ ਵਿਚ।

SikhNet (Spanish)He chupado del Néctar del Nombre del Señor; mi cuerpo y mi mente están en Éxtasis.

ਨਾਨਕ. ਕਬਹੁ, ਨ ਵੀਸਰੈ; ਪ੍ਰਭ ਪਰਮਾਨੰਦ ॥੪॥੨੪॥੫੪॥

naanak. kabahu, na veesarai; prabh paramaanand |4|24|54|

Sant Singh KhalsaNanak never forgets God, the Lord of supreme bliss. ||4||24||54||
Manmohan SinghNanak forgets not ever the Lord of supreme bliss.
Manmohan Singh (Punjabi)ਮਹਾਨ ਪਰਸੰਨਤਾ ਦੇ ਸੁਆਮੀ ਨੂੰ ਨਾਨਕ ਕਦਾਚਿਤ ਨਹੀਂ ਭੁਲਾਉਂਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੇ ਮਨ ਸੇ ਪ੍ਰਭੂ ਕਦੇ ਨਹੀਂ ਵਿਸਰਤਾ, ਇਸੀ ਤੇ ਸੋ (ਪਰਮਾਨੰਦ) ਅਤੀ ਅਨੰਦ ਰਹਤੇ ਹੈਂ॥੪॥੨੪॥੫੪॥☬ਸਤਿਗੁਰਾਂ ਕੀ ਮਹਿਮਾਂ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! (ਖ਼ਿਆਲ ਰੱਖ ਕਿ) ਸਭ ਤੋਂ ਉੱਚੇ ਆਨੰਦ ਦਾ ਮਾਲਕ ਪਰਮਾਤਮਾ ਕਦੇ ਭੀ (ਮਨ ਤੋਂ) ਵਿਸਰ ਨਾਹ ਜਾਏ ॥੪॥੨੪॥੫੪॥

ਪਦ ਅਰਥ ਪਰਮਾਨੰਦ = {ਪਰਮ-ਆਨੰਦ} ਸਭ ਤੋਂ ਉੱਚੇ ਆਨੰਦ ਦਾ ਮਾਲਕ ਪ੍ਰਭੂ ॥੪॥੨੪॥੫੪॥

SikhNet (Spanish)Mi única oración es que no abandone nunca a mi Señor del Éxtasis Supremo. (4-24-54)

Open this shabad →

Shabad Guru Arjan Dev Ji Raag Bilaaval continues on Ang 815

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਤ੍ਰਿਸਨ ਬੁਝੀ ਮਮਤਾ ਗਈ; ਨਾਠੇ ਭੈ ਭਰਮਾ ॥

trisan bujhee mamataa gee; naatthe bhai bharamaa |

Sant Singh KhalsaDesire is stilled, and egotism is gone; fear and doubt have run away.
Manmohan SinghMy desire is stilled, my egoism is gone, and my dread and doubt have hastened away.
Manmohan Singh (Punjabi)ਮੇਰੀ ਖਾਹਿਸ਼ ਬੁੱਝ ਗਈ ਹੈ, ਮੇਰੀ ਮੇਰ ਤੇਰ ਜਾਂਦੀ ਰਹੀ ਅਤੇ ਮੇਰਾ ਡਰ ਤੇ ਸ਼ੱਕ-ਸੁਬ੍ਹਾ ਦੌੜ ਗਿਆ ਹੈ।
Fareedkot Teekaਹੇ ਭਾਈ! ਤਿਸਨਾ ਰੂਪੀ ਅਗਨੀ ਬੁਝ ਗਈ ਹੈ ਔਰੁ ਹੰਤਾ ਮਮਤਾ ਭੀ ਦੂਰ ਭਈ ਹੈ। ਪੁਨਃ ਜਨਮ ਮ੍ਰਿਤੁ ਕਾ ਭੈ ਔਰ ਸ੍ਵਰੂਪ ਕੇ ਵਿਖੇ ਭੇਦਾਦੀ ਭ੍ਰਮ ਦੂਰ ਭਏ ਹੈਂ॥
Prof. Sahib Singh(ਹੇ ਭਾਈ! ਜਿਸ ਮਨੁੱਖ ਨੇ ਗੁਰੂ ਦਾ ਆਸਰਾ ਲਿਆ) (ਉਸ ਦੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਮਿਟ ਗਈ, (ਮਾਇਆ ਵਾਲੀ) ਅਪਣੱਤ ਦੂਰ ਹੋ ਗਈ, ਉਸ ਦੇ ਸਾਰੇ ਡਰ ਵਹਿਮ ਨੱਸ ਗਏ।

ਪਦ ਅਰਥ ਮਮਤਾ = ਅਪਣੱਤ {ਮਮ = ਮੇਰਾ। ਮਮਤਾ = ਇਹ ਖਿੱਚ ਕਿ ਮਾਇਆ ਮੇਰੀ ਬਣ ਜਾਏ}। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਸਾਰੇ ਡਰ। ਭਰਮਾ = ਵਹਿਮ। ਥਿਤਿ = {स्थिति} ਸ਼ਾਂਤੀ, ਟਿਕਾਉ।

SikhNet (Spanish)Mi deseo se ha sosegado, mi ego se ha apaciguado, mi miedo y mi duda se han ido,

ਥਿਤਿ ਪਾਈ ਆਨਦੁ ਭਇਆ; ਗੁਰਿ ਕੀਨੇ ਧਰਮਾ ॥੧॥

thit paaee aanad bheaa; gur keene dharamaa |1|

Sant Singh KhalsaI have found stability, and I am in ecstasy; the Guru has blessed me with Dharmic faith. ||1||
Manmohan SinghI have acquired stability and enjoy peace. The Guru has done me a great good.
Manmohan Singh (Punjabi)ਮੈਂ ਅਸਥਿਰਤਾ ਪਾ ਲਈ ਹੈ ਅਤੇ ਸੁੱਖ ਭੋਗਦਾ ਹਾਂ। ਗੁਰਾਂ ਨੇ ਮੇਰੇ ਤੇ ਭਾਰੀ ਨੇਕੀ ਕੀਤੀ ਹੈ।
Fareedkot Teekaਅਰੁ ਸ੍ਵੈ ਸਰੂਪ ਮੇਂ ਇਸਥਿਤੀ ਪਾਇ ਲਈ ਹੈ ਔ ਅਨੰਦ ਭਯਾ ਹੈ, ਸਤਿਗੁਰੂ ਨੇ ਹਮ ਧਰਮਾਤਮਾ ਕੀਏ ਹਾਂ॥੧॥
Prof. Sahib Singhਉਸ ਨੇ ਆਤਮਕ ਅਡੋਲਤਾ ਹਾਸਲ ਕਰ ਲਈ, ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੋ ਗਿਆ। ਗੁਰੂ ਨੇ ਉਸ ਦੀ ਸਹਾਇਤਾ ਕਰਨ ਦਾ ਨੇਮ ਨਿਬਾਹ ਦਿੱਤਾ ॥੧॥

ਪਦ ਅਰਥ ਗੁਰਿ = ਗੁਰੂ ਨੇ। ਕੀਨੇ ਧਰਮਾ = (ਸਹਾਇਤਾ ਕਰਨ ਦਾ) ਨੇਮ ਨਿਬਾਹ ਦਿੱਤਾ ਹੈ ॥੧॥

SikhNet (Spanish)y he encontrado la Paz, mi mente se encuentra llena de Dicha. El Guru ha conservado Su Fe en mí.(1)

ਗੁਰੁ ਪੂਰਾ ਆਰਾਧਿਆ; ਬਿਨਸੀ ਮੇਰੀ ਪੀਰ ॥

gur pooraa aaraadhiaa; binasee meree peer |

Sant Singh KhalsaWorshipping the Perfect Guru in adoration, my anguish is eradicated.
Manmohan SinghContemplating on the Perfect Guru, my anguish is ended.
Manmohan Singh (Punjabi)ਪੂਰਨ ਗੁਰਾਂ ਦਾ ਧਿਆਨ ਧਾਰਨ ਦੁਆਰਾ ਮੇਰਾ ਦਰਦ ਮਿਟ ਗਿਆ ਹੈ।
Fareedkot Teekaਹਮ ਨੇ ਪੂਰਾ ਸਤਿਗੁਰੂ ਅਰਾਧਿਆ ਹੈ। ਤਿਸੀ ਤੇ ਮੇਰੇ ਰਿਦੇ ਮੇਂ ਜੋ ਹਰੀ ਕੇ ਵ੍ਯੋਗ ਕੀ ਪੀੜਾ ਥੀ ਸੋ ਸਰਬ ਦੂਰ ਹੋ ਜਾਤੀ ਭਈ॥
Prof. Sahib Singh(ਜਿਸ ਭੀ ਮਨੁੱਖ ਨੇ) ਪੂਰੇ ਗੁਰੂ ਦਾ ਆਸਰਾ ਲਿਆ ਹੈ। ਉਸ ਦਾ (ਮਾਇਆ ਦੀ) ਮਮਤਾ ਵਾਲਾ ਦੁੱਖ ਦੂਰ ਹੋ ਜਾਂਦਾ ਹੈ।

ਪਦ ਅਰਥ ਮੇਰੀ ਪੀਰ = ਮਮਤਾ ਦਾ ਦੁੱਖ।

SikhNet (Spanish)Oh hermano, contemplando al Guru Perfecto, mi dolor se ha desvanecido;

ਤਨੁ ਮਨੁ ਸਭੁ ਸੀਤਲੁ ਭਇਆ; ਪਾਇਆ ਸੁਖੁ ਬੀਰ ॥੧॥ ਰਹਾਉ ॥

tan man sabh seetal bheaa; paaeaa sukh beer |1| rahaau |

Sant Singh KhalsaMy body and mind are totally cooled and soothed; I have found peace, O my brother. ||1||Pause||
Manmohan SinghMy body and soul are all cooled and I have obtained peace, O brother. Pause.
Manmohan Singh (Punjabi)ਮੇਰੀ ਦੇਹ ਅਤੇ ਆਤਮਾ ਠੰਢੜੇ ਹੋ ਗਏ ਹਨ ਅਤੇ ਮੈਂ ਆਰਾਮ ਪਰਾਪਤ ਕਰ ਲਿਆ ਹੈ, ਹੇ ਭਾਰਾਵਾਂ! ਠਹਿਰਾਉ।
Fareedkot Teeka(ਬੀਰ) ਹੇ ਭਾਈ! ਤਿਸੀ ਸਮੇਂ ਹਮਾਰਾ ਤਨੁ ਮਨੁ ਸਰਬ ਸੀਤਲੁ ਭਯਾ ਹੈ ਅਰੁ ਸੁਖ ਕੋ ਪਾਇ ਲੀਆ ਹੈ॥੧॥ ਰਹਾਉ ॥
Prof. Sahib Singhਹੇ ਭਾਈ! ਉਸ ਦਾ ਮਨ ਉਸ ਦਾ ਤਨ ਠੰਢਾ-ਠਾਰ ਹੋ ਜਾਂਦਾ ਹੈ, ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਸੀਤਲੁ = ਸ਼ਾਂਤ। ਬੀਰ = ਹੇ ਭਾਈ! ॥੧॥ ਰਹਾਉ ॥

SikhNet (Spanish)mi cuerpo y mi mente se han confortado y he encontrado el Éxtasis.(1-Pausa)

ਸੋਵਤ ਹਰਿ ਜਪਿ ਜਾਗਿਆ; ਪੇਖਿਆ ਬਿਸਮਾਦੁ ॥

sovat har jap jaagiaa; pekhiaa bisamaad |

Sant Singh KhalsaI have awakened from sleep, chanting the Name of the Lord; gazing upon Him, I am filled with wonder.
Manmohan SinghContemplating the Lord I was awakened from slumber and beholding him I was wonder struck.
Manmohan Singh (Punjabi)ਸੁਆਮੀ ਦਾ ਸਿਮਰਨ ਕਰਨ ਦੁਆਰਾ ਮੈਂ ਸੁੱਤਾ ਪਿਆ ਜਾਗ ਉਠਿਆਂ ਅਤੇ ਉਸ ਨੂੰ ਵੇਖ ਕੇ ਅਸਚਰਲ ਹੋ ਗਿਆ ਹੈ।
Fareedkot Teekaਤਿਨ ਸਤਿਗੁਰੋਂ ਕੀ ਕ੍ਰਿਪਾ ਤੇ ਅਗਿਆਨ ਨਿੰਦ੍ਰਾ ਸੇ ਸੋਵਤੇ ਹਰੀ ਨਾਮ ਕੋ ਜਪ ਕੇ ਜਬ ਹਮਾਰਾ ਮਨੁ ਜਾਗਿਆ, ਤੋ ਅਸਚਰਜ ਸਰੂਪ ਬ੍ਰਹਮ ਕੋ ਹੀ ਦੇਖਿਆ ਹੈ॥
Prof. Sahib Singh(ਹੇ ਭਾਈ! ਜਿਸ ਮਨੁੱਖ ਨੇ ਗੁਰੂ ਦਾ ਪੱਲਾ ਫੜਿਆ, ਮਾਇਆ ਦੇ ਮੋਹ ਵਿਚ) ਸੁੱਤਾ ਹੋਇਆ ਉਸ ਦਾ ਮਨ ਪਰਮਾਤਮਾ ਦਾ ਨਾਮ ਜਪ ਕੇ ਜਾਗ ਪਿਆ, ਉਸ ਨੇ (ਹਰ ਥਾਂ) ਅਚਰਜ-ਰੂਪ ਪਰਮਾਤਮਾ ਦਾ ਦਰਸਨ ਕਰ ਲਿਆ।

ਪਦ ਅਰਥ ਸੋਵਤ = ਮਾਇਆ ਦੇ ਮੋਹ ਵਿਚ ਸੁੱਤਾ ਹੋਇਆ। ਜਪਿ = ਜਪ ਕੇ। ਬਿਸਮਾਦੁ = ਅਚਰਜ-ਰੂਪ ਪ੍ਰਭੂ।

SikhNet (Spanish)Habitando en el Señor he despertado de mi sueño, y viéndolo, me quedé maravillado.

ਪੀ ਅੰਮ੍ਰਿਤੁ ਤ੍ਰਿਪਤਾਸਿਆ; ਤਾ ਕਾ ਅਚਰਜ ਸੁਆਦੁ ॥੨॥

pee amrit tripataasiaa; taa kaa acharaj suaad |2|

Sant Singh KhalsaDrinking in the Ambrosial Nectar, I am satisfied. How wondrous is its taste! ||2||
Manmohan SinghQuaffing the Name-Nectar, I am sated, O wonderous is the relish thereof.
Manmohan Singh (Punjabi)ਨਾਮ-ਸੁਧਾਰਸ ਨੂੰ ਪਾਨ ਕਰ ਕੇ ਮੈਂ ਰੱਜ ਗਿਆ ਹਾਂ, ਓ! ਅਦਭੁਤ ਹੈ ਉਸ ਦੀ ਲੱਜਤ।
Fareedkot Teekaਤਿਸ ਕੇ ਅੰਮ੍ਰਿਤ ਰੂਪ ਨਾਮ ਕੋ ਪਾਂਨ ਕਰ ਤ੍ਰਿਪਤ ਹੋ ਗਏ ਹੈਂ। ਤਿਸ ਕਾ ਅਸਚਰਜ ਹੀ ਸ੍ਵਾਦ ਆਵਤਾ ਭਯਾ ਹੈ, ਭਾਵ ਸਭ ਸੇ ਸ੍ਰੇਸਟ ਸ੍ਵਾਦ ਹੈ॥੨॥
Prof. Sahib Singhਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਕੇ ਉਸ ਦਾ ਮਨ (ਮਾਇਆ ਵਲੋਂ) ਰੱਜ ਗਿਆ। ਹੇ ਭਾਈ! ਉਸ ਨਾਮ-ਅੰਮ੍ਰਿਤ ਦਾ ਸੁਆਦ ਅਚਰਜ ਹੀ ਹੈ ॥੨॥

ਪਦ ਅਰਥ ਪੀ = ਪੀ ਕੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਤਾ ਕਾ = ਉਸ (ਅੰਮ੍ਰਿਤ) ਦਾ ॥੨॥

SikhNet (Spanish)Bebiendo el Néctar del Señor quedé satisfecho; oh, qué Maravilloso es Su Sabor.(2)

ਆਪਿ ਮੁਕਤੁ ਸੰਗੀ ਤਰੇ; ਕੁਲ ਕੁਟੰਬ ਉਧਾਰੇ ॥

aap mukat sangee tare; kul kuttanb udhaare |

Sant Singh KhalsaI myself am liberated, and my companions swim across; my family and ancestors are also saved.
Manmohan SinghI myself am emancipated, swim across my comrades and my lineage and family are also saved.
Manmohan Singh (Punjabi)ਮੈਂ ਖੁਦ ਮੁਕਤ ਹੋ ਗਿਆ ਹਾਂ, ਪਾਰ ਉਤਰ ਗਏ ਹਨ ਮੇਰੇ ਸਾਥੀ ਅਤੇ ਮੇਰੀ ਵੰਸ਼ ਤੇ ਟੱਬਰ-ਕਬੀਲਾ ਭੀ ਬੰਦ-ਖਲਾਸ ਹੋ ਗਏ ਹਨ।
Fareedkot Teekaਆਪ ਭੀ ਮੁਕਤ ਰੂਪ ਭਏ ਹੈਂ ਔ ਜੋ ਤਿਨ ਕੀ ਸੰਗਤ ਕਰਨੇ ਵਾਲੇ ਥੇ, ਸੋ ਭੀ ਤਰੇ ਹੈਂ। ਕੁਟੰਬ ਸੰਯੁਗਤ ਔ ਸੰਪੂਰਨ ਕੁਲਾਂ ਕੇ ਲੋਕ ਭੀ ਉਧਾਰੇ ਹੈਂ॥
Prof. Sahib Singh(ਹੇ ਭਾਈ! ਗੁਰੂ ਦੀ ਸਰਨ ਪੈਣ ਵਾਲਾ ਮਨੁੱਖ) ਆਪ (ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਜਾਂਦਾ ਹੈ, ਉਸ ਦੇ ਸਾਥੀ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਉਹ ਮਨੁੱਖ ਆਪਣੀਆਂ ਕੁਲਾਂ ਨੂੰ, ਆਪਣੇ ਪਰਵਾਰ ਨੂੰ ਪਾਰ ਲੰਘਾ ਲੈਂਦਾ ਹੈ।

ਪਦ ਅਰਥ ਮੁਕਤੁ = (ਮਾਇਆ ਦੇ ਬੰਧਨਾਂ ਤੋਂ) ਆਜ਼ਾਦ। ਸੰਗੀ = ਸਾਥੀ।

SikhNet (Spanish)He sido emancipado; mis compañeros también han nadado a través, y todo mi linaje y mis parientes han sido salvados.

ਸਫਲ ਸੇਵਾ ਗੁਰਦੇਵ ਕੀ; ਨਿਰਮਲ ਦਰਬਾਰੇ ॥੩॥

safal sevaa guradev kee; niramal darabaare |3|

Sant Singh KhalsaService to the Divine Guru is fruitful; it has made me pure in the Court of the Lord. ||3||
Manmohan SinghFruitful is the bright Guru's service, which has rendered me pure in the Lord's court.
Manmohan Singh (Punjabi)ਫਲਦਾਇਕ ਹੈ ਪ੍ਰਕਾਸ਼ਵਾਨ ਗੁਰਾਂ ਦੀ ਘਾਲ, ਜਿਸ ਨੈ ਮੈਨੂੰ ਸੁਆਮੀ ਦੀ ਦਰਗਾਹ ਵਿੱਚ ਪਵਿੱਤਰ ਕਰ ਦਿੱਤਾ ਹੈ।
Fareedkot Teekaਤਾਂ ਤੇ ਐਸੇ ਸਤਿਗੁਰ ਦੇਵ ਕੀ ਸੇਵਾ ਪਰਮ ਸਫਲ ਰੂਪ ਹੈ, ਜਿਸ ਕੇ ਕਰਨੇ ਸੇ ਵਾਹਿਗੁਰੂ ਕੇ ਦਰਬਾਰ ਮੇਂ ਨਿਰਮਲ ਭਏ ਹੈਂ॥੩॥
Prof. Sahib Singhਗੁਰੂ ਦੀ ਕੀਤੀ ਹੋਈ ਸੇਵਾ ਉਸ ਨੂੰ ਫਲ-ਦਾਇਕ ਸਾਬਤ ਹੋ ਜਾਂਦੀ ਹੈ, (ਪ੍ਰਭੂ ਦੀ) ਪਵਿੱਤਰ ਹਜ਼ੂਰੀ ਵਿਚ (ਉਸ ਨੂੰ ਥਾਂ ਮਿਲ ਜਾਂਦੀ ਹੈ) ॥੩॥

ਪਦ ਅਰਥ ਨਿਰਮਲ ਦਰਬਾਰੇ = ਪਵਿੱਤਰ ਹਜ਼ੂਰੀ ਵਿਚ ॥੩॥

SikhNet (Spanish)Tal es el Fruto del Servicio del Guru: uno brilla de pureza en la Corte del Señor. (3)

ਨੀਚੁ ਅਨਾਥੁ ਅਜਾਨੁ ਮੈ; ਨਿਰਗੁਨੁ ਗੁਣਹੀਨੁ ॥

neech anaath ajaan mai; niragun gunaheen |

Sant Singh KhalsaI am lowly, without a master, ignorant, worthless and without virtue.
Manmohan SinghI am low, patronless, ignorant virtueless and meritless.
Manmohan Singh (Punjabi)ਮੈਂ ਨੀਵਾਂ, ਨਿਖਸਮਾ, ਅਣਜਾਣਾ, ਨੇਕੀ-ਵਿਹੂਣਾ ਅਤੇ ਖੂਬੀਆਂ ਤੋਂ ਸੱਖਣਾ ਹਾਂ।
Fareedkot Teekaਜੋ ਮੈਂ ਨੀਚੁ ਅਨਾਥੁ ਔ (ਅਜਾਨੁ) ਅਗ੍ਯਾਤ ਔ ਨਿਰਗੁਨ ਸੁਭ ਗੁਣ ਤੇ ਹੀਨ ਥਾ॥
Prof. Sahib Singhਹੇ ਭਾਈ! ਮੈਂ ਨੀਚ ਸਾਂ, ਅਨਾਥ ਸਾਂ, ਅੰਞਾਨ ਸਾਂ, ਮੇਰੇ ਅੰਦਰ ਕੋਈ ਗੁਣ ਨਹੀਂ ਸਨ, ਮੈਂ ਗੁਣਾਂ ਤੋਂ ਸੱਖਣਾ ਸਾਂ,

ਪਦ ਅਰਥ ਅਜਾਨੁ = ਅੰਞਾਣ।

SikhNet (Spanish)Soy bajo, sin soporte, ignorante y sin mérito,

Open this shabad (11 lines, Angs 814-815) →

Ang 814 of 1430