ੴ

ਸਿੱਖਬਾਣੀ · SikhBani

ਤ੍ਰਿਸਨਾ ਦਾਧੀ ਜਲਿ ਮੁਈ ਜਲਿ ਜਲਿ ਕਰੇ ਪੁਕਾਰ ॥

trisanaa daadhee jal muee jal jal kare pukaar
Guru Amardas Ji ਗੁਰੂ ਅਮਰਦਾਸ ਜੀ · Raag Vadhans · Ang 588 · 4 lines
Translations

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਤ੍ਰਿਸਨਾ ਦਾਧੀ ਜਲਿ ਮੁਈ; ਜਲਿ ਜਲਿ ਕਰੇ ਪੁਕਾਰ ॥

trisanaa daadhee jal muee; jal jal kare pukaar |

Sant Singh KhalsaConsumed by desires, the world is burning and dying; burning and burning, it cries out.
Manmohan SinghConsumed by desire, the world is burnt to death, It burns, burns and bewails.
Manmohan Singh (Punjabi)ਖਾਹਿਸ਼ ਦੀ ਫੂਕੀ ਹੋਈ ਦੁਨੀਆਂ ਸੜ ਕੇ ਮਰ ਗਈ ਅਤੇ ਮਚਦੀ, ਮਚਦੀ ਹੋਈ ਵਿਰਲਾਪ ਕਰਦੀ ਹੈ।
Fareedkot Teekaਹੇ ਭਾਈ! ਇਹ ਬੁਧੀ ਤ੍ਰਿਸ਼ਨਾ ਕਰ ਕੇ (ਦਾਧੀ) ਦਗਧ ਹੂਈ ਹੂਈ ਸੜ ਮਰੀ ਹੈ ਪੁਨਾ ਜਲ ਜਲ ਕਰ ਪੁਕਾਰ ਕਰਤੀ ਹੈ ਕਿ ਮੈਨੂੰ ਅਮਕਾ ਪਦਾਰਥ ਨਾ ਮਿਲਾ॥
Prof. Sahib Singhਦੁਨੀਆ ਤ੍ਰਿਸ਼ਨਾ ਦੀ ਸਾੜੀ ਹੋਈ ਦੁੱਖੀ ਹੋ ਰਹੀ ਹੈ, ਸੜ ਸੜ ਕੇ ਵਿਲਕ ਰਹੀ ਹੈ।

ਪਦ ਅਰਥ ਦਾਧੀ = ਸਾੜੀ ਹੋਈ।

SikhNet (Spanish)Consumido por el fuego del deseo, el mundo se aflige,

ਸਤਿਗੁਰ ਸੀਤਲ ਜੇ ਮਿਲੈ; ਫਿਰਿ ਜਲੈ ਨ. ਦੂਜੀ ਵਾਰ ॥

satigur seetal je milai; fir jalai na. doojee vaar |

Sant Singh KhalsaBut if it meets with the cooling and soothing True Guru, it does not burn any longer.
Manmohan SinghIf the peace-giving True Guru meets, it burns not, again, a second time.
Manmohan Singh (Punjabi)ਜੇਕਰ ਠੰਢ ਚੈਨ ਦੇਣਹਾਰ ਸੱਚੇ ਗੁਰੂ ਮਿਲ ਪੈਣ ਤਦ ਇਹ ਮੁੜ ਕੇ, ਦੂਜੀ ਵਾਰੀ ਨਹੀਂ ਸੜਦੀ।
Fareedkot Teekaਜੇਕਰ ਸਤਗੁਰੋਂ ਸੇ ਸੀਤਲ ਜਲ ਰੂਪ ਉਪੇਦਸ਼ ਮਿਲ ਜਾਇ ਤੋ ਫਿਰ ਦੂਸਰੀ ਬਾਰ ਨ ਜਾਲੈ ਅਰਥਾਤ ਜਨਮ ਮਰਣ ਸੇ ਰਹਿਤ ਹੋ ਜਾਇ॥
Prof. Sahib Singhਜੇ ਇਹ ਠੰਡ ਪਾਣ ਵਾਲੇ ਗੁਰੂ ਨੂੰ ਮਿਲ ਪਏ, ਤਾਂ ਫਿਰ ਦੂਜੀ ਵਾਰੀ ਨਾਹ ਸੜੇ।

ਪਦ ਅਰਥ ਸੀਤਲੁ = ਠੰਡ ਪਾਉਣ ਵਾਲਾ।

SikhNet (Spanish)pero si encuentra al Verdadero Guru, el Dador de Paz, no se quema más.

ਨਾਨਕ. ਵਿਣੁ ਨਾਵੈ, ਨਿਰਭਉ ਕੋ ਨਹੀ; ਜਿਚਰੁ ਸਬਦਿ. ਨ ਕਰੇ ਵੀਚਾਰੁ ॥੧॥

naanak. vin naavai, nirbhau ko nahee; jichar sabad. na kare veechaar |1|

Sant Singh KhalsaO Nanak, without the Name, and without contemplating the Word of the Shabad, no one becomes fearless. ||1||
Manmohan SinghNanak, without the Name and unless one reflects upon the Guru's hymns, none becomes fearless.
Manmohan Singh (Punjabi)ਨਾਨਕ, ਨਾਮ ਦੇ ਬਗੈਰ ਅਤੇ ਜਦ ਤਾਂਈਂ ਬੰਦਾ ਗੁਰਬਾਣੀ ਨੂੰ ਸੋਚਦਾ ਵੀਚਾਰਦਾ ਨਹੀਂ, ਕੋਈ ਭੀ ਨਿੱਡਰ ਨਹੀਂ ਥੀਵਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਤਕ ਸਬਦ ਬ੍ਰਹਮ ਕਾ ਬੀਚਾਰ ਨ ਕਰੈ ਔ ਨਾਮ ਨ ਜਪੈ ਬਿਨਾਂ ਇਨ ਗੁਣੋਂ ਕੇ ਤਬ ਤਕ ਕੋਈ ਨਿਰਭਉ ਨਹੀਂ ਹੋ ਸਕਤਾ, ਭਾਵ ਇਹ ਕਿ ਔਰ ਸਭ ਜਮ ਮਾਰਗ ਮੇਂ ਜਾਤੇ ਹੈਂ॥੧॥
Prof. Sahib Singhਹੇ ਨਾਨਕ! ਨਾਮ ਤੋਂ ਬਿਨਾ ਕਿਸੇ ਦਾ ਭੀ ਡਰ ਨਹੀਂ ਮੁੱਕਦਾ, ਜਦ ਤਕ ਗੁਰੂ ਦੇ ਸ਼ਬਦ ਦੀ ਰਾਹੀਂ ਮਨੁੱਖ ਪ੍ਰਭੂ ਦੀ ਵਿਚਾਰ ਨਾਹ ਕਰੇ ॥੧॥
SikhNet (Spanish)Dice Nanak, sin el Nombre del Señor, a nadie se le quita el miedo; esto se logra sólo meditando en la Palabra del Shabd. (1)
Answers quote the Granth verbatim with Ang citations. AI commentary is not Gurbani and not a religious ruling.