ੴ

ਸਿੱਖਬਾਣੀ · SikhBani

ਜਿਸੁ ਨੀਚ ਕਉ ਕੋਈ ਨ ਜਾਨੈ ॥

jis neech kau koee na jaanai
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 386 · 11 lines
Translations

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਜਿਸੁ ਨੀਚ ਕਉ; ਕੋਈ ਨ ਜਾਨੈ ॥

jis neech kau; koee na jaanai |

Sant Singh KhalsaThat wretched being, whom no one knows
Manmohan SinghThe menial, whom no body knows,
Manmohan Singh (Punjabi)ਜਿਸ ਨੀਵੇਂ ਪੁਰਸ਼ ਨੂੰ ਕੋਈ ਨਹੀਂ ਜਾਣਦਾ,
Fareedkot Teekaਜਿਸ ਨੀਚ ਕੋ ਕੋਈ ਨਹੀਂ ਜਾਨਤਾ ਹੈ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਨੂੰ ਨੀਵੀਂ ਜਾਤਿ ਦਾ ਸਮਝ ਕੇ ਕੋਈ ਜਾਣਦਾ-ਪਛਾਣਦਾ ਭੀ ਨਹੀਂ,

ਪਦ ਅਰਥ ਨੀਚ ਕਉ = ਨੀਵੀਂ ਜਾਤੀ ਵਾਲੇ ਮਨੁੱਖ ਨੂੰ। ਨ ਜਾਨੈ = ਨਹੀਂ ਜਾਣਦਾ-ਪਛਾਣਦਾ, ਕਿਸੇ ਗਿਣਤੀ ਵਿਚ ਨਹੀਂ ਗਿਣਦਾ।

SikhNet (Spanish)El pobre infeliz a quien nadie

ਨਾਮੁ ਜਪਤ; ਉਹੁ ਚਹੁ ਕੁੰਟ ਮਾਨੈ ॥੧॥

naam japat; uhu chahu kuntt maanai |1|

Sant Singh Khalsa- chanting the Naam, the Name of the Lord, he is honored in the four directions. ||1||
Manmohan Singhby repeating the Name he is honoured in four directions.
Manmohan Singh (Punjabi)ਨਾਮ ਦਾ ਅਰਾਧਨ ਕਰਨ ਦੁਆਰਾ, ਉਸ ਦੀ ਚਾਰੀ ਪਾਸੀਂ ਇੱਜ਼ਤ ਹੁੰਦੀ ਹੈ।
Fareedkot Teekaਸੋ ਨਾਮ ਸਿਮਰਨ ਕਰਨੇ ਕਰ ਚਾਰੋਂ ਕੁੰਟ ਮੇਂ ਮਾਨਨੀਯ ਹੋਤਾ ਹੈ॥੧॥
Prof. Sahib Singhਤੇਰਾ ਨਾਮ ਜਪਣ ਦੀ ਬਰਕਤਿ ਨਾਲ ਸਾਰੇ ਜਗਤ ਵਿਚ ਉਸ ਦਾ ਆਦਰ-ਮਾਣ ਹੋਣ ਲੱਗ ਪੈਂਦਾ ਹੈ ॥੧॥

ਪਦ ਅਰਥ ਚਹੁ ਕੁੰਟ = ਚਾਰੇ ਪਾਸੇ, ਸਾਰੇ ਸੰਸਾਰ ਵਿਚ। ਮਾਨੈ = ਮੰਨਿਆ ਜਾਂਦਾ ਹੈ, ਆਦਰ ਪਾਂਦਾ ਹੈ ॥੧॥

SikhNet (Spanish)conoce se vuelve famoso contemplando el Naam, el Nombre del Señor. (1)

ਦਰਸਨੁ ਮਾਗਉ; ਦੇਹਿ ਪਿਆਰੇ ॥

darasan maagau; dehi piaare |

Sant Singh KhalsaI beg for the Blessed Vision of Your Darshan; please, give it to me, O Beloved!
Manmohan SinghI ask for Thine sight. Grant it to me, O My Beloved.
Manmohan Singh (Punjabi)ਮੈਂ ਤੇਰੇ ਦੀਦਾਰ ਦੀ ਯਾਚਨਾ ਕਰਦਾ ਹਾਂ, ਮੈਨੂੰ ਇਹ ਪਰਦਾਨ ਕਰ, ਮੇਰੇ ਪ੍ਰੀਤਮ!
Fareedkot Teekaਹੇ ਪਿਆਰੇ! ਮੈਂ ਆਪ ਕਾ ਦਰਸਨ ਮਾਂਗਤਾ ਹੂੰ ਸੋ ਮੇਰੇ ਕੋ ਦੇਹੁ॥
Prof. Sahib Singhਹੇ ਪਿਆਰੇ ਪ੍ਰਭੂ! ਮੈਂ ਤੇਰਾ ਦਰਸਨ ਮੰਗਦਾ ਹਾਂ (ਮੈਨੂੰ ਆਪਣੇ ਦਰਸਨ ਦੀ ਦਾਤਿ) ਦੇਹ।

ਪਦ ਅਰਥ ਮਾਗਉ = ਮਾਂਗਉ, ਮੈਂ ਮੰਗਦਾ ਹਾਂ। ਪਿਆਰੇ = ਹੇ ਪਿਆਰੇ!

SikhNet (Spanish)Te busco, oh Dios, para que me bendigas con Tu Visión,

ਤੁਮਰੀ ਸੇਵਾ; ਕਉਨ ਕਉਨ. ਨ ਤਾਰੇ ॥੧॥ ਰਹਾਉ ॥

tumaree sevaa; kaun kaun. na taare |1| rahaau |

Sant Singh KhalsaServing You, who, who has not been saved? ||1||Pause||
Manmohan SinghWho and which have not been saved by Thy service? Pause.
Manmohan Singh (Punjabi)ਕੌਣ ਕੌਣ ਤੇਰੀ ਘਾਲ ਕਮਾਉਣ ਦੁਆਰਾ ਪਾਰ ਨਹੀਂ ਉਤਰੇ? ਠਹਿਰਾਉ।
Fareedkot Teekaਤੁਮਾਰੀ ਸੇਵਾ ਨੇ ਕੌਨ ਕੌਨ ਸੇਵਕ ਨਹੀਂ ਤਾਰੇ ਅਰਥਾਤ ਸਭ ਤਾਰੇ ਹੈਂ॥੧॥ ਰਹਾਉ ॥
Prof. Sahib Singhਜਿਸ ਜਿਸ ਨੇ ਤੇਰੀ ਸੇਵਾ-ਭਗਤੀ ਕੀਤੀ ਉਸ ਉਸ ਨੂੰ (ਤੂੰ ਆਪਣਾ ਦਰਸਨ ਦੇ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ॥੧॥ ਰਹਾਉ ॥

ਪਦ ਅਰਥ ਕਉਨ ਕਉਨ = ਕਿਸ ਕਿਸ ਨੂੰ, ਹਰੇਕ ਨੂੰ ॥੧॥ ਰਹਾਉ ॥

SikhNet (Spanish)porque ¿quién ha sido salvado si no es a través de Tu Servicio? (1-pausa)

ਜਾ ਕੈ ਨਿਕਟਿ; ਨ ਆਵੈ ਕੋਈ ॥

jaa kai nikatt; na aavai koee |

Sant Singh KhalsaThat person, whom no one wants to be near
Manmohan SinghHe whom no one draws near,
Manmohan Singh (Punjabi)ਜਿਸ ਦੇ ਲਾਗੇ ਭੀ ਕੋਈ ਨਹੀਂ ਲੱਗਦਾ,
Fareedkot Teekaਜਿਸ ਕੇ ਪਾਸ ਕੋਈ ਨਹੀਂ ਆਵਤਾ ਹੈ॥
Prof. Sahib Singhਹੇ ਪ੍ਰਭੂ! (ਕੰਗਾਲ ਜਾਣ ਕੇ) ਜਿਸ ਮਨੁੱਖ ਦੇ ਨੇੜੇ ਭੀ ਕੋਈ ਨਹੀਂ ਸੀ ਢੁਕਦਾ,

ਪਦ ਅਰਥ ਨਿਕਟਿ = ਨੇੜੇ।

SikhNet (Spanish)El mundo entero lavará los pies de aquél cuya cercanía aún nadie busca,

ਸਗਲ ਸ੍ਰਿਸਟਿ; ਉਆ ਕੇ ਚਰਨ ਮਲਿ ਧੋਈ ॥੨॥

sagal srisatt; uaa ke charan mal dhoee |2|

Sant Singh Khalsa- the whole world comes to wash the dirt of his feet. ||2||
Manmohan SinghThe whole world washes the dirt of the feet of him.
Manmohan Singh (Punjabi)ਸਾਰਾ ਜਹਾਨ ਉਸ (ਟੈਸੇ ਸੇਵਕ) ਦੇ ਪੈਰਾਂ ਦੀ ਮੈਲ ਧੋਦਾਂ ਹੈ।
Fareedkot Teekaਤੁਮਾਰੀ ਕ੍ਰਿਪਾ ਹੋਣੇ ਤੇ ਸਾਰੀ ਸ੍ਰਿਸਟੀ ਉਸ ਕੇ ਚਰਨੋਂ ਕੋ ਮਲ ਮਲ ਧੋਵਨੇ ਲਗਤੀ ਹੈ॥੨॥
Prof. Sahib Singh(ਤੇਰਾ ਨਾਮ ਜਪਣ ਦੀ ਬਰਕਤਿ ਨਾਲ ਫਿਰ) ਸਾਰੀ ਲੋਕਾਈ ਉਸ ਦੇ ਪੈਰ ਮਲ ਮਲ ਕੇ ਧੋਣ ਲੱਗ ਪੈਂਦੀ ਹੈ ॥੨॥

ਪਦ ਅਰਥ ਸਗਲ = ਸਾਰੀ। ਉਆ ਕੇ = ਉਸ ਦੇ। ਮਲਿ = ਮਲ ਮਲ ਕੇ। ਧੋਈ = ਧੋਂਦੀ ਹੈ ॥੨॥

SikhNet (Spanish)si se entona en el Naam, el Nombre del Señor. (2)

ਜੋ ਪ੍ਰਾਨੀ; ਕਾਹੂ. ਨ ਆਵਤ ਕਾਮ ॥

jo praanee; kaahoo. na aavat kaam |

Sant Singh KhalsaThat mortal, who is of no use to anyone at all
Manmohan SinghThe mortal who is of no avail to any one,
Manmohan Singh (Punjabi)ਜਿਹੜਾ ਜੀਵ ਕਿਸੇ ਦੇ ਭੀ ਕੰਮ ਨਹੀਂ ਆਉਂਦਾ,
Fareedkot Teekaਜੋ ਪ੍ਰਾਨੀ ਕਿਸੀ ਕਾਮ ਮੇਂ ਨਹੀਂ ਆਉਤਾ ਹੈ॥
Prof. Sahib Singhਹੇ ਪ੍ਰਭੂ! ਜੇਹੜਾ ਮਨੁੱਖ (ਪਹਿਲਾਂ) ਕਿਸੇ ਦਾ ਕੋਈ ਕੰਮ ਸਵਾਰਨ ਜੋਗਾ ਨਹੀਂ ਸੀ,
SikhNet (Spanish)El hombre que no sirve para nada ni para nadie,

ਸੰਤ ਪ੍ਰਸਾਦਿ; ਤਾ ਕੋ ਜਪੀਐ ਨਾਮ ॥੩॥

sant prasaad; taa ko japeeai naam |3|

Sant Singh Khalsa- by the Grace of the Saints, he meditates on the Naam. ||3||
Manmohan Singhhis name is remembered by the saints grace.
Manmohan Singh (Punjabi)ਜੇਕਰ ਸਾਧੂ ਉਸ ਉਤੇ ਮਿਹਰ ਧਾਰੇ, ਤਦ ਸਾਰੇ ਜਣੇ ਉਸ ਦੇ ਨਾਮ ਨੂੰ ਯਾਦ ਕਰਦੇ ਹਨ।
Fareedkot Teekaਸੰਤੋਂ ਕੀ ਕ੍ਰਿਪਾ ਕਰ ਕੇ ਤਿਸ ਕਾ ਨਾਮ ਜਪੀਤਾ ਹੈ॥੩॥
Prof. Sahib Singh(ਹੁਣ) ਗੁਰੂ ਦੀ ਕਿਰਪਾ ਨਾਲ (ਤੇਰਾ ਨਾਮ ਜਪਣ ਕਰਕੇ) ਉਸ ਨੂੰ ਹਰ ਥਾਂ ਯਾਦ ਕੀਤਾ ਜਾਂਦਾ ਹੈ ॥੩॥

ਪਦ ਅਰਥ ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਤਾ ਕੋ ਨਾਮ ਜਪੀਐ = ਉਸ ਨੂੰ ਯਾਦ ਕੀਤਾ ਜਾਂਦਾ ਹੈ ॥੩॥

SikhNet (Spanish)si la Gracia del Santo se posa sobre él, su nombre es alabado por todos. (3)

ਸਾਧਸੰਗਿ; ਮਨ ਸੋਵਤ ਜਾਗੇ ॥

saadhasang; man sovat jaage |

Sant Singh KhalsaIn the Saadh Sangat, the Company of the Holy, the sleeping mind awakens.
Manmohan SinghIn the guild of saints, the sleeping soul awakens.
Manmohan Singh (Punjabi)ਸਤਿ ਸੰਗਤਿ ਅੰਦਰ ਸੁੱਤੀ ਹੋਈ ਆਤਮਾ ਜਾਗ ਉਠਦੀ ਹੈ।
Fareedkot Teekaਸਾਧਉ ਕੇ ਸੰਗ ਸੇ ਜਿਸ ਕਾ ਮਨ ਅਗ੍ਯਾਨ ਨਿੰਦ੍ਰਾ ਸੇ ਸੋਯਾ ਜਾਗਤਾ ਹੈ॥
Prof. Sahib Singhਹੇ ਮਨ! ਸਾਧ ਸੰਗਤਿ ਵਿਚ ਆ ਕੇ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੇ ਹੋਏ ਲੋਕ ਜਾਗ ਪੈਂਦੇ ਹਨ (ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰ ਲੈਂਦੇ ਹਨ, ਤੇ)

ਪਦ ਅਰਥ ਮਨ = ਹੇ ਮਨ!

SikhNet (Spanish)En la Asamblea de los Santos, la mente despierta de su estado de coma y entonces,

ਤਬ ਪ੍ਰਭ ਨਾਨਕ; ਮੀਠੇ ਲਾਗੇ ॥੪॥੧੨॥੬੩॥

tab prabh naanak; meetthe laage |4|12|63|

Sant Singh KhalsaThen, O Nanak, God seems sweet. ||4||12||63||
Manmohan SinghThen, O Nanak, the Lord seems sweet.
Manmohan Singh (Punjabi)ਤਦ, ਹੇ ਨਾਨਕ! ਮਾਲਕ ਮਿੱਠੜਾ ਲੱਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਪ੍ਰਭ ਜੀ (ਮੀਠੇ) ਪਿਆਰੇ ਲਾਗਤੇ ਹੈਂ॥੪॥੧੨॥੬੩॥
Prof. Sahib Singhਹੇ ਨਾਨਕ! (ਆਖ-) ਤਦੋਂ ਉਹਨਾਂ ਨੂੰ ਪ੍ਰਭੂ ਜੀ ਪਿਆਰੇ ਲੱਗਣ ਲੱਗ ਪੈਂਦੇ ਹਨ ॥੪॥੧੨॥੬੩॥

ਪਦ ਅਰਥ ਨਾਨਕ = ਹੇ ਨਾਨਕ! ॥੪॥੧੨॥੬੩॥

SikhNet (Spanish)dice Nanak, el Señor es dulce para nosotros. (4‑12‑63)
Answers quote the Granth verbatim with Ang citations. AI commentary is not Gurbani and not a religious ruling.