ੴ

ਸਿੱਖਬਾਣੀ · SikhBani

ਤਿਸੁ ਗੁਰ ਕਉ ਹਉ ਵਾਰਿਆ ਜਿਨਿ ਹਰਿ ਕੀ ਹਰਿ ਕਥਾ ਸੁਣਾਈ ॥

tis gur kau hau vaariaa jin har kee har kathaa sunaaee
Guru Ramdas Ji ਗੁਰੂ ਰਾਮਦਾਸ ਜੀ · Raag Vadhans · Ang 587, 588 · 6 lines
Translations

ਪਉੜੀ ॥

paurree | Ang 587

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ
SikhNet (Spanish)Pauri

ਤਿਸੁ ਗੁਰ ਕਉ. ਹਉ ਵਾਰਿਆ; ਜਿਨਿ ਹਰਿ ਕੀ. ਹਰਿ ਕਥਾ ਸੁਣਾਈ ॥

tis gur kau. hau vaariaa; jin har kee. har kathaa sunaaee | Ang 587

Sant Singh KhalsaI am a sacrifice to the Guru, who recites the sermon of the Lord's Teachings.
Manmohan SinghA sacrifice am I unto the Guru, who reads out to me the Divine sermon of God.
Manmohan Singh (Punjabi)ਕੁਰਬਾਨ ਹਾਂ ਮੈਂ ਉਸ ਗੁਰੂ ਜੀ ਉਤੋਂ, ਜੋ ਮੈਨੂੰ ਵਾਹਿਗੁਰੂ ਦੀ ਈਸ਼ਵਰੀ ਕਥਾ-ਵਾਰਤਾ ਸੁਣਾਉਂਦਾ ਹੈ।
Fareedkot Teekaਮੈਂ ਤਿਸ ਗੁਰੋਂ ਕੇ ਬਲਿਹਾਰ ਜਾਤਾ ਹੂੰ ਜਿਨੋਂ ਨੇ ਮੁਝ ਕੋ ਹਰ ਪ੍ਰਕਾਰ ਸੇ ਹਰਿ ਕੀ ਕਥਾ ਸੁਨਾਈ ਹੈ॥
Prof. Sahib Singhਮੈਂ ਸਦਕੇ ਹਾਂ ਉਸ ਸਤਿਗੁਰੂ ਤੋਂ ਜਿਸ ਨੇ ਪ੍ਰਭੂ ਦੀ ਗੱਲ ਸੁਣਾਈ ਹੈ।
SikhNet (Spanish)En sacrificio ofrezco mi ser al Guru, Quien me recita la Enseñanza del Señor.

ਤਿਸੁ ਗੁਰ ਕਉ. ਸਦ ਬਲਿਹਾਰਣੈ; ਜਿਨਿ. ਹਰਿ ਸੇਵਾ ਬਣਤ ਬਣਾਈ ॥

tis gur kau. sad balihaaranai; jin. har sevaa banat banaaee | Ang 588

Sant Singh KhalsaI am forever a sacrifice to that Guru, who has led me to serve the Lord.
Manmohan SinghI am ever devoted unto that Guru, who has designed to engage me in God's service.
Manmohan Singh (Punjabi)ਮੈਂ ਉਸ ਗੁਰੂ ਤੋਂ ਨਿੱਤ ਹੀ ਸਦਕੇ ਜਾਂਦਾ ਹਾਂ, ਜਿਸ ਨੇ ਵਾਹਿਗੁਰੂ ਦੀ ਘਾਲ ਵਿੱਚ ਮੈਨੂੰ ਜੋੜਿਆ ਹੈ।
Fareedkot Teekaਤਿਸ ਗੁਰੋਂ ਕੇ ਮੈਂ ਸਦਾ ਬਲਿਹਾਰ ਜਾਤਾ ਹੂੰ ਜਿਨੋਂ ਨੇ ਹਰਿ ਸੇਵਾ ਸੇ ਹਮਾਰੀ ਬਣਤ ਬਣਾਈ ਹੈ॥
Prof. Sahib Singhਮੈਂ ਸਦਕੇ ਹਾਂ ਉਸ ਸਤਿਗੁਰੂ ਤੋਂ ਜਿਸ ਨੇ ਪ੍ਰਭੂ ਦੀ ਭਗਤੀ ਦੀ ਰੀਤ ਚਲਾਈ ਹੈ।

ਪਦ ਅਰਥ ਬਣਤ = ਰੀਤ, ਮਰਯਾਦਾ।

SikhNet (Spanish)He dedicado mi ser al Guru, quien me puso en el Servicio del Señor.

ਸੋ ਸਤਿਗੁਰੁ ਪਿਆਰਾ. ਮੇਰੈ ਨਾਲਿ ਹੈ; ਜਿਥੈ ਕਿਥੈ ਮੈਨੋ ਲਏ ਛਡਾਈ ॥

so satigur piaaraa. merai naal hai; jithai kithai maino le chhaddaaee | Ang 588

Sant Singh KhalsaThat Beloved True Guru is always with me; wherever I may be, He will save me.
Manmohan SinghThat Beloved True Guru is with me and gets me delivered wherever I may be.
Manmohan Singh (Punjabi)ਉਹ ਪ੍ਰੀਤਮ ਸੱਚੇ ਗੁਰੂ ਜੀ ਮੇਰੇ ਅੰਗ ਸੰਗ ਹਨ ਅਤੇ ਜਿਥੇ ਕਿਤੇ ਭੀ ਮੈਂ ਹੋਵਾ ਮੈਨੂੰ ਬੰਦ-ਖਲਾਸ ਕਰਵਾ ਦਿੰਦੇ ਹਨ।
Fareedkot Teekaਸੋ ਸਤਗੁਰ ਪਿਆਰਾ ਹਮਾਰੇ ਸਾਥ ਹੀ ਹੈ ਜਹਾਂ ਕਹਾਂ ਹਮ ਕੋ ਦੁਖੋਂ ਸੇ ਛੁਡਾਇ ਲੇਤਾ ਹੈ॥
Prof. Sahib Singhਉਹ ਪਿਆਰਾ ਸਤਿਗੁਰੂ ਮੇਰੇ ਅੰਗ ਸੰਗ ਹੈ, ਸਭ ਥਾਈਂ ਮੈਨੂੰ (ਵਿਕਾਰਾਂ ਤੋਂ) ਛਡਾ ਲੈਂਦਾ ਹੈ।

ਪਦ ਅਰਥ ਜਿਥੈ ਕਿਥੈ = ਹਰ ਥਾਂ।

SikhNet (Spanish)Ese amado Guru está siempre conmigo; me redime de lo que sea. Gloria para ese Guru que me hizo sabio en Dios.

ਤਿਸੁ ਗੁਰ ਕਉ ਸਾਬਾਸਿ ਹੈ; ਜਿਨਿ ਹਰਿ ਸੋਝੀ ਪਾਈ ॥

tis gur kau saabaas hai; jin har sojhee paaee | Ang 588

Sant Singh KhalsaMost blessed is that Guru, who imparts understanding of the Lord.
Manmohan SinghBlessed indeed is the Guru, who has imparted unto me the Divine understanding.
Manmohan Singh (Punjabi)ਮੁਬਾਰਕ ਹਨ ਉਹ ਗੁਰਦੇਵ ਜੀ, ਜਿਨ੍ਹਾ ਨੇ ਮੈਨੂੰ ਹੀਸ਼ਵਰੀ ਸਮਝ ਪ੍ਰਦਾਨ ਕੀਤੀ ਹੈ।
Fareedkot Teekaਤਿਸ ਗੁਰ ਕਉ (ਸਾਬਾਸਿ) ਧੰਨ੍ਯਬਾਦ ਹੈ ਜਿਸ ਨੇ ਸੂਝ ਹਮ ਹਰਿ ਕੀ ਸੋਝੀ ਪਾਈ ਹੈ॥
Prof. Sahib Singhਸ਼ਾਬਾਸ਼ੇ ਉਸ ਸਤਿਗੁਰੂ ਨੂੰ ਜਿਸ ਨੇ ਮੈਨੂੰ ਪਰਮਾਤਮਾ ਦੀ ਸੂਝ ਪਾਈ ਹੈ।
SikhNet (Spanish)Dice Nanak, ofrezco mi ser para siempre en sacrificio al Guru

ਨਾਨਕੁ. ਗੁਰ ਵਿਟਹੁ ਵਾਰਿਆ. ਜਿਨਿ ਹਰਿ ਨਾਮੁ ਦੀਆ; ਮੇਰੇ ਮਨ ਕੀ ਆਸ ਪੁਰਾਈ ॥੫॥

naanak. gur vittahu vaariaa. jin har naam deea; mere man kee aas puraaee |5| Ang 588

Sant Singh KhalsaO Nanak, I am a sacrifice to the Guru, who has given me the Lord's Name, and fulfilled the desires of my mind. ||5||
Manmohan SinghNanak, I am a sacrifice unto the Guru, who has given me the Lord's Name and thus fulfilled my hearts desire.
Manmohan Singh (Punjabi)ਨਾਨਕ, ਮੈਂ ਉਸ ਗੁਰੂ ਉਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ ਮੈਨੂੰ ਸਾਹਿਬ ਦਾ ਨਾਮ ਬਖਸ਼ਿਆ ਹੈ ਅਤੇ ਇਸ ਤਰ੍ਹਾਂ ਮੇਰੇ ਦਿਲ ਦੀ ਖਾਹਿਸ਼ ਪੂਰੀ ਕੀਤੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਗੁਰੋਂ ਕੇ ਮੈਂ ਬਲਿਹਾਰ ਜਾਤਾ ਹੂੰ ਜਿਨੋਂ ਨੇ ਹਰਿ ਹਰਿ ਨਾਮ ਦੇ ਕਰ ਕੇ ਮੇਰੇ ਮਨ ਕੀ ਸਭ ਆਸਾ ਪੂਰਣ ਕਰ ਦਈ ਹੈ॥੫॥
Prof. Sahib Singhਜਿਸ ਗੁਰੂ ਨੇ ਮੈਨੂੰ ਪਰਮਾਤਮਾ ਦਾ ਨਾਮ ਦਿੱਤਾ ਹੈ ਤੇ ਮੇਰੇ ਮਨ ਦੀ ਆਸ ਪੂਰੀ ਕੀਤੀ ਹੈ ਮੈਂ ਨਾਨਕ ਉਸ ਤੋਂ ਸਦਕੇ ਹਾਂ ॥੫॥
SikhNet (Spanish)quien me bendijo con el Nombre del Señor y cumplió los deseos de mi mente. (5)
Answers quote the Granth verbatim with Ang citations. AI commentary is not Gurbani and not a religious ruling.