ਮਾਰੂ ਮਹਲਾ ੫ ॥
maaroo mahalaa 5 |
Sant Singh KhalsaMaaroo, Fifth Mehl:
Manmohan SinghMaru, 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.
ਫੂਟੋ ਆਂਡਾ ਭਰਮ ਕਾ; ਮਨਹਿ ਭਇਓ ਪਰਗਾਸੁ ॥
footto aanddaa bharam kaa; maneh bheo paragaas |
Sant Singh KhalsaThe egg of doubt has burst; my mind has been enlightened.
Manmohan SinghThe egg-shell of superstition has burst and my mind is illumined.
Manmohan Singh (Punjabi)ਵਹਿਮ ਦਾ ਆਂਡਾ ਫੁੱਟ ਗਿਆ ਹੈ ਅਤੇ ਮੇਰਾ ਮਨ ਰੋਸ਼ਨ ਹੋ ਗਿਆ ਹੈ।
Fareedkot Teekaਭਰਮ ਕਾ (ਆਂਡਾ) ਪੜਦਾ ਫੂਟ ਗਿਆ ਹੈ ਔ ਮਨ ਮੇਂ ਪ੍ਰਕਾਸ ਭਇਆ ਹੈ॥
Prof. Sahib Singhਉਸ ਮਨੁੱਖ ਦੇ ਮਨ ਵਿਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ, ਉਸ ਦਾ ਭਰਮ (ਭਟਕਣ) ਦਾ ਆਂਡਾ ਫੁੱਟ ਗਿਆ (ਉਸ ਦਾ ਮਨ ਆਤਮਕ ਉਡਾਰੀ ਲਾਣ-ਜੋਗਾ ਹੋ ਗਿਆ, ਜਿਵੇਂ ਆਂਡੇ ਦੇ ਖ਼ੋਲ ਦੇ ਫੁੱਟ ਜਾਣ ਪਿੱਛੋਂ ਉਸ ਦੇ ਅੰਦਰ ਦਾ ਪੰਛੀ ਉਡਾਰੀਆਂ ਲਾਣ ਜੋਗਾ ਹੋ ਜਾਂਦਾ ਹੈ)ਪਦ ਅਰਥ ਮਨਹਿ = ਮਨ ਵਿਚ। ਪਰਗਾਸੁ = ਚਾਨਣ, ਆਤਮਕ ਜੀਵਨ ਦੀ ਸੂਝ।
SikhNet (Spanish)El huevo de la superstición ha sido destruido y mi mente se ha iluminado,
ਕਾਟੀ ਬੇਰੀ ਪਗਹ ਤੇ; ਗੁਰਿ ਕੀਨੀ ਬੰਦਿ ਖਲਾਸੁ ॥੧॥
kaattee beree pagah te; gur keenee band khalaas |1|
Sant Singh KhalsaThe Guru has shattered the shackles on my feet, and has set me free. ||1||
Manmohan SinghThe Guru has broken the fetters of my feet and has freed me, the captive.
Manmohan Singh (Punjabi)ਗੁਰੂ ਜੀ ਨੇ ਮੇਰੇ ਪੈਰਾਂ ਦੀਆਂ ਬੇਨੀਆਂ ਵੱਢ ਸੁੱਟੀਆਂ ਹਨ ਅਤੇ ਮੈਂ ਕੈਦੀ ਨੂੰ ਰਿਹਾ ਕਰ ਦਿੱਤਾ ਹੈ।
Fareedkot Teekaਪੁਨਾ ਵਾਸਨਾ ਰੂਪ ਬੇੜੀ ਭੀ (ਪਗਹ) ਮਨ ਬੁਧੀ ਤੇ ਗੁਰੋਂ ਨੇ ਕਾਟ ਦਈ ਹੈ। ਸੰਸਾਰ ਬੰਦੀਖਾਨੇ ਤੇ ਖਲਾਸੀ ਕਰੀ ਹੈ, ਭਾਵ ਬੰਧਨ ਖੋਲ ਦੀਏ ਹੈਂ॥੧॥
Prof. Sahib Singhਜਿਸ ਦੇ ਪੈਰਾਂ ਤੋਂ ਗੁਰੂ ਨੇ (ਮੋਹ ਦੀਆਂ) ਬੇੜੀਆਂ ਕੱਟ ਦਿੱਤੀਆਂ, ਜਿਸ ਨੂੰ ਮੋਹ ਦੀ ਕੈਦ ਤੋਂ ਛੁਟਕਾਰਾ ਦੇ ਦਿੱਤਾ ॥੧॥ਪਦ ਅਰਥ ਬੇਰੀ = ਬੇੜੀ। ਪਗਹ ਤੇ = ਪੈਰਾਂ ਤੋਂ। ਗੁਰਿ = ਗੁਰੂ ਨੇ। ਬੰਦਿ = ਬੰਦੀ ਤੋਂ, ਕੈਦ ਤੋਂ, ਮੋਹ ਦੀ ਕੈਦ ਤੋਂ। ਖਲਾਸੁ = ਛੁਟਕਾਰਾ ॥੧॥
SikhNet (Spanish)las amarras de mi mente se han quitado; mira, he sido emancipado por el Guru. (1)
ਆਵਣ ਜਾਣੁ ਰਹਿਓ ॥
aavan jaan rahio |
Sant Singh KhalsaMy coming and going in reincarnation is ended.
Manmohan SinghMy coming and going are now ended.
Manmohan Singh (Punjabi)ਮੇਰੇ ਆਉਣਾ ਤੇ ਜਾਣਾ ਹੁਣ ਮੁੱਕ ਗਿਆ ਹੈ।
Fareedkot Teekaਅਬ ਸੰਸਾਰ ਮੇਂ ਆਵਣਾ ਜਾਣਾ ਰਹਿ ਗਿਆ ਹੈ॥
Prof. Sahib Singhਉਸ ਮਨੁੱਖ ਦੀ (ਮਾਇਆ ਦੀ ਖ਼ਾਤਰ) ਭਟਕਣਾ ਮੁੱਕ ਗਈ,ਪਦ ਅਰਥ ਆਵਣ ਜਾਣੁ = ਜਨਮ ਮਰਨ ਦਾ ਗੇੜ, ਭਟਕਣਾ। ਰਹਿਓ = ਮੁੱਕ ਗਿਆ।
SikhNet (Spanish)Mis idas y venidas han cesado
ਤਪਤ ਕੜਾਹਾ ਬੁਝਿ ਗਇਆ; ਗੁਰਿ. ਸੀਤਲ ਨਾਮੁ ਦੀਓ ॥੧॥ ਰਹਾਉ ॥
tapat karraahaa bujh geaa; gur. seetal naam deeo |1| rahaau |
Sant Singh KhalsaThe boiling cauldron has cooled down; the Guru has blessed me with the cooling, soothing Naam, the Name of the Lord. ||1||Pause||
Manmohan SinghThe heated cauldron has cooled down and the Guru has blessed me with the cooling Name. Pause.
Manmohan Singh (Punjabi)ਸੜਦੀ ਬਲਦੀ ਹੋਈ ਦੇਗ ਠੰਡੀ ਹੋ ਗਈ ਹੈ ਅਤੇ ਗੁਰਾਂ ਨੇ ਮੈਨੂੰ ਠੰਢਾ ਨਾਮ ਪਰਦਾਨ ਕੀਤਾ ਹੈ। ਠਹਿਰਾਉ।
Fareedkot Teekaਜੋ ਤ੍ਰਿਸਨਾ ਰੂਪ ਤਪਤ ਕੜਾਹਾ ਥਾ, ਸੋ ਬੁਝ ਗਿਆ ਹੈ ਅਰਥਾਤ ਠੰਢਾ ਹੋ ਗਿਆ ਹੈ ਔਰ ਗੁਰੋਂ ਨੇ ਸੀਤਲੁ ਨਾਮ ਰਿਦੇ ਮੈਂ ਪਾਇ ਦੀਆ ਹੈ॥੧॥ ਰਹਾਉ ॥
Prof. Sahib Singhਜਿਸ ਨੂੰ ਗੁਰੂ ਨੇ ਆਤਮਕ ਠੰਢ ਦੇਣ ਵਾਲਾ ਹਰਿ-ਨਾਮ ਦੇ ਦਿੱਤਾ, ਉਸ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਦਾ ਭਾਂਬੜ ਬੁੱਝ ਗਿਆ ॥੧॥ ਰਹਾਉ ॥ਪਦ ਅਰਥ ਤਪਤ ਕੜਾਹਾ = ਤਪਦਾ ਕੜਾਹਾ, ਤ੍ਰਿਸ਼ਨਾ ਦੀ ਅੱਗ ਦਾ ਭਾਂਬੜ। ਗੁਰਿ = ਗੁਰੂ ਨੇ। ਸੀਤਲ = ਠੰਢ ਪਾਣ ਵਾਲਾ ॥੧॥ ਰਹਾਉ ॥
SikhNet (Spanish)y el sartén del corazón se ha enfriado con el Elixir Refrescante del Nombre que el Guru ha dado. (1-Pausa)
ਜਬ ਤੇ. ਸਾਧੂ ਸੰਗੁ ਭਇਆ; ਤਉ ਛੋਡਿ ਗਏ. ਨਿਗਹਾਰ ॥
jab te. saadhoo sang bheaa; tau chhodd ge. nigahaar |
Sant Singh KhalsaSince I joined the Saadh Sangat, the Company of the Holy, those who were eyeing me have left.
Manmohan SinghSince I met with the society of saints, they who spy me bad intentions have left.
Manmohan Singh (Punjabi)ਜਦ ਦਾ ਮੈਂ ਸਤਿਸੰਗਤ ਨਾਲ ਜੁੜਿਆ ਹਾਂ, ਮੈਨੂੰ (ਬੁਰੀ ਨੀਤ ਨਾਲ) ਤਕਾਉਣ ਵਾਲੇ ਮੈਨੂੰ ਛੱਡ ਗਏ ਹਨ।
Fareedkot Teekaਜਬ ਤੇ ਸੰਤੋਂ ਕਾ ਸੰਗ ਭਇਆ ਹੈ ਤਬ ਤੇ ਜੋ ਕਾਮ, ਕ੍ਰੋਧਾਦਿ ਬਿਕਾਰ ਮਾਰਨੇ ਕੀ ਨਿਗਾਹਿ ਵਾਲੇ ਸੇ, ਜੋ ਛੋਡ ਗਏ ਹੈਂ॥
Prof. Sahib Singhਜਦੋਂ (ਕਿਸੇ ਵਡ-ਭਾਗੀ ਮਨੁੱਖ ਨੂੰ) ਗੁਰੂ ਦਾ ਮਿਲਾਪ ਹਾਸਲ ਹੋ ਜਾਂਦਾ ਹੈ, ਤਦੋਂ (ਉਸ ਦੇ ਆਤਮਕ ਜੀਵਨ ਉੱਤੇ) ਤੱਕ ਰੱਖਣ ਵਾਲੇ (ਵਿਕਾਰ ਉਸ ਨੂੰ) ਛੱਡ ਜਾਂਦੇ ਹਨ।ਪਦ ਅਰਥ ਜਬ ਤੇ = ਜਦੋਂ ਤੋਂ। ਸਾਧੂ ਸੰਗੁ = ਗੁਰੂ ਦਾ ਮਿਲਾਪ। ਤਉ = ਤਦੋਂ। ਨਿਗਹਾਰ = ਨਿਗਾਹ ਰੱਖਣ ਵਾਲੇ, ਜਮਦੂਤ, ਆਤਮਕ ਮੌਤ ਦਾ ਸਨੇਹਾ ਲਿਆਉਣ ਵਾਲੇ।
SikhNet (Spanish)Desde que encontré a los Santos, esos mis enemigos que me vigilaban, se han ido.
ਜਿਸ ਕੀ ਅਟਕ. ਤਿਸ ਤੇ ਛੁਟੀ; ਤਉ ਕਹਾ ਕਰੈ ਕੋਟਵਾਰ ॥੨॥
jis kee attak. tis te chhuttee; tau kahaa karai kottavaar |2|
Sant Singh KhalsaThe one who tied me up, has released me; what can the Watchman of Death do to me now? ||2||
Manmohan SinghHe who had bound me, has released me. Then, what can the Death's courier do into me now?
Manmohan Singh (Punjabi)ਜਿਸ ਨੇ ਮੈਨੂੰ ਨਰੜਿਆ ਸੀ, ਉਸ ਨੇ ਹੀ ਮੈਨੂੰ ਬੰਦਖ਼ਲਾਸ ਕਰ ਦਿੱਤਾ ਹੈ। ਤਦ ਮੈਨੂੰ ਹੁਣ ਮੌਤ ਦਾ ਦੁਤ ਕੀ ਕਰ ਸਕਦਾ ਹੈ?
Fareedkot Teekaਜਿਸ ਪਰਮੇਸਰ ਕੀ ਅਟਕ ਪਾਈ ਹੋਈ ਥੀ ਤਿਸ ਕੀ ਕ੍ਰਿਪਾ ਤੇ ਜਬ ਛੂਟ ਗਈ, ਭਾਵ ਜਿਤਨਾ ਚਿਰ ਤਿਸ ਮੇਂ ਪ੍ਰੀਤੀ ਨਹੀਂ ਥੀ ਤਬ ਆਪਨੀ ਤਰਫ ਨਹੀਂ ਆਵਣੇ ਦੇਤਾ ਥਾ। ਅਬ ਅਗ੍ਯਾਨ ਦੂਰ ਭ੍ਯਾ ਹੈ, ਤੋ ਕੁਟਵਾਰ ਜੋ ਧਰਮਰਾਇ ਹੈ, ਸੋ ਕਿਆ ਕਰ ਸਕਤਾ ਹੈ॥੨॥
Prof. Sahib Singhਜਦੋਂ ਪਰਮਾਤਮਾ ਵਲੋਂ (ਆਤਮਕ ਜੀਵਨ ਦੇ ਰਾਹ ਵਿਚ) ਪਾਈ ਹੋਈ ਰੁਕਾਵਟ ਉਸ ਦੀ ਮਿਹਰ ਨਾਲ (ਗੁਰੂ ਦੀ ਰਾਹੀਂ) ਮੁੱਕ ਜਾਂਦੀ ਹੈ ਤਦੋਂ (ਉਹਨਾਂ ਤੱਕ ਰਖਣ ਵਾਲਿਆਂ ਦਾ ਸਰਦਾਰ) ਕੋਤਵਾਲ (ਮੋਹ) ਭੀ ਕੁਝ ਵਿਗਾੜ ਨਹੀਂ ਸਕਦਾ ॥੨॥ਪਦ ਅਰਥ ਜਿਸ ਕੀ, ਤਿਸ ਤੇ = {ਸੰਬੰਧਕ 'ਕੀ' ਅਤੇ 'ਤੇ' ਦੇ ਕਾਰਨ ਲਫ਼ਜ਼ 'ਜਿਸੁ' ਅਤੇ 'ਤਿਸੁ' ਦਾ (ੁ) ਉਡ ਗਿਆ ਹੈ}। ਕਹਾ ਕਰੈ = ਕੀਹ ਕਰ ਸਕਦਾ ਹੈ? ਕੋਟਵਾਰ = ਕੋਤਵਾਲ, ਜਮਰਾਜ ॥੨॥
SikhNet (Spanish)Si El que me ató, ha ordenado mi Liberación, ¿qué puede hacer el mensajero de la muerte?(2)
ਚੂਕਾ ਭਾਰਾ ਕਰਮ ਕਾ; ਹੋਏ ਨਿਹਕਰਮਾ ॥
chookaa bhaaraa karam kaa; hoe nihakaramaa |
Sant Singh KhalsaThe load of my karma has been removed, and I am now free of karma.
Manmohan SinghThe Lord load of my deeds is now removed and I have become detached from the deed.
Manmohan Singh (Punjabi)ਮੇਰੇ ਅਮਲਾਂ ਦਾ ਬੋਝ ਮੇਰੇ ਉੱਤੋਂ ਲਹਿ ਗਿਆ ਹੈ ਅਤੇ ਮੈਂ ਅਮਲਾਂ ਤੋਂ ਛੁਟਕਾਰਾ ਪਾ ਗਿਆ ਹਾਂ।
Fareedkot Teekaਕਰਮੋ ਕਾ (ਭਾਰਾ) ਭਾਗੁ ਚੂਕ ਗਿਆ ਅਰਥਾਤ ਦੂਰ ਹੂਆ ਤੌ ਨਿਹਕਰਮ ਹੋਏ, ਭਾਵ ਸੁਭ ਅਸੁਭ ਕਰਮੋਂ ਕੇ ਅਭਿਮਾਨ ਤੇ ਰਹਿਤ ਹੂਏ ਹਾਂ॥
Prof. Sahib Singhਉਹਨਾਂ ਦਾ ਅਨੇਕਾਂ ਜਨਮਾਂ ਦੇ ਕੀਤੇ ਮੰਦ-ਕਰਮਾਂ ਦਾ ਕਰਜ਼ (ਭਾਵ, ਵਿਕਾਰਾਂ ਦੇ ਸੰਸਕਾਰਾਂ ਦਾ ਇਕੱਠ) ਮੁੱਕ ਗਿਆ, ਉਹ ਮੰਦ-ਕਰਮਾਂ ਦੀ ਕੈਦ ਵਿਚੋਂ ਨਿਕਲ ਗਏ,ਪਦ ਅਰਥ ਭਾਰਾ = ਕਰਜ਼ਾ। ਕਰਮ ਕਾ = ਪਿਛਲੇ ਕੀਤੇ ਕਰਮਾਂ ਦਾ। ਨਿਹਕਰਮਾ = ਵਾਸਨਾ-ਰਹਿਤ।
SikhNet (Spanish)Me he desecho de la carga de mis acciones ya realizadas y el desapego se ha instalado en mi mente.
ਸਾਗਰ ਤੇ ਕੰਢੈ ਚੜੇ; ਗੁਰਿ. ਕੀਨੇ ਧਰਮਾ ॥੩॥
saagar te kandtai charre; gur. keene dharamaa |3|
Sant Singh KhalsaI have crossed the world-ocean, and reached the other shore; the Guru has blessed me with this Dharma. ||3||
Manmohan SinghFrom within the sea, I have reached the shore, The Guru has done me this favour.
Manmohan Singh (Punjabi)ਸਮੁੰਦਰ ਵਿਚੋਂ ਮੈਂ ਕਿਨਾਰੇ ਤੇ ਪੁੱਜ ਗਿਆ ਹਾਂ। ਗੁਰਾਂ ਨੇ ਮੇਰੇ ਤੇ ਇਹ ਉਪਕਾਰ ਕੀਤਾ ਹੈ।
Fareedkot Teekaਸੰਸਾਰ ਸੇ ਕੰਢੇ ਪਰ ਚੜੇ, ਇਸ ਪ੍ਰਕਾਰ ਗੁਰੋਂ ਨੇ ਧਰਮਾਤਮਾ ਕਰ ਦੀਏ ਹਾਂ॥੩॥
Prof. Sahib Singhਜਿਨ੍ਹਾਂ ਮਨੁੱਖਾਂ ਉਤੇ ਗੁਰੂ ਨੇ ਉਪਕਾਰ ਕਰ ਦਿੱਤਾ, ਉਹ (ਸੰਸਾਰ-) ਸਮੁੰਦਰ (ਵਿਚ ਡੁੱਬਣ) ਤੋਂ (ਬਚ ਕੇ) ਕੰਢੇ ਉਤੇ ਪਹੁੰਚ ਗਏ ॥੩॥ਪਦ ਅਰਥ ਤੇ = ਤੋਂ। ਕੰਢੈ = ਕੰਢੇ ਉੱਤੇ। ਗੁਰਿ = ਗੁਰੂ ਨੇ। ਧਰਮਾ = ਭਲਾਈ, ਉਪਕਾਰ ॥੩॥
SikhNet (Spanish)Ve, tal es la Compasión del Guru, que me ha llevado a través del mar hasta la otra orilla. (3)
ਸਚੁ ਥਾਨੁ ਸਚੁ ਬੈਠਕਾ; ਸਚੁ ਸੁਆਉ ਬਣਾਇਆ ॥
sach thaan sach baitthakaa; sach suaau banaaeaa |
Sant Singh KhalsaTrue is my place, and True is my seat; I have made Truth my life's purpose.
Manmohan SinghTrue is my place, true my seat and truth I have made the aim of my life
Manmohan Singh (Punjabi)ਸੱਚੀ ਹੈ ਮੇਰੀ ਥਾਂ, ਸੱਚਾ ਹੈ ਮੇਰਾ ਟਿਕਾਣਾ ਅਤੇ ਸੱਚ ਨੂੰ ਹੀ ਮੈਂ ਆਪਣੇ ਜੀਵਨ ਦਾ ਮਨੋਰਥ ਬਣਾਇਆ ਹੈ।
Fareedkot Teeka(ਸਚੁ ਥਾਨੁ) ਸਤਸੰਗ ਮੇਂ ਨਿਸਚੇ ਕਰ (ਬੈਠਕਾ) ਬੈਠਣਾ ਕੀਆ ਹੈ ਔਰੁ ਸਚਾ ਲਾਭ ਬਣਾਇਆ ਹੈ॥
Prof. Sahib Singhਉਸ ਮਨੁੱਖ ਨੇ ਸਦਾ-ਥਿਰ ਹਰਿ-ਨਾਮ ਨੂੰ ਆਪਣੀ ਜ਼ਿੰਦਗੀ ਦਾ ਮਨੋਰਥ ਬਣਾ ਲਿਆ, ਸਦਾ-ਥਿਰ ਹਰਿ-ਚਰਨ ਹੀ ਉਸ ਲਈ (ਆਤਮਕ ਰਿਹਾਇਸ਼ ਦਾ) ਥਾਂ ਬਣ ਗਿਆ, ਬੈਠਕ ਬਣ ਗਈ,ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ। ਸੁਆਉ = ਜੀਵਨ-ਮਨੋਰਥ।
SikhNet (Spanish)Verdadero es mi Capital y verdadera mi Mercancía;
ਸਚੁ ਪੂੰਜੀ. ਸਚੁ ਵਖਰੋ; ਨਾਨਕ. ਘਰਿ ਪਾਇਆ ॥੪॥੫॥੧੪॥
sach poonjee. sach vakharo; naanak. ghar paaeaa |4|5|14|
Sant Singh KhalsaTrue is my capital, and True is the merchandise, which Nanak has placed into the home of the heart. ||4||5||14||
Manmohan SinghTruth is the capital and merchandise, which Nanak has put into his house.
Manmohan Singh (Punjabi)ਸੱਚ ਦੀ ਰਾਸ ਹੈ ਅਤੇ ਸੱਚ ਦਾ ਹੀ ਸੌਦਾ ਸੂਤ, ਜਿਹੜਾ ਨਾਨਕ ਨੇ ਆਪਣੇ ਗ੍ਰਹਿ ਅੰਦਰ ਪਾਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਰਧਾ ਰੂਪ ਸਚੀ ਪੂੰਜੀ ਔ ਨਾਮ ਭਗਵਤ ਕਾ (ਸਚ ਵਖਰੋ) ਸਉਦਾ (ਘਰਿ) ਅੰਤਸਕਰਣ ਮੇਂ ਪਾਇ ਲੀਆ ਹੈ॥੪॥੫॥੧੪॥☬ਪਾਖੰਡ ਸਾਧਨੋਂ ਕੀ ਨਿਖੇਧੀ ਕਰਤੇ ਹੈਂ:
Prof. Sahib Singhਹੇ ਨਾਨਕ! (ਜਿਸ ਉਤੇ ਗੁਰੂ ਨੇ ਮਿਹਰ ਕੀਤੀ, ਉਸ ਨੇ ਆਪਣੇ) ਹਿਰਦੇ-ਘਰ ਵਿਚ ਸਦਾ ਕਾਇਮ ਰਹਿਣ ਵਾਲਾ ਨਾਮ-ਸਰਮਾਇਆ ਲੱਭ ਲਿਆ, ਸਦਾ ਕਾਇਮ ਰਹਿਣ ਵਾਲਾ ਨਾਮ-ਸੌਦਾ ਪ੍ਰਾਪਤ ਕਰ ਲਿਆ ॥੪॥੫॥੧੪॥ਪਦ ਅਰਥ ਪੂੰਜੀ = ਸਰਮਾਇਆ। ਵਖਰੋ = ਵੱਖਰ, ਸੌਦਾ। ਘਰਿ = ਹਿਰਦੇ ਵਿਚ ॥੪॥੫॥੧੪॥
SikhNet (Spanish)la Cual Nanak ha colocado en el recinto del corazón. (4-5-14)