ੴ

ਸਿੱਖਬਾਣੀ · SikhBani

ਮੋਹਿ ਅਵਗਨ ਪ੍ਰਭੁ ਸਦਾ ਦਇਆਲਾ ਮੋਹਿ ਨਿਰਗੁਨਿ ਕਿਆ ਚਤੁਰਾਈ ॥

mohi avagan prabh sadaa deaalaa mohi niragun kiaa chaturaaee
Guru Arjan Dev Ji ਗੁਰੂ ਅਰਜਨ ਦੇਵ ਜੀ · Raag Malaar · Ang 1267 · 7 lines
Translations

ਮਲਾਰ ਮਹਲਾ ੫ ॥

malaar mahalaa 5 |

Sant Singh KhalsaMalaar, Fifth Mehl:
Manmohan SinghMalar 5th Guru.
Manmohan Singh (Punjabi)ਮਲਾਰ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Mejl Guru Aryan, Quinto Canal Divino.

ਮਾਈ; ਮੋਹਿ ਪ੍ਰੀਤਮੁ ਦੇਹੁ ਮਿਲਾਈ ॥

maaee; mohi preetam dehu milaaee |

Sant Singh KhalsaO mother, please lead me to union with my Beloved.
Manmohan SinghO my mother, unite thou me with my love.
Manmohan Singh (Punjabi)ਹੇ ਮੇਰੀ ਮਾਤਾ! ਤੂੰ ਮੈਨੂੰ ਮੇਰੇ ਪਿਆਰੇ ਨਾਲ ਮਿਲਾ ਦੇ।
Fareedkot Teekaਹੇ (ਮਾਈ) ਸੰਤ ਜਨੋਂ! ਮੇਰੇ ਕੋ ਪ੍ਰੀਤਮ ਮਿਲਾਇ ਦੇਵੋ॥
Prof. Sahib Singhਹੇ ਮਾਂ! ਮੈਨੂੰ (ਭੀ) ਪ੍ਰੀਤਮ ਪ੍ਰਭੂ ਮਿਲਾ ਦੇ।

ਪਦ ਅਰਥ ਮਾਈ = ਹੇ ਮਾਂ! ਮੋਹਿ = ਮੈਨੂੰ। ਦੇਹੁ ਮਿਲਾਈ = ਮਿਲਾਇ ਦੇਹੁ, ਮਿਲਾ ਦੇ।

SikhNet (Spanish)Oh, madre, guíame hasta mi Unión con mi Bienamado. Mis amigos y compañeros duermen en total Paz.

ਸਗਲ ਸਹੇਲੀ ਸੁਖ ਭਰਿ ਸੂਤੀ; ਜਿਹ ਘਰਿ ਲਾਲੁ ਬਸਾਈ ॥੧॥ ਰਹਾਉ ॥

sagal sahelee sukh bhar sootee; jih ghar laal basaaee |1| rahaau |

Sant Singh KhalsaAll my friends and companions sleep totally in peace; their Beloved Lord has come into the homes of their hearts. ||1||Pause||
Manmohan SinghAll my mates, in whose home the Beloved abides, sleep in peace to their fill. Pause.
Manmohan Singh (Punjabi)ਮੇਰੀਆਂ ਸਾਰੀਆਂ ਸਹੇਲੀਆਂ, ਜਿਨ੍ਹਾਂ ਦੇ ਧਾਮ ਅੰਦਰ ਪ੍ਰੀਤਮ ਵੱਸਦਾ ਹੈ, ਰੱਜ ਕੇ ਆਰਾਮ ਅੰਦਰ ਸੌਦੀਆਂ ਹਨ। ਠਹਿਰਾਉ।
Fareedkot Teekaਜਿਨ ਕੇ ਰਿਦੇ ਮੇਂ ਪ੍ਯਾਰਾ ਆਇ ਬਸਾ ਹੈ, ਸੋ ਸਭੀ ਸਹੇਲੀਆਂ ਸੁਖ ਕੋ ਭਰ ਕਰ ਸੁਤੀ ਹੈਂ, ਭਾਵ ਸੇ ਅਭੇਦ ਹੂਈ ਹੈਂ॥੧॥ ਰਹਾਉ ॥
Prof. Sahib Singhਜਿਨ੍ਹਾਂ (ਸੰਤ-ਜਨ-ਸਹੇਲੀਆਂ) ਦੇ (ਹਿਰਦੇ) ਘਰ ਵਿਚ ਸੋਹਣਾ ਪ੍ਰਭੂ ਆ ਵੱਸਦਾ ਹੈ ਉਹ ਸਾਰੀਆਂ ਸਹੇਲੀਆਂ ਆਤਮਕ ਆਨੰਦ ਵਿਚ ਮਗਨ ਰਹਿੰਦੀਆਂ ਹਨ ॥੧॥ ਰਹਾਉ ॥

ਪਦ ਅਰਥ ਸਗਲ ਸਹੇਲੀ = ਸਾਰੀਆਂ (ਸੰਤ-ਜਨ) ਸਹੇਲੀਆਂ। ਸੁਖ ਭਰਿ ਸੂਤੀ = ਪੂਰਨ ਸੁਖ ਵਿਚ ਲੀਨ ਰਹਿੰਦੀਆਂ ਹਨ। ਜਿਹ ਘਰਿ = ਜਿਨ੍ਹਾਂ ਦੇ ਹਿਰਦੇ-ਘਰ ਵਿਚ। ਲਾਲੁ = ਸੋਹਣਾ ਪ੍ਰਭੂ। ਬਸਾਈ = ਵੱਸਦਾ ਹੈ ॥੧॥ ਰਹਾਉ ॥

SikhNet (Spanish)Mi Bienamado Señor ha llegado al hogar de sus corazones. (1-Pausa)

ਮੋਹਿ ਅਵਗਨ. ਪ੍ਰਭੁ ਸਦਾ ਦਇਆਲਾ; ਮੋਹਿ ਨਿਰਗੁਨਿ ਕਿਆ ਚਤੁਰਾਈ ॥

mohi avagan. prabh sadaa deaalaa; mohi niragun kiaa chaturaaee |

Sant Singh KhalsaI am worthless; God is forever Merciful. I am unworthy; what clever tricks could I try?
Manmohan SinghI am meritless and my Master is ever Merciful. How can I, the virtueless one, play clever with my Lord.
Manmohan Singh (Punjabi)ਮੈਂ ਖੂਬੀਆਂ-ਰਹਿਤ ਹਾਂ ਅਤੇ ਮੇਰਾ ਮਾਲਕ ਸਦੀਵ ਹੀ ਮਿਹਰਬਾਨ ਹੈ। ਮੈਂ ਨੇਕੀ-ਵਿਹੂਣੀ ਆਪਣੇ ਸੁਆਮੀ ਨਾਲ ਕਿਸ ਤਰ੍ਹਾਂ ਚਲਾਕੀ ਖੇਲ੍ਹ ਸਕਦੀ ਹਾਂ?
Fareedkot Teekaਮੁਝ ਅਵਗੁਣੀ ਪਰ ਪ੍ਰਭੂ ਸਦਾ ਦ੍ਯਾਲਤਾ ਕਰਤਾ ਹੈ, ਮੈਂ ਨਿਰਗੁਣੀ ਕੀ ਕ੍ਯਾ ਚਤੁਰਾਈ ਹੈ॥
Prof. Sahib Singhਹੇ ਮਾਂ! ਮੇਰੇ ਵਿਚ ਨਿਰੇ ਔਗੁਣ ਹਨ (ਫਿਰ ਭੀ ਉਹ) ਪ੍ਰਭੂ ਸਦਾ ਦਇਆਵਾਨ (ਰਹਿੰਦਾ) ਹੈ। ਮੈਂ ਗੁਣ-ਹੀਨ ਵਿਚ ਕੋਈ ਅਜਿਹੀ ਸਿਆਣਪ ਨਹੀਂ (ਕਿ ਉਸ ਪ੍ਰਭੂ ਨੂੰ ਮਿਲ ਸਕਾਂ,

ਪਦ ਅਰਥ ਮੋਹਿ = ਮੇਰੇ ਅੰਦਰ। ਮੋਹਿ ਨਿਰਗੁਨਿ = ਮੈਂ ਗੁਣ-ਹੀਨ ਵਿਚ। ਕਿਆ ਚਤੁਰਾਈ = ਕਿਹੜੀ ਸਿਆਣਪ?

SikhNet (Spanish)No tengo valor alguno. Dios es para siempre Misericordioso y yo no lo merezco. ¿Qué astucia podría yo intentar hacer?

ਕਰਉ ਬਰਾਬਰਿ. ਜੋ ਪ੍ਰਿਅ ਸੰਗਿ ਰਾਤੀਂ; ਇਹ ਹਉਮੈ ਕੀ ਢੀਠਾਈ ॥੧॥

krau baraabar. jo pria sang raatanee; ih haumai kee dteetthaaee |1|

Sant Singh KhalsaI claim to be on a par with those who are imbued with the Love of their Beloved. This is my stubborn egotism. ||1||
Manmohan SinghI rival with those who are imbued with the love of their Beloved. This is my shamelessness form of self-conceit.
Manmohan Singh (Punjabi)ਮੈਂ ਉਨ੍ਹਾਂ ਦੀ ਬਰਾਬਰੀ ਕਰਦੀ ਹਾਂ ਜੋ ਆਪਣੇ ਪ੍ਰੀਤਮ ਦੀ ਪ੍ਰੀਤ ਨਾਲ ਰੰਗੀਆਂ ਹੋਈਆਂ ਹਨ। ਸਵੈ-ਹੰਗਤਾ ਤੋਂ ਉਪਜੀ ਹੋਈ, ਇਹ ਹੈ ਮੇਰੀ ਬੇ-ਇਸਾਈ।
Fareedkot Teekaਜੋ ਸੁਹਾਗਣੀ (ਪ੍ਰਿਅ) ਪਤੀ ਰੰਗ ਰਾਤੀ ਹੈ ਤਿਨੋਂ ਕੀ ਮੈਂ ਬਰਾਬਰੀ ਕਰੋਂ, ਤੋ ਯਿਹ ਹਉਮੈ ਕੀ ਢੀਠਤਾਈ, ਭਾਵ ਜਿਦ ਰਹੈ॥੧॥
Prof. Sahib Singhਪਰ ਜ਼ਬਾਨੀ ਫੜਾਂ ਮਾਰ ਕੇ) ਮੈਂ ਉਹਨਾਂ ਦੀ ਬਰਾਬਰੀ ਕਰਦੀ ਹਾਂ, ਜਿਹੜੀਆਂ ਪਿਆਰੇ (ਪ੍ਰਭੂ) ਨਾਲ ਰੱਤੀਆਂ ਹੋਈਆਂ ਹਨ-ਇਹ ਤਾਂ ਮੇਰੀ ਹਉਮੈ ਦੀ ਢੀਠਤਾ ਹੀ ਹੈ ॥੧॥

ਪਦ ਅਰਥ ਕਰਉ = ਕਰਉਂ, ਮੈਂ ਕਰਦੀ ਹਾਂ। ਬਰਾਬਰਿ = ਬਰਾਬਰੀ। ਜੋ ਰਾਤੀ = ਜਿਹੜੀਆਂ ਰੱਤੀਆਂ ਹੋਈਆਂ ਹਨ। ਸੰਗਿ = ਨਾਲ। ਢੀਠਾਈ = ਢੀਠਤਾ ॥੧॥

SikhNet (Spanish)Clamo estar a la par con Quiénes viven en el Amor de su Bienamado, éste es mi terco egoísmo. (1)

ਭਈ ਨਿਮਾਣੀ. ਸਰਨਿ ਇਕ ਤਾਕੀ; ਗੁਰ ਸਤਿਗੁਰ ਪੁਰਖ ਸੁਖਦਾਈ ॥

bhee nimaanee. saran ik taakee; gur satigur purakh sukhadaaee |

Sant Singh KhalsaI am dishonored - I seek the Sanctuary of the One, the Guru, the True Guru, the Primal Being, the Giver of peace.
Manmohan SinghBecoming humble, I look to the one refuge of the ever bliss-giving great and Omnipotent True Guru.
Manmohan Singh (Punjabi)ਆਜਜ਼ ਹੋ, ਮੈਂ ਹਮੇਸ਼ਾਂ ਖੁਸ਼ੀ ਦੇਣਹਾਰ ਵਿਸ਼ਾਲ ਅਤੇ ਸਰੱਬ-ਸ਼ਕਤੀਵਾਨ ਸੱਚੇ ਗੁਰਾਂ ਦੀ ਇਕੋ ਇਕ ਪਨਾਹ ਤਕਾਉਂਦਾ ਹਾਂ।
Fareedkot Teekaਯਾਂ ਤੇ ਨਿਮਾਣੀ ਭਈ ਹੂੰ ਔਰ ਏਕ (ਗੁਰ) ਵਡੇ ਵਾ ਪੂਜ ਸਤਿਗੁਰ ਪੁਰਖ ਸੁਖਦਾਈ ਕੀ ਸਰਣ ਤਕੀ ਹੈ॥
Prof. Sahib Singhਨਾਨਕ ਆਖਦਾ ਹੈ (ਹੇ ਮਾਂ! ਹੁਣ) ਮੈਂ ਮਾਣ ਛੱਡ ਦਿੱਤਾ ਹੈ, ਮੈਂ ਸਿਰਫ਼ ਸੁਖਦਾਤੇ ਗੁਰੂ ਸਤਿਗੁਰ ਪੁਰਖ ਦੀ ਸ਼ਰਨ ਤੱਕ ਲਈ ਹੈ।

ਪਦ ਅਰਥ ਭਈ ਨਿਮਾਣੀ = ਮੈਂ ਮਾਣ ਛੱਡ ਦਿੱਤਾ ਹੈ। ਤਾਕੀ = ਤੱਕੀ ਹੈ।

SikhNet (Spanish)He sido deshonrado y busco el Santuario del Uno, al Verdadero Guru, el Ser Primordial, el Dador de Paz.

ਏਕ ਨਿਮਖ ਮਹਿ. ਮੇਰਾ ਸਭੁ ਦੁਖੁ ਕਾਟਿਆ; ਨਾਨਕ ਸੁਖਿ ਰੈਨਿ ਬਿਹਾਈ ॥੨॥੨॥੬॥

ek nimakh meh. meraa sabh dukh kaattiaa; naanak sukh rain bihaaee |2|2|6|

Sant Singh KhalsaIn an instant, all my pains have been taken away; Nanak passes the night of his life in peace. ||2||2||6||
Manmohan SinghIn an instant, the Guru has rid me of all my pain and now the life-night of Nanak passes in peace.
Manmohan Singh (Punjabi)ਇਕ ਮੁਹਤ ਵਿੱਚ, ਗੁਰਾਂ ਨੇ ਮੇਰਾ ਸਮੂਹ ਕਸ਼ਟ ਨਵਿਰਤ ਕਰ ਦਿਤਾ ਹੈ ਅਤੇ ਹੁਣ ਨਾਨਕ ਦੀ ਜੀਵਨ ਰਾਤ੍ਰੀ ਆਰਾਮ ਅੰਦਰ ਬੀਤਦੀ ਹੈ।
Fareedkot Teekaਏਕ ਨਿਮਖ ਮਾਤ੍ਰ, ਭਾਵ ਉਪਦੇਸੁ ਸੁਨਤੇ ਹੀ ਤਿਸ ਨੇ ਮੇਰਾ ਸਭੀ ਦੁਖ ਕਾਟ ਦੀਆ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਅਬ ਸੁਖ ਪੂਰਬਕ ਅਵਸਥਾ ਰਾਤ੍ਰੀ ਬਿਤੀਤ ਹੋਤੀ ਹੈ॥੨॥੨॥੬॥☬ਪ੍ਰੇਮ ਕੀ ਅਧਿਕਤਾ ਦਿਖਾਵਤੇ ਹੈਂ:
Prof. Sahib Singh(ਉਸ ਗੁਰੂ ਨੇ) ਅੱਖ ਝਮਕਣ ਜਿਤਨੇ ਸਮੇ ਵਿਚ ਹੀ ਮੇਰਾ ਸਾਰਾ ਦੁੱਖ ਕੱਟ ਦਿੱਤਾ ਹੈ, (ਹੁਣ) ਮੇਰੀ (ਜ਼ਿੰਦਗੀ ਦੀ) ਰਾਤ ਆਨੰਦ ਵਿਚ ਬੀਤ ਰਹੀ ਹੈ ॥੨॥੨॥੬॥

ਪਦ ਅਰਥ ਨਿਮਖ = (निमेष) ਅੱਖ ਝਮਕਣ ਜਿਤਨਾ ਸਮਾ। ਸੁਖਿ = ਸੁਖਿ ਵਿਚ। ਰੈਨਿ = (ਜ਼ਿੰਦਗੀ ਦੀ) ਰਾਤ। ਬਿਹਾਈ = ਬੀਤ ਰਹੀ ਹੈ ॥੨॥੨॥੬॥

SikhNet (Spanish)En un instante todos mis dolores han desaparecido y así Nanak pasa la noche de su vida en Paz. (2-2-6)
Answers quote the Granth verbatim with Ang citations. AI commentary is not Gurbani and not a religious ruling.