ੴ

ਸਿੱਖਬਾਣੀ · SikhBani

Ang 1002

Sri Guru Granth Sahib · Raag Maaroo · 5 shabads, 37 lines
Translations
Shabad Guru Arjan Dev Ji Raag Maaroo continued from Ang 1001

ਗੁਰਿ ਮੰਤ੍ਰੁ ਅਵਖਧੁ. ਨਾਮੁ ਦੀਨਾ; ਜਨ ਨਾਨਕ. ਸੰਕਟ ਜੋਨਿ, ਨ ਪਾਇ ॥੫॥੨॥

gur mantru avakhadh. naam deenaa; jan naanak. sankatt jon, na paae |5|2|

Sant Singh KhalsaOne who is blessed with the medicine of the GurMantra, the Name of the Lord, O servant Nanak, does not suffer the agonies of reincarnation. ||5||2||
Manmohan SinghHe, whom the Guru blesses with the medicine of the agony of existences; O slave Nanak.
Manmohan Singh (Punjabi)ਜਿਸ ਨੂੰ ਗੁਰੂ ਜੀ ਨਾਮ ਦੇ ਜਾਦੂ ਟੂਣੇ ਦੀ ਦਵਾਈ ਬਖ਼ਸ਼ਦੇ ਹਨ, ਉਹ ਜੂਨੀਆਂ ਦੇ ਦੁਖ ਨਹੀਂ ਸਹਾਰਦਾ, ਹੇ ਗੋਲੇ ਨਾਨਕ!
Fareedkot Teekaਜਿਸ ਕੋ ਗੁਰੋਂ ਨੇ ਨਾਮ ਮੰਤ੍ਰ ਰੂਪ ਔਖਧੁ ਦੀਆ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਜੂਨੀਓਂ ਕੇ ਸੰਕਟ ਮੇਂ ਨਹੀਂ ਪਾਈਤਾ, ਭਾਵ ਜਨਮ ਮਰਨ ਰੂਪ ਰੋਗ ਤਿਸ ਕਾ ਦੂਰ ਹੋਤਾ ਹੈ॥੫॥੨॥
Prof. Sahib Singhਹੇ ਦਾਸ ਨਾਨਕ! ਜਿਸ ਨੂੰ ਗੁਰੂ ਨੇ ਨਾਮ-ਮੰਤ੍ਰੁ ਦੇ ਦਿੱਤਾ, ਨਾਮ-ਦਾਰੂ ਦੇ ਦਿੱਤਾ, ਉਹ ਮਨੁੱਖ (ਚੌਰਾਸੀ ਲੱਖ) ਜੂਨਾਂ ਦੇ ਕਲੇਸ਼ ਨਹੀਂ ਪਾਂਦਾ ॥੫॥੨॥

ਪਦ ਅਰਥ ਗੁਰਿ = ਗੁਰੂ ਨੇ। ਅਵਖਧੁ = ਦਾਰੂ, ਦਵਾਈ। ਸੰਕਟ ਜੋਨਿ = ਜੂਨਾਂ ਦੇ ਕਲੇਸ਼।੫ ॥੫॥੨॥

SikhNet (Spanish)Es bendecido con la panacea del Gur Mantra, el Nombre del Señor. Oh, dice el Sirviente Nanak, no sufre la agonía de la reencarnación.(5-2)

ਰੇ ਨਰ; ਇਨ ਬਿਧਿ ਪਾਰਿ ਪਰਾਇ ॥

re nar; in bidh paar paraae |

Sant Singh KhalsaO man, in this way, you shall cross over to the other side.
Manmohan SinghO man, cross thou the world-ocean in this way.
Manmohan Singh (Punjabi)ਹੇ ਇਨਸਾਨ! ਤੂੰ ਇਸ ਰੀਤੀ ਨਾਲ ਸੰਸਾਰ ਸਮੁੰਦਰ ਤੋਂ ਪਾਰ ਲੰਘ।
Fareedkot Teekaਹੇ ਪੁਰਸ! ਤੂੰ ਇਸ ਬਿਧੀ ਕਰ ਕੇ ਪਾਰ ਕੋ ਪਾਇ ਲੇਗਾ॥
Prof. Sahib Singhਇਸ ਤਰ੍ਹਾਂ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।

ਪਦ ਅਰਥ ਇਨ ਬਿਧਿ = ਇਸ ਤਰੀਕੇ ਨਾਲ (ਭਾਵ, ਗੁਰੂ ਦੀ ਸਰਨ ਪੈ ਕੇ ਰਜ਼ਾ ਵਿਚ ਰਾਜ਼ੀ ਰਿਹਾਂ)। ਪਾਰਿ ਪਰਾਇ = ਸੰਸਾਰ-ਸਾਗਰ ਤੋਂ ਪਾਰ ਲੰਘ ਜਾਈਦਾ ਹੈ।

SikhNet (Spanish)Oh hombre, de esa forma, cruzarás hasta el otro lado, medita en tu Ama

ਧਿਆਇ ਹਰਿ ਜੀਉ. ਹੋਇ ਮਿਰਤਕੁ; ਤਿਆਗਿ ਦੂਜਾ ਭਾਉ ॥ ਰਹਾਉ ਦੂਜਾ ॥੨॥੧੧॥

dhiaae har jeeo. hoe miratak; tiaag doojaa bhaau | rahaau doojaa |2|11|

Sant Singh KhalsaMeditate on your Dear Lord, and be dead to the world; renounce your love of duality. ||Second Pause||2||11||
Manmohan SinghRemaining dead in life, remember thou thy sire Master and purge thou thyself of thy duality. Pause.2nd.
Manmohan Singh (Punjabi)ਜੀਉਂਦੇ ਜੀ ਮਰ ਕੇ ਤੂੰ ਆਪਣੇ ਮਹਾਰਾਜ ਮਾਲਕ ਦਾ ਆਰਾਧਨ ਕਰ ਅਤੇ ਤੂੰ ਆਪਣੇ ਦਵੈਤ-ਭਾਵ ਨੂੰ ਛੱਡ ਦੇ। ਠਹਿਰਾਉ ਦੂਜਾ।
Fareedkot Teekaਹਰੀ ਜੀ ਕਾ ਧਿਆਨ ਕਰੁ ਪੁਨਾ ਜੀਵ ਭਾਵ ਸੇ ਮਰ ਔ ਦ੍ਵੈਤ ਭਾਵ ਕੋ ਤਿਆਗ ਦੇਹ॥ ਰਹਾਉ ਦੂਜਾ ॥੨॥੧੧॥
Prof. Sahib Singhਤੂੰ ਭੀ ਪਰਮਾਤਮਾ ਦਾ ਧਿਆਨ ਧਰਿਆ ਕਰ, ਵਿਕਾਰਾਂ ਵਲੋਂ ਮੁਰਦਾ ਹੋ ਜਾ, ਅਤੇ ਪ੍ਰਭੂ ਤੋਂ ਬਿਨਾ ਹੋਰ ਹੋਰ ਪਿਆਰ ਛੱਡ ਦੇਹ।ਰਹਾਉ ਦੂਜਾ ॥੨॥੧੧॥

ਪਦ ਅਰਥ ਮਿਰਤਕੁ = ਵਿਸ਼ੇ-ਵਿਕਾਰਾਂ ਵਲੋਂ ਮੁਰਦਾ, (ਸੰਸਾਰ ਵਲੋਂ) ਨਿਰਮਾਣ। ਦੂਜਾ ਭਾਉ = (ਪ੍ਰਭੂ ਤੋਂ ਬਿਨਾਂ) ਹੋਰ ਪਿਆਰ।ਰਹਾਉ ਦੂਜਾ ॥੨॥੧੧॥

SikhNet (Spanish)y vive muerto para el mundo, renuncia al amor mundano y a la dualidad.(2-11)

Open this shabad (15 lines, Angs 1001-1002) →

Shabad Guru Arjan Dev Ji Raag Maaroo

ਮਾਰੂ ਮਹਲਾ ੫ ॥

maaroo mahalaa 5 |

Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.

ਬਾਹਰਿ ਢੂਢਨ ਤੇ. ਛੂਟਿ ਪਰੇ; ਗੁਰਿ. ਘਰ ਹੀ ਮਾਹਿ ਦਿਖਾਇਆ ਥਾ ॥

baahar dtoodtan te. chhoott pare; gur. ghar hee maeh dikhaaeaa thaa |

Sant Singh KhalsaI have quit searching outside; the Guru has shown me that God is within the home of my own heart.
Manmohan SinghI have given up the search abroad. The Guru has shown my Lord within my home.
Manmohan Singh (Punjabi)ਮੈਂ ਬਾਹਰਲੀ ਖੋਜ ਭਾਲ ਤਿਆਗ ਦਿੱਤੀ ਹੈ। ਗੁਰਾਂ ਨੇ ਮੈਨੂੰ (ਪ੍ਰਭੂ) ਮੇਰੇ ਗ੍ਰਹਿ ਅੰਦਰ ਹੀ ਵਿਖਾਲ ਦਿੱਤਾ ਹੈ।
Fareedkot Teekaਜਬ ਗੁਰੋਂ ਨੇ ਘਰ ਕੇ ਥਾਇ ਮੇਂ ਹੀ ਦਿਖਾਇ ਦੀਆ, ਭਾਵ ਜਬ ਰਿਦੇ ਮੇਂ ਹੀ ਦਿਖਾਇ ਦੀਆ ਤਬ (ਬਾਹਰਿ) ਜੰਗਲੋਂ ਪਹਾੜੋਂ ਮੇਂ ਢੂਢਣੇ ਸੇ ਛੂਟ ਪੜੇ ਹੈਂ॥
Prof. Sahib Singh(ਕਿਉਂਕਿ) ਗੁਰੂ ਨੇ ਹਿਰਦੇ ਵਿਚ ਹੀ ਮੈਨੂੰ ਪਰਮਾਤਮਾ ਦਾ ਦੀਦਾਰ ਕਰਵਾ ਦਿੱਤਾ ਹੈ, ਹੁਣ ਮੈਂ ਪਰਮਾਤਮਾ ਦੀ ਭਾਲ ਬਾਹਰ (ਜੰਗਲਾਂ ਵਿਚ) ਕਰਨ ਤੋਂ ਬਚ ਗਿਆ ਹਾਂ।

ਪਦ ਅਰਥ ਤੇ = ਤੋਂ। ਛੂਟਿ ਪਰੇ = ਬਚ ਗਏ। ਗੁਰਿ = ਗੁਰੂ ਨੇ। ਘਰ ਮਾਹਿ = ਹਿਰਦੇ ਵਿਚ।

SikhNet (Spanish)He abandonado la búsqueda por fuera, pues mi Guru me ha mostrado a mi Dios en mi propio hogar,

ਅਨਭਉ ਅਚਰਜ ਰੂਪੁ ਪ੍ਰਭ ਪੇਖਿਆ; ਮੇਰਾ ਮਨੁ ਛੋਡਿ. ਨ ਕਤਹੂ ਜਾਇਆ ਥਾ ॥੧॥

anbhau acharaj roop prabh pekhiaa; meraa man chhodd. na katahoo jaaeaa thaa |1|

Sant Singh KhalsaI have seen God, fearless, of wondrous beauty; my mind shall never leave Him to go anywhere else. ||1||
Manmohan SinghI have seen the Fear-free Lord of wondrous beauty, Leaving Him my soul now goes nowhere else.
Manmohan Singh (Punjabi)ਮੈਂ ਅਸਚਰਜ ਸੁੰਦ੍ਰਤਾ ਵਾਲੇ ਨਿਡਰ ਸੁਆਮੀ ਨੂੰ ਵੇਖ ਲਿਆ ਹੈ। ਉਸ ਨੂੰ ਛੱਡ ਕੇ ਹੁਣ ਮੇਰੀ ਆਤਮਾ ਹੋਰ ਕਿਧਰੇ ਨਹੀਂ ਜਾਂਦੀ।
Fareedkot Teekaਅਸਚਰਯ ਰੂਪ ਜੋ ਪ੍ਰਭੂ ਹੈ, ਸੋ ਅਪਨੇ ਅਨਭਉ ਮੇਂ ਦੇਖਿਆ ਹੈ, ਭਾਵ ਗ੍ਯਾਨ ਕਰਿ ਦੇਖਿਆ ਹੈ। ਅਬ ਮੇਰਾ ਮਨ ਤਿਸ ਥਾਂਇ ਕੋ ਛੋਡਿ ਕਰਿ ਅਰਥਾਤ ਤਿਸ ਸਰੂਪ ਕੋ ਛੋਡ ਕਰ ਕਹੀ ਨਹੀਂ ਜਾਤਾ ਹੈ॥੧॥☬ਪ੍ਰਸ਼ਨ: ਕੈਸੇ ਪਾਇਆ ਹੈ, ਸੋ ਸਾਧਨ ਕਹੋ?☬ਸਖ੍ਯਾਤਕਾਰਤਾ ਕੋ ਕਹਤੇ ਹੈਂ:
Prof. Sahib Singhਜਦੋਂ ਪਰਮਾਤਮਾ ਦੇ ਅਸਚਰਜ ਰੂਪ ਦਾ ਹਿਰਦੇ ਵਿੱਚ ਅਨੁਭਵ ਹੋ ਗਿਆ ਹੈ, ਤਾਂ ਹੁਣ ਮੇਰਾ ਮਨ ਉਸਦਾ ਆਸਰਾ ਛੱਡ ਕਿਸੇ ਹੋਰ ਪਾਸੇ ਨਹੀਂ ਭਟਕਦਾ ॥੧॥

ਪਦ ਅਰਥ ਅਨਭਉ = ਅਨੁਭਵ, ਝਲਕਾਰਾ। ਪ੍ਰਭ = ਪ੍ਰਭੂ ਦਾ। ਕਤਹੁ = ਕਿਸੇ ਭੀ ਹੋਰ ਪਾਸੇ। ਨ ਜਾਇਆ = ਨਹੀਂ ਜਾਂਦਾ ॥੧॥

SikhNet (Spanish)a ese Dios Maravilloso lo he visto intuitivamente y ahora mi mente no Lo deja más.(1)

ਮਾਨਕੁ ਪਾਇਓ ਰੇ. ਪਾਇਓ; ਹਰਿ ਪੂਰਾ ਪਾਇਆ ਥਾ ॥

maanak paaeo re. paaeo; har pooraa paaeaa thaa |

Sant Singh KhalsaI have found the jewel; I have found the Perfect Lord.
Manmohan SinghI have obtained, God, the jewel, O Him, I have obtained through the Perfect Guru.
Manmohan Singh (Punjabi)ਮੈਂ ਵਾਹਿਗੁਰੂ ਰੂਪੀ ਜਵੇਹਰ ਨੂੰ ਪਾ ਲਿਆ ਹੈ, ਪਾ ਲਿਆ ਹੈ। ਹੇ ਭਾਈ, ਉਸ ਨੂੰ ਮੈਂ ਪੂਰਨ ਗੁਰਾਂ ਦੇ ਰਾਹੀਂ ਪਾ ਲਿਆ ਹੈ।
Fareedkot Teekaਹਰੀ ਜੋ ਪੂਰਨ ਰੂਪ (ਮਾਨਕੁ) ਅਮੋਲਕੁ ਹੈ ਤਿਸ ਕੋ ਰਿਦੇ ਮੇਂ ਹੀ ਪਾਇਆ ਹੈ॥
Prof. Sahib Singhਮੈਂ ਮੋਤੀ ਲੱਭ ਲਿਆ ਹੈ, ਮੈਂ ਪੂਰਨ ਪਰਮਾਤਮਾ ਲੱਭ ਲਿਆ ਹੈ।

ਪਦ ਅਰਥ ਮਾਨਕੁ = ਮੋਤੀ। ਰੇ = ਹੇ ਭਾਈ! ਪਾਇਆ = ਲੱਭ ਲਿਆ ਹੈ।

SikhNet (Spanish)He encontrado, por la Gracia del Guru, la Joya del Nombre del Señor,

ਮੋਲਿ ਅਮੋਲੁ. ਨ ਪਾਇਆ ਜਾਈ; ਕਰਿ ਕਿਰਪਾ ਗੁਰੂ ਦਿਵਾਇਆ ਥਾ ॥੧॥ ਰਹਾਉ ॥

mol amol. na paaeaa jaaee; kar kirapaa guroo divaaeaa thaa |1| rahaau |

Sant Singh KhalsaThe invaluable value cannot be obtained; in His Mercy, the Guru bestows it. ||1||Pause||
Manmohan SinghThe Name of invaluable worth, can be obtained not, The Guru has mercifully blessed me with it. Pause.
Manmohan Singh (Punjabi)ਅਣਮੁੱਲੇ ਮੁਲ ਦਾ ਨਾਮ ਪਾਇਆ ਨਹੀਂ ਜਾ ਸਕਦਾ। ਮਿਹਰ ਧਾਰ ਕੇ ਗੁਰਾਂ ਨੇ ਮੈਨੂੰ ਇਸ ਦੀ ਦਾਤ ਬੰਖ਼ਸ਼ੀ ਹੈ। ਠਹਿਰਾਉ।
Fareedkot Teekaਮੋਲ ਸੇ ਅਮੋਲਕ ਜੋ ਵਾਹਿਗੁਰੂ ਹੈ, ਸੋ ਕਿਸੇ ਉਪਾਇ ਕਰ ਨਹੀਂ ਪਾਇਆ ਜਾਤਾ। ਪਰੰਤੂ ਹਮਾਰੇ ਪਰ ਜਬ ਗੁਰੋਂ ਨੇ ਕ੍ਰਿਪਾ ਕਰੀ ਹੈ ਤਬ (ਥਾ) ਰਿਦੇ ਸਥਾਨ ਮੇਂ ਗੁਰੋਂ ਪਾਸੋਂ ਪਰਮੇਸਰ ਨੇ (ਥਾ) ਸਰੂਪੁ ਅਸਥਾਨ ਦਿਵਾਇਆ ਹੈ॥੧॥ ਰਹਾਉ ॥
Prof. Sahib Singhਇਹ ਮੋਤੀ ਬਹੁਤ ਅਮੋਲਕ ਹੈ, ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਮੈਨੂੰ ਤਾਂ ਇਹ ਮੋਤੀ ਗੁਰੂ ਨੇ ਦਿਵਾ ਦਿੱਤਾ ਹੈ ॥੧॥ ਰਹਾਉ ॥

ਪਦ ਅਰਥ ਮੋਲਿ ਅਮੋਲੁ = ਕਿਸੇ ਭੀ ਭੁੱਲ ਤੋਂ ਨਾਹ ਮਿਲ ਸਕਣ ਵਾਲਾ। ਮੋਲਿ = ਮੁੱਲ ਤੋਂ। ਕਰਿ = ਕਰ ਕੇ ॥੧॥ ਰਹਾਉ ॥

SikhNet (Spanish)sí, a mi Dios Perfecto, Quien no puede ser evaluado de ninguna forma.(1-Pausa)

ਅਦਿਸਟੁ ਅਗੋਚਰੁ ਪਾਰਬ੍ਰਹਮੁ; ਮਿਲਿ ਸਾਧੂ ਅਕਥੁ ਕਥਾਇਆ ਥਾ ॥

adisatt agochar paarabraham; mil saadhoo akath kathaaeaa thaa |

Sant Singh KhalsaThe Supreme Lord God is imperceptible and unfathomable; meeting the Holy Saint, I speak the Unspoken Speech.
Manmohan SinghUnperceivable and Unapprehensible is the Transcendent Lord Meeting the saint-Guru, I have uttered that Unutterable one.
Manmohan Singh (Punjabi)ਅਡਿੱਠ ਅਤੇ ਅਗਾਧ ਹੈ ਪਰਮ ਪ੍ਰਭੂ। ਸੰਤ-ਗੁਰਦੇਵ ਜੀ ਨੂੰ ਮਿਲ ਕੇ, ਮੈਂ ਉਸ ਨਾਂ-ਬਿਆਨ ਹੋਣ ਵਾਲੇ ਪੁਰਖ ਨੂੰ ਬਿਆਨ ਕੀਤਾ ਹੈ।
Fareedkot Teekaਜਬ ਸਾਧੂਆਂ ਸੇ ਮਿਲ ਕੇ (ਅਕਥੁ) ਪਰਮਾਤਮਾ ਕੋ ਕਥਨ ਕਰਾਇਆ, ਭਾਵ ਜਬ ਕਥਾ ਕੀਰਤਨ ਸੁਨਨ ਕਥਨ ਹੂਆ, ਤਬ ਅਵਿਸੇ ਜੋ ਅਗੋਚਰ ਪਰਮਾਤਮਾ ਸਰਬ ਕਾ ਪਰਾ ਰੂਪ ਬ੍ਰਹਮ ਹੈ, ਸੋ ਮਿਲਿਆ ਹੈ॥
Prof. Sahib Singhਪਰਮਾਤਮਾ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ, ਸਾਡੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਸ ਦਾ ਮੁਕੰਮਲ ਸਰੂਰ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰੂ ਨੂੰ ਮਿਲ ਕੇ ਮੈਂ ਉਸ ਦੀ ਸਿਫ਼ਤ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ ਹੈ।

ਪਦ ਅਰਥ ਅਦਿਸਟੁ = ਇਹਨਾਂ ਅੱਖਾਂ ਨਾਲ ਨਾਹ ਦਿੱਸਣ ਵਾਲਾ। ਅਗੋਚਰੁ = {ਅ-ਗੋ-ਚਰੁ। ਗੋ = ਗਿਆਨੁ-ਇੰਦ੍ਰੇ। ਚਰ = ਪਹੁੰਚ} ਜੋ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਮਿਲਿ ਸਾਧੂ = ਗੁਰੂ ਨੂੰ ਮਿਲ ਕੇ। ਕਥਾਇਆ = ਸਿਫ਼ਤ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ। ਅਕਥੁ = ਅਕੱਥੁ, ਜਿਸ ਦਾ ਮੁਕੰਮਲ ਸਰੂਪ ਬਿਆਨ ਤੋਂ ਪਰੇ ਹੈ।

SikhNet (Spanish)Invisible, Imperceptible, Dios Trascendente, Cuya Verdad es Irrecitable,

ਅਨਹਦ ਸਬਦੁ ਦਸਮ ਦੁਆਰਿ ਵਜਿਓ; ਤਹ ਅੰਮ੍ਰਿਤ ਨਾਮੁ ਚੁਆਇਆ ਥਾ ॥੨॥

anahad sabad dasam duaar vajio; teh amrit naam chuaaeaa thaa |2|

Sant Singh KhalsaThe unstruck sound current of the Shabad vibrates and resounds in the Tenth Gate; the Ambrosial Naam trickles down there. ||2||
Manmohan SinghThe celestial strain resounds in the Tenth gate, There the Name Nectar gently trickles down.
Manmohan Singh (Punjabi)ਦਸਵੇਂ ਦਰਵਾਜ਼ੇ ਅੰਦਰ ਬੈਕੁੰਠੀ ਕੀਰਤਨ ਗੂੰਜਦਾ ਹੈ। ਉਥੇ ਨਾਮ ਸੁਧਾਰਸ ਧੀਮੇ ਧੀਮੇ (ਸਹਿਜੇ ਸਹਿਜੇ) ਟਪਕਦਾ ਹੈ।
Fareedkot Teekaਏਕ ਰਸ ਜੋ ਬ੍ਰਹਮ (ਦਸਮ) ਸਰਗ ਵਿਸਰਗਾਦਿਕੋਂ ਕਾ ਆਸਰਾ (ਦਸਮ ਦੁਆਰ) ਅੰਤਸਕਰਨ ਮੇਂ (ਵਜਿਓ) ਪ੍ਰਗਟ ਹੂਆ ਹੈ। (ਤਹ) ਤਿਸ ਥਾਂ ਵਿਖੇ ਆਤਮਾਨੰਦ ਰੂਪ ਅੰਮ੍ਰਿਤ ਪ੍ਰਸਿਧ ਚੁਆਇਆ ਹੈ; ਵਾ ਨਾਮ ਜਪਨੇ ਕਰ ਪ੍ਰਾਣਾਜਾਮ ਸੇ ਦਸਮੇਂ ਦੁਆਰ ਮੇਂ ਅੰਮ੍ਰਿਤੁ ਚੁਆਇਆ ਹੈ। ਏਹੁ ਜੋਗ ਕੀ ਰੀਤੀ ਹੈ॥੨॥
Prof. Sahib Singhਮੇਰੇ ਦਿਮਾਗ਼ ਵਿਚ ਹੁਣ ਹਰ ਵੇਲੇ ਸਿਫ਼ਤ-ਸਾਲਾਹ ਦੀ ਬਾਣੀ ਪ੍ਰਭਾਵ ਪਾ ਰਹੀ ਹੈ; ਮੇਰੇ ਅੰਦਰ ਹੁਣ ਹਰ ਵੇਲੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਚੋ ਰਿਹਾ ਹੈ ॥੨॥

ਪਦ ਅਰਥ ਅਨਹਦ = ਬਿਨਾ ਵਜਾਇਆਂ ਵੱਜਣ ਵਾਲਾ, ਇੱਕ-ਰਸ, ਮਤਵਾਤਰ। ਸਬਦੁ ਵਜਿਓ = ਸਿਫ਼ਤ-ਸਾਲਾਹ ਦੀ ਬਾਣੀ ਪੂਰਾ ਪ੍ਰਭਾਵ ਪਾਣ ਲੱਗ ਪਈ। ਦੁਆਰਿ = ਦੁਆਰ ਵਿਚ। ਦਸਮ ਦੁਆਰਿ = ਦਸਵੇਂ ਦੁਆਰ ਵਿਚ, ਦਸਵੇਂ ਦਰਵਾਜ਼ੇ ਵਿਚ, ਦਿਮਾਗ਼ ਵਿਚ। ਤਹ = ਉਥੇ, ਉਸ ਦਿਮਾਗ਼ ਵਿਚ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ॥੨॥

SikhNet (Spanish)a Él Lo he encontrado a través del Santo, la Melodía Divina de la Palabra resuena en la Décima Puerta y el Néctar del Nombre gotea en el tarro del ser. (2)

ਤੋਟਿ ਨਾਹੀ. ਮਨਿ ਤ੍ਰਿਸਨਾ ਬੂਝੀ; ਅਖੁਟ ਭੰਡਾਰ ਸਮਾਇਆ ਥਾ ॥

tott naahee. man trisanaa boojhee; akhutt bhanddaar samaaeaa thaa |

Sant Singh KhalsaI lack nothing; the thirsty desires of my mind are satisfied. The inexhaustible treasure has entered into my being.
Manmohan SinghMy desire is stilled. The Lord of inexhaustible treasure has entered my mind and I now feel no want.
Manmohan Singh (Punjabi)ਮੇਰੀ ਖ਼ਾਹਿਸ਼ ਮਿੱਟ ਗਈ ਹੈ। ਅਮੁੱਕ ਖ਼ਜ਼ਾਨੇ ਦਾ ਸਾਈਂ ਮੇਰੇ ਰਿਦੇ ਅੰਦਰ ਸਮਤਾ ਗਿਆ ਹੈ ਤੇ ਮੈਂ ਹੁਣ ਕੋਈ ਕਮੀ ਮਹਿਸੂਸ ਨਹੀਂ ਕਰਦਾ।
Fareedkot Teekaਜਬ ਮਨ ਕੀ ਤ੍ਰਿਸਨਾ ਬੁਝ ਗਈ ਤਬ ਅਖੁਟ ਭੰਡਾਰ ਰੂਪ ਜੋ ਪਰਮਾਤਮਾ ਅੰਤਸਕਰਣ ਰੂਪ ਥਾਇ ਮੇਂ ਸਮਾਇਆ ਜਾਣਿਆਂ ਤੌ ਤੋਟ ਨ ਆਵਤੀ ਭਈ, ਭਾਵ ਬਿਅੰਤ ਸੁਖੁ ਹੂਆ ਹੈ॥
Prof. Sahib Singhਮੇਰੇ ਮਨ ਵਿਚ ਕਦੇ ਨਾਹ ਮੁੱਕਣ ਵਾਲੇ ਨਾਮ-ਖ਼ਜ਼ਾਨੇ ਭਰ ਗਏ ਹਨ, ਇਹਨਾਂ ਖ਼ਜ਼ਾਨਿਆਂ ਵਿਚ ਕਦੇ ਕਮੀ ਨਹੀਂ ਆ ਸਕਦੀ, ਮਨ ਵਿਚ (ਵੱਸ-ਰਹੀ) ਤ੍ਰਿਸ਼ਨਾ (-ਅੱਗ ਦੀ ਲਾਟ) ਬੁੱਝ ਗਈ ਹੈ।

ਪਦ ਅਰਥ ਤੋਟਿ = ਘਾਟਾ, ਕਮੀ। ਮਨਿ = ਮਨ ਵਿਚ (ਵੱਸ ਰਹੀ)। ਬੂਝੀ = ਬੁੱਝ ਗਈ। ਅਖੁਟ = ਨਾਹ ਮੁੱਕਣ ਵਾਲੇ। ਭੰਡਾਰ = ਖ਼ਜ਼ਾਨੇ।

SikhNet (Spanish)Mi ansiedad se ha calmado, Inexhaustible ahora es el Tesoro de Dios en mí y doy mi servicio a los Pies del Guru.

ਚਰਣ ਚਰਣ ਚਰਣ ਗੁਰ ਸੇਵੇ; ਅਘੜੁ ਘੜਿਓ ਰਸੁ ਪਾਇਆ ਥਾ ॥੩॥

charan charan charan gur seve; agharr gharrio ras paaeaa thaa |3|

Sant Singh KhalsaI serve the feet, the feet, the feet of the Guru, and manage the unmanageable. I have found the juice, the sublime essence. ||3||
Manmohan SinghServing the feet, feet, the holy feet of the Guru, my unmanageable mind is managed and I am blessed with the Name-Nectar.
Manmohan Singh (Punjabi)ਗੁਰਾਂ ਦੇ ਪੈਰਾਂ, ਪਵਿੱਤ੍ਰ ਪੈਰਾਂ ਦੀ ਟਹਿਲ ਕਮਾਉਣ ਦੁਆਰਾ, ਮੇਰਾ ਨਾਂ ਸੂਤ ਆਉਣ ਵਾਲਾ ਮਨ ਸੂਤ ਆਗਿਆ ਹੈ ਅਤੇ ਮੈਨੂੰ ਨਾਮ-ਅੰਮ੍ਰਿਤ ਦੀ ਦਾਤ ਪ੍ਰਾਪਤ ਹੋ ਗਈ ਹੈ।
Fareedkot Teekaਮਨ, ਤਨ, ਬਾਣੀ ਕਰ ਕੇ ਜਬ ਗੁਰੋਂ ਕੇ ਚਰਣ ਸੇਵੇ; ਵਾ ਗੁਰੋਂ ਕੇ ਚਰਣ (ਚਰਣ) ਪਵਿਤ੍ਰ ਪੁਨਾ ਜੋ (ਚਰਣ) ਆਸਰਾ ਰੂਪ ਹੈ, ਸੋ ਜਬ ਸੇਵਨ ਕੀਏ ਤਬ ਅਸੁਧ ਮਨ ਕੋ ਸੁਧ ਕੀਆ ਅਰ ਤਬ ਤਿਸ ਮਨ ਰੂਪ ਥਾਇ ਮੇਂ ਰਸ ਪਾਇਆ ਹੈ॥੩॥
Prof. Sahib Singhਮੈਂ ਹਰ ਵੇਲੇ ਗੁਰੂ ਦੇ ਚਰਨਾਂ ਦਾ ਆਸਰਾ ਲੈ ਰਿਹਾ ਹਾਂ। ਮੈਂ ਨਾਮ-ਅੰਮ੍ਰਿਤ ਦਾ ਸੁਆਦ ਚੱਖ ਲਿਆ ਹੈ, ਤੇ ਪਹਿਲੀ ਕੋਝੀ ਘਾੜਤ ਵਾਲਾ ਮਨ ਹੁਣ ਸੋਹਣਾ ਬਣ ਗਿਆ ਹੈ ॥੩॥

ਪਦ ਅਰਥ ਚਰਣ ਗੁਰ = ਗੁਰੂ ਦੇ ਚਰਨ। ਅਘੜੁ = ਕੋਈ ਘਾੜਤ ਵਾਲਾ (ਮਨ)। ਰਸੁ = ਸੁਆਦ ॥੩॥

SikhNet (Spanish)Mi mente inmadura es moldeada para el propósito de Dios y mira, ahora vivo en Éxtasis.(3)

ਸਹਜੇ ਆਵਾ ਸਹਜੇ ਜਾਵਾ; ਸਹਜੇ ਮਨੁ ਖੇਲਾਇਆ ਥਾ ॥

sahaje aavaa sahaje jaavaa; sahaje man khelaaeaa thaa |

Sant Singh KhalsaIntuitively I come, and intuively I go; my mind intuitively plays.
Manmohan SinghIn peace I come, in peace I go and in peace does my mind now sport.
Manmohan Singh (Punjabi)ਪਰਮ ਸੁਖ ਅੰਦਰ ਮੈਂ ਆਉਂਦਾ ਹਾਂ, ਪਰਮ ਸੁਖ ਅੰਦਰ ਮੈਂ ਜਾਂਦਾ ਹਾਂ ਤੇ ਪਰਮ ਸੁਖ ਅੰਦਰ ਹੀ ਹੁਣ ਮੇਰਾ ਮਨ ਖੇਡਦਾ ਮਲਦਾ ਹੈ।
Fareedkot Teekaਸੁਖ ਮੇਂ ਆਵਣਾ ਸੁਖ ਮੇਂ ਹੀ ਜਾਣਾ ਹੈ; ਭਾਵ ਗਵਨਾਗਵਨ ਮੇਂ ਬ੍ਰਿਤੀ ਸਰੂਪਾਨੰਦ ਤੇ ਉਥਾਨ ਨਹੀਂ ਹੋਤੀ, ਕਿਉਂਕਿ (ਥਾ) ਅਸਥਾਨ, ਭਾਵ ਸੁਖ ਸਰੂਪ ਮੇਂ ਮਨ ਕੋ ਬਿਚਰਾਇਆ ਹੈ॥
Prof. Sahib Singhਨਾਮ-ਖ਼ਜ਼ਾਨੇ ਦੀ ਬਰਕਤਿ ਨਾਲ ਮੇਰਾ ਮਨ ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕ ਕੇ ਕਾਰ-ਵਿਹਾਰ ਕਰ ਰਿਹਾ ਹੈ, ਮਨ ਸਦਾ ਆਤਮਕ ਅਡੋਲਤਾ ਵਿਚ ਖੇਡ ਰਿਹਾ ਹੈ।

ਪਦ ਅਰਥ ਸਹਜੇ = ਸਹਜਿ ਹੀ, ਆਤਮਕ ਅਡੋਲਤਾ ਵਿਚ ਹੀ। ਆਵਾ ਜਾਵਾ = ਆਉਂਦਾ ਜਾਂਦਾ, ਕਾਰ-ਵਿਹਾਰ ਕਰਦਾ ਹੈ। ਖੇਲਾਇਆ = ਖੇਡਦਾ ਹੈ।

SikhNet (Spanish)En calma, voy y vengo, y en calma mi mente se relaja y se divierte.

ਕਹੁ ਨਾਨਕ. ਭਰਮੁ, ਗੁਰਿ ਖੋਇਆ; ਤਾ ਹਰਿ ਮਹਲੀ ਮਹਲੁ ਪਾਇਆ ਥਾ ॥੪॥੩॥੧੨॥

kahu naanak. bharam, gur khoeaa; taa har mahalee mehal paaeaa thaa |4|3|12|

Sant Singh KhalsaSays Nanak, when the Guru drives out doubt, then the soul-bride enters the Mansion of the Lord's Presence. ||4||3||12||
Manmohan SinghSays Nanak, when the Guru drives away the doubt, then does the bride attain to her Lord's mansion.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਜਦ ਗੁਰੂ ਮਹਾਰਾਜ ਸੰਦੇਹ ਨਵਿਰਤ ਕਰ ਦਿੰਦੇ ਹਨ, ਤਦ ਪਤਨੀ ਆਪਣੇ ਸੁਆਮੀ ਦੇ ਮੰਦਰ ਨੂੰ ਪ੍ਰਾਪਤ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਗੁਰੋਂ ਨੇ ਅਗ੍ਯਾਨ ਭਰਮ (ਖੋਇਆ) ਦੂਰ ਕੀਆ ਤੌ (ਮਹਲੀ) ਜਗ੍ਯਾਸੀ ਰੂਪ ਇਸਤ੍ਰੀ ਨੇ ਹਰੀ ਰੂਪ (ਮਹਲੁ) ਭਰਤੇ ਕੋ (ਥਾ) ਰਿਦੇ ਅਸਥਾਨ ਮੇਂ ਪਾਇ ਲੀਆ ਹੈ ਵਾ ਪਾਇ ਲੀਆ (ਥਾ) ਹੈ। ਇਸ ਰੀਤੀ ਸੇ ਜਹਾਂ ਜਹਾਂ ਥਾ ਪਾਠੁ ਹੈ ਤਹਾਂ ਤਹਾਂ ਹੈ ਅਰਥੁ ਕਰਨਾ। ਦੋ ਅਰਥ ਥਾ ਕੇ ਹੈਂ (ਥਾ) ਜਗਾ ਵਾ (ਥਾ) ਹੈ॥੪॥੩॥੧੨॥☬ਸ੍ਵੈ ਮਨ ਕੇ ਪ੍ਰਥਾਇ ਨਾਮ ਜਪਨੇ ਕਾ ਉਪਦੇਸ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- (ਜਦੋਂ ਦੀ) ਗੁਰੂ ਨੇ ਮੇਰੀ ਭਟਕਣਾ ਦੂਰ ਕਰ ਦਿੱਤੀ ਹੈ, ਤਦੋਂ ਤੋਂ ਮੈਂ ਸਦਾ ਅਸਥਿਰ ਟਿਕਾਣੇ ਵਾਲੇ ਹਰੀ (ਦੇ ਚਰਨਾਂ ਵਿਚ) ਟਿਕਾਣਾ ਲੱਭ ਲਿਆ ਹੈ ॥੪॥੩॥੧੨॥

ਪਦ ਅਰਥ ਕਹੁ = ਆਖ। ਨਾਨਕ = ਹੇ ਨਾਨਕ! ਗੁਰਿ = ਗੁਰੂ ਨੇ। ਭਰਮੁ = ਭਟਕਣਾ। ਮਹਲੀ ਮਹਲੁ = ਮਹਲ ਦੇ ਮਾਲਕ ਦਾ ਮਹਲ ॥੪॥੩॥੧੨॥

SikhNet (Spanish)Dice Nanak, el Guru me ha liberado de mis falsas ilusiones, sí, de esta manera he llegado hasta la Mansión de Dios.

Open this shabad →

Shabad Guru Arjan Dev Ji Raag Maaroo

ਮਾਰੂ ਮਹਲਾ ੫ ॥

maaroo mahalaa 5 |

Sant Singh KhalsaMaaroo, Fifth Mehl:
Manmohan SinghMaru5th Guru.
Manmohan Singh (Punjabi)ਮਾਰੂ ਪਜੰਵੀ ਪਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.

ਜਿਸਹਿ ਸਾਜਿ ਨਿਵਾਜਿਆ; ਤਿਸਹਿ ਸਿਉ ਰੁਚ ਨਾਹਿ ॥

jiseh saaj nivaajiaa; tiseh siau ruch naeh |

Sant Singh KhalsaYou feel no love for the One who created and embellished you.
Manmohan SinghHe who created and honoured thee; Him thou bear not love.
Manmohan Singh (Punjabi)ਜਿਸ ਨੇ ਤੈਨੂੰ ਰਚਿਆ ਅਤੇ ਮਾਨ ਬਖ਼ਸ਼ਿਆ ਹੈ; ਉਸ ਨਾਲ ਤੂੰ ਪਿਆਰ ਨਹੀਂ ਕਰਦਾ।
Fareedkot Teekaਜਿਸ ਨੇ ਤੇਰੇ ਕੋ ਬਨਾਇਕੇ ਵਡਿਆਇਆ ਹੈ ਤਿਸ ਕੇ ਸਾਥ ਤੇਰੀ ਰੁਚੀ ਨਹੀਂ ਹੈ॥
Prof. Sahib Singhਜਿਸ ਪਰਮਾਤਮਾ ਨੇ ਤੈਨੂੰ ਪੈਦਾ ਕਰ ਕੇ ਕਈ ਬਖ਼ਸ਼ਸ਼ਾਂ ਕੀਤੀਆਂ ਹੋਈਆਂ ਹਨ, ਉਸ ਨਾਲ ਹੀ ਤੇਰਾ ਪਿਆਰ ਨਹੀਂ ਹੈ।

ਪਦ ਅਰਥ ਜਿਸਹਿ = ਜਿਸੁ ਹੀ (ਨੇ) {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਸਾਜਿ = ਪੈਦਾ ਕਰ ਕੇ। ਨਿਵਾਜਿਆ = ਬਖ਼ਸ਼ਸ਼ਾਂ ਕੀਤੀਆਂ ਹਨ। ਤਿਸਹਿ ਸਿਉ = ਤਿਸੁ ਹੀ ਸਿਉ, ਉਸੇ ਨਾਲ ਹੀ। ਰਚੁ = ਪਿਆਰ।

SikhNet (Spanish)Aquél que nos crea y nos embellece, a Él no lo amamos y sembramos la semilla fuera de estación,

ਆਨ ਰੂਤੀ. ਆਨ ਬੋਈਐ; ਫਲੁ. ਨ ਫੂਲੈ ਤਾਹਿ ॥੧॥

aan rootee. aan boeeai; fal. na foolai taeh |1|

Sant Singh KhalsaThe seed, planted out season, does not germinate; it does not produce flower or fruit. ||1||
Manmohan SinghThe ungenial seed, sown out of season; bear not fruit and flower.
Manmohan Singh (Punjabi)ਬਿਨਾ ਰੁੱਤੇ ਬੀਜੇ ਹੋਏ ਨਾਂ-ਮੁਨਾਸਬ ਬੀਜ, ਨੂੰ ਕੋਈ ਫਲ ਅਤੇ ਫੁਲ ਨਹੀਂ ਲਗਦਾ।
Fareedkot Teekaਜੇ ਹੋਰ ਰੁਤ ਹੋਵੈ ਤੇ ਹੋਰ ਹੀ ਬੀਜ ਕੋ ਬੀਜੀਏ, ਨਾ ਫਲ ਹੋਤਾ ਹੈ ਨ (ਤਾਹਿ) ਤਿਸ ਕੋ ਫੂਲ ਹੀ ਹੋਤਾ ਹੈ। ਭਾਵ ਕਲੀ ਜੁਗ ਮੇਂ ਯਗਾਦਿ ਕਰਮੋਂ ਕਰ ਮੋਖ ਨਹੀਂ ਅਬ ਨਾਮ ਜਾਪ ਤੇ ਮੁਕਤੀ ਹੋਤੀ ਹੈ॥੧॥
Prof. Sahib Singh(ਤੂੰ ਹੋਰ ਹੋਰ ਆਹਰਾਂ ਵਿਚ ਲੱਗਾ ਫਿਰਦਾ ਹੈਂ, ਪਰ ਜੇ) ਰੁੱਤ ਕੋਈ ਹੋਵੇ, ਬੀਜ ਕੋਈ ਹੋਰ ਬੀਜ ਦੇਈਏ, ਉਸ ਨੂੰ ਨਾਹ ਫੁੱਲ ਲੱਗਦਾ ਹੈ ਨਾਹ ਫਲ ॥੧॥

ਪਦ ਅਰਥ ਆਨ = {अन्य} ਹੋਰ ਕੋਈ। ਬੋਈਐ = ਜੇ ਬੀਜ ਬੀਜੀਏ। ਫੂਲੈ = ਫੁੱਲ। ਤਾਹਿ = ਉਸ ਨੂੰ ॥੧॥

SikhNet (Spanish)oh ¿cómo es que podrá la semilla germinar y florecer? (1)

ਰੇ ਮਨ; ਵਤ੍ਰ ਬੀਜਣ ਨਾਉ ॥

re man; vatr beejan naau |

Sant Singh KhalsaO mind, this is the time to plant the seed of the Name.
Manmohan SinghO man, this is the suitable time to sow the Name-Seed.
Manmohan Singh (Punjabi)ਹੇ ਇਨਸਾਨ! ਨਾਮ ਦੇ ਬੀਜ ਬੀਜਣ ਦਾ ਇਹ ਮੁਨਾਸਬ ਸਮਾਂ ਹੈ।
Fareedkot Teekaਹੇ (ਮਨ) ਪਿਆਰਿਆ! ਨਾਉਂ ਰੂਪ ਬੀਜਨੇ ਕਾ ਇਹੀ ਮਾਨੁਖ ਜਨਮ ਹੀ (ਵਤ੍ਰ) ਸਮਾਂ ਹੈ ਵਾ ਕਲਯੁਗ ਕਾ ਸਮਾਂ ਹੈ॥
Prof. Sahib Singhਹੇ (ਮੇਰੇ) ਮਨ! (ਇਹ ਮਨੁੱਖਾ ਜੀਵਨ ਪਰਮਾਤਮਾ ਦਾ) ਨਾਮ-ਬੀਜਣ ਲਈ ਢੁਕਵਾਂ ਸਮਾ ਹੈ।

ਪਦ ਅਰਥ ਵਤ੍ਰ ਬੀਜਣ = ਬੀਜਣ ਦਾ ਵੱਤਰ, ਬੀਜਣ ਦਾ ਢੁਕਵਾਂ ਸਮਾਂ। ਨਾਉ = ਪ੍ਰਭੂ ਦਾ ਨਾਮ-ਬੀਜ।

SikhNet (Spanish)Oh mi mente, siembra la semilla del Nombre del Señor,

ਬੋਇ ਖੇਤੀ ਲਾਇ ਮਨੂਆ; ਭਲੋ ਸਮਉ ਸੁਆਉ ॥੧॥ ਰਹਾਉ ॥

boe khetee laae manooaa; bhalo smau suaau |1| rahaau |

Sant Singh KhalsaFocus your mind, and cultivate this crop; at the proper time, make this your purpose. ||1||Pause||
Manmohan SinghAt this opportune time one ought to sow the Name crop by attaching thy whole mind. Pause.
Manmohan Singh (Punjabi)ਇਸ ਮੁਨਾਰਬ ਵੇਲੇ ਤੇਰਾ ਮੁੱਦਾ ਆਪਣਾ ਸਾਰਾ ਮਨ ਲਾ ਕੇ ਨਾਮ ਦੀ ਪੈਲੀ ਬੀਜਣ ਦਾ ਹੋਣਾ ਉਚਿਤ ਹੈ। ਠਹਿਰਾਉ।
Fareedkot Teekaਤਾਂ ਤੇ ਨਾਮ ਰੂਪ ਖੇਤੀ ਮੇਂ ਮਨ ਕੋ ਲਗਾਇ, ਕਿਉਂਕਿ ਏਹੁ (ਭਲੋ) ਲਾਭ ਕਾ ਸਮਾਂ ਹੈ॥੧॥ ਰਹਾਉ ॥
Prof. Sahib Singhਆਪਣਾ ਮਨ ਲਾ ਕੇ (ਹਿਰਦੇ ਦੀ) ਖੇਤੀ ਵਿਚ (ਨਾਮ) ਬੀਜ ਲੈ। ਇਹੀ ਚੰਗਾ ਮੌਕਾ ਹੈ, (ਇਸੇ ਵਿਚ) ਲਾਭ ਹੈ ॥੧॥ ਰਹਾਉ ॥

ਪਦ ਅਰਥ ਬੋਇ = ਬੀਜ ਲੈ। ਲਾਇ = ਲਾ ਕੇ। ਸਮਉ = ਸਮਾ। ਸੁਆਉ = ਲਾਭ ॥੧॥ ਰਹਾਉ ॥

SikhNet (Spanish)en el momento oportuno, cultívala con toda tu mente y cuando Dios lo indique, cosecha el Fruto Maduro. (1-Pausa)

ਖੋਇ ਖਹੜਾ ਭਰਮੁ ਮਨ ਕਾ; ਸਤਿਗੁਰ ਸਰਣੀ ਜਾਇ ॥

khoe khaharraa bharam man kaa; satigur saranee jaae |

Sant Singh KhalsaEradicate the stubbornness and doubt of your mind, and go to the Sanctuary of the True Guru.
Manmohan SinghRenounce thou thy mind's obstinacy and doubt and enter the True Guru's sanctuary.
Manmohan Singh (Punjabi)ਤੂੰ ਆਪਣੇ ਮਨੂਏ ਦੀ ਜ਼ਿੱਦ ਬਹਿਸ ਨੂੰ ਛੱਡ ਦੇ ਅਤੇ ਸੱਚੇ ਗੁਰਾਂ ਦੀ ਪਨਾਹ ਲੈ।
Fareedkot Teekaਮਨ ਕਾ ਭਰਮੁ ਔ ਖਹੜਾ ਦੂਰ ਕਰ ਕੇ ਹਰਿ ਸਤਿਗੁਰੋਂ ਕੀ ਸਰਣੀ ਜਾਇ ਪਵੋ॥
Prof. Sahib Singhਆਪਣੇ ਮਨ ਦੀ ਜ਼ਿੱਦ ਆਪਣੇ ਮਨ ਦੀ ਭਟਕਣਾ ਦੂਰ ਕਰ, ਤੇ, ਗੁਰੂ ਦੀ ਸਰਨ ਜਾ ਪਉ (ਤੇ ਪਰਮਾਤਮਾ ਦਾ ਨਾਮ-ਬੀਜ ਬੀਜ ਲੈ)।

ਪਦ ਅਰਥ ਖੋਇ = ਦੂਰ ਕਰ ਕੇ। ਖਹੜਾ = ਜ਼ਿੱਦ। ਭਰਮੁ = ਭਟਕਣਾ। ਜਾਇ = ਜਾ ਪਉ।

SikhNet (Spanish)Busca el Refugio del Guru Verdadero, para que la ilusión no contamine tu mente.

ਕਰਮੁ ਜਿਸ ਕਉ ਧੁਰਹੁ ਲਿਖਿਆ; ਸੋਈ ਕਾਰ ਕਮਾਇ ॥੨॥

karam jis kau dhurahu likhiaa; soee kaar kamaae |2|

Sant Singh KhalsaHe alone does such deeds, who has such pre-ordained karma. ||2||
Manmohan SinghHe alone does the virtuous deeds in whose fortune it is so writ by the Lord.
Manmohan Singh (Punjabi)ਕੇਵਲ ਉਹ ਹੀ ਨੇਕ ਅਮਲ ਕਮਾਉਂਦਾ ਹੈ। ਜਿਸ ਦੇ ਭਾਵਾਂ ਵਿੱਚ ਪ੍ਰਭੂ ਦਾ ਐਹੋ ਜੇਹਾ ਲਿਖਿਆ ਹੋਇਆ ਹੈ।
Fareedkot Teekaਜਿਸ ਕੇ ਮਸਤਕ ਪਰ ਧੁਰੋਂ ਹੀ ਸ਼ੁਭ ਕਰਮ ਲਿਖਿਆ ਹੈ, ਸੋਈ ਇਸ ਕਾਰ ਕੋ ਕਮਾਵਤਾ ਹੈ, ਭਾਵ ਸੋਈ ਸਤਿਗੁਰੋਂ ਕੀ ਸਰਣ ਜਾਤਾ ਹੈ॥੨॥
Prof. Sahib Singhਪਰ ਇਹ ਕਾਰ ਉਹੀ ਮਨੁੱਖ ਕਰਦਾ ਹੈ ਜਿਸ ਦੇ ਮੱਥੇ ਉਤੇ ਪ੍ਰਭੂ ਦੀ ਹਜ਼ੂਰੀ ਤੋਂ ਇਹ ਲੇਖ ਲਿਖਿਆ ਹੋਇਆ ਹੋਵੇ ॥੨॥

ਪਦ ਅਰਥ ਕਰਮੁ = ਬਖ਼ਸ਼ਸ਼ (ਦਾ ਲੇਖ)। ਜਿਸ ਕਉ = {ਸੰਬੰਧਕ 'ਕਉ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ} ਜਿਸ ਦੇ ਵਾਸਤੇ; ਜਿਸ ਦੇ ਮੱਥੇ ਉਤੇ। ਧੁਰਹੁ = ਪ੍ਰਭੂ ਦੀ ਹਜ਼ੂਰੀ ਤੋਂ। ਕਮਾਇ = ਕਮਾਂਦਾ ਹੈ ॥੨॥

SikhNet (Spanish)Pero sólo actuará así, aquél que tenga su destino así inscrito por Dios.(2)

ਭਾਉ ਲਾਗਾ ਗੋਬਿਦ ਸਿਉ; ਘਾਲ ਪਾਈ ਥਾਇ ॥

bhaau laagaa gobid siau; ghaal paaee thaae |

Sant Singh KhalsaHe falls in love with the Lord of the Universe, and his efforts are approved.
Manmohan SinghHe comes to love his Lord and his service is approved.
Manmohan Singh (Punjabi)ਉਸ ਦਾ ਸਾਈਂ ਨਾਲ ਪਿਆਰ ਪੈ ਜਾਂਦਾ ਹੈ ਅਤੇ ਉਸ ਦੀ ਟਹਿਲ ਸੇਵਾ ਕਬੂਲ ਪੈ ਜਾਂਦੀ ਹੈ।
Fareedkot Teekaਜਿਸ ਕਾ ਪ੍ਰੇਮ ਗੋਬਿੰਦ ਸਾਥ ਲਾਗਾ ਹੈ ਤਿਸ ਕੀ ਕਮਾਈ ਗੋਬਿੰਦ ਨੇ ਥਾਇ ਪਾਈ ਹੈ॥
Prof. Sahib Singhਜਿਸ ਮਨੁੱਖ ਦਾ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ, (ਉਸ ਦੀ ਨਾਮ ਸਿਮਰਨ ਦੀ) ਮਿਹਨਤ ਪਰਮਾਤਮਾ ਪਰਵਾਨ ਕਰ ਲੈਂਦਾ ਹੈ।

ਪਦ ਅਰਥ ਭਾਉ = ਪਿਆਰ। ਸਿਉ = ਨਾਲ। ਘਾਲ = ਮਿਹਨਤ। ਥਾਇ ਪਾਈ = ਪਰਵਾਨ ਕੀਤੀ। ਥਾਇ {ਲਫ਼ਜ਼ 'ਥਾਉ' ਤੋਂ ਅਧਿਕਰਣ ਕਾਰਕ} ਥਾਂ ਵਿਚ; ਥਾਂ ਸਿਰ।

SikhNet (Spanish)Él ama a su Dios y su esfuerzo lo lleva a la Satisfacción.

ਖੇਤਿ ਮੇਰੈ ਜੰਮਿਆ; ਨਿਖੁਟਿ. ਨ ਕਬਹੂ ਜਾਇ ॥੩॥

khet merai jamiaa; nikhutt. na kabahoo jaae |3|

Sant Singh KhalsaMy crop has germinated, and it shall never be used up. ||3||
Manmohan SinghMy crop has germinated and its produce shall exhaust not ever.
Manmohan Singh (Punjabi)ਮੇਰੀ ਫਸਲ ਉਗ ਪਈ ਹੈ ਅਤੇ ਉਸ ਦੀ ਪੈਦਾਵਾਰ ਕਦੇ ਭੀ ਨਹੀਂ ਮੁੱਕੇਗੀ।
Fareedkot Teekaਮੇਰੇ ਅੰਤਸਕਰਨ ਮੇਂ ਨਿਸਚੇ ਰੂਪ ਖੇਤ ਜੰਮਿਆ ਹੈ ਵਹੁ ਕਬੀ ਨਹੀਂ ਘਟ ਜਾਤਾ, ਭਾਵ ਪਰਮੇਸਰ ਮੇਂ ਅਚਲ ਨਿਸਚਾ ਹੂਆ ਹੈ॥੩॥
Prof. Sahib Singhਮੇਰੇ ਹਿਰਦੇ-ਖੇਤ ਵਿਚ ਭੀ ਉਹ ਨਾਮ-ਫ਼ਸਲ ਉੱਗ ਪਿਆ ਹੈ ਜੋ ਕਦੇ ਭੀ ਮੁੱਕਦਾ ਨਹੀਂ ॥੩॥

ਪਦ ਅਰਥ ਖੇਤਿ ਮੇਰੈ = ਮੇਰੇ ਹਿਰਦੇ-ਖੇਤ ਵਿਚ। ਜੰਮਿਆ = ਉੱਗ ਪਿਆ ਹੈ। ਨਿਖੁਟਿ ਨ ਜਾਇ = ਮੁੱਕਦਾ ਨਹੀਂ ॥੩॥

SikhNet (Spanish)Su Cosecha es íntegra e inacabable es su Granero.(3)

ਪਾਇਆ ਅਮੋਲੁ ਪਦਾਰਥੋ; ਛੋਡਿ. ਨ ਕਤਹੂ ਜਾਇ ॥

paaeaa amol padaaratho; chhodd. na katahoo jaae |

Sant Singh KhalsaI have obtained the priceless wealth, which shall never leave me or go anywhere else.
Manmohan SinghI have obtained the invaluable wealth, which leaving me goes not anywhere else.
Manmohan Singh (Punjabi)ਮੈਨੂੰ ਅਮੋਲਕ ਮਾਲ-ਧਨ ਮਿਲ ਗਿਆ ਹੈ ਜੋ ਮੈਨੂੰ ਤਿਆਗ ਕੇ ਹੋਰ ਕਿਧਰੇ ਨਹੀਂ ਜਾਂਦਾ।
Fareedkot Teekaਇਸੀ ਤੇ (ਅਮੋਲੁ ਪਦਾਰਥੋ) ਪਰਮੇਸਰ ਪਾਇਆ ਹੈ। ਵਹੁ ਪਰਮੇਸਰੁ ਕੈਸਾ ਹੈ? ਛੋਡ ਕੇ ਕਹੀਂ ਨਹੀਂ ਜਾਤਾ, ਭਾਵ ਸਦੀਵ ਅੰਗ ਸੰਗ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ (ਪ੍ਰਭੂ ਦਾ ਨਾਮ) ਅਮੋਲਕ ਪਦਾਰਥ ਲੱਭ ਲਿਆ, ਉਹ ਇਸ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਭਟਕਦੇ;

ਪਦ ਅਰਥ ਅਮੋਲੁ = ਜੋ ਕਿਸੇ ਮੁੱਲ ਤੋਂ ਨਾਹ ਮਿਲ ਸਕੇ। ਛੋਡਿ = ਛੱਡ ਕੇ। ਕਤਹੂ = ਕਿਤੇ ਭੀ।

SikhNet (Spanish)Inapreciable es Lo que obtiene, no lo deja nunca,

ਕਹੁ ਨਾਨਕ. ਸੁਖੁ ਪਾਇਆ; ਤ੍ਰਿਪਤਿ ਰਹੇ ਆਘਾਇ ॥੪॥੪॥੧੩॥

kahu naanak. sukh paaeaa; tripat rahe aaghaae |4|4|13|

Sant Singh KhalsaSays Nanak, I have found peace; I am satisfied and fulfilled. ||4||4||13||
Manmohan SinghSays Nanak, I have obtained peace and am now sated and am now sated and satiated,
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਮੈਨੂੰ ਆਰਾਮ ਪ੍ਰਾਪਤ ਹੋ ਗਿਆ ਹੈ ਅਤੇ ਮੈਂ ਹੁਣ ਰੱਜ ਤੇ ਧ੍ਰਾਮ ਗਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸਾ ਸੁਖ ਪਾਇਆ ਹੈ ਕਿ ਇਸ ਲੋਕ ਕੇ ਪਦਾਰਥੋਂ ਸੇ ਤ੍ਰਿਪਤ ਹੂਏ ਹੈਂ ਔ ਪ੍ਰਲੋਕ ਕੇ ਪਦਾਰਥੋਂ ਸੇ ਭੀ ਹਮ ਅਘਾਏ ਹੈਂ॥੪॥੪॥੧੩॥
Prof. Sahib Singhਹੇ ਨਾਨਕ! ਉਹ ਆਤਮਕ ਆਨੰਦ ਮਾਣਦੇ ਹਨ, ਉਹ (ਮਾਇਆ ਵਲੋਂ) ਪੂਰਨ ਤੌਰ ਤੇ ਸੰਤੋਖੀ ਜੀਵਨ ਵਾਲੇ ਹੋ ਜਾਂਦੇ ਹਨ ॥੪॥੪॥੧੩॥

ਪਦ ਅਰਥ ਤ੍ਰਿਪਤਿ ਰਹੇ ਆਘਾਇ = ਤ੍ਰਿਪਤਿ ਆਘਾਇ ਰਹੇ, ਪੂਰਨ ਤੌਰ ਤੇ ਸੰਤੋਖੀ ਜੀਵਨ ਵਾਲੇ ਹੋ ਗਏ ॥੪॥੪॥੧੩॥

SikhNet (Spanish)es bendecido con Éxtasis y logra vivir pleno y saciado.(4-4-13)

Open this shabad →

Shabad Guru Arjan Dev Ji Raag Maaroo

ਮਾਰੂ ਮਹਲਾ ੫ ॥

maaroo mahalaa 5 |

Sant Singh KhalsaMaaroo, Fifth Mehl:
Manmohan SinghMaru, 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.

ਫੂਟੋ ਆਂਡਾ ਭਰਮ ਕਾ; ਮਨਹਿ ਭਇਓ ਪਰਗਾਸੁ ॥

footto aanddaa bharam kaa; maneh bheo paragaas |

Sant Singh KhalsaThe egg of doubt has burst; my mind has been enlightened.
Manmohan SinghThe egg-shell of superstition has burst and my mind is illumined.
Manmohan Singh (Punjabi)ਵਹਿਮ ਦਾ ਆਂਡਾ ਫੁੱਟ ਗਿਆ ਹੈ ਅਤੇ ਮੇਰਾ ਮਨ ਰੋਸ਼ਨ ਹੋ ਗਿਆ ਹੈ।
Fareedkot Teekaਭਰਮ ਕਾ (ਆਂਡਾ) ਪੜਦਾ ਫੂਟ ਗਿਆ ਹੈ ਔ ਮਨ ਮੇਂ ਪ੍ਰਕਾਸ ਭਇਆ ਹੈ॥
Prof. Sahib Singhਉਸ ਮਨੁੱਖ ਦੇ ਮਨ ਵਿਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ, ਉਸ ਦਾ ਭਰਮ (ਭਟਕਣ) ਦਾ ਆਂਡਾ ਫੁੱਟ ਗਿਆ (ਉਸ ਦਾ ਮਨ ਆਤਮਕ ਉਡਾਰੀ ਲਾਣ-ਜੋਗਾ ਹੋ ਗਿਆ, ਜਿਵੇਂ ਆਂਡੇ ਦੇ ਖ਼ੋਲ ਦੇ ਫੁੱਟ ਜਾਣ ਪਿੱਛੋਂ ਉਸ ਦੇ ਅੰਦਰ ਦਾ ਪੰਛੀ ਉਡਾਰੀਆਂ ਲਾਣ ਜੋਗਾ ਹੋ ਜਾਂਦਾ ਹੈ)

ਪਦ ਅਰਥ ਮਨਹਿ = ਮਨ ਵਿਚ। ਪਰਗਾਸੁ = ਚਾਨਣ, ਆਤਮਕ ਜੀਵਨ ਦੀ ਸੂਝ।

SikhNet (Spanish)El huevo de la superstición ha sido destruido y mi mente se ha iluminado,

ਕਾਟੀ ਬੇਰੀ ਪਗਹ ਤੇ; ਗੁਰਿ ਕੀਨੀ ਬੰਦਿ ਖਲਾਸੁ ॥੧॥

kaattee beree pagah te; gur keenee band khalaas |1|

Sant Singh KhalsaThe Guru has shattered the shackles on my feet, and has set me free. ||1||
Manmohan SinghThe Guru has broken the fetters of my feet and has freed me, the captive.
Manmohan Singh (Punjabi)ਗੁਰੂ ਜੀ ਨੇ ਮੇਰੇ ਪੈਰਾਂ ਦੀਆਂ ਬੇਨੀਆਂ ਵੱਢ ਸੁੱਟੀਆਂ ਹਨ ਅਤੇ ਮੈਂ ਕੈਦੀ ਨੂੰ ਰਿਹਾ ਕਰ ਦਿੱਤਾ ਹੈ।
Fareedkot Teekaਪੁਨਾ ਵਾਸਨਾ ਰੂਪ ਬੇੜੀ ਭੀ (ਪਗਹ) ਮਨ ਬੁਧੀ ਤੇ ਗੁਰੋਂ ਨੇ ਕਾਟ ਦਈ ਹੈ। ਸੰਸਾਰ ਬੰਦੀਖਾਨੇ ਤੇ ਖਲਾਸੀ ਕਰੀ ਹੈ, ਭਾਵ ਬੰਧਨ ਖੋਲ ਦੀਏ ਹੈਂ॥੧॥
Prof. Sahib Singhਜਿਸ ਦੇ ਪੈਰਾਂ ਤੋਂ ਗੁਰੂ ਨੇ (ਮੋਹ ਦੀਆਂ) ਬੇੜੀਆਂ ਕੱਟ ਦਿੱਤੀਆਂ, ਜਿਸ ਨੂੰ ਮੋਹ ਦੀ ਕੈਦ ਤੋਂ ਛੁਟਕਾਰਾ ਦੇ ਦਿੱਤਾ ॥੧॥

ਪਦ ਅਰਥ ਬੇਰੀ = ਬੇੜੀ। ਪਗਹ ਤੇ = ਪੈਰਾਂ ਤੋਂ। ਗੁਰਿ = ਗੁਰੂ ਨੇ। ਬੰਦਿ = ਬੰਦੀ ਤੋਂ, ਕੈਦ ਤੋਂ, ਮੋਹ ਦੀ ਕੈਦ ਤੋਂ। ਖਲਾਸੁ = ਛੁਟਕਾਰਾ ॥੧॥

SikhNet (Spanish)las amarras de mi mente se han quitado; mira, he sido emancipado por el Guru. (1)

ਆਵਣ ਜਾਣੁ ਰਹਿਓ ॥

aavan jaan rahio |

Sant Singh KhalsaMy coming and going in reincarnation is ended.
Manmohan SinghMy coming and going are now ended.
Manmohan Singh (Punjabi)ਮੇਰੇ ਆਉਣਾ ਤੇ ਜਾਣਾ ਹੁਣ ਮੁੱਕ ਗਿਆ ਹੈ।
Fareedkot Teekaਅਬ ਸੰਸਾਰ ਮੇਂ ਆਵਣਾ ਜਾਣਾ ਰਹਿ ਗਿਆ ਹੈ॥
Prof. Sahib Singhਉਸ ਮਨੁੱਖ ਦੀ (ਮਾਇਆ ਦੀ ਖ਼ਾਤਰ) ਭਟਕਣਾ ਮੁੱਕ ਗਈ,

ਪਦ ਅਰਥ ਆਵਣ ਜਾਣੁ = ਜਨਮ ਮਰਨ ਦਾ ਗੇੜ, ਭਟਕਣਾ। ਰਹਿਓ = ਮੁੱਕ ਗਿਆ।

SikhNet (Spanish)Mis idas y venidas han cesado

ਤਪਤ ਕੜਾਹਾ ਬੁਝਿ ਗਇਆ; ਗੁਰਿ. ਸੀਤਲ ਨਾਮੁ ਦੀਓ ॥੧॥ ਰਹਾਉ ॥

tapat karraahaa bujh geaa; gur. seetal naam deeo |1| rahaau |

Sant Singh KhalsaThe boiling cauldron has cooled down; the Guru has blessed me with the cooling, soothing Naam, the Name of the Lord. ||1||Pause||
Manmohan SinghThe heated cauldron has cooled down and the Guru has blessed me with the cooling Name. Pause.
Manmohan Singh (Punjabi)ਸੜਦੀ ਬਲਦੀ ਹੋਈ ਦੇਗ ਠੰਡੀ ਹੋ ਗਈ ਹੈ ਅਤੇ ਗੁਰਾਂ ਨੇ ਮੈਨੂੰ ਠੰਢਾ ਨਾਮ ਪਰਦਾਨ ਕੀਤਾ ਹੈ। ਠਹਿਰਾਉ।
Fareedkot Teekaਜੋ ਤ੍ਰਿਸਨਾ ਰੂਪ ਤਪਤ ਕੜਾਹਾ ਥਾ, ਸੋ ਬੁਝ ਗਿਆ ਹੈ ਅਰਥਾਤ ਠੰਢਾ ਹੋ ਗਿਆ ਹੈ ਔਰ ਗੁਰੋਂ ਨੇ ਸੀਤਲੁ ਨਾਮ ਰਿਦੇ ਮੈਂ ਪਾਇ ਦੀਆ ਹੈ॥੧॥ ਰਹਾਉ ॥
Prof. Sahib Singhਜਿਸ ਨੂੰ ਗੁਰੂ ਨੇ ਆਤਮਕ ਠੰਢ ਦੇਣ ਵਾਲਾ ਹਰਿ-ਨਾਮ ਦੇ ਦਿੱਤਾ, ਉਸ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਦਾ ਭਾਂਬੜ ਬੁੱਝ ਗਿਆ ॥੧॥ ਰਹਾਉ ॥

ਪਦ ਅਰਥ ਤਪਤ ਕੜਾਹਾ = ਤਪਦਾ ਕੜਾਹਾ, ਤ੍ਰਿਸ਼ਨਾ ਦੀ ਅੱਗ ਦਾ ਭਾਂਬੜ। ਗੁਰਿ = ਗੁਰੂ ਨੇ। ਸੀਤਲ = ਠੰਢ ਪਾਣ ਵਾਲਾ ॥੧॥ ਰਹਾਉ ॥

SikhNet (Spanish)y el sartén del corazón se ha enfriado con el Elixir Refrescante del Nombre que el Guru ha dado. (1-Pausa)

ਜਬ ਤੇ. ਸਾਧੂ ਸੰਗੁ ਭਇਆ; ਤਉ ਛੋਡਿ ਗਏ. ਨਿਗਹਾਰ ॥

jab te. saadhoo sang bheaa; tau chhodd ge. nigahaar |

Sant Singh KhalsaSince I joined the Saadh Sangat, the Company of the Holy, those who were eyeing me have left.
Manmohan SinghSince I met with the society of saints, they who spy me bad intentions have left.
Manmohan Singh (Punjabi)ਜਦ ਦਾ ਮੈਂ ਸਤਿਸੰਗਤ ਨਾਲ ਜੁੜਿਆ ਹਾਂ, ਮੈਨੂੰ (ਬੁਰੀ ਨੀਤ ਨਾਲ) ਤਕਾਉਣ ਵਾਲੇ ਮੈਨੂੰ ਛੱਡ ਗਏ ਹਨ।
Fareedkot Teekaਜਬ ਤੇ ਸੰਤੋਂ ਕਾ ਸੰਗ ਭਇਆ ਹੈ ਤਬ ਤੇ ਜੋ ਕਾਮ, ਕ੍ਰੋਧਾਦਿ ਬਿਕਾਰ ਮਾਰਨੇ ਕੀ ਨਿਗਾਹਿ ਵਾਲੇ ਸੇ, ਜੋ ਛੋਡ ਗਏ ਹੈਂ॥
Prof. Sahib Singhਜਦੋਂ (ਕਿਸੇ ਵਡ-ਭਾਗੀ ਮਨੁੱਖ ਨੂੰ) ਗੁਰੂ ਦਾ ਮਿਲਾਪ ਹਾਸਲ ਹੋ ਜਾਂਦਾ ਹੈ, ਤਦੋਂ (ਉਸ ਦੇ ਆਤਮਕ ਜੀਵਨ ਉੱਤੇ) ਤੱਕ ਰੱਖਣ ਵਾਲੇ (ਵਿਕਾਰ ਉਸ ਨੂੰ) ਛੱਡ ਜਾਂਦੇ ਹਨ।

ਪਦ ਅਰਥ ਜਬ ਤੇ = ਜਦੋਂ ਤੋਂ। ਸਾਧੂ ਸੰਗੁ = ਗੁਰੂ ਦਾ ਮਿਲਾਪ। ਤਉ = ਤਦੋਂ। ਨਿਗਹਾਰ = ਨਿਗਾਹ ਰੱਖਣ ਵਾਲੇ, ਜਮਦੂਤ, ਆਤਮਕ ਮੌਤ ਦਾ ਸਨੇਹਾ ਲਿਆਉਣ ਵਾਲੇ।

SikhNet (Spanish)Desde que encontré a los Santos, esos mis enemigos que me vigilaban, se han ido.

ਜਿਸ ਕੀ ਅਟਕ. ਤਿਸ ਤੇ ਛੁਟੀ; ਤਉ ਕਹਾ ਕਰੈ ਕੋਟਵਾਰ ॥੨॥

jis kee attak. tis te chhuttee; tau kahaa karai kottavaar |2|

Sant Singh KhalsaThe one who tied me up, has released me; what can the Watchman of Death do to me now? ||2||
Manmohan SinghHe who had bound me, has released me. Then, what can the Death's courier do into me now?
Manmohan Singh (Punjabi)ਜਿਸ ਨੇ ਮੈਨੂੰ ਨਰੜਿਆ ਸੀ, ਉਸ ਨੇ ਹੀ ਮੈਨੂੰ ਬੰਦਖ਼ਲਾਸ ਕਰ ਦਿੱਤਾ ਹੈ। ਤਦ ਮੈਨੂੰ ਹੁਣ ਮੌਤ ਦਾ ਦੁਤ ਕੀ ਕਰ ਸਕਦਾ ਹੈ?
Fareedkot Teekaਜਿਸ ਪਰਮੇਸਰ ਕੀ ਅਟਕ ਪਾਈ ਹੋਈ ਥੀ ਤਿਸ ਕੀ ਕ੍ਰਿਪਾ ਤੇ ਜਬ ਛੂਟ ਗਈ, ਭਾਵ ਜਿਤਨਾ ਚਿਰ ਤਿਸ ਮੇਂ ਪ੍ਰੀਤੀ ਨਹੀਂ ਥੀ ਤਬ ਆਪਨੀ ਤਰਫ ਨਹੀਂ ਆਵਣੇ ਦੇਤਾ ਥਾ। ਅਬ ਅਗ੍ਯਾਨ ਦੂਰ ਭ੍ਯਾ ਹੈ, ਤੋ ਕੁਟਵਾਰ ਜੋ ਧਰਮਰਾਇ ਹੈ, ਸੋ ਕਿਆ ਕਰ ਸਕਤਾ ਹੈ॥੨॥
Prof. Sahib Singhਜਦੋਂ ਪਰਮਾਤਮਾ ਵਲੋਂ (ਆਤਮਕ ਜੀਵਨ ਦੇ ਰਾਹ ਵਿਚ) ਪਾਈ ਹੋਈ ਰੁਕਾਵਟ ਉਸ ਦੀ ਮਿਹਰ ਨਾਲ (ਗੁਰੂ ਦੀ ਰਾਹੀਂ) ਮੁੱਕ ਜਾਂਦੀ ਹੈ ਤਦੋਂ (ਉਹਨਾਂ ਤੱਕ ਰਖਣ ਵਾਲਿਆਂ ਦਾ ਸਰਦਾਰ) ਕੋਤਵਾਲ (ਮੋਹ) ਭੀ ਕੁਝ ਵਿਗਾੜ ਨਹੀਂ ਸਕਦਾ ॥੨॥

ਪਦ ਅਰਥ ਜਿਸ ਕੀ, ਤਿਸ ਤੇ = {ਸੰਬੰਧਕ 'ਕੀ' ਅਤੇ 'ਤੇ' ਦੇ ਕਾਰਨ ਲਫ਼ਜ਼ 'ਜਿਸੁ' ਅਤੇ 'ਤਿਸੁ' ਦਾ (ੁ) ਉਡ ਗਿਆ ਹੈ}। ਕਹਾ ਕਰੈ = ਕੀਹ ਕਰ ਸਕਦਾ ਹੈ? ਕੋਟਵਾਰ = ਕੋਤਵਾਲ, ਜਮਰਾਜ ॥੨॥

SikhNet (Spanish)Si El que me ató, ha ordenado mi Liberación, ¿qué puede hacer el mensajero de la muerte?(2)

ਚੂਕਾ ਭਾਰਾ ਕਰਮ ਕਾ; ਹੋਏ ਨਿਹਕਰਮਾ ॥

chookaa bhaaraa karam kaa; hoe nihakaramaa |

Sant Singh KhalsaThe load of my karma has been removed, and I am now free of karma.
Manmohan SinghThe Lord load of my deeds is now removed and I have become detached from the deed.
Manmohan Singh (Punjabi)ਮੇਰੇ ਅਮਲਾਂ ਦਾ ਬੋਝ ਮੇਰੇ ਉੱਤੋਂ ਲਹਿ ਗਿਆ ਹੈ ਅਤੇ ਮੈਂ ਅਮਲਾਂ ਤੋਂ ਛੁਟਕਾਰਾ ਪਾ ਗਿਆ ਹਾਂ।
Fareedkot Teekaਕਰਮੋ ਕਾ (ਭਾਰਾ) ਭਾਗੁ ਚੂਕ ਗਿਆ ਅਰਥਾਤ ਦੂਰ ਹੂਆ ਤੌ ਨਿਹਕਰਮ ਹੋਏ, ਭਾਵ ਸੁਭ ਅਸੁਭ ਕਰਮੋਂ ਕੇ ਅਭਿਮਾਨ ਤੇ ਰਹਿਤ ਹੂਏ ਹਾਂ॥
Prof. Sahib Singhਉਹਨਾਂ ਦਾ ਅਨੇਕਾਂ ਜਨਮਾਂ ਦੇ ਕੀਤੇ ਮੰਦ-ਕਰਮਾਂ ਦਾ ਕਰਜ਼ (ਭਾਵ, ਵਿਕਾਰਾਂ ਦੇ ਸੰਸਕਾਰਾਂ ਦਾ ਇਕੱਠ) ਮੁੱਕ ਗਿਆ, ਉਹ ਮੰਦ-ਕਰਮਾਂ ਦੀ ਕੈਦ ਵਿਚੋਂ ਨਿਕਲ ਗਏ,

ਪਦ ਅਰਥ ਭਾਰਾ = ਕਰਜ਼ਾ। ਕਰਮ ਕਾ = ਪਿਛਲੇ ਕੀਤੇ ਕਰਮਾਂ ਦਾ। ਨਿਹਕਰਮਾ = ਵਾਸਨਾ-ਰਹਿਤ।

SikhNet (Spanish)Me he desecho de la carga de mis acciones ya realizadas y el desapego se ha instalado en mi mente.

ਸਾਗਰ ਤੇ ਕੰਢੈ ਚੜੇ; ਗੁਰਿ. ਕੀਨੇ ਧਰਮਾ ॥੩॥

saagar te kandtai charre; gur. keene dharamaa |3|

Sant Singh KhalsaI have crossed the world-ocean, and reached the other shore; the Guru has blessed me with this Dharma. ||3||
Manmohan SinghFrom within the sea, I have reached the shore, The Guru has done me this favour.
Manmohan Singh (Punjabi)ਸਮੁੰਦਰ ਵਿਚੋਂ ਮੈਂ ਕਿਨਾਰੇ ਤੇ ਪੁੱਜ ਗਿਆ ਹਾਂ। ਗੁਰਾਂ ਨੇ ਮੇਰੇ ਤੇ ਇਹ ਉਪਕਾਰ ਕੀਤਾ ਹੈ।
Fareedkot Teekaਸੰਸਾਰ ਸੇ ਕੰਢੇ ਪਰ ਚੜੇ, ਇਸ ਪ੍ਰਕਾਰ ਗੁਰੋਂ ਨੇ ਧਰਮਾਤਮਾ ਕਰ ਦੀਏ ਹਾਂ॥੩॥
Prof. Sahib Singhਜਿਨ੍ਹਾਂ ਮਨੁੱਖਾਂ ਉਤੇ ਗੁਰੂ ਨੇ ਉਪਕਾਰ ਕਰ ਦਿੱਤਾ, ਉਹ (ਸੰਸਾਰ-) ਸਮੁੰਦਰ (ਵਿਚ ਡੁੱਬਣ) ਤੋਂ (ਬਚ ਕੇ) ਕੰਢੇ ਉਤੇ ਪਹੁੰਚ ਗਏ ॥੩॥

ਪਦ ਅਰਥ ਤੇ = ਤੋਂ। ਕੰਢੈ = ਕੰਢੇ ਉੱਤੇ। ਗੁਰਿ = ਗੁਰੂ ਨੇ। ਧਰਮਾ = ਭਲਾਈ, ਉਪਕਾਰ ॥੩॥

SikhNet (Spanish)Ve, tal es la Compasión del Guru, que me ha llevado a través del mar hasta la otra orilla. (3)

ਸਚੁ ਥਾਨੁ ਸਚੁ ਬੈਠਕਾ; ਸਚੁ ਸੁਆਉ ਬਣਾਇਆ ॥

sach thaan sach baitthakaa; sach suaau banaaeaa |

Sant Singh KhalsaTrue is my place, and True is my seat; I have made Truth my life's purpose.
Manmohan SinghTrue is my place, true my seat and truth I have made the aim of my life
Manmohan Singh (Punjabi)ਸੱਚੀ ਹੈ ਮੇਰੀ ਥਾਂ, ਸੱਚਾ ਹੈ ਮੇਰਾ ਟਿਕਾਣਾ ਅਤੇ ਸੱਚ ਨੂੰ ਹੀ ਮੈਂ ਆਪਣੇ ਜੀਵਨ ਦਾ ਮਨੋਰਥ ਬਣਾਇਆ ਹੈ।
Fareedkot Teeka(ਸਚੁ ਥਾਨੁ) ਸਤਸੰਗ ਮੇਂ ਨਿਸਚੇ ਕਰ (ਬੈਠਕਾ) ਬੈਠਣਾ ਕੀਆ ਹੈ ਔਰੁ ਸਚਾ ਲਾਭ ਬਣਾਇਆ ਹੈ॥
Prof. Sahib Singhਉਸ ਮਨੁੱਖ ਨੇ ਸਦਾ-ਥਿਰ ਹਰਿ-ਨਾਮ ਨੂੰ ਆਪਣੀ ਜ਼ਿੰਦਗੀ ਦਾ ਮਨੋਰਥ ਬਣਾ ਲਿਆ, ਸਦਾ-ਥਿਰ ਹਰਿ-ਚਰਨ ਹੀ ਉਸ ਲਈ (ਆਤਮਕ ਰਿਹਾਇਸ਼ ਦਾ) ਥਾਂ ਬਣ ਗਿਆ, ਬੈਠਕ ਬਣ ਗਈ,

ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ। ਸੁਆਉ = ਜੀਵਨ-ਮਨੋਰਥ।

SikhNet (Spanish)Verdadero es mi Capital y verdadera mi Mercancía;

ਸਚੁ ਪੂੰਜੀ. ਸਚੁ ਵਖਰੋ; ਨਾਨਕ. ਘਰਿ ਪਾਇਆ ॥੪॥੫॥੧੪॥

sach poonjee. sach vakharo; naanak. ghar paaeaa |4|5|14|

Sant Singh KhalsaTrue is my capital, and True is the merchandise, which Nanak has placed into the home of the heart. ||4||5||14||
Manmohan SinghTruth is the capital and merchandise, which Nanak has put into his house.
Manmohan Singh (Punjabi)ਸੱਚ ਦੀ ਰਾਸ ਹੈ ਅਤੇ ਸੱਚ ਦਾ ਹੀ ਸੌਦਾ ਸੂਤ, ਜਿਹੜਾ ਨਾਨਕ ਨੇ ਆਪਣੇ ਗ੍ਰਹਿ ਅੰਦਰ ਪਾਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਰਧਾ ਰੂਪ ਸਚੀ ਪੂੰਜੀ ਔ ਨਾਮ ਭਗਵਤ ਕਾ (ਸਚ ਵਖਰੋ) ਸਉਦਾ (ਘਰਿ) ਅੰਤਸਕਰਣ ਮੇਂ ਪਾਇ ਲੀਆ ਹੈ॥੪॥੫॥੧੪॥☬ਪਾਖੰਡ ਸਾਧਨੋਂ ਕੀ ਨਿਖੇਧੀ ਕਰਤੇ ਹੈਂ:
Prof. Sahib Singhਹੇ ਨਾਨਕ! (ਜਿਸ ਉਤੇ ਗੁਰੂ ਨੇ ਮਿਹਰ ਕੀਤੀ, ਉਸ ਨੇ ਆਪਣੇ) ਹਿਰਦੇ-ਘਰ ਵਿਚ ਸਦਾ ਕਾਇਮ ਰਹਿਣ ਵਾਲਾ ਨਾਮ-ਸਰਮਾਇਆ ਲੱਭ ਲਿਆ, ਸਦਾ ਕਾਇਮ ਰਹਿਣ ਵਾਲਾ ਨਾਮ-ਸੌਦਾ ਪ੍ਰਾਪਤ ਕਰ ਲਿਆ ॥੪॥੫॥੧੪॥

ਪਦ ਅਰਥ ਪੂੰਜੀ = ਸਰਮਾਇਆ। ਵਖਰੋ = ਵੱਖਰ, ਸੌਦਾ। ਘਰਿ = ਹਿਰਦੇ ਵਿਚ ॥੪॥੫॥੧੪॥

SikhNet (Spanish)la Cual Nanak ha colocado en el recinto del corazón. (4-5-14)

Open this shabad →

Shabad Guru Arjan Dev Ji Raag Maaroo continues on Ang 1003

ਮਾਰੂ ਮਹਲਾ ੫ ॥

maaroo mahalaa 5 |

Sant Singh KhalsaMaaroo, Fifth Mehl:
Manmohan SinghMaru, 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.

Open this shabad (17 lines, Angs 1002-1003) →

Ang 1002 of 1430