ਆਸਾ ਸੇਖ ਫਰੀਦ ਜੀਉ ਕੀ ਬਾਣੀ ॥
aasaa sekh fareed jeeo kee baanee |
Sant Singh KhalsaAasaa, The Word Of Shaykh Fareed Jee:
Manmohan SinghAsa Hymns of Venerable. Sheik Farid.
Manmohan Singh (Punjabi)ਆਸਾ ਸ਼ਬਦ ਪੂਜਯ ਸ਼ੇਖ ਫਰੀਦ ਜੀ।
Prof. Sahib Singhਰਾਗ ਆਸਾ ਵਿੱਚ ਸ਼ੇਖ ਫਰੀਦ ਜੀ ਦੀ ਬਾਣੀ।
SikhNet (Spanish)Asa, Palabras del Sheik Farid yi.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਦਿਲਹੁ ਮੁਹਬਤਿ ਜਿੰਨੑ; ਸੇਈ ਸਚਿਆ ॥
dilahu muhabat jina; seee sachiaa |
Sant Singh KhalsaThey alone are true, whose love for God is deep and heart-felt.
Manmohan SinghThey alone who have heart felt love for the Lord are the true persons.
Manmohan Singh (Punjabi)ਕੇਵਲ ਉਹੀ ਸੱਚੇ ਪੁਰਸ਼ ਹਨ, ਜਿਨ੍ਹਾਂ ਦਾ ਸਾਹਿਬ ਨਾਲ ਦਿਲੀ ਪ੍ਰੇਮ ਹੈ।
Fareedkot Teekaਚਿਤ ਸੇ ਜਿਨ ਕੇ ਪ੍ਰੇਮ ਹੈ, ਸੋ ਸਚੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਦਾ ਰੱਬ ਨਾਲ ਦਿਲੋਂ ਪਿਆਰ ਹੈ, ਉਹੀ ਸੱਚੇ (ਆਸ਼ਕ) ਹਨ;ਪਦ ਅਰਥ ਜਿਨ੍ਹ੍ਹ ਮੁਹਬਤਿ = ਜਿਨ੍ਹਾਂ ਦੀ ਮੁਹੱਬਤਿ। ਸਚਿਆ = ਸੱਚੇ ਆਸ਼ਕ, ਸੱਚੀ ਮੁਹੱਬਤਿ ਕਰਨ ਵਾਲੇ। ਸੇਈ = ਉਹੀ ਬੰਦੇ।
SikhNet (Spanish)Aquéllos que aman a su Señor con todo su corazón, son verdaderos,
ਜਿਨੑ ਮਨਿ ਹੋਰੁ. ਮੁਖਿ ਹੋਰੁ; ਸਿ ਕਾਂਢੇ ਕਚਿਆ ॥੧॥
jina man hor. mukh hor; si kaandte kachiaa |1|
Sant Singh KhalsaThose who have one thing in their heart, and something else in their mouth, are judged to be false. ||1||
Manmohan SinghThey who have one thing in their heart and another in their mouth, are accounted false.
Manmohan Singh (Punjabi)ਜਿਨ੍ਹਾਂ ਦੇ ਦਿਲ ਵਿੱਚ ਇੱਕ ਗੱਲ ਹੈ ਅਤੇ ਮੂੰਹ ਵਿੱਚ ਹੋਰਸੁ ਕੋਈ, ਉਹ ਕੂੜੇ ਕਹੇ ਜਾਂਦੇ ਹਨ।
Fareedkot Teekaਜਿਨ ਕੇ ਮਨ ਮੇਂ ਔਰ ਹੈ ਮੁਖ ਕਰ ਕੇ ਔਰ ਕਥਨ ਕਰਤੇ ਹੈਂ, ਵਹੁ ਪ੍ਰੇਮੀ ਨਹੀਂ ਹੈਂ ਕਾਚੇ (ਕਾਂਢੇ) ਕਹੀਦੇ ਹੈਂ॥੧॥
Prof. Sahib Singhਪਰ ਜਿਨ੍ਹਾਂ ਦੇ ਮਨ ਵਿਚ ਹੋਰ ਹੈ ਤੇ ਮੂੰਹੋਂ ਕੁਝ ਹੋਰ ਆਖਦੇ ਹਨ ਉਹ ਕੱਚੇ (ਆਸ਼ਕ) ਆਖੇ ਜਾਂਦੇ ਹਨ ॥੧॥ਪਦ ਅਰਥ ਜਿਨ੍ਹ੍ਹ ਮਨਿ = ਜਿਨ੍ਹਾਂ ਦੇ ਮਨ ਵਿਚ। ਮੁਖਿ = ਮੂੰਹ ਵਿਚ। ਕਾਂਢੇ = ਕਹੇ ਜਾਂਦੇ ਹਨ। ਕਚਿਆ = ਕੱਚੀ ਪ੍ਰੀਤ ਵਾਲੇ ॥੧॥
SikhNet (Spanish)pero aquéllos que dicen algo pero hacen otra cosa, son reconocidos como falsos. (1)
ਰਤੇ ਇਸਕ ਖੁਦਾਇ; ਰੰਗਿ ਦੀਦਾਰ ਕੇ ॥
rate isak khudaae; rang deedaar ke |
Sant Singh KhalsaThose who are imbued with love for the Lord, are delighted by His Vision.
Manmohan SinghThey who are imbued with Lord's love, remain delighted with His sight.
Manmohan Singh (Punjabi)ਜੋ ਪ੍ਰਭੂ ਦੇ ਪ੍ਰੇਮ ਨਾਲ ਰੰਗੀਜੇ ਹਨ, ਉਹ ਉਸ ਦੇ ਦਰਸ਼ਨ ਨਾਲ ਪ੍ਰਸੰਨ ਵਿਚਰਦੇ ਹਨ।
Fareedkot Teekaਜੋ ਖੁਦਾਇ ਕੇ ਦੀਦਾਰ ਕੇ ਇਸਕ ਮੇਂ ਰਤੇ ਹੈਂ, ਤਿਨ ਕੋ (ਰੰਗੁ) ਅਨੰਦ ਪ੍ਰਾਪਤਿ ਹੂਆ ਹੈ॥
Prof. Sahib Singhਜੋ ਮਨੁੱਖ ਰੱਬ ਦੇ ਪਿਆਰ ਵਿਚ ਰੱਤੇ ਹੋਏ ਹਨ, ਜੋ ਮਨੁੱਖ ਰੱਬ ਦੇ ਦੀਦਾਰ ਵਿਚ ਰੰਗੇ ਹੋਏ ਹਨ, (ਉਹੀ ਅਸਲ ਮਨੁੱਖ ਹਨ)ਪਦ ਅਰਥ ਰਤੇ = ਰੱਤੇ, ਰੰਗੇ ਹੋਏ। ਇਸਕ = ਮੁਹੱਬਤਿ, ਪਿਆਰ। ਰੰਗਿ = ਰੰਗ ਵਿਚ।
SikhNet (Spanish)Aquéllos que están imbuidos en el Amor de Alá, están embebidos con Su Visión,
ਵਿਸਰਿਆ ਜਿਨੑ ਨਾਮੁ; ਤੇ ਭੁਇ ਭਾਰੁ ਥੀਏ ॥੧॥ ਰਹਾਉ ॥
visariaa jina naam; te bhue bhaar thee |1| rahaau |
Sant Singh KhalsaThose who forget the Naam, the Name of the Lord, are a burden on the earth. ||1||Pause||
Manmohan SinghThey who forget God's Name become a burden on the earth. Pause.
Manmohan Singh (Punjabi)ਜੋ ਵਾਹਿਗੁਰੂ ਦੇ ਨਾਮ ਨੂੰ ਭੁਲਾਉਂਦੇ ਹਨ, ਉਹ ਧਰਤੀ ਉਤੇ ਇਕ ਬੋਝ ਹੋ ਜਾਂਦੇ ਹਨ। ਠਹਿਰਾਉ।
Fareedkot Teekaਔਰ ਜਿਨਾਂ ਕੋ ਨਾਮ ਵਿਸਰਾ ਹੈ, ਸੋ ਭੂਮੀ ਕੋ ਭਾਰੁ ਰੂਪੁ ਹੂਏ, ਭਾਵ ਅਤੀ ਪਾਪੀ ਹੈਂ॥੧॥ ਰਹਾਉ ॥
Prof. Sahib Singhਪਰ ਜਿਨ੍ਹਾਂ ਨੂੰ ਰੱਬ ਦਾ ਨਾਮ ਭੁੱਲ ਗਿਆ ਹੈ ਉਹ ਮਨੁੱਖ ਧਰਤੀ ਉੱਤੇ ਨਿਰਾ ਭਾਰ ਹੀ ਹਨ ॥੧॥ ਰਹਾਉ ॥ਪਦ ਅਰਥ ਭੁਇ = ਧਰਤੀ ਉੱਤੇ। ਥੀਏ = ਹੋ ਗਏ ਹਨ ॥੧॥ ਰਹਾਉ ॥
SikhNet (Spanish)pero aquéllos que han olvidado el Nombre del Señor, son una carga para la tierra. (1‑Pausa)
ਆਪਿ ਲੀਏ ਲੜਿ ਲਾਇ; ਦਰਿ ਦਰਵੇਸ ਸੇ ॥
aap lee larr laae; dar daraves se |
Sant Singh KhalsaThose whom the Lord attaches to the hem of His robe, are the true dervishes at His Door.
Manmohan SinghThey, whom the Lord attaches to his skirt are the real beggars at His gate.
Manmohan Singh (Punjabi)ਜਿਨ੍ਹਾਂ ਨੂੰ ਪ੍ਰਭੂ ਆਪਣੇ ਪੱਲੇ ਨਾਲ ਜੋੜ ਲੈਦਾ ਹੈ, ਉਹੀ ਉਸ ਦੇ ਦਰਵਾਜੇ ਦੇ ਅਸਲੀ ਮੱਗਤੇ ਹਨ।
Fareedkot Teekaਜੋ ਤੈਨੇ ਆਪ ਅਪਨੇ ਲੜ ਲਗਾਇ ਲਏ ਹੈਂ, ਸੋ ਤੇਰੇ ਦਰ ਕੇ ਦਰਵੇਸ਼ ਹੂਏ ਹੈਂ॥
Prof. Sahib Singhਉਹੀ ਮਨੁੱਖ (ਰੱਬ ਦੇ) ਦਰਵਾਜ਼ੇ ਹਨ (ਉਹੀ ਮਨੁੱਖ ਰੱਬ ਦੇ ਦਰ ਤੋਂ ਇਸ਼ਕ ਦਾ ਖੈਰ ਮੰਗ ਸਕਦੇ ਹਨ) ਜਿਨ੍ਹਾਂ ਨੂੰ ਰੱਬ ਨੇ ਆਪ ਆਪਣੇ ਲੜ ਲਾਇਆ ਹੈ,ਪਦ ਅਰਥ ਲੜਿ = ਲੜ ਨਾਲ, ਪੱਲੇ ਨਾਲ। ਦਰਿ = (ਪ੍ਰਭੂ ਦੇ) ਦਰ ਤੇ। ਸੇ = ਉਹੀ ਬੰਦੇ।
SikhNet (Spanish)Los verdaderos Derviches son los que el Señor Mismo posee;
ਤਿਨ ਧੰਨੁ ਜਣੇਦੀ ਮਾਉ; ਆਏ ਸਫਲੁ ਸੇ ॥੨॥
tin dhan janedee maau; aae safal se |2|
Sant Singh KhalsaBlessed are the mothers who gave birth to them, and fruitful is their coming into the world. ||2||
Manmohan SinghBlest are the mother who bore them and profitable is their advent in this world.
Manmohan Singh (Punjabi)ਮੁਬਾਰਕ ਹਨ, ਉਹ ਮਾਤਾਵਾਂ, ਜਿਨ੍ਹਾਂ ਨੇ ਉਨ੍ਹਾਂ ਨੂੰ ਜਨਮ ਦਿੱਤਾ ਹੈ। ਲਾਭਦਾਇਕ ਹੈ ਉਨ੍ਹਾਂ ਦਾ ਆਗਮਨ ਇਸ ਜਹਾਨ ਵਿੱਚ।
Fareedkot Teekaਤਿਨ ਕੋ ਉਤਪੰਨ ਕਰਨੇ ਹਾਰੀ ਮਾਤਾ ਭੀ ਧੰਨ ਹੈ ਅਰੁ ਵਹੁ ਸੰਸਾਰ ਮੇਂ ਆਏ ਸਫਲ ਹੈਂ॥੨॥
Prof. Sahib Singhਉਹਨਾਂ ਦੀ ਜੰਮਣ ਵਾਲੀ ਮਾਂ ਭਾਗਾਂ ਵਾਲੀ ਹੈ, ਉਹਨਾਂ ਦਾ (ਜਗਤ ਵਿਚ) ਆਉਣਾ ਮੁਬਾਰਕ ਹੈ ॥੨॥ਪਦ ਅਰਥ ਜਣੇਦੀ = ਜੰਮਣ ਵਾਲੀ। ਧੰਨੁ = ਭਾਗਾਂ ਵਾਲੀ। ਮਾਉ = ਮਾਂ ॥੨॥
SikhNet (Spanish)bendita es su madre y fructífera es su llegada al mundo. (2)
ਪਰਵਦਗਾਰ ਅਪਾਰ; ਅਗਮ ਬੇਅੰਤ ਤੂ ॥
paravadagaar apaar; agam beant too |
Sant Singh KhalsaO Lord, Sustainer and Cherisher, You are infinite, unfathomable and endless.
Manmohan SinghO my Cherisher, Thou art illimitable, Inaccessible and Infinite.
Manmohan Singh (Punjabi)ਹੇ ਮੈਡੇ ਪਾਲਣ-ਪੋਸਣਹਾਰ! ਤੂੰ ਬੇਹੱਦ, ਪਹੁੰਚ ਤੋਂ ਪਰੇ ਅਤੇ ਅਨੰਤ ਹੈਂ।
Fareedkot Teekaਹੇ (ਪਰਵਦਗਾਰ) ਪਾਲਨਾ ਕਰਨੇ ਹਾਰੇ! ਤੂੰ ਅਗਮ ਅਪਾਰ ਬੇਅੰਤ ਹੈਂ॥
Prof. Sahib Singhਹੇ ਪਾਲਣਹਾਰ! ਹੇ ਬੇਅੰਤ! ਹੇ ਅਪਹੁੰਚ!ਪਦ ਅਰਥ ਪਰਵਦਗਾਰ = ਹੇ ਪਾਲਣਹਾਰ! ਅਗਮ = ਹੇ ਅਪਹੁੰਚ! ਤੂ = ਤੈਨੂੰ।
SikhNet (Spanish)Eres Tú el Sostén del mundo, Infinito e Insondable,
ਜਿਨਾ ਪਛਾਤਾ ਸਚੁ; ਚੁੰਮਾ ਪੈਰ. ਮੂੰ ॥੩॥
jinaa pachhaataa sach; chunmaa pair. moon |3|
Sant Singh KhalsaThose who recognize the True Lord - I kiss their feet. ||3||
Manmohan SinghThey, who recognise the True Lord, their feet, I kiss.
Manmohan Singh (Punjabi)ਜੇ ਸੱਚੇ ਸਾਹਿਬ ਨੂੰ ਸਿੰਞਾਣਦੇ ਹਨ ਉਨ੍ਹਾਂ ਦੇ ਚਰਨ ਮੈਂ ਚੁੰਮਦਾ ਹਾਂ।
Fareedkot Teekaਹੇ ਸਚ ਸਰੂਪ! ਜਿਨੋਂ ਨੇ ਤੇਰੇ ਕੋ ਪਛਾਨਾ ਹੈ, ਤਿਨ ਕੇ ਪੈਰੋਂ ਕੋ (ਮੂੰ) ਮੈਂ ਚੁੰਮਤਾ ਹਾਂ॥੩॥
Prof. Sahib Singhਜਿਨ੍ਹਾਂ ਨੇ ਇਹ ਸਮਝ ਲਿਆ ਹੈ ਕਿ ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਮੈਂ ਉਹਨਾਂ ਦੇ ਪੈਰ ਚੁੰਮਦਾ ਹਾਂ ॥੩॥ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲੇ ਨੂੰ। ਮੂੰ = ਮੈਂ ॥੩॥
SikhNet (Spanish)oh Señor; yo beso los Pies de aquéllos que han realizado Tu Verdad. (3)
ਤੇਰੀ ਪਨਹ ਖੁਦਾਇ; ਤੂ ਬਖਸੰਦਗੀ ॥
teree panah khudaae; too bakhasandagee |
Sant Singh KhalsaI seek Your Protection - You are the Forgiving Lord.
Manmohan SinghI see Thy protection, O God and Thou art my forgiving Lord.
Manmohan Singh (Punjabi)ਮੈਂ ਤੈਡੀ ਪਨਾਹ ਮੰਗਦਾ ਹਾਂ, ਹੇ ਵਾਹਿਗੁਰੂ! ਤੂੰ ਮੈਡਾ ਮਾਫੀ ਬਖਸ਼ਣਹਾਰ ਮਾਲਕ ਹੈਂ।
Fareedkot Teekaਹੇ ਖੁਦਾਇ! ਮੈਨੇ ਤੇਰੀ ਓਟ ਲਈ ਹੈ ਅਰ ਤੂੰ ਬਖਸ਼ਣੇ ਜੋਗ ਹੈਂ॥
Prof. Sahib Singhਹੇ ਖ਼ੁਦਾ! ਮੈਨੂੰ ਤੇਰਾ ਹੀ ਆਸਰਾ ਹੈ, ਤੂੰ ਬਖ਼ਸ਼ਣ ਵਾਲਾ ਹੈਂ;ਪਦ ਅਰਥ ਪਨਹ = ਓਟ, ਪਨਾਹ। ਖੁਦਾਇ = ਹੇ ਖ਼ੁਦਾ! ਹੇ ਪ੍ਰਭੂ! ਬਖਸੰਦਗੀ = ਬਖ਼ਸ਼ਣ ਵਾਲਾ।
SikhNet (Spanish)Oh Señor, busco Tu Refugio; Tú eres nuestro Dios Compasivo.
ਸੇਖ ਫਰੀਦੈ; ਖੈਰੁ ਦੀਜੈ ਬੰਦਗੀ ॥੪॥੧॥
sekh fareedai; khair deejai bandagee |4|1|
Sant Singh KhalsaPlease, bless Shaykh Fareed with the bounty of Your meditative worship. ||4||1||
Manmohan SinghBless Thou Sheikh Farid with the bounty of Thine meditation, O my Lord.
Manmohan Singh (Punjabi)ਤੂੰ ਸ਼ੇਖ ਫਰੀਦ ਨੂੰ ਆਪਣੇ ਸਿਮਰਨ ਦੀ ਭਿੱਛਿਆ ਦੀ ਦਾਤ ਦੇ ਹੇ ਮੇਰੇ ਪ੍ਰਭੂ।
Fareedkot Teekaਫਰੀਦ ਜੀ ਕਹਤੇ ਹੈਂ: ਮੈਨੂੰ ਅਪਨੀ ਬੰਦਗੀ ਭਗਤੀ ਰੂਪ ਭਿਖ੍ਯਾ ਦੇਹੁ॥੪॥੧॥
Prof. Sahib Singhਮੈਨੂੰ ਸੇਖ਼ ਫ਼ਰੀਦ ਨੂੰ ਆਪਣੀ ਬੰਦਗੀ ਦਾ ਖ਼ੈਰ ਪਾ ॥੪॥੧॥ਪਦ ਅਰਥ ਫਰੀਦੈ = ਫ਼ਰੀਦ ਨੂੰ ॥੪॥੧॥
SikhNet (Spanish)Bendice a Farid, el jeque, con la Abundancia de Tu Alabanza. (4‑1)