ੴ

ਸਿੱਖਬਾਣੀ · SikhBani

ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ ॥

kaparr roop suhaavanaa chhadd duneea andar jaavanaa
Guru Nanak Dev Ji ਗੁਰੂ ਨਾਨਕ ਦੇਵ ਜੀ · Raag Aasaa · Ang 470, 471 · 6 lines
Translations

ਪਉੜੀ ॥

paurree | Ang 470

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਕਪੜੁ ਰੂਪੁ ਸੁਹਾਵਣਾ; ਛਡਿ ਦੁਨੀਆ ਅੰਦਰਿ ਜਾਵਣਾ ॥

kaparr roop suhaavanaa; chhadd duneea andar jaavanaa | Ang 470

Sant Singh KhalsaAbandoning the world of beauty, and beautiful clothes, one must depart.
Manmohan SinghLeaving comely raiment and beauty in this world, the man departs.
Manmohan Singh (Punjabi)ਸੁਹਣੀ ਪੁਸ਼ਾਕ ਅਤੇ ਸੁੰਦਰਤਾ ਨੂੰ ਇਸ ਸੰਸਾਰ ਵਿੱਚ ਛੱਡ ਕੇ ਇਨਸਾਨ ਟੁਰ ਜਾਂਦਾ ਹੈ।
Fareedkot Teeka(ਕਪੜੁ) ਬਸਤ੍ਰ, ਭਾਵ ਕਪੜੋਂ ਕਾ ਸਮਦਾਉ ਅਰੁ (ਸੁਹਾਵਣਾ) ਸੁੰਦਰੁ ਰੂਪ ਜੋ ਦੇਖੀਤਾ ਹੈ, ਸੋ ਸਭ ਇਸੀ ਸੰਸਾਰ ਮੇਂ ਛੋਡ ਕਰ ਚਲਾ ਜਾਨਾ ਹੈ॥
Prof. Sahib Singhਇਹ ਸੋਹਣਾ ਸਰੀਰ ਤੇ ਸੋਹਣਾ ਰੂਪ (ਇਸੇ ਜਗਤ ਵਿਚ) (ਜੀਵਾਂ ਨੇ) ਛੱਡ ਕੇ ਤੁਰ ਜਾਣਾ ਹੈ।

ਪਦ ਅਰਥ ਕਪੜੁ = ਜਿੰਦ ਦਾ ਕੱਪੜਾ, ਸਰੀਰ।

SikhNet (Spanish)Bella es la forma de la vida, pero uno la deja en la tierra

ਮੰਦਾ ਚੰਗਾ ਆਪਣਾ; ਆਪੇ ਹੀ ਕੀਤਾ ਪਾਵਣਾ ॥

mandaa changaa aapanaa; aape hee keetaa paavanaa | Ang 470

Sant Singh KhalsaHe obtains the rewards of his good and bad deeds.
Manmohan SinghMan himself obtains the fruit of his bad and good deeds.
Manmohan Singh (Punjabi)ਆਦਮੀ ਖੁਦ ਹੀ ਆਪਣੇ ਬੁਰੇ ਤੇ ਭਲੇ ਅਮਲਾਂ ਦਾ ਫਲ ਪਾ ਲੈਂਦਾ ਹੈ।
Fareedkot Teekaਜੋ ਮੰਦਾ ਬੁਰਾ ਕਾਮ (ਚੰਗਾ) ਭਲਾ ਕਰਮ ਅਪਨਾ ਕੀਆ ਹੂਆ ਹੈ, ਤਿਸੀ ਅਨੁਸਾਰ ਆਪੇ ਹੀ ਫਲੁ ਪਾਉਨਾ ਹੈ॥
Prof. Sahib Singh(ਹਰੇਕ ਜੀਵ ਨੇ) ਆਪੋ ਆਪਣੇ ਕੀਤੇ ਹੋਏ ਚੰਗੇ ਤੇ ਮੰਦੇ ਕਰਮਾਂ ਦਾ ਫਲ ਆਪ ਭੋਗਣਾ ਹੈ।
SikhNet (Spanish)y entonces es recompensado por sus actos ya sean buenos o malos.

ਹੁਕਮ ਕੀਏ ਮਨਿ ਭਾਵਦੇ; ਰਾਹਿ ਭੀੜੈ ਅਗੈ ਜਾਵਣਾ ॥

hukam kee man bhaavade; raeh bheerrai agai jaavanaa | Ang 470

Sant Singh KhalsaHe may issue whatever commands he wishes, but he shall have to take to the narrow path hereafter.
Manmohan SinghOne may issue one's heart desired commands here, but he shall proceed by the narrow road hereafter.
Manmohan Singh (Punjabi)ਬੰਦਾ ਏਥੇ ਆਪਣੇ ਦਿਲ-ਚਾਹੁੰਦੇ ਫੁਰਮਾਨ ਪਿਆ ਜਾਰੀ ਕਰੇ ਪ੍ਰੰਤੂ ਪ੍ਰਲੋਕ ਵਿੱਚ ਉਸ ਨੂੰ ਤੰਗ ਰਸਤੇ ਟੁਰਨਾ ਪਵੇਗਾ।
Fareedkot Teekaਮਨ ਭਾਵਤੇ, ਭਾਵ ਬਿਚਾਰ ਔਰ ਨੀਤ ਰਹਿਤ ਜੋ ਹੁਕਮ (ਕੀਏ) ਚਲਾਏ ਹੈਂ, ਤਿਨੋਂ ਕੋ ਜਮ ਮਾਰਗ ਕੇ (ਭੀੜੈ) ਤੰਗ ਰਸਤੇ ਮੇਂ ਜਾਣਾ ਹੋਇਗਾ॥
Prof. Sahib Singhਜਿਸ ਮਨੁੱਖ ਨੇ ਮਨ-ਮੰਨੀਆਂ ਹਕੂਮਤਾਂ ਕੀਤੀਆਂ ਹਨ, ਉਸ ਨੂੰ ਅਗਾਂਹ ਔਖੀਆਂ ਘਾਟੀਆਂ ਵਿਚੋਂ ਦੀ ਲੰਘਣਾ ਪਵੇਗਾ (ਭਾਵ, ਆਪਣੀਆਂ ਕੀਤੀਆਂ ਹੋਈਆਂ ਵਧੀਕੀਆਂ ਦੇ ਵੱਟੇ ਕਸ਼ਟ ਸਹਿਣੇ ਪੈਣਗੇ)।

ਪਦ ਅਰਥ ਰਾਹਿ ਭੀੜੈ = ਭੀੜੇ ਰਸਤੇ ਵਿਚੋਂ ਦੀ। ਅਗੈ = ਭਾਵ, ਮਰਨ ਤੋਂ ਪਿਛੋਂ, ਇਹ ਦਿੱਸਦਾ ਜਗਤ ਛੱਡ ਕੇ।

SikhNet (Spanish)Aquí uno hace lo que le place, pero en el más allá, tiene que pasar a través del camino angosto.

ਨੰਗਾ. ਦੋਜਕਿ ਚਾਲਿਆ; ਤਾ. ਦਿਸੈ ਖਰਾ ਡਰਾਵਣਾ ॥

nangaa. dojak chaaliaa; taa. disai kharaa ddaraavanaa | Ang 471

Sant Singh KhalsaHe goes to hell naked, and he looks hideous then.
Manmohan SinghAll-naked when he goes to the hell, he then looks very hideous indeed.
Manmohan Singh (Punjabi)ਨੰਗ-ਧੜੰਗ ਜਦ ਉਹ ਨਰਕ ਨੂੰ ਜਾਂਦਾ ਹੈ, ਤਦ ਉਹ ਸੱਚ ਮੁੱਚ ਡਾਢਾ ਹੀ ਭਿਆਨਕ ਦਿਸਦਾ ਹੈ।
Fareedkot Teekaਜਬ ਜੀਵ ਨੰਗਾ ਹੋ ਕਰ (ਦੋਜਕਿ) ਨਰਕ ਕੋ ਚਲਾ ਤਬ ਅਤੀ (ਡਰਾਵਣਾ) ਭ੍ਯਾਨਕ ਦਿਖਲਾਈ ਪੜੈਗਾ॥
Prof. Sahib Singh(ਇਹੋ ਜਿਹਾ ਜੀਵ) ਨੰਗਾ (ਕੀਤਾ ਜਾਂਦਾ ਹੈ, ਭਾਵ, ਉਸ ਦੇ ਕੀਤੇ ਹੋਏ ਪਾਪ ਕਰਮਾਂ ਦਾ ਨਕਸ਼ਾ ਉਸਦੇ ਸਾਮ੍ਹਣੇ ਰੱਖਿਆ ਜਾਂਦਾ ਹੈ) ਦੋਜ਼ਕ ਵਿਚ ਧਕਿਆ ਜਾਂਦਾ ਹੈ, ਅਤੇ ਉਸ ਵੇਲੇ (ਉਸ ਨੂੰ ਆਪਣੇ ਆਪ ਨੂੰ) ਬੜਾ ਡਰਾਉਣਾ ਰੂਪ ਦਿਸਦਾ ਹੈ।

ਪਦ ਅਰਥ ਨੰਗਾ = ਨੰਗਾ ਕਰ ਕੇ, ਪਾਜ ਉਘੇੜ ਕੇ, ਨਸ਼ਰ ਕਰ ਕੇ। ਦੋਜਕਿ = ਦੋਜ਼ਕ ਵਿਚ। ਚਾਲਿਆ = ਚਲਾਇਆ ਜਾਂਦਾ ਹੈ, ਧੱਕਿਆ ਜਾਂਦਾ ਹੈ। ਤਾ = ਤਦੋਂ, ਉਸ ਵੇਲੇ। ਖਰਾ = ਬਹੁਤ।

SikhNet (Spanish)Desnudo, es llevado a la oscuridad de su conciencia y esto lo aterroriza.

ਕਰਿ ਅਉਗਣ; ਪਛੋਤਾਵਣਾ ॥੧੪॥

kar aaugan; pachhotaavanaa |14| Ang 471

Sant Singh KhalsaHe regrets the sins he committed. ||14||
Manmohan SinghHe regrets the sins, he committed.
Manmohan Singh (Punjabi)ਉਹ ਕੀਤੇ ਹੋਏ ਪਾਪਾਂ ਤੇ ਪਸਚਾਤਾਪ ਕਰਦਾ ਹੈ।
Fareedkot Teekaਅਵਗਨ ਕਰ ਕੇ ਪਛਤਾਵਨਾ ਹੋਤਾ ਹੈ॥੧੪॥☬ਜਨੇਊ ਪਹਰਾਉਨੇ ਵਾਲੇ ਬ੍ਰਹਮਣ ਪ੍ਰਤੀ ਕਹਤੇ ਹੈਂ:☬ਸ੍ਰੀ ਗੁਰੂ ਨਾਨਕ ਜੀ ਕੋ ਜਬ ਪੰਡਿਤ ਹਰਿਦ੍ਯਾਲ ਜਨੇਊ ਪਹਿਨਾਉਨੇ ਲਗਾ, ਉਸ ਕਾਲ ਮੇਂ ਸ੍ਰੀ ਗੁਰੂ ਬਾਬਾ ਜੀ ਨੇ ਯਹਿ ਸਲੋਕ ਕਹਾ: ਹੇ ਪਾਂਡੇ ਜੀ! ਜੇਕਰ ਜੀਉ ਕਾ ਜਨੇਊ ਹੈ ਤਉ ਪਹਿਨਾਓ ਪ੍ਰੋਹਤ ਨੇ ਕਹਾ: ਦ੍ਯਾਲ ਜੀ ਉਸ ਜਨੇਊ ਕਾ ਆਪ ਕਥਨ ਕਰੀਏ:☬ਉੱਤ੍ਰ: ਸ੍ਰੀ ਮੁਖ ਵਾਕ:
Prof. Sahib Singhਭੈੜੇ ਕੰਮ ਕਰਕੇ ਅੰਤ ਪਛਤਾਉਣਾ ਹੀ ਪੈਂਦਾ ਹੈ ॥੧੪॥

ਪਦ ਅਰਥ xxx ॥੧੪॥

SikhNet (Spanish)Sí, cometiendo errores uno no cosecha más que dolor. (14)
Answers quote the Granth verbatim with Ang citations. AI commentary is not Gurbani and not a religious ruling.