ੴ

ਸਿੱਖਬਾਣੀ · SikhBani

ਕਲਮ ਜਲਉ ਸਣੁ ਮਸਵਾਣੀਐ ਕਾਗਦੁ ਭੀ ਜਲਿ ਜਾਉ ॥

kalam jlau san masavaaneeai kaagad bhee jal jaau
Guru Amardas Ji ਗੁਰੂ ਅਮਰਦਾਸ ਜੀ · Siree Raag · Ang 84 · 4 lines
Translations

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok, Third Guru.
Manmohan Singh (Punjabi)ਸਲੋਕ ਤੀਜੀ ਪਾਤਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਕਲਮ ਜਲਉ. ਸਣੁ ਮਸਵਾਣੀਐ; ਕਾਗਦੁ ਭੀ ਜਲਿ ਜਾਉ ॥

kalam jlau. san masavaaneeai; kaagad bhee jal jaau |

Sant Singh KhalsaBurn the pen, and burn the ink; burn the paper as well.
Manmohan SinghBurnt be the pen with the inkpot Burnt be also the paper.
Manmohan Singh (Punjabi)ਲੇਖਣੀ ਸਮੇਤ ਦਵਾਤ ਦੇ ਸੜ-ਮੱਚ ਜਾਵੇ। ਕਾਗਜ ਭੀ ਸਭ ਬਲ ਜਾਵੇ।
Fareedkot Teekaਕਲਮ ਸਹਿਤ ਦ੍ਵਾਤ ਕੇ ਜਲ ਜਾਵੇ, ਕਾਗਜ ਭੀ ਜਲ ਜਾਵੇ॥
Prof. Sahib Singhਸੜ ਜਾਏ ਉਹ ਕਲਮ; ਸਮੇਤ ਦਵਾਤ ਦੇ, ਤੇ ਉਹ ਕਾਗਤ ਭੀ ਸੜ ਜਾਏ,

ਪਦ ਅਰਥ ਪੂਰਬਿ ਲਿਖਿਆ = ਪਹਿਲਾਂ ਤੋਂ ਕਮਾਇਆ ਹੋਇਆ। ਜਲਉ = ਸੜ ਜਾਏ। ਸਣੁ = ਸਮੇਤ। ਜਲਿ ਬਲਉ = ਸੜ ਬਲ ਲਾਏ।

SikhNet (Spanish)Quemados sean la pluma, el tintero y el papel.

ਲਿਖਣ ਵਾਲਾ ਜਲਿ ਬਲਉ; ਜਿਨਿ ਲਿਖਿਆ ਦੂਜਾ ਭਾਉ ॥

likhan vaalaa jal blau; jin likhiaa doojaa bhaau |

Sant Singh KhalsaBurn the writer who writes in the love of duality.
Manmohan SinghMay the write who writes about the love of duality be burnt down.
Manmohan Singh (Punjabi)ਰੱਬ ਕਰੇ, ਉਹ ਲਿਖਾਰੀ ਜੋ ਦਵੈਤ-ਭਾਵ ਬਾਰੇ ਲਿਖਦਾ ਹੈ, ਸੜ ਬਲ ਜਾਵੇ।
Fareedkot Teekaਲਿਖਾਰੀ ਭੀ ਪ੍ਰਜੁਲਤ ਹੂਈ ਅਗਨੀ ਮੇਂ ਪੜਕੇ ਦਗਧ ਹੋ ਜਾਵੇ, ਜਿਸਨੇ ਪਰਮੇਸ੍ਵਰ ਜਸ ਤੇ ਭਿੰਨ ਦੂਜਾ ਭਾਉ, ਭਾਵ ਸੰਸਾਰਕ ਵਿਸੇ ਪਰਾਇਣੀ ਬਾਤਾਂ ਲਿਖੀ ਹੈਂ॥
Prof. Sahib Singhਲਿਖਣ ਵਾਲਾ ਭੀ ਸੜ ਮਰੇ, ਜਿਸ ਨੇ (ਨਿਰਾ) ਮਾਇਆ ਦੇ ਪਿਆਰ ਦਾ ਲੇਖਾ ਲਿਖਿਆ ਹੈ,

ਪਦ ਅਰਥ ਜਿਨਿ = ਜਿਸ ਨੇ। ਭਾਉ = ਪਿਆਰ। ਦੂਜਾ ਭਾਉ = ਪ੍ਰਭੂ ਨੂੰ ਛੱਡ ਕੇ ਦੂਜੇ ਦਾ ਪਿਆਰ, ਮਾਇਆ ਦਾ ਪਿਆਰ।

SikhNet (Spanish)Quemado sea también el que escribe de la dualidad.

ਨਾਨਕ. ਪੂਰਬਿ ਲਿਖਿਆ ਕਮਾਵਣਾ; ਅਵਰੁ ਨ ਕਰਣਾ ਜਾਇ ॥੧॥

naanak. poorab likhiaa kamaavanaa; avar na karanaa jaae |1|

Sant Singh KhalsaO Nanak, people do what is pre-ordained; they cannot do anything else. ||1||
Manmohan SinghNanak the mortal does what is predestined for him; he can not do anything else.
Manmohan Singh (Punjabi)ਨਾਨਕ, ਪ੍ਰਾਣੀ ਉਹੀ ਕੁਛ ਕਰਦਾ ਹੈ ਜੋ ਉਸ ਲਈ ਮੁਢ ਤੋਂ ਉਕਰਿਆ ਹੋਇਆ ਹੈ। ਹੋਰ ਕੁਝ ਕੀਤਾ ਨਹੀਂ ਜਾ ਸਕਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੂਰਬ ਜਨਮ ਕੇ ਕਰਮੋਂ ਅਨੁਸਾਰ ਜੈਸਾ ਲੇਖ ਲਿਖਾ ਗਿਆ ਹੈ ਤੈਸਾ ਹੀ ਜੀਵ ਅਬ ਕਮਾਵਣਾ ਕਰਤੇ ਹੈਂ, ਔਰ ਕੁਛ ਅਪਨੇ ਆਪ ਜੀਵੋਂ ਸੇ ਕਰਾ ਨਹੀਂ ਜਾਤਾ ਹੈ, ਤਾਂ ਤੇ ਇਸ ਕੇ ਕਿਆ ਅਧੀਨ ਹੈ॥੧॥
Prof. Sahib Singh(ਕਿਉਂਕਿ) ਹੇ ਨਾਨਕ! (ਜੀਵ) ਉਹੀ ਕੁਝ ਕਮਾਂਦਾ ਹੈ, ਜੋ (ਸੰਸਕਾਰ ਆਪਣੇ ਚੰਗੇ ਮੰਦੇ ਕੀਤੇ ਕੰਮਾਂ ਅਨੁਸਾਰ) ਪਹਿਲਾਂ ਤੋਂ (ਆਪਣੇ ਹਿਰਦੇ ਉਤੇ) ਲਿਖੀ ਜਾਂਦਾ ਹੈ, (ਜੀਵ) ਇਸ ਦੇ ਉਲਟ ਕੁਝ ਨਹੀਂ ਕਰ ਸਕਦਾ ॥੧॥

ਪਦ ਅਰਥ 'ਪੂਰਬਿ ਲਿਖਿਆ' ਬਾਰੇ ਨੋਟ: ਮਨੁੱਖ ਜੋ ਜੋ ਕਰਮ ਕਰਦਾ ਹੈ, ਉਸ ਦੇ ਦੋ ਸਿੱਟੇ ਨਿਕਲਦੇ ਹਨ: ਇਕ ਜ਼ਾਹਰਾ ਦਿੱਸਣ ਵਾਲਾ, ਮਾਇਕ ਲਾਭ ਜਾਂ ਹਾਨੀ; ਤੇ ਦੂਜਾ, ਉਸ ਕਰਮ ਦਾ ਅਸਰ ਜੋ ਮਨ ਤੇ ਪੈਂਦਾ ਹੈ, ਜਿਸ ਵਾਸਤੇ 'ਸੰਸਕਾਰ' ਲਫ਼ਜ਼ ਵਰਤਿਆ ਜਾ ਸਕਦਾ ਹੈ। ਚੰਗੇ ਕਰਮ ਦਾ ਚੰਗਾ ਸੰਸਕਾਰ ਤੇ ਮੰਦੇ ਦਾ ਮੰਦਾ। ਕਿਸੇ ਕਰਮ ਦਾ ਚੰਗਾ ਜਾਂ ਮੰਦਾ ਹੋਣਾ ਭੀ ਕਰਮ ਦੀ ਬਾਹਰਲੀ ਦਿੱਸਦੀ ਵਿਧੀ ਜਾਂ ਤਰੀਕੇ ਤੋਂ ਨਹੀਂ ਜਾਚਿਆ ਜਾ ਸਕਦਾ। ਇਹ ਭੀ ਮਨ ਦੀ ਭਾਵਨਾ ਦੇ ਅਧੀਨ ਹੈ। ਸੋ ਮਨੁੱਖ ਦਾ ਮਨ ਕੀਹ ਹੈ? ਉਸ ਦੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ। ਮਨੁੱਖ ਸਦਾ ਇਹਨਾਂ ਸੰਸਕਾਰਾਂ ਦੇ ਅਧੀਨ ਰਹਿੰਦਾ ਹੈ। ਜੇ ਇਹ ਸੰਸਕਾਰ ਚੰਗੇ ਹੋਣ, ਤਾਂ ਮਨ ਭਲੇ ਪਾਸੇ ਲੈ ਜਾਂਦਾ ਹੈ, ਜੇ ਮੰਦੇ ਹੋਣ ਤਾਂ ਮਾੜੇ ਪਾਸੇ। ਇਸੇ ਨੂੰ ਹੀ "ਪੂਰਬਿ ਲਿਖਿਆ" ਆਖਿਆ ਗਿਆ ਹੈ। ਇਹ 'ਪੂਰਬਿ ਲਿਖੇ' ਸੰਸਕਾਰ ਮਨੁੱਖ ਦੇ ਆਪਣੇ ਜਤਨ ਨਾਲ ਨਹੀਂ ਮਿੱਟ ਸਕਦੇ, ਕਿਉਂਕਿ 'ਆਪਣਾ ਜਤਨ' ਮਨੁੱਖ ਸਦਾ ਆਪਣੇ ਮਨ ਦੀ ਰਾਹੀਂ ਕਰ ਸਕਦਾ ਹੈ, ਤੇ ਮਨ ਸਦਾ ਉਧਰ ਪ੍ਰੇਰਦਾ ਹੈ ਜਿਧਰ ਦੇ ਇਸ ਵਿਚ ਸੰਸਕਾਰ ਹਨ। ਇੱਕੋ ਹੀ ਤਰੀਕਾ ਹੈ ਇਹਨਾਂ ਨੂੰ ਮੇਟਣ ਦਾ, ਭਾਵ, ਮਨ ਦੇ ਸੰਸਕਾਰਾਂ ਨੂੰ ਸਤਿਗੁਰੂ ਦੀ ਰਜ਼ਾ ਵਿਚ ਲੀਨ ਕਰ ਦੇਣਾ ॥੧॥

SikhNet (Spanish)Dice Nanak, no hace lo escrito para uno por Dios, pues en realidad no puede hacer nada más.
Answers quote the Granth verbatim with Ang citations. AI commentary is not Gurbani and not a religious ruling.