ੴ

ਸਿੱਖਬਾਣੀ · SikhBani

Ang 1144

Sri Guru Granth Sahib · Raag Bhairao · 4 shabads, 60 lines
Translations
Shabad Guru Arjan Dev Ji Raag Bhairao continued from Ang 1143

ਜਿਸੁ ਲੜਿ ਲਾਇ ਲਏ; ਸੋ ਲਾਗੈ ॥

jis larr laae le; so laagai |

Sant Singh KhalsaHe alone is attached to the hem of the Lord's robe, whom the Lord Himself attaches.
Manmohan SinghHe alone attaches to the Lord's skirt, whom he Himself attaches.
Manmohan Singh (Punjabi)ਕੇਵਲ ਉਹ ਹੀ ਸਾਈਂ ਦੇ ਪੱਲੇ ਨਾਲ ਜੁੜਦਾ ਹੈ, ਜਿਸ ਨੂੰ ਉਹ ਖੁਦ ਜੋੜਦਾ ਹੈ।
Fareedkot Teekaਜਿਸ ਕੋ ਪਰਮੇਸਰ ਆਪਣੇ ਪਲੇ ਲਾਇ ਲੇਤਾ ਹੈ, ਸੋਈ ਲਾਗਤਾ ਹੈ॥
Prof. Sahib Singhਪਰ, ਜਿਸ ਮਨੁੱਖ ਨੂੰ ਪਰਮਾਤਮਾ ਆਪ ਆਪਣੇ ਲੜ ਲਾ ਲੈਂਦਾ ਹੈ, ਉਹੀ ਲੱਗਦਾ ਹੈ,

ਪਦ ਅਰਥ ਲੜਿ = ਪੱਲੇ ਨਾਲ।

SikhNet (Spanish)Sólo dedica su vida a Dios, aquél a quien Dios bendice,

ਜਨਮ ਜਨਮ ਕਾ ਸੋਇਆ ਜਾਗੈ ॥੩॥

janam janam kaa soeaa jaagai |3|

Sant Singh KhalsaAsleep for countless incarnations, he now awakens. ||3||
Manmohan SinghAsleep for millions of births, he then wakes up.
Manmohan Singh (Punjabi)ਕ੍ਰੋੜਾਂ ਹੀ ਜਨਮਾਂ ਦਾ ਸੁੱਤਾ ਹੋਇਆ, ਤਦ ਉਹ ਜਾਗ ਉਠਦਾ ਹੈ।
Fareedkot Teekaਜਨਮ ਜਨਮ ਕਾ ਸੋਯਾ ਹੂਆ ਜੀਵ ਜਾਗ ਪੜਤਾ ਹੈ॥੩॥☬ਜਾਗ ਕਰ ਐਸੇ ਬੇਨਤੀ ਕਰਤਾ ਹੈ:
Prof. Sahib Singhਉਹੀ ਮਨੁੱਖ (ਮਾਇਆ ਦੇ ਮੋਹ ਦੀ ਨੀਂਦ ਵਿਚ) ਅਨੇਕਾਂ ਜਨਮਾਂ ਦਾ ਸੁੱਤਾ ਹੋਇਆ ਜਾਗ ਪੈਂਦਾ ਹੈ ॥੩॥

ਪਦ ਅਰਥ ਜਾਗੈ = ਜਾਗ ਪੈਂਦਾ ਹੈ ॥੩॥

SikhNet (Spanish)ese ser despierta en su Destino verdadero después de vagar a través de millones de nacimientos y muertes. (3)

ਤੇਰੇ ਭਗਤ; ਭਗਤਨ ਕਾ ਆਪਿ ॥

tere bhagat; bhagatan kaa aap |

Sant Singh KhalsaYour devotees belong to You, and You belong to Your devotees.
Manmohan SinghThe saints belong to Thee and Thou Thyself belong to Thine saints, O Lord.
Manmohan Singh (Punjabi)ਸੰਤ ਤੇਰੇ ਹਨ ਅਤੇ ਤੂੰ ਖੁਦ ਆਪਣਿਆਂ ਸੰਤਾਂ ਦਾ ਹੈ, ਹੇ ਸੁਆਮੀ!
Fareedkot Teekaਹੇ ਭਗਵਨ! ਤੇਰੇ ਭਗਤ ਹੈਂ ਅਰ ਤੂੰ ਆਪ ਭਗਤੋਂ ਕਾ ਰਖਕ ਹੈਂ॥
Prof. Sahib Singhਹੇ ਪ੍ਰਭੂ! ਤੇਰੇ ਭਗਤ (ਤੇਰੇ ਸਹਾਰੇ ਹਨ), ਤੂੰ ਆਪ ਆਪਣੇ ਭਗਤਾਂ ਦਾ (ਸਦਾ ਰਾਖਾ ਹੈਂ)।
SikhNet (Spanish)Tus Devotos Te pertenecen, oh Dios, Tú perteneces a Tus Devotos

ਅਪਣੀ ਮਹਿਮਾ; ਆਪੇ ਜਾਪਿ ॥

apanee mahimaa; aape jaap |

Sant Singh KhalsaYou Yourself inspire them to chant Your Praises.
Manmohan SinghThou Thyself make them utter Thy praise.
Manmohan Singh (Punjabi)ਤੂੰ ਖੁਦ ਹੀ ਆਪਣਾ ਜੱਸ ਉਹਨਾਂ ਪਾਸੋਂ ਉਚਾਰਨ ਕਰਵਾਉਂਦਾ ਹੈਂ।
Fareedkot Teekaਤੂੰ ਆਪਣੀ ਮਹਿਮਾ ਕੋ ਆਪ ਹੀ (ਜਾਪਿ) ਜਾਣਤਾ ਹੈਂ॥
Prof. Sahib Singh(ਭਗਤਾਂ ਵਿਚ ਬੈਠ ਕੇ) ਤੂੰ ਆਪ ਹੀ ਆਪਣੀ ਵਡਿਆਈ ਕਰਦਾ ਹੈਂ।

ਪਦ ਅਰਥ ਮਹਿਮਾ = ਵਡਿਆਈ, ਸੋਭਾ। ਆਪੇ = ਆਪ ਹੀ। ਜਾਪਿ = (ਤੂੰ) ਜਪਦਾ ਹੈਂ।

SikhNet (Spanish)y haces que ellos canten Tu Alabanza y Te contemplen.

ਜੀਅ ਜੰਤ; ਸਭਿ ਤੇਰੈ ਹਾਥਿ ॥

jeea jant; sabh terai haath |

Sant Singh KhalsaAll beings and creatures are in Your Hands.
Manmohan SinghAll the sentient beings are under Thine sway, O Lord.
Manmohan Singh (Punjabi)ਸਾਰੇ ਪ੍ਰਾਣਧਾਰੀ ਤੇਰੇ ਇਖਤਿਆਰ ਵਿੱਚ ਹਨ, ਹੇ ਸੁਆਮੀ!
Fareedkot Teekaਛੋਟੇ ਬਡੇ ਜੀਵ ਸਭ ਤੇਰੇ ਹੀ (ਹਾਥਿ) ਹਥ ਹੈਂ, ਭਾਵ ਬਸ ਬਰਤੀ ਹੈਂ॥
Prof. Sahib Singhਸਾਰੇ ਹੀ ਜੀਅ ਜੰਤ ਤੇਰੇ ਵੱਸ ਵਿਚ ਹਨ,

ਪਦ ਅਰਥ ਸਭਿ = ਸਾਰੇ। ਹਾਥਿ = ਹੱਥ ਵਿਚ, ਵੱਸ ਵਿਚ।

SikhNet (Spanish)Todas las criaturas están bajo Tu Poder,

ਨਾਨਕ ਕੇ ਪ੍ਰਭ; ਸਦ ਹੀ ਸਾਥਿ ॥੪॥੧੬॥੨੯॥

naanak ke prabh; sad hee saath |4|16|29|

Sant Singh KhalsaNanak's God is always with him. ||4||16||29||
Manmohan SinghNanak's Lord is ever with him.
Manmohan Singh (Punjabi)ਨਾਨਕ ਦਾ ਸਾਹਿਬ ਸਦੀਵ ਹੀ ਉਸ ਦੇ ਅੰਗ ਸੰਗ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੇ ਸ੍ਵਾਮੀ! ਆਪ ਸਦੀਵ ਸਭ ਕੇ ਸਾਥ ਹੀ ਹੈਂ॥੧੬॥੨੯॥☬ਨਾਮ ਕੀ ਮਹਿਮਾਂ ਕਥਨ ਕਰਤੇ ਹੈਂ:
Prof. Sahib Singhਹੇ ਨਾਨਕ ਦੇ ਪ੍ਰਭੂ! ਤੂੰ ਸਭ ਜੀਵਾਂ ਦੇ ਸਦਾ ਅੰਗ-ਸੰਗ ਰਹਿੰਦਾ ਹੈਂ ॥੪॥੧੬॥੨੯॥

ਪਦ ਅਰਥ ਪ੍ਰਭ = ਹੇ ਪ੍ਰਭੂ! ਸਦ = ਸਦਾ। ਸਾਥਿ = ਨਾਲ ॥੪॥੧੬॥੨੯॥

SikhNet (Spanish)oh Dios, eres el Eterno Compañero de Nanak, también. (4-16-29)

Open this shabad (19 lines, Angs 1143-1144) →

Shabad Guru Arjan Dev Ji Raag Bhairao

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਨਾਮੁ ਹਮਾਰੈ ਅੰਤਰਜਾਮੀ ॥

naam hamaarai antarajaamee |

Sant Singh KhalsaThe Naam, the Name of the Lord, is the Inner-knower of my heart.
Manmohan SinghGod's Name is the lnner-knower of my heart.
Manmohan Singh (Punjabi)ਰੱਬ ਦਾ ਨਾਮ ਮੇਰੇ ਦਿਲ ਦੀਆਂ ਅੰਦਰਲੀਆਂ ਜਾਨਣ ਵਾਲਾ ਹੈ।
Fareedkot Teekaਹਮਾਰੇ ਹਿਰਦੇ ਵਿਖੇ ਤੋ ਏਕ ਅੰਤਰਜਾਮੀ ਪਰਮੇਸਰ ਕਾ ਨਾਮੁ ਹੀ ਹੈ॥
Prof. Sahib Singhਸਭ ਦੇ ਦਿਲ ਦੀ ਜਾਣਨ ਵਾਲੇ ਹਰੀ ਦਾ ਨਾਮ ਮੇਰੇ ਹਿਰਦੇ ਵਿਚ ਵੱਸ ਰਿਹਾ ਹੈ,

ਪਦ ਅਰਥ ਹਮਾਰੈ = ਮੇਰੇ ਹਿਰਦੇ ਵਿਚ, ਮੇਰੇ ਵਾਸਤੇ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ।

SikhNet (Spanish)El Nombre es el Conocedor Intimo de los corazones,

ਨਾਮੁ ਹਮਾਰੈ; ਆਵੈ ਕਾਮੀ ॥

naam hamaarai; aavai kaamee |

Sant Singh KhalsaThe Naam is so useful to me.
Manmohan SinghThe Name of is avail unto me.
Manmohan Singh (Punjabi)ਨਾਮ ਮੇਰੇ ਕੰਮ ਆਉਣ ਵਾਲੀ ਵਸਤੂ ਹੈ।
Fareedkot Teekaਲੋਕ ਪ੍ਰਲੋਕ ਵਿਖੇ ਨਾਮ ਹੀ ਹਮਾਰੇ ਕਾਮ ਆਵਤਾ ਹੈ॥
Prof. Sahib Singhਹਰਿ-ਨਾਮ ਮੇਰੇ ਸਾਰੇ ਕੰਮ ਸਵਾਰ ਰਿਹਾ ਹੈ,

ਪਦ ਅਰਥ ਆਵੈ ਕਾਮੀ = ਕੰਮ ਆਉਂਦਾ ਹੈ, ਹਰੇਕ ਕੰਮ ਸਵਾਰਦਾ ਹੈ।

SikhNet (Spanish)nos asiste en todo momento y en cualquier tarea.

ਰੋਮਿ ਰੋਮਿ ਰਵਿਆ. ਹਰਿ ਨਾਮੁ ॥

rom rom raviaa. har naam |

Sant Singh KhalsaThe Lord's Name permeates each and every hair of mine.
Manmohan SinghGod's Name is permeating every hear of mine.
Manmohan Singh (Punjabi)ਰੱਬ ਦਾ ਨਾਮ ਮੇਰੇ ਹਰ ਵਾਲ ਵਾਲ ਅੰਦਰ ਰਮ ਰਿਹਾ ਹੈ।
Fareedkot Teekaਹਮਨੇ ਰੋਮ ਰੋਮ ਸੇ ਹਰੀ ਕਾ ਨਾਮ ਹੀ ਜਪਿਆ ਹੈ, ਭਾਵ ਰੋਮਾਂਚ ਹੋ ਆਵਤੇ ਹੈਂ॥
Prof. Sahib Singh(ਗੁਰੂ ਦੀ ਕਿਰਪਾ ਨਾਲ) ਹਰਿ-ਨਾਮ ਮੇਰੇ ਰੋਮ ਰੋਮ ਵਿਚ ਵੱਸ ਪਿਆ ਹੈ,

ਪਦ ਅਰਥ ਰੋਮਿ ਰੋਮਿ = ਹਰੇਕ ਰੋਮ ਵਿਚ। ਰਵਿਆ = ਰਚ ਗਿਆ ਹੈ।

SikhNet (Spanish)El Nombre compenetra la totalidad de mi ser.

ਸਤਿਗੁਰ ਪੂਰੈ; ਕੀਨੋ ਦਾਨੁ ॥੧॥

satigur poorai; keeno daan |1|

Sant Singh KhalsaThe Perfect True Guru has given me this gift. ||1||
Manmohan SinghThe Perfect True Guru has given it to me in charity.
Manmohan Singh (Punjabi)ਪੂਰਨ ਸੱਚੇ ਗੁਰਾਂ ਨੇ ਮੈਨੂੰ ਇਹ ਖੈਰਾਤ ਵਜੋਂ ਦਿੱਤਾ ਹੈ।
Fareedkot Teekaਪਰੰਤੂ ਏਹ ਨਾਮ ਦਾਨ ਪੂਰੇ ਸਤਿਗੁਰੋਂ ਨੇ ਕੀਆ ਹੈ॥੧॥
Prof. Sahib Singhਪੂਰੇ ਗੁਰੂ ਨੇ ਮੈਨੂੰ (ਹਰਿ-ਨਾਮ ਰਤਨ ਦਾ) ਦਾਨ ਦਿੱਤਾ ਹੈ ॥੧॥

ਪਦ ਅਰਥ ਸਤਿਗੁਰ ਪੂਰੈ = ਪੂਰੇ ਗੁਰੂ ਨੇ ॥੧॥

SikhNet (Spanish)Tal es la Bendición de mi Guru Verdadero. (1)

ਨਾਮੁ ਰਤਨੁ ਮੇਰੈ ਭੰਡਾਰ ॥

naam ratan merai bhanddaar |

Sant Singh KhalsaThe Jewel of the Naam is my treasure.
Manmohan SinghI possess the treasure of the Name jewels.
Manmohan Singh (Punjabi)ਮੇਰੇ ਕੋਲ ਨਾਮ ਦੇ ਜਵਾਹਿਰਾਤ ਦਾ ਖਜਾਨਾ ਹੈ।
Fareedkot Teekaਮੇਰੇ ਹਿਰਦੇ ਰੂਪ ਭੰਡਾਰ ਵਿਖੇ ਰਤਨ ਰੂਪ ਨਾਮ ਕੈਸਾ ਹੈ?
Prof. Sahib Singh(ਪੂਰੇ ਗੁਰੂ ਦੀ ਕਿਰਪਾ ਨਾਲ) ਕੀਮਤੀ ਨਾਮ ਮੇਰੇ ਹਿਰਦੇ ਵਿਚ ਆ ਵੱਸਿਆ ਹੈ,

ਪਦ ਅਰਥ ਮੇਰੈ = ਮੇਰੇ ਵਾਸਤੇ, ਮੇਰੇ ਹਿਰਦੇ ਵਿਚ। ਰਤਨੁ = ਕੀਮਤੀ ਪਦਾਰਥ। ਭੰਡਾਰ = ਖ਼ਜ਼ਾਨੇ।

SikhNet (Spanish)El Nombre, el Tesoro de Joyas, vive en mí.

ਅਗਮ ਅਮੋਲਾ ਅਪਰ ਅਪਾਰ ॥੧॥ ਰਹਾਉ ॥

agam amolaa apar apaar |1| rahaau |

Sant Singh KhalsaIt is inaccessible, priceless, infinite and incomparable. ||1||Pause||
Manmohan SinghUnfathomable, unweighable and supremely priceless is the Name treasure. Pause.
Manmohan Singh (Punjabi)ਅਥਾਹ, ਅੋਜਖ ਅਤੇ ਪਰਮ ਅਮੋਲਕ ਹੈ, ਇਹ ਨਾਮ ਦਾ ਖਜਾਨਾ। ਠਹਿਰਾਓ।
Fareedkot Teeka(ਅਗਮ) ਮਨ ਬਾਂਣੀ ਕਾ ਅਵਿਸੇ ਹੈ ਔਰ ਬੇਕੀਮਤਾ ਹੈ ਔਰ ਪਰੇ ਸੇ ਪਰੇ ਹੈ, ਭਾਵ ਅਪਰ ਬ੍ਰਹਮਾਦਿਕ ਦੇਵਤਾ ਭੀ ਤਿਸ ਕੇ ਪਾਰ ਕੋ ਨਹੀਂ ਪਾ ਸਕਤੇ ਹੈਂ॥੧॥ ਰਹਾਉ ॥
Prof. Sahib Singhਅਪਹੁੰਚ ਤੇ ਬੇਅੰਤ ਪਰਮਾਤਮਾ ਦਾ ਨਾਮ ਐਸਾ ਖ਼ਜ਼ਾਨਾ ਹੈ ਜੋ ਕਿਸੇ ਕੀਮਤ ਤੋਂ ਨਹੀਂ ਮਿਲ ਸਕਦਾ ॥੧॥ ਰਹਾਉ ॥

ਪਦ ਅਰਥ ਅਗਮ = ਅਪਹੁੰਚ। ਅਮੋਲਾ = ਜੋ ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਨਾਹ ਮਿਲ ਸਕੇ। ਅਪਰ ਅਪਾਰ = ਬੇਅੰਤ ॥੧॥ ਰਹਾਉ ॥

SikhNet (Spanish)Insondable es este Tesoro, Infinito e Inapreciable. (1-Pausa)

ਨਾਮੁ ਹਮਾਰੈ ਨਿਹਚਲ ਧਨੀ ॥

naam hamaarai nihachal dhanee |

Sant Singh KhalsaThe Naam is my unmoving, unchanging Lord and Master.
Manmohan SinghThe Name is my Immovable Master.
Manmohan Singh (Punjabi)ਨਾਮ ਮੇਰਾ ਅਹਿਲ ਮਾਲਕ ਹੈ।
Fareedkot Teekaਹਮਾਰੇ ਨਾਮ ਹੀ ਅਚਲ ਧਨੀ ਹੈ; ਵਾ (ਨਿਹਚਲ ਧਨੀ) ਅਚਲ ਧਨੀ ਵਾਹਿਗੁਰੂ ਕਾ ਨਾਮ ਹੀ ਹਮਾਰੇ ਰਿਦੇ ਮੇਂ ਹੈ, ਭਾਵ ਯਹਿ ਕਿ ਸਰਬ ਫਲ ਪ੍ਰਦਾਤਾ ਹੈ॥
Prof. Sahib Singhਹੁਣ ਪਰਮਾਤਮਾ ਦਾ ਨਾਮ ਹੀ (ਮੇਰੇ ਸਿਰ ਉਤੇ) ਸਦਾ ਕਾਇਮ ਰਹਿਣ ਵਾਲਾ ਮਾਲਕ ਹੈ।

ਪਦ ਅਰਥ ਨਿਹਚਲ ਧਨੀ = ਸਦਾ ਕਾਇਮ ਰਹਿਣ ਵਾਲਾ ਮਾਲਕ।

SikhNet (Spanish)El Nombre es mi Maestro Inmutable y Eterno,

ਨਾਮ ਕੀ ਮਹਿਮਾ; ਸਭ ਮਹਿ ਬਨੀ ॥

naam kee mahimaa; sabh meh banee |

Sant Singh KhalsaThe glory of the Naam spreads over the whole world.
Manmohan SinghThe Name's glory looks beauteous in the whole world.
Manmohan Singh (Punjabi)ਨਾਮ ਦੀ ਪ੍ਰਭਤਾ ਸਾਰੇ ਸੰਸਾਰ ਅੰਦਰ ਸੁੰਦਰ ਲੱਗਦੀ ਹੈ।
Fareedkot Teekaਜਿਸ ਨਾਮ ਕੀ ਮਹਿਮਾ ਸਭ ਸੰਸਾਰ ਮੇਂ ਸੋਭ ਰਹੀ ਹੈ॥
Prof. Sahib Singhਹਰਿ-ਨਾਮ ਦੀ ਵਡਿਆਈ ਹੀ ਸਭ ਜੀਵਾਂ ਦੇ ਅੰਦਰ ਸੋਭ ਰਹੀ ਹੈ।

ਪਦ ਅਰਥ ਮਹਿਮਾ = ਵਡਿਆਈ।

SikhNet (Spanish)sí, todo lo que es, vibra con la Gloria del Nombre.

ਨਾਮੁ ਹਮਾਰੈ ਪੂਰਾ ਸਾਹੁ ॥

naam hamaarai pooraa saahu |

Sant Singh KhalsaThe Naam is my perfect master of wealth.
Manmohan SinghThe Lord's Name is my perfect Banker.
Manmohan Singh (Punjabi)ਸਾਹਿਬ ਦਾ ਨਾਮ ਮੇਰਾ ਪੂਰਨ ਸ਼ਾਹੂਕਾਰ ਹੈ।
Fareedkot Teekaਹਮਾਰੇ ਰਿਦੇ ਮੇਂ ਨਾਮ ਹੀ ਪੂਰਾ ਸਾਹੂਕਾਰ ਹੈ; ਵਾ ਨਾਮ ਕਰ ਕੇ ਹਮਾਰੇ ਰਿਦੇ ਪੂਰਾ ਸਾਹੁ ਵਾਹਿਗੁਰੂ ਪ੍ਰਾਪਤ ਹੂਆ ਹੈ॥
Prof. Sahib Singhਹੁਣ ਪਰਮਾਤਮਾ ਦਾ ਨਾਮ ਹੀ (ਮੇਰੇ ਵਾਸਤੇ ਉਹ) ਸ਼ਾਹ ਹੈ ਜਿਸ ਦੇ ਘਰ ਵਿਚ ਕੋਈ ਕਮੀ ਨਹੀਂ,

ਪਦ ਅਰਥ ਪੂਰਾ ਸਾਹੁ = ਉਹ ਸ਼ਾਹ ਜਿਸ ਦੇ ਘਰ ਵਿਚ ਕੋਈ ਕਿਸੇ ਤਰ੍ਹਾਂ ਦੀ ਕਮੀ ਨਾਹ ਹੋਵੇ।

SikhNet (Spanish)El Nombre es el Perfecto Príncipe Mercader,

ਨਾਮੁ ਹਮਾਰੈ ਬੇਪਰਵਾਹੁ ॥੨॥

naam hamaarai beparavaahu |2|

Sant Singh KhalsaThe Naam is my independence. ||2||
Manmohan SinghI posses the Lord's Absolute Name.
Manmohan Singh (Punjabi)ਮੇਰੇ ਪੱਲੇ ਸੁਆਮੀ ਦਾ ਸੁਤੰਤਰ ਨਾਮ ਹੈ।
Fareedkot Teekaਅਰ ਬੇਪਰਵਾਹੁ ਕਾ ਨਾਮ ਹੀ ਹਮਾਰੇ ਪਾਸ ਹੈ, ਵਾ ਬੇਪਰਵਾਹੀ ਕਰਨੇ ਵਾਲਾ; ਵਾ ਹਮ ਨਾਮ ਕਰ ਕੇ ਬੇਪਰਵਾਹ ਹੈਂ॥੨॥
Prof. Sahib Singhਹਰਿ-ਨਾਮ ਹੀ (ਮੇਰੇ ਸਿਰ ਉਤੇ ਉਹ) ਮਾਲਕ ਹੈ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ ॥੨॥

ਪਦ ਅਰਥ ਵੇਪਰਵਾਹੁ = ਬੇ-ਮੁਥਾਜ ॥੨॥

SikhNet (Spanish)el Nombre es para mí, el Ser Autónomo. (2)

ਨਾਮੁ ਹਮਾਰੈ. ਭੋਜਨ ਭਾਉ ॥

naam hamaarai. bhojan bhaau |

Sant Singh KhalsaThe Naam is my food and love.
Manmohan SinghThe Lord's Name is my loved food.
Manmohan Singh (Punjabi)ਸਾਈਂ ਦਾ ਨਾਮ ਮੇਰਾ ਪਿਆਰ ਖਾਣਾ ਹੈ।
Fareedkot Teekaਹਮਾਰੇ ਭੋਜਨ ਅਰ ਭਾਉ ਵਾਹਿਗੁਰੂ ਕਾ ਨਾਮੁ ਹੈ॥
Prof. Sahib Singh(ਜਦੋਂ ਤੋਂ ਪੂਰੇ ਗੁਰੂ ਨੇ ਮੈਨੂੰ ਨਾਮ ਦਾ ਦਾਨ ਦਿੱਤਾ ਹੈ, ਤਦੋਂ ਤੋਂ) ਪਰਮਾਤਮਾ ਦਾ ਨਾਮ ਪਰਮਾਤਮਾ ਦੇ ਨਾਮ ਦਾ ਪਿਆਰ ਹੀ ਮੇਰੀ ਆਤਮਕ ਖ਼ੁਰਾਕ ਬਣ ਗਈ ਹੈ।

ਪਦ ਅਰਥ ਭਾਉ = ਪਿਆਰ।

SikhNet (Spanish)El Nombre es mi preciado Alimento,

ਨਾਮੁ ਹਮਾਰੈ. ਮਨ ਕਾ ਸੁਆਉ ॥

naam hamaarai. man kaa suaau |

Sant Singh KhalsaThe Naam is the objective of my mind.
Manmohan SinghThe Name is the very object of my mind.
Manmohan Singh (Punjabi)ਨਾਮ ਹੀ ਮੇਰੇ ਚਿੱਤ ਦਾ ਮਨੋਰਥ ਹੈ।
Fareedkot Teekaਹਮਾਰੇ ਮਨ ਕਾ (ਸੁਆਉ) ਪ੍ਰਜੋਜਨ ਭੀ ਨਾਮੁ ਹੀ ਹੈ॥
Prof. Sahib Singhਹਰਿ-ਨਾਮ ਮੇਰੇ ਮਨ ਦੀ ਹਰ ਵੇਲੇ ਦੀ ਮੰਗ ਹੋ ਗਈ ਹੈ।

ਪਦ ਅਰਥ ਸੁਆਉ = ਸੁਆਰਥ, ਮਨੋਰਥ, ਮੰਗ।

SikhNet (Spanish)sí, es el Objeto Vital para mi mente.

ਨਾਮੁ. ਨ ਵਿਸਰੈ; ਸੰਤ ਪ੍ਰਸਾਦਿ ॥

naam. na visarai; sant prasaad |

Sant Singh KhalsaBy the Grace of the Saints, I never forget the Naam.
Manmohan SinghBy the Guru-saints' grace, I forget not the Lord's Name.
Manmohan Singh (Punjabi)ਗੁਰੂ ਸਾਧੂ ਦੀ ਦਇਆ ਦੁਆਰਾ ਮੈਂ ਸੁਆਮੀ ਦੇ ਨਾਮ ਨੂੰ ਨਹੀਂ ਭੁਲਾਉਂਦਾ।
Fareedkot Teekaਸੰਤੋਂ ਕੀ ਕ੍ਰਿਪਾ ਕਰ ਹਮ ਕੋ ਨਾਮ ਨਹੀਂ ਬਿਸਰਤਾ ਹੈ॥
Prof. Sahib Singhਗੁਰੂ-ਸੰਤ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਮੈਨੂੰ ਕਦੇ ਨਹੀਂ ਭੁੱਲਦਾ।

ਪਦ ਅਰਥ ਸੰਤ ਪ੍ਰਸਾਦਿ = ਗੁਰੂ-ਸੰਤ ਦੀ ਕਿਰਪਾ ਨਾਲ।

SikhNet (Spanish)Que no me olvide del Nombre, por la Gracia del Santo Guru,

ਨਾਮੁ ਲੈਤ; ਅਨਹਦ ਪੂਰੇ ਨਾਦ ॥੩॥

naam lait; anahad poore naad |3|

Sant Singh KhalsaRepeating the Naam, the Unstruck Sound-current of the Naad resounds. ||3||
Manmohan SinghUttering the Name, the celestial strain resounds within me.
Manmohan Singh (Punjabi)ਨਾਮ ਦਾ ਉਚਾਰਨ ਕਰਨ ਦੁਆਰਾ ਮੇਰੇ ਅੰਦਰ ਬੈਕੁੰਠੀ ਕੀਰਤਨ ਗੂੰਜਦਾ ਹੈ।
Fareedkot Teekaਨਾਮ ਜਪਣੇ ਸੇ ਏਕ ਰਸ ਨਾਦ ਪੂਰੀਤੇ ਹੈਂ, ਭਾਵ ਜਸ ਹੋ ਰਹਾ ਹੈ॥੩॥
Prof. Sahib Singhਨਾਮ ਜਪਦਿਆਂ (ਅੰਤਰ ਆਤਮੇ ਇਉਂ ਪ੍ਰਤੀਤ ਹੁੰਦਾ ਹੈ ਕਿ) ਸਾਰੇ ਸੰਗੀਤਕ ਸਾਜ਼ ਇਕ-ਰਸ ਵੱਜਣ ਲੱਗ ਪਏ ਹਨ ॥੩॥

ਪਦ ਅਰਥ ਅਨਹਦ ਨਾਦ = ਇਕ-ਰਸ ਵੱਜ ਰਹੇ ਵਾਜੇ ॥੩॥

SikhNet (Spanish)pues recitando el Nombre, la Melodía Celestial resuena en el seno de mi ser. (3)

ਪ੍ਰਭ ਕਿਰਪਾ ਤੇ; ਨਾਮੁ ਨਉ ਨਿਧਿ ਪਾਈ ॥

prabh kirapaa te; naam nau nidh paaee |

Sant Singh KhalsaBy God's Grace, I have obtained the nine treasures of the Naam.
Manmohan SinghBy the Lord's grace, I have obtained the Name's nine treasures.
Manmohan Singh (Punjabi)ਸੁਆਮੀ ਦੀ ਰਹਿਮਤ ਸਦਕਾ ਮੈਨੂੰ ਨਾਮ ਦੇ ਨੌ ਖਜਾਨੇ ਪ੍ਰਾਪਤ ਹੋ ਗਏ ਹਨ।
Fareedkot Teekaਗੁਰੂ ਕੀ ਕ੍ਰਿਪਾ ਤੇ ਨਾਮ ਰੂਪੀ ਨਉ ਨਿਧੀ ਪਾ ਲਈ ਹੈ॥
Prof. Sahib Singhਪਰਮਾਤਮਾ ਦੀ ਕਿਰਪਾ ਨਾਲ ਮੈਨੂੰ (ਉਸ ਦਾ) ਨਾਮ ਮਿਲ ਗਿਆ ਹੈ (ਜੋ ਮੇਰੇ ਲਈ, ਮਾਨੋ, ਧਰਤੀ ਦੇ ਸਾਰੇ) ਨੌ ਖ਼ਜ਼ਾਨੇ ਹੈ।

ਪਦ ਅਰਥ ਤੇ = ਤੋਂ, ਨਾਲ। ਨਉਨਿਧਿ = ਧਰਤੀ ਦੇ ਸਾਰੇ ਨੌ ਹੀ ਖ਼ਜ਼ਾਨੇ।

SikhNet (Spanish)Por la Gracia de Dios, el Nombre lo bendice a uno con los Nueve Tesoros.

ਗੁਰ ਕਿਰਪਾ ਤੇ; ਨਾਮ ਸਿਉ ਬਨਿ ਆਈ ॥

gur kirapaa te; naam siau ban aaee |

Sant Singh KhalsaBy Guru's Grace, I am tuned in to the Naam.
Manmohan SinghBy the Guru's grace, I am attuned to the Lord's Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੇਰਾ ਨਾਮ ਪਿਆਰ ਪੈ ਗਿਆ ਹੈ।
Fareedkot Teekaਗੁਰੂ ਕੀ ਕ੍ਰਿਪਾ ਤੇ ਨਾਮ ਕੇ ਸਾਥ ਹਮਾਰੀ ਪ੍ਰੀਤ ਬਨ ਆਈ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਮੇਰਾ ਪਿਆਰ ਪਰਮਾਤਮਾ ਦੇ ਨਾਮ ਨਾਲ ਬਣ ਗਿਆ ਹੈ।

ਪਦ ਅਰਥ ਸਿਉ = ਨਾਲ।

SikhNet (Spanish)Sí, por la Gracia del Guru, soy entonado en el Nombre.

ਧਨਵੰਤੇ ਸੇਈ ਪਰਧਾਨ ॥

dhanavante seee paradhaan |

Sant Singh KhalsaThey alone are wealthy and supreme,
Manmohan SinghThey alone are wealthy and supreme,
Manmohan Singh (Punjabi)ਕੇਵਲ ਉਹ ਹੀ ਅਮੀਰ ਅਤੇ ਮੁਖੀ ਹਨ,
Fareedkot Teekaਧਨਵਾਨ ਭੀ ਵਹੀ ਹੈ ਅਰ ਸੰਸਾਰ ਮੇਂ (ਪਰਧਾਨ) ਮੁਖ ਭੀ ਵਹੀ ਹੈ॥
Prof. Sahib Singhਉਹੀ ਮਨੁੱਖ (ਅਸਲ) ਧਨਾਢ ਹਨ, ਉਹੀ (ਲੋਕ ਪਰਲੋਕ ਵਿਚ) ਤੁਰਨੇ-ਸਿਰ ਮਨੁੱਖ ਹਨ,

ਪਦ ਅਰਥ ਸੇਈ = ਉਹ ਬੰਦੇ।

SikhNet (Spanish)Sólo serán ricos, sólo serán Supremos,

ਨਾਨਕ. ਜਾ ਕੈ ਨਾਮੁ ਨਿਧਾਨ ॥੪॥੧੭॥੩੦॥

naanak. jaa kai naam nidhaan |4|17|30|

Sant Singh KhalsaO Nanak, who have the treasure of the Naam. ||4||17||30||
Manmohan Singhwithin whom is enshrined the treasure of the Lord's Name.
Manmohan Singh (Punjabi)ਜਿਨ੍ਹਾਂ ਦੇ ਅੰਦਰ ਪ੍ਰਭੂ ਦੇ ਨਾਮ ਦਾ ਖਜਾਨਾਂ ਟਿਕਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਰਿਦੇ ਵਿਖੇ ਨਾਮ ਕਾ ਖਜਾਨਾ ਹੈ॥੪॥੧੭॥੩੦॥☬ਪਰਮੇਸ੍ਵਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਜਿਨ੍ਹਾਂ ਦੇ ਹਿਰਦੇ ਵਿਚ ਨਾਮ-ਖ਼ਜ਼ਾਨਾ (ਆ ਵੱਸਦਾ ਹੈ) ॥੪॥੧੭॥੩੦॥

ਪਦ ਅਰਥ ਜਾ ਕੈ = ਜਿਨ੍ਹਾਂ ਦੇ ਹਿਰਦੇ ਵਿਚ। ਨਿਧਾਨ = ਖ਼ਜ਼ਾਨਾ ॥੪॥੧੭॥੩੦॥

SikhNet (Spanish)aquéllos que enaltezcan en su interior el Tesoro del Nombre. (4-17-30)

Open this shabad →

Shabad Guru Arjan Dev Ji Raag Bhairao

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਤੂ ਮੇਰਾ ਪਿਤਾ; ਤੂਹੈ ਮੇਰਾ ਮਾਤਾ ॥

too meraa pitaa; toohai meraa maataa |

Sant Singh KhalsaYou are my Father, and You are my Mother.
Manmohan SinghThou, O Lord, are my Father and Thou my Mother.
Manmohan Singh (Punjabi)ਤੂੰ ਹੇ ਸੁਆਮੀ! ਮੇਰਾ ਬਾਬਲ ਹੈ ਅਤੇ ਤੂੰ ਹੀ ਮੇਰੀ ਅੰਮੜੀ।
Fareedkot Teekaਹੇ ਭਗਵਨ! ਤੂੰਹੀ ਮੇਰਾ ਪਿਤਾ ਹੈ ਔਰ ਤੁਮ ਹੀ ਮੇਰੇ ਕੋ ਮਾਤਾ ਤੁਲ ਹੋ॥
Prof. Sahib Singhਹੇ ਪ੍ਰਭੂ! ਮੇਰੇ ਵਾਸਤੇ ਤੂੰ ਹੀ ਪਿਤਾ ਹੈਂ, ਮੇਰੇ ਵਾਸਤੇ ਤੂੰ ਹੀ ਮਾਂ ਹੈਂ।
SikhNet (Spanish)Eres mi Padre, eres mi Madre,

ਤੂ ਮੇਰੇ ਜੀਅ ਪ੍ਰਾਨ ਸੁਖਦਾਤਾ ॥

too mere jeea praan sukhadaataa |

Sant Singh KhalsaYou are my Soul, my Breath of Life, the Giver of Peace.
Manmohan SinghThou are the Giver of peace to my soul and very life.
Manmohan Singh (Punjabi)ਤੂੰ ਮੇਰੀ ਅੰਮੜੀ ਅਤੇ ਜਿੰਦ ਜਾਨ ਨੂੰ ਆਰਾਮ ਦੇਣ ਵਾਲਾ ਹੈ।
Fareedkot Teekaਪੁਨਹ ਤੂੰ ਮੇਰੇ ਜੀਉ ਔਰ ਪ੍ਰਾਨੋ ਕੋ ਸੁਖ ਕਾ ਦਾਤਾ ਹੈਂ॥
Prof. Sahib Singhਤੂੰ ਹੀ ਮੈਨੂੰ ਜਿੰਦ ਦੇਣ ਵਾਲਾ ਹੈਂ, ਤੂੰ ਹੀ ਮੈਨੂੰ ਪ੍ਰਾਣ ਦੇਣ ਵਾਲਾ ਹੈਂ, ਤੂੰ ਹੀ ਮੈਨੂੰ ਸਾਰੇ ਸੁਖ ਦੇਣ ਵਾਲਾ ਹੈਂ।

ਪਦ ਅਰਥ ਜੀਅ ਦਾਤਾ = ਜਿੰਦ ਦੇਣ ਵਾਲਾ। ਪ੍ਰਾਨ ਦਾਤਾ = ਪ੍ਰਾਣ ਦੇਣ ਵਾਲਾ। ਸੁਖ ਦਾਤਾ = ਸਾਰੇ ਸੁਖ ਦੇਣ ਵਾਲਾ।

SikhNet (Spanish)eres Quien bendice mi respiración vital y mi Alma.

ਤੂ ਮੇਰਾ ਠਾਕੁਰੁ; ਹਉ ਦਾਸੁ ਤੇਰਾ ॥

too meraa tthaakur; hau daas teraa |

Sant Singh KhalsaYou are my Lord and Master; I am Your slave.
Manmohan SinghThou are my Lord and I am Thy serf.
Manmohan Singh (Punjabi)ਤੂੰ ਮੇਰਾ ਸੁਆਮੀ ਹਂੈ ਅਤੇ ਮੈਂ ਤੇਰਾ ਨਫਰ ਹਾਂ।
Fareedkot Teekaਤੂੰ ਮੇਰਾ ਸ੍ਵਾਂਮੀ ਹੈਂ ਔਰ ਮੈਂ ਤੇਰਾ ਦਾਸ ਹਾਂ॥
Prof. Sahib Singhਤੂੰ ਮੇਰਾ ਮਾਲਕ ਹੈਂ, ਮੈਂ ਤੇਰਾ ਸੇਵਕ ਹਾਂ।

ਪਦ ਅਰਥ ਠਾਕੁਰੁ = ਮਾਲਕ। ਹਉ = ਮੈਂ।

SikhNet (Spanish)Eres mi Maestro, yo Tu Sirviente,

ਤੁਝ ਬਿਨੁ; ਅਵਰੁ. ਨਹੀ ਕੋ ਮੇਰਾ ॥੧॥

tujh bin; avar. nahee ko meraa |1|

Sant Singh KhalsaWithout You, I have no one at all. ||1||
Manmohan SinghWithout Thee, no one else is mine.
Manmohan Singh (Punjabi)ਤੇਰੇ ਬਗੈਰ ਹੋਰ ਕੋਈ ਭੀ ਮੇਰਾ ਨਹੀਂ।
Fareedkot Teekaਤੇਰੇ ਬਿਨਾਂ ਔਰ ਕੋਈ ਮੇਰਾ ਰਖਕ ਨਹੀਂ ਹੈ, ਇਸੀ ਵਾਸਤੇ ਮੈਂ ਤੇਰੀ ਉਸਤਤੀ ਕਰਨੀ ਚਾਹਤਾ ਹੂੰ॥੧॥
Prof. Sahib Singhਤੈਥੋਂ ਬਿਨਾ ਹੋਰ ਕੋਈ ਮੇਰਾ (ਆਸਰਾ) ਨਹੀਂ ਹੈ ॥੧॥

ਪਦ ਅਰਥ ਅਵਰੁ ਕੋ = ਕੋਈ ਹੋਰ ॥੧॥

SikhNet (Spanish)oh Dios; sin Ti, no hay nadie más para mí. (1)

ਕਰਿ ਕਿਰਪਾ; ਕਰਹੁ ਪ੍ਰਭ ਦਾਤਿ ॥

kar kirapaa; karahu prabh daat |

Sant Singh KhalsaPlease bless me with Your Mercy, God, and give me this gift,
Manmohan SinghO Lord, show mercy and bless me with this boon,
Manmohan Singh (Punjabi)ਹੇ ਸੁਆਮੀ! ਮਿਹਰ ਧਾਰ ਕੇ ਤੂੰ ਮੈਂਨੂੰ ਇਹ ਦਾਨ ਬਖਸ਼,
Fareedkot Teekaਹੇ ਪ੍ਰਭੂ! ਕ੍ਰਿਪਾ ਕਰ ਕੇ ਮੁਝ ਕੋ ਇਹ ਦਾਨ ਦੀਜੀਏ॥
Prof. Sahib Singhਹੇ ਪ੍ਰਭੂ! ਮਿਹਰ ਕਰ ਕੇ (ਮੈਨੂੰ ਇਹ) ਦਾਤ ਬਖ਼ਸ਼,

ਪਦ ਅਰਥ ਕਰਿ = ਕਰ ਕੇ। ਪ੍ਰਭ = ਹੇ ਪ੍ਰਭੂ!

SikhNet (Spanish)Oh Dios, bendíceme con este Regalo,

ਤੁਮੑਰੀ ਉਸਤਤਿ; ਕਰਉ ਦਿਨ ਰਾਤਿ ॥੧॥ ਰਹਾਉ ॥

tumaree usatat; krau din raat |1| rahaau |

Sant Singh Khalsathat I may sing Your Praises, day and night. ||1||Pause||
Manmohan Singhthat day and night I may hymn Thy praise. Pause.
Manmohan Singh (Punjabi)ਕਿ ਦਿਨ ਅਤੇ ਰੈਣ ਮੈਂ ਤੇਰਾ ਜੱਸ ਗਾਇਨ ਕਰਾਂ। ਠਹਿਰਾਓ।
Fareedkot Teekaਕਿ ਰਾਤ ਦਿਨ ਤੁਮਾਰੀ ਹੀ ਉਸਤਤੀ ਕਰਤਾ ਰਹੂੰ॥੧॥ ਰਹਾਉ ॥☬ਜੇ ਕਹੇ ਤੂੰ ਕਿਸੀ ਔਰ ਕੀ ਉਸਤਤੀ ਕਰ ਲੇ, ਮੇਰੀ ਉਸਤਤੀ ਸੇ ਐਸਾ ਕ੍ਯਾ ਅਧਕ ਲਾਭ ਤੁਮਨੇ ਸਮਝਾ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਕਿ) ਮੈਂ ਦਿਨ ਰਾਤ ਤੇਰੀ ਸਿਫ਼ਤ-ਸਾਲਾਹ ਕਰਦਾ ਰਹਾਂ ॥੧॥ ਰਹਾਉ ॥

ਪਦ ਅਰਥ ਉਸਤਤਿ = ਸਿਫ਼ਤ-ਸਾਲਾਹ। ਕਰਉ = ਕਰਉਂ, ਮੈਂ ਕਰਦਾ ਰਹਾਂ ॥੧॥ ਰਹਾਉ ॥

SikhNet (Spanish)deja que pueda cantar Tu Alabanza por siempre y para siempre. (1-Pausa)

ਹਮ ਤੇਰੇ ਜੰਤ; ਤੂ ਬਜਾਵਨਹਾਰਾ ॥

ham tere jant; too bajaavanahaaraa |

Sant Singh KhalsaI am Your musical instrument, and You are the Musician.
Manmohan SinghI am Thy musical instrument and Thou are the Player.
Manmohan Singh (Punjabi)ਮੈਂ ਤੇਰਾ ਸੰਗੀਤਕ ਸਾਜ ਹਾਂ ਅਤੇ ਤੂੰ ਵਜਾਵਣ ਵਾਲਾ ਹੈਂ।
Fareedkot Teekaਹਮ ਤੇਰੇ (ਜੰਤ) ਬਜੰਤ੍ਰ ਹੈਂ ਔਰ ਤੂੰ ਬਜਾਵਨੇ ਵਾਲਾ ਹੈਂ, ਭਾਵ ਸੇ ਤੇਰੀ ਹੀ ਪ੍ਰੇਰਨਾ ਕਰ ਸਮਗਰ ਜੀਵ ਵਿਵਹਾਰਾਦਿਕ ਕਰ ਰਹੇ ਹੈਂ॥
Prof. Sahib Singhਹੇ ਪ੍ਰਭੂ! ਅਸੀਂ ਜੀਵ ਤੇਰੇ (ਸੰਗੀਤਕ) ਸਾਜ਼ ਹਾਂ, ਤੂੰ (ਇਹਨਾਂ ਸਾਜ਼ਾਂ ਨੂੰ) ਵਜਾਣ ਵਾਲਾ ਹੈਂ।

ਪਦ ਅਰਥ ਜੰਤ = ਜੰਤ੍ਰ, ਸਾਜ਼।

SikhNet (Spanish)Somos Tus Instrumentos, oh Dios, Tú eres Quien los toca.

ਹਮ ਤੇਰੇ ਭਿਖਾਰੀ; ਦਾਨੁ ਦੇਹਿ ਦਾਤਾਰਾ ॥

ham tere bhikhaaree; daan dehi daataaraa |

Sant Singh KhalsaI am Your beggar; please bless me with Your charity, O Great Giver.
Manmohan SinghI am Thy mumper, bless thou me with alms, O my Alms-Giver.
Manmohan Singh (Punjabi)ਮੈਂ ਤੇਰਾ ਮੰਗਤਾ ਹਾਂ, ਹੇ ਖੈਰ ਪਾਉਣ ਵਾਲੇ! ਤੂੰ ਮੈਨੂੰ ਖੈਰ ਪਾ ਦੇ।
Fareedkot Teekaਪੁਨਹ ਹਮ ਆਪ ਕੇ (ਭੇਖਾਰੀ) ਮੰਗਤੇ ਹੈਂ। ਹੇ ਦਾਤਾਰ ਪਰਮੇਸ੍ਵਰ! ਹਮਕੋ ਨਾਮ ਦਾਨ ਦੀਜੀਏ॥
Prof. Sahib Singhਹੇ ਦਾਤਾਰ! ਅਸੀਂ ਤੇਰੇ (ਦਰ ਦੇ) ਮੰਗਤੇ ਹਾਂ, ਤੂੰ ਸਾਨੂੰ ਦਾਨ ਦੇਂਦਾ ਹੈਂ।

ਪਦ ਅਰਥ ਭਿਖਾਰੀ = ਮੰਗਤੇ। ਦੇਹਿ = ਦੇਹਿਂ, ਤੂੰ ਦੇਂਦਾ ਹੈਂ।

SikhNet (Spanish)Somos pordioseros ante Tu Puerta, Tú eres el Único Dador.

ਤਉ ਪਰਸਾਦਿ; ਰੰਗ ਰਸ ਮਾਣੇ ॥

tau parasaad; rang ras maane |

Sant Singh KhalsaBy Your Grace, I enjoy love and pleasures.
Manmohan SinghBy Thy grace, enjoy I Thine love and relish, O Lord.
Manmohan Singh (Punjabi)ਤੇਰੀ ਦਇਆ ਦੁਆਰਾ ਮੈਂ ਤੇਰੇ ਪਿਆਰ ਤੇ ਸੁਆਦ ਦਾ ਅਨੰਦ ਲੈਂਦਾ ਹਾਂ, ਹੇ ਸੁਆਮੀ!
Fareedkot Teekaਤੁਮਰੀ ਹੀ ਕ੍ਰਿਪਾ ਕਰ ਪ੍ਰੇਮ ਰਸ ਕੋ ਭੋਗਤੇ ਹੈਂ॥
Prof. Sahib Singhਤੇਰੀ ਮਿਹਰ ਨਾਲ ਹੀ ਅਸੀਂ (ਬੇਅੰਤ) ਰੰਗ ਰਸ ਮਾਣਦੇ ਆ ਰਹੇ ਹਾਂ।

ਪਦ ਅਰਥ ਤਉ ਪਰਸਾਦਿ = ਤੇਰੀ ਕਿਰਪਾ ਨਾਲ।

SikhNet (Spanish)Por Tu Gracia oh Dios, disfruto de todas las dichas de este mundo,

ਘਟ ਘਟ ਅੰਤਰਿ; ਤੁਮਹਿ ਸਮਾਣੇ ॥੨॥

ghatt ghatt antar; tumeh samaane |2|

Sant Singh KhalsaYou are deep within each and every heart. ||2||
Manmohan SinghAmongst all the hearts Thou are contained.
Manmohan Singh (Punjabi)ਸਾਰਿਆਂ ਦੇ ਦਿਲਾਂ ਅੰਦਰ ਤੂੰ ਹੀ ਰਮਿਆ ਹੋਇਆ ਹੈਂ।
Fareedkot Teeka(ਘਟ ਘਟ) ਸਰਬ ਜੀਵੋਂ ਵਿਖੇ ਤੁਮ ਹੀ ਬ੍ਯਾਪਕ ਜਾਨੇ ਹੋ॥੨॥
Prof. Sahib Singhਹੇ ਪ੍ਰਭੂ! ਹਰੇਕ ਸਰੀਰ ਵਿਚ ਤੂੰ ਹੀ ਮੌਜੂਦ ਹੈਂ ॥੨॥

ਪਦ ਅਰਥ ਘਟ ਘਟ ਅੰਤਰਿ = ਹਰੇਕ ਸਰੀਰ ਵਿਚ। ਤੁਮਹਿ = ਤੂੰ ਹੀ ॥੨॥

SikhNet (Spanish)pues eres Tú Quien llena los corazones por todas partes. (2)

ਤੁਮੑਰੀ ਕ੍ਰਿਪਾ ਤੇ. ਜਪੀਐ ਨਾਉ ॥

tumaree kripaa te. japeeai naau |

Sant Singh KhalsaBy Your Grace, I chant the Name.
Manmohan SinghBy Thine grace the Name is meditated upon,
Manmohan Singh (Punjabi)ਤੇਰੀ ਮਿਹਰ ਦੁਆਰਾ ਨਾਮ ਸਿਮਰਿਆ ਜਾਂਦਾ ਹੈ,
Fareedkot Teekaਤੁਮਰੀ ਕ੍ਰਿਪਾ ਤੇ ਹੀ ਤੁਮਾਰਾ ਨਾਮ ਜਪੀਤਾ ਹੈ॥
Prof. Sahib Singhਹੇ ਪ੍ਰਭੂ! ਤੇਰੀ ਮਿਹਰ ਨਾਲ (ਹੀ) ਤੇਰਾ ਨਾਮ ਜਪਿਆ ਜਾ ਸਕਦਾ ਹੈ,

ਪਦ ਅਰਥ ਤੇ = ਤੋਂ, ਨਾਲ। ਜਪੀਐ = ਜਪਿਆ ਜਾ ਸਕਦਾ ਹੈ।

SikhNet (Spanish)Es por Tu Gracia que contemplo Tu Nombre

ਸਾਧਸੰਗਿ; ਤੁਮਰੇ ਗੁਣ ਗਾਉ ॥

saadhasang; tumare gun gaau |

Sant Singh KhalsaIn the Saadh Sangat, the Company of the Holy, I sing Your Glorious Praises.
Manmohan Singhand in the society of saints Thy praise is hymned.
Manmohan Singh (Punjabi)ਅਤੇ ਸਤਿਸੰਗਤ ਅੰਦਰ ਤੇਰੀ ਕੀਰਤੀ ਗਾਇਨ ਕੀਤੀ ਜਾਂਦੀ ਹੈ।
Fareedkot Teekaਪੁਨਹ ਸਤਸੰਗ ਦ੍ਵਾਰਾ ਤੁਮਾਰੇ ਗੁਣੋਂ ਕਾ ਗਾਵਨਾ ਹੋਤਾ ਹੈ॥
Prof. Sahib Singh(ਮਿਹਰ ਕਰ ਕਿ) ਮੈਂ ਸਾਧ ਸੰਗਤ ਵਿਚ ਟਿਕ ਕੇ ਤੇਰੇ ਗੁਣ ਗਾਂਦਾ ਰਹਾਂ।

ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤ ਵਿਚ। ਗਾਉ = ਗਾਉਂ, ਮੈਂ ਗਾਂਦਾ ਰਹਾਂ।

SikhNet (Spanish)y asociándome con los Santos, canto Tu Alabanza.

ਤੁਮੑਰੀ ਦਇਆ ਤੇ; ਹੋਇ ਦਰਦ ਬਿਨਾਸੁ ॥

tumaree deaa te; hoe darad binaas |

Sant Singh KhalsaIn Your Mercy, You take away our pains.
Manmohan SinghBy Thy mercy, pain is eradicated.
Manmohan Singh (Punjabi)ਤੇਰੀ ਰਹਿਮਤ ਦੁਆਰਾ ਪੀੜ ਮਿਟ ਜਾਂਦੀ ਹੈ।
Fareedkot Teekaਤੁਮਰੀ ਕਿਰਪਾ ਸੇ ਸੰਪੂਰਨ ਦੁਖੋਂ ਕਾ ਨਾਸ ਹੋ ਜਾਤਾ ਹੈ॥
Prof. Sahib Singhਹੇ ਪ੍ਰਭੂ! ਤੇਰੀ ਮਿਹਰ ਨਾਲ (ਹੀ) ਮੇਰੇ ਹਰੇਕ ਦਰਦ ਦਾ ਨਾਸ ਹੁੰਦਾ ਹੈ,

ਪਦ ਅਰਥ ਦਰਦ ਬਿਨਾਸੁ = ਦਰਦ ਦਾ ਨਾਸ।

SikhNet (Spanish)Es por Tu Misericordia que me logro liberar de todos mis sufrimientos.

ਤੁਮਰੀ ਮਇਆ ਤੇ; ਕਮਲ ਬਿਗਾਸੁ ॥੩॥

tumaree meaa te; kamal bigaas |3|

Sant Singh KhalsaBy Your Mercy, the heart-lotus blossoms forth. ||3||
Manmohan SinghBy Thy mercy, the hear lotus blooms.
Manmohan Singh (Punjabi)ਤੇਰੀ ਰਹਿਮਤ ਦੁਆਰਾ ਦਿਲ ਕੰਵਲ ਖਿੜ ਜਾਂਦਾ ਹੈ।
Fareedkot Teekaਤੁਮਾਰੀ ਕ੍ਰਿਪਾ ਕਰ ਹਿਰਦਾ ਕਮਲ ਪਰਫੁਲਤ ਹੋਤਾ ਹੈ॥੩॥
Prof. Sahib Singhਤੇਰੀ ਮਿਹਰ ਨਾਲ (ਹੀ) ਮੇਰੇ ਹਿਰਦੇ-ਕੌਲ ਦਾ ਖਿੜਾਉ ਹੁੰਦਾ ਹੈ ॥੩॥

ਪਦ ਅਰਥ ਮਇਆ = ਕਿਰਪਾ। ਬਿਗਾਸੁ = ਖੇੜਾ, ਖਿੜਾਉ ॥੩॥

SikhNet (Spanish)Es por Tu Misericordia que el Loto de mi corazón florece. (3)

ਹਉ ਬਲਿਹਾਰਿ ਜਾਉ. ਗੁਰਦੇਵ ॥

hau balihaar jaau. guradev |

Sant Singh KhalsaI am a sacrifice to the Divine Guru.
Manmohan SinghI am a sacrifice unto the Guru God.
Manmohan Singh (Punjabi)ਮੈਂ ਗੁਰੂ ਪ੍ਰਮੇਸ਼ਵਰ ਊਤੋਂ ਘੋਲੀ ਜਾਂਦਾ ਹਾਂ।
Fareedkot Teekaਅਬ ਮੈਂ ਗੁਰਦੇਵ ਉਪਰ ਸੇ ਬਲਿਹਾਰਨੇ ਜਾਤਾ ਹੂੰ॥
Prof. Sahib Singhਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ,

ਪਦ ਅਰਥ ਹਉ = ਮੈਂ। ਜਾਉ = ਜਾਉਂ, ਮੈਂ ਜਾਵਾਂ।

SikhNet (Spanish)Ofrezco mi ser en sacrificio al Guru,

ਸਫਲ ਦਰਸਨੁ; ਜਾ ਕੀ ਨਿਰਮਲ ਸੇਵ ॥

safal darasan; jaa kee niramal sev |

Sant Singh KhalsaThe Blessed Vision of His Darshan is fruitful and rewarding; His service is immaculate and pure.
Manmohan SinghFruitful is whose vision and immaculate whose service.
Manmohan Singh (Punjabi)ਫਲਦਾਇਕ ਹੈ ਜਿਸ ਦਾ ਦੀਦਾਰ ਅਤੇ ਪੀਵਿੱਤਰ ਜਿਸ ਦੀ ਦੀ ਟਹਿਲ ਸੇਵਾ।
Fareedkot Teekaਜਿਨ ਗੁਰੋਂ ਕਾ ਦਰਸਨ ਸਫਲ ਹੈ ਔਰ ਸੇਵਾ ਭੀ ਜਿਨ ਕੀ ਨਿਰਮਲ ਕਰਨਹਾਰੀ ਹੈ॥
Prof. Sahib Singhਉਸ ਗੁਰੂ ਦਾ ਦਰਸਨ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ, ਉਸ ਗੁਰੂ ਦੀ ਸੇਵਾ ਜੀਵਨ ਨੂੰ ਪਵਿੱਤਰ ਬਣਾਂਦੀ ਹੈ।

ਪਦ ਅਰਥ ਸਫਲ = ਫਲ ਦੇਣ ਵਾਲਾ। ਨਿਰਮਲ = ਪਵਿੱਤਰ ਕਰਨ ਵਾਲੀ।

SikhNet (Spanish)Quién nos da, a través de Su Visión, total Satisfacción y completa Pureza.

ਦਇਆ ਕਰਹੁ; ਠਾਕੁਰ ਪ੍ਰਭ ਮੇਰੇ ॥

deaa karahu; tthaakur prabh mere |

Sant Singh KhalsaBe Merciful to me, O my Lord God and Master,
Manmohan SinghO my Lord Master, show Thou mercy unto me,
Manmohan Singh (Punjabi)ਹੇ ਮੇਰੇ ਸੁਆਮੀ ਮਾਲਕ! ਤੂੰ ਮੇਰੇ ਉਤੇ ਮਿਹਰ ਧਾਰ,
Fareedkot Teekaਹੇ ਸਮਰਥ ਸੁਆਮੀ ਪਰਮੇਸ੍ਵਰ! ਮੇਰੇ ਪੁਰ ਐਸੀ ਕ੍ਰਿਪਾ ਦ੍ਰਿਸ੍ਟੀ ਕਰੋ॥
Prof. Sahib Singhਹੇ ਮੇਰੇ ਠਾਕੁਰ! ਹੇ ਮੇਰੇ ਪ੍ਰਭੂ! ਮਿਹਰ ਕਰ,

ਪਦ ਅਰਥ ਪ੍ਰਭ = ਹੇ ਪ੍ਰਭੂ!

SikhNet (Spanish)Nanak reza, Ten Compasión de mí, oh mi Dios, mi Maestro,

ਗੁਣ ਗਾਵੈ; ਨਾਨਕੁ ਨਿਤ ਤੇਰੇ ॥੪॥੧੮॥੩੧॥

gun gaavai; naanak nit tere |4|18|31|

Sant Singh Khalsathat Nanak may continually sing Your Glorious Praises. ||4||18||31||
Manmohan Singhthat Nanak may ever continue singing Thine praises.
Manmohan Singh (Punjabi)ਤਾਂ ਜੋ ਨਾਨਕ ਸਦੀਵ ਹੀ ਤੇਰੀਆਂ ਸਿਫਤਾਂ ਗਾਇਨ ਕਰਦਾ ਰਹੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕਰ ਕੇ ਨਿਤਾਪ੍ਰਤਿ ਤੇਰੇ ਹੀ ਗੁਣੋਂ ਕੋ ਗਾਵਤਾ ਰਹੂੰ॥੪॥੧੮॥੩੧॥☬ਜੇ ਕੋਈ ਕਹੇ ਜਿਸ ਕੀ ਉਸਤਤੀ ਕਰਤੇ ਹੋ ਸੋ ਕੈਸਾ ਹੈ ਔਰ ਤਿਸ ਕੇ ਸਿਮਰਨੇ ਸੇ ਕਯਾ ਲਾਭ ਹੋਤਾ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਤੇਰਾ ਦਾਸ) ਨਾਨਕ ਸਦਾ ਤੇਰੇ ਗੁਣ ਗਾਂਦਾ ਰਹੇ ॥੪॥੧੮॥੩੧॥

ਪਦ ਅਰਥ ਗਾਵੈ = ਗਾਂਦਾ ਰਹੇ ॥੪॥੧੮॥੩੧॥

SikhNet (Spanish)para que por siempre y para siempre pueda cantar Tu Alabanza. (4-18-31)

Open this shabad →

Shabad Guru Arjan Dev Ji Raag Bhairao continues on Ang 1145

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ,
SikhNet (Spanish)Bhairo, Mejl Guru Aryan, Quinto Canal Divino.

ਸਭ ਤੇ ਊਚ; ਜਾ ਕਾ ਦਰਬਾਰੁ ॥

sabh te aooch; jaa kaa darabaar |

Sant Singh KhalsaHis Regal Court is the highest of all.
Manmohan SinghHe, whose court is the highest of all.
Manmohan Singh (Punjabi)ਜਿਸ ਦੀ ਦਰਗਾਹ ਸਾਰਿਆਂ ਨਾਲੋਂ ਬੁਲੰਦ ਹੈ।
Fareedkot Teekaਸਭ ਸੇ ਊਚਾ ਜਿਸ ਕਾ (ਦਰਬਾਰੁ) ਸਤਸੰਗ ਵਾ ਸ੍ਵਰੂਪ ਹੈ॥
Prof. Sahib Singhਜਿਸ (ਪਰਮਾਤਮਾ) ਦਾ ਦਰਬਾਰ ਸਭ (ਪਾਤਿਸ਼ਾਹਾਂ ਦੇ ਦਰਬਾਰਾਂ) ਨਾਲੋਂ ਉੱਚਾ ਹੈ,

ਪਦ ਅਰਥ ਸਭ ਤੇ = ਸਭ (ਪਾਤਿਸ਼ਾਹਾਂ ਦੇ ਦਰਬਾਰਾਂ) ਤੋਂ। ਜਾ ਕਾ = ਜਿਸ (ਪ੍ਰਭੂ-ਪਾਤਿਸ਼ਾਹ) ਦਾ।

SikhNet (Spanish)Aquél Cuya Corte es la más Sublime,

ਸਦਾ ਸਦਾ; ਤਾ ਕਉ ਜੋਹਾਰੁ ॥

sadaa sadaa; taa kau johaar |

Sant Singh KhalsaI humbly bow to Him, forever and ever.
Manmohan SinghEver, ever make I obeisance unto Him.
Manmohan Singh (Punjabi)ਹਮੇਸ਼ਾਂ ਹਮੇਸ਼ਾਂ ਮੈਂ ਉਸ ਨੂੰ ਨਮਸਕਾਰ ਕਰਦਾ ਹਾਂ,
Fareedkot Teekaਤਿਸ ਕੋ ਸਦੀਵ ਮਨ, ਬਾਣੀ ਕਰ ਨਿਮਸਕਾਰ ਹੈ॥
Prof. Sahib Singhਉਸ (ਪ੍ਰਭੂ-ਪਾਤਿਸ਼ਾਹ) ਨੂੰ ਸਦਾ ਹੀ ਸਦਾ ਨਮਸਕਾਰ ਕਰਨੀ ਚਾਹੀਦੀ ਹੈ।

ਪਦ ਅਰਥ ਤਾ ਕਉ = ਉਸ ਨੂੰ। ਜੋਹਾਰੁ = ਨਮਸਕਾਰ।

SikhNet (Spanish)a Él le ofrezco mi reverencia por siempre y para siempre.

ਊਚੇ ਤੇ ਊਚਾ. ਜਾ ਕਾ ਥਾਨ ॥

aooche te aoochaa. jaa kaa thaan |

Sant Singh KhalsaHis place is the highest of the high.
Manmohan SinghThe highest of the high is whose abode.
Manmohan Singh (Punjabi)ਬੁਲੰਦਾਂ ਦਾ ਪਰਮ ਬੁਲੰਦ ਹੈ, ਜਿਸ ਦਾ ਨਿਵਾਸ ਅਸਥਾਨ।
Fareedkot Teekaਊਚਿਓਂ ਸੇ ਊਚਾ ਜਿਸ ਪਰਮੇਸ੍ਵਰ ਕਾ (ਥਾਨ) ਬੈਕੁੰਠ ਵਾ ਸਤਸੰਗਤਿ ਹੈ॥
Prof. Sahib Singhਜਿਸ ਪ੍ਰਭੂ-ਪਾਤਿਸ਼ਾਹ ਦਾ ਮਹੱਲ ਉੱਚੇ ਤੋਂ ਉੱਚਾ ਹੈ,
SikhNet (Spanish)A través de Aquél Cuyo Recinto es lo más Alto de lo alto,

ਕੋਟਿ ਅਘਾ ਮਿਟਹਿ; ਹਰਿ ਨਾਮ ॥੧॥

kott aghaa mitteh; har naam |1|

Sant Singh KhalsaMillions of sins are erased by the Name of the Lord. ||1||
Manmohan SinghMillions of sins are washed off by the Name of that Lord.
Manmohan Singh (Punjabi)ਕ੍ਰੋੜਾਂ ਹੀ ਪਾਪ ਉਸ ਸੁਆਮੀ ਦੇ ਨਾਮ ਨਾਲ ਧੋਤੇ ਜਾਂਦੇ ਹਨ।
Fareedkot Teekaਐਸੇ ਹਰੀ ਕੇ ਨਾਮ ਜਪਣੇ ਸੇ ਕਰੋੜੋਂ ਪਾਪ ਨਸਟ ਹੋ ਜਾਤੇ ਹੈਂ॥੧॥
Prof. Sahib Singhਉਸ ਹਰੀ-ਪਾਤਿਸ਼ਾਹ ਦੇ ਨਾਮ ਦੀ ਬਰਕਤਿ ਨਾਲ ਕ੍ਰੋੜਾਂ ਪਾਪ ਖ਼ਤਮ ਹੋ ਜਾਂਦੇ ਹਨ ॥੧॥

ਪਦ ਅਰਥ ਕੋਟਿ = ਕ੍ਰੋੜਾਂ। ਅਘਾ = ਅਘਾਂ, ਪਾਪ। ਮਿਟਹਿ = ਮਿਟ ਜਾਂਦੇ ਹਨ {ਬਹੁ-ਵਚਨ} ॥੧॥

SikhNet (Spanish)a través de Su Nombre, nos liberamos de millones de nuestras faltas y errores. (1)

ਤਿਸੁ ਸਰਣਾਈ; ਸਦਾ ਸੁਖੁ ਹੋਇ ॥

tis saranaaee; sadaa sukh hoe |

Sant Singh KhalsaIn His Sanctuary, we find eternal peace.
Manmohan SinghSeeking His refuge, one is ever in peace.
Manmohan Singh (Punjabi)ਉਸ ਦੀ ਪਨਾਹ ਲੈਣ ਦੁਆਰਾ, ਬੰਦਾ ਸਦੀਵ ਹੀ ਆਰਾਮ ਵਿੰਚ ਰਹਿੰਦਾ ਹੈ।
Fareedkot Teekaਤਿਸ ਵਾਹਿਗੁਰੂ ਕੀ ਸਰਣ ਪ੍ਰਾਪਤਿ ਹੋਣੇ ਕਰ (ਸਦਾ ਸੁਖੁ) ਅਚੁਤ ਸੁਖ ਪ੍ਰਾਪਤ ਹੋਤਾ ਹੈ, ਭਾਵ ਤਿਸ ਸੁਖ ਕਾ ਕਬੀ ਅਭਾਵ ਨਹੀਂ ਹੋਤਾ ਹੈ॥
Prof. Sahib Singhਉਸ (ਪ੍ਰਭੂ) ਦੀ ਸਰਨ ਵਿਚ (ਰਹਿ ਕੇ) ਉਸ ਮਨੁੱਖ ਨੂੰ ਸਦਾ ਆਨੰਦ ਬਣਿਆ ਰਹਿੰਦਾ ਹੈ,

ਪਦ ਅਰਥ ਸਰਣਾਈ = ਸਰਨ ਪਿਆਂ।

SikhNet (Spanish)Buscando Su Santuario uno está siembre en Paz,

ਕਰਿ ਕਿਰਪਾ; ਜਾ ਕਉ ਮੇਲੈ ਸੋਇ ॥੧॥ ਰਹਾਉ ॥

kar kirapaa; jaa kau melai soe |1| rahaau |

Sant Singh KhalsaHe Mercifully unites us with Himself. ||1||Pause||
Manmohan SinghHim, the Lord, mercifully unites with Himself. Pause.
Manmohan Singh (Punjabi)ਉਸ ਨੂੰ ਊਹ ਸੁਆਮੀ ਦਇਆ ਧਾਰ ਕੇ ਆਪਣੇ ਨਾਲ ਮਿਲਾ ਲੈਂਦਾ ਹੈ। ਠਹਿਰਾਓ।
Fareedkot Teekaਪਰੰਤੂ ਸੋ ਵਾਹਿਗੁਰੂ ਕ੍ਰਿਪਾ ਦ੍ਰਿਸਟੀ ਕਰ ਕੇ ਜਿਸ ਪੁਰਖ ਕੋ ਆਪਣੇ ਸਾਥ ਮੇਲ ਲੇਤਾ ਹੈ ਤਿਸ ਕੋ ਵਹੁ ਅਨੰਦ ਮਿਲਤਾ ਹੈ॥☬ਪੁਨਹ ਪਰਮੇਸ੍ਵਰ ਕੈਸਾ ਹੈ? ਸੋ ਕਹਤੇ ਹੈਂ:
Prof. Sahib Singhਪ੍ਰਭੂ ਆਪ ਹੀ ਮਿਹਰ ਕਰ ਕੇ ਜਿਸ ਮਨੁੱਖ ਨੂੰ ਆਪਣੇ ਚਰਨਾਂ ਵਿਚ ਜੋੜਦਾ ਹੈ ॥੧॥ ਰਹਾਉ ॥

ਪਦ ਅਰਥ ਜਾ ਕਉ = ਜਿਸ (ਮਨੁੱਖ) ਨੂੰ। ਸੋਇ = ਉਹ (ਪ੍ਰਭੂ ਆਪ) ਹੀ ॥੧॥ ਰਹਾਉ ॥

SikhNet (Spanish)y Lo encuentra a Él, al Dios, por Su Propia Gracia. (1-Pausa)

ਜਾ ਕੇ ਕਰਤਬ; ਲਖੇ. ਨ ਜਾਹਿ ॥

jaa ke karatab; lakhe. na jaeh |

Sant Singh KhalsaHis wondrous actions cannot even be described.
Manmohan SinghHe, whose wondrous deeds can be discerned not.
Manmohan Singh (Punjabi)ਜਿਸ ਦੇ ਅਸਚਰਜ ਕੌਤਕ ਜਾਣੇ ਨਹੀਂ ਜਾ ਸਕਦੇ।
Fareedkot Teekaਜਿਸ ਕੇ ਕਰਤਬ੍ਯ ਕਿਸੀ ਸੇ ਜਾਣੇ ਨਹੀਂ ਜਾਤੇ॥
Prof. Sahib Singhਜਿਸ ਪ੍ਰਭੂ-ਪਾਤਿਸ਼ਾਹ ਦੇ ਚੋਜ-ਤਮਾਸ਼ੇ ਸਮਝੇ ਨਹੀਂ ਜਾ ਸਕਦੇ,

ਪਦ ਅਰਥ ਲਖੇ ਨ ਜਾਹਿ = ਸਮਝੇ ਨਹੀਂ ਜਾ ਸਕਦੇ।

SikhNet (Spanish)Aquél, de Quien no logra uno discernir los Misterios de Sus Milagros,

ਜਾ ਕਾ ਭਰਵਾਸਾ; ਸਭ ਘਟ ਮਾਹਿ ॥

jaa kaa bharavaasaa; sabh ghatt maeh |

Sant Singh KhalsaAll hearts rest their faith and hope in Him.
Manmohan SinghHe, whose support is in all the hearts.
Manmohan Singh (Punjabi)ਜਿਸ ਦਾ ਆਸਰਾ ਸਾਰਿਆਂ ਦਿਲਾਂ ਅੰਦਰ ਹੈ।
Fareedkot Teekaਪੁਨਹ ਜਿਸ ਕਾ ਭਰਵਾਸਾ ਸਰਬ ਘਟੋਂ ਮੇਂ ਹੈ॥
Prof. Sahib Singhਜਿਸ ਪਰਮਾਤਮਾ ਦਾ ਸਹਾਰਾ ਹਰੇਕ ਜੀਵ ਦੇ ਹਿਰਦੇ ਵਿਚ ਹੈ,

ਪਦ ਅਰਥ ਭਰਵਾਸਾ = ਸਹਾਰਾ। ਘਟ = ਹਿਰਦਾ।

SikhNet (Spanish)sí Aquél en el que los corazones de todos se apoyan,

ਪ੍ਰਗਟ ਭਇਆ; ਸਾਧੂ ਕੈ ਸੰਗਿ ॥

pragatt bheaa; saadhoo kai sang |

Sant Singh KhalsaHe is manifest in the Saadh Sangat, the Company of the Holy.
Manmohan SinghHe (Lord) becomes manifest in the society of saints,
Manmohan Singh (Punjabi)ਉਹ (ਪ੍ਰਭੂ) ਸਤਿਸੰਗਤ ਅੰਦਰ ਜਾਹਰ ਹੁੰਦਾ ਹੈ,
Fareedkot Teekaਸੋ ਪਰਮੇਸ੍ਵਰ ਸੰਤੋਂ ਕੇ ਸੰਗ ਕਰ ਪ੍ਰਗਟ ਹੂਆ ਹੈ॥
Prof. Sahib Singhਉਹ ਪ੍ਰਭੂ-ਪਾਤਿਸ਼ਾਹ ਗੁਰੂ ਦੀ ਸੰਗਤ ਵਿਚ ਰਿਹਾਂ (ਮਨੁੱਖ ਦੇ ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ।

ਪਦ ਅਰਥ ਸਾਧੂ ਕੈ ਸੰਗਿ = ਗੁਰੂ ਦੀ ਸੰਗਤ ਵਿਚ।

SikhNet (Spanish)se vuelve Manifiesto a través de los Santos.

ਭਗਤ ਅਰਾਧਹਿ ਅਨਦਿਨੁ ਰੰਗਿ ॥੨॥

bhagat araadheh anadin rang |2|

Sant Singh KhalsaThe devotees lovingly worship and adore Him night and day. ||2||
Manmohan Singhand Him the saints contemplate night and day with love.
Manmohan Singh (Punjabi)ਅਤੇ ਉਸ ਨੂੰ ਸੰਤ ਰੈਣ ਅਤੇ ਦਿਨ ਪਿਆਰ ਨਾਲ ਸਿਮਰਦੇ ਹਨ।
Fareedkot Teekaਭਗਤ ਜਨ ਪ੍ਰੇਮ ਕਰ ਕੇ ਤਿਸ ਕੋ ਜਪਤੇ ਹੈਂ॥੨॥
Prof. Sahib Singhਉਸ ਦੇ ਭਗਤ ਹਰ ਵੇਲੇ ਪ੍ਰੇਮ ਨਾਲ ਉਸ ਦਾ ਨਾਮ ਜਪਦੇ ਰਹਿੰਦੇ ਹਨ ॥੨॥

ਪਦ ਅਰਥ ਅਰਾਧਹਿ = ਆਰਾਧਦੇ ਹਨ, ਨਾਮ ਜਪਦੇ ਹਨ। ਅਨਦਿਨੁ = ਹਰ ਰੋਜ਼, ਹਰ ਵੇਲੇ। ਰੰਗਿ = ਪ੍ਰੇਮ ਨਾਲ ॥੨॥

SikhNet (Spanish)Pues Sus Santos meditan en Él siempre, imbuidos en Su Amor. (2)

ਦੇਦੇ. ਤੋਟਿ ਨਹੀ; ਭੰਡਾਰ ॥

dede. tott nahee; bhanddaar |

Sant Singh KhalsaHe gives, but His treasures are never exhausted.
Manmohan SinghBy giving, His treasures exhaust not.
Manmohan Singh (Punjabi)ਦੇਣ ਦੁਆਰਾ ਊਸ ਦੇ ਖਜਾਨੇ ਮੁਕਦੇ ਨਹੀਂ।
Fareedkot Teekaਪਰਮੇਸ੍ਵਰ ਦੇ ਬੇਅੰਤ ਭੰਡਾਰ ਹੈਂ, ਦੇਤੇ ਹੂਏ ਤੋਟਾ ਨਹੀਂ ਆਵਤਾ॥ ਪੁਨਹ ਪਰਮੇਸ਼੍ਵਰ ਕੈਸਾ ਹੈ?
Prof. Sahib Singh(ਜੀਵਾਂ ਨੂੰ ਬੇਅੰਤ ਦਾਤਾਂ) ਦੇਂਦਿਆਂ ਭੀ (ਉਸ ਦੇ) ਖ਼ਜ਼ਾਨਿਆਂ ਵਿਚ ਕਮੀ ਨਹੀਂ ਹੁੰਦੀ।

ਪਦ ਅਰਥ ਦੇਦੇ = ਦੇਂਦੇ, ਦੇਂਦਿਆਂ। ਤੋਟਿ = ਘਾਟਾ, ਕਮੀ।

SikhNet (Spanish)Su Dar, no conoce fronteras. Sí,

ਖਿਨ ਮਹਿ; ਥਾਪਿ ਉਥਾਪਨਹਾਰ ॥

khin meh; thaap uthaapanahaar |

Sant Singh KhalsaIn an instant, He establishes and disestablishes.
Manmohan SinghIn an instant, He establishes and disestablishes.
Manmohan Singh (Punjabi)ਇਕ ਮੁਹਤ ਵਿੱਚ ਉਹ ਟਿਕਾਉਂਦਾ ਤੇ ਉਖੇੜ ਦਿੰਦਾ ਹੈ।
Fareedkot Teekaਇਕ ਖਿਨ ਵਿਖੇ ਸ੍ਰਿਸ੍ਟੀ ਕੋ ਬਨਾ ਕਰ ਕੇ ਫੇਰ ਢਾਹ ਦੇਤਾ ਹੈ, ਭਾਵ ਰਾਜਾ ਤੇ ਭੇਖਾਰੀ ਕਰ ਦੇਤਾ ਹੈ ਔਰ ਭੇਖਾਰੀ ਸੇ ਰਾਜਾ ਬਨਾ ਦੇਤਾ ਹੈ॥
Prof. Sahib Singhਉਹ ਇਕ ਖਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਸਮਰਥਾ ਵਾਲਾ ਹੈ।

ਪਦ ਅਰਥ ਥਾਪਿ = ਪੈਦਾ ਕਰ ਕੇ। ਉਥਾਪਨਹਾਰ = ਨਾਸ ਕਰ ਸਕਣ ਵਾਲਾ।

SikhNet (Spanish)Él hace y deshace en un instante.

ਜਾ ਕਾ ਹੁਕਮੁ; ਨ ਮੇਟੈ ਕੋਇ ॥

jaa kaa hukam; na mettai koe |

Sant Singh KhalsaNo one can erase the Hukam of His Command.
Manmohan SinghHe, whose order no one can undo.
Manmohan Singh (Punjabi)ਜਿਸ ਦੇ ਫੁਰਮਾਨ ਨੂੰ ਕੋਈ ਨਹੀਂ ਮੇਟ ਸਕਦਾ।
Fareedkot Teekaਜਿਸ ਕੇ ਹੁਕਮ ਕੋ ਕੋਈ ਹਟਾ ਨਹੀਂ ਸਕਤਾ ਹੈ॥
Prof. Sahib Singhਕੋਈ ਭੀ ਜੀਵ ਉਸ ਦਾ ਹੁਕਮ ਮੋੜ ਨਹੀਂ ਸਕਦਾ।

ਪਦ ਅਰਥ ਨ ਮੇਟੈ = ਮੋੜ ਨਹੀਂ ਸਕਦਾ।

SikhNet (Spanish)Aquél Cuya Voluntad nadie puede retar,

ਸਿਰਿ ਪਾਤਿਸਾਹਾ ਸਾਚਾ ਸੋਇ ॥੩॥

sir paatisaahaa saachaa soe |3|

Sant Singh KhalsaThe True Lord is above the heads of kings. ||3||
Manmohan SinghHe, the True Lord, is over the head of all the Kings.
Manmohan Singh (Punjabi)ਉਹ ਸੱਚਾ ਸਾਈਂ ਸਾਰਿਆਂ ਰਾਜਿਆਂ ਦੇ ਸੀਸ ਉਤੇ ਹੈ।
Fareedkot Teekaਕਿਉਂਕਿ ਵਹੁ ਸਭ ਪਾਤਸਾਹੋਂ ਊਪਰ ਸਚਾ ਪਾਤਿਸਾਹੁ ਹੈ॥੩॥
Prof. Sahib Singh(ਦੁਨੀਆ ਦੇ) ਪਾਤਿਸ਼ਾਹਾਂ ਦੇ ਸਿਰ ਉੱਤੇ ਸਦਾ ਕਾਇਮ ਰਹਿਣ ਵਾਲਾ (ਪਾਤਿਸ਼ਾਹ) ਉਹ (ਪਰਮਾਤਮਾ) ਹੀ ਹੈ ॥੩॥

ਪਦ ਅਰਥ ਸਿਰਿ ਪਾਤਿਸ਼ਾਹਾ = (ਸਾਰੇ) ਪਾਤਿਸ਼ਾਹਾਂ ਦੇ ਸਿਰ ਉੱਤੇ। ਸਾਚਾ = ਸਦਾ ਕਾਇਮ ਰਹਿਣ ਵਾਲਾ ॥੩॥

SikhNet (Spanish)solo Él es el Verdadero Rey, sí, el Rey de reyes. (3)

ਜਿਸ ਕੀ ਓਟ; ਤਿਸੈ ਕੀ ਆਸਾ ॥

jis kee ott; tisai kee aasaa |

Sant Singh KhalsaHe is my Anchor and Support; I place my hopes in Him.
Manmohan SinghHe, whose protection seek I; on Him alone is pinned my hope.
Manmohan Singh (Punjabi)ਜਿਸ ਦੀ ਪਨਾਹ ਲੋੜਦਾ ਹਾਂ, ਉਸ ਉਤੇ ਹੀ ਮੇਰੀ ਉਮੀਦ ਬੱਝੀ ਹੋਈ ਹੈ।
Fareedkot Teekaਜਿਸ ਵਾਹਿਗੁਰੂ ਕੀ ਸਰਨ ਲਈ ਹੈ ਤਿਸ ਕੀ ਮਨ ਵਿਖੇ ਆਸਾ ਹੈ॥
Prof. Sahib Singh(ਦੁੱਖਾਂ ਤੋਂ ਬਚਣ ਲਈ ਅਸਾਂ ਜੀਵਾਂ ਨੂੰ) ਜਿਸ (ਪਰਮਾਤਮਾ) ਦਾ ਆਸਰਾ ਹੈ, (ਸੁਖਾਂ ਦੀ ਪ੍ਰਾਪਤੀ ਲਈ ਭੀ) ਉਸੇ ਦੀ (ਸਹਾਇਤਾ ਦੀ) ਆਸ ਹੈ।

ਪਦ ਅਰਥ ਜਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}।

SikhNet (Spanish)Sólo en Él me apoyo,

Open this shabad (19 lines, Angs 1144-1145) →

Ang 1144 of 1430