ਮਃ ੧ ॥
mahalaa 1 |
Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino.
ਪੜਿ ਪੁਸਤਕ; ਸੰਧਿਆ ਬਾਦੰ ॥
parr pusatak; sandhiaa baadan |
Sant Singh KhalsaYou read your books and say your prayers, and then engage in debate;
Manmohan SinghYou read books, say vesper prayers and argue,
Manmohan Singh (Punjabi)ਤੁਸੀਂ ਪੋਥੀਆਂ ਵਾਚਦੇ ਹੋ, ਤ੍ਰਿਕਾਲਾਂ ਦੀ ਪ੍ਰਾਰਥਨਾ ਅਤੇ ਬਹਿਸ ਕਰਦੇ ਹੋ,
Fareedkot Teekaਪੁਸਤਕ ਪੜਤੇ ਹੋ, ਸੰਧ੍ਯਾ ਕਰਤੇ ਹੋ, (ਬਾਦੰ) ਚਰਚਾ ਕਰਤੇ ਹੋ॥
Prof. Sahib Singh(ਪੰਡਤ ਵੇਦ ਆਦਿਕ ਧਾਰਮਿਕ) ਪੁਸਤਕਾਂ ਪੜ੍ਹ ਕੇ ਸੰਧਿਆ ਕਰਦਾ ਹੈ ਅਤੇ (ਹੋਰਨਾਂ ਨਾਲ) ਚਰਚਾ ਛੇੜਦਾ ਹੈ,ਪਦ ਅਰਥ ਪੁਸਤਕ = (ਵੇਦ ਸ਼ਾਸਤਰ ਆਦਿਕ ਧਰਮ) ਪੁਸਤਕਾਂ। ਬਾਦੰ = ਚਰਚਾ।
SikhNet (Spanish)Quienes leen libros sagrados y hacen sus rezos y luego argumentan,
ਸਿਲ ਪੂਜਸਿ; ਬਗੁਲ ਸਮਾਧੰ ॥
sil poojas; bagul samaadhan |
Sant Singh Khalsayou worship stones and sit like a stork, pretending to be in Samaadhi.
Manmohan Singhyou worship stones and sit in trance like a crane.
Manmohan Singh (Punjabi)ਪੱਥਰ ਪੂਜਦੇ ਹੋ, ਤੇ ਬਗਲੇ ਦੀ ਤਰ੍ਹਾਂ ਤਾੜੀ ਲਾਉਂਦੇ ਹੋ।
Fareedkot Teeka(ਸਿਲ) ਸਾਲਗ੍ਰਾਮ ਪੂਜਤੇ ਹੋ, ਬਗਲੇ ਕੀ ਭਾਂਤ ਸਮਾਧਿ ਲਗਾਉਤੇ ਹੋ॥
Prof. Sahib Singhਮੂਰਤੀ ਪੂਜਦਾ ਹੈ ਅਤੇ ਬਗਲੇ ਵਾਂਗ ਸਮਾਧੀ ਲਾਂਦਾ ਹੈ;ਪਦ ਅਰਥ ਸਿਲ = ਪੱਥਰ ਦੀ ਮੂਰਤੀ। ਬਗੁਲ = ਬਗਲਿਆਂ ਵਾਂਗ।
SikhNet (Spanish)alaban artefactos y piedras y luego como garzas entran en un seudo trance,
ਮੁਖਿ ਝੂਠ; ਬਿਭੂਖਣ ਸਾਰੰ ॥
mukh jhootth; bibhookhan saaran |
Sant Singh KhalsaWith your mouth you utter falsehood, and you adorn yourself with precious decorations;
Manmohan SinghWith your mouth you utter falsehood like the precious ornaments,
Manmohan Singh (Punjabi)ਆਪਣੇ ਮੂੰਹ ਨਾਲ ਤੁਸੀਂ ਪਰਮ ਸ਼੍ਰੇਸ਼ਟ ਗਹਿਣਿਆਂ ਵਰਗਾ ਕੂੜ ਬੋਲਦੇ ਹੋ,
Fareedkot Teekaਮੁਖ ਸੇ ਝੂਠੀ ਬਾਤ ਭੀ ਜੋ ਕਰਤੇ ਹੋ, ਤਿਸ ਕੋ ਬਿਸੇਖ ਕਰ ਸਚੇ ਭੂਖਨੋਂ ਕੇ ਸਮਾਨ (ਸਾਰੰ) ਸ੍ਰੇਸਟ ਬਨਾਇ ਦੇਤੇ ਹੋ॥
Prof. Sahib Singhਮੁਖੋਂ ਝੂਠ ਬੋਲਦਾ ਹੈ; (ਪਰ ਉਸ ਝੂਠ ਨੂੰ) ਬੜੇ ਸੋਹਣੇ ਗਹਿਣਿਆਂ ਵਾਂਗ ਸੋਹਣਾ ਕਰਕੇ ਵਿਖਾਲਦਾ ਹੈ;ਪਦ ਅਰਥ ਬਿਭੂਖਣ = ਗਹਿਣੇ। ਸਾਰੰ = ਸ੍ਰੇਸ਼ਟ, ਸੋਹਣੇ।
SikhNet (Spanish)en sus labios hay falsedad aunque sus cuerpos estén arropados de religiosidad
ਤ੍ਰੈਪਾਲ; ਤਿਹਾਲ ਬਿਚਾਰੰ ॥
traipaal; tihaal bichaaran |
Sant Singh Khalsayou recite the three lines of the Gayatri three times a day.
Manmohan Singhand recite the three line Goatri three times a day.
Manmohan Singh (Punjabi)ਅਤੇ ਤਿੰਨਾਂ ਪੈਰਾਂ ਵਾਲੀ ਗਾਇਤ੍ਰੀ ਦਾ ਦਿਨ ਵਿੱਚ ਤਿੰਨ ਵਾਰੀ ਪਾਠ ਕਰਦੇ ਹੋ।
Fareedkot Teeka(ਤ੍ਰੈਪਾਲ) ਤ੍ਰਿਪਦੀ ਗਾਇਤ੍ਰੀ ਮੰਤ੍ਰ ਜੋ ਹੈ ਤਿਸ ਕਾ ਤੀਨੋ ਸੰਧ੍ਯਾ ਕਾਲ ਮੇਂ ਵਿਚਾਰ ਕਰਤੇ ਹੋ ਵਾ ਜੋ ਪ੍ਰਮੇਸ੍ਵਰ (ਤ੍ਰੈ) ਤੀਨ ਲੋਕ ਕੀ ਪਾਲਨਾ ਕਰਨੇ ਵਾਲਾ ਹੈ, ਸੋ (ਤਿਹਾਲ) ਤੁਮਾਰਾ (ਹਾਲ) ਬ੍ਰਿਤਾਂਤ ਵਿਚਾਰ ਰਹਾ, ਭਾਵ ਜਾਨ ਰਹਾ ਹੈ॥
Prof. Sahib Singh(ਹਰ ਰੋਜ਼) ਤਿੰਨ ਵੇਲੇ ਗਾਯਤ੍ਰੀ ਮੰਤਰ ਨੂੰ ਵਿਚਾਰਦਾ ਹੈ;ਪਦ ਅਰਥ ਤ੍ਰੈਪਾਲ = ਤਿੰਨ ਪਾਲਾਂ ਵਾਲੀ, ਤਿੰਨ ਪਦਾਂ ਵਾਲੀ ਤ੍ਰਿਪਦਾ; ਗਾਯਤ੍ਰੀ ਮੰਤਰ ( ਗਾਯਤ੍ਰੀ ਇਕ ਬੜੇ ਪਵਿੱਤਰ ਛੰਦ ਦਾ ਨਾਮ ਹੈ, ਜਿਸ ਨੂੰ ਹਰੇਕ ਬ੍ਰਾਹਮਣ ਸੰਧਿਆ ਕਰਨ ਵੇਲੇ ਅਤੇ ਕਈ ਹੋਰ ਸਮਿਆਂ ਉੱਤੇ ਭੀ ਬੜੀ ਸ਼ਰਧਾ ਨਾਲ ਪੜ੍ਹਦਾ ਹੈ। ਉਹਨਾਂ ਦਾ ਵਿਸ਼ਵਾਸ ਹੈ ਕਿ ਇਸ ਮੰਤਰ ਦਾ ਪ੍ਰੇਮ ਨਾਲ ਪਾਠ ਕੀਤਿਆਂ ਸਭ ਪਾਪ ਨਿਵਿਰਤ ਹੋ ਜਾਂਦੇ ਹਨ। ਇਹ ਮੰਤਰ ਰਿਗਵੇਦ ਦੇ ਤੀਜੇ ਮੰਡਲ ਵਿਚ ਇਉਂ ਲਿਖਿਆ ਹੈ: तत्सवितुर्व रेग्य भगी देबस्य धीमही धियो यो नः प्रचोदयात् ॥ऋग्॥३॥६३॥१०॥) ਤਿਹਾਲ = ਤ੍ਰਿਹਕਾਲ, ਤਿੰਨ ਵਾਰੀ।
SikhNet (Spanish)y reciten las tres líneas de los textos del Gayatri tres veces al día.
ਗਲਿ ਮਾਲਾ; ਤਿਲਕੁ ਲਿਲਾਟੰ ॥
gal maalaa; tilak lilaattan |
Sant Singh KhalsaAround your neck is a rosary, and on your forehead is a sacred mark;
Manmohan SinghAround your neck is the rosary, on your forehead the sacred mark,
Manmohan Singh (Punjabi)ਤੁਹਾਡੀ ਗਰਦਨ ਦੁਆਲੇ ਸਿਮਰਨੀ ਹੈ, ਤੁਹਾਡੇ ਮੱਥੇ ਉੱਤੇ ਟਿੱਕਾ,
Fareedkot Teekaਗਲੇ ਮੇਂ ਮਾਲਾ ਪਹਨਤੇ ਹੋ, ਮਸਤਕ ਪਰ ਊਰਧ ਪੁੰਡ ਵਾ ਤ੍ਰਿਪੁੰਡ ਤਿਲਕ ਲਗਾਉਤੇ ਹੋ॥
Prof. Sahib Singhਗਲ ਵਿਚ ਮਾਲਾ ਰੱਖਦਾ ਹੈ, ਤੇ ਮੱਥੇ ਉਤੇ ਤਿਲਕ ਲਾਂਦਾ ਹੈ;ਪਦ ਅਰਥ ਲਿਲਾਟੰ = ਮੱਥੇ ਉਤੇ।
SikhNet (Spanish)Alrededor de sus cuellos está el rosario y en sus frentes tienen la marca de azafrán,
ਦੁਇ ਧੋਤੀ; ਬਸਤ੍ਰ ਕਪਾਟੰ ॥
due dhotee; basatr kapaattan |
Sant Singh Khalsaupon your head is a turban, and you wear two loin cloths.
Manmohan Singhand on your head is a towel and you have two loin cloths.
Manmohan Singh (Punjabi)ਤੁਹਾਡੇ ਸਿਰ ਉੱਤੇ ਤੌਲੀਆਂ ਅਤੇ ਤੁਹਾਡੇ ਕੋਲ ਦੋ ਧੋਤੀਆਂ ਹਨ।
Fareedkot Teekaਦੋ ਧੋਤੀਆਂ ਰਖਤੇ ਹੋ ਔ (ਕਪਾਟੰ) ਮਸਤਕ ਪਰ ਬਸਤ੍ਰ ਰਖਤੇ ਹੋ, ਭਾਵ ਪੂਜਾ ਕਾਲ ਮੇਂ ਪਰਣਾ ਰਖਤੇ ਵਾ 'ਪਾਟ' ਰੇਸ਼ਮ ਕਾ ਬਸਤ੍ਰ ਪਵਿਤ੍ਰ ਜਾਨ ਕਰ ਰਖਤੇ ਹੋ॥
Prof. Sahib Singh(ਸਦਾ) ਦੋ ਧੋਤੀਆਂ ਪਾਸ ਰੱਖਦਾ ਹੈ ਤੇ (ਸੰਧਿਆ ਕਰਨ ਵੇਲੇ) ਸਿਰ ਉੱਤੇ ਇਕ ਵਸਤਰ ਧਰ ਲੈਂਦਾ ਹੈ।ਪਦ ਅਰਥ ਕਪਾਟੰ = ਸਿਰ ਉੱਤੇ।
SikhNet (Spanish)usan calzones de tela especial y también cubren sus cabezas.
ਜੇ ਜਾਣਸਿ; ਬ੍ਰਹਮੰ ਕਰਮੰ ॥
je jaanas; brahaman karaman |
Sant Singh KhalsaIf you knew the nature of God,
Manmohan SinghIf you know the Nature of the Lord,
Manmohan Singh (Punjabi)ਜੇਕਰ ਤੂੰ ਪ੍ਰਭੂ ਦੇ ਦਸਤੂਰ ਨੂੰ ਜਾਣਦਾ ਹੋਵੇਂ,
Fareedkot Teekaਜੋ ਬ੍ਰਹਮ ਕੇ ਜਾਨਨੇ ਕਾ (ਕਰਮੰ) ਪ੍ਰਕਾਰ, ਭਾਵ ਸਾਧਨ (ਜਾਣਸਿ) ਜਾਨਤੇ ਹੈਂ॥
Prof. Sahib Singhਪਰ ਜੇ ਇਹ ਪੰਡਤ ਰੱਬ (ਦੀ ਸਿਫ਼ਤਿ-ਸਾਲਾਹ) ਦਾ ਕੰਮ ਜਾਣਦਾ ਹੋਵੇ,ਪਦ ਅਰਥ ਬ੍ਰਹਮੰ ਕਰਮੰ = ਬ੍ਰਹਮ ਦੇ ਕੰਮ, ਰੱਬ ਦੀ (ਬੰਦਗੀ) ਦੇ ਕੰਮ।
SikhNet (Spanish)Si solamente conocieran la Naturaleza de Dios,
ਸਭਿ ਫੋਕਟ ਨਿਸਚਉ ਕਰਮੰ ॥
sabh fokatt nischau karaman |
Sant Singh Khalsayou would know that all of these beliefs and rituals are in vain.
Manmohan Singhthen you will find that all these beliefs and rites are vain.
Manmohan Singh (Punjabi)ਤਾਂ ਤੈਨੂੰ ਪਤਾ ਲੱਗੇਗਾ ਕਿ ਇਹ ਸਮੂਹ ਨਿਸਚੇ ਤੇ ਸੰਸਕਾਰ ਵਿਅਰਥ ਹਨ।
Fareedkot Teekaਤਿਨ ਕੇ ਨਿਹਚੇ ਮੇਂ ਪੂਰਬੋਕਤ ਕਰਮ ਸਭ (ਫੋਕਟ) ਸਾਰ ਤੇ ਰਹਤ, ਭਾਵ ਨਿਹਫਲ ਹੈਂ। ਜੋ ਕੋਈ ਵਾ ਤੁਮ ਜੇਕਰ ਬ੍ਰਹਮ ਪ੍ਰਾਪਤੀ ਕੇ ਸਾਧਨੋਂ ਕੋ ਜਾਨਤੇ ਹੋ ਨਿਹਚੇ ਕਰ ਕੇ ਪੂਰਬੁਕਤ ਕਰਮ ਨਿਸਫਲ ਹੈਂ॥
Prof. Sahib Singhਤਦ ਨਿਸਚਾ ਕਰ ਕੇ ਜਾਣ ਲਵੋ ਕਿ, ਇਹ ਸਭ ਕੰਮ ਫੋਕੇ ਹਨ।ਪਦ ਅਰਥ ਫੋਕਟ = ਫੋਕੇ, ਵਿਅਰਥ। ਨਿਸਚਉ = ਨਿਸ਼ਚੇ ਕਰ ਕੇ, ਯਕੀਨਨ, ਜ਼ਰੂਰ।
SikhNet (Spanish)sabrían que estos actos y creencias son falsos.
ਕਹੁ ਨਾਨਕ. ਨਿਹਚਉ ਧਿਆਵੈ ॥
kahu naanak. nihchau dhiaavai |
Sant Singh KhalsaSays Nanak, meditate with deep faith;
Manmohan SinghSays Nanak, in Good faith meditate on the Lord.
Manmohan Singh (Punjabi)ਗੁਰੂ ਜੀ ਆਖਦੇ ਹਨ, ਨੇਕ ਨੀਅਤੀ ਨਾਲ ਸੁਆਮੀ ਦਾ ਸਿਮਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਿਸਚਯ ਕਰ ਕੇ ਪਰਮੇਸ੍ਵਰ ਕਾ ਧ੍ਯਾਨੁ ਕਰੇ॥
Prof. Sahib Singhਆਖ, ਹੇ ਨਾਨਕ! (ਮਨੁੱਖ) ਸਰਧਾ ਧਾਰ ਕੇ ਰੱਬ ਨੂੰ ਸਿਮਰੇ-ਕੇਵਲ ਇਹੋ ਰਸਤਾ ਗੁਣਕਾਰੀ ਹੈ,ਪਦ ਅਰਥ ਨਿਹਚਉ = ਸ਼ਰਧਾ ਧਾਰ ਕੇ।
SikhNet (Spanish)Dice Nanak, Uno debería de contemplar al Señor Eterno, pero,
ਵਿਣੁ ਸਤਿਗੁਰ; ਵਾਟ ਨ ਪਾਵੈ ॥੨॥
vin satigur; vaatt na paavai |2|
Sant Singh Khalsawithout the True Guru, no one finds the Way. ||2||
Manmohan SinghWithout the True Guru, man finds not the way.
Manmohan Singh (Punjabi)ਸੱਚੇ ਗੁਰਾਂ ਦੇ ਬਾਝੌਂ ਇਨਸਾਨ ਨੂੰ ਰਸਤਾ ਨਹੀਂ ਲੱਭਦਾ।
Fareedkot Teekaਪੁਨ: ਸਤਿਗੁਰੂ ਸੇ ਬਿਨਾਂ ਧ੍ਯਾਨ ਕਾ ਰਸਤਾ ਜੀਉ ਪਾਵਤਾ ਨਹੀਂ ॥੨॥
Prof. Sahib Singh(ਪਰ) ਇਹ ਰਸਤਾ ਸਤਿਗੁਰੂ ਤੋਂ ਬਿਨਾ ਨਹੀਂ ਲੱਭਦਾ ॥੨॥ਪਦ ਅਰਥ ਵਾਟ = ਰਸਤਾ ॥੨॥
SikhNet (Spanish)¿cómo puede uno encontrar el Camino sin el Verdadero Guru? (2)