ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.
ਹਰਿ ਅੰਦਰਿ ਬਾਹਰਿ ਇਕੁ ਤੂੰ; ਤੂੰ ਜਾਣਹਿ ਭੇਤੁ ॥
har andar baahar ik toon; toon jaaneh bhet |
Sant Singh KhalsaO Lord, You are inside and outside as well. You are the Knower of secrets.
Manmohan SinghThou, O God! within and without. Thou art the Knower of secrets.
Manmohan Singh (Punjabi)ਤੂੰ ਹੈ ਵਾਹਿਗੁਰੂ! ਅੰਦਰਵਾਰ ਤੇ ਬਾਹਰਵਾਰ ਹੈ। ਤੂੰ ਭੇਦਾਂ ਨੂੰ ਜਾਨਣ ਵਾਲਾ ਹੈ।
Fareedkot Teekaਹੇ ਹਰੀ! ਸਰੀਰ ਕੇ ਅੰਤਰ (ਬਾਹਰਿ) ਬ੍ਰਹਮੰਡ ਮੇਂ ਏਕ ਤੂੰ ਹੀ ਹੈਂ ਔਰ ਸਰਬ ਕੇ ਕਰਮੋਂ ਕਾ ਹਾਲ ਤੂੰ ਹੀ ਜਾਨਤਾ ਹੈਂ, ਤਾਂ ਤੇ ਹੇ ਭਗਵਨ! ਮੈਂ ਅਪਨੇ ਮਨ ਪ੍ਰਤੀ ਐਸੇ ਉਪਦੇਸ਼ ਕਰਤਾ ਹੂੰ॥
Prof. Sahib Singhਹੇ ਹਰੀ! ਤੂੰ ਸਭ ਥਾਈਂ (ਅੰਦਰਿ ਬਾਹਰਿ) (ਵਿਆਪਕ) ਹੈਂ, (ਇਸ ਕਰਕੇ ਜੀਵਾਂ ਦੇ) ਹਿਰਦਿਆਂ ਨੂੰ ਤੂੰ ਹੀ ਜਾਣਦਾ ਹੈਂ।
SikhNet (Spanish)Tú oh Señor, estás dentro y fuera, eres el conocedor de mis más profundos secretos.
ਜੋ ਕੀਚੈ ਸੋ ਹਰਿ ਜਾਣਦਾ; ਮੇਰੇ ਮਨ. ਹਰਿ ਚੇਤੁ ॥
jo keechai so har jaanadaa; mere man. har chet |
Sant Singh KhalsaWhatever anyone does, the Lord knows. O my mind, think of the Lord.
Manmohan SinghWhatever man does, God knows that. O my soul! do thou remember Him.
Manmohan Singh (Punjabi)ਜੋ ਕੁਛ ਆਦਮੀ ਕਰਦਾ ਹੈ, ਉਸ ਨੂੰ ਵਾਹਿਗੁਰੂ ਜਾਣਦਾ ਹੈ। ਹੇ ਮੇਰੀ ਜਿੰਦੇ! ਤੂੰ ਵਾਹਿਗੁਰੂ ਨੂੰ ਚੇਤੇ ਕਰ।
Fareedkot Teekaਕਿ ਜੋ ਕੁਛ ਮਨ ਤਨ ਬਾਣੀ ਕਰ ਕੇ (ਕੀਚੈ) ਕਰੀਤਾ ਹੈ, ਸੋ ਹਰੀ ਜਾਣਦਾ ਹੈ, ਤਾਂ ਤੇ ਹੇ ਮੇਰੇ ਮਨ! ਤੂੰ ਹਰੀ ਕੋ (ਚੇਤੁ) ਸਿਮਰ॥
Prof. Sahib Singhਹੇ ਮੇਰੇ ਮਨ! ਜੋ ਕੁਝ ਕਰੀਦਾ ਹੈ (ਸਭ ਥਾਈਂ ਵਿਆਪਕ ਹੋਣ ਕਰਕੇ) ਉਹ ਹਰੀ ਜਾਣਦਾ ਹੈ, (ਤਾਂ ਤੇ) ਉਸ ਦਾ ਸਿਮਰਨ ਕਰ।
ਪਦ ਅਰਥ ਮਨ = ਹੇ ਮਨ!
SikhNet (Spanish)Todo lo que hago, Lo sabes. Aférrate al Señor, oh mi mente.
ਸੋ ਡਰੈ. ਜਿ ਪਾਪ ਕਮਾਵਦਾ; ਧਰਮੀ ਵਿਗਸੇਤੁ ॥
so ddarai. ji paap kamaavadaa; dharamee vigaset |
Sant Singh KhalsaThe one who commits sins lives in fear, while the one who lives righteously rejoices.
Manmohan SinghHe, alone who commits sins is in fear and the virtuous one rejoices.
Manmohan Singh (Punjabi)ਕੇਵਲ ਉਹੀ ਜੋ ਗੁਨਾਹ ਕਰਦਾ ਹੈ, ਭੈ ਵਿੱਚ ਹੈ ਅਤੇ ਨੇਕ ਪੁਰਸ਼ ਖੁਸ਼ੀ ਕਰਦਾ ਹੈ।
Fareedkot Teekaਔਰ ਸੋ ਪੁਰਸ ਭੈ ਕਰਤਾ ਹੈ, ਜੋ ਪਾਪੋਂ ਕੋ ਕਮਾਵਤਾ ਹੈ, ਔਰ ਧਰਮ ਵਾਲੇ ਪੁਰਸ (ਵਿਗਸੇਤੁ) ਪ੍ਰਸਿੰਨ ਰਹਤੇ ਹੈਂ॥ ਇਸ ਮੇਂ ਹੇਤੂ ਕਹਤੇ ਹੈਂ:
Prof. Sahib Singhਪਾਪ ਕਰਨ ਵਾਲੇ ਨੂੰ (ਰੱਬ ਤੋਂ) ਡਰ ਲੱਗਦਾ ਹੈ, ਤੇ ਧਰਮੀ (ਵੇਖ ਕੇ) ਖਿੜਦਾ ਹੈ।
ਪਦ ਅਰਥ ਵਿਗਸੇਤੁ = ਖ਼ੁਸ਼ ਹੁੰਦਾ ਹੈ।
SikhNet (Spanish)Sólo el que comete faltas tiene miedo, los que no, viven en Dicha.
ਤੂੰ ਸਚਾ ਆਪਿ. ਨਿਆਉ ਸਚੁ; ਤਾ ਡਰੀਐ ਕੇਤੁ ॥
toon sachaa aap. niaau sach; taa ddareeai ket |
Sant Singh KhalsaO Lord, You Yourself are True, and True is Your Justice. Why should anyone be afraid?
Manmohan SinghThou, Thyself art True and true is Thine justice. Why should then man be alarmed.
Manmohan Singh (Punjabi)ਤੂੰ ਖੁਦ ਸੱਚਾ ਹੈ ਅਤੇ ਸੱਚਾ ਹੈ ਤੇਰਾ ੲਨਸਾਫ। ਤਦ ਇਨਸਾਨ ਕਿਉਂ ਭੈ-ਭੀਤ ਹੋਵੇ?
Fareedkot Teekaਹੇ ਭਗਵਨ! ਤੂੰ ਆਪ ਸਚ ਸਰੂਪ ਹੈਂ, ਔਰ ਤੇਰਾ ਨਿ੍ਯਾਇ ਭੀ ਸਚਾ ਹੈ, ਤੋ ਡਰ ਕਿਸ ਕਾ ਹੈ, ਕਿਉਂਕਿ ਭੈ ਤੋ ਅਨਿਆਈ ਸੇ ਹੋਤਾ ਹੈ॥
Prof. Sahib Singhਹੇ ਹਰੀ! ਡਰੀਏ ਭੀ ਕਿਉਂ? (ਜਦੋਂ ਜਿਹਾ) ਤੂੰ ਆਪਿ ਸੱਚਾ ਹੈਂ (ਤਿਹਾ) ਤੇਰਾ ਨਿਆਉ ਭੀ ਸੱਚਾ ਹੈ।
ਪਦ ਅਰਥ ਸਚਾ = ਅਟੱਲ। ਕੇਤੁ = ਕਿਉਂ?
SikhNet (Spanish)Si sólo Tú eres Verdad, si Tu Justicia también es Verdad, ¿de quién o de qué entonces vamos a tener miedo?
ਜਿਨਾ. ਨਾਨਕ ਸਚੁ ਪਛਾਣਿਆ; ਸੇ ਸਚਿ ਰਲੇਤੁ ॥੫॥
jinaa. naanak sach pachhaaniaa; se sach ralet |5|
Sant Singh KhalsaO Nanak, those who recognize the True Lord are blended with the True One. ||5||
Manmohan SinghNanak, they who recognise the True Lord get blended with the True Lord.
Manmohan Singh (Punjabi)ਨਾਨਕ ਜੋ ਸੱਚੇ ਸਾਹਿਬ ਨੂੰ ਸਿੰਞਾਣਦੇ ਹਨ, ਉਹ ਸੱਚੇ ਸਾਹਿਬ ਨਾਲ ਇਕ-ਮਿਕ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਚੁ ਸਰੂਪ! ਜਿਨ੍ਹੋਂ ਨੇ ਤੇਰੇ ਕੋ ਪਛਾਣਿਆ ਹੈ, ਸੋ ਸਚ ਸਰੂਪ ਮੇਂ ਰਲ ਗਏ ਹੈਂ, ਭਾਵ ਯਹਿ ਕਿ ਅਭੇਦ ਹੋ ਗਏ ਹੈਂ॥੫॥☬ਏਕ ਕਵੀ ਨੇ ਨਵਾਂ ਪੁਸਤਕੁ ਜਿਸ ਮੇਂ ਬਿਖਿਓਂ ਕੀ ਕੀਰਤੀ ਥੀ, ਔਰ ਪ੍ਰਮੇਸਰ ਕਾ ਜਸੁ ਗੰਧ ਮਾਤ੍ਰ ਬੀ ਨਹੀਂ ਥਾ, ਗੁਰੂ ਜੀ ਕੇ ਆਗੇ ਆਨ ਰਖਾ। ਤਿਸ ਕੋ ਦੇਖ ਕਰ ਗੁਰੂ ਜੀ ਕੋਪ ਸਹਤ ਹੂਏ ਕਹਤੇ ਭਏ:
Prof. Sahib Singh(ਡਰਨਾ ਤਾਂ ਕਿਤੇ ਰਿਹਾ), ਹੇ ਨਾਨਕ! ਜਿਨ੍ਹਾਂ ਨੂੰ ਸੱਚੇ ਹਰੀ ਦੀ ਸਮਝ ਪਈ ਹੈ, ਉਹ ਉਸ ਦੇ ਵਿਚ ਹੀ ਰਲ ਜਾਂਦੇ ਹਨ (ਭਾਵ, ਉਸ ਦੇ ਨਾਲ ਇਕ-ਮਿਕ ਹੋ ਜਾਂਦੇ ਹਨ) ॥੫॥
ਪਦ ਅਰਥ ਸਚਿ = ਸਦਾ-ਥਿਰ ਰਹਿਣ ਵਾਲੇ ਹਰੀ ਵਿਚ ॥੫॥
SikhNet (Spanish)Dice Nanak, los que realizan la Verdad se vuelven uno con la Verdad del Señor.(5)