ਭੈਰਉ ਮਹਲਾ ੫ ॥
bhairau mahalaa 5 |
Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.
ਤੂ ਮੇਰਾ ਪਿਤਾ; ਤੂਹੈ ਮੇਰਾ ਮਾਤਾ ॥
too meraa pitaa; toohai meraa maataa |
Sant Singh KhalsaYou are my Father, and You are my Mother.
Manmohan SinghThou, O Lord, are my Father and Thou my Mother.
Manmohan Singh (Punjabi)ਤੂੰ ਹੇ ਸੁਆਮੀ! ਮੇਰਾ ਬਾਬਲ ਹੈ ਅਤੇ ਤੂੰ ਹੀ ਮੇਰੀ ਅੰਮੜੀ।
Fareedkot Teekaਹੇ ਭਗਵਨ! ਤੂੰਹੀ ਮੇਰਾ ਪਿਤਾ ਹੈ ਔਰ ਤੁਮ ਹੀ ਮੇਰੇ ਕੋ ਮਾਤਾ ਤੁਲ ਹੋ॥
Prof. Sahib Singhਹੇ ਪ੍ਰਭੂ! ਮੇਰੇ ਵਾਸਤੇ ਤੂੰ ਹੀ ਪਿਤਾ ਹੈਂ, ਮੇਰੇ ਵਾਸਤੇ ਤੂੰ ਹੀ ਮਾਂ ਹੈਂ।
SikhNet (Spanish)Eres mi Padre, eres mi Madre,
ਤੂ ਮੇਰੇ ਜੀਅ ਪ੍ਰਾਨ ਸੁਖਦਾਤਾ ॥
too mere jeea praan sukhadaataa |
Sant Singh KhalsaYou are my Soul, my Breath of Life, the Giver of Peace.
Manmohan SinghThou are the Giver of peace to my soul and very life.
Manmohan Singh (Punjabi)ਤੂੰ ਮੇਰੀ ਅੰਮੜੀ ਅਤੇ ਜਿੰਦ ਜਾਨ ਨੂੰ ਆਰਾਮ ਦੇਣ ਵਾਲਾ ਹੈ।
Fareedkot Teekaਪੁਨਹ ਤੂੰ ਮੇਰੇ ਜੀਉ ਔਰ ਪ੍ਰਾਨੋ ਕੋ ਸੁਖ ਕਾ ਦਾਤਾ ਹੈਂ॥
Prof. Sahib Singhਤੂੰ ਹੀ ਮੈਨੂੰ ਜਿੰਦ ਦੇਣ ਵਾਲਾ ਹੈਂ, ਤੂੰ ਹੀ ਮੈਨੂੰ ਪ੍ਰਾਣ ਦੇਣ ਵਾਲਾ ਹੈਂ, ਤੂੰ ਹੀ ਮੈਨੂੰ ਸਾਰੇ ਸੁਖ ਦੇਣ ਵਾਲਾ ਹੈਂ।ਪਦ ਅਰਥ ਜੀਅ ਦਾਤਾ = ਜਿੰਦ ਦੇਣ ਵਾਲਾ। ਪ੍ਰਾਨ ਦਾਤਾ = ਪ੍ਰਾਣ ਦੇਣ ਵਾਲਾ। ਸੁਖ ਦਾਤਾ = ਸਾਰੇ ਸੁਖ ਦੇਣ ਵਾਲਾ।
SikhNet (Spanish)eres Quien bendice mi respiración vital y mi Alma.
ਤੂ ਮੇਰਾ ਠਾਕੁਰੁ; ਹਉ ਦਾਸੁ ਤੇਰਾ ॥
too meraa tthaakur; hau daas teraa |
Sant Singh KhalsaYou are my Lord and Master; I am Your slave.
Manmohan SinghThou are my Lord and I am Thy serf.
Manmohan Singh (Punjabi)ਤੂੰ ਮੇਰਾ ਸੁਆਮੀ ਹਂੈ ਅਤੇ ਮੈਂ ਤੇਰਾ ਨਫਰ ਹਾਂ।
Fareedkot Teekaਤੂੰ ਮੇਰਾ ਸ੍ਵਾਂਮੀ ਹੈਂ ਔਰ ਮੈਂ ਤੇਰਾ ਦਾਸ ਹਾਂ॥
Prof. Sahib Singhਤੂੰ ਮੇਰਾ ਮਾਲਕ ਹੈਂ, ਮੈਂ ਤੇਰਾ ਸੇਵਕ ਹਾਂ।ਪਦ ਅਰਥ ਠਾਕੁਰੁ = ਮਾਲਕ। ਹਉ = ਮੈਂ।
SikhNet (Spanish)Eres mi Maestro, yo Tu Sirviente,
ਤੁਝ ਬਿਨੁ; ਅਵਰੁ. ਨਹੀ ਕੋ ਮੇਰਾ ॥੧॥
tujh bin; avar. nahee ko meraa |1|
Sant Singh KhalsaWithout You, I have no one at all. ||1||
Manmohan SinghWithout Thee, no one else is mine.
Manmohan Singh (Punjabi)ਤੇਰੇ ਬਗੈਰ ਹੋਰ ਕੋਈ ਭੀ ਮੇਰਾ ਨਹੀਂ।
Fareedkot Teekaਤੇਰੇ ਬਿਨਾਂ ਔਰ ਕੋਈ ਮੇਰਾ ਰਖਕ ਨਹੀਂ ਹੈ, ਇਸੀ ਵਾਸਤੇ ਮੈਂ ਤੇਰੀ ਉਸਤਤੀ ਕਰਨੀ ਚਾਹਤਾ ਹੂੰ॥੧॥
Prof. Sahib Singhਤੈਥੋਂ ਬਿਨਾ ਹੋਰ ਕੋਈ ਮੇਰਾ (ਆਸਰਾ) ਨਹੀਂ ਹੈ ॥੧॥ਪਦ ਅਰਥ ਅਵਰੁ ਕੋ = ਕੋਈ ਹੋਰ ॥੧॥
SikhNet (Spanish)oh Dios; sin Ti, no hay nadie más para mí. (1)
ਕਰਿ ਕਿਰਪਾ; ਕਰਹੁ ਪ੍ਰਭ ਦਾਤਿ ॥
kar kirapaa; karahu prabh daat |
Sant Singh KhalsaPlease bless me with Your Mercy, God, and give me this gift,
Manmohan SinghO Lord, show mercy and bless me with this boon,
Manmohan Singh (Punjabi)ਹੇ ਸੁਆਮੀ! ਮਿਹਰ ਧਾਰ ਕੇ ਤੂੰ ਮੈਂਨੂੰ ਇਹ ਦਾਨ ਬਖਸ਼,
Fareedkot Teekaਹੇ ਪ੍ਰਭੂ! ਕ੍ਰਿਪਾ ਕਰ ਕੇ ਮੁਝ ਕੋ ਇਹ ਦਾਨ ਦੀਜੀਏ॥
Prof. Sahib Singhਹੇ ਪ੍ਰਭੂ! ਮਿਹਰ ਕਰ ਕੇ (ਮੈਨੂੰ ਇਹ) ਦਾਤ ਬਖ਼ਸ਼,ਪਦ ਅਰਥ ਕਰਿ = ਕਰ ਕੇ। ਪ੍ਰਭ = ਹੇ ਪ੍ਰਭੂ!
SikhNet (Spanish)Oh Dios, bendíceme con este Regalo,
ਤੁਮੑਰੀ ਉਸਤਤਿ; ਕਰਉ ਦਿਨ ਰਾਤਿ ॥੧॥ ਰਹਾਉ ॥
tumaree usatat; krau din raat |1| rahaau |
Sant Singh Khalsathat I may sing Your Praises, day and night. ||1||Pause||
Manmohan Singhthat day and night I may hymn Thy praise. Pause.
Manmohan Singh (Punjabi)ਕਿ ਦਿਨ ਅਤੇ ਰੈਣ ਮੈਂ ਤੇਰਾ ਜੱਸ ਗਾਇਨ ਕਰਾਂ। ਠਹਿਰਾਓ।
Fareedkot Teekaਕਿ ਰਾਤ ਦਿਨ ਤੁਮਾਰੀ ਹੀ ਉਸਤਤੀ ਕਰਤਾ ਰਹੂੰ॥੧॥ ਰਹਾਉ ॥☬ਜੇ ਕਹੇ ਤੂੰ ਕਿਸੀ ਔਰ ਕੀ ਉਸਤਤੀ ਕਰ ਲੇ, ਮੇਰੀ ਉਸਤਤੀ ਸੇ ਐਸਾ ਕ੍ਯਾ ਅਧਕ ਲਾਭ ਤੁਮਨੇ ਸਮਝਾ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਕਿ) ਮੈਂ ਦਿਨ ਰਾਤ ਤੇਰੀ ਸਿਫ਼ਤ-ਸਾਲਾਹ ਕਰਦਾ ਰਹਾਂ ॥੧॥ ਰਹਾਉ ॥ਪਦ ਅਰਥ ਉਸਤਤਿ = ਸਿਫ਼ਤ-ਸਾਲਾਹ। ਕਰਉ = ਕਰਉਂ, ਮੈਂ ਕਰਦਾ ਰਹਾਂ ॥੧॥ ਰਹਾਉ ॥
SikhNet (Spanish)deja que pueda cantar Tu Alabanza por siempre y para siempre. (1-Pausa)
ਹਮ ਤੇਰੇ ਜੰਤ; ਤੂ ਬਜਾਵਨਹਾਰਾ ॥
ham tere jant; too bajaavanahaaraa |
Sant Singh KhalsaI am Your musical instrument, and You are the Musician.
Manmohan SinghI am Thy musical instrument and Thou are the Player.
Manmohan Singh (Punjabi)ਮੈਂ ਤੇਰਾ ਸੰਗੀਤਕ ਸਾਜ ਹਾਂ ਅਤੇ ਤੂੰ ਵਜਾਵਣ ਵਾਲਾ ਹੈਂ।
Fareedkot Teekaਹਮ ਤੇਰੇ (ਜੰਤ) ਬਜੰਤ੍ਰ ਹੈਂ ਔਰ ਤੂੰ ਬਜਾਵਨੇ ਵਾਲਾ ਹੈਂ, ਭਾਵ ਸੇ ਤੇਰੀ ਹੀ ਪ੍ਰੇਰਨਾ ਕਰ ਸਮਗਰ ਜੀਵ ਵਿਵਹਾਰਾਦਿਕ ਕਰ ਰਹੇ ਹੈਂ॥
Prof. Sahib Singhਹੇ ਪ੍ਰਭੂ! ਅਸੀਂ ਜੀਵ ਤੇਰੇ (ਸੰਗੀਤਕ) ਸਾਜ਼ ਹਾਂ, ਤੂੰ (ਇਹਨਾਂ ਸਾਜ਼ਾਂ ਨੂੰ) ਵਜਾਣ ਵਾਲਾ ਹੈਂ।ਪਦ ਅਰਥ ਜੰਤ = ਜੰਤ੍ਰ, ਸਾਜ਼।
SikhNet (Spanish)Somos Tus Instrumentos, oh Dios, Tú eres Quien los toca.
ਹਮ ਤੇਰੇ ਭਿਖਾਰੀ; ਦਾਨੁ ਦੇਹਿ ਦਾਤਾਰਾ ॥
ham tere bhikhaaree; daan dehi daataaraa |
Sant Singh KhalsaI am Your beggar; please bless me with Your charity, O Great Giver.
Manmohan SinghI am Thy mumper, bless thou me with alms, O my Alms-Giver.
Manmohan Singh (Punjabi)ਮੈਂ ਤੇਰਾ ਮੰਗਤਾ ਹਾਂ, ਹੇ ਖੈਰ ਪਾਉਣ ਵਾਲੇ! ਤੂੰ ਮੈਨੂੰ ਖੈਰ ਪਾ ਦੇ।
Fareedkot Teekaਪੁਨਹ ਹਮ ਆਪ ਕੇ (ਭੇਖਾਰੀ) ਮੰਗਤੇ ਹੈਂ। ਹੇ ਦਾਤਾਰ ਪਰਮੇਸ੍ਵਰ! ਹਮਕੋ ਨਾਮ ਦਾਨ ਦੀਜੀਏ॥
Prof. Sahib Singhਹੇ ਦਾਤਾਰ! ਅਸੀਂ ਤੇਰੇ (ਦਰ ਦੇ) ਮੰਗਤੇ ਹਾਂ, ਤੂੰ ਸਾਨੂੰ ਦਾਨ ਦੇਂਦਾ ਹੈਂ।ਪਦ ਅਰਥ ਭਿਖਾਰੀ = ਮੰਗਤੇ। ਦੇਹਿ = ਦੇਹਿਂ, ਤੂੰ ਦੇਂਦਾ ਹੈਂ।
SikhNet (Spanish)Somos pordioseros ante Tu Puerta, Tú eres el Único Dador.
ਤਉ ਪਰਸਾਦਿ; ਰੰਗ ਰਸ ਮਾਣੇ ॥
tau parasaad; rang ras maane |
Sant Singh KhalsaBy Your Grace, I enjoy love and pleasures.
Manmohan SinghBy Thy grace, enjoy I Thine love and relish, O Lord.
Manmohan Singh (Punjabi)ਤੇਰੀ ਦਇਆ ਦੁਆਰਾ ਮੈਂ ਤੇਰੇ ਪਿਆਰ ਤੇ ਸੁਆਦ ਦਾ ਅਨੰਦ ਲੈਂਦਾ ਹਾਂ, ਹੇ ਸੁਆਮੀ!
Fareedkot Teekaਤੁਮਰੀ ਹੀ ਕ੍ਰਿਪਾ ਕਰ ਪ੍ਰੇਮ ਰਸ ਕੋ ਭੋਗਤੇ ਹੈਂ॥
Prof. Sahib Singhਤੇਰੀ ਮਿਹਰ ਨਾਲ ਹੀ ਅਸੀਂ (ਬੇਅੰਤ) ਰੰਗ ਰਸ ਮਾਣਦੇ ਆ ਰਹੇ ਹਾਂ।ਪਦ ਅਰਥ ਤਉ ਪਰਸਾਦਿ = ਤੇਰੀ ਕਿਰਪਾ ਨਾਲ।
SikhNet (Spanish)Por Tu Gracia oh Dios, disfruto de todas las dichas de este mundo,
ਘਟ ਘਟ ਅੰਤਰਿ; ਤੁਮਹਿ ਸਮਾਣੇ ॥੨॥
ghatt ghatt antar; tumeh samaane |2|
Sant Singh KhalsaYou are deep within each and every heart. ||2||
Manmohan SinghAmongst all the hearts Thou are contained.
Manmohan Singh (Punjabi)ਸਾਰਿਆਂ ਦੇ ਦਿਲਾਂ ਅੰਦਰ ਤੂੰ ਹੀ ਰਮਿਆ ਹੋਇਆ ਹੈਂ।
Fareedkot Teeka(ਘਟ ਘਟ) ਸਰਬ ਜੀਵੋਂ ਵਿਖੇ ਤੁਮ ਹੀ ਬ੍ਯਾਪਕ ਜਾਨੇ ਹੋ॥੨॥
Prof. Sahib Singhਹੇ ਪ੍ਰਭੂ! ਹਰੇਕ ਸਰੀਰ ਵਿਚ ਤੂੰ ਹੀ ਮੌਜੂਦ ਹੈਂ ॥੨॥ਪਦ ਅਰਥ ਘਟ ਘਟ ਅੰਤਰਿ = ਹਰੇਕ ਸਰੀਰ ਵਿਚ। ਤੁਮਹਿ = ਤੂੰ ਹੀ ॥੨॥
SikhNet (Spanish)pues eres Tú Quien llena los corazones por todas partes. (2)
ਤੁਮੑਰੀ ਕ੍ਰਿਪਾ ਤੇ. ਜਪੀਐ ਨਾਉ ॥
tumaree kripaa te. japeeai naau |
Sant Singh KhalsaBy Your Grace, I chant the Name.
Manmohan SinghBy Thine grace the Name is meditated upon,
Manmohan Singh (Punjabi)ਤੇਰੀ ਮਿਹਰ ਦੁਆਰਾ ਨਾਮ ਸਿਮਰਿਆ ਜਾਂਦਾ ਹੈ,
Fareedkot Teekaਤੁਮਰੀ ਕ੍ਰਿਪਾ ਤੇ ਹੀ ਤੁਮਾਰਾ ਨਾਮ ਜਪੀਤਾ ਹੈ॥
Prof. Sahib Singhਹੇ ਪ੍ਰਭੂ! ਤੇਰੀ ਮਿਹਰ ਨਾਲ (ਹੀ) ਤੇਰਾ ਨਾਮ ਜਪਿਆ ਜਾ ਸਕਦਾ ਹੈ,ਪਦ ਅਰਥ ਤੇ = ਤੋਂ, ਨਾਲ। ਜਪੀਐ = ਜਪਿਆ ਜਾ ਸਕਦਾ ਹੈ।
SikhNet (Spanish)Es por Tu Gracia que contemplo Tu Nombre
ਸਾਧਸੰਗਿ; ਤੁਮਰੇ ਗੁਣ ਗਾਉ ॥
saadhasang; tumare gun gaau |
Sant Singh KhalsaIn the Saadh Sangat, the Company of the Holy, I sing Your Glorious Praises.
Manmohan Singhand in the society of saints Thy praise is hymned.
Manmohan Singh (Punjabi)ਅਤੇ ਸਤਿਸੰਗਤ ਅੰਦਰ ਤੇਰੀ ਕੀਰਤੀ ਗਾਇਨ ਕੀਤੀ ਜਾਂਦੀ ਹੈ।
Fareedkot Teekaਪੁਨਹ ਸਤਸੰਗ ਦ੍ਵਾਰਾ ਤੁਮਾਰੇ ਗੁਣੋਂ ਕਾ ਗਾਵਨਾ ਹੋਤਾ ਹੈ॥
Prof. Sahib Singh(ਮਿਹਰ ਕਰ ਕਿ) ਮੈਂ ਸਾਧ ਸੰਗਤ ਵਿਚ ਟਿਕ ਕੇ ਤੇਰੇ ਗੁਣ ਗਾਂਦਾ ਰਹਾਂ।ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤ ਵਿਚ। ਗਾਉ = ਗਾਉਂ, ਮੈਂ ਗਾਂਦਾ ਰਹਾਂ।
SikhNet (Spanish)y asociándome con los Santos, canto Tu Alabanza.
ਤੁਮੑਰੀ ਦਇਆ ਤੇ; ਹੋਇ ਦਰਦ ਬਿਨਾਸੁ ॥
tumaree deaa te; hoe darad binaas |
Sant Singh KhalsaIn Your Mercy, You take away our pains.
Manmohan SinghBy Thy mercy, pain is eradicated.
Manmohan Singh (Punjabi)ਤੇਰੀ ਰਹਿਮਤ ਦੁਆਰਾ ਪੀੜ ਮਿਟ ਜਾਂਦੀ ਹੈ।
Fareedkot Teekaਤੁਮਰੀ ਕਿਰਪਾ ਸੇ ਸੰਪੂਰਨ ਦੁਖੋਂ ਕਾ ਨਾਸ ਹੋ ਜਾਤਾ ਹੈ॥
Prof. Sahib Singhਹੇ ਪ੍ਰਭੂ! ਤੇਰੀ ਮਿਹਰ ਨਾਲ (ਹੀ) ਮੇਰੇ ਹਰੇਕ ਦਰਦ ਦਾ ਨਾਸ ਹੁੰਦਾ ਹੈ,ਪਦ ਅਰਥ ਦਰਦ ਬਿਨਾਸੁ = ਦਰਦ ਦਾ ਨਾਸ।
SikhNet (Spanish)Es por Tu Misericordia que me logro liberar de todos mis sufrimientos.
ਤੁਮਰੀ ਮਇਆ ਤੇ; ਕਮਲ ਬਿਗਾਸੁ ॥੩॥
tumaree meaa te; kamal bigaas |3|
Sant Singh KhalsaBy Your Mercy, the heart-lotus blossoms forth. ||3||
Manmohan SinghBy Thy mercy, the hear lotus blooms.
Manmohan Singh (Punjabi)ਤੇਰੀ ਰਹਿਮਤ ਦੁਆਰਾ ਦਿਲ ਕੰਵਲ ਖਿੜ ਜਾਂਦਾ ਹੈ।
Fareedkot Teekaਤੁਮਾਰੀ ਕ੍ਰਿਪਾ ਕਰ ਹਿਰਦਾ ਕਮਲ ਪਰਫੁਲਤ ਹੋਤਾ ਹੈ॥੩॥
Prof. Sahib Singhਤੇਰੀ ਮਿਹਰ ਨਾਲ (ਹੀ) ਮੇਰੇ ਹਿਰਦੇ-ਕੌਲ ਦਾ ਖਿੜਾਉ ਹੁੰਦਾ ਹੈ ॥੩॥ਪਦ ਅਰਥ ਮਇਆ = ਕਿਰਪਾ। ਬਿਗਾਸੁ = ਖੇੜਾ, ਖਿੜਾਉ ॥੩॥
SikhNet (Spanish)Es por Tu Misericordia que el Loto de mi corazón florece. (3)
ਹਉ ਬਲਿਹਾਰਿ ਜਾਉ. ਗੁਰਦੇਵ ॥
hau balihaar jaau. guradev |
Sant Singh KhalsaI am a sacrifice to the Divine Guru.
Manmohan SinghI am a sacrifice unto the Guru God.
Manmohan Singh (Punjabi)ਮੈਂ ਗੁਰੂ ਪ੍ਰਮੇਸ਼ਵਰ ਊਤੋਂ ਘੋਲੀ ਜਾਂਦਾ ਹਾਂ।
Fareedkot Teekaਅਬ ਮੈਂ ਗੁਰਦੇਵ ਉਪਰ ਸੇ ਬਲਿਹਾਰਨੇ ਜਾਤਾ ਹੂੰ॥
Prof. Sahib Singhਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ,ਪਦ ਅਰਥ ਹਉ = ਮੈਂ। ਜਾਉ = ਜਾਉਂ, ਮੈਂ ਜਾਵਾਂ।
SikhNet (Spanish)Ofrezco mi ser en sacrificio al Guru,
ਸਫਲ ਦਰਸਨੁ; ਜਾ ਕੀ ਨਿਰਮਲ ਸੇਵ ॥
safal darasan; jaa kee niramal sev |
Sant Singh KhalsaThe Blessed Vision of His Darshan is fruitful and rewarding; His service is immaculate and pure.
Manmohan SinghFruitful is whose vision and immaculate whose service.
Manmohan Singh (Punjabi)ਫਲਦਾਇਕ ਹੈ ਜਿਸ ਦਾ ਦੀਦਾਰ ਅਤੇ ਪੀਵਿੱਤਰ ਜਿਸ ਦੀ ਦੀ ਟਹਿਲ ਸੇਵਾ।
Fareedkot Teekaਜਿਨ ਗੁਰੋਂ ਕਾ ਦਰਸਨ ਸਫਲ ਹੈ ਔਰ ਸੇਵਾ ਭੀ ਜਿਨ ਕੀ ਨਿਰਮਲ ਕਰਨਹਾਰੀ ਹੈ॥
Prof. Sahib Singhਉਸ ਗੁਰੂ ਦਾ ਦਰਸਨ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ, ਉਸ ਗੁਰੂ ਦੀ ਸੇਵਾ ਜੀਵਨ ਨੂੰ ਪਵਿੱਤਰ ਬਣਾਂਦੀ ਹੈ।ਪਦ ਅਰਥ ਸਫਲ = ਫਲ ਦੇਣ ਵਾਲਾ। ਨਿਰਮਲ = ਪਵਿੱਤਰ ਕਰਨ ਵਾਲੀ।
SikhNet (Spanish)Quién nos da, a través de Su Visión, total Satisfacción y completa Pureza.
ਦਇਆ ਕਰਹੁ; ਠਾਕੁਰ ਪ੍ਰਭ ਮੇਰੇ ॥
deaa karahu; tthaakur prabh mere |
Sant Singh KhalsaBe Merciful to me, O my Lord God and Master,
Manmohan SinghO my Lord Master, show Thou mercy unto me,
Manmohan Singh (Punjabi)ਹੇ ਮੇਰੇ ਸੁਆਮੀ ਮਾਲਕ! ਤੂੰ ਮੇਰੇ ਉਤੇ ਮਿਹਰ ਧਾਰ,
Fareedkot Teekaਹੇ ਸਮਰਥ ਸੁਆਮੀ ਪਰਮੇਸ੍ਵਰ! ਮੇਰੇ ਪੁਰ ਐਸੀ ਕ੍ਰਿਪਾ ਦ੍ਰਿਸ੍ਟੀ ਕਰੋ॥
Prof. Sahib Singhਹੇ ਮੇਰੇ ਠਾਕੁਰ! ਹੇ ਮੇਰੇ ਪ੍ਰਭੂ! ਮਿਹਰ ਕਰ,ਪਦ ਅਰਥ ਪ੍ਰਭ = ਹੇ ਪ੍ਰਭੂ!
SikhNet (Spanish)Nanak reza, Ten Compasión de mí, oh mi Dios, mi Maestro,
ਗੁਣ ਗਾਵੈ; ਨਾਨਕੁ ਨਿਤ ਤੇਰੇ ॥੪॥੧੮॥੩੧॥
gun gaavai; naanak nit tere |4|18|31|
Sant Singh Khalsathat Nanak may continually sing Your Glorious Praises. ||4||18||31||
Manmohan Singhthat Nanak may ever continue singing Thine praises.
Manmohan Singh (Punjabi)ਤਾਂ ਜੋ ਨਾਨਕ ਸਦੀਵ ਹੀ ਤੇਰੀਆਂ ਸਿਫਤਾਂ ਗਾਇਨ ਕਰਦਾ ਰਹੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕਰ ਕੇ ਨਿਤਾਪ੍ਰਤਿ ਤੇਰੇ ਹੀ ਗੁਣੋਂ ਕੋ ਗਾਵਤਾ ਰਹੂੰ॥੪॥੧੮॥੩੧॥☬ਜੇ ਕੋਈ ਕਹੇ ਜਿਸ ਕੀ ਉਸਤਤੀ ਕਰਤੇ ਹੋ ਸੋ ਕੈਸਾ ਹੈ ਔਰ ਤਿਸ ਕੇ ਸਿਮਰਨੇ ਸੇ ਕਯਾ ਲਾਭ ਹੋਤਾ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਤੇਰਾ ਦਾਸ) ਨਾਨਕ ਸਦਾ ਤੇਰੇ ਗੁਣ ਗਾਂਦਾ ਰਹੇ ॥੪॥੧੮॥੩੧॥ਪਦ ਅਰਥ ਗਾਵੈ = ਗਾਂਦਾ ਰਹੇ ॥੪॥੧੮॥੩੧॥
SikhNet (Spanish)para que por siempre y para siempre pueda cantar Tu Alabanza. (4-18-31)