ਆਸਾ ॥
aasaa |
Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa
ਬੋਲੈ ਸੇਖ ਫਰੀਦੁ; ਪਿਆਰੇ ਅਲਹ ਲਗੇ ॥
bolai sekh fareed; piaare alah lage |
Sant Singh KhalsaSays Shaykh Fareed, O my dear friend, attach yourself to the Lord.
Manmohan SinghSays Sheikh Farid O my dear friend, attach thyself to the Adorable Lord.
Manmohan Singh (Punjabi)ਸੇਖ ਫਰੀਦ ਜੀ ਆਖਦੇ ਹਨ, ਹੇ ਮੇਰੇ ਲਾਡਲੇ ਮਿੱਤਰ! ਆਪਣੇ ਆਪ ਨੂੰ ਪੂਜਨੀਯ ਪ੍ਰਭੂ ਨਾਲ ਜੋੜ।
Fareedkot Teekaਸੇਖ ਫਰੀਦ ਜੀ ਕਹਤੇ ਹੈਂ: ਹੇ ਪਿਆਰੇ! ਅਲਾਹ ਕੀ ਬੰਦਗੀ ਮੇਂ ਲਗੇ ਰਹੋ॥
Prof. Sahib Singhਸ਼ੇਖ਼ ਫ਼ਰੀਦ ਆਖਦਾ ਹੈ-ਹੇ ਪਿਆਰੇ! ਰੱਬ (ਦੇ ਚਰਨਾਂ) ਵਿਚ ਜੁੜ;ਪਦ ਅਰਥ ਬੋਲੈ = ਆਖਦਾ ਹੈ। ਪਿਆਰੇ = ਹੇ ਪਿਆਰੇ! ਅਲਹ ਲਗੇ = ਅੱਲਹ ਨਾਲ ਲੱਗ, ਰੱਬ ਦੇ ਚਰਨਾਂ ਵਿਚ ਜੁੜ।
SikhNet (Spanish)Reza Farid, oh mis bienamados compañeros, aférrense al Señor,
ਇਹੁ ਤਨੁ ਹੋਸੀ ਖਾਕ; ਨਿਮਾਣੀ ਗੋਰ ਘਰੇ ॥੧॥
eihu tan hosee khaak; nimaanee gor ghare |1|
Sant Singh KhalsaThis body shall turn to dust, and its home shall be a neglected graveyard. ||1||
Manmohan SinghThis body shall become dust and its home shall be the unhonoured grave.
Manmohan Singh (Punjabi)ਇਹ ਸਰੀਰ ਮਿੱਟੀ ਹੋ ਜਾਉਗਾ ਅਤੇ ਇਸ ਦਾ ਵਾਸਾ ਬੇਇੱਜ਼ਤ ਕਬਰ ਵਿੱਚ ਹੋਵੇਗਾ।
Fareedkot Teekaਇਹ ਸਰੀਰ ਅੰਤ ਕੋ ਖਾਕ ਹੋ ਜਾਇਗਾ ਔਰ ਨਿਮਾਣੀ ਜੋ ਜਿੰਦ ਹੈ, ਸੋ ਕਿਆਮਤ ਤਕ (ਗੋਰ) ਕਬਰ ਰੂਪ ਘਰ ਮੇਂ ਰਹੇਗੀ, ਯਹ ਮਤ ਮੁਸਲਮਾਨੋਂ ਕਾ ਹੈ॥੧॥
Prof. Sahib Singh(ਤੇਰਾ) ਇਹ ਜਿਸਮ ਨੀਵੀਂ ਕਬਰ ਦੇ ਵਿਚ ਪੈ ਕੇ ਮਿੱਟੀ ਹੋ ਜਾਇਗਾ ॥੧॥ਪਦ ਅਰਥ ਹੋਸੀ = ਹੋ ਜਾਇਗਾ। ਗੋਰ = ਕਬਰ ॥੧॥
SikhNet (Spanish)pues este cuerpo será reducido a polvo, y su hogar será una humilde tumba.
ਆਜੁ ਮਿਲਾਵਾ ਸੇਖ ਫਰੀਦ; ਟਾਕਿਮ ਕੂੰਜੜੀਆ. ਮਨਹੁ ਮਚਿੰਦੜੀਆ ॥੧॥ ਰਹਾਉ ॥
aaj milaavaa sekh fareed; ttaakim koonjarreea. manahu machindarreea |1| rahaau |
Sant Singh KhalsaYou can meet the Lord today, O Shaykh Fareed, if you restrain your bird-like desires which keep your mind in turmoil. ||1||Pause||
Manmohan SinghJust today the Lord can be met, O Sheikh Farid, if thou restrain thine swallows of desires which burn thy mind. Pause.
Manmohan Singh (Punjabi)ਅੱਜ ਹੀ ਤੂੰ ਪ੍ਰਭੂ ਨੂੰ ਮਿਲ ਸਕਦਾ ਹੈ, ਹੇ ਸ਼ੇਖ ਫ਼ਰੀਦ, ਜੇਕਰ ਤੂੰ ਆਪਣੀਆਂ ਵਾਸ਼ਨਾ ਦੀਆਂ ਕੂੰਜਾ ਨੂੰ ਰੋਕ ਲਵੇ, ਜੋ ਤੇਰੇ ਹਿਰਦੇ ਨੂੰ ਮਚਾਉਂਦੀਆਂ ਹਨ। ਠਹਿਰਾਉ।
Fareedkot Teekaਸੇਖ ਫਰੀਦ ਜੀ ਕਹਤੇ ਹੈਂ: (ਆਜੁ) ਭਾਵ ਮਾਨੁਖ ਸਰੀਰ ਮੇਂ ਅਲਾਹ ਸੇ ਮਿਲਾਪ ਹੋਤਾ ਹੈ, ਪਰੰਤੂ ਜੋ ਟਾਇਮ ਰੋਕੇ ਵਾ ਜਿਨੋਂ ਕਾ ਮਿਲਾਪ ਹੂਆ ਹੈ, ਤਿਨ ਕੀਆਂ ਇੰਦ੍ਰੀਆਂ ਟਹਿਕ ਆਈਆਂ ਹੈਨ, ਅਰ (ਮਨਹੁ ਮਚਿੰਦੜੀਆ) ਮਨ ਕੀਆਂ ਇਛਾਂ ਪੂਰਨ ਭਈ ਹੈਂ। (ਕੂੰਜੜੀਆ) ਇੰਦ੍ਰੀਆਂ ਵਾ ਬਾਸ਼ਨਾਂ ਕੌ (ਮਨਹੁ ਮਚਿੰਦੜੀਆ) ਜੋ ਮਨ ਕੋ ਮਚਲਾਉਣੇ ਵਾਲੀਆਂ ਹੈਂ, ਭਾਵ ਪ੍ਰਫੁਲਤ ਕਰਨੇ ਵਾਲੀਆਂ ਹੈਂ॥੧॥ ਰਹਾਉ ॥
Prof. Sahib Singhਹੇ ਸ਼ੇਖ ਫ਼ਰੀਦ! ਇਸ ਮਨੁੱਖਾ ਜਨਮ ਵਿਚ ਹੀ (ਰੱਬ ਨਾਲ) ਮੇਲ ਹੋ ਸਕਦਾ ਹੈ (ਇਸ ਵਾਸਤੇ ਇਹਨਾਂ) ਮਨ ਨੂੰ ਮਚਾਉਣ ਵਾਲੀਆਂ ਇੰਦ੍ਰੀਆਂ ਨੂੰ ਕਾਬੂ ਵਿਚ ਰੱਖ ॥੧॥ ਰਹਾਉ ॥ਪਦ ਅਰਥ ਆਜੁ = ਅੱਜ, ਇਸ ਮਨੁੱਖਾ ਜਨਮ ਵਿਚ ਹੀ। ਫਰੀਦ = ਹੇ ਫ਼ਰੀਦ! ਟਾਕਿਮ = ਰੋਕ, ਕਾਬੂ ਕਰ। ਕੂੰਜੜੀਆ = (ਭਾਵ) ਇੰਦ੍ਰੀਆਂ ਨੂੰ। ਮਨਹੁ ਮਚਿੰਦੜੀਆ = ਮਨ ਨੂੰ ਮਚਾਉਣ ਵਾਲੀਆਂ ਨੂੰ ॥॥੧॥ਰਹਾਉ॥
SikhNet (Spanish)Me encontraría con mi Señor hoy mismo si pudiera calmar los deseos de mi mente que vaga. (1‑Pausa)
ਜੇ ਜਾਣਾ ਮਰਿ ਜਾਈਐ; ਘੁਮਿ ਨ ਆਈਐ ॥
je jaanaa mar jaaeeai; ghum na aaeeai |
Sant Singh KhalsaIf I had known that I was to die, and not return again,
Manmohan SinghIf I had realised that I shall die and not return again,
Manmohan Singh (Punjabi)ਜੇਕਰ ਮੈਂ ਅਨੁਭਵ ਕਰ ਲੈਦਾ ਕਿ ਮੈਂ ਮਰ ਮੁਕ ਜਾਣਾ ਹੈ ਅਤੇ ਮੁੜ ਕੇ ਨਹੀਂ ਆਉਣਾ,
Fareedkot Teekaਜੇਕਰ ਇਸ ਬਾਤ ਕੋ ਜਾਨੀਏ ਵਾ ਜਾਨਾ ਜਾਏ ਕਿ ਅਵਸ੍ਯ ਮਰ ਜਾਈਤਾ ਹੈ ਔਰ (ਘੁਮਿ) ਫਿਰ ਕੇ ਸੰਸਾਰ ਮੇਂ ਨਹੀਂ ਆਵੀਤਾ ਹੈ॥
Prof. Sahib Singh(ਹੇ ਪਿਆਰੇ ਮਨ!) ਜਦੋਂ ਤੈਨੂੰ ਪਤਾ ਹੈ ਕਿ ਆਖ਼ਰ ਮਰਨਾ ਹੈ ਤੇ ਮੁੜ (ਇਥੇ) ਨਹੀਂ ਆਉਣਾ,ਪਦ ਅਰਥ ਜੇ ਜਾਣਾ = ਜਦੋਂ ਇਹ ਪਤਾ ਹੈ। ਘੁਮਿ = ਮੁੜ ਕੇ, ਫਿਰ।
SikhNet (Spanish)No hubiera escogido regresar al mundo otra vez
ਝੂਠੀ ਦੁਨੀਆ ਲਗਿ; ਨ ਆਪੁ ਵਞਾਈਐ ॥੨॥
jhootthee duneea lag; na aap vayaaeeai |2|
Sant Singh KhalsaI would not have ruined myself by clinging to the world of falsehood. ||2||
Manmohan SinghI would not have ruined myself by clinging to the false world.
Manmohan Singh (Punjabi)ਤਾਂ ਮੈਂ ਕੂੜੇ ਸੰਸਾਰ ਨਾਲ ਚਿਮੜ ਕੇ ਆਪਣੇ ਆਪ ਨੂੰ ਤਬਾਹ ਨਾਂ ਕਰਦਾ।
Fareedkot Teekaਤੋ ਹੇ ਭਾਈ! ਇਸ ਝੂਠੀ ਦੁਨੀਆਂ ਮੇਂ ਲਗ ਕਰ ਕੇ ਅਪਨੇ ਆਪ ਕੋ ਨ (ਵਞਾਈਐ) ਖੋਈਏ॥੨॥
Prof. Sahib Singhਤਾਂ ਇਸ ਨਾਸਵੰਤ ਦੁਨੀਆ ਨਾਲ ਪ੍ਰੀਤ ਲਾ ਕੇ ਆਪਣਾ ਆਪ ਗਵਾਉਣਾ ਨਹੀਂ ਚਾਹੀਦਾ ॥੨॥ਪਦ ਅਰਥ ਲਗਿ = ਲੱਗ ਕੇ। ਆਪੁ = ਆਪਣੇ ਆਪ ਨੂੰ। ਨ ਵਞਾਈਐ = ਖ਼ੁਆਰ ਨਹੀਂ ਕਰਨਾ ਚਾਹੀਦਾ ॥੨॥
SikhNet (Spanish)en ese estado en el que los deseos de mi mente caótica vagan por todas partes. Ahora no amo la falsedad para no perder el mérito en esta vida. (2)
ਬੋਲੀਐ ਸਚੁ ਧਰਮੁ; ਝੂਠੁ ਨ ਬੋਲੀਐ ॥
boleeai sach dharam; jhootth na boleeai |
Sant Singh KhalsaSo speak the Truth, in righteousness, and do not speak falsehood.
Manmohan SinghTell the truth on solemn affirmation and utter not falsehood.
Manmohan Singh (Punjabi)ਆਪਣੇ ਈਮਾਨ ਨਾਲ ਸੱਚੋ ਸੱਚ ਆਖ ਅਤੇ ਕੂੜ ਨਾਂ ਕਹੁ।
Fareedkot Teekaਧਰਮ ਕੇ ਸਾਥ ਮਿਲਾ ਹੂਆ ਸਚ ਬੋਲੀਏ, ਝੂਠ ਤੋ ਕਬੀ ਭੀ ਨ ਬੋਲੀਏ॥
Prof. Sahib Singhਸੱਚ ਤੇ ਧਰਮ ਹੀ ਬੋਲਣਾ ਚਾਹੀਦਾ ਹੈ, ਝੂਠ ਨਹੀਂ ਬੋਲਣਾ ਚਾਹੀਦਾ,
SikhNet (Spanish)Y voy a vivir en la Rectitud y en la Verdad, sin relacionarme con la falsedad.
ਜੋ ਗੁਰੁ ਦਸੈ ਵਾਟ; ਮੁਰੀਦਾ ਜੋਲੀਐ ॥੩॥
jo gur dasai vaatt; mureedaa joleeai |3|
Sant Singh KhalsaThe disciple ought to travel the route, pointed out by the Guru. ||3||
Manmohan SinghThe disciple ought to travel by the route, which the Guru points out.
Manmohan Singh (Punjabi)ਚੇਲੇ ਨੂੰ ਉਸ ਰਸਤੇ ਉਤੇ ਟੁਰਨਾ ਚਾਹੀਦਾ ਹੈ, ਜਿਹੜਾ ਗੁਰੂ ਜੀ ਦਰਸਾਉਂਦੇ ਹਨ।
Fareedkot Teekaਜੋ ਗੁਰੂ ਰਸਤਾ ਬਲਤਾਵੇਂ ਉਸੀ ਰਸਤੇ (ਮੁਰੀਦਾ) ਚੇਲੋਂ ਵਾ ਸਿਖੋਂ ਕੋ (ਜੋਲੀਐ) ਚਲਨਾ ਚਾਹੀਏ॥੩॥
Prof. Sahib Singhਜੋ ਰਸਤਾ ਗੁਰੂ ਦੱਸੇ ਉਸ ਰਸਤੇ ਤੇ ਮੁਰੀਦਾਂ ਵਾਂਗ ਤੁਰਨਾ ਚਾਹੀਦਾ ਹੈ ॥੩॥ਪਦ ਅਰਥ ਵਾਟ = ਰਸਤਾ। ਮੁਰੀਦਾ = ਮੁਰੀਦ ਬਣ ਕੇ, ਸਿੱਖ ਬਣ ਕੇ। ਜੋਲੀਐ = ਤੁਰਨਾ ਚਾਹੀਦਾ ਹੈ ॥੩॥
SikhNet (Spanish)Sí, el Sendero que el Guru muestra, el discípulo lo debe seguir. (3)
ਛੈਲ ਲੰਘੰਦੇ ਪਾਰਿ; ਗੋਰੀ ਮਨੁ ਧੀਰਿਆ ॥
chhail langhande paar; goree man dheeriaa |
Sant Singh KhalsaSeeing the youths being carried across, the hearts of the beautiful young soul-brides are encouraged.
Manmohan SinghSeeing the handsome youths ferrying across the heart of the beauteous lady take courage.
Manmohan Singh (Punjabi)ਸੁਨੱਖੇ ਨੱਢੜਿਆ ਨੂੰ ਪਾਰ ਉਤਰਦੇ ਵੇਖ ਕੇ ਸੁੰਦਰ ਮੁਟਿਆਰ ਦਾ ਦਿਲ ਹੌਸਲਾ ਧਾਰ ਲੈਦਾ ਹੈ।
Fareedkot Teeka(ਛੈਲ) ਵਿਰਕਤ ਵਾ ਗ੍ਯਾਨਵਾਨੋਂ ਕੋ ਸੰਸਾਰ ਸਮੁੰਦ੍ਰ ਸੇ ਪਾਰ ਜਾਤੇ ਦੇਖ ਕਰ (ਗੋਰੀ) ਜਗਯਾਸੀ ਕਾ ਮਨ ਧੀਰਜ ਕੋ ਪ੍ਰਾਪਤ ਹੋਤਾ ਹੈ॥
Prof. Sahib Singh(ਕਿਸੇ ਦਰੀਆ ਤੋਂ) ਜੁਆਨਾਂ ਨੂੰ ਪਾਰ ਲੰਘਦਿਆਂ ਵੇਖ ਕੇ (ਕਮਜ਼ੋਰ) ਇਸਤ੍ਰੀ ਦਾ ਮਨ ਭੀ (ਹੌਸਲਾ ਫੜ ਲੈਂਦਾ ਹੈ (ਤੇ ਲੰਘਣ ਦਾ ਹੀਆ ਕਰਦੀ ਹੈ; ਇਸੇ ਤਰ੍ਹਾਂ ਸੰਤ ਜਨਾਂ ਨੂੰ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਦਿਆਂ ਵੇਖ ਕੇ ਕਮਜ਼ੋਰ-ਦਿਲ ਮਨੁੱਖ ਨੂੰ ਭੀ ਹੌਸਲਾ ਪੈ ਜਾਂਦਾ ਹੈ)ਪਦ ਅਰਥ ਛੈਲ = ਬਾਂਕੇ ਜੁਆਨ, ਸੰਤ ਜਨ। ਗੋਰੀ ਮਨੁ = (ਕਮਜ਼ੋਰ) ਇਸਤ੍ਰੀ ਦਾ ਮਨ। ਧੀਰਿਆ = ਹੌਸਲਾ ਫੜਦਾ ਹੈ।
SikhNet (Spanish)Viendo a los jóvenes cruzar el mar de la existencia, la bella Alma joven es confortada,
ਕੰਚਨ ਵੰਨੇ ਪਾਸੇ; ਕਲਵਤਿ ਚੀਰਿਆ ॥੪॥
kanchan vane paase; kalavat cheeriaa |4|
Sant Singh KhalsaThose who side with the glitter of gold, are cut down with a saw. ||4||
Manmohan SinghThey who turn to the side of the glitter of gold are mowed down with a saw.
Manmohan Singh (Punjabi)ਜੋ ਸੋਨੇ ਦੀ ਝਲਕ ਦੇ ਵਲ ਰੁੱਖ ਕਰਦੇ ਹਨ, ਉਹ ਆਰੇ ਨਾਲ ਚੀਰੇ ਜਾਂਦੇ ਹਨ।
Fareedkot Teeka(ਕੰਚਨ) ਮਾਯਾ ਕੇ ਜੋ (ਵੰਨੇ) ਓਰ ਹੂਏ ਹੈਂ ਤਿਨ ਕੇ ਸਰੀਰ ਕੇ (ਪਾਸੇ) ਆਗੇ ਕੇ ਜਮਦੂਤੋਂ ਨੇ (ਕਲਵਤ) ਆਰੇ ਕਰ ਚੀਰਾ ਹੈ ਅਰਥਾਤ ਨਰਕੋਂ ਮੇਂ ਪੜੇ ਹੈਂ॥੪॥
Prof. Sahib Singh(ਤਾਂ ਤੇ ਹੇ ਮਨ! ਤੂੰ ਸੰਤ ਜਨਾਂ ਦੀ ਸੰਗਤਿ ਕਰ! ਵੇਖ) ਜੋ ਮਨੁੱਖ ਨਿਰੇ ਸੋਨੇ ਵਾਲੇ ਪਾਸੇ (ਭਾਵ, ਮਾਇਆ ਜੋੜਨ ਵਲ ਲੱਗ) ਪੈਂਦੇ ਹਨ ਉਹ ਆਰੇ ਨਾਲ ਚੀਰੇ ਜਾਂਦੇ ਹਨ (ਭਾਵ, ਬਹੁਤ ਦੁੱਖੀ ਜੀਵਨ ਬਿਤੀਤ ਕਰਦੇ ਹਨ) ॥੪॥ਪਦ ਅਰਥ ਕੰਚਨ ਵੰਨੇ ਪਾਸੇ = ਜੋ ਧਨ ਪਦਾਰਥ ਵਲ ਲੱਗ ਪਏ। ਕਲਵਤਿ = ਕਲਵੱਤ੍ਰ ਨਾਲ, ਆਰੇ ਨਾਲ ॥੪॥
SikhNet (Spanish)porque los semblantes dorados de quienes no aman al Señor, son partidos en dos. (4)
ਸੇਖ ਹੈਯਾਤੀ ਜਗਿ; ਨ ਕੋਈ ਥਿਰੁ ਰਹਿਆ ॥
sekh haiyaatee jag; na koee thir rahiaa |
Sant Singh KhalsaO Shaykh, no one's life is permanent in this world.
Manmohan SinghO Sheikh, no one's life remains permanent in this world.
Manmohan Singh (Punjabi)ਹੇ ਸ਼ੇਖ ਕਿਸੇ ਇਨਸਾਨ ਦੀ ਜਿੰਦੜੀ ਭੀ ਇਸ ਜਹਾਨ ਅੰਦਰ ਮੁਸਤਕਿਲ ਨਹੀਂ ਰਹਿੰਦੀ।
Fareedkot Teekaਸੇਖ ਜੀ ਕਹਤੇ ਹੈਂ: ਕੋਈ ਭੀ (ਹੈਯਾਤੀ) ਅਮਰ ਹੋ ਕਰ ਸੰਸਾਰ ਮੇਂ ਥਿਰ ਨਹੀਂ ਰਹਾ॥
Prof. Sahib Singhਹੇ ਸ਼ੇਖ਼ ਫ਼ਰੀਦ! ਜਗਤ ਵਿਚ ਕੋਈ ਸਦਾ ਲਈ ਉਮਰ ਨਹੀਂ ਭੋਗ ਸਕਿਆ।ਪਦ ਅਰਥ ਸੇਖ = ਹੇ ਸ਼ੇਖ਼ ਫ਼ਰੀਦ! ਹੈਯਾਤੀ = ਉਮਰ। ਜਗਿ = ਜਗਤ ਵਿਚ। ਥਿਰੁ = ਸਦਾ ਕਾਇਮ।
SikhNet (Spanish)Oh Sheikh, nadie vive para siempre en el mundo,
ਜਿਸੁ ਆਸਣਿ ਹਮ ਬੈਠੇ; ਕੇਤੇ ਬੈਸਿ ਗਇਆ ॥੫॥
jis aasan ham baitthe; kete bais geaa |5|
Sant Singh KhalsaThat seat, upon which we now sit - many others sat on it and have since departed. ||5||
Manmohan SinghThe seat, whereon we sit now, good many did sit on it and have departed.
Manmohan Singh (Punjabi)ਜਿਹੜੀ ਜਗ੍ਹਾ ਤੇ ਅਸੀਂ ਹੁਣ ਬੈਠੇ ਹਾਂ ਅਨੇਕਾ ਹੀ ਇਸ ਉਤੇ ਬਹਿ ਕੇ ਟੁਰ ਗਏ ਹਨ।
Fareedkot Teekaਜਿਸ (ਆਸਣਿ) ਸਥਾਨ, ਭਾਵ ਪ੍ਰਿਥਵੀ ਪਰ ਹਮ ਬੈਠੇ ਹੈਂ, ਤਿਸ ਆਸਣ ਪਰ ਕਿਤਨੇ ਹੀ ਜੀਓਂ ਕਾ ਸਮਦਾਇ ਆਗੇ ਬੈਠ ਕਰ ਚਲਾ ਗਿਆ ਹੈ॥੫॥☬ਅਵਸ੍ਯ ਮਰਨ ਮੇਂ ਦ੍ਰਿਸਟਾਂਤ ਕਹਤੇ ਹੈਂ:
Prof. Sahib Singh(ਵੇਖ!) ਜਿਸ (ਧਰਤੀ ਦੇ ਇਸ) ਥਾਂ ਤੇ ਅਸੀਂ (ਹੁਣ) ਬੈਠੇ ਹਾਂ (ਇਸ ਧਰਤੀ ਉੱਤੇ) ਕਈ ਬਹਿ ਕੇ ਚਲੇ ਗਏ ॥੫॥ਪਦ ਅਰਥ ਆਸਣਿ = ਥਾਂ ਤੇ। ਕੇਤੇ = ਕਈ। ਬੈਸਿ ਗਇਆ = ਬਹਿ ਕੇ ਚਲੇ ਗਏ ਹਨ ॥੫॥
SikhNet (Spanish)pues el lugar que ahora ocupo, pudo haber sido ocupado antes. (5)
ਕਤਿਕ ਕੂੰਜਾਂ, ਚੇਤਿ ਡਉ; ਸਾਵਣਿ ਬਿਜੁਲੀਆਂ ॥
katik koonjaan, chet ddau; saavan bijuleean |
Sant Singh KhalsaAs the swallows appear in the month of Katik, forest fires in the month of Chayt, and lightning in Saawan,
Manmohan SinghAs swallows appear in the month of Katik forest fires in Chet and lightning in Sawan,
Manmohan Singh (Punjabi)ਜਿਸ ਤਰ੍ਹਾਂ ਕੱਤੇ ਵਿੱਚ ਕੁਲੰਗ ਚੇਤ ਵਿੱਚ ਜੰਗਲ ਦੀਆਂ ਅੱਗਾਂ ਅਤੇ ਸਾਉਣ ਵਿੱਚ ਬਿਜਲੀ ਦਿਸਦੀ ਹੈ,
Fareedkot Teekaਕਾਤਿਕ ਮੇਂ ਜੈਸੇ ਕੂੰਜਾਂ ਅਵਸ੍ਯ ਆਵਤੀ ਹੈਂ, ਚੇਤ ਕੇ ਮਹੀਨੇ ਮੇਂ ਜੰਗਲੋਂ ਮੇਂ ਆਗ ਲਗਤੀ ਹੈ, ਸਾਵਨ ਮੇਂ ਬਿਜਲੀਆਂ ਚਮਕਤੀ ਹੈਂ॥
Prof. Sahib Singhਕੱਤਕ ਦੇ ਮਹੀਨੇ ਕੂੰਜਾਂ (ਆਉਂਦੀਆਂ ਹਨ); ਚੇਤਰ ਵਿਚ ਜੰਗਲਾਂ ਨੂੰ ਅੱਗ (ਲੱਗ ਪੈਂਦੀ ਹੈ), ਸਾਉਣ ਵਿਚ ਬਿਜਲੀਆਂ (ਚਮਕਦੀਆਂ ਹਨ),ਪਦ ਅਰਥ ਚੇਤਿ = ਚੇਤਰ (ਦੇ ਮਹੀਨੇ) ਵਿਚ। ਡਉ = ਜੰਗਲ ਦੀ ਅੱਗ। ਸਾਵਣਿ = ਸਾਵਣ ਦੇ ਮਹੀਨੇ ਵਿਚ।
SikhNet (Spanish)Así como las golondrinas vuelan en el mes de Katik, así como la jungla se incendia en el mes de Chayt, así como los relámpagos
ਸੀਆਲੇ ਸੋਹੰਦੀਆਂ; ਪਿਰ ਗਲਿ ਬਾਹੜੀਆਂ ॥੬॥
seeaale sohandeean; pir gal baaharreean |6|
Sant Singh Khalsaand as the bride's arms adorn her husband's neck in winter;||6||
Manmohan Singhas brides arms adorn her groom's neck in winter,
Manmohan Singh (Punjabi)ਜਿਸ ਤਰ੍ਹਾਂ ਪਤਨੀ ਦੀਆਂ ਬਾਹਾ ਸਿਆਲ ਵਿੱਚ ਪਤੀ ਦੀ ਗਰਦਨ ਨੂੰ ਸ਼ਿੰਗਾਰਦੀਆਂ ਹਨ।
Fareedkot Teekaਸ੍ਯਾਲ ਮੇਂ ਇਸਤ੍ਰੀਓਂ ਕੀਆਂ ਬਾਹਾਂ ਪਤਿ ਕੇ ਗਲ ਮੇਂ ਪੜੀ ਹੂਈ ਸੋਭਾਇਮਾਨ ਹੋਤੀ ਹੈਂ, ਭਾਵ ਯਹ ਅਪਨੇ ਸਮ੍ਯ ਮੇਂ ਅਵਸ੍ਯ ਮਰਨਾ ਹੋਤਾ ਹੈ॥੬॥
Prof. Sahib Singhਸਿਆਲ ਵਿਚ (ਇਸਤ੍ਰੀਆਂ ਦੀਆਂ) ਸੁਹਣੀਆਂ ਬਾਹਾਂ (ਆਪਣੇ) ਖਸਮਾਂ ਦੇ ਗਲ ਵਿਚ ਸੋਭਦੀਆਂ ਹਨ ॥੬॥ਪਦ ਅਰਥ ਸੋਹੰਦੀਆਂ = ਸੋਹਣੀਆਂ ਲੱਗਦੀਆਂ ਹਨ। ਪਿਰ ਗਲਿ = ਪਤੀ ਦੇ ਗਲ ਵਿਚ। ਬਾਹੜੀਆਂ = ਸੋਹਣੀਆਂ ਬਾਹਾਂ ॥੬॥
SikhNet (Spanish)se escuchan en el mes de Sawan y los brazos amorosos de la esposa adornan el cuello de su esposo en el invierno. (6)
ਚਲੇ ਚਲਣਹਾਰ; ਵਿਚਾਰਾ ਲੇਇ ਮਨੋ ॥
chale chalanahaar; vichaaraa lee mano |
Sant Singh KhalsaJust so, the transitory human bodies pass away. Reflect upon this in your mind.
Manmohan SinghSo do the transitory human bodies pass away. Reflect thou on this in thy mind.
Manmohan Singh (Punjabi)ਉਸੇ ਤਰ੍ਹਾਂ ਹੀ ਟੁਰ ਜਾਣ ਵਾਲੀਆਂ ਮਨੁੱਖੀ ਦੇਹਾ ਟੁਰ ਵੰਞਣਗੀਆਂ। ਆਪਣੇ ਚਿੱਤ ਅੰਦਰ ਤੂੰ ਇਸ ਨੂੰ ਸੋਚ ਸਮਝ ਲੈ।
Fareedkot Teekaਇਸ ਬਾਤ ਕੋ ਅਪਨੇ ਮਨ ਮੇਂ ਭਲੀ ਭਾਂਤਿ ਬਿਚਾਰ ਕਰ ਲੋ ਸਭ ਜੀਵ ਚਲੇ ਜਾਨੇ ਵਾਲੇ ਜੋ ਹੈਂ, ਸੋ ਚਲੇ ਜਾਤੇ ਹੈਂ॥
Prof. Sahib Singh(ਇਸੇ ਤਰ੍ਹਾਂ ਜਗਤ ਦੀ ਸਾਰੀ ਕਾਰ ਆਪੋ ਆਪਣੇ ਸਮੇ ਸਿਰ ਹੋ ਕੇ ਤੁਰੀ ਜਾ ਰਹੀ ਹੈ; ਜਗਤ ਤੋਂ) ਤੁਰ ਜਾਣ ਵਾਲੇ ਜੀਵ (ਆਪੋ ਆਪਣਾ ਸਮਾ ਲੰਘਾ ਕੇ) ਤੁਰੇ ਜਾ ਰਹੇ ਹਨ; ਹੇ ਮਨ! ਵਿਚਾਰ ਕੇ ਵੇਖ,ਪਦ ਅਰਥ ਚਲੇ = ਤੁਰੇ ਜਾ ਰਹੇ ਹਨ। ਚਲਣਹਾਰ = ਨਾਸਵੰਤ ਜੀਵ।
SikhNet (Spanish)De la misma forma los transitorios cuerpos humanos vienen y van,
ਗੰਢੇਦਿਆਂ ਛਿਅ ਮਾਹ; ਤੁੜੰਦਿਆ ਹਿਕੁ ਖਿਨੋ ॥੭॥
gandtediaan chhia maah; turrandiaa hik khino |7|
Sant Singh KhalsaIt takes six months to form the body, but it breaks in an instant. ||7||
Manmohan SinghThe mortal takes six months to form and one trice to break-up.
Manmohan Singh (Punjabi)ਪ੍ਰਾਣੀ ਬਣਨ ਲਈ ਛੈ ਮਹੀਨੇ ਲੈਦਾ ਹੈ ਅਤੇ ਫੁੱਟਣ ਲਈ ਇਕ ਫੌਰਾ ਹੀ।
Fareedkot Teekaਦੇਖੋ ਜਬ ਯਹ ਪਿੰਡ ਮਾਤਾ ਕੇ ਗਰਭ ਮੇਂ ਬਨਤਾ ਹੈ ਤਬ ੬ ਮਹੀਨੇ ਇਸ ਕੋ (ਗੰਢੇਦਿਆਂ) ਬਨਾਉਤੇ ਲਗਤੇ ਹੈਂ, (ਤੁੜੰਦਿਆ) ਤੋੜ ਦੇਨੇ ਮੇਂ ਇਕ ਖ੍ਯਣ ਲਗਤਾ ਹੈ, ਭਾਵ ਏਹ ਕਿ ਐਸੇ ਸਰੀਰ ਕਾ ਕਿਆ ਭਰੋਸਾ ਹੈ, ਤਾਂ ਤੇ ਕਿਆ ਮੋਹ ਕਰਨਾ ਹੈ॥੭॥
Prof. Sahib Singhਜਿਸ ਸਰੀਰ ਦੇ ਬਣਨ ਵਿਚ ਛੇ ਮਹੀਨੇ ਲੱਗਦੇ ਹਨ ਉਸ ਦੇ ਨਾਸ ਹੁੰਦਿਆਂ ਇਕ ਪਲ ਹੀ ਲੱਗਦਾ ਹੈ ॥੭॥ਪਦ ਅਰਥ ਛਿਅ ਮਾਹ = ਛੇ ਮਹੀਨੇ। ਹਿਕੁ ਖਿਨੋ = ਇਕ ਪਲ ॥੭॥
SikhNet (Spanish)medita en esto, toma seis meses formar el cuerpo, pero se destruye en un instante. (7)
ਜਿਮੀ ਪੁਛੈ ਅਸਮਾਨ; ਫਰੀਦਾ ਖੇਵਟ ਕਿੰਨਿ ਗਏ ॥
jimee puchhai asamaan; fareedaa khevatt kin ge |
Sant Singh KhalsaO Fareed, the earth asks the sky, "Where have the boatmen gone?"
Manmohan SinghFarid:- The earth asks the sky "where have the boatmen gone away?"
Manmohan Singh (Punjabi)ਫਰੀਦ:- ਧਰਤੀ ਅਕਾਸ਼ ਨੂੰ ਪੁੱਛਦੀ ਹੈ, "ਮਲਾਹ ਕਿੱਧਰ ਨੂੰ ਚਲੇ ਗਏ ਹਨ?।"
Fareedkot Teekaਫਰੀਦ ਜੀ ਕਹਤੇ ਹੈਂ: ਇਤਨਾ ਸੁਨ ਕਰ ਕੇ (ਜਿਮੀ) ਪ੍ਰਥਵੀ ਸਮਾਨ ਧੀਰਜ ਵਾਲਾ ਜਗ੍ਯਾਸੀ ਆਕਾਸ ਸਮ ਨਿਰਲੇਪ ਗੁਰੋਂ ਕੋ ਪੂਛਤਾ ਭ੍ਯਾ ਕਿ ਜੋ ਬਡੇ ਬਡੇ ਪ੍ਰਿਥਵੀ ਮੇਂ ਸੰਸਾਰ ਕੇ ਕਾਰਜ ਸਾਧਨ ਕਰਨ ਮੇਂ ਤਤਪਰ ਪ੍ਰਿਥੂ ਆਦਕੋਂ ਵਤ ਮਲਾਹ ਥੇ, ਸੋ ਕਹਾਂ ਗਏ॥☬ਉੱਤ੍ਰ:
Prof. Sahib Singhਹੇ ਫ਼ਰੀਦ! ਇਸ ਗੱਲ ਦੇ ਜ਼ਿਮੀਂ ਅਸਮਾਨ ਗਵਾਹ ਹਨ ਕਿ ਬੇਅੰਤ ਉਹ ਬੰਦੇ ਇਥੋਂ ਚਲੇ ਗਏ ਜਿਹੜੇ ਆਪਣੇ ਆਪ ਨੂੰ ਵੱਡੇ ਆਗੂ ਅਖਵਾਉਂਦੇ ਸਨ।ਪਦ ਅਰਥ ਖੇਵਟ = ਮੱਲਾਹ, ਵੱਡੇ ਵੱਡੇ ਆਗੂ। ਕਿੰਨਿ = ਕਿੰਨੇ, ਕਿਤਨੇ ਕੁ। ਗਏ = ਲੰਘ ਗਏ ਹਨ।
SikhNet (Spanish)La tierra le pregunta al cielo, ¿Cuántos líderes han pasado, cuántos líderes han muerto?
ਜਾਲਣ ਗੋਰਾਂ ਨਾਲਿ; ਉਲਾਮੇ ਜੀਅ ਸਹੇ ॥੮॥੨॥
jaalan goraan naal; ulaame jeea sahe |8|2|
Sant Singh KhalsaSome have been cremated, and some lie in their graves; their souls are suffering rebukes. ||8||2||
Manmohan SinghSome are burnt and some are inside the graves and their souls are suffering reproaches.
Manmohan Singh (Punjabi)ਕਈ ਸੜ ਗਏ ਹਨ ਤੇ ਕਈ ਕਬਰਾ ਵਿੱਚ ਹਨ, ਉਨ੍ਹਾਂ ਦੀਆਂ ਰੂਹਾਂ ਝਿੜਕਾ ਸਹਾਰ ਰਹੀਆਂ ਹਨ।
Fareedkot Teekaਹੇ ਭਾਈ! ਦੇਹ ਤਿਆਗ ਕਰ ਰੂਹਾਂ ਕਬਰਾਂ ਕੇ ਸਾਥ ਸਮਾਂ ਬਤੀਤ ਕਰਤੀ ਹੈਂ, ਫਿਰ ਕਿਆਮਤ ਕੇ ਸਮੇਂ ਜੀਵ ਅਪਨੇ ਅਪਨੇ ਕਰਮੋਂ ਅਨੁਸਾਰ ਪ੍ਰਲੋਕ ਮੇਂ ਉਲਾਮੇ ਸਹਾਰੇਂਗੇ। ਮੁਸਲਮਾਨੋਂ ਕੇ ਮਤਿ ਮੇਂ ਕਿਆਮਤ ਅਰਥਾਤ ਪਰਲੋ ਕੇ ਸਮ੍ਯ ਹਿਸਾਬ ਦੇਣਾ ਲਿਖਾ ਹੈ। ਵਾ ਹਿੰਦੂ ਤੋ ਚਿਖਾ ਮੇਂ ਸਰੀਰ ਕੋ ਜਲਾਇ ਦੇਤੇ ਹੈਂ ਔਰ ਮੁਸਲਮਾਨ ਗੋਰਾਂ ਨਾਲ ਮਿਲਾਇ ਦੇਤੇ ਹੈਂ ਔਰ ਪ੍ਰਲੋਕ ਮੇਂ ਦੋਨੋਂ ਕਾ ਜੀਉ ਉਲਾਮੇ ਸਹਾਰਤਾ ਹੈ। ਅਰ ਪੁੰਨਵਾਨ ਉਤਮ ਪਦ ਕੋ ਪ੍ਰਾਪਤ ਹੋਤਾ ਹੈ, ਭਾਵ ਏਹ ਕਿ ਨਾਮ ਜਪ ਕਰ ਐਸੇ ਪਦ ਕੋ ਪ੍ਰਾਪਤ ਹੋਹੁ ਜੋ ਪ੍ਰਲੋਕ ਮੇਂ ਤਾਨਾ ਨ ਮਿਲੈ ਆਦਰ ਮਿਲੈ। ਮਰਨਾ ਔਰ ਵਹਾਂ ਜਾਨਾ ਤੋ ਅਵਸ੍ਯ ਹੈ॥੮॥੨॥☬ਸਨਮੁਖਿ ਬੇਨਤੀ:
Prof. Sahib Singhਸਰੀਰ ਤਾਂ ਕਬਰਾਂ ਵਿਚ ਗਲ ਜਾਂਦੇ ਹਨ, (ਪਰ ਕੀਤੇ ਕਰਮਾਂ ਦੇ) ਔਖ-ਸੌਖ ਜਿੰਦ ਸਹਾਰਦੀ ਹੈ ॥੮॥੨॥ਪਦ ਅਰਥ ਜਾਲਣ = ਦੁੱਖ ਸਹਾਰਨੇ। ਗੋਰਾਂ ਨਾਲਿ = ਕਬਰਾਂ ਨਾਲ। ਜੀਅ = ਜਿੰਦ, ਜੀਵ ॥੮॥੨॥
SikhNet (Spanish)El cielo responde, muchos de ellos se están pudriendo en sus tumbas mientras sus Almas sufren reprimenda en la oscuridad. (8‑2)