ਬਸੰਤੁ ਮਹਲਾ ੩ ॥
basant mahalaa 3 |
Sant Singh KhalsaBasant, Third Mehl:
Manmohan SinghBasant 3rd Guru.
Manmohan Singh (Punjabi)ਬਸੰਤ ਤੀਜੀ ਪਾਤਿਸ਼ਾਹੀ।
SikhNet (Spanish)Basant Mejl Guru Amar Das, Tercer Canal Divino.
ਸਭਿ ਜੁਗ; ਤੇਰੇ ਕੀਤੇ ਹੋਏ ॥
sabh jug; tere keete hoe |
Sant Singh KhalsaAll the ages were created by You, O Lord.
Manmohan SinghCreated by Thee, O God, all the ages have come into being.
Manmohan Singh (Punjabi)ਤੇਰੇ ਰਚੇ ਹੋਏ, ਹੇ ਸੁਆਮੀ! ਸਾਰੇ ਯੁਗ ਹੋਂਦ ਵਿੱਚ ਆਏ ਹਨ।
Fareedkot Teekaਹੇ ਹਰੀ! ਸਭ ਜੁਗ ਤੇਰੇ ਹੀ ਕੀਤੇ ਹੂਏ ਹੈਂ॥
Prof. Sahib Singhਹੇ ਪ੍ਰਭੂ! ਸਾਰੇ ਜੁਗ (ਸਾਰੇ ਸਮੇ) ਤੇਰੇ ਹੀ ਬਣਾਏ ਹੋਏ ਹਨ।ਪਦ ਅਰਥ ਸਭਿ = ਸਾਰੇ।
SikhNet (Spanish)Los Yugas, todos, fueron creados por Ti, pero cuando uno encuentra al Guru,
ਸਤਿਗੁਰੁ ਭੇਟੈ; ਮਤਿ ਬੁਧਿ ਹੋਏ ॥੧॥
satigur bhettai; mat budh hoe |1|
Sant Singh KhalsaMeeting with the True Guru, one's intellect is awakened. ||1||
Manmohan SinghMeeting with the True Guru, man's intellect and understanding are awakened.
Manmohan Singh (Punjabi)ਸੱਚੇ ਗੁਰਾਂ ਨਾਲ ਮਿਲਣ ਦੁਆਰਾ ਇਨਸਾਨ ਦੀ ਅਕਲ ਅਤੇ ਸਮਝ ਜਾਗ ਉਠਦੀਆਂ ਹਨ।
Fareedkot Teekaਸਤਿਗੁਰੋਂ ਸੇ ਮਿਲਨੇ ਕਰ ਤੇਰੇ ਮਿਲਨੇ ਕੀ (ਮਤਿ) ਸਿਖ੍ਯਾ ਬੁਧੀ ਮੇਂ ਪ੍ਰਾਪਤਿ ਹੋਤੀ ਹੈ॥੧॥
Prof. Sahib Singh(ਤੇਰੇ ਨਾਮ ਦੀ ਪ੍ਰਾਪਤੀ ਜੁਗਾਂ ਦੇ ਵਿਤਕਰੇ ਨਾਲ ਨਹੀਂ ਹੁੰਦੀ। ਜਿਸ ਮਨੁੱਖ ਨੂੰ ਤੇਰੀ ਮਿਹਰ ਨਾਲ) ਗੁਰੂ ਮਿਲ ਪੈਂਦਾ ਹੈ (ਉਸ ਦੇ ਅੰਦਰ ਨਾਮ ਜਪਣ ਵਾਲੀ) ਮੱਤ ਅਕਲ ਪੈਦਾ ਹੋ ਜਾਂਦੀ ਹੈ ॥੧॥ਪਦ ਅਰਥ ਭੇਟੈ = ਮਿਲਦਾ ਹੈ ॥੧॥
SikhNet (Spanish)es cuando comprende el despertar del intelecto. (1)
ਹਰਿ ਜੀਉ; ਆਪੇ ਲੈਹੁ ਮਿਲਾਇ ॥
har jeeo; aape laihu milaae |
Sant Singh KhalsaO Dear Lord, please blend me with Yourself;
Manmohan SinghMy Sire God, unite Thou me with Thyself,
Manmohan Singh (Punjabi)ਮੇਰੇ ਮਹਾਰਾਜ ਵਾਹਿਗੁਰੂ! ਤੂੰ ਮੈਨੂੰ ਨਾਲ ਮਿਲਾ ਲੈ,
Fareedkot Teekaਹੇ ਹਰਿ ਜੀ! ਤੂੰ ਆਪ ਹੀ ਆਪਣੇ ਸਾਥ ਮਿਲਾਇ ਲੇਹੁ॥
Prof. Sahib Singhਹੇ ਪ੍ਰਭੂ ਜੀ! (ਜਿਸ ਮਨੁੱਖ ਨੂੰ) ਤੂੰ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ,ਪਦ ਅਰਥ ਹਰਿ ਜੀਉ = ਹੇ ਪ੍ਰਭੂ ਜੀ! {ਸੰਬੋਧਨ}। ਆਪੇ = ਤੂੰ ਆਪ ਹੀ।
SikhNet (Spanish)Oh Dios, úneme a Tu Ser y fúndeme en Tu Ser Verdadero
ਗੁਰ ਕੈ ਸਬਦਿ; ਸਚ ਨਾਮਿ ਸਮਾਇ ॥੧॥ ਰਹਾਉ ॥
gur kai sabad; sach naam samaae |1| rahaau |
Sant Singh Khalsalet me merge in the True Name, through the Word of the Guru's Shabad. ||1||Pause||
Manmohan Singhand merge me in the True Name, through the Guru's word. Pause.
Manmohan Singh (Punjabi)ਅਤੇ ਗੁਰਾਂ ਦੀ ਬਾਣੀ ਰਾਹੀਂ ਮੈਨੂੰ ਸਤਿਨਾਮ ਅੰਦਰ ਲੀਨ ਕਰ ਲੈ। ਠਹਿਰਾਉ।
Fareedkot Teekaਗੁਰੋਂ ਕੇ (ਸਬਦਿ) ਉਪਦੇਸ਼ ਕਰ ਤੇਰੇ ਸਚੇ ਨਾਮ ਮੇਂ ਹਮਾਰਾ ਸਮਾਵਣਾ ਹੋਵੇ॥੧॥ ਰਹਾਉ ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ (ਉਹ ਮਨੁੱਖ) (ਤੇਰੇ) ਸਦਾ ਕਾਇਮ ਰਹਿਣ ਵਾਲੇ ਨਾਮ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਸਚ ਨਾਮਿ = (ਤੇਰੇ) ਸਦਾ ਕਾਇਮ ਰਹਿਣ ਵਾਲੇ ਨਾਮ ਵਿਚ। ਸਮਾਇ = ਲੀਨ ਹੋ ਜਾਂਦਾ ਹੈ ॥੧॥ ਰਹਾਉ ॥
SikhNet (Spanish)mediante la Palabra del Shabd del Guru. (1-Pausa)
ਮਨਿ ਬਸੰਤੁ; ਹਰੇ ਸਭਿ ਲੋਇ ॥
man basant; hare sabh loe |
Sant Singh KhalsaWhen the mind is in spring, all people are rejuvenated.
Manmohan SinghWhen there is bliss in the mind, all the men seem reverdured.
Manmohan Singh (Punjabi)ਜਦ ਚਿੱਤ ਅੰਦਰ ਖੁਸ਼ੀ ਹੈ, ਸਾਰੇ ਲੋਕੀਂ ਸਰਸਬਜ ਮਲੂਮ ਹੁੰਦੇ ਹਨ।
Fareedkot Teekaਜਿਸ ਕੇ ਮਨ ਮੇਂ ਤੂੰ ਬਸਤਾ ਹੈਂ ਤਿਸ ਕੇ ਭਾਣੇ ਸਭ ਲੋਕ (ਹਰੇ) ਅਨੰਦ ਰੂਪ ਹੈਂ॥
Prof. Sahib Singh(ਜਿਨ੍ਹਾਂ ਮਨੁੱਖਾਂ ਦੇ) ਮਨ ਵਿਚ ਸਦਾ ਖਿੜੇ ਰਹਿਣ ਵਾਲਾ ਪ੍ਰਭੂ ਆ ਵੱਸਦਾ ਹੈ, ਉਹ ਸਾਰੇ ਹੀ ਇਸ ਜਗਤ ਵਿਚ ਆਤਮਕ ਜੀਵਨ ਵਾਲੇ ਹੋ ਜਾਂਦੇ ਹਨ,ਪਦ ਅਰਥ ਮਨਿ = ਮਨ ਵਿਚ। ਬਸੰਤੁ = ਸਦਾ ਖਿੜੇ ਰਹਿਣ ਵਾਲਾ ਪ੍ਰਭੂ। ਸਭਿ = ਸਾਰੇ। ਲੋਇ = ਜਗਤ ਵਿਚ।
SikhNet (Spanish)Si la mente se satura de Primavera, entonces todos los mundos florecen y mediante el Naam,
ਫਲਹਿ ਫੁਲੀਅਹਿ; ਰਾਮ ਨਾਮਿ ਸੁਖੁ ਹੋਇ ॥੨॥
faleh fuleeeh; raam naam sukh hoe |2|
Sant Singh KhalsaBlossoming forth and flowering through the Lord's Name, peace is obtained. ||2||
Manmohan SinghThrough the Lord's Name, one fruitions, flowers and is ever in bliss.
Manmohan Singh (Punjabi)ਸੁਆਮੀ ਦੇ ਨਾਮ ਦੇ ਰਾਹੀਂ, ਇਨਸਾਨ ਫਲਦਾ ਫੁਲਦਾ ਅਤੇ ਸਦਾ ਖੁਸ਼ੀ ਵਿੱਚ ਰਹਿੰਦਾ ਹੈ।
Fareedkot Teekaਧਰਮੁ ਫੁਲੁ ਗ੍ਯਾਨ ਫਲੁ ਕਾ ਸੁਖੁ ਰਾਮ ਨਾਮ ਕੇ ਜਪਣੇ ਸੇ ਹੋਤੇ ਹੈਂ॥੨॥
Prof. Sahib Singhਉਹ ਮਨੁੱਖ ਦੁਨੀਆ ਵਿਚ ਭੀ ਕਾਮਯਾਬ ਹੁੰਦੇ ਹਨ, ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਉਹਨਾਂ ਦੇ ਅੰਦਰ ਆਤਮਕ ਆਨੰਦ (ਭੀ) ਬਣਿਆ ਰਹਿੰਦਾ ਹੈ ॥੨॥ਪਦ ਅਰਥ ਫਲਹਿ = ਉਹ ਫਲਦੇ ਹਨ। ਫੁਲੀਅਹਿ = ਉਹਨਾਂ ਨੂੰ ਫੁੱਲ ਲੱਗਦੇ ਹਨ, ਉਹ ਪ੍ਰਫੁਲਤ ਹੁੰਦੇ ਹਨ। ਨਾਮਿ = ਨਾਮ ਦੀ ਰਾਹੀਂ ॥੨॥
SikhNet (Spanish)el Nombre del Señor, uno florece y da fruto, viviendo en Éxtasis. (2)
ਸਦਾ ਬਸੰਤੁ; ਗੁਰਸਬਦੁ ਵੀਚਾਰੇ ॥
sadaa basant; gurasabad veechaare |
Sant Singh KhalsaContemplating the Word of the Guru's Shabad, one is in spring forever,
Manmohan SinghEver happy is he, who reflects on the Guru's word,
Manmohan Singh (Punjabi)ਸਦੀਵ ਹੀ ਪ੍ਰਸੰਨ ਹੈ ਉਹ, ਜੋ ਗੁਰਬਾਣੀ ਨੂੰ ਸੋਚਦਾ ਸਮਝਦਾ,
Fareedkot Teekaਤਿਨ ਕੋ ਸਦਾ (ਬਸੰਤੁ) ਅਨੰਦੁ ਹੈ, ਜੋ ਗੁਰ ਸਬਦ ਕੋ ਵੀਚਾਰਤੇ ਹੈਂ॥
Prof. Sahib Singhਉਸ ਮਨੁੱਖ ਦੇ ਅੰਦਰ ਸਦਾ ਆਤਮਕ ਖਿੜਾਉ ਬਣਿਆ ਰਹਿੰਦਾ ਹੈ,ਪਦ ਅਰਥ ਸਦਾ ਬਸੰਤੁ = ਸਦਾ ਹੀ ਆਤਮਕ ਖਿੜਾਉ।
SikhNet (Spanish)El que contempla la Palabra del Shabd del Guru, para ese ser, por siempre y para siempre hay primavera.
ਰਾਮ ਨਾਮੁ; ਰਾਖੈ ਉਰ ਧਾਰੇ ॥੩॥
raam naam; raakhai ur dhaare |3|
Sant Singh Khalsawith the Lord's Name enshrined in the heart. ||3||
Manmohan Singhand enshrines the Lord's Name in his mind.
Manmohan Singh (Punjabi)ਅਤੇ ਸੁਆਮੀ ਦੇ ਨਾਮ ਨੂੰ ਆਪਣੇ ਚਿੱਤ ਅੰਦਰ ਟਿਕਾਉਂਦਾ ਹੈ।
Fareedkot Teekaਰਾਮ ਨਾਮ ਰਿਦੇ ਮੇਂ ਧਾਰਨ ਕਰ ਰਾਖਤੇ ਹੈਂ॥੩॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾਂਦਾ ਹੈ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿਚ ਟਿਕਾਈ ਰੱਖਦਾ ਹੈ ॥੩॥ਪਦ ਅਰਥ ਉਰ = ਹਿਰਦਾ ॥੩॥
SikhNet (Spanish)Ese ser afortunado enaltece el Naam, el Nombre del Señor en su mente. (3)
ਮਨਿ ਬਸੰਤੁ; ਤਨੁ ਮਨੁ ਹਰਿਆ ਹੋਇ ॥
man basant; tan man hariaa hoe |
Sant Singh KhalsaWhen the mind is in spring, the body and mind are rejuvenated.
Manmohan SinghWhen there is spring in the mind, the body and soul are reverdured.
Manmohan Singh (Punjabi)ਜਦ ਚਿੱਤ ਬਹਾਰ ਹੁੰਦੀ ਹੈ, ਦੇਹਿ ਅਤੇ ਜਿੰਦੜੀ ਹਰੇ ਭਰੇ ਹੋ ਜਾਂਦੇ ਹਨ।
Fareedkot Teekaਜਬ ਪਰਮੇਸ੍ਵਰ ਮਨ ਮੇਂ ਬਸਤਾ ਹੈ ਤਬ ਤਨੁ ਮਨੁ ਹਰਿਆ ਹੋਤਾ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਸਦਾ ਖਿੜੇ ਰਹਿਣ ਵਾਲਾ ਹਰੀ ਆ ਵੱਸਦਾ ਹੈ, ਉਸ ਦਾ ਤਨ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ ਉਸ ਦਾ ਮਨ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ।ਪਦ ਅਰਥ ਹਰਿਆ = ਆਤਮਕ ਜੀਵਨ ਨਾਲ ਭਰਪੂਰ।
SikhNet (Spanish)Si la mente está en flor, el cuerpo también lo está.
ਨਾਨਕ. ਇਹੁ ਤਨੁ ਬਿਰਖੁ; ਰਾਮ ਨਾਮੁ ਫਲੁ ਪਾਏ ਸੋਇ ॥੪॥੩॥੧੫॥
naanak. ihu tan birakh; raam naam fal paae soe |4|3|15|
Sant Singh KhalsaO Nanak, this body is the tree which bears the fruit of the Lord's Name. ||4||3||15||
Manmohan SinghNanak this body is the tree and it bears the fruit of the Lord's Name.
Manmohan Singh (Punjabi)ਨਾਨਕ ਇਹ ਸਰੀਰ ਇੱਕ ਬਿਰਛ ਹੈ ਅਤੇ ਇਸ ਨੂੰ ਪ੍ਰਭੂ ਦੇ ਨਾਮ ਦਾ ਮੇਵਾ ਲੱਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਹ ਸਰੀਰ ਬ੍ਰਿਛ ਹੈ ਨਾਮ ਜਪ ਕਰ ਰਾਮ ਕੀ ਪ੍ਰਾਪਤੀ ਰੂਪ ਫਲ ਕੋ ਸੋ ਪੁਰਸ ਪਾਇ ਲੇਤਾ ਹੈ, ਭਾਵ ਪਰਮੇਸ੍ਵਰ ਕੀ ਪ੍ਰਾਪਤੀ ਕਰ ਇਸ ਸਰੀਰ ਕੀ ਸਫਲਤਾ ਹੋਤੀ ਹੈ॥੪॥੧੫॥
Prof. Sahib Singhਹੇ ਨਾਨਕ! ਇਹ ਸਰੀਰ (ਮਾਨੋ) ਰੁੱਖ ਹੈ, (ਜਿਸ ਦੇ ਮਨ ਵਿਚ ਬਸੰਤ ਆ ਜਾਂਦੀ ਹੈ) ਉਸ ਮਨੁੱਖ ਦਾ ਇਹ ਸਰੀਰ-ਰੁੱਖ ਹਰਿ-ਨਾਮ-ਫਲ ਪ੍ਰਾਪਤ ਕਰ ਲੈਂਦਾ ਹੈ ॥੪॥੩॥੧੫॥ਪਦ ਅਰਥ ਬਿਰਖੁ = ਰੁੱਖ। ਸੋਇ = ਉਹ ਮਨੁੱਖ ॥੪॥੩॥੧੫॥
SikhNet (Spanish)Nanak dice, este cuerpo es el árbol, y da el Fruto del Naam, el Nombre del Señor. (4-3-15)