ਬਸੰਤੁ ਮਹਲਾ ੩ ॥
basant mahalaa 3 | Ang 1176
Sant Singh KhalsaBasant, Third Mehl:
Manmohan SinghBasant 3rd Guru.
Manmohan Singh (Punjabi)ਬਸੰਤ ਤੀਜੀ ਪਾਤਿਸ਼ਾਹੀ।
SikhNet (Spanish)Basant Mejl Guru Amar Das, Tercer Canal Divino.
ਬਸੰਤੁ ਚੜਿਆ; ਫੂਲੀ ਬਨਰਾਇ ॥
basant charriaa; foolee banaraae | Ang 1176
Sant Singh KhalsaSpring has come, and all the plants are flowering.
Manmohan SinghWith the coming of spring, the vegetation flowers.
Manmohan Singh (Punjabi)ਬਹਾਰ ਦੇ ਆਉਣ ਨਾਲ ਬਨਾਸਪਤੀ ਪ੍ਰਫੁਲਤ ਹੋ ਜਾਂਦੀ ਹੈ।
Fareedkot Teekaਜਿਸ ਪ੍ਰਕਾਰ ਬਸੰਤ ਰੁਤ ਚੜੀ ਤੇ ਬਨਾਸਪਤੀ ਫੂਲਤੀ ਹੈ॥
Prof. Sahib Singh(ਜਿਵੇਂ ਜਦੋਂ) ਬਸੰਤ ਦਾ ਮੌਸਮ ਸ਼ੁਰੂ ਹੁੰਦਾ ਹੈ ਤਦੋਂ ਸਾਰੀ ਬਨਸਪਤੀ ਖਿੜ ਪੈਂਦੀ ਹੈ,ਪਦ ਅਰਥ ਚੜਿਆ = ਸ਼ੁਰੂ ਹੁੰਦਾ ਹੈ। ਫੂਲੀ = ਖਿੜ ਪੈਂਦੀ ਹੈ। ਬਨਰਾਇ = ਬਨਸਪਤੀ।
SikhNet (Spanish)Cuando hay primavera la vegetación entera está en flor
ਏਹਿ ਜੀਅ ਜੰਤ ਫੂਲਹਿ; ਹਰਿ ਚਿਤੁ ਲਾਇ ॥੧॥
ehi jeea jant fooleh; har chit laae |1| Ang 1176
Sant Singh KhalsaThese beings and creatures blossom forth when they focus their consciousness on the Lord. ||1||
Manmohan SinghThese sentient beings bloom only when they fix their mind on the Lord.
Manmohan Singh (Punjabi)ਇਹ ਪ੍ਰਾਣਧਾਰੀ ਕੇਵਲ ਉਦੋਂ ਹੀ ਪ੍ਰਫੁਲਤ ਹੁੰਦੇ ਹਨ ਜਦ ਇਹ ਮਨ ਨੂੰ ਪ੍ਰਭੂ ਨਾਲ ਜੋੜਦੇ ਹਨ।
Fareedkot Teekaਤੈਸੇ ਹੀ ਏਹ ਸੂਖਮ ਅਸਥੂਲ ਜੀਵ ਹਰੀ ਮੇਂ ਚਿਤ ਲਗਾਵਣੇ ਕਰ ਫੂਲਤੇ ਹੈਂ, ਭਾਵ ਅਨੰਦ ਹੋਤੇ ਹੈਂ॥੧॥
Prof. Sahib Singh(ਤਿਵੇਂ) ਇਹ ਸਾਰੇ ਜੀਵ ਪਰਮਾਤਮਾ ਵਿਚ ਚਿੱਤ ਜੋੜ ਕੇ ਆਤਮਕ ਜੀਵਨ ਨਾਲ ਖਿੜ ਪੈਂਦੇ ਹਨ ॥੧॥ਪਦ ਅਰਥ ਏਹਿ = {ਲਫ਼ਜ਼ 'ਏਹ' ਤੋਂ ਬਹੁ-ਵਚਨ'}। ਫੂਲਹਿ = ਪ੍ਰਫੁਲਤ ਹੁੰਦੇ ਹਨ, ਖਿੜ ਪੈਂਦੇ ਹਨ, ਆਤਮਕ ਜੀਵਨ ਵਾਲੇ ਹੋ ਜਾਂਦੇ ਹਨ। ਲਾਇ = ਲਾ ਕੇ, ਜੋੜ ਕੇ ॥੧॥
SikhNet (Spanish)y cuando uno está entonado en Dios, las criaturas florecen. (1)
ਇਨ ਬਿਧਿ; ਇਹੁ ਮਨੁ ਹਰਿਆ ਹੋਇ ॥
ein bidh; ihu man hariaa hoe | Ang 1177
Sant Singh KhalsaIn this way, this mind is rejuvenated.
Manmohan SinghIn this way, this mind becomes green.
Manmohan Singh (Punjabi)ਇਸ ਤਰੀਕੇ ਨਾਲ ਇਹ ਮਨੂਆ ਸਰਸਬਜ ਹੋ ਜਾਂਦਾ ਹੈ।
Fareedkot Teekaਇਨ ਬਿਧੀਓਂ ਕਰ ਇਹੁ ਮਨ (ਹਰਿਆ) ਅਨੰਦੁ ਹੋਤਾ ਹੈ॥
Prof. Sahib Singhਇਸ ਤਰੀਕੇ ਨਾਲ (ਉਸ ਮਨੁੱਖ ਦਾ) ਇਹ ਮਨ ਆਤਮਕ ਜੀਵਨ ਨਾਲ ਭਰਪੂਰ ਹੋ ਜਾਂਦਾ ਹੈ,ਪਦ ਅਰਥ ਇਨ੍ਹ੍ਹ ਬਿਧਿ = ਇਸ ਤਰੀਕੇ ਨਾਲ {ਅੱਖਰ 'ਨ' ਦੇ ਨਾਲ ਅੱਧਾ 'ਹ' ਹੈ}। ਹਰਿਆ = ਆਤਮਕ ਜੀਵਨ ਵਾਲਾ।
SikhNet (Spanish)Sí, la mente florece de esa manera sólo cuando es purgada del ego negativo
ਹਰਿ ਹਰਿ ਨਾਮੁ ਜਪੈ ਦਿਨੁ ਰਾਤੀ; ਗੁਰਮੁਖਿ. ਹਉਮੈ ਕਢੈ ਧੋਇ ॥੧॥ ਰਹਾਉ ॥
har har naam japai din raatee; guramukh. haumai kadtai dhoe |1| rahaau | Ang 1177
Sant Singh KhalsaChanting the Name of the Lord, Har, Har, day and night, egotism is removed and washed away from the Gurmukhs. ||1||Pause||
Manmohan SinghUttering the Lord God's Name day and night, by the Guru's grace, self-conceit is removed and washed off. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਦਿਨ ਤੇ ਰੈਣ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਸਵੈ ਹੰਗਤਾ ਧੋਤੀ ਜਾ ਕੇ ਦੂਰ ਹੋ ਜਾਂਦੀ ਹੈ। ਠਹਿਰਾਉ।
Fareedkot Teekaਮੁਖ ਸੇ ਹਰਿ ਹਰਿ ਨਾਮੁ ਰਾਤ੍ਰਿ ਦਿਨ ਜਪੇ ਔਰ ਗੁਰੋਂ ਦ੍ਵਾਰੇ ਹੰਤਾ, ਮਮਤਾ ਰੂਪ ਮੈਲ ਧੋਇ ਕਰ ਨਿਕਾਲ ਦੇਵੇ ਔਰ ਸੁਧ ਹੋ ਜਾਵੈ॥੧॥ ਰਹਾਉ ॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਆਪਣੇ ਅੰਦਰੋਂ) ਹਉਮੈ ਧੋ ਕੇ ਕੱਢ ਦੇਂਦਾ ਹੈ ਅਤੇ ਦਿਨ ਰਾਤ ਹਰ ਵੇਲੇ ਪਰਮਾਤਮਾ ਦਾ ਨਾਮ ਜਪਦਾ ਹੈ ॥੧॥ ਰਹਾਉ ॥ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਧੋਇ = ਧੋ ਕੇ ॥੧॥ ਰਹਾਉ ॥
SikhNet (Spanish)y habita en el Naam, el Nombre del Señor. (1-Pausa)
ਸਤਿਗੁਰ ਬਾਣੀ ਸਬਦੁ ਸੁਣਾਏ ॥
satigur baanee sabad sunaae | Ang 1177
Sant Singh KhalsaThe True Guru speaks the Bani of the Word, and the Shabad, the Word of God.
Manmohan SinghThe True Guru utters the Word and the Name.
Manmohan Singh (Punjabi)ਸੱਚੇ ਗੁਰੂ ਗੁਰਬਾਣੀ ਅਤੇ ਨਾਮ ਦਾ ਉਚਾਰਨ ਕਰਦੇ ਹਨ।
Fareedkot Teekaਸਤਿਗੁਰੂ ਬਾਣੀ ਕਰ ਬ੍ਰਹਮ ਕਾ ਉਪਦੇਸ਼ ਸੁਣਾਵਤੇ ਹੈਂ॥
Prof. Sahib Singhਜਦੋਂ ਇਹ ਜਗਤ ਗੁਰੂ ਦੀ ਬਾਣੀ ਸੁਣਦਾ ਹੈ ਗੁਰੂ ਦਾ ਸ਼ਬਦ ਸੁਣਦਾ ਹੈ,ਪਦ ਅਰਥ ਸਤਿਗੁਰ ਬਾਣੀ = ਗੁਰੂ ਦੀ ਬਾਣੀ। ਸੁਣਾਏ = (ਆਪਣੇ ਆਪ ਨੂੰ) ਸੁਣਾਂਦਾ ਹੈ।
SikhNet (Spanish)La Palabra del Shabd del Guru recita Su Sabiduría
ਇਹੁ ਜਗੁ ਹਰਿਆ; ਸਤਿਗੁਰ ਭਾਏ ॥੨॥
eihu jag hariaa; satigur bhaae |2| Ang 1177
Sant Singh KhalsaThis world blossoms forth in its greenery, through the love of the True Guru. ||2||
Manmohan SinghThis world flowers with love, through the True Guru.
Manmohan Singh (Punjabi)ਸੱਚੇ ਗੁਰਾਂ ਦੇ ਰਾਹੀਂ ਪਿਆਰ ਨਾਲ ਇਹ ਸੰਸਾਰ ਪ੍ਰਫੁਲਤ ਹੁੰਦਾ ਹੈ।
Fareedkot Teeka(ਇਹੁ ਜਗੁ) ਜੀਉ ਸਤਿਗੁਰੋਂ ਮੇਂ ਪ੍ਰੇਮ ਕਰ ਕੇ ਹਰਿਆ ਅਨੰਦੁ ਹੂਆ ਹੈ॥੨॥
Prof. Sahib Singhਅਤੇ ਗੁਰੂ ਦੇ ਪਿਆਰ ਵਿਚ ਮਗਨ ਹੁੰਦਾ ਹੈ ਤਦੋਂ ਇਹ ਆਤਮਕ ਜੀਵਨ ਨਾਲ ਹਰਾ-ਭਰਾ ਹੋ ਜਾਂਦਾ ਹੈ ॥੨॥ਪਦ ਅਰਥ ਸਤਿਗੁਰ ਭਾਏ = ਸਤਿਗੁਰ ਭਾਇ, ਗੁਰੂ ਦੇ ਪਿਆਰ ਵਿਚ (ਟਿਕ ਕੇ) ॥੨॥
SikhNet (Spanish)y mediante Ella el mundo florece por la Gracia del Guru. (2)
ਫਲ ਫੂਲ ਲਾਗੇ; ਜਾਂ ਆਪੇ ਲਾਏ ॥
fal fool laage; jaan aape laae | Ang 1177
Sant Singh KhalsaThe mortal blossoms forth in flower and fruit, when the Lord Himself so wills.
Manmohan SinghThe mortal flowers and fruitions, when the Lord, of Himself, so wills.
Manmohan Singh (Punjabi)ਜਦ ਖੁਦ ਪ੍ਰਭੂ ਦੀ ਐਸੀ ਰਜਾ ਹੁੰਦੀ ਹੈ ਤਾਂ ਪ੍ਰਾਣੀ ਫੁਲਦਾ ਹੈ।
Fareedkot Teekaਗ੍ਯਾਨ ਫਲ ਧਰਮ ਆਦਿਕ ਫੁਲ ਤਾਂ ਲਾਗੇ ਜਾਂ ਭਗਤੀ ਮੇਂ ਆਪ ਹਰੀ ਨੇ ਲਾਏ॥
Prof. Sahib Singh(ਜੀਵ ਦੇ ਆਪਣੇ ਵੱਸ ਦੀ ਗੱਲ ਨਹੀਂ ਹੈ। ਮਨੁੱਖਾ ਜੀਵਨ ਦੇ ਰੁੱਖ ਨੂੰ ਆਤਮਕ ਗੁਣਾਂ ਦੇ) ਫੁੱਲ ਫਲ (ਤਦੋਂ ਹੀ) ਲੱਗਦੇ ਜਦੋਂ ਪਰਮਾਤਮਾ ਆਪ ਹੀ ਲਾਂਦਾ ਹੈ।ਪਦ ਅਰਥ ਜਾ = ਜਦੋਂ। ਆਪੇ = ਪ੍ਰਭੂ ਆਪ ਹੀ।
SikhNet (Spanish)Si así es la Voluntad del Señor uno florece y da fruto.
ਮੂਲਿ ਲਗੈ; ਤਾਂ ਸਤਿਗੁਰੁ ਪਾਏ ॥੩॥
mool lagai; taan satigur paae |3| Ang 1177
Sant Singh KhalsaHe is attached to the Lord, the Primal Root of all, when he finds the True Guru. ||3||
Manmohan SinghWhen man finds the True Guru, then alone he attaches himself to God, the root of everything.
Manmohan Singh (Punjabi)ਜਦ ਇਨਸਾਨ ਸੱਚੇ ਗੁਰਾਂ ਨੂੰ ਪਾ ਲੈਂਦਾ ਹੈ, ਕੇਵਲ ਤਦ ਹੀ ਉਹ ਆਪ ਨੂੰ ਹਰ ਸ਼ੈ ਦੀ ਜੜ ਵਾਹਿਗੁਰੂ ਨਾਲ ਜੋੜਦਾ ਹੈ।
Fareedkot Teekaਜਾਂ ਸਤਿਗੁਰੂ ਪਾਏ ਤਾਂ ਮੂਲ ਰੂਪ ਪਰਮੇਸ੍ਵਰ ਮੇਂ ਲਾਗੇ॥੨॥
Prof. Sahib Singh(ਜਦੋਂ ਪ੍ਰਭੂ ਦੀ ਮਿਹਰ ਨਾਲ ਮਨੁੱਖ ਨੂੰ) ਗੁਰੂ ਮਿਲਦਾ ਹੈ, ਤਦੋਂ ਮਨੁੱਖ ਸਾਰੇ ਜਗਤ ਦੇ ਸਿਰਜਣਹਾਰ ਵਿਚ ਜੁੜਦਾ ਹੈ ॥੩॥ਪਦ ਅਰਥ ਮੂਲਿ = ਜਗਤ ਦੇ ਮੁੱਢ ਵਿਚ। ਤਾਂ = ਤਦੋਂ ਹੀ ॥੩॥
SikhNet (Spanish)Sí, si uno permanece entonado en la raíz de la creación, uno se encuentra con el Guru. (3)
ਆਪਿ ਬਸੰਤੁ; ਜਗਤੁ ਸਭੁ ਵਾੜੀ ॥
aap basant; jagat sabh vaarree | Ang 1177
Sant Singh KhalsaThe Lord Himself is the season of spring; the whole world is His Garden.
Manmohan SinghThe Lord, of Himself is the spring season and the world is His garden.
Manmohan Singh (Punjabi)ਸਾਹਿਬ ਖੁਦ ਮੌਸਮ ਬਹਾਰ ਹੈ ਤੇ ਸਾਰਾ ਜੱਗ ਉਸ ਦਾ ਬਗੀਚਾ ਹੈ।
Fareedkot Teekaਪਰਮੇਸ੍ਵਰ ਆਪੇ ਤੋ ਬਸੰਤ ਵਤ ਹੋ ਕਰ ਸਤਾ ਦੇ ਰਹਾ ਹੈ ਔਰ ਸਭ ਜਗਤ ਵਾੜੀ ਹੈ॥
Prof. Sahib Singhਇਹ ਸਾਰਾ ਜਗਤ (ਪਰਮਾਤਮਾ ਦੀ) ਬਗੀਚੀ ਹੈ, (ਇਸ ਨੂੰ ਹਰਾ-ਭਰਾ ਕਰਨ ਵਾਲਾ) ਬਸੰਤ ਭੀ ਉਹ ਉਹ ਆਪ ਹੀ ਹੈ।ਪਦ ਅਰਥ ਸਭੁ = ਸਾਰਾ। ਵਾੜੀ = ਬਗੀਚਾ।
SikhNet (Spanish)El mundo es un jardín y Dios es su Primavera.
ਨਾਨਕ ਪੂਰੈ ਭਾਗਿ; ਭਗਤਿ ਨਿਰਾਲੀ ॥੪॥੫॥੧੭॥
naanak poorai bhaag; bhagat niraalee |4|5|17| Ang 1177
Sant Singh KhalsaO Nanak, this most unique devotional worship comes only by perfect destiny. ||4||5||17||
Manmohan SinghNanak, by perfect good fortune, the Lord's singular service is performed.
Manmohan Singh (Punjabi)ਨਾਨਕ, ਪੂਰਨ ਚੰਗੀ ਪ੍ਰਾਲਬਧ ਦੁਆਰਾ, ਪ੍ਰਭੂ ਦੀ ਅਲੌਕਿਕ ਸੇਵਾ ਕੀਤੀ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੂਰੇ ਭਾਗੋਂ ਕਰ ਭਗਤੀ ਮਲ ਰੂਪ ਕਰਮੋਂ ਸੇ ਭਿੰਨ (ਨਿਰਾਲੀ) ਸੁਧ ਰੂਪ ਪ੍ਰਾਪਤਿ ਹੋਤੀ ਹੈ॥੪॥੧੭॥☬ਸ੍ਰੀ ਗੁਰੂ ਜੀ ਉਪਦੇਸ ਕਰਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! (ਮਾਇਆ ਦੇ ਮੋਹ ਤੋਂ) ਨਿਰਲੇਪ ਕਰਨ ਵਾਲੀ ਹਰਿ-ਭਗਤੀ ਵੱਡੀ ਕਿਸਮਤ ਨਾਲ ਹੀ (ਕਿਸੇ ਮਨੁੱਖ ਨੂੰ ਮਿਲਦੀ ਹੈ) ॥੪॥੫॥੧੭॥ਪਦ ਅਰਥ ਪੂਰੈ ਭਾਗਿ = ਵੱਡੀ ਕਿਸਮਤ ਨਾਲ। ਨਿਰਾਲੀ = (ਮਾਇਆ ਦੇ ਮੋਹ ਤੋਂ) ਨਿਰਲੇਪ ਕਰਨ ਵਾਲੀ ॥੪॥੫॥੧੭॥
SikhNet (Spanish)Nanak dice, sólo si el Destino de uno es perfecto uno dedica su vida a la Maravilla de Dios. (4-5-17)