ਆਸਾ ॥
aasaa |
Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa
ਹਮ ਘਰਿ ਸੂਤੁ. ਤਨਹਿ ਨਿਤ ਤਾਨਾ; ਕੰਠਿ ਜਨੇਊ ਤੁਮਾਰੇ ॥
ham ghar soot. taneh nit taanaa; kantth janeaoo tumaare |
Sant Singh KhalsaIn my house, I constantly weave the thread, while you wear the thread around your neck, O Brahmin.
Manmohan SinghIn my house is thread and I daily stretch the warp, while only one thread is on thy neck (O Brahman.)
Manmohan Singh (Punjabi)ਮੇਰੇ ਗ੍ਰਿਹ ਵਿੱਚ ਸੂਤ੍ਰ ਹੈ ਅਤੇ ਮੈਂ ਹਰ ਰੋਜ਼ ਹੀ ਤਾਣਾ ਤਣਦਾ ਹਾਂ। ਜਦ ਕਿ ਤੇਰੇ ਗਲ ਦੁਆਲੇ ਕੇਵਲ ਇਕ ਧਾਗਾ ਹੀ ਹੈ।
Fareedkot Teekaਹੇ ਮੁਕੰਦਾ! ਹਮਾਰੇ ਘਰ ਮੇਂ ਤੋ ਨਿਤ ਸੂਤ ਹੀ ਕਾ ਤਾਨਾ ਤਨਾ ਜਾਤਾ ਹੈ ਔਰ ਤੁਮਾਰੇ ਗਲੇ ਮੇਂ ਜਨੇਊ ਹੈ, ਭਾਵ ਤੁਮ ਕੋ ਥੋੜੇ ਸੇ ਸੁਤ ਕਾ ਅਭਿਮਾਨ ਹੋ ਰਹਾ ਹੈ॥
Prof. Sahib Singh(ਹੇ ਝੱਲੇ ਬ੍ਰਾਹਮਣ! ਜੇ ਤੈਨੂੰ ਇਸ ਕਰਕੇ ਆਪਣੀ ਉੱਚੀ ਜਾਤ ਦਾ ਮਾਣ ਹੈ ਕਿ) ਤੇਰੇ ਗਲ ਵਿਚ ਜਨੇਊ ਹੈ (ਜੋ ਸਾਡੇ ਗਲ ਨਹੀਂ ਹੈ, ਤਾਂ ਵੇਖ, ਉਹੋ ਜਿਹਾ ਹੀ) ਸਾਡੇ ਘਰ (ਬਥੇਰਾ) ਸੂਤਰ ਹੈ (ਜਿਸ ਨਾਲ) ਅਸੀਂ ਨਿੱਤ ਤਾਣਾ ਤਣਦੇ ਹਾਂ।ਪਦ ਅਰਥ ਹਮ ਘਰਿ = ਅਸਾਡੇ ਘਰ ਵਿਚ। ਤਨਹਿ = ਅਸੀਂ ਤਣਦੇ ਹਾਂ। ਕੰਠਿ = ਗਲ ਵਿਚ।
SikhNet (Spanish)Oh Brahmán, tengo en mi hogar todo el hilo con que continuamente tejo el Nombre del Señor, mientras que en mi cuello sólo llevo el pequeño hilo del nacido dos veces.
ਤੁਮੑ ਤਉ ਬੇਦ ਪੜਹੁ ਗਾਇਤ੍ਰੀ; ਗੋਬਿੰਦੁ ਰਿਦੈ ਹਮਾਰੇ ॥੧॥
tuma tau bed parrahu gaaeitree; gobind ridai hamaare |1|
Sant Singh KhalsaYou read the Vedas and sacred hymns, while I have enshrined the Lord of the Universe in my heart. ||1||
Manmohan SinghThou readest Vedas and sacred hymns, while I have enshrined the World-Lord in my mind.
Manmohan Singh (Punjabi)ਤੂੰ ਵੇਦਾ ਅਤੇ ਪਵਿੱਤ੍ਰ ਭਜਨ ਨੂੰ ਵਾਚਦਾ ਹੈਂ ਜਦ ਕਿ ਮੈਂ ਆਪਣੇ ਹਿਰਦੇ ਅੰਦਰ ਸ੍ਰਿਸ਼ਟੀ ਦੇ ਸੁਆਮੀ ਨੂੰ ਟਿਕਾਇਆ ਹੈ।
Fareedkot Teekaਤੁਮ ਤੋ ਬੇਦ ਪੜਤੇ ਹੋ ਔਰ ਗਾਇਤ੍ਰੀ ਕਾ ਜਾਪੁ ਕਰਤੇ ਹੋ ਜਿਸ ਕੇ ਸ੍ਵਾਸ ਰੂਪ ਬੇਦ ਹੈਂ। ਸੋ ਹਮਾਰੇ ਹਿਰਦ੍ਯ ਮੇਂ ਗੋਬਿੰਦ ਸਾਖ੍ਯਾਤ ਬਸਤਾ ਹੈ॥੧॥
Prof. Sahib Singh(ਤੇਰਾ ਵੇਦ ਆਦਿਕ ਪੜ੍ਹਨ ਦਾ ਮਾਣ ਭੀ ਕੂੜਾ, ਕਿਉਂਕਿ) ਤੁਸੀ ਤਾਂ ਵੇਦ ਤੇ ਗਾਇਤ੍ਰੀ-ਮੰਤ੍ਰ ਨਿਰੇ ਜੀਭ ਨਾਲ ਹੀ ਉਚਾਰਦੇ ਹੋ, ਪਰ ਪਰਮਾਤਮਾ ਮੇਰੇ ਹਿਰਦੇ ਵਿਚ ਵੱਸਦਾ ਹੈ ॥੧॥ਪਦ ਅਰਥ ਤਉ = ਤਾਂ। ਪੜਹੁ = (ਜੀਭ ਨਾਲ ਹੀ) ਉਚਾਰਦੇ ਹੋ। ਰਿਦੈ = ਹਿਰਦੇ ਵਿਚ ॥੧॥
SikhNet (Spanish)Tú lees los Vedas y el Gayatri mientras que yo enaltezco al Señor en mi mente. (1)
ਮੇਰੀ ਜਿਹਬਾ ਬਿਸਨੁ. ਨੈਨ ਨਾਰਾਇਨ; ਹਿਰਦੈ ਬਸਹਿ ਗੋਬਿੰਦਾ ॥
meree jihabaa bisan. nain naaraaein; hiradai baseh gobindaa |
Sant Singh KhalsaUpon my tongue, within my eyes, and within my heart, abides the Lord, the Lord of the Universe.
Manmohan SinghOn my tongue, in mine eyes and within my mind abides the Lord Master, the world sustainer.
Manmohan Singh (Punjabi)ਮੇਰੀ ਜੀਭ ਉਤੇ, ਮੇਰੀਆਂ ਅੱਖਾਂ ਵਿੱਚ ਅਤੇ ਮੇਰੇ ਮਨ ਅੰਦਰ ਸ੍ਰਿਸ਼ਟੀ ਦਾ ਥੰਮ੍ਹਣਹਾਰ, ਸੁਆਮੀ ਮਾਲਕ ਵਸਦਾ ਹੈ।
Fareedkot Teekaਮੇਰੀ ਜਿਹਬਾ ਮੇਂ ਬਿਸਨੁ ਨਾਮ ਹੈ, ਨੈਨੋਂ ਮੇਂ ਨਾਰਾਇਨ ਦ੍ਰਿਸ੍ਟੀ ਹੈ ਔਰ ਹਿਰਦੇ ਮੇਂ ਗੋਬਿੰਦ ਕਾ ਧ੍ਯਾਨ ਬਸਤਾ ਹੈ॥
Prof. Sahib Singhਹੇ ਕਮਲੇ ਬ੍ਰਾਹਮਣ! ਪ੍ਰਭੂ ਜੀ ਮੇਰੀ ਤਾਂ ਜੀਭ ਉੱਤੇ, ਮੇਰੀਆਂ ਅੱਖਾਂ ਵਿਚ ਤੇ ਮੇਰੇ ਦਿਲ ਵਿਚ ਵੱਸਦੇ ਹਨ।ਪਦ ਅਰਥ ਬਿਸਨੁ ਨਾਰਾਇਨ, ਗੋਬਿੰਦਾ = ਪਰਮਾਤਮਾ। ਬਸਹਿ = ਵੱਸ ਰਹੇ ਹਨ।
SikhNet (Spanish)En mis labios, en mis ojos y en mi corazón está el Señor, pero
ਜਮ ਦੁਆਰ ਜਬ ਪੂਛਸਿ ਬਵਰੇ; ਤਬ ਕਿਆ ਕਹਸਿ ਮੁਕੰਦਾ ॥੧॥ ਰਹਾਉ ॥
jam duaar jab poochhas bavare; tab kiaa kehas mukandaa |1| rahaau |
Sant Singh KhalsaWhen you are interrogated at Death's door, O mad-man, what will you say then? ||1||Pause||
Manmohan SinghThen thou art interrogated at Death's door, O mad Mukand (a Brahman), what shall thou then say? Pause.
Manmohan Singh (Punjabi)ਜਦ ਮੌਤ ਦੇ ਬੂਹੇ ਤੇ ਤੇਰੇ ਪਾਸੋ ਪੁਛ ਗਿੱਛ ਹੋਈ, ਹੇ ਪਗਲੇ ਮੁਕੰਦ! ਓਦੋ ਤੂੰ ਕੀ ਆਖੇਗਾ? ਠਹਿਰਾਉ।
Fareedkot Teekaਹੇ ਮੁਕੰਦਾ! ਜਬ ਜਮ ਦੁਵਾਰੇ ਤੈਨੂੰ ਪੂਛਾ ਜਾਇਗਾ ਜੋ ਤੈਨੇ ਜਾਤਿ ਅਭਿਮਾਨ ਮੇਂ ਮਾਨੁਖ ਜਨਮ ਖੋਇ ਦੀਆ ਹੈ ਤਬ ਕ੍ਯਾ (ਕਹਸਿ) ਕਹੈਗਾ॥੧॥ ਰਹਾਉ ॥☬ਦੁਰਜਨ ਤੌਸ ਨ੍ਯਾਯ ਕਰ ਕਹਤੇ ਹੈਂ:
Prof. Sahib Singhਪਰ ਤੈਨੂੰ ਜਦੋਂ ਧਰਮਰਾਜ ਦੀ ਹਜ਼ੂਰੀ ਵਿਚ ਪ੍ਰਭੂ ਵਲੋਂ ਪੁੱਛ ਹੋਵੇਗੀ ਤਾਂ ਕੀਹ ਉੱਤਰ ਦੇਵੇਂਗਾ (ਕਿ ਕੀਹ ਕਰਦਾ ਰਿਹਾ ਇੱਥੇ ਸਾਰੀ ਉਮਰ)? ॥੧॥ ਰਹਾਉ ॥ਪਦ ਅਰਥ ਜਮ ਦੁਆਰ = ਜਮਾਂ ਦੇ ਦਰ ਤੇ, ਧਰਮਰਾਜ ਦੇ ਬੂਹੇ ਤੇ, ਪ੍ਰਭੂ ਦੀ ਹਜ਼ੂਰੀ ਵਿਚ। ਮੁਕੰਦਾ ਪੂਛਸਿ = ਜਦੋਂ ਮੁਕੰਦ ਪੁੱਛਸੀ, ਜਦੋਂ ਪ੍ਰਭੂ ਪੁੱਛੇਗਾ। ਬਵਰੇ = ਹੇ ਕਮਲੇ! ਕਹਸਿ = ਕਹਿਸੇਂ ਉੱਤਰ ਦੇਵੇਂਗਾ ॥੧॥ ਰਹਾਉ ॥
SikhNet (Spanish)¿cómo vas a contestar al llamado de la muerte, oh Brahmán iluminado? (1‑Pausa)
ਹਮ ਗੋਰੂ ਤੁਮ ਗੁਆਰ ਗੁਸਾਈ; ਜਨਮ ਜਨਮ ਰਖਵਾਰੇ ॥
ham goroo tum guaar gusaaee; janam janam rakhavaare |
Sant Singh KhalsaI am a cow, and You are the herdsman, the Sustainer of the World. You are my Saving Grace, lifetime after lifetime.
Manmohan SinghI am a cow and thou the herdsman Lord of the earth and thou art my saviour all the births through.
Manmohan Singh (Punjabi)ਮੈਂ ਗਊ ਹਾਂ ਅਤੇ ਤੂੰ ਧਰਤੀ ਦਾ ਸੁਆਮੀ ਵਾਗੀ ਅਤੇ ਜਨਮਾਂ ਜਨਮਾਂ ਦਾ ਤੂੰ ਮੇਰਾ ਰਖਵਾਲਾ ਹੈਂ।
Fareedkot Teekaਹੇ ਬ੍ਰਹਮਨ! ਹਮ ਤੋ ਇਤਰ ਜਾਤਾ ਵਾਲੇ ਗਊਆ ਹੈਂ ਔਰ ਤੁਮ ਗੁਸਾਂਈ ਜੀ ਗ੍ਵਾਲੇ ਹੋ ਅਰਥਾਤ ਗਊਓਂ ਕੀ ਪਾਲਨਾ ਕਰਨੇ ਹਾਰੇ ਹੋ। ਆਜ ਕੇ ਨਹੀਂ ਜਨਮ ਜਨਮ ਕੇ ਰਖ੍ਯਕ ਹੋ॥
Prof. Sahib Singhਕਈ ਜਨਮਾਂ ਤੋਂ ਤੁਸੀ ਲੋਕ ਸਾਡੇ ਰਾਖੇ ਬਣੇ ਆ ਰਹੇ ਹੋ, ਅਸੀਂ ਤੁਹਾਡੀਆਂ ਗਾਈਆਂ ਬਣੇ ਰਹੇ, ਤੁਸੀ ਸਾਡੇ ਖਸਮ ਗੁਆਲੇ ਬਣੇ ਰਹੇ।ਪਦ ਅਰਥ ਗੋਰੂ = ਗਾਈਆਂ। ਗੁਆਰ = ਗੁਪਾਲ, ਗੁਆਲੇ, ਗਾਈਆਂ ਦੇ ਰਾਖੇ। ਜਨਮ ਜਨਮ = ਕਈ ਜਨਮਾਂ ਤੋਂ।
SikhNet (Spanish)Nosotros somos las vacas, ustedes nuestros pastores que pretenden salvarnos vida tras vida, pero nunca nos han llevado a través.
ਕਬਹੂੰ. ਨ ਪਾਰਿ ਉਤਾਰਿ ਚਰਾਇਹੁ; ਕੈਸੇ ਖਸਮ ਹਮਾਰੇ ॥੨॥
kabahoon. na paar utaar charaaeihu; kaise khasam hamaare |2|
Sant Singh KhalsaYou have never taken me across to graze there - what sort of a herdsman are You? ||2||
Manmohan SinghThou hast never taken me across to graze. What sort of my Master thou art?
Manmohan Singh (Punjabi)ਪ੍ਰੰਤੂ ਤੂੰ ਕਦੇ ਭੀ ਮੈਨੂੰ ਚਰਾਉਣ ਲਈ ਪਰਲੇ ਪਾਰ (ਸੁਗਿਆਨ ਦਸ਼ਾ ਵਿੱਚ) ਨਹੀਂ ਲੈ ਗਿਆ। ਤੂੰ ਮੇਰਾ ਕੇਹੋ ਜੇਹਾ ਮਾਲਕ ਹੈਂ?
Fareedkot Teekaਪਰੰਤੂ ਸੰਸਾਰ ਨਦੀ ਸੇ ਪਾਰ ਉਤਾਰ ਕਰ ਕਭੀ ਬ੍ਰਹਮਾਨੰਦ ਘਾਸ ਨਹੀਂ ਚਰਾਵਤੇ ਹੈਂ, ਸੋ ਤੁਮ ਹਮਾਰੇ ਕੈਸੇ ਸ੍ਵਾਮੀ ਹੋ॥੨॥
Prof. Sahib Singhਪਰ ਤੁਸੀਂ ਹੁਣ ਤਕ ਨਕਾਰੇ ਹੀ ਸਾਬਤ ਹੋਏ, ਤੁਸਾਂ ਕਦੇ ਭੀ ਸਾਨੂੰ (ਨਦੀਓਂ) ਪਾਰ ਲੰਘਾ ਕੇ ਨਾਹ ਚਾਰਿਆ (ਭਾਵ, ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਲੀ ਕੋਈ ਮੱਤ ਨਾਹ ਦਿੱਤੀ) ॥੨॥ਪਦ ਅਰਥ ਪਾਰਿ ਉਤਾਰਿ = ਪਾਰ ਲੰਘਾ ਕੇ। ਚਰਾਇਹੁ = ਤੁਸਾਂ ਸਾਨੂੰ ਚਾਰਿਆ, ਤੁਸਾਂ ਸਾਨੂੰ (ਆਤਮਕ) ਖ਼ੁਰਾਕ ਦਿੱਤੀ। ਕੈਸੇ = ਕਿਹੋ ਜਿਹੇ? ਨਕਾਰੇ ਹੀ ॥੨॥
SikhNet (Spanish)Oh, ¿qué clase de pastores son ustedes? (2)
ਤੂੰ ਬਾਮੑਨੁ. ਮੈ ਕਾਸੀਕ ਜੁਲਹਾ; ਬੂਝਹੁ ਮੋਰ ਗਿਆਨਾ ॥
toon baaman. mai kaaseek julahaa; boojhahu mor giaanaa |
Sant Singh KhalsaYou are a Brahmin, and I am a weaver of Benares; can You understand my wisdom?
Manmohan SinghThou art a Brahman and I am a weaver of Banaras. Fathom thou my Divine comprehension.
Manmohan Singh (Punjabi)ਤੂੰ ਬ੍ਰਹਮਣ ਹੈਂ ਅਤੇ ਮੈਂ ਬਨਾਰਸ ਦਾ ਜੁਲਾਹਾ। ਤੂੰ ਮੇਰੀ ਈਸ਼ਵਰੀ ਗਿਆਤ ਦਾ ਅੰਦਾਜ਼ਾ ਲਗਾ।
Fareedkot Teekaਤੁਮ ਤੋ ਬ੍ਰਹਮਣ ਹੋ ਅਰੁ ਮੈਂ ਕਾਸੀ ਕੇ ਰਹਨੇ ਹਾਰਾ ਜੁਲਾਹਾ ਹੂੰ, ਪਰੰਤੂ ਹਮਾਰੇ ਕਰ ਕਹੇ ਹੂਏ ਗਿਆਨ ਕੋ ਸਮਝੋ॥
Prof. Sahib Singh(ਇਹ ਠੀਕ ਹੈ ਕਿ) ਤੂੰ ਕਾਂਸ਼ੀ ਦਾ ਬ੍ਰਾਹਮਣ ਹੈਂ (ਭਾਵ, ਤੈਨੂੰ ਮਾਣ ਹੈ ਆਪਣੀ ਵਿੱਦਿਆ ਦਾ, ਜੋ ਤੂੰ ਕਾਂਸ਼ੀ ਵਿਚ ਹਾਸਲ ਕੀਤੀ), ਤੇ ਮੈਂ (ਜਾਤ ਦਾ) ਜੁਲਾਹ ਹਾਂ (ਜਿਸ ਨੂੰ ਤੁਹਾਡੀ ਵਿੱਦਿਆ ਪੜ੍ਹਨ ਦਾ ਹੱਕ ਨਹੀਂ ਹੈ)।ਪਦ ਅਰਥ ਕਾਸੀਕ = ਕਾਂਸ਼ੀ ਦਾ। ਜੁਲਹਾ = ਜੁਲਾਹ। ਮੋਰ = ਮੇਰੀ। ਗਿਆਨਾ = ਵਿਚਾਰ ਦੀ ਗੱਲ।
SikhNet (Spanish)Eres un Brahmán y yo sólo un tejedor del pueblo, pero, ¿tienes tú la capacidad de adivinar mi sabiduría?
ਤੁਮੑ ਤਉ ਜਾਚੇ. ਭੂਪਤਿ ਰਾਜੇ; ਹਰਿ ਸਉ ਮੋਰ ਧਿਆਨਾ ॥੩॥੪॥੨੬॥
tuma tau jaache. bhoopat raaje; har sau mor dhiaanaa |3|4|26|
Sant Singh KhalsaYou beg from emperors and kings, while I meditate on the Lord. ||3||4||26||
Manmohan SinghThou beggest from the emperors and Kings and my attention is fixed on the Lord.
Manmohan Singh (Punjabi)ਤੂੰ ਮਹਾਰਾਜਿਆਂ ਅਤੇ ਪਾਤਸ਼ਾਹਾਂ ਪਾਸੋਂ ਮੰਗਦਾ ਹੈਂ ਅਤੇ ਮੇਰੀ ਬਿਰਤੀ ਪ੍ਰਭੂ ਨਾਲ ਜੁੜੀ ਹੋਈ ਹੈ।
Fareedkot Teekaਤੁਮ ਨੇ ਤੋ ਬਡੇ ਬਡੇ (ਭੂ) ਪ੍ਰਿਥ੍ਵੀ ਕੇ ਪਤੀ ਰਾਜੇ ਜਾਚੇ ਹੈਂ ਔਰ ਮੇਰਾ ਏਕ ਹਰਿ ਸੋ ਧਿਆਨ ਹੈ। ਧ੍ਵਨਿ ਇਹ ਕਿ ਤੁਮ ਲਾਲਚ ਕਰ ਕੇ ਸਭ ਕਰਮ ਕਰਤੇ ਹੋਂ ਔਰ ਤਿਸ ਕਾ ਫਲ ਰਾਜੇ ਸੇ ਭਿਖਿਆ ਮਾਂਗਤੇ ਹੋ ਔਰ ਹਮ ਨਾਮ ਸਿਮਰਨ ਬਿਨਾਂ ਹਰਿ ਸੇ ਕੁਛ ਨਹੀਂ ਮਾਂਗਤੇ, ਧਿਆਨ ਹੀ ਕਰਤੇ ਹੈਂ ਵਾ ਹਰਿ ਧਿਆਨ ਮਾਂਗਤੇ ਹੈਂ॥੩॥੪॥੨੬॥☬ਉਪਦੇਸ:
Prof. Sahib Singhਪਰ, ਮੇਰੀ ਵਿਚਾਰ ਦੀ ਇਕ ਗੱਲ ਸੋਚ (ਕਿ ਵਿੱਦਿਆ ਪੜ੍ਹ ਕੇ ਤੁਸੀ ਆਖ਼ਰ ਕਰਦੇ ਕੀਹ ਹੋ), ਤੁਸੀ ਤਾਂ ਰਾਜੇ ਰਾਣਿਆਂ ਦੇ ਦਰ ਤੇ ਮੰਗਦੇ ਫਿਰਦੇ ਹੋ, ਤੇ ਮੇਰੀ ਸੁਰਤਿ ਪ੍ਰਭੂ ਨਾਲ ਜੁੜੀ ਹੋਈ ਹੈ ॥੩॥੪॥੨੬॥ਪਦ ਅਰਥ ਜਾਚੇ = ਮੰਗਦੇ ਹੋ। ਭੂਪਤਿ = ਰਾਜੇ ॥੩॥੪॥੨੬॥
* ਨੋਟ: ਜੇ ਕਬੀਰ ਜੀ ਮੁਸਲਮਾਨ ਹੁੰਦੇ, ਤਾਂ ਬ੍ਰਾਹਮਣਾਂ ਨੂੰ ਇਹ ਨਾਹ ਆਖਦੇ ਕਿ ਤੁਸੀ ਸਾਡੇ ਰਾਖੇ ਬਣੇ ਆ ਰਹੇ ਹੋ। ਮੁਸਲਮਾਨ ਦਾ ਕਿਸੇ ਬ੍ਰਾਹਮਣ ਨਾਲ ਕੋਈ ਧਾਰਮਿਕ ਸੰਬੰਧ ਨਹੀਂ ਸੀ ਹੋ ਸਕਦਾ। ਪੱਕੀ ਗੱਲ ਇਹੀ ਹੈ ਕਿ ਕਬੀਰ ਜੀ ਹਿੰਦੂ ਜੁਲਾਹੇ ਦੇ ਘਰ ਵਿਚ ਜੰਮੇ = ਪਲੇ ਸਨ।
SikhNet (Spanish)Porque tú sólo eres un pordiosero ante las puertas de los reyes, mientras que yo, en mi Estado de Realeza, vivo entonado sólo en mi Señor. (3‑4‑26)