ੴ

ਸਿੱਖਬਾਣੀ · SikhBani

ਨਾਮੁ ਹਮਾਰੈ ਅੰਤਰਜਾਮੀ ॥

naam hamaarai antarajaamee
Guru Arjan Dev Ji ਗੁਰੂ ਅਰਜਨ ਦੇਵ ਜੀ · Raag Bhairao · Ang 1144 · 19 lines
Translations

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਨਾਮੁ ਹਮਾਰੈ ਅੰਤਰਜਾਮੀ ॥

naam hamaarai antarajaamee |

Sant Singh KhalsaThe Naam, the Name of the Lord, is the Inner-knower of my heart.
Manmohan SinghGod's Name is the lnner-knower of my heart.
Manmohan Singh (Punjabi)ਰੱਬ ਦਾ ਨਾਮ ਮੇਰੇ ਦਿਲ ਦੀਆਂ ਅੰਦਰਲੀਆਂ ਜਾਨਣ ਵਾਲਾ ਹੈ।
Fareedkot Teekaਹਮਾਰੇ ਹਿਰਦੇ ਵਿਖੇ ਤੋ ਏਕ ਅੰਤਰਜਾਮੀ ਪਰਮੇਸਰ ਕਾ ਨਾਮੁ ਹੀ ਹੈ॥
Prof. Sahib Singhਸਭ ਦੇ ਦਿਲ ਦੀ ਜਾਣਨ ਵਾਲੇ ਹਰੀ ਦਾ ਨਾਮ ਮੇਰੇ ਹਿਰਦੇ ਵਿਚ ਵੱਸ ਰਿਹਾ ਹੈ,

ਪਦ ਅਰਥ ਹਮਾਰੈ = ਮੇਰੇ ਹਿਰਦੇ ਵਿਚ, ਮੇਰੇ ਵਾਸਤੇ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ।

SikhNet (Spanish)El Nombre es el Conocedor Intimo de los corazones,

ਨਾਮੁ ਹਮਾਰੈ; ਆਵੈ ਕਾਮੀ ॥

naam hamaarai; aavai kaamee |

Sant Singh KhalsaThe Naam is so useful to me.
Manmohan SinghThe Name of is avail unto me.
Manmohan Singh (Punjabi)ਨਾਮ ਮੇਰੇ ਕੰਮ ਆਉਣ ਵਾਲੀ ਵਸਤੂ ਹੈ।
Fareedkot Teekaਲੋਕ ਪ੍ਰਲੋਕ ਵਿਖੇ ਨਾਮ ਹੀ ਹਮਾਰੇ ਕਾਮ ਆਵਤਾ ਹੈ॥
Prof. Sahib Singhਹਰਿ-ਨਾਮ ਮੇਰੇ ਸਾਰੇ ਕੰਮ ਸਵਾਰ ਰਿਹਾ ਹੈ,

ਪਦ ਅਰਥ ਆਵੈ ਕਾਮੀ = ਕੰਮ ਆਉਂਦਾ ਹੈ, ਹਰੇਕ ਕੰਮ ਸਵਾਰਦਾ ਹੈ।

SikhNet (Spanish)nos asiste en todo momento y en cualquier tarea.

ਰੋਮਿ ਰੋਮਿ ਰਵਿਆ. ਹਰਿ ਨਾਮੁ ॥

rom rom raviaa. har naam |

Sant Singh KhalsaThe Lord's Name permeates each and every hair of mine.
Manmohan SinghGod's Name is permeating every hear of mine.
Manmohan Singh (Punjabi)ਰੱਬ ਦਾ ਨਾਮ ਮੇਰੇ ਹਰ ਵਾਲ ਵਾਲ ਅੰਦਰ ਰਮ ਰਿਹਾ ਹੈ।
Fareedkot Teekaਹਮਨੇ ਰੋਮ ਰੋਮ ਸੇ ਹਰੀ ਕਾ ਨਾਮ ਹੀ ਜਪਿਆ ਹੈ, ਭਾਵ ਰੋਮਾਂਚ ਹੋ ਆਵਤੇ ਹੈਂ॥
Prof. Sahib Singh(ਗੁਰੂ ਦੀ ਕਿਰਪਾ ਨਾਲ) ਹਰਿ-ਨਾਮ ਮੇਰੇ ਰੋਮ ਰੋਮ ਵਿਚ ਵੱਸ ਪਿਆ ਹੈ,

ਪਦ ਅਰਥ ਰੋਮਿ ਰੋਮਿ = ਹਰੇਕ ਰੋਮ ਵਿਚ। ਰਵਿਆ = ਰਚ ਗਿਆ ਹੈ।

SikhNet (Spanish)El Nombre compenetra la totalidad de mi ser.

ਸਤਿਗੁਰ ਪੂਰੈ; ਕੀਨੋ ਦਾਨੁ ॥੧॥

satigur poorai; keeno daan |1|

Sant Singh KhalsaThe Perfect True Guru has given me this gift. ||1||
Manmohan SinghThe Perfect True Guru has given it to me in charity.
Manmohan Singh (Punjabi)ਪੂਰਨ ਸੱਚੇ ਗੁਰਾਂ ਨੇ ਮੈਨੂੰ ਇਹ ਖੈਰਾਤ ਵਜੋਂ ਦਿੱਤਾ ਹੈ।
Fareedkot Teekaਪਰੰਤੂ ਏਹ ਨਾਮ ਦਾਨ ਪੂਰੇ ਸਤਿਗੁਰੋਂ ਨੇ ਕੀਆ ਹੈ॥੧॥
Prof. Sahib Singhਪੂਰੇ ਗੁਰੂ ਨੇ ਮੈਨੂੰ (ਹਰਿ-ਨਾਮ ਰਤਨ ਦਾ) ਦਾਨ ਦਿੱਤਾ ਹੈ ॥੧॥

ਪਦ ਅਰਥ ਸਤਿਗੁਰ ਪੂਰੈ = ਪੂਰੇ ਗੁਰੂ ਨੇ ॥੧॥

SikhNet (Spanish)Tal es la Bendición de mi Guru Verdadero. (1)

ਨਾਮੁ ਰਤਨੁ ਮੇਰੈ ਭੰਡਾਰ ॥

naam ratan merai bhanddaar |

Sant Singh KhalsaThe Jewel of the Naam is my treasure.
Manmohan SinghI possess the treasure of the Name jewels.
Manmohan Singh (Punjabi)ਮੇਰੇ ਕੋਲ ਨਾਮ ਦੇ ਜਵਾਹਿਰਾਤ ਦਾ ਖਜਾਨਾ ਹੈ।
Fareedkot Teekaਮੇਰੇ ਹਿਰਦੇ ਰੂਪ ਭੰਡਾਰ ਵਿਖੇ ਰਤਨ ਰੂਪ ਨਾਮ ਕੈਸਾ ਹੈ?
Prof. Sahib Singh(ਪੂਰੇ ਗੁਰੂ ਦੀ ਕਿਰਪਾ ਨਾਲ) ਕੀਮਤੀ ਨਾਮ ਮੇਰੇ ਹਿਰਦੇ ਵਿਚ ਆ ਵੱਸਿਆ ਹੈ,

ਪਦ ਅਰਥ ਮੇਰੈ = ਮੇਰੇ ਵਾਸਤੇ, ਮੇਰੇ ਹਿਰਦੇ ਵਿਚ। ਰਤਨੁ = ਕੀਮਤੀ ਪਦਾਰਥ। ਭੰਡਾਰ = ਖ਼ਜ਼ਾਨੇ।

SikhNet (Spanish)El Nombre, el Tesoro de Joyas, vive en mí.

ਅਗਮ ਅਮੋਲਾ ਅਪਰ ਅਪਾਰ ॥੧॥ ਰਹਾਉ ॥

agam amolaa apar apaar |1| rahaau |

Sant Singh KhalsaIt is inaccessible, priceless, infinite and incomparable. ||1||Pause||
Manmohan SinghUnfathomable, unweighable and supremely priceless is the Name treasure. Pause.
Manmohan Singh (Punjabi)ਅਥਾਹ, ਅੋਜਖ ਅਤੇ ਪਰਮ ਅਮੋਲਕ ਹੈ, ਇਹ ਨਾਮ ਦਾ ਖਜਾਨਾ। ਠਹਿਰਾਓ।
Fareedkot Teeka(ਅਗਮ) ਮਨ ਬਾਂਣੀ ਕਾ ਅਵਿਸੇ ਹੈ ਔਰ ਬੇਕੀਮਤਾ ਹੈ ਔਰ ਪਰੇ ਸੇ ਪਰੇ ਹੈ, ਭਾਵ ਅਪਰ ਬ੍ਰਹਮਾਦਿਕ ਦੇਵਤਾ ਭੀ ਤਿਸ ਕੇ ਪਾਰ ਕੋ ਨਹੀਂ ਪਾ ਸਕਤੇ ਹੈਂ॥੧॥ ਰਹਾਉ ॥
Prof. Sahib Singhਅਪਹੁੰਚ ਤੇ ਬੇਅੰਤ ਪਰਮਾਤਮਾ ਦਾ ਨਾਮ ਐਸਾ ਖ਼ਜ਼ਾਨਾ ਹੈ ਜੋ ਕਿਸੇ ਕੀਮਤ ਤੋਂ ਨਹੀਂ ਮਿਲ ਸਕਦਾ ॥੧॥ ਰਹਾਉ ॥

ਪਦ ਅਰਥ ਅਗਮ = ਅਪਹੁੰਚ। ਅਮੋਲਾ = ਜੋ ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਨਾਹ ਮਿਲ ਸਕੇ। ਅਪਰ ਅਪਾਰ = ਬੇਅੰਤ ॥੧॥ ਰਹਾਉ ॥

SikhNet (Spanish)Insondable es este Tesoro, Infinito e Inapreciable. (1-Pausa)

ਨਾਮੁ ਹਮਾਰੈ ਨਿਹਚਲ ਧਨੀ ॥

naam hamaarai nihachal dhanee |

Sant Singh KhalsaThe Naam is my unmoving, unchanging Lord and Master.
Manmohan SinghThe Name is my Immovable Master.
Manmohan Singh (Punjabi)ਨਾਮ ਮੇਰਾ ਅਹਿਲ ਮਾਲਕ ਹੈ।
Fareedkot Teekaਹਮਾਰੇ ਨਾਮ ਹੀ ਅਚਲ ਧਨੀ ਹੈ; ਵਾ (ਨਿਹਚਲ ਧਨੀ) ਅਚਲ ਧਨੀ ਵਾਹਿਗੁਰੂ ਕਾ ਨਾਮ ਹੀ ਹਮਾਰੇ ਰਿਦੇ ਮੇਂ ਹੈ, ਭਾਵ ਯਹਿ ਕਿ ਸਰਬ ਫਲ ਪ੍ਰਦਾਤਾ ਹੈ॥
Prof. Sahib Singhਹੁਣ ਪਰਮਾਤਮਾ ਦਾ ਨਾਮ ਹੀ (ਮੇਰੇ ਸਿਰ ਉਤੇ) ਸਦਾ ਕਾਇਮ ਰਹਿਣ ਵਾਲਾ ਮਾਲਕ ਹੈ।

ਪਦ ਅਰਥ ਨਿਹਚਲ ਧਨੀ = ਸਦਾ ਕਾਇਮ ਰਹਿਣ ਵਾਲਾ ਮਾਲਕ।

SikhNet (Spanish)El Nombre es mi Maestro Inmutable y Eterno,

ਨਾਮ ਕੀ ਮਹਿਮਾ; ਸਭ ਮਹਿ ਬਨੀ ॥

naam kee mahimaa; sabh meh banee |

Sant Singh KhalsaThe glory of the Naam spreads over the whole world.
Manmohan SinghThe Name's glory looks beauteous in the whole world.
Manmohan Singh (Punjabi)ਨਾਮ ਦੀ ਪ੍ਰਭਤਾ ਸਾਰੇ ਸੰਸਾਰ ਅੰਦਰ ਸੁੰਦਰ ਲੱਗਦੀ ਹੈ।
Fareedkot Teekaਜਿਸ ਨਾਮ ਕੀ ਮਹਿਮਾ ਸਭ ਸੰਸਾਰ ਮੇਂ ਸੋਭ ਰਹੀ ਹੈ॥
Prof. Sahib Singhਹਰਿ-ਨਾਮ ਦੀ ਵਡਿਆਈ ਹੀ ਸਭ ਜੀਵਾਂ ਦੇ ਅੰਦਰ ਸੋਭ ਰਹੀ ਹੈ।

ਪਦ ਅਰਥ ਮਹਿਮਾ = ਵਡਿਆਈ।

SikhNet (Spanish)sí, todo lo que es, vibra con la Gloria del Nombre.

ਨਾਮੁ ਹਮਾਰੈ ਪੂਰਾ ਸਾਹੁ ॥

naam hamaarai pooraa saahu |

Sant Singh KhalsaThe Naam is my perfect master of wealth.
Manmohan SinghThe Lord's Name is my perfect Banker.
Manmohan Singh (Punjabi)ਸਾਹਿਬ ਦਾ ਨਾਮ ਮੇਰਾ ਪੂਰਨ ਸ਼ਾਹੂਕਾਰ ਹੈ।
Fareedkot Teekaਹਮਾਰੇ ਰਿਦੇ ਮੇਂ ਨਾਮ ਹੀ ਪੂਰਾ ਸਾਹੂਕਾਰ ਹੈ; ਵਾ ਨਾਮ ਕਰ ਕੇ ਹਮਾਰੇ ਰਿਦੇ ਪੂਰਾ ਸਾਹੁ ਵਾਹਿਗੁਰੂ ਪ੍ਰਾਪਤ ਹੂਆ ਹੈ॥
Prof. Sahib Singhਹੁਣ ਪਰਮਾਤਮਾ ਦਾ ਨਾਮ ਹੀ (ਮੇਰੇ ਵਾਸਤੇ ਉਹ) ਸ਼ਾਹ ਹੈ ਜਿਸ ਦੇ ਘਰ ਵਿਚ ਕੋਈ ਕਮੀ ਨਹੀਂ,

ਪਦ ਅਰਥ ਪੂਰਾ ਸਾਹੁ = ਉਹ ਸ਼ਾਹ ਜਿਸ ਦੇ ਘਰ ਵਿਚ ਕੋਈ ਕਿਸੇ ਤਰ੍ਹਾਂ ਦੀ ਕਮੀ ਨਾਹ ਹੋਵੇ।

SikhNet (Spanish)El Nombre es el Perfecto Príncipe Mercader,

ਨਾਮੁ ਹਮਾਰੈ ਬੇਪਰਵਾਹੁ ॥੨॥

naam hamaarai beparavaahu |2|

Sant Singh KhalsaThe Naam is my independence. ||2||
Manmohan SinghI posses the Lord's Absolute Name.
Manmohan Singh (Punjabi)ਮੇਰੇ ਪੱਲੇ ਸੁਆਮੀ ਦਾ ਸੁਤੰਤਰ ਨਾਮ ਹੈ।
Fareedkot Teekaਅਰ ਬੇਪਰਵਾਹੁ ਕਾ ਨਾਮ ਹੀ ਹਮਾਰੇ ਪਾਸ ਹੈ, ਵਾ ਬੇਪਰਵਾਹੀ ਕਰਨੇ ਵਾਲਾ; ਵਾ ਹਮ ਨਾਮ ਕਰ ਕੇ ਬੇਪਰਵਾਹ ਹੈਂ॥੨॥
Prof. Sahib Singhਹਰਿ-ਨਾਮ ਹੀ (ਮੇਰੇ ਸਿਰ ਉਤੇ ਉਹ) ਮਾਲਕ ਹੈ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ ॥੨॥

ਪਦ ਅਰਥ ਵੇਪਰਵਾਹੁ = ਬੇ-ਮੁਥਾਜ ॥੨॥

SikhNet (Spanish)el Nombre es para mí, el Ser Autónomo. (2)

ਨਾਮੁ ਹਮਾਰੈ. ਭੋਜਨ ਭਾਉ ॥

naam hamaarai. bhojan bhaau |

Sant Singh KhalsaThe Naam is my food and love.
Manmohan SinghThe Lord's Name is my loved food.
Manmohan Singh (Punjabi)ਸਾਈਂ ਦਾ ਨਾਮ ਮੇਰਾ ਪਿਆਰ ਖਾਣਾ ਹੈ।
Fareedkot Teekaਹਮਾਰੇ ਭੋਜਨ ਅਰ ਭਾਉ ਵਾਹਿਗੁਰੂ ਕਾ ਨਾਮੁ ਹੈ॥
Prof. Sahib Singh(ਜਦੋਂ ਤੋਂ ਪੂਰੇ ਗੁਰੂ ਨੇ ਮੈਨੂੰ ਨਾਮ ਦਾ ਦਾਨ ਦਿੱਤਾ ਹੈ, ਤਦੋਂ ਤੋਂ) ਪਰਮਾਤਮਾ ਦਾ ਨਾਮ ਪਰਮਾਤਮਾ ਦੇ ਨਾਮ ਦਾ ਪਿਆਰ ਹੀ ਮੇਰੀ ਆਤਮਕ ਖ਼ੁਰਾਕ ਬਣ ਗਈ ਹੈ।

ਪਦ ਅਰਥ ਭਾਉ = ਪਿਆਰ।

SikhNet (Spanish)El Nombre es mi preciado Alimento,

ਨਾਮੁ ਹਮਾਰੈ. ਮਨ ਕਾ ਸੁਆਉ ॥

naam hamaarai. man kaa suaau |

Sant Singh KhalsaThe Naam is the objective of my mind.
Manmohan SinghThe Name is the very object of my mind.
Manmohan Singh (Punjabi)ਨਾਮ ਹੀ ਮੇਰੇ ਚਿੱਤ ਦਾ ਮਨੋਰਥ ਹੈ।
Fareedkot Teekaਹਮਾਰੇ ਮਨ ਕਾ (ਸੁਆਉ) ਪ੍ਰਜੋਜਨ ਭੀ ਨਾਮੁ ਹੀ ਹੈ॥
Prof. Sahib Singhਹਰਿ-ਨਾਮ ਮੇਰੇ ਮਨ ਦੀ ਹਰ ਵੇਲੇ ਦੀ ਮੰਗ ਹੋ ਗਈ ਹੈ।

ਪਦ ਅਰਥ ਸੁਆਉ = ਸੁਆਰਥ, ਮਨੋਰਥ, ਮੰਗ।

SikhNet (Spanish)sí, es el Objeto Vital para mi mente.

ਨਾਮੁ. ਨ ਵਿਸਰੈ; ਸੰਤ ਪ੍ਰਸਾਦਿ ॥

naam. na visarai; sant prasaad |

Sant Singh KhalsaBy the Grace of the Saints, I never forget the Naam.
Manmohan SinghBy the Guru-saints' grace, I forget not the Lord's Name.
Manmohan Singh (Punjabi)ਗੁਰੂ ਸਾਧੂ ਦੀ ਦਇਆ ਦੁਆਰਾ ਮੈਂ ਸੁਆਮੀ ਦੇ ਨਾਮ ਨੂੰ ਨਹੀਂ ਭੁਲਾਉਂਦਾ।
Fareedkot Teekaਸੰਤੋਂ ਕੀ ਕ੍ਰਿਪਾ ਕਰ ਹਮ ਕੋ ਨਾਮ ਨਹੀਂ ਬਿਸਰਤਾ ਹੈ॥
Prof. Sahib Singhਗੁਰੂ-ਸੰਤ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਮੈਨੂੰ ਕਦੇ ਨਹੀਂ ਭੁੱਲਦਾ।

ਪਦ ਅਰਥ ਸੰਤ ਪ੍ਰਸਾਦਿ = ਗੁਰੂ-ਸੰਤ ਦੀ ਕਿਰਪਾ ਨਾਲ।

SikhNet (Spanish)Que no me olvide del Nombre, por la Gracia del Santo Guru,

ਨਾਮੁ ਲੈਤ; ਅਨਹਦ ਪੂਰੇ ਨਾਦ ॥੩॥

naam lait; anahad poore naad |3|

Sant Singh KhalsaRepeating the Naam, the Unstruck Sound-current of the Naad resounds. ||3||
Manmohan SinghUttering the Name, the celestial strain resounds within me.
Manmohan Singh (Punjabi)ਨਾਮ ਦਾ ਉਚਾਰਨ ਕਰਨ ਦੁਆਰਾ ਮੇਰੇ ਅੰਦਰ ਬੈਕੁੰਠੀ ਕੀਰਤਨ ਗੂੰਜਦਾ ਹੈ।
Fareedkot Teekaਨਾਮ ਜਪਣੇ ਸੇ ਏਕ ਰਸ ਨਾਦ ਪੂਰੀਤੇ ਹੈਂ, ਭਾਵ ਜਸ ਹੋ ਰਹਾ ਹੈ॥੩॥
Prof. Sahib Singhਨਾਮ ਜਪਦਿਆਂ (ਅੰਤਰ ਆਤਮੇ ਇਉਂ ਪ੍ਰਤੀਤ ਹੁੰਦਾ ਹੈ ਕਿ) ਸਾਰੇ ਸੰਗੀਤਕ ਸਾਜ਼ ਇਕ-ਰਸ ਵੱਜਣ ਲੱਗ ਪਏ ਹਨ ॥੩॥

ਪਦ ਅਰਥ ਅਨਹਦ ਨਾਦ = ਇਕ-ਰਸ ਵੱਜ ਰਹੇ ਵਾਜੇ ॥੩॥

SikhNet (Spanish)pues recitando el Nombre, la Melodía Celestial resuena en el seno de mi ser. (3)

ਪ੍ਰਭ ਕਿਰਪਾ ਤੇ; ਨਾਮੁ ਨਉ ਨਿਧਿ ਪਾਈ ॥

prabh kirapaa te; naam nau nidh paaee |

Sant Singh KhalsaBy God's Grace, I have obtained the nine treasures of the Naam.
Manmohan SinghBy the Lord's grace, I have obtained the Name's nine treasures.
Manmohan Singh (Punjabi)ਸੁਆਮੀ ਦੀ ਰਹਿਮਤ ਸਦਕਾ ਮੈਨੂੰ ਨਾਮ ਦੇ ਨੌ ਖਜਾਨੇ ਪ੍ਰਾਪਤ ਹੋ ਗਏ ਹਨ।
Fareedkot Teekaਗੁਰੂ ਕੀ ਕ੍ਰਿਪਾ ਤੇ ਨਾਮ ਰੂਪੀ ਨਉ ਨਿਧੀ ਪਾ ਲਈ ਹੈ॥
Prof. Sahib Singhਪਰਮਾਤਮਾ ਦੀ ਕਿਰਪਾ ਨਾਲ ਮੈਨੂੰ (ਉਸ ਦਾ) ਨਾਮ ਮਿਲ ਗਿਆ ਹੈ (ਜੋ ਮੇਰੇ ਲਈ, ਮਾਨੋ, ਧਰਤੀ ਦੇ ਸਾਰੇ) ਨੌ ਖ਼ਜ਼ਾਨੇ ਹੈ।

ਪਦ ਅਰਥ ਤੇ = ਤੋਂ, ਨਾਲ। ਨਉਨਿਧਿ = ਧਰਤੀ ਦੇ ਸਾਰੇ ਨੌ ਹੀ ਖ਼ਜ਼ਾਨੇ।

SikhNet (Spanish)Por la Gracia de Dios, el Nombre lo bendice a uno con los Nueve Tesoros.

ਗੁਰ ਕਿਰਪਾ ਤੇ; ਨਾਮ ਸਿਉ ਬਨਿ ਆਈ ॥

gur kirapaa te; naam siau ban aaee |

Sant Singh KhalsaBy Guru's Grace, I am tuned in to the Naam.
Manmohan SinghBy the Guru's grace, I am attuned to the Lord's Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੇਰਾ ਨਾਮ ਪਿਆਰ ਪੈ ਗਿਆ ਹੈ।
Fareedkot Teekaਗੁਰੂ ਕੀ ਕ੍ਰਿਪਾ ਤੇ ਨਾਮ ਕੇ ਸਾਥ ਹਮਾਰੀ ਪ੍ਰੀਤ ਬਨ ਆਈ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਮੇਰਾ ਪਿਆਰ ਪਰਮਾਤਮਾ ਦੇ ਨਾਮ ਨਾਲ ਬਣ ਗਿਆ ਹੈ।

ਪਦ ਅਰਥ ਸਿਉ = ਨਾਲ।

SikhNet (Spanish)Sí, por la Gracia del Guru, soy entonado en el Nombre.

ਧਨਵੰਤੇ ਸੇਈ ਪਰਧਾਨ ॥

dhanavante seee paradhaan |

Sant Singh KhalsaThey alone are wealthy and supreme,
Manmohan SinghThey alone are wealthy and supreme,
Manmohan Singh (Punjabi)ਕੇਵਲ ਉਹ ਹੀ ਅਮੀਰ ਅਤੇ ਮੁਖੀ ਹਨ,
Fareedkot Teekaਧਨਵਾਨ ਭੀ ਵਹੀ ਹੈ ਅਰ ਸੰਸਾਰ ਮੇਂ (ਪਰਧਾਨ) ਮੁਖ ਭੀ ਵਹੀ ਹੈ॥
Prof. Sahib Singhਉਹੀ ਮਨੁੱਖ (ਅਸਲ) ਧਨਾਢ ਹਨ, ਉਹੀ (ਲੋਕ ਪਰਲੋਕ ਵਿਚ) ਤੁਰਨੇ-ਸਿਰ ਮਨੁੱਖ ਹਨ,

ਪਦ ਅਰਥ ਸੇਈ = ਉਹ ਬੰਦੇ।

SikhNet (Spanish)Sólo serán ricos, sólo serán Supremos,

ਨਾਨਕ. ਜਾ ਕੈ ਨਾਮੁ ਨਿਧਾਨ ॥੪॥੧੭॥੩੦॥

naanak. jaa kai naam nidhaan |4|17|30|

Sant Singh KhalsaO Nanak, who have the treasure of the Naam. ||4||17||30||
Manmohan Singhwithin whom is enshrined the treasure of the Lord's Name.
Manmohan Singh (Punjabi)ਜਿਨ੍ਹਾਂ ਦੇ ਅੰਦਰ ਪ੍ਰਭੂ ਦੇ ਨਾਮ ਦਾ ਖਜਾਨਾਂ ਟਿਕਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਰਿਦੇ ਵਿਖੇ ਨਾਮ ਕਾ ਖਜਾਨਾ ਹੈ॥੪॥੧੭॥੩੦॥☬ਪਰਮੇਸ੍ਵਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਜਿਨ੍ਹਾਂ ਦੇ ਹਿਰਦੇ ਵਿਚ ਨਾਮ-ਖ਼ਜ਼ਾਨਾ (ਆ ਵੱਸਦਾ ਹੈ) ॥੪॥੧੭॥੩੦॥

ਪਦ ਅਰਥ ਜਾ ਕੈ = ਜਿਨ੍ਹਾਂ ਦੇ ਹਿਰਦੇ ਵਿਚ। ਨਿਧਾਨ = ਖ਼ਜ਼ਾਨਾ ॥੪॥੧੭॥੩੦॥

SikhNet (Spanish)aquéllos que enaltezcan en su interior el Tesoro del Nombre. (4-17-30)
Answers quote the Granth verbatim with Ang citations. AI commentary is not Gurbani and not a religious ruling.