ਆਸਾ ॥
aasaa |
Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa
ਸਾਸੁ ਕੀ ਦੁਖੀ. ਸਸੁਰ ਕੀ ਪਿਆਰੀ; ਜੇਠ ਕੇ ਨਾਮਿ ਡਰਉ ਰੇ ॥
saas kee dukhee. sasur kee piaaree; jetth ke naam ddrau re |
Sant Singh KhalsaI am bothered by my mother-in-law, Maya, and loved by my father-in-law, the Lord. I fear even the name of my husband's elder brother, Death.
Manmohan SinghI am annoyed by my mother-in-law (mammon) and loved by my father-in-law (God) and I dread the very Name of my husband's elder brother (death).
Manmohan Singh (Punjabi)ਮੈਂ ਆਪਣੀ ਸੱਸ (ਮਾਇਆ) ਦੀ ਸਤਾਈ ਹੋਈ ਹਾਂ ਅਤੇ ਆਪਣੇ ਸਹੁਰੇ (ਪ੍ਰਭੂ) ਦੀ ਮੈਂ ਲਾਡਲੀ ਹਾਂ। ਆਪਣੇ ਪਤੀ ਦੇ ਵੱਡੇ ਭਰਾ, ਮੌਤ, ਦੇ ਤਾਂ ਨਾਮ ਪਾਸੋ ਹੀ ਮੈਂ ਭੈ ਖਾਂਦੀ ਹਾਂ।
Fareedkot Teekaਹੇ ਸੰਤ ਜਨੋ! ਅਵਿਦ੍ਯਾ ਰੂਪੁ ਸਾਸੁ ਕੀ ਮੈਂ ਦੁਖੀ ਕਰੀ ਹੋਈ ਹਾਂ, ਕ੍ਯੋਂਕੇ ਜੋ ਦੇਹ ਅਧ੍ਯਾਸ ਰੂਪੁ ਸੌਹਰਾ ਹੈ ਮੈਂ ਤਿਸ ਕੀ ਪਿਆਰੀ ਹੂੰ ਅਰੁ ਜੇਠ ਜੋ ਧਰਮ ਰਾਜਾ ਹੈ ਤਿਸ ਕਾ ਨਾਮ ਸੁਨ ਕਰ ਮੈਂ ਡਰਦੀ ਹਾਂ॥
Prof. Sahib Singhਹੇ ਵੀਰ! ਮੈਂ ਮਾਇਆ ਦੇ ਹੱਥੋਂ ਦੁੱਖੀ ਹਾਂ, ਫਿਰ ਭੀ ਸਰੀਰ ਨਾਲ ਪਿਆਰ (ਦੇਹ-ਅੱਧਿਆਸ) ਹੋਣ ਕਰਕੇ, ਮੈਨੂੰ ਜੇਠ ਦੇ ਨਾਮ ਤੋਂ ਹੀ ਡਰ ਲੱਗਦਾ ਹੈ (ਭਾਵ, ਮੇਰਾ ਮਰਨ ਨੂੰ ਚਿੱਤ ਨਹੀਂ ਕਰਦਾ)।ਪਦ ਅਰਥ ਸਾਸੁ = ਸੱਸ, ਅਵਿੱਦਿਆ, ਮਾਇਆ। ਸਸੁਰ = ਸਹੁਰਾ, ਦੇਹ-ਅੱਧਿਆਸ, ਸਰੀਰ ਦਾ ਮੋਹ। ਜੇਠ = (ਭਾਵ,) ਮੌਤ। ਜੇਠ ਕੇ ਨਾਮਿ = ਮੌਤ ਦੇ ਨਾਮ ਤੋਂ, ਮੌਤ ਦਾ ਨਾਮ ਸੁਣ ਕੇ ਹੀ। ਰੇ = ਹੇ ਵੀਰ! ਡਰਉ = ਮੈਂ ਡਰਦੀ ਹਾਂ।
SikhNet (Spanish)Acongojado por Maya, soy ahora el Bienamado de Dios; pero la muerte me trata de aterrorizar como si fuera el hermano mayor de mi esposa, el Alma.
ਸਖੀ ਸਹੇਲੀ ਨਨਦ ਗਹੇਲੀ; ਦੇਵਰ ਕੈ ਬਿਰਹਿ ਜਰਉ ਰੇ ॥੧॥
sakhee sahelee nanad gahelee; devar kai bireh jrau re |1|
Sant Singh KhalsaO my mates and companions, my husband's sister, misunderstanding has seized me, and I am burning with the pain of separation from my husband's younger brother, divine knowledge. ||1||
Manmohan SinghO my mates and companions, my husband's sister (misunderstanding) has seized me and I burn by separation from my husband's younger brother (divine knowledge).
Manmohan Singh (Punjabi)ਹੇ ਮੇਰੀਓ ਸਹੇਲੀਓ! ਅਤੇ ਸਾਥਣੋ! ਮੇਰੇ ਖਸਮ ਦੀ ਭੈਣ (ਅਗਿਆਨਤਾ) ਨੇ ਮੈਨੂੰ ਪਕੜ ਲਿਆ ਹੈ। ਆਪਣੇ ਪਤੀ ਦੇ ਛੋਟੇ ਭਰਾ (ਗਿਆਨ) ਦੇ ਵਿਛੋੜੇ ਦੁਆਰਾ ਮੈਂ ਸੜ ਬਲ ਰਹੀ ਹਾਂ।
Fareedkot Teekaਹੇ ਪਿਆਰੀ (ਸਹੇਲੀ) ਸੰਤਜਨੋਂ! ਇੰਦ੍ਰੀਓਂ ਰੂਪ ਜੋ (ਨਨਦ) ਨਿਨਾਨਾਂ ਹੈਂ ਤਿਨੋਂ ਨੇ ਮੈਂ (ਗਹੇਲੀ) ਦੁਖੀ ਵਾ ਕਮਲੀ ਕਰ ਰਖੀ ਹਾਂ। ਅਰੁ ਵੈਰਾਗ ਰੂਪੁ ਦੇਵਰ ਕਾ ਮੇਰੇ ਸੇ (ਬਿਰਹਿ) ਵਿਛੋੜਾ ਹੈ, ਤਿਸੀ ਸੇ ਮੈਂ (ਜਰਉ) ਜਲਤੀ ਰਹਤੀ ਹਾਂ॥੧॥
Prof. Sahib Singhਹੇ ਸਖੀ ਸਹੇਲੀਓ! ਮੈਨੂੰ ਇੰਦ੍ਰੀਆਂ ਨੇ ਆਪਣੇ ਵੱਸ ਵਿਚ ਕਰ ਰੱਖਿਆ ਹੈ, ਮੈਂ ਦਿਉਰ ਦੇ ਵਿਛੋੜੇ ਵਿਚ (ਭਾਵ, ਵਿਚਾਰ ਤੋਂ ਸੱਖਣੀ ਹੋਣ ਕਰਕੇ ਅੰਦਰੇ-ਅੰਦਰ) ਸੜ ਰਹੀ ਹਾਂ ॥੧॥ਪਦ ਅਰਥ ਨਨਦ = ਨਿਨਾਣਾਂ ਨੇ, ਇੰਦ੍ਰੀਆਂ ਨੇ। ਗਹੇਲੀ = ਗਹਿ ਲਈ ਹਾਂ, ਮੈਨੂੰ ਫੜ ਲਿਆ ਹੈ। ਬਿਰਹਿ = ਵਿਛੋੜੇ ਵਿਚ। ਜਰਉ = ਜਰਉਂ, ਮੈਂ ਸੜ ਰਹੀ ਹਾਂ ॥੧॥
SikhNet (Spanish)Oh compañeros, amigos, la maldad me ha agarrado y añoro el Amor de la mente despierta. (1)
ਮੇਰੀ ਮਤਿ ਬਉਰੀ. ਮੈ, ਰਾਮੁ ਬਿਸਾਰਿਓ; ਕਿਨ ਬਿਧਿ ਰਹਨਿ ਰਹਉ ਰੇ ॥
meree mat bauree. mai, raam bisaario; kin bidh rehan rhau re |
Sant Singh KhalsaMy mind has gone insane, since I forgot the Lord. How can I lead a virtuous lifestyle?
Manmohan SinghMy mind has gone insane, since I have forgotten the Omnipresent Lord. How can I lead a virtuous way of life?
Manmohan Singh (Punjabi)ਮੇਰਾ ਮਨ ਕਮਲਾ ਹੋ ਗਿਆ ਹੈ, ਕਿਉਂਕਿ ਮੈਂ ਸਰਬ ਵਿਆਪਕ ਸੁਆਮੀ ਨੂੰ ਭੁਲਾ ਦਿੱਤਾ ਹੈ। ਮੈਂ ਕਿਸ ਤਰ੍ਹਾਂ ਪਵਿੱਤ੍ਰ ਜੀਵਨ-ਰਹੁ-ਰੀਤੀ ਬਸਰ (ਬਿਤਾ) ਕਰ ਸਕਦੀ ਹਾਂ?
Fareedkot Teekaਮੈਨੇ ਰਾਮ ਕੋ ਬਿਸਾਰ ਦੀਆ ਹੈ ਇਸੀ ਤੇ ਮੇਰੀ ਬੁਧੀ ਕਮਲੀ ਹੋ ਰਹੀ ਹੈ। ਤਾਂ ਤੇ ਮਹਾਤਮਾ ਜੀ ਕੋ (ਰਹਨਿ) ਧਾਰਨਾ ਹੈ, ਤਿਸ ਵਿਖੇ ਮੈਂ ਕਿਸ ਪ੍ਰਕਾਰ ਰਹਾਂ ਅਰਥਾਤ ਜਪ ਤਪ ਆਦੀ ਸਾਧਨ ਮੈਂ ਕਰ ਨਹੀਂ ਸਕਤੀ ਹਾਂ॥
Prof. Sahib Singhਮੇਰੀ ਅਕਲ ਮਾਰੀ ਗਈ ਹੈ, ਮੈਂ ਪਰਮਾਤਮਾ ਨੂੰ ਭੁਲਾ ਦਿੱਤਾ ਹੈ। ਹੇ ਵੀਰ! ਹੁਣ (ਇਸ ਹਾਲਤ ਵਿਚ) ਕਿਵੇਂ ਉਮਰ ਗੁਜ਼ਾਰਾਂ?ਪਦ ਅਰਥ ਬਉਰੀ = ਕਮਲੀ। ਰਹਨਿ ਰਹਉ = ਜ਼ਿੰਦਗੀ ਗੁਜ਼ਾਰਾਂ।
SikhNet (Spanish)Me he vuelto loco por haber olvidado a mi Señor; oh, ¿cómo podré vivir en Paz?
ਸੇਜੈ ਰਮਤੁ ਨੈਨ ਨਹੀ ਪੇਖਉ; ਇਹੁ ਦੁਖੁ. ਕਾ ਸਉ ਕਹਉ ਰੇ ॥੧॥ ਰਹਾਉ ॥
sejai ramat nain nahee pekhau; ihu dukh. kaa sau khau re |1| rahaau |
Sant Singh KhalsaHe rests in the bed of my mind, but I cannot see Him with my eyes. Unto whom should I tell my sufferings? ||1||Pause||
Manmohan SinghMy Spouse lies on my mind's couch, but I see Him not with my eyes. Whom should I tell this woe of mine? Pause.
Manmohan Singh (Punjabi)ਮੇਰਾ ਪਤੀ ਮੇਰੇ ਮਨ ਦੀ ਸੇਜਾ ਉੱਤੇ ਬਿਰਾਜਮਾਨ ਹੈ, ਪਰ ਮੇਰੇ ਨੇਤ੍ਰਾਂ ਨਾਲ ਉਹ ਮੈਨੂੰ ਨਹੀਂ ਦਿਸਦਾ। ਇਸ ਦੁਖੜੇ ਨੂੰ ਮੈਂ ਕੀਹਦੇ ਕੋਲ ਆਖਾ। ਠਹਿਰਾਉ।
Fareedkot Teekaਸਾਖੀ ਰੂਪੁ ਪਰਮਾਤਮਾ ਅੰਤਸਕਰਨ ਰੂਪ ਸੇਜਾ ਪਰ ਬਿਰਾਜ ਰਹਾ ਹੈ, ਤਿਸ ਕੋ ਬੁਧੀ ਰੂਪੁ ਨੇਤ੍ਰੋਂ ਕਰ ਮੈਂ ਦੇਖ ਨਹੀਂ ਸਕਤੀ ਅਰਥਾਤ ਆਪਣਾ ਆਪ ਰੂਪੁ ਕਰ ਕੇ ਨਹੀਂ ਜਾਨਤੀ ਹੂੰ। ਹੇ ਸੰਤੋ! ਆਪ ਸੇ ਬਿਨਾਂ ਇਹੁ ਦੁਖ ਮੈਂ ਕਿਸ ਕੇ ਪਾਸ ਕਹਾਂ ਅਰਥਾਤ ਸਰਬ ਦੁਖਾਂ ਕੇ ਦੂਰ ਕਰਤਾ ਆਪ ਹੀ ਹੋ॥੧॥ ਰਹਾਉ ॥
Prof. Sahib Singhਹੇ ਵੀਰ! ਇਹ ਦੁੱਖ ਮੈਂ ਕਿਸ ਨੂੰ ਸੁਣਾਵਾਂ ਕਿ ਉਹ ਪ੍ਰਭੂ ਮੇਰੀ ਹਿਰਦੇ-ਸੇਜ ਉੱਤੇ ਵੱਸਦਾ ਹੈ, ਪਰ ਮੈਨੂੰ ਅੱਖੀਂ ਨਹੀਂ ਦਿੱਸਦਾ ॥੧॥ ਰਹਾਉ ॥ਪਦ ਅਰਥ ਰਮਤੁ = ਖੇਡਦਾ ਹੈ, ਵੱਸਦਾ ਹੈ। ਨੈਨ = ਅੱਖਾਂ ਨਾਲ। ਨਹੀ ਪੇਖਉ = ਮੈਂ ਨਹੀਂ ਵੇਖ ਸਕਦੀ। ਕਾ ਸਿਉ = ਕਿਸ ਨੂੰ? ॥੧॥ ਰਹਾਉ ॥
SikhNet (Spanish)El Señor reposa en el aposento de la mente, pero no Lo puedo ver. Oh, ¿a quién podría contar mi aflicción? (1‑Pausa)
ਬਾਪੁ ਸਾਵਕਾ, ਕਰੈ ਲਰਾਈ; ਮਾਇਆ ਸਦ ਮਤਵਾਰੀ ॥
baap saavakaa, karai laraaee; maaeaa sad matavaaree |
Sant Singh KhalsaMy step-father, egotism, fights with me, and my mother, desire, is always intoxicated.
Manmohan SinghMy step father (egotism) fights with me and my mother (desire) is ever intoxicated.
Manmohan Singh (Punjabi)ਮੇਰਾ ਮਤ੍ਰੇਆ ਪਿਤਾ (ਹਊਮੇ) ਮੇਰੇ ਨਾਲ ਲੜਾਈ ਕਰਦਾ ਹੈ ਅਤੇ ਮੇਰੀ ਮਾਤਾ (ਤ੍ਰਿਸ਼ਨਾ) ਹਮੇਸ਼ਾਂ ਹੀ ਨਸ਼ੱਈ ਰਹਿੰਦੀ ਹੈ।
Fareedkot Teekaਸਰੀਰ ਰੂਪੀ ਪਿਤਾ (ਸਾਵਕਾ) ਪਹਲੋਂ ਸੇ ਹੀ ਲੜਾਈ ਕਰਤਾ ਹੈ ਅਰਥਾਤ ਜਨਮ ਸੇਂ ਲੇ ਕਰ ਖਾਨ ਪਾਨ ਆਦੀ ਕੇ ਜੋਗ ਪਦਾਰਥ ਮਾਂਗਤਾ ਰਹਿਤਾ ਹੈ, ਅਰੁ ਮੈਂ ਮਾਇਆ ਨੇ ਸਦਾ ਹੀ (ਮਤਵਾਰੀ) ਸੁਦਾਇਨ ਕਰ ਰਖੀ ਹੂੰ॥
Prof. Sahib Singhਮੇਰੇ ਨਾਲ ਜੰਮਿਆ ਇਹ ਸਰੀਰ ਸਦਾ ਮੇਰੇ ਨਾਲ ਲੜਾਈ ਕਰਦਾ ਹੈ (ਭਾਵ, ਸਦਾ ਖਾਣ ਨੂੰ ਮੰਗਦਾ ਹੈ), ਮਾਇਆ ਨੇ ਮੈਨੂੰ ਝੱਲੀ ਕਰ ਰੱਖਿਆ ਹੈ।ਪਦ ਅਰਥ ਬਾਪੁ = {Skt. वपुस् = body} ਸਰੀਰ। ਸਾਵਕਾ = {Skt. स = to be born} ਨਾਲ ਜੰਮਿਆ ਹੋਇਆ। ਮਤਵਾਰੀ = ਮਤਵਾਲੀ, ਝੱਲੀ। ਸਦ = ਸਦਾ।
SikhNet (Spanish)Mi cuerpo pelea como un padrastro, y la codicia, como si fuera mi madre, está intoxicada
ਬਡੇ ਭਾਈ ਕੈ ਜਬ ਸੰਗਿ ਹੋਤੀ; ਤਬ ਹਉ ਨਾਹ ਪਿਆਰੀ ॥੨॥
badde bhaaee kai jab sang hotee; tab hau naah piaaree |2|
Sant Singh KhalsaWhen I stayed with my elder brother, meditation, then I was loved by my Husband Lord. ||2||
Manmohan SinghWhen I remained with my elder brother (meditation), then I was dear to my Spouse.
Manmohan Singh (Punjabi)ਜਦ ਮੈਂ ਆਪਣੇ ਵੱਡੇ ਵੀਰ (ਧਿਆਨ) ਨਾਲ ਰਹਿੰਦੀ ਸਾਂ ਓਦੋ ਮੈਂ ਆਪਣੇ ਭਰਤੇ ਦੀ ਲਾਡਲੀ ਸਾਂ।
Fareedkot Teekaਜਬ ਮੈਂ ਗਰਬ ਵਿਖੇ ਵੱਡੇ ਭਾਈ ਅਰਥਾਤ ਪਰੋਖ ਗ੍ਯਾਨ ਕੇ ਸਾਥ ਥੀ, ਤਬ ਮੈਂ ਪਰਮੇਸ੍ਵਰ ਪਤੀ ਕੋ ਪਿਆਰੀ ਥੀ ਅਰਥਾਤ ਗਰਭ ਕੇ ਦੁਖਾਂ ਸੇ ਮੈਨੂੰ ਬਚਾ ਲਿਆ ਥਾ॥੨॥
Prof. Sahib Singhਜਦੋਂ (ਮਾਂ ਦੇ ਪੇਟ ਵਿਚ) ਮੈਂ ਵੱਡੇ ਵੀਰ (ਗਿਆਨ) ਦੇ ਨਾਲ ਸਾਂ ਤਦੋਂ (ਸਿਮਰਨ ਕਰਦੀ ਸਾਂ ਤੇ) ਪਤੀ ਨੂੰ ਪਿਆਰੀ ਸਾਂ ॥੨॥ਪਦ ਅਰਥ ਸੰਗਿ = ਨਾਲ। ਬਡੇ ਭਾਈ ਕੈ ਸੰਗਿ = ਵੱਡੇ ਭਰਾ (ਗਿਆਨ) ਨਾਲ। ਜਬ ਹੋਤੀ = ਜਦੋਂ ਮੈਂ ਹੁੰਦੀ ਸਾਂ, ਮਾਂ ਦੇ ਪੇਟ ਵਿਚ ਜਦੋਂ ਵੱਡੇ ਭਰਾ ਨਾਲ ਸਾਂ। ਤਬ = ਤਦੋਂ। ਹਉ = ਮੈਂ। ਨਾਹ = ਖਸਮ ॥੨॥
SikhNet (Spanish)consigo misma. No obstante, cuando vivo en la Sabiduría, mi hermano mayor, el Señor, me ama intensamente. (2)
ਕਹਤ ਕਬੀਰ. ਪੰਚ ਕੋ ਝਗਰਾ; ਝਗਰਤ ਜਨਮੁ ਗਵਾਇਆ ॥
kehat kabeer. panch ko jhagaraa; jhagarat janam gavaaeaa |
Sant Singh KhalsaSays Kabeer, the five passions argue with me, and in these arguments, my life is wasting away.
Manmohan SinghSays Kabir, the five evil passions quarrel with me and in quarrel my life is wasted away.
Manmohan Singh (Punjabi)ਕਬੀਰ ਜੀ ਆਖਦੇ ਹਨ, ਪੰਜ ਮੰਦੇ ਵਿਸ਼ੇ-ਵੇਗ ਮੇਰੇ ਨਾਲ ਝਗੜਦੇ ਹਨ ਅਤੇ ਝਗੜੇ ਝਾਬੇ ਵਿੱਚ ਹੀ ਮੇਰਾ ਜੀਵਨ ਬਰਬਾਦ ਹੋ ਗਿਆ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਕਾਮ ਕ੍ਰੋਧ ਆਦੀ ਬਿਕਾਰੋਂ ਕਾ ਸੰਸਾਰ ਮੇਂ ਝਗੜਾ ਪੜ ਰਹਾ ਹੈ ਅਰੁ ਇਨੋਂ ਕਰ ਝਗੜਤਿਆਂ ਜੀਵਾਂ ਨੇ ਮਨੁਖ ਜਨਮ ਬ੍ਯਰਥ ਗਵਾਇ ਲਿਆ ਹੈ॥
Prof. Sahib Singhਕਬੀਰ ਆਖਦਾ ਹੈ-(ਬੱਸ! ਇਸੇ ਤਰ੍ਹਾਂ) ਸਭ ਜੀਵਾਂ ਨੂੰ ਪੰਜ ਕਾਮਾਦਿਕਾਂ ਨਾਲ ਵਾਸਤਾ ਪਿਆ ਹੋਇਆ ਹੈ।ਪਦ ਅਰਥ ਪੰਚ ਕੋ = ਪੰਜ ਕਾਮਾਦਿਕਾਂ ਦਾ।
SikhNet (Spanish)Dice Kabir, las cinco pasiones me hacen la guerra y mi vida la he desperdiciado.
ਝੂਠੀ ਮਾਇਆ. ਸਭੁ ਜਗੁ ਬਾਧਿਆ; ਮੈ. ਰਾਮ ਰਮਤ ਸੁਖੁ ਪਾਇਆ ॥੩॥੩॥੨੫॥
jhootthee maaeaa. sabh jag baadhiaa; mai. raam ramat sukh paaeaa |3|3|25|
Sant Singh KhalsaThe false Maya has bound the whole world, but I have obtained peace, chanting the Name of the Lord. ||3||3||25||
Manmohan SinghThe false mammon has bound the whole world, but I have obtained peace by repeating the Lord's Name.
Manmohan Singh (Punjabi)ਕੂੜੀ ਮੋਹਨੀ ਨੇ ਸਾਰੇ ਜਹਾਨ ਨੂੰ ਜਕੜਿਆ ਹੋਇਆ ਹੈ, ਪ੍ਰੰਤੂ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੈਂ ਆਰਾਮ ਪ੍ਰਾਪਤ ਕਰ ਲਿਆ ਹੈ।
Fareedkot Teekaਮਿਥਿਆ ਰੂਪ ਮਾਇਆ ਮੇਂ ਸਭ ਸੰਸਾਰ ਬਾਧਾ ਹੂਆ ਹੈ ਅਰੁ ਮੈਨੇ ਰਾਮ ਜਪਤੇ ਹੂਏ ਨੇ ਸੁਖੁ ਪਾਇਆ ਹੈ, ਭਾਵ ਸੰਤ ਕ੍ਰਿਪਾ ਤੇ ਪਰਮੇਸ੍ਵਰ ਕਾ ਭਜਨ ਕਰਨੇ ਕਰ ਸੁਖੀ ਹੋਵੀਤਾ ਹੈ॥੩॥੩॥੨੫॥☬ਇਹ ਤੋ ਸੰਪ੍ਰਦਾਈ ਸੰਕੇਤੀ ਅਰਥ ਹੈਂ ਅਰੁ ਮੈਂ ਟੀਕਾਕਾਰ ਸੰਤੋਂ ਕੀ ਕ੍ਰਿਪਾ ਸੇਂ ਔਰੁ ਭੀ ਅਰਥ ਲਿਖਤਾ ਹੂੰ: ਸ੍ਰੀ ਕਬੀਰ ਜੀ ਪ੍ਰਵਿਰਤੀ ਕੋ ਦੁਖੁ ਰੂਪੁ ਅਰ ਪ੍ਰਵਿਰਤੀ ਕੇ ਤਿਆਗ ਸੇ ਸੁਖ ਕੀ ਪ੍ਰਾਪਤੀ ਕਥਨ ਕਰਤੇ ਹੈਂ: ਮੂਲ ਕਾ ਪਾਠ ਦੁਬਾਰਾ ਨਹੀਂ ਲਿਖ੍ਯਾ ਜਾਵੇਗਾ। ਪਿਛਲੇ ਪਦ ਸਿਮਰਨ ਕਰ ਲੈਨੇ। ਜੀਵੋਂ ਕੋ ਪ੍ਰਵਿਰਤੀ ਨੇ (ਸਾਸ) ਸ੍ਵਾਸ ਸ੍ਵਾਸ ਦੁਖੀ ਕੀਆ ਹੈ। ਜੋ ਪੁਰਸ਼ (ਸਸੁਰ) ਸੁਰੋਂ ਕੀ ਉਪਾਸਨਾ ਕੇ ਸਹਿਤ ਸਕਾਮੀ ਹੈਂ ਪ੍ਰਿਵਰਤੀ ਤਿਨ ਕੀ ਪਿਆਰੀ ਹੈ ਅਰੁ ਬਹੁ ਸਕਾਮੀ ਲੋਕ (ਜੇਠ) ਵੱਡੇ, ਭਾਵ ਪਰਮੇਸ੍ਵਰ ਕੇ ਨਾਮ ਸੇਂ ਡਰਤੇ ਹੈਂ ਕਿੰਤੂ ਨਾਮ ਨਹੀਂ ਜਪਤੇ। ਤਿਨੋਂ ਨੇ ਪ੍ਰਵਿਰਤੀ ਕੋ (ਸਖੀ ਸਹੇਲੀ) ਪਿਆਰੀ ਸਹੇਲੀ ਜਾਨਾ ਹੈ। ਅਰੁ ਵਿਚਾਰ ਕਰ ਦੇਖੀਏ ਤੋ ਪ੍ਰਵਿਰਤੀ ਮੇਂ (ਨਨਦ) ਅਨੰਦ ਨਹੀਂ ਹੈਂ, ਭਾਵ ਦੁਖੁ ਰੂਪੁ ਹੈ। (ਗਹੇਲੀ) ਪਕੜਨੇ ਅਰੁ ਦੁਖੀ ਕਰਨੇ ਹਾਰੀ ਹੈ ਅਰੁ ਜੋ (ਦੇਵਰ) ਵਰੋਂ ਕੇ ਦੇਨੇ ਵਾਲਾ ਪਰਮੇਸ੍ਵਰ ਹੈ, ਤਿਸ ਕੇ ਵਿਯੋਗ ਕਰ ਜਲਤੇ ਰਹਤੇ ਹੈਂ, ਭਾਵ ਤਿਨ ਕੋ ਪਰਮੇਸ੍ਵਰ ਪ੍ਰਾਪਤ ਨਹੀਂ ਹੋਤਾ। ਤਿਨ ਕੀ ਬੁਧੀ ਮੇਰੀ ਤੇਰੀ ਭਾਵਨਾ ਮੇਂ ਬਾਵਰੀ ਹੋ ਰਹੀ ਹੈ। (ਰਾਮ) ਉਪਰਾਮਤਾ ਕੋ ਵਾ ਨਿਵਿਰਤੀ ਕੇ ਸੁਖ ਕੋ ਵਿਸਾਰਿਆ ਹੈ। ਨਿਬ੍ਰਿਤੀ ਵਾਲੇ ਸੰਤੋਂ ਕੀ ਰਹਣੀ ਮੇਂ
Prof. Sahib Singhਸਾਰਾ ਜਗਤ ਇਹਨਾਂ ਨਾਲ ਖਹਿੰਦਿਆਂ ਹੀ ਉਮਰ ਅਜਾਈਂ ਗਵਾ ਰਿਹਾ ਹੈ; ਠਗਣੀ ਮਾਇਆ ਨਾਲ ਬੱਝਾ ਪਿਆ ਹੈ। ਪਰ ਮੈਂ ਪ੍ਰਭੂ ਨੂੰ ਸਿਮਰ ਕੇ ਸੁਖ ਪਾ ਲਿਆ ਹੈ ॥੩॥੩॥੨੫॥ਪਦ ਅਰਥ ਬਾਧਿਆ = ਬੱਝਾ ਹੋਇਆ ॥੩॥੩॥੨੫॥
* ਨੋਟ: ਕਵਿਤਾ ਦੇ ਦ੍ਰਿਸ਼ਟੀਕੋਣ ਤੋਂ, ਇਹ ਸ਼ਬਦ ਪੜ੍ਹਨ ਵਾਲੇ ਦੇ ਦਿਲ ਨੂੰ ਡੂੰਘੀ ਧ੍ਰੂਰ ਪਾਂਦਾ ਹੈ। ਮਾਇਆ-ਵੇੜ੍ਹੀ ਜਿੰਦ ਦੀ ਇਹ ਇਕ ਬੜੀ ਦਰਦਨਾਕ ਕਹਾਣੀ ਹੈ। ਦਰਦਾਂ ਦੇ ਮਹਿਰਮ ਸਤਿਗੁਰੂ ਨਾਨਕ ਦੇਵ ਜੀ ਦੀਆਂ ਅੱਖਾਂ ਤੋਂ ਇਹ ਸ਼ਬਦ ਭਲਾ ਕਿਵੇਂ ਖੁੰਝ ਸਕਦਾ ਸੀ? ਸਾਰੀ ਦਰਦਨਾਕ ਕਹਾਣੀ ਦੇ ਅਖ਼ੀਰ ਤੇ ਅੱਪੜ ਕੇ ਹੀ ਅੱਧੀ ਤੁਕ ਵਿਚ "ਸੁਖ" ਦਾ ਸਾਹ ਆਉਂਦਾ ਹੈ। ਇਤਨੀ ਵੱਡੀ ਦਰਦਨਾਕ ਕਹਾਣੀ ਦਾ ਇਲਾਜ ਕਬੀਰ ਜੀ ਨੇ ਤਾਂ ਇਕ ਰਮਜ਼ ਜਿਹੀ ਵਿਚ ਹੀ ਦੱਸ ਕੇ ('ਰਾਮ ਰਮਤ' ਆਖ ਕੇ) ਬੱਸ ਕਰ ਦਿੱਤੀ; ਪਰ ਸਤਿਗੁਰੂ ਨਾਨਕ ਦੇਵ ਜੀ ਨੇ ਉਸ ਇਲਾਜ ਨੂੰ ਪਰਹੇਜ਼ ਸਮੇਤ ਵਿਸਥਾਰ ਨਾਲ ਇਉਂ ਬਿਆਨ ਕਰ ਦਿੱਤਾ ਹੈ: ਆਸਾ ਮਹਲਾ ੧ ॥ ਕਾਚੀ ਗਾਗਰਿ ਦੇਹ ਦੁਹੇਲੀ, ਉਪਜੈ ਬਿਨਸੈ ਦੁਖੁ ਪਾਈ ॥ ਇਹੁ ਜਗੁ ਸਾਗਰੁ ਦੁਤਰੁ ਕਿਉ ਤਰੀਐ, ਬਿਨੁ ਹਰਿ ਗੁਰ ਪਾਰਿ ਨ ਪਾਈ ॥੧॥ ਤੁਝ ਬਿਨੁ ਅਵਰੁ ਨ ਕੋਈ ਮੇਰੇ ਪਿਆਰੇ, ਤੁਝ ਬਿਨੁ ਅਵਰੁ ਨ ਕੋਇ ਹਰੇ ॥ ਸਰਬੀ ਰੰਗੀ ਰੂਪੀ ਤੂੰਹੈ, ਤਿਸੁ ਬਖਸੇ ਜਿਸੁ ਨਦਰਿ ਕਰੇ ॥੧॥ਰਹਾਉ॥ ਸਾਸੁ ਬੁਰੀ ਘਰਿ ਵਾਸੁ ਨ ਦੇਵੈ, ਪਿਰ ਸਿਉ ਮਿਲਣ ਨ ਦੇਇ ਬੁਰੀ ॥ ਸਖੀ ਸਾਜਨੀ ਕੇ ਹਉ ਚਰਨ ਸਰੇਵਉ, ਹਰਿ ਗੁਰ ਕਿਰਪਾ ਤੇ ਨਦਰਿ ਧਰੀ ॥੨॥ ਆਪੁ ਬੀਚਾਰਿ ਮਾਰਿ ਮਨੁ ਦੇਖਿਆ, ਤੁਮ ਸਾ ਮੀਤੁ ਨ ਅਵਰੁ ਕੋਈ ॥ ਜਿਉ ਤੂੰ ਰਾਖਹਿ ਤਿਵ ਹੀ ਰਹਣਾ, ਦੁਖੁ ਸੁਖੁ ਦੇਵਹਿ ਕਰਹਿ ਸੋਈ ॥੩॥ ਆਸਾ ਮਨਸਾ ਦੋਊ ਬਿਨਾਸਤ, ਤ੍ਰਿਹੁ ਗੁਣ ਆਸ ਨਿਰਾਸ ਭਈ ॥ ਤੁਰੀਆਵਸਥਾ ਗੁਰਮੁਖਿ ਪਾਈਐ, ਸੰਤ ਸਭਾ ਕੀ
SikhNet (Spanish)Maya, en su falsedad y en su traición ha atado al mundo entero consigo misma, pero he encontrado la Paz recitando el Nombre del Señor. (3‑3‑25)