ਬਿਖਿਅਨ ਸਿਉ ਕਾਹੇ ਰਚਿਓ; ਨਿਮਖ. ਨ ਹੋਹਿ ਉਦਾਸੁ ॥
bikhian siau kaahe rachio; nimakh. na hohi udaas |
Sant Singh KhalsaWhy are you engrossed in sin and corruption? You are not detached, even for a moment!
Manmohan SinghWhy are thou engrossed in the deadly sins and becomes not detached even for a moment?
Manmohan Singh (Punjabi)ਤੂੰ ਪ੍ਰਾਣ-ਨਾਸ਼ਕ ਪਾਪਾਂ ਅੰਦਰ ਕਿਉਂ ਖਚਤ ਹੋਇਆ ਹੋਇਆ ਹੈ ਅਤੇ ਇਕ ਮੁਹਤ ਭਰ ਲਈ ਭੀ ਤੂੰ ਉਪਰਾਮ ਨਹੀਂ ਹੁੰਦਾ।
Fareedkot Teekaਹੇ ਮਨ! ਬਿਖ੍ਯੋਂ ਮੇਂ ਕਿਉਂ (ਰਚਿਓ) ਪ੍ਰੇਮ ਕਰ ਰਹਾ ਹੈਂ, ਨਿਮਖ ਮਾਤ੍ਰ ਭੀ ਤਿਨ ਬਿਖ੍ਯੋਂ ਸੇ ਉਦਾਸ ਨਹੀਂ ਹੋਤਾ ਹੈਂ?
Prof. Sahib Singhਤੂੰ ਵਿਸ਼ਿਆਂ ਨਾਲ ਕਿਉਂ (ਇਤਨਾ) ਮਸਤ ਰਹਿੰਦਾ ਹੈਂ? ਤੂੰ ਅੱਖ ਝਮਕਣ ਜਿਤਨੇ ਸਮੇ ਲਈ ਭੀ ਵਿਸ਼ਿਆਂ ਤੋਂ ਚਿੱਤ ਨਹੀਂ ਹਟਾਂਦਾ।
ਪਦ ਅਰਥ ਬਿਖਿਅਨ ਸਿਉ = ਵਿਸ਼ਿਆਂ ਨਾਲ। ਕਾਹੇ = ਕਿਉਂ? ਨਿਮਖ = (निमेष) ਅੱਖ ਝਮਕਣ ਜਿਤਨੇ ਸਮੇ ਲਈ। ਨ ਹੋਹਿ = ਨ ਹੋਹਿਂ, ਤੂੰ ਨਹੀਂ ਹੁੰਦਾ। ਉਦਾਸੁ = ਉਪਰਾਮ।
SikhNet (Spanish)¿Por qué te involucras en el error y la corrupción?, no te desprendes de tus apegos ni por un instante.
ਕਹੁ ਨਾਨਕ. ਭਜੁ ਹਰਿ ਮਨਾ; ਪਰੈ ਨ. ਜਮ ਕੀ ਫਾਸ ॥੨॥
kahu naanak. bhaj har manaa; parai na. jam kee faas |2|
Sant Singh KhalsaSays Nanak, meditate, vibrate upon the Lord, and you shall not be caught in the noose of death. ||2||
Manmohan SinghSay Nanak, contemplate thou thy God, O man, that death's noose may fall on thee not.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਆਪਣੇ ਹਰੀ ਦਾ ਭਜਨ ਕਰ, ਹੇ ਬੰਦੇ! ਤਾਂ ਜੋ ਮੌਤ ਦੀ ਫਾਹੀ ਤੈਨੂੰ ਨਾਂ ਪਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਬ ਭੀ ਹਰਿ ਕਾ ਭਜਨ ਕਰ ਜੋ ਜਮ ਕੀ ਫਾਂਸੀ ਤੇਰੇ ਗਲ ਮੇਂ ਨ ਪਵੇਗੀ॥੨॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ। (ਭਜਨ ਦੀ ਬਰਕਤਿ ਨਾਲ) ਜਮਾਂ ਦੀ ਫਾਹੀ (ਗਲ ਵਿਚ) ਨਹੀਂ ਪੈਂਦੀ ॥੨॥
ਪਦ ਅਰਥ ਪਰੈ ਨ = ਨਹੀਂ ਪੈਂਦੀ। ਫਾਸ = ਫਾਹੀ ॥੨॥
SikhNet (Spanish)Dice Nanak, medita vibrando en el Señor y no serás atrapado en el dogal de la muerte. (2)