ਬਸੰਤੁ ਮਹਲਾ ੩ ॥
basant mahalaa 3 |
Sant Singh KhalsaBasant, Third Mehl:
Manmohan SinghBasant 3rd Guru.
Manmohan Singh (Punjabi)ਬਸੰਤ ਤੀਜੀ ਪਾਤਿਸ਼ਾਹੀ।
SikhNet (Spanish)Basant Mejl Guru Amar Das, Tercer Canal Divino.
ਤਿਨੑ ਬਸੰਤੁ; ਜੋ ਹਰਿ ਗੁਣ ਗਾਇ ॥
tina basant; jo har gun gaae |
Sant Singh KhalsaThey alone are in the spring season, who sing the Glorious Praises of the Lord.
Manmohan SinghFor them alone is the spring season, who hymn the God's praise.
Manmohan Singh (Punjabi)ਕੇਵਲ ਉਹਨਾਂ ਲਈ ਹੀ ਬਹਾਰ ਰੁੱਤ ਹੈ ਜੋ ਵਾਹਿਗੁਰੂ ਦੀ ਮਹਿਮਾ ਗਾਇਨ ਕਰਦੇ ਹਨ।
Fareedkot Teekaਅਨੰਦ ਤਿਨੋਂ ਕੋ ਹੈ, ਜੋ ਹਰੀ ਕੇ ਗੁਣੋਂ ਕੋ ਗਾਵਤੇ ਹੈਂ॥
Prof. Sahib Singhਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਉਹਨਾਂ ਦੇ ਅੰਦਰ ਆਤਮਕ ਖਿੜਾਉ ਬਣਿਆ ਰਹਿੰਦਾ ਹੈ।ਪਦ ਅਰਥ ਬਸੰਤੁ = ਆਤਮਕ ਖਿੜਾਉ। ਜੋ = ਜਿਹੜਾ ਜਿਹੜਾ ਮਨੁੱਖ {ਇਕ-ਵਚਨ}। ਗਾਇ = ਗਾਂਦਾ ਹੈ {ਇਕ-ਵਚਨ}।
SikhNet (Spanish)Sólo hay Primavera para aquél que canta las Alabanzas del Señor,
ਪੂਰੈ ਭਾਗਿ; ਹਰਿ ਭਗਤਿ ਕਰਾਇ ॥੧॥
poorai bhaag; har bhagat karaae |1|
Sant Singh KhalsaThey come to worship the Lord with devotion, through their perfect destiny. ||1||
Manmohan SinghThrough perfect good fortune God's devotional-worship is performed.
Manmohan Singh (Punjabi)ਪੂਰਨ ਚੰਗੇ ਨਸੀਬਾਂ ਰਾਹੀਂ ਵਾਹਿਗੁਰੂ ਦੀ ਪ੍ਰੇਮ ਮਈ ਉਪਾਸ਼ਨਾ ਕੀਤੀ ਜਾਂਦੀ ਹੈ।
Fareedkot Teekaਪੂਰੇ ਭਾਗਿ ਹੀ ਤਿਨੋਂ ਸੇ ਹਰੀ ਕੀ ਭਗਤੀ ਕਰਾਵਤੇ ਹੈਂ॥੧॥
Prof. Sahib Singh(ਪਰ ਜੀਵ ਦੇ ਵੱਸ ਦੀ ਗੱਲ ਨਹੀਂ ਹੈ) ਵੱਡੀ ਕਿਸਮਤ ਨਾਲ ਪਰਮਾਤਮਾ (ਆਪ ਹੀ ਜੀਵ ਪਾਸੋਂ) ਭਗਤੀ ਕਰਾਂਦਾ ਹੈ ॥੧॥ਪਦ ਅਰਥ ਪੂਰੈ ਭਾਗਿ = ਵੱਡੀ ਕਿਸਮਤ ਨਾਲ। ਕਰਾਇ = ਕਰਾਂਦਾ ਹੈ ॥੧॥
SikhNet (Spanish)sí ese ser dedica su vida al Señor y su Destino despierta. (1)
ਇਸੁ ਮਨ ਕਉ; ਬਸੰਤ ਕੀ ਲਗੈ. ਨ ਸੋਇ ॥
eis man kau; basant kee lagai. na soe |
Sant Singh KhalsaThis mind is not even touched by spring.
Manmohan SinghThis mind has no intelligence of the Divine bliss.
Manmohan Singh (Punjabi)ਇਸ ਮਨੂਏ ਨੂੰ ਈਸ਼ਵਰੀ ਅਨੰਦ ਦੀ ਖਬਰ ਤੱਕ ਨਹੀਂ।
Fareedkot Teekaਭਗਤੀ ਸੇ ਬਿਨਾਂ ਇਸ ਮਨ ਕੋ (ਬਸੰਤੁ) ਅਨੰਦ ਕੀ ਖਬਰ ਨਹੀਂ ਲਾਗਤੀ॥
Prof. Sahib Singh(ਉਸ ਮਨੁੱਖ ਦੇ) ਇਸ ਮਨ ਨੂੰ ਆਤਮਕ ਖਿੜਾਉ ਦੀ ਛੁਹ ਹਾਸਲ ਨਹੀਂ ਹੁੰਦੀ,
SikhNet (Spanish)A la mente de los arrogantes Manmukjs nunca llega la noticia de la Primavera,
ਇਹੁ ਮਨੁ ਜਲਿਆ; ਦੂਜੈ ਦੋਇ ॥੧॥ ਰਹਾਉ ॥
eihu man jaliaa; doojai doe |1| rahaau |
Sant Singh KhalsaThis mind is burnt by duality and double-mindedness. ||1||Pause||
Manmohan SinghThis mind is burnt by double mindedness and duality. Pause.
Manmohan Singh (Punjabi)ਇਸ ਮਨੂਏ ਨੂੰ ਦੁਚਿਤੇਪਣ ਅਤੇ ਦਵੈਤ ਭਾਵ ਨੇ ਸਾੜ ਸੁੱਟਿਆ ਹੈ। ਠਹਿਰਾਉ।
Fareedkot Teekaਕ੍ਯੋਂਕਿ ਇਹ ਮਨੁ ਦ੍ਵੈਤ ਭਾਵ ਮੇਂ ਜਲਾ ਹੂਆ (ਦੋਇ) ਦੁਖ ਸੁਖ ਕਾ ਭਾਗੀ ਰਹਿਤਾ ਹੈ॥੧॥ ਰਹਾਉ ॥
Prof. Sahib Singh(ਜਿਸ ਮਨੁੱਖ ਦਾ) ਇਹ ਮਨ ਮਾਇਆ ਦੇ ਮੋਹ ਵਿਚ (ਫਸ ਕੇ) ਮੇਰ-ਤੇਰ ਵਿਚ (ਫਸ ਕੇ) ਆਤਮਕ ਮੌਤ ਸਹੇੜ ਲੈਂਦਾ ਹੈ ॥੧॥ ਰਹਾਉ ॥
SikhNet (Spanish)pues su mente es consumida por la idea del otro. (1-Pausa)
ਇਹੁ ਮਨੁ ਧੰਧੈ ਬਾਂਧਾ; ਕਰਮ ਕਮਾਇ ॥
eihu man dhandhai baandhaa; karam kamaae |
Sant Singh KhalsaThis mind is entangled in worldly affairs, creating more and more karma.
Manmohan SinghInvolved in worldly affairs, this mind does evil deeds.
Manmohan Singh (Punjabi)ਸੰਸਾਰੀ ਵਿਹਾਰਾਂ ਅੰਦਰ ਜਕੜਿਆ ਹੋਇਆ ਇਹ ਮਨੂਆ ਮੰਦੇ ਅਮਲ ਕਰਦਾ ਹੈ।
Fareedkot Teekaਇਹੁ ਮਨੁ ਧੰਧੋਂ ਮੇਂ ਬਾਂਧਾ ਹੂਆ ਕਰਮੋਂ ਕੋ ਕਮਾਵਤਾ ਹੈ॥
Prof. Sahib Singhਜਿਸ ਮਨੁੱਖ ਦਾ ਇਹ ਮਨ ਮਾਇਆ ਦੇ ਧੰਧੇ ਵਿਚ ਬੱਝਾ ਰਹਿੰਦਾ ਹੈ,ਪਦ ਅਰਥ ਧੰਧੈ = ਧੰਧੇ ਵਿਚ। ਬਾਂਧਾ = ਬੱਝਾ ਹੋਇਆ।
SikhNet (Spanish)Esta mente se ata y se involucra, y actúa de tal forma que se mantiene para siempre amarrada,
ਮਾਇਆ ਮੂਠਾ; ਸਦਾ ਬਿਲਲਾਇ ॥੨॥
maaeaa mootthaa; sadaa bilalaae |2|
Sant Singh KhalsaEnchanted by Maya, it cries out in suffering forever. ||2||
Manmohan SinghBeguiled by mammon, it ever bewails.
Manmohan Singh (Punjabi)ਮੋਹਨੀ ਦਾ ਠੱਗਿਆ ਹੋਇਆ, ਇਹ ਹਮੇਸ਼ਾਂ ਵਿਰਲਾਪ ਕਰਦਾ ਹੈ।
Fareedkot Teekaਮਾਇਆ ਕਾ ਮੂਠਾ ਹੂਆ ਸਦੀਵ ਬਿਲਪਤਾ ਹੈ ਅਰਥਾਤ ਦੁਖੀ ਹੋ ਕਰ ਰੋਤਾ ਹੈ॥੨॥
Prof. Sahib Singh(ਤੇ ਇਸ ਹਾਲਤ ਵਿਚ ਟਿਕਿਆ ਰਹਿ ਕੇ) ਕਰਮ ਕਮਾਂਦਾ ਹੈ, ਮਾਇਆ (ਦਾ ਮੋਹ) ਉਸ ਦੇ ਆਤਮਕ ਜੀਵਨ ਨੂੰ ਲੁੱਟ ਲੈਂਦਾ ਹੈ, ਉਹ ਸਦਾ ਦੁਖੀ ਰਹਿੰਦਾ ਹੈ ॥੨॥ਪਦ ਅਰਥ ਮੂਠਾ = ਠੱਗਿਆ ਹੋਇਆ, ਲੁੱਟਿਆ ਹੋਇਆ। ਬਿਲਲਾਇ = ਵਿਲਕਦਾ ਹੈ, ਦੁਖੀ ਹੁੰਦਾ ਹੈ ॥੨॥
SikhNet (Spanish)y siendo engañada por Maya, sólo vaga en el dolor. (2)
ਇਹੁ ਮਨੁ ਛੂਟੈ; ਜਾਂ ਸਤਿਗੁਰੁ ਭੇਟੈ ॥
eihu man chhoottai; jaan satigur bhettai |
Sant Singh KhalsaThis mind is released, only when it meets with the True Guru.
Manmohan SinghThis mind is released, when it meets with the True Guru.
Manmohan Singh (Punjabi)ਜਦ ਸੱਚੇ ਗੁਰਾਂ ਨਾਲ ਮਿਲ ਜਾਂਦਾ ਹੈ ਤਾਂ ਇਹ ਮਨੂਆ ਬੰਦਖਲਾਸ ਹੋ ਜਾਂਦਾ ਹੈ।
Fareedkot Teekaਇਹੁ ਮਨੁ ਤਬ ਛੂਟਤਾ ਹੈ, ਜਬ ਸਤਿਗੁਰੋਂ ਕਾ ਮਿਲਾਪੁ ਹੋਵੈ॥
Prof. Sahib Singhਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਮਨੁੱਖ ਦਾ ਇਹ ਮਨ (ਮਾਇਆ ਦੇ ਮੋਹ ਦੇ ਪੰਜੇ ਵਿਚੋਂ) ਬਚ ਨਿਕਲਦਾ ਹੈ।ਪਦ ਅਰਥ ਛੂਟੈ = (ਮਾਇਆ ਦੇ ਪੰਜੇ ਤੋਂ) ਬਚਦਾ ਹੈ। ਜਾ = ਜਦੋਂ। ਭੇਟੈ = ਮਿਲਦਾ ਹੈ।
SikhNet (Spanish)La mente es liberada cuando uno encuentra al Guru Verdadero,
ਜਮਕਾਲ ਕੀ; ਫਿਰਿ ਆਵੈ. ਨ ਫੇਟੈ ॥੩॥
jamakaal kee; fir aavai. na fettai |3|
Sant Singh KhalsaThen, it does not suffer beatings by the Messenger of Death. ||3||
Manmohan SinghIt then comes not under the blow of the myrmidon of death.
Manmohan Singh (Punjabi)ਇਹ ਤਦ ਮੌਤ ਦੇ ਫ਼ਰਿਸ਼ਤੇ ਦੀ ਮਾਰ ਹੇਠਾਂ ਨਹੀਂ ਆਉਂਦਾ।
Fareedkot Teekaਪੁਨ: ਜਨਮ ਮਰਨ ਕੀ (ਫੇਟੈ) ਧਕੇ ਵਾ ਲਪੇਟ ਮੇਂ ਨਹੀਂ ਆਵਤਾ ਹੈ॥੩॥
Prof. Sahib Singhਫਿਰ ਉਹ ਆਤਮਕ ਮੌਤ ਦੀ ਮਾਰ ਦੇ ਕਾਬੂ ਨਹੀਂ ਆਉਂਦਾ ॥੩॥ਪਦ ਅਰਥ ਜਮ ਕਾਲ = ਮੌਤ, ਆਤਮਕ ਮੌਤ। ਫੇਟੈ = ਸੱਟ ਹੇਠ, ਮਾਰ ਵਿਚ ॥੩॥
SikhNet (Spanish)y es entonces cuando deja de estar a merced de Yama, el mensajero de la muerte. (3)
ਇਹੁ ਮਨੁ ਛੂਟਾ; ਗੁਰਿ. ਲੀਆ ਛਡਾਇ ॥
eihu man chhoottaa; gur. leea chhaddaae |
Sant Singh KhalsaThis mind is released, when the Guru emancipates it.
Manmohan SinghThis mind is released, when the Guru emancipates it.
Manmohan Singh (Punjabi)ਜਦ ਗੁਰੂ ਜੀ ਇਸ ਨੂੰ ਬੰਦਖਾਸ ਕਰਾਉਂਦੇ ਹਨ, ਤਦ ਇਹ ਮਨੂਆ ਖਲਾਸੀ ਪਾ ਜਾਂਦਾ ਹੈ।
Fareedkot Teekaਇਹੁ ਮਨ ਤਬ ਛੂਟਾ ਹੈ, ਜਬ ਸਤਿਗੁਰੋਂ ਨੇ ਛਡਾਇ ਲੀਆ ਹੈ॥☬ਜੇ ਕਹੇ ਕੈਸਾ ਛੁਡਾਇ ਲੀਆ ਹੈ? ਤਿਸ ਪਰ ਕਹਤੇ ਹੈਂ:
Prof. Sahib Singhਪਰ, (ਮਾਇਆ ਦੇ ਮੋਹ ਵਿਚੋਂ ਨਿਕਲਣਾ ਜੀਵ ਦੇ ਆਪਣੇ ਵੱਸ ਦੀ ਗੱਲ ਨਹੀਂ, ਜਿਸ ਮਨੁੱਖ ਨੂੰ) ਗੁਰੂ ਨੇ (ਮਾਇਆ ਦੇ ਪੰਜੇ ਵਿਚੋਂ) ਛਡਾ ਲਿਆ, ਉਸ ਦਾ ਇਹ ਮਨ (ਮਾਇਆ ਦੇ ਮੋਹ ਤੋਂ) ਬਚ ਗਿਆ।ਪਦ ਅਰਥ ਗੁਰਿ = ਗੁਰੂ ਨੇ।
SikhNet (Spanish)Sí, la mente es liberada sólo a través del Guru.
ਨਾਨਕ. ਮਾਇਆ ਮੋਹੁ; ਸਬਦਿ ਜਲਾਇ ॥੪॥੪॥੧੬॥
naanak. maaeaa mohu; sabad jalaae |4|4|16|
Sant Singh KhalsaO Nanak, attachment to Maya is burnt away through the Word of the Shabad. ||4||4||16||
Manmohan SinghNanak, the love of the worldly valuable is burnt through the Lord's Name.
Manmohan Singh (Punjabi)ਨਾਨਕ ਸੁਆਮੀ ਦੇ ਨਾਮ ਦੇ ਰਾਹੀਂ ਸੰਸਾਰੀ ਪਦਾਰਥਾਂ ਦੀ ਲਗਨ ਸੜ ਜਾਂਦੀ ਹੈ।
Fareedkot Teekaਮਾਯਾ ਕਾ ਮੋਹੁ ਗੁਰੋਂ ਨੇ ਸਬਦ ਕਰ ਜਲਾ ਦੀਆ ਹੈ॥੪॥੧੬॥☬ਜੇ ਕਹੇ ਇਹ ਮਨ ਕੈਸੇ ਹਰਿਆ ਹੋਵੈ? ਤਿਸ ਪਰ ਕਹਤੇ ਹੈਂ:
Prof. Sahib Singhਹੇ ਨਾਨਕ! ਉਹ ਮਨੁੱਖ ਮਾਇਆ ਦੇ ਮੋਹ ਨੂੰ ਗੁਰੂ ਦੇ ਸ਼ਬਦ ਦੀ ਸਹਾਇਤਾ ਨਾਲ ਸਾੜ ਦੇਂਦਾ ਹੈ ॥੪॥੪॥੧੬॥ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਜਲਾਇ = ਸਾੜ ਦੇਂਦਾ ਹੈ ॥੪॥੪॥੧੬॥
SikhNet (Spanish)Nanak dice, mediante la Palabra del Shabd del Guru uno se libera de ambos, de la ilusión y del deseo. (4-4-16)