ੴ

ਸਿੱਖਬਾਣੀ · SikhBani

ਜਨਨੀ ਕੇਰੇ ਉਦਰ ਉਦਕ ਮਹਿ ਪਿੰਡੁ ਕੀਆ ਦਸ ਦੁਆਰਾ ॥

jananee kere udar udak meh pindd keea das duaaraa
Bhagat Dhanna Ji ਭਗਤ ਧੰਨਾ ਜੀ · Raag Aasaa · Ang 488 · 8 lines
Translations

ਰੇ ਚਿਤ. ਚੇਤਸਿ ਕੀ ਨ, ਦਯਾਲ ਦਮੋਦਰ; ਬਿਬਹਿ. ਨ ਜਾਨਸਿ ਕੋਈ ॥

re chit. chetas kee na, dayaal damodar; bibeh. na jaanas koee |

Sant Singh KhalsaO my consciousness, why don't you remain conscious of the Merciful Lord? How can you recognize any other?
Manmohan SinghO my soul, why rememberest thou not the merciful Lord, the belly cord-weaver? recognise thou not any other.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਕਿਉਂ ਪੇਟ ਤੇ ਧਾਗਾ ਪਾਉਣ ਵਾਲੇ ਇਨਸਾਨ ਮਿਹਰਬਾਨ ਮਾਲਕ ਦਾ ਸਿਮਰਨ ਨਹੀਂ ਕਰਦੀ? ਤੂੰ ਕਿਸੇ ਹੋਰਸ ਦੀ ਸਿਞਾਣ ਹੀ ਨਾਂ ਕੱਢ।
Fareedkot Teekaਰੇ ਚਿਤ! ਦ੍ਯਾਲ ਦਮੋਦਰ ਕਾ ਸਿਮਰਨ ਕਿਉਂ ਨਹੀਂ ਕਰਤਾ। ਭਾਵ (ਬਿਬਹਿ) ਦੂਸਰਾ ਕੋਈ ਤੇਰੇ ਹ੍ਰਿਦ੍ਯ ਕੇ ਹਾਲ ਕੋ ਨਹੀਂ ਜਾਨਤਾ ਹੈ, ਵਾ (ਸਿ) ਤੀਨ ਲੋਕ ਮੇਂ ਕੋਈ ਦੂਸਰਾ ਨਾ ਜਾਨੁ॥
Prof. Sahib Singhਹੇ (ਮੇਰੇ) ਮਨ! ਦਇਆ ਦੇ ਘਰ ਪਰਮਾਤਮਾ ਨੂੰ ਤੂੰ ਕਿਉਂ ਨਹੀਂ ਸਿਮਰਦਾ? (ਵੇਖੀਂ) ਤੂੰ ਕਿਸੇ ਹੋਰ ਤੇ ਆਸ ਨਾਹ ਲਾਈ ਰੱਖੀਂ।

ਪਦ ਅਰਥ ਚੇਤਸਿ ਕੀ ਨ = ਤੂੰ ਕਿਉਂ ਚੇਤੇ ਨਹੀਂ ਕਰਦਾ? ਦਮੋਦਰ = {Skt. दामोदर as epithet of Krishna} ਪਰਮਾਤਮਾ। ਬਿਬਹਿ = ਹੋਰ। ਨ ਜਾਨਸਿ = ਤੂ ਨਾਹ ਜਾਣੀਂ।

SikhNet (Spanish)Oh mente, ¿por qué no amas a tu Señor? pues como Él no existe ningún otro.

ਜੇ ਧਾਵਹਿ ਬ੍ਰਹਮੰਡ ਖੰਡ ਕਉ; ਕਰਤਾ ਕਰੈ ਸੁ ਹੋਈ ॥੧॥ ਰਹਾਉ ॥

je dhaaveh brahamandd khandd kau; karataa karai su hoee |1| rahaau |

Sant Singh KhalsaYou may run around the whole universe, but that alone happens which the Creator Lord does. ||1||Pause||
Manmohan SinghThough thou mayest run through the universe and the continents that alone happens what the Creator does. Pause.
Manmohan Singh (Punjabi)ਭਾਵੇਂ ਤੂੰ ਆਲਮ ਅਤੇ ਮਹਾਂ ਦੀਪਾਂ ਅੰਦਰ ਭੱਜਾ ਫਿਰੇ, ਕੇਵਲ ਓਹੀ ਹੁੰਦਾ ਹੈ, ਜੋ ਸਿਰਜਣਹਾਰ ਕਰਦਾ ਹੈ। ਠਹਿਰਾਉ।
Fareedkot Teekaਜੋ ਤੂੰ ਬ੍ਰਹਮੰਡਾ ਤਰ ਗਤਿ ਸਭ ਖੰਡੋਂ ਮੇਂ ਫਿਰੈ, ਤਾਂ ਵੀ ਜੋ ਕਰਤਾ ਪੁਰਖ ਕਰੈਗਾ ਸੋਈ ਹੋਇਗਾ, ਭਾਵ ਯਹ ਕਿ ਤੂੰ ਅਪਨੀ ਕਲਪਨਾ ਕੋ ਤ੍ਯਾਗੁ॥੧॥ ਰਹਾਉ ॥☬ਪ੍ਰਸ਼ਨ: ਜੋ ਭਜਨ ਮੇਂ ਲਗ ਜਾਊਂਗਾ ਤੋ ਖਾਨ ਪਾਨ ਕੈਸੇ ਚਲੈਗਾ?☬ਉੱਤਰ:
Prof. Sahib Singhਜੇ ਤੂੰ ਸਾਰੀ ਸ੍ਰਿਸ਼ਟੀ ਦੇ ਦੇਸਾਂ ਪਰਦੇਸਾਂ ਵਿਚ ਭੀ ਭਟਕਦਾ ਫਿਰੇਂਗਾ, ਤਾਂ ਭੀ ਉਹੀ ਕੁਝ ਹੋਵੇਗਾ ਜੋ ਕਰਤਾਰ ਕਰੇਗਾ ॥੧॥ ਰਹਾਉ ॥

ਪਦ ਅਰਥ ਧਾਵਹਿ = ਤੂੰ ਦੌੜੇਂਗਾ। ਬ੍ਰਹਮੰਡ ਖੰਡ ਕਉ = ਸਾਰੀ ਸ੍ਰਿਸ਼ਟੀ ਦੇ ਵੱਖ ਵੱਖ ਦੇਸ਼ਾਂ ਵਿਚ ॥੧॥ ਰਹਾਉ ॥

SikhNet (Spanish)Porque aun si buscas por todo el Universo, sólo ocurre lo que Dios desea. (1‑Pausa)

ਜਨਨੀ ਕੇਰੇ ਉਦਰ ਉਦਕ ਮਹਿ; ਪਿੰਡੁ ਕੀਆ ਦਸ ਦੁਆਰਾ ॥

jananee kere udar udak meh; pindd keea das duaaraa |

Sant Singh KhalsaIn the water of the mother's womb, He fashioned the body with ten gates.
Manmohan SinghHe built the body having ten gates in the water of the mother's womb.
Manmohan Singh (Punjabi)ਉਸ ਨੇ ਦਸਾਂ ਦਰਵਾਜਿਆਂ ਵਾਲੀ ਦੇਹ ਮਾਤਾ ਦੇ ਰਹਮ ਦੇ ਪਾਣੀ ਅੰਦਰ ਬਣਾਈ।
Fareedkot Teekaਰੇ ਮਨ! ਮਾਤਾ ਕੇ ਉਦਰ ਮੇਂ ਜੋ (ਉਦਕ) ਜਲ ਹੈ ਤਿਸ ਜਲ ਮੇਂ ਜਿਸ ਨੇ ਦਸ ਦੁਆਰ ਕਾ, ਭਾਵ ਦਸ ਇੰਦ੍ਰਯੋਂ ਵਾਲਾ (ਪਿੰਡੁ) ਸਰੀਰੁ ਕੀਆ ਹੈ ਵਾ ਮਾਤਾ ਕੇ ਉਦਰ ਕੇ (ਉਦਕ) ਜਾਲੇ ਮੇਂ ਜਿਸ ਨੇ ਸਰੀਰ ਕੀਆ ਹੈ॥
Prof. Sahib Singhਮਾਂ ਦੇ ਪੇਟ ਦੇ ਜਲ ਵਿਚ ਉਸ ਪ੍ਰਭੂ ਨੇ ਸਾਡਾ ਦਸ ਸੋਤਾਂ ਵਾਲਾ ਸਰੀਰ ਬਣਾ ਦਿੱਤਾ;

ਪਦ ਅਰਥ ਜਨਨੀ = ਮਾਂ। ਕੇਰੇ = ਦੇ। ਉਦਰ = ਪੇਟ। ਉਦਕ = ਪਾਣੀ। ਪਿੰਡੁ = ਸਰੀਰ। ਦਸ ਦੁਆਰਾ = ਦਸ ਦਰਵਾਜ਼ਿਆਂ ਵਾਲਾ {੨ ਕੰਨ, ੨ ਅੱਖਾਂ, ੨ ਨਾਸਾਂ, ੧ ਮੂੰਹ, ੧ ਗੁਦਾ, ੧ ਲਿੰਗ, ੧ ਤਾਲੂ}।

SikhNet (Spanish)El Señor, Quien en las aguas del vientre materno construyó nuestro cuerpo con diez puertas

ਦੇਇ ਅਹਾਰੁ ਅਗਨਿ ਮਹਿ ਰਾਖੈ; ਐਸਾ ਖਸਮੁ ਹਮਾਰਾ ॥੧॥

dee ahaar agan meh raakhai; aisaa khasam hamaaraa |1|

Sant Singh KhalsaHe gives it sustenance, and preserves it in fire - such is my Lord and Master. ||1||
Manmohan SinghHe gives it sustenance and preserves it in fire, such is my Lord.
Manmohan Singh (Punjabi)ਅੱਗ ਅੰਦਰ ਉਹ ਇਸ ਨੂੰ ਭੋਜਨ ਦਿੰਦਾ ਹੈ ਤੇ ਇਸ ਦੀ ਰੱਖਿਆ ਕਰਦਾ ਹੈ, ਐਹੋ ਜੇਹਾ ਹੈ ਮੇਰਾ ਸੁਆਮੀ।
Fareedkot Teekaਪੁਨਾ ਉਸ ਜਾਲੇ ਵਾ ਜਲ ਕੇ ਅੰਤਰ ਅਹਾਰ ਦੇ ਕਰ ਤਿਸ ਗਰਭ ਅਗਨੀ ਸੇ ਰਖ੍ਯਾ ਕਰਤਾ ਹੈ ਐਸਾ ਸਮਰਥ ਹਮਾਰਾ ਸ੍ਵਾਮੀ ਹੈ ਕ੍ਯਾ ਸੋ ਅਬ ਨ ਦੇਗਾ, ਭਾਵ ਦੇਵੇਹੀ ਗਾ॥੧॥☬ਪ੍ਰਸ਼ਨ: ਉਸ ਕੋ ਤੋ ਮਾਤਾ ਕੇ ਭੋਜਨ ਕਾ ਨਾੜੂਏ ਦ੍ਵਾਰਾ ਰਸ ਪਹੁਚਤਾ ਹੈ। ਸੋ ਪ੍ਰਕਾਰਾਂਤ੍ਰ ਸੇ ਦ੍ਰਿਢਤਾ ਕਰਾਵਤੇ ਹੂਏ ਪਰਮੇਸ੍ਵਰ ਕੋ ਪ੍ਰਤਿਪਾਲਕੁ ਜਨਾਵਤੇ ਹੈਂ।
Prof. Sahib Singhਖ਼ੁਰਾਕ ਦੇ ਕੇ ਮਾਂ ਦੇ ਪੇਟ ਦੀ ਅੱਗ ਵਿਚ ਉਹ ਸਾਡੀ ਰੱਖਿਆ ਕਰਦਾ ਹੈ (ਵੇਖ, ਹੇ ਮਨ!) ਉਹ ਸਾਡਾ ਮਾਲਕ ਇਹੋ ਜਿਹਾ (ਦਿਆਲ) ਹੈ ॥੧॥

ਪਦ ਅਰਥ ਦੇਇ = ਦੇ ਕੇ। ਅਹਾਰੁ = ਖ਼ੁਰਾਕ ॥੧॥

SikhNet (Spanish)y nos sustentó en su fuego interior, es nuestro Dios y Maestro. (1)

ਕੁੰਮੀ ਜਲ ਮਾਹਿ. ਤਨ ਤਿਸੁ ਬਾਹਰਿ; ਪੰਖ ਖੀਰੁ ਤਿਨ ਨਾਹੀ ॥

kunmee jal maeh. tan tis baahar; pankh kheer tin naahee |

Sant Singh KhalsaThe mother turtle is in the water, and her babies are out of the water. She has no wings to protect them, and no milk to feed them.
Manmohan SinghThe she-tortoise is in water and her young ones are outside the water. They are neither protected by mother's wings nor fed upon her milk.
Manmohan Singh (Punjabi)ਕਛੁ-ਕੁੰਮੀ ਪਾਣੀ ਵਿੱਚ ਹੈ। ਉਸ ਦੇ ਬੱਚੇ ਪਾਣੀ ਤੋਂ ਬਾਹਰਵਾਰ ਹਨ। ਉਨ੍ਹਾਂ ਦੀ ਰਖਵਾਲੀ ਨਾਂ ਹੀ ਮਾਂ ਦੇ ਖੰਭਾ ਨਾਲ ਹੁੰਦੀ ਹੈ ਅਤੇ ਨਾਂ ਹੀ ਉਨ੍ਹਾਂ ਦੀ ਪ੍ਰਤਿਪਾਲਣਾ ਉਸ ਦੇ ਦੁੱਧ ਨਾਲ।
Fareedkot Teeka(ਕੁੰਮੀ) ਕਛੂ ਕੁੰਮੀ ਜਲ ਮੇਂ ਰਹਤੀ ਹੈ ਅਰੁ ਤਿਸ ਕੇ (ਤਨੁ) ਪੁਤ੍ਰ ਬਾਹਰ ਰੇਤੀ ਮੇਂ ਰਹਿਤੇ ਹੈਂ, ਨ ਕੁੰਮੀ ਕੋ ਦੂਧ ਹੋਤਾ ਹੈ ਕਿ ਪਿਲਾਇ ਆਵੈ ਨ ਬਚੋਂ ਕੋ ਪੰਖ ਹੋਤੇ ਹੈਂ ਕਿ ਉਡ ਕੇ ਖਾਇ ਆਵੈਂ॥
Prof. Sahib Singhਕਛੂ-ਕੁੰਮੀ ਪਾਣੀ ਵਿਚ (ਰਹਿੰਦੀ ਹੈ), ਉਸ ਦੇ ਬੱਚੇ ਬਾਹਰ (ਰੇਤੇ ਉਤੇ ਰਹਿੰਦੇ ਹਨ), ਨਾਹ (ਬੱਚਿਆਂ ਨੂੰ) ਖੰਭ ਹਨ (ਕਿ ਉੱਡ ਕੇ ਕੁਝ ਖਾ ਲੈਣ), ਨਾਹ (ਕਛੂ-ਕੁੰਮੀ ਨੂੰ) ਥਣ (ਹਨ ਕਿ ਬੱਚਿਆਂ ਨੂੰ ਦੁੱਧ ਪਿਆਵੇ);

ਪਦ ਅਰਥ ਕੁੰਮੀ = ਕੱਛੂ ਕੁੰਮੀ। ਮਾਹਿ = ਵਿਚ। ਤਿਸੁ ਤਨ = ਉਸ ਦੇ ਬੱਚੇ। ਪੰਖ = ਖੰਭ। ਖੀਰੁ = ਦੁੱਧ (ਵਾਲੇ ਥਣ)। ਤਿਨ੍ਹ੍ਹ = ਉਹਨਾਂ ਨੂੰ। ਮਨੋਹਰ = ਸੁੰਦਰ।

SikhNet (Spanish)La tortuga está en el agua y sus crías en la arena; ellas no están protegidas bajo el ala de la madre ni alimentadas con su leche,

ਪੂਰਨ ਪਰਮਾਨੰਦ ਮਨੋਹਰ; ਸਮਝਿ ਦੇਖੁ ਮਨ ਮਾਹੀ ॥੨॥

pooran paramaanand manohar; samajh dekh man maahee |2|

Sant Singh KhalsaThe Perfect Lord, the embodiment of supreme bliss, the Fascinating Lord takes care of them. See this, and understand it in your mind||2||
Manmohan SinghThe Omnipresent, embodiment of supreme bliss and fascinating Lord nourishes them. Understand and see this in thy mind.
Manmohan Singh (Punjabi)ਸਰਬ-ਵਿਆਪਕ, ਮਹਾਨ ਪਰਸੰਨਤਾ ਸਰੂਪ ਅਤੇ ਮਨਮੋਹਨ ਸੁਆਮੀ ਉਨ੍ਹਾਂ ਦੀ ਪਾਲਣਾ-ਪੋਸਣਾ ਕਰਦਾ ਹੈ। ਆਪਣੇ ਚਿੱਤ ਅੰਦਰ ਇਸ ਨੂੰ ਸੋਚ-ਵਿਚਾਰ ਅਤੇ ਵੇਖ।
Fareedkot Teekaਪਰੰਤੂ ਰੇ ਚਿਤ! ਜੋ ਪਰਮਾਨੰਦ ਮਨੋਹਰ ਪਰਮਾਤਮਾ ਸਰਬ ਸਥਾਨੋਂ ਮੇਂ ਪੂਰਨ ਹੈ, ਸੋ ਵਹਾਂ ਹੀ ਉਨ ਕੀ ਪਾਲਨਾ ਵਾ ਪ੍ਰਮਾਨੰਦ ਮਨੋਹਰ ਪੂਰਨ, ਭਾਵ ਤ੍ਰਿਪਤੀ ਕਰਤਾ ਹੈ। ਦ੍ਰਿਸ੍ਟਾਂਤ ਕੋ ਮਨ ਮੇਂ ਸਮਝ ਕਰ ਦੇਖੁ॥੨॥☬ਜੇ ਕਹੈ ਵਹੁ ਤੋ ਬਰੇਤੀ ਮੇਂ ਹੈਂ ਕੋਈ ਚੋਗਾ ਪਾਇ ਆਵਤਾ ਹੋਵੈਗਾ? ਤਿਸ ਪਰ ਕਹਤੇ ਹੈਂ:
Prof. Sahib Singh(ਪਰ ਹੇ ਜਿੰਦੇ!) ਮਨ ਵਿਚ ਵਿਚਾਰ ਕੇ ਵੇਖ, ਉਹ ਸੁੰਦਰ ਪਰਮਾਨੰਦ ਪੂਰਨ ਪ੍ਰਭੂ (ਉਹਨਾਂ ਦੀ ਪਾਲਣਾ ਕਰਦਾ ਹੈ) ॥੨॥

ਪਦ ਅਰਥ ਸਮਝਿ = ਸਮਝ ਕੇ ॥੨॥

SikhNet (Spanish)pero mira, nuestro Bello y Perfecto Señor, siempre en Sublime Éxtasis, los alimenta a todos.

ਪਾਖਣਿ ਕੀਟੁ ਗੁਪਤੁ ਹੋਇ ਰਹਤਾ; ਤਾ ਚੋ ਮਾਰਗੁ ਨਾਹੀ ॥

paakhan keett gupat hoe rahataa; taa cho maarag naahee |

Sant Singh KhalsaThe worm lies hidden under the stone - there is no way for him to escape.
Manmohan SinghThe worm lives hidden in a stone, and for him there is no way of escape.
Manmohan Singh (Punjabi)ਪੱਥਰ ਵਿੱਚ ਕੀੜਾ ਲੁੱਕਿਆ ਹੋਇਆ ਰਹਿੰਦਾ ਹੈ। ਉਸ ਲਈ ਨਿਕਲਣ ਦਾ ਕੋਈ ਰਸਤਾ ਨਹੀਂ।
Fareedkot Teekaਪ੍ਰਥਮੇਂ ਕੀੜਾ ਗੁਪਤ ਹੋ ਕਰ ਰਹਤਾ ਹੈ, (ਤਾ ਚੋ) ਤਿਸ ਕੋ ਬਾਹਰ ਜਾਨੇ ਕੋ ਵਾ ਤਿਸ ਪਾਸ ਅਹਾਰੁ ਆਉਨੇ ਕੋ ਰਸਤਾ ਨਹੀਂ ਹੈ॥
Prof. Sahib Singhਪੱਥਰ ਵਿਚ ਕੀੜਾ ਲੁਕਿਆ ਹੋਇਆ ਰਹਿੰਦਾ ਹੈ (ਪੱਥਰ ਵਿਚੋਂ ਬਾਹਰ ਜਾਣ ਲਈ) ਉਸ ਦਾ ਕੋਈ ਰਾਹ ਨਹੀਂ;

ਪਦ ਅਰਥ ਪਾਖਣਿ = ਪੱਥਰ ਵਿਚ, ਪਾਖਣ ਵਿਚ। ਕੀਟੁ = ਕੀੜਾ। ਗੁਪਤੁ = ਲੁਕਿਆ। ਤਾ ਚੋ = ਉਸ ਦਾ। ਮਾਰਗੁ = (ਨਿਕਲਣ ਦਾ) ਰਾਹ।

SikhNet (Spanish)El gusano que vive bajo las piedras no tiene lugar de escape; a él también,

ਕਹੈ ਧੰਨਾ. ਪੂਰਨ ਤਾਹੂ ਕੋ; ਮਤ ਰੇ ਜੀਅ ਡਰਾਂਹੀ ॥੩॥੩॥

kahai dhanaa. pooran taahoo ko; mat re jeea ddaraanhee |3|3|

Sant Singh KhalsaSays Dhanna, the Perfect Lord takes care of him. Fear not, O my soul. ||3||3||
Manmohan SinghSays Dhanna, the Lord fills him Fear not, O my soul.
Manmohan Singh (Punjabi)ਧੰਨਾ ਆਖਦਾ ਹੈ, ਸੁਆਮੀ ਉਸ ਨੂੰ ਪਰੀਪੂਰਨ ਕਰਦਾ ਹੈ। ਹੇ ਮੇਰੀ ਜਿੰਦੜੀਏ, ਤੂੰ ਭੈ ਨਾਂ ਕਰ।
Fareedkot Teekaਧੰਨਾ ਜੀ ਕਹਤੇ ਹੈਂ: ਤਿਸ ਕੋ ਭੀ ਪਰਮਾਤਮਾ ਪੂਰਨ ਕਰਤਾ ਹੈ। ਹੇ (ਜੀਉ) ਚਿਤ! ਤੂੰ ਨਾ ਡਰੀਂ, ਤੇਰੀ ਭੀ ਪਾਲਨਾ ਕਰੇਗਾ॥੩॥੩॥
Prof. Sahib Singhਪਰ ਉਸ ਦਾ (ਪਾਲਣ ਵਾਲਾ) ਭੀ ਪੂਰਨ ਪਰਮਾਤਮਾ ਹੈ; ਧੰਨਾ ਆਖਦਾ ਹੈ-ਹੇ ਜਿੰਦੇ! ਤੂੰ ਭੀ ਨਾਹ ਡਰ ॥੩॥੩॥

ਪਦ ਅਰਥ ਤਾਹੂ ਕੋ = ਉਸ ਕੀੜੇ ਦਾ ਭੀ। ਰੇ ਜੀਅ = ਹੇ ਜਿੰਦੇ! ॥੩॥੩॥

* ਨੋਟ: ਇਹ ਤਿੰਨੇ ਸ਼ਬਦ ਰਾਗ ਆਸਾ ਵਿਚ ਹਨ। ਪਹਿਲਾ ਤੇ ਤੀਜਾ ਸ਼ਬਦ ਧੰਨਾ ਜੀ ਦੇ ਹਨ। ਇਥੇ ਕੋਈ ਭੀ ਸਿਧਾਂਤ ਗੁਰਮਤਿ ਦੇ ਵਿਰੁੱਧ ਨਹੀਂ ਦਿੱਸ ਰਹੇ।

SikhNet (Spanish)dice Dhanna, el Señor lo sustenta, así que no temas, oh mi mente. (3-3)
Answers quote the Granth verbatim with Ang citations. AI commentary is not Gurbani and not a religious ruling.