ਤਰਨਾਪੋ. ਇਉ ਹੀ ਗਇਓ; ਲੀਓ ਜਰਾ ਤਨੁ ਜੀਤਿ ॥
taranaapo. iau hee geo; leeo jaraa tan jeet |
Sant Singh KhalsaYour youth has passed away like this, and old age has overtaken your body.
Manmohan SinghThey youth has passed away in vain and old age has overcome thy body.
Manmohan Singh (Punjabi)ਤੇਰੀ ਜੁਆਨੀ ਐਵੇ ਹੀ ਬੀਤ ਗਈ ਹੈ ਅਤੇ ਬੁਢੇਪੇ ਲੇ ਤੇਰੇ ਸਰੀਰ ਉਤੇ ਕਬਜਾ ਕਰ ਲਿਆ ਹੈ।
Fareedkot Teekaਹੇ ਮਨ! (ਤਰਨਾਪੋ) ਜੁਬਾ ਅਵਸਥਾ ਕਾ ਸਮਾਂ ਤਾ ਯੌਂਹੀ ਬਿਅਰਥ ਬਿਖ੍ਯੋਂ ਮੇਂ ਚਲਾ ਗਿਆ ਔਰ ਅਬ ਬੁਢੇਪੇ ਨੇ ਸਭ ਇੰਦ੍ਰਿਯੋਂ ਕੌ ਜੀਤ ਲੀਆ॥
Prof. Sahib Singh(ਤੇਰੀ) ਜੁਆਨੀ ਬੇ-ਪਰਵਾਹੀ ਵਿਚ ਹੀ ਲੰਘ ਗਈ, (ਹੁਣ) ਬੁਢੇਪੇ ਨੇ ਤੇਰੇ ਸਰੀਰ ਨੂੰ ਜਿੱਤ ਲਿਆ ਹੈ।
ਪਦ ਅਰਥ ਤਰਨਾਮੋ = ਜੁਆਨੀ (तरुण = ਜੁਆਨ)। ਇਉ ਹੀ = ਇਉਂ ਹੀ, ਬੇ-ਪਰਵਾਹੀ ਵਿਚ। ਜਰਾ = ਬੁਢੇਪਾ। ਜੀਤਿ ਲੀਓ = ਜਿੱਤ ਲਿਆ।
SikhNet (Spanish)Tu juventud ha pasado y la vejez te ha sobrecogido,
ਕਹੁ ਨਾਨਕ. ਭਜੁ ਹਰਿ ਮਨਾ; ਅਉਧ ਜਾਤੁ ਹੈ ਬੀਤਿ ॥੩॥
kahu naanak. bhaj har manaa; aaudh jaat hai beet |3|
Sant Singh KhalsaSays Nanak, meditate, vibrate upon the Lord; your life is fleeting away! ||3||
Manmohan SinghSays Nanak, dwell thou on thy God, O man, thy life is fleeting away.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ ਤੂੰ ਆਪਣੇ ਹਰੀ ਦਾ ਚਿੰਤਨ ਕਰ, ਹੇ ਬੰਦੇ! ਤੇਰੀ ਜਿੰਦਗੀ ਭੱਜੀ ਜਾ ਰਹੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਬ ਯਿਹ ਬੁਢੇਪੇ ਕੀ ਅਵਧ ਭੀ ਬੀਤੀ ਜਾਤੀ ਹੈ, ਤਾਂ ਤੇ ਹਰਿ ਕਾ ਭਜਨ ਕਰ॥੩॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ। ਉਮਰ ਲੰਘਦੀ ਜਾ ਰਹੀ ਹੈ ॥੩॥
ਪਦ ਅਰਥ ਅਉਧ = ਉਮਰ। ਜਾਤ ਹੈ ਬੀਤਿ = ਗੁਜ਼ਰਦੀ ਜਾ ਰਹੀ ਹੈ ॥੩॥
SikhNet (Spanish)dice Nanak, medita, pues tu vida está llegando a su fin. (3)