ੴ

ਸਿੱਖਬਾਣੀ · SikhBani

ਉਨ ਕੈ ਸੰਗਿ ਮੋਹਿ ਪ੍ਰਭੁ ਚਿਤਿ ਆਵੈ ਸੰਤ ਪ੍ਰਸਾਦਿ ਮੋਹਿ ਜਾਗੀ ॥

aun kai sang mohi prabh chit aavai sant prasaad mohi jaagee
Guru Arjan Dev Ji ਗੁਰੂ ਅਰਜਨ ਦੇਵ ਜੀ · Raag Malaar · Ang 1267 · 8 lines
Translations

ਰਾਗੁ ਮਲਾਰ ਮਹਲਾ ੫ ਦੁਪਦੇ ਘਰੁ ੧ ॥

raag malaar mahalaa 5 dupade ghar 1 |

Sant Singh KhalsaRaag Malaar, Fifth Mehl, Dho-Padhay, First House:
Manmohan SinghRag Malar 5th Guru. Dupadas.
Manmohan Singh (Punjabi)ਰਾਗੁ ਮਲਾਰ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਮਲਾਰ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Rag Malhar, Mejl Guru Aryan, Quinto Canal Divino, Du-Padas, Primera Casa.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਪ੍ਰਭ ਮੇਰੇ ਓਇ; ਬੈਰਾਗੀ ਤਿਆਗੀ ॥

prabh mere oe; bairaagee tiaagee |

Sant Singh KhalsaMy God is detached and free of desire.
Manmohan SinghHe, the Lord of mine, is desireless and detached.
Manmohan Singh (Punjabi)ਉਹ ਮੇਰਾ ਸੁਆਮੀ! ਇੱਛਾ-ਰਹਿਤ ਅਤੇ ਨਿਰਲੇਪ ਹੈ।
Fareedkot Teekaਜੋ ਮੇਰੇ ਪ੍ਰਭੂ ਅਰਥਾਤ ਗੁਰੂ ਹੈਂ, ਸੋ ਵਹੁ ਬੈਰਾਗੀ ਹੈਂ, ਭਾਵ ਸੰਸਾਰ ਸੇ ਉਪਰਾਮ ਹੂਏ ਹੈਂ ਔਰ ਹੰਤਾ ਤ੍ਯਾਗੀ ਹੈ॥
Prof. Sahib Singhਜਿਹੜੇ ਮਨੁੱਖ ਮੇਰੇ ਪ੍ਰਭੂ ਦੇ ਪ੍ਰੀਤਵਾਨ ਹੁੰਦੇ ਹਨ ਉਹ ਮਾਇਆ ਦੇ ਮੋਹ ਤੋਂ ਬਚੇ ਰਹਿੰਦੇ ਹਨ।

ਪਦ ਅਰਥ ਬੈਰਾਗੀ = ਵੈਰਾਗਵਾਨ, ਪ੍ਰੇਮੀ। ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ)। ਤਿਆਗੀ = ਵਿਰਕਤ, ਮਾਇਆ ਦੇ ਮੋਹ ਤੋਂ ਬਚੇ ਹੋਏ।

SikhNet (Spanish)Mi Dios es Desapegado y permanece Libre de Deseos, no sobrevivo ni por un instante sin Él,

ਹਉ ਇਕੁ ਖਿਨੁ ਤਿਸੁ ਬਿਨੁ, ਰਹਿ. ਨ ਸਕਉ; ਪ੍ਰੀਤਿ ਹਮਾਰੀ ਲਾਗੀ ॥੧॥ ਰਹਾਉ ॥

hau ik khin tis bin, reh. na skau; preet hamaaree laagee |1| rahaau |

Sant Singh KhalsaI cannot survive without Him, even for an instant. I am so in love with Him. ||1||Pause||
Manmohan SinghWithout Him, I can live not even for an instant. I have come to embrace affection for Him. Pause.
Manmohan Singh (Punjabi)ਉਸ ਦੇ ਬਗੈਰ, ਮੈਂ ਇਕ ਮੁਹਤ ਭਰ ਭੀ ਰਹਿ ਨਹੀਂ ਸਕਦਾ। ਉਸ ਨਾਲ ਮੇਰੀ ਪਿਰਹੜੀ ਪੈ ਗਈ ਹੈ। ਠਹਿਰਾਉ।
Fareedkot Teekaਮੈਂ ਇਕ ਖਿਨ ਤਿਸ ਸੇ ਬਿਨਾਂ ਰਹਿ ਨਹੀਂ ਸਕਤਾ, ਕ੍ਯੋਂਕਿ ਤਿਸ ਕੇ ਚਰਨੋਂ ਮੇਂ ਹਮਾਰੀ ਪ੍ਰੀਤੀ ਲਾਗੀ ਹੈ॥੧॥ ਰਹਾਉ ॥
Prof. Sahib Singh(ਉਹਨਾਂ ਦੀ ਕਿਰਪਾ ਨਾਲ) ਮੈਂ (ਭੀ) ਉਸ ਪ੍ਰਭੂ (ਦੀ ਯਾਦ) ਤੋਂ ਬਿਨਾ ਇਕ ਖਿਨ ਭਰ ਭੀ ਨਹੀਂ ਰਹਿ ਸਕਦਾ। ਮੇਰੀ (ਭੀ ਉਸ ਪ੍ਰਭੂ ਨਾਲ) ਪ੍ਰੀਤ ਲੱਗੀ ਹੋਈ ਹੈ ॥੧॥ ਰਹਾਉ ॥

ਪਦ ਅਰਥ ਹਉ = ਹਉਂ, ਮੈਂ (ਭੀ)। ਤਿਸੁ ਬਿਨੁ = ਉਸ (ਪ੍ਰਭੂ) ਤੋਂ ਬਿਨਾ। ਸਕਉ = ਸਕਉਂ ॥੧॥ ਰਹਾਉ ॥

SikhNet (Spanish)pues estoy tan enamorado de Él. (1-Pausa)

ਉਨ ਕੈ ਸੰਗਿ ਮੋਹਿ, ਪ੍ਰਭੁ ਚਿਤਿ ਆਵੈ; ਸੰਤ ਪ੍ਰਸਾਦਿ ਮੋਹਿ ਜਾਗੀ ॥

aun kai sang mohi, prabh chit aavai; sant prasaad mohi jaagee |

Sant Singh KhalsaAssociating with the Saints, God has come into my consciousness. By their Grace, I have been awakened.
Manmohan SinghBy the saints ' grace, I have awakened and in their association, contemplate I, my Lord.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ, ਮੈਂ ਜਾਗ ਉਠੀ ਹਾਂ ਅਤੇ ਉਨ੍ਹਾਂ ਦੀ ਸੰਗਤ ਅੰਦਰ ਮੈਂ ਆਪਣੇ ਸੁਆਮੀ ਨੂੰ ਸਿਮਰਦੀ ਹਾਂ।
Fareedkot Teekaਉਨ ਕੇ ਸੰਗ ਮੇਰੇ ਕੇ ਪ੍ਰਭੂ ਚਿਤ ਆਵਤਾ ਹੈ ਔਰ ਤਿਨ ਸੰਤੋਂ ਕੇ ਪ੍ਰਸਾਦ ਕਰ ਮੇਰੀ ਬੁਧੀ ਜਾਗੀ ਹੈ॥
Prof. Sahib Singh(ਪ੍ਰਭੂ ਦੇ ਪ੍ਰੀਤਵਾਨ) ਉਹਨਾਂ (ਸੰਤ ਜਨਾਂ) ਦੀ ਸੰਗਤ ਵਿਚ (ਰਹਿ ਕੇ) ਮੇਰੇ ਚਿੱਤ ਵਿਚ ਪਰਮਾਤਮਾ ਆ ਵੱਸਦਾ ਹੈ। ਸੰਤ ਜਨਾਂ ਦੀ ਕਿਰਪਾ ਨਾਲ ਮੈਨੂੰ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਆ ਗਈ ਹੈ।

ਪਦ ਅਰਥ ਉਨ ਕੈ ਸੰਗਿ = ਉਹਨਾਂ (ਬੈਰਾਗੀਆਂ ਤਿਆਗੀਆਂ) ਦੀ ਸੰਗਤ ਵਿਚ। ਮੋਹਿ ਚਿਤਿ = ਮੇਰੇ ਚਿਤ ਵਿਚ। ਸੰਤ ਪ੍ਰਸਾਦਿ = ਸੰਤ ਜਨਾਂ ਦੀ ਕਿਰਪਾ ਨਾਲ। ਮੋਹਿ = ਮੈਨੂੰ। ਜਾਗੀ = ਜਾਗ।

SikhNet (Spanish)Asociándome con los Santos, Dios ha venido a mi Conciencia y por su Gracia he despertado.

ਸੁਨਿ ਉਪਦੇਸੁ. ਭਏ ਮਨ ਨਿਰਮਲ; ਗੁਨ ਗਾਏ ਰੰਗਿ ਰਾਂਗੀ ॥੧॥

sun upades. bhe man niramal; gun gaae rang raangee |1|

Sant Singh KhalsaHearing the Teachings, my mind has become immaculate. Imbued with the Lord's Love, I sing His Glorious Praises. ||1||
Manmohan SinghHearing the saints' gospel, my mind has become immaculate and imbued with the Lord's love, I sing His praise.
Manmohan Singh (Punjabi)ਸਾਧੂਆਂ ਦੀ ਸਿੱਖਮਤ ਸੁਣਨ ਦੁਆਰਾ, ਮੇਰਾ ਚਿੱਤ ਪਵਿੱਤਰ ਹੋ ਗਿਆ ਹੈ ਅਤੇ ਪ੍ਰਭੂ ਦੇ ਪਿਆਰ ਨਾਲ ਰੰਗੀਜ ਮੈਂ ਉਸ ਦੀ ਕੀਰਤੀ ਗਾਇਨ ਕਰਦਾ ਹਾਂ।
Fareedkot Teekaਗੁਰੋਂ ਕਾ ਉਪਦੇਸੁ ਸੁਨ ਕਰ ਮਨ ਸੇ ਨਿਰਮਲ ਹੂਏ ਹੈਂ ਔਰ ਹਰੀ ਕੇ ਗੁਣ ਕੋ ਗਾਇਕਰ ਪ੍ਰੇਮ ਰੰਗ ਮੇਂ ਬੁਧੀ ਰੰਗੀ ਗਈ ਹੈ॥੧॥
Prof. Sahib Singh(ਉਹਨਾਂ ਦਾ) ਉਪਦੇਸ਼ ਸੁਣ ਕੇ ਮਨ ਪਵਿੱਤਰ ਹੋ ਜਾਂਦੇ ਹਨ (ਪ੍ਰਭੂ ਦੇ ਪ੍ਰੇਮ) ਰੰਗ ਵਿਚ ਰੰਗੀਜ ਕੇ (ਮਨੁੱਖ ਪ੍ਰਭੂ ਦੇ) ਗੁਣ ਗਾਣ ਲੱਗ ਪੈਂਦੇ ਹਨ ॥੧॥

ਪਦ ਅਰਥ ਸੁਨਿ = ਸੁਣ ਕੇ। ਰੰਗਿ = ਰੰਗ ਵਿਚ, ਪ੍ਰੇਮ-ਰੰਗ ਵਿਚ। ਰਾਂਗੀ = ਰੰਗੀਜ ਕੇ ॥੧॥

SikhNet (Spanish)Escuchando las Enseñanzas mi mente se ha vuelto inmaculada e imbuido en el Amor del Señor canto sus Gloriosas Alabanzas. (1)

ਇਹੁ ਮਨੁ ਦੇਇ. ਕੀਏ ਸੰਤ ਮੀਤਾ; ਕ੍ਰਿਪਾਲ ਭਏ ਬਡਭਾਗੀਂ ॥

eihu man dee. kee sant meetaa; kripaal bhe baddabhaaganee |

Sant Singh KhalsaDedicating this mind, I have made friends with the Saints. They have become merciful to me; I am very fortunate.
Manmohan SinghSurrendering this soul of mine, I have made friends with the saints and by great good fortune they have become merciful to me.
Manmohan Singh (Punjabi)ਆਪਣੀ ਇਹ ਜਿੰਦੜੀ ਸਮਰਪਣ ਕਰ, ਮੈਂ ਸਾਧੂਆਂ ਨੂੰ ਮਿਤ੍ਰ ਬਣਾ ਲਿਆ ਹੈ ਤੇ ਭਾਰੇ ਚੰਗੇ ਨਸੀਬਾ ਰਾਹੀਂ ਉਹ ਮੇਰੇ ਤੇ ਦਇਆਵਾਨ ਹੋ ਗਏ ਹਨ।
Fareedkot Teekaਇਹ ਮਨ ਦੇ ਕਰ ਕੇ ਸੰਤ ਮਿਤ੍ਰ ਕੀਏ ਹੈਂ ਔਰ ਹਮਾਰੇ ਬਡੇ ਭਾਗੋਂ ਕਰ ਵਾ ਵਡਭਾਗੀ ਸੰਤ ਹਮਾਰੇ ਪੁਰ ਕ੍ਰਿਪਾਲ ਹੂਏ ਹੈਂ॥
Prof. Sahib Singh(ਆਪਣਾ) ਇਹ ਮਨ ਹਵਾਲੇ ਕਰ ਕੇ ਸੰਤ ਜਨਾਂ ਨੂੰ ਮਿੱਤਰ ਬਣਾ ਸਕੀਦਾ ਹੈ, (ਸੰਤ ਜਨ) ਵੱਡੇ ਭਾਗਾਂ ਵਾਲਿਆਂ ਉੱਤੇ ਦਇਆਵਾਨ ਹੋ ਜਾਂਦੇ ਹਨ।

ਪਦ ਅਰਥ ਦੇਇ = ਦੇ ਕੇ, ਭੇਟਾ ਕਰ ਕੇ।

SikhNet (Spanish)Dedicando mi mente me he hecho amigo de los Santos y ellos se han vuelto compasivos conmigo.

ਮਹਾ ਸੁਖੁ ਪਾਇਆ. ਬਰਨਿ, ਨ ਸਾਕਉ; ਰੇਨੁ ਨਾਨਕ ਜਨ ਪਾਗੀ ॥੨॥੧॥੫॥

mahaa sukh paaeaa. baran, na saakau; ren naanak jan paagee |2|1|5|

Sant Singh KhalsaI have found absolute peace - I cannot describe it. Nanak has obtained the dust of the feet of the humble. ||2||1||5||
Manmohan SinghObtaining the dust of the saints feet, Nanak is blessed with supreme bliss which can be described not.
Manmohan Singh (Punjabi)ਸੰਤਾਂ ਦੇ ਪੈਰਾਂ ਦੀ ਧੂੜ ਪਾ ਕੇ, ਨਾਨਕ ਨੂੰ ਪਰਮ ਪ੍ਰਸੰਨਤਾ ਪਰਦਾਨ ਹੋ ਗਈ ਹੈ, ਜੋ ਵਰਣਨ ਨਹੀਂ ਕੀਤੀ ਜਾ ਸਕਦੀ।
Fareedkot Teekaਅਤੀ ਸੁਖ ਪਾਯਾ ਹੈ, ਜੋ ਬਰਨਨ ਨਹੀਂ ਹੋ ਸਕਤਾ। ਸ੍ਰੀ ਗੁਰੂ ਜੀ ਕਹਤੇ ਹੈਂ: ਸੰਤ ਜਨੋਂ ਕੀ ਧੂਰੀ ਹਮ ਨੇ (ਪਾਗੀ) ਪਾਈ ਹੈ ਵਾ ਸੰਤ ਕੀ ਚਰਨ ਧੂਰੀ ਮੇਂ ਬੁਧੀ (ਪਾਗੀ) ਖਚਤ ਕਰੀ, ਭਾਵ ਰੰਗੀ ਹੈ॥੨॥੧॥੫॥☬ਸੰਤੋਂ ਪਾਸ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਮੈਂ ਸੰਤ ਜਨਾਂ ਦੇ ਚਰਨਾਂ ਦੀ ਧੂੜ (ਸਦਾ ਮੰਗਦਾ ਹਾਂ। ਸੰਤ ਜਨਾਂ ਦੀ ਕਿਰਪਾ ਨਾਲ) ਮੈਂ ਇਤਨਾ ਮਹਾਨ ਅਨੰਦ ਪ੍ਰਾਪਤ ਕੀਤਾ ਹੈ ਕਿ ਮੈਂ ਉਸ ਨੂੰ ਬਿਆਨ ਨਹੀਂ ਕਰ ਸਕਦਾ ॥੨॥੧॥੫॥

ਪਦ ਅਰਥ ਬਰਨਿ ਨ ਸਾਕਉ = (ਸਾਕਉਂ) ਮੈਂ ਬਿਆਨ ਨਹੀਂ ਕਰ ਸਕਦਾ। ਰੇਨੁ = ਧੂੜ। ਰੇਨੁ ਪਾਗੀ = ਚਰਨਾਂ ਦੀ ਧੂੜ। ਰੇਨ ਜਨ ਪਾਗੀ = ਸੰਤ ਜਨਾਂ ਦੇ ਚਰਨਾਂ ਦੀ ਧੂੜ ॥੨॥੧॥੫॥

SikhNet (Spanish)Soy en verdad afortunado. He encontrado una Paz Absoluta que no puedo ni describir, pues Nanak ha obtenido el Polvo de los Pies del Humilde. (2-1-5)
Answers quote the Granth verbatim with Ang citations. AI commentary is not Gurbani and not a religious ruling.