ਛੰਤ ॥
chhant | Ang 703
Sant Singh KhalsaChhant:
Manmohan SinghChhant.
Manmohan Singh (Punjabi)ਛੰਤ।
Prof. Sahib Singhਪਦ ਅਰਥ ਛੰਤ।
SikhNet (Spanish)Chant
ਸੁਣਿ ਯਾਰ ਹਮਾਰੇ ਸਜਣ; ਇਕ ਕਰਉ ਬੇਨੰਤੀਆ ॥
sun yaar hamaare sajan; ik krau benanteea | Ang 703
Sant Singh KhalsaListen, O my intimate friend - I have just one prayer to make.
Manmohan SinghHear thou, O my intimate friend, I make one supplication.
Manmohan Singh (Punjabi)ਤੂੰ ਸ੍ਰਵਣ ਕਰ, ਹੇ ਮੇਰੇ ਦਿਲਬਰ ਮਿੱਤ੍ਰ! ਮੈਂ ਇਕ ਪ੍ਰਾਰਥਨਾ ਕਰਦੀ ਹਾਂ।
Fareedkot Teekaਹੇ ਹਰੀ ਕੇ (ਯਾਰ) ਪ੍ਯਾਰੇ ਸੰਤੋ ਹਮਾਰੇ ਸਤਿਗੁਰੋ ਸਜਣੋਂ! ਆਪ ਸੁਣੋਂ ਤੌ ਮੈਂ ਏਕ ਆਪ ਕੇ ਆਗੇ ਬੇਨਤੀ ਕਰਤੀ ਹੂੰ॥
Prof. Sahib Singhਛੰਤ! ਹੇ ਮੇਰੇ ਸਤਸੰਗੀ ਮਿੱਤਰ! ਹੇ ਮੇਰੇ ਸੱਜਣ! ਮੈਂ (ਤੇਰੇ ਅੱਗੇ) ਇਕ ਅਰਜ਼ੋਈ ਕਰਦੀ ਹਾਂ!ਪਦ ਅਰਥ ਯਾਰ = ਹੇ ਯਾਰ! ਸਜਣ = ਹੇ ਸੱਜਣ! ਕਰਉ = ਕਰਉਂ, ਮੈਂ ਕਰਦੀ ਹਾਂ।
SikhNet (Spanish)Oh mi amado amigo, escucha; deseo comunicarte que estoy en busca de mi Dios,
ਤਿਸੁ ਮੋਹਨ ਲਾਲ ਪਿਆਰੇ; ਹਉ ਫਿਰਉ ਖੋਜੰਤੀਆ ॥
tis mohan laal piaare; hau firau khojanteea | Ang 703
Sant Singh KhalsaI have been wandering around, searching for that enticing, sweet Beloved.
Manmohan SinghI wander about searching for that enticing sweet Beloved of mine.
Manmohan Singh (Punjabi)ਮੈਂ ਉਸ ਆਪਦੇ ਮਨਮੋਹਨੇ ਮਿਠੜੇ ਪ੍ਰੀਤਮ ਨੂੰ ਭਾਲਦੀ ਫਿਰਦੀ ਹਾਂ।
Fareedkot Teekaਜਿਸ ਮਨ ਮੋਹਨ ਪਿਆਰੇ (ਲਾਲ) ਪਤੀ ਵਾ ਪਿਆਰੇ ਕੋ ਮੈਂ ਖੋਜਤੀ ਫਿਰਤੀ ਹੂੰ॥
Prof. Sahib Singhਮੈਂ ਉਸ ਮਨ ਨੂੰ ਮੋਹ ਲੈਣ ਵਾਲੇ ਪਿਆਰੇ ਲਾਲ ਨੂੰ ਲੱਭਦੀ ਫਿਰਦੀ ਹਾਂ।ਪਦ ਅਰਥ ਹਉ ਫਿਰਉ = ਹਉ ਫਿਰਉਂ, ਮੈਂ ਫਿਰਦੀ ਹਾਂ।
SikhNet (Spanish)Quien ha embrujado mi corazón. ¿Me podrías guiar hasta ese Dios para que pueda entregarle mi ser,
ਤਿਸੁ ਦਸਿ ਪਿਆਰੇ. ਸਿਰੁ ਧਰੀ ਉਤਾਰੇ; ਇਕ ਭੋਰੀ ਦਰਸਨੁ ਦੀਜੈ ॥
tis das piaare. sir dharee utaare; ik bhoree darasan deejai | Ang 703
Sant Singh KhalsaWhoever leads me to my Beloved - I would cut off my head and offer it to him, even if I were granted the Blessed Vision of His Darshan for just an instant.
Manmohan SinghGive me some idea about that Beloved. I will sever my head and place it before Him, If He blesses me with His sight even for a moment.
Manmohan Singh (Punjabi)ਮੈਨੂੰ ਉਸ ਪ੍ਰੀਤਮ ਦੀ ਕਣਸੋ ਦਿਓ। ਜੇਕਰ ਉਹ ਇੱਕ ਮੁਹਤ ਲਈ ਭੀ ਮੈਨੂੰ ਆਪਣਾ ਦੀਦਾਰ ਵਿਖਾਲ ਦੇਵੇ, ਤਾਂ ਮੈਂ ਆਪਦਾ ਸੀਸ ਕੱਟ ਕੇ ਉਸ ਦੇ ਮੁਹਰੇ ਰੱਖ ਦੇਵਾਂਗੀ।
Fareedkot Teekaਤਿਸ ਪਿਆਰੇ ਨੂੰ ਬਤਾਇ ਦੋਵੋ ਤੋ ਮੈਂ ਆਪ ਕੇ ਆਗੇ ਸੀਸ ਉਤਾਰ ਕਰ ਧਰਤੀ ਹੂੰ, ਭਾਵ ਸੇ ਹੰਕਾਰ ਦੂਰ ਕਰਤੀ ਹੂੰ। ਇਕ (ਭੋਰੀ) ਥੋੜੇ ਮਾਤ੍ਰ ਭੀ ਤਿਸ ਕਾ ਦਰਸਨ ਮੇਰੇ ਕੋ ਦਿਖਾਇ ਦੀਜੈ॥
Prof. Sahib Singh(ਹੇ ਮਿੱਤਰ!) ਮੈਨੂੰ ਉਸ ਪਿਆਰੇ ਦੀ ਦੱਸ ਪਾ, ਮੈਂ (ਉਸ ਦੇ ਅੱਗੇ ਆਪਣਾ) ਸਿਰ ਲਾਹ ਕੇ ਰੱਖ ਦਿਆਂਗੀ (ਤੇ ਆਖਾਂਗੀ-ਹੇ ਪਿਆਰੇ!) ਰਤਾ ਭਰ ਸਮੇ ਲਈ ਹੀ ਮੈਨੂੰ ਦਰਸਨ ਦੇਹ।ਪਦ ਅਰਥ ਤਿਸੁ ਦਸਿ = ਉਸ ਦੀ ਦੱਸ ਪਾ। ਧਰੀ = ਧਰੀਂ, ਮੈਂ ਧਰਾਂ। ਉਤਾਰੇ = ਉਤਾਰਿ, ਲਾਹ ਕੇ। ਇਕ ਭੋਰੀ = ਰਤਾ ਭਰ ਹੀ। ਦੀਜੈ = ਦੇਹ।
SikhNet (Spanish)aunque Él me dé Su Visión sólo por un instante?
ਨੈਨ ਹਮਾਰੇ. ਪ੍ਰਿਅ ਰੰਗ ਰੰਗਾਰੇ; ਇਕੁ ਤਿਲੁ ਭੀ. ਨਾ ਧੀਰੀਜੈ ॥
nain hamaare. pria rang rangaare; ik til bhee. naa dheereejai | Ang 703
Sant Singh KhalsaMy eyes are drenched with the Love of my Beloved; without Him, I do not have even a moment's peace.
Manmohan SinghMine, eyes are imbued with the love of my Beloved and without Him they have not even a moment's peace.
Manmohan Singh (Punjabi)ਮੇਰੇ ਨੇਤ੍ਰ, ਮੇਰੇ ਪ੍ਰੀਤਮ ਦੇ ਪ੍ਰੇਮ ਨਾਲ ਰੰਗੀਜੇ ਹੋਏ ਹਨ ਅਤੇ ਉਸ ਦੇ ਬਾਝੋਂ ਇਕ ਮੁਹਤ ਭਰ ਭੀ ਆਰਾਮ ਨਹੀਂ ਪਾਉਂਦੇ।
Fareedkot Teekaਹਮਾਰੇ ਨੇਤ੍ਰ ਤਿਸ ਪਿਆਰੇ ਪਤੀ ਕੇ (ਰੰਗ) ਪ੍ਰੇਮ ਮੇਂ ਰੰਗੇ ਹੂਏ ਹੈਂ, ਇਸੀ ਤੇ ਇਕ ਖਿਨ ਮਾਤ੍ਰ ਭੀ ਤਿਸ ਬਿਨਾਂ ਧੀਰਜ ਨਹੀਂ ਹੋਤਾ ਹੈ॥
Prof. Sahib Singh(ਹੇ ਗੁਰੂ!) ਮੇਰੀਆਂ ਅੱਖਾਂ ਪਿਆਰੇ ਦੇ ਪ੍ਰੇਮ-ਰੰਗ ਨਾਲ ਰੰਗੀਆਂ ਗਈਆਂ ਹਨ, (ਉਸ ਦੇ ਦਰਸਨ ਤੋਂ ਬਿਨਾ ਮੈਨੂੰ) ਰਤਾ ਜਿਤਨੇ ਸਮੇ ਲਈ ਭੀ ਚੈਨ ਨਹੀਂ ਆਉਂਦਾ।ਪਦ ਅਰਥ ਨੈਨ = ਅੱਖਾਂ। ਪ੍ਰਿਅ ਰੰਗ = ਪਿਆਰੇ ਦੇ ਪ੍ਰੇਮ-ਰੰਗ। ਨਾ ਧੀਰੀਜੈ = ਧੀਰਜ ਨਹੀਂ ਕਰਦਾ।
SikhNet (Spanish)Mis ojos están empapados en Su Amor y sin Él no encuentro Paz.
ਪ੍ਰਭ ਸਿਉ ਮਨੁ ਲੀਨਾ. ਜਿਉ ਜਲ ਮੀਨਾ; ਚਾਤ੍ਰਿਕ ਜਿਵੈ ਤਿਸੰਤੀਆ ॥
prabh siau man leenaa. jiau jal meenaa; chaatrik jivai tisanteea | Ang 703
Sant Singh KhalsaMy mind is attached to the Lord, like the fish to the water, and the rainbird, thirsty for the raindrops.
Manmohan SinghMy soul is a attached to the Lord, as the fish is to water and as the sparrow hawk feels thirsty for the rain drop.
Manmohan Singh (Punjabi)ਮੇਰੀ ਆਤਮਾ ਇਸ ਤਰ੍ਹਾਂ ਸੁਆਮੀ ਨਾਲ ਜੁੜੀ ਹੋਈ ਹੈ, ਜਿਸ ਤਰ੍ਹਾਂ ਮੱਛੀ ਪਾਣੀ ਨਾਲ, ਅਤੇ ਜਿਸ ਤਰ੍ਹਾਂ ਪਪੀਹਾ ਮੀਂਹ ਦੀ ਕਣੀ ਲਈ ਪਿਆਸਾ ਹੈ।
Fareedkot Teekaਹਮਾਰਾ ਮਨ ਤਿਸ ਪ੍ਰਭੂ ਮੇਂ ਐਸਾ ਲੀਨ ਹੂਆ ਹੈ ਜੈਸੇ ਜਲ ਮੇਂ ਮਛੀ ਹੋਤੀ ਹੈ, ਪੁਨਾ ਮੈਂ ਚਾਤ੍ਰਿਕ ਵਤ ਸ੍ਵਾਂਤਿ ਬੂੰਦ ਰੂਪ ਦਰਸ਼ਨ ਕੀ ਪਿਆਸੀ ਹੂੰ॥
Prof. Sahib Singhਮੇਰਾ ਮਨ ਪ੍ਰਭੂ ਨਾਲ ਮਸਤ ਹੈ ਜਿਵੇਂ ਪਾਣੀ ਦੀ ਮੱਛੀ (ਪਾਣੀ ਵਿਚ ਮਸਤ ਰਹਿੰਦੀ ਹੈ), ਜਿਵੇਂ ਪਪੀਹੇ ਨੂੰ (ਵਰਖਾ ਦੀ ਬੂੰਦ ਦੀ) ਪਿਆਸ ਲੱਗੀ ਰਹਿੰਦੀ ਹੈ।ਪਦ ਅਰਥ ਸਿਉ = ਨਾਲ। ਲੀਨਾ = ਮਸਤ। ਜਲ ਮੀਨਾ = ਪਾਣੀ ਦੀ ਮੱਛੀ। ਚਾਤ੍ਰਿਕ = ਪਪੀਹਾ। ਤਿਸੰਤੀਆ = ਤਿਹਾਇਆ।
SikhNet (Spanish)Mi mente está apegada al Señor, así como el pez al agua y el pajarito Cuclillo a las gotas de lluvia.
ਜਨ ਨਾਨਕ. ਗੁਰੁ ਪੂਰਾ ਪਾਇਆ; ਸਗਲੀ ਤਿਖਾ ਬੁਝੰਤੀਆ ॥੧॥
jan naanak. gur pooraa paaeaa; sagalee tikhaa bujhanteea |1| Ang 703
Sant Singh KhalsaServant Nanak has found the Perfect Guru; his thirst is totally quenched. ||1||
Manmohan SinghSerf Nanak has attained to the Perfect Guru and his entire thirst is quenched.
Manmohan Singh (Punjabi)ਦਾਸ ਨਾਨਕ ਨੇ ਪੂਰਨ ਗੁਰੂ ਜੀ ਪ੍ਰਾਪਤ ਕਰ ਲਏ ਹਨ ਅਤੇ ਉਸ ਦੀ ਸਾਰੀ ਤੇਹ ਨਵਿਰਤ ਹੋ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਜਨ) ਦਾਸ ਨੇ ਜਬ ਇਸ ਰੀਤ ਸੇ ਪ੍ਰਾਰਥਨਾ ਕਰੀ ਤਬ ਆਪ ਕੀ ਕਿਰਪਾ ਸੇ ਪੂਰਨ ਪ੍ਰਭੂ ਪਾਇਆ, ਤਬ ਸੰਪੂਰਨ ਪਦਾਰਥੋਂ ਕੀ ਤ੍ਰਿਖਾ ਬੁਝ ਗਈ ਅਰਥਾਤ ਦੂਰ ਹੋਈ ਹੈ॥੧॥
Prof. Sahib Singhਹੇ ਦਾਸ ਨਾਨਕ! (ਆਖ-ਜਿਸ ਵਡ-ਭਾਗੀ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ (ਉਸ ਦੀ ਦਰਸਨ ਦੀ) ਸਾਰੀ ਤ੍ਰੇਹ ਬੁੱਝ ਜਾਂਦੀ ਹੈ ॥੧॥ਪਦ ਅਰਥ ਤਿਖਾ = ਤ੍ਰੇਹ, ਪਿਆਸ ॥੧॥
SikhNet (Spanish)Nanak ha encontrado al Guru Perfecto y así ha saciado su sed. (1)
ਯਾਰ ਵੇ. ਪ੍ਰਿਅ ਹਭੇ ਸਖੀਆ; ਮੂ. ਕਹੀ ਨ ਜੇਹੀਆ ॥
yaar ve. pria habhe sakheea; moo. kahee na jeheea | Ang 703
Sant Singh KhalsaO intimate friend, my Beloved has all these loving companions; I cannot compare to any of them.
Manmohan SinghOf all the mates of my Beloved, O my friend, I am equal to none.
Manmohan Singh (Punjabi)ਆਪਣੇ ਪ੍ਰੀਤਮ ਦੀਆਂ ਸਾਰੀਆਂ ਸਹੇਲੀਆਂ ਵਿੱਚੋਂ ਹੇ ਮੇਰੇ ਮਿੱਤਰ! ਮੈਂ ਕਿਸੇਦੇ ਭੀ ਤੁਲ ਨਹੀਂ।
Fareedkot Teekaਹੇ ਹਮਾਰੇ ਮਿਤ੍ਰ ਸੰਤ ਜਨੋਂ! ਤੁਸੀ (ਹਭੇ) ਸੰਪੂਰਨ ਹਰੀ ਕੀਆਂ ਪਿਆਰੀਆਂ ਸਖੀਆਂ ਹੋ, ਮੈਂ ਕਿਸੀ ਜੈਸੀ ਭੀ ਨਹੀਂ ਹੂੰ॥
Prof. Sahib Singhਪਦ ਅਰਥ ਪ੍ਰਿਅ = ਪਿਆਰੇ ਦੀਆਂ। ਹਭੇ = ਸਾਰੀਆਂ। ਮੂ = ਮੈਂ। ਕਹੀ ਨ ਜੇਹੀਆ = ਕਿਸੇ ਵਰਗੀ ਭੀ ਨਹੀਂ।
SikhNet (Spanish)Oh amado amigo, mi Bienamado tiene tanta compañía y no me podría comparar con ninguno de sus allegados,
ਯਾਰ ਵੇ. ਹਿਕ ਡੂੰ ਹਿਕਿ ਚਾੜੈ; ਹਉ ਕਿਸੁ ਚਿਤੇਹੀਆ ॥
yaar ve. hik ddoon hik chaarrai; hau kis chiteheea | Ang 703
Sant Singh KhalsaO intimate friend, each of them is more beautiful than the others; who could consider me?
Manmohan SinghO my Intimate, when every one excels another there, then who can ever think of me?
Manmohan Singh (Punjabi)ਹੇ ਮੇਰੇ ਜਾਨੀਆ! ਜਦ ਓਕੇ ਇੱਕ ਤੋਂ ਇਕ ਚੜ੍ਹਦੀ ਚੜ੍ਹੇਦੀ ਹੈ, ਤਦ ਮੈਨੂੰ ਕਦੋ ਕੋਈ ਯਾਂਦ ਕਰ ਸਕਦਾ ਹੈ?
Fareedkot Teekaਹੇ ਸਜਨ ਸੰਤੋ! ਤੁਸੀ ਇਕ ਤੇ ਇਕ ਚੜੰਦੀਆਂ ਹੈਂ, ਭਾਵ ਉਤਮ ਹੌ, ਮੈਂ ਕਿਸ ਕੀ ਤਰਫ (ਚਿਤੇਹੀਆ) ਦੇਖੋਂ ਵਾ ਚਿਤਾਰੋਂ ਵਾ ਮੈਂ ਕਿਸ ਕੇ ਯਾਦ ਹਾਂ॥
Prof. Sahib Singhਇਹ ਇਕ ਤੋਂ ਇਕ ਸੋਹਣੀਆਂ (ਸੋਹਣੇ ਆਤਮਕ ਜੀਵਨ ਵਾਲੀਆਂ) ਹਨ, ਮੈਂ ਕਿਸ ਗਿਣਤੀ ਵਿਚ ਹਾਂ?ਪਦ ਅਰਥ ਡੂੰ = ਤੋਂ। ਹਿਕਿ = ਇਕਿ {ਲਫ਼ਜ਼ 'ਇਕ' ਤੋਂ ਬਹੁ-ਵਚਨ}। ਚਾੜੈ = ਚੜ੍ਹਦੀਆਂ; ਵਧੀਆ, ਸੋਹਣੀਆਂ। ਹਉ = ਮੈਂ। ਕਿਸੁ ਚਿਤੇਹੀਆ = ਕਿਸ ਨੂੰ ਚੇਤੇ ਹਾਂ?
SikhNet (Spanish)cada uno es más bello que los demás.
ਹਿਕ ਦੂੰ ਹਿਕਿ ਚਾੜੇ. ਅਨਿਕ ਪਿਆਰੇ; ਨਿਤ ਕਰਦੇ ਭੋਗ ਬਿਲਾਸਾ ॥
hik doon hik chaarre. anik piaare; nit karade bhog bilaasaa | Ang 703
Sant Singh KhalsaEach of them is more beautiful than the others; countless are His lovers, constantly enjoying bliss with Him.
Manmohan SinghNumberless are my Beloved's sweet hearts, one better than the others, who ever bill and coo with Him.
Manmohan Singh (Punjabi)ਅਣਗਿਣਤ ਹਨ, ਇੱਕ ਤੋਂ ਇੱਕ ਚੰਗੇਰੀਆਂ, ਮੇਰੇ ਪ੍ਰੀਤਮ ਵਾਹਿਗੁਰੂ ਦੀਆਂ ਪਿਆਰੀਆਂ, ਜੋ ਸਦਾ ਹੀ ਉਸ ਦੇ ਨਾਲ ਰੰਗਰਲੀਆਂ ਮਾਣਦੀਆਂ ਹਨ।
Fareedkot Teekaਇਕਦੂੰ ਇਕ ਚੜੰਦੀਆਂ ਅਰਥਾਤ ਉਤਮ ਹੋ ਕਰ ਤਿਸ ਪਿਆਰੇ ਪਤੀ ਸਾਥ ਅਨੇਕ ਪ੍ਰਕਾਰ ਕੇ ਭੋਗ ਬਿਲਾਸ ਤੁਸੀ ਨਿਤ ਹੀ ਕਰਦੀਆਂ ਹੋ ਅਰਥਾਤ ਅਨੰਦ ਰੂਪ ਕ੍ਰੀੜਾ ਕਰਤੀਆਂ ਹੋ॥
Prof. Sahib Singhਪ੍ਰਭੂ ਨਾਲ ਅਨੇਕਾਂ ਹੀ ਪਿਆਰ ਕਰਨ ਵਾਲੇ ਹਨ, ਇਕ ਦੂਜੇ ਤੋਂ ਸੋਹਣੇ ਜੀਵਨ ਵਾਲੇ ਹਨ, ਸਦਾ ਪ੍ਰਭੂ ਨਾਲ ਆਤਮਕ ਮਿਲਾਪ ਦਾ ਆਨੰਦ ਮਾਣਦੇ ਹਨ।ਪਦ ਅਰਥ ਡੂੰ = ਤੋਂ। ਭੋਗ ਬਿਲਾਸਾ = ਮਿਲਾਪ ਦਾ ਆਨੰਦ।
SikhNet (Spanish)¿Cómo puede Él entonces conservarme en Su Recuerdo? Millones son Su amantes, cada uno mejor que el otro, y todos gozan de Él.
ਤਿਨਾ ਦੇਖਿ ਮਨਿ ਚਾਉ ਉਠੰਦਾ; ਹਉ. ਕਦਿ ਪਾਈ ਗੁਣਤਾਸਾ ॥
tinaa dekh man chaau utthandaa; hau. kad paaee gunataasaa | Ang 703
Sant Singh KhalsaBeholding them, desire wells up in my mind; when will I obtain the Lord, the treasure of virtue?
Manmohan SinghBeholding them, ambition wells up in my mind as to when shall I obtain that treasure?
Manmohan Singh (Punjabi)ਉਨ੍ਹਾਂ ਨੂੰ ਵੇਖ ਕੇ, ਮੇਰੇ ਚਿੱਤ ਵਿੱਚ ਵੀ ਉਮੰਗ ਪੈਦਾ ਹੁੰਦੀ ਹੈ ਮੈਂ ਕਦੋ ਉਸ ਲੇਕੀਆਂ ਦੇ ਖਜਾਨੇ ਨੂੰ ਪ੍ਰਾਪਤ ਕਰਾਂਗਾ?
Fareedkot Teekaਤੁਮਾਰੇ ਨਿਤ ਸੁਖ ਪਾਵਤੀ ਕੌ ਦੇਖ ਕਰ ਕੇ ਮੇਰੇ ਮਨ ਮੇਂ ਉਤਸ਼ਾਹ ਉਠਤਾ ਹੈ, ਮੈਂ ਤਿਸ ਗੁਣਤਾਸ ਹਰੀ ਕੋ ਕਬ ਪ੍ਰਾਪਤ ਹੋਵੋਂ।
Prof. Sahib Singhਇਹਨਾਂ ਨੂੰ ਵੇਖ ਕੇ ਮੇਰੇ ਮਨ ਵਿਚ (ਭੀ) ਚਾਉ ਪੈਦਾ ਹੁੰਦਾ ਹੈ ਕਿ ਮੈਂ ਭੀ ਕਦੇ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਮਿਲ ਸਕਾਂ।ਪਦ ਅਰਥ ਦੇਖਿ = ਵੇਖ ਕੇ। ਮਨਿ = ਮਨ ਵਿਚ। ਕਦਿ = ਕਦੋਂ? ਪਾਈ = ਪਾਈਂ, ਮੈਂ ਮਿਲ ਸਕਾਂ। ਦੇਖਿ = ਵੇਖ ਕੇ ਗੁਣਾਂ ਦਾ ਖ਼ਜ਼ਾਨਾ ਹਰੀ।
SikhNet (Spanish)Viéndolos, el deseo aumenta en mi mente, oh, ¿cuándo podré lograr ese Tesoro de Virtudes?
ਜਿਨੀ ਮੈਡਾ ਲਾਲੁ ਰੀਝਾਇਆ; ਹਉ ਤਿਸੁ ਆਗੈ ਮਨੁ ਡੇਂਹੀਆ ॥
jinee maiddaa laal reejhaaeaa; hau tis aagai man ddenheea | Ang 703
Sant Singh KhalsaI dedicate my mind to those who please and attract my Beloved.
Manmohan SinghThey, who have propitiated my love, my soul, I dedicate unto them.
Manmohan Singh (Punjabi)ਜਿਨ੍ਹਾਂ ਨੇ ਮੇਰੇ ਪਿਆਰੇ ਨੂੰ ਪ੍ਰਸੰਨ ਕੀਤਾ ਹੈ, ਆਪਣੀ ਜਿੰਦੜੀ ਮੈਂ ਉਨ੍ਹਾਂ ਅੱਗੇ ਪੇਟਾ ਧਰਦੀ ਹਾਂ।
Fareedkot Teekaਜਿਨ ਤੁਮ ਸੰਤੋਂ ਨੇ ਮੇਰਾ ਪਿਆਰਾ (ਰੀਝਾਇਆ) ਪ੍ਰਸੰਨ ਕੀਆ ਹੈ, ਮੈਂ ਤਿਸ ਤੁਮਾਰੇ ਆਗੇ ਆਪਣਾ ਮਨ (ਡੇਹੀਆ) ਦੇਤੀ ਹੂੰ॥
Prof. Sahib Singh(ਹੇ ਗੁਰੂ!) ਜਿਸ ਨੇ (ਹੀ) ਮੇਰੇ ਪਿਆਰੇ ਹਰੀ ਨੂੰ ਪ੍ਰਸੰਨ ਕਰ ਲਿਆ ਹੈ, ਮੈਂ ਉਸ ਅੱਗੇ ਆਪਣਾ ਮਨ ਭੇਟਾ ਕਰਨ ਨੂੰ ਤਿਆਰ ਹਾਂ।ਪਦ ਅਰਥ ਮੈਡਾ = ਮੇਰਾ। ਰੀਝਾਇਆ = ਪ੍ਰਸੰਨ ਕਰ ਲਿਆ। ਜਿਨੀ = ਜਿਨਿ, ਜਿਸ ਨੇ। ਡੇਂਹੀਆ = ਦੇ ਦਿਆਂ।
SikhNet (Spanish)Entrego mi mente a aquéllos que han atraído hasta su ser a mi Dios.
ਨਾਨਕੁ ਕਹੈ. ਸੁਣਿ ਬਿਨਉ ਸੁਹਾਗਣਿ; ਮੂ ਦਸਿ ਡਿਖਾ. ਪਿਰੁ ਕੇਹੀਆ ॥੨॥
naanak kahai. sun binau suhaagan; moo das ddikhaa. pir keheea |2| Ang 703
Sant Singh KhalsaSays Nanak, hear my prayer, O happy soul-brides; tell me, what does my Husband Lord look like? ||2||
Manmohan SinghSays Nanak, hear my supplication, O happy bride, and tell me how my Beloved looks like?
Manmohan Singh (Punjabi)ਨਾਨਕ ਆਖਦਾ ਹੈ, ਮੇਰੀ ਬੇਨਤੀ ਸੁਣ, ਹੇ ਸੁਖੀ ਵੱਸਣ ਵਾਲੀ ਸੁਹਾਗਣੇ ਅਤੇ ਮੈਨੂੰ ਪਤਾ ਦੇ ਕਿ ਮੇਰਾ ਪ੍ਰੀਤਮ ਕੇਹੋ ਜਿਹਾ ਦਿਸਦਾ ਹੈ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸੁਹਾਗਣੀ ਸੰਤ ਜਨੋਂ! ਮੇਰੀ ਬੇਨਤੀ ਸ੍ਰਵਨ ਕਰੋ ਅਰ ਮੈਨੂੰ ਦਸੋ ਦੇਖਾਂ ਮੇਰਾ ਪਤੀ ਕੈਸਾ ਕੁ ਹੈ॥
Prof. Sahib Singhਨਾਨਕ ਆਖਦਾ ਹੈ-ਹੇ ਸੋਹਾਗ ਵਾਲੀਏ! ਮੇਰੀ ਬੇਨਤੀ ਸੁਣ। ਮੈਨੂੰ ਦੱਸ, ਮੈਂ ਵੇਖਾਂ, ਪ੍ਰਭੂ-ਪਤੀ ਕਿਹੋ ਜਿਹਾ ਹੈ ॥੨॥ਪਦ ਅਰਥ ਨਾਨਕੁ ਕਹੈ = ਨਾਨਕ ਆਖਦਾ ਹੈ। ਬਿਨਉ = {विनय} ਬੇਨਤੀ। ਸੁਹਾਗਣਿ = ਹੇ ਸੋਹਾਗ ਵਾਲੀਏ! ਮੂ = ਮੈਨੂੰ। ਡਿਖਾ = ਵੇਖਾਂ ॥੨॥
SikhNet (Spanish)Dice Nanak, oh esposas de Dios, escuchen mi oración y llévenme hasta el Señor para que sepa como es. (2)
ਯਾਰ ਵੇ. ਪਿਰੁ ਆਪਣ ਭਾਣਾ; ਕਿਛੁ ਨੀਸੀ ਛੰਦਾ ॥
yaar ve. pir aapan bhaanaa; kichh neesee chhandaa | Ang 703
Sant Singh KhalsaO intimate friend, my Husband Lord does whatever He pleases; He is not dependent on anyone.
Manmohan SinghO friend my Spouse doeth what He pleaseth and oweth obedience to none.
Manmohan Singh (Punjabi)ਹੇ ਮਿੱਤ੍ਰ! ਮੇਰਾ ਕੰਤ ਉਹ ਕੁਛ ਕਰਦਾ ਹੈ, ਜਿਹੜਾ ਉਸਨੂੰ ਚੰਗਾ ਲਗਦਾ ਹੈ। ਉਹ ਕਿਸੇ ਦੀ ਮੁਛੰਦਗੀ ਨਹੀਂ ਧਰਾਉਂਦਾ।
Fareedkot Teekaਹੇ ਸੰਤ ਸ੍ਵਜਨ! ਵਹੁ ਪਤੀ ਆਪਣਾ ਭਾਣਾ ਕਰਤਾ ਹੈ, (ਕਿਛੁ ਨੀਸੀ ਛੰਦਾ) ਕਿਸੀ ਕਾ ਕੁਛ ਮੁਲਾਹਿਜਾ ਵਾ ਦੀਨਤਾ ਨਹੀਂ ਕਰਤਾ ਹੈ, ਭਾਵ ਸੇ ਸੁਤੰਤ੍ਰ ਹੈ॥
Prof. Sahib Singhਹੇ ਸਤਸੰਗੀ ਸੱਜਣ! (ਜਿਸ ਜੀਵ-ਇਸਤ੍ਰੀ ਨੂੰ) ਆਪਣਾ ਪ੍ਰਭੂ-ਪਤੀ ਪਿਆਰਾ ਲੱਗਣ ਲੱਗ ਪੈਂਦਾ ਹੈ (ਉਸ ਨੂੰ ਕਿਸੇ ਦੀ) ਕੋਈ ਮੁਥਾਜੀ ਨਹੀਂ ਰਹਿ ਜਾਂਦੀ।ਪਦ ਅਰਥ ਯਾਰ ਵੇ = ਹੇ ਸਤਸੰਗੀ ਮਿੱਤਰ! ਭਾਣਾ = ਚੰਗਾ ਲੱਗ ਪਿਆ। ਨੀਸੀ = ਨਹੀਂ। ਛੰਦਾ = ਮੁਥਾਜੀ।
SikhNet (Spanish)Oh amor, mi Dios hace lo que es Su Voluntad sin apoyarse en nadie.
ਯਾਰ ਵੇ. ਤੈ ਰਾਵਿਆ ਲਾਲਨੁ; ਮੂ. ਦਸਿ ਦਸੰਦਾ ॥
yaar ve. tai raaviaa laalan; moo. das dasandaa | Ang 704
Sant Singh KhalsaO intimate friend, you have enjoyed your Beloved; please, tell me about Him.
Manmohan SinghO my intimate thou hast enjoyed they Darling, now, give me, thou, His tidings.
Manmohan Singh (Punjabi)ਹੇ ਮੇਰੇ ਬੇਲੀਆਂ, ਤੈਂ ਮੇਰੇ ਪਿਆਰੇ ਨੂੰ ਮਾਣਿਆ ਹੈ। ਤੂੰ ਮੈਨੂੰ ਉਸ ਦੀ ਕਣਸੋ ਦੰਸ।
Fareedkot Teekaਹੇ ਮਿਤਰ ਸੰਤੋ! ਤੁਮ ਨੇ ਤਿਸ ਪਿਆਰੇ ਪਤੀ ਕੋ ਭੋਗਿਆ ਹੈ, ਤਾਂ ਤੇ ਮੈਂ (ਦਸੰਦਾ) ਪੁਛਤਾ ਹੂੰ ਦਸ ਦਿਉ ਵਹੁ ਕੈਸੇ ਭੋਗੀਤਾ ਹੈ?☬ਉੱਤਰ:
Prof. Sahib Singhਹੇ ਸਤਸੰਗੀ ਸੱਜਣ! ਤੂੰ ਸੋਹਣੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ, ਮੈਂ ਪੁੱਛਦਾ ਹਾਂ, ਮੈਨੂੰ ਭੀ ਉਸ ਦੀ ਦੱਸ ਪਾ।ਪਦ ਅਰਥ ਤੈ = ਤੈਂ, ਤੂੰ। ਰਾਵਿਆ = ਮਿਲਾਪ ਹਾਸਲ ਕੀਤਾ। ਮੂ = ਮੈਨੂੰ। ਦਸੰਦਾ = ਪੁੱਛਦਾ ਹਾਂ।
SikhNet (Spanish)Oh amor, tú quien has gozado de tu Esposo, llévame hasta Él.
ਲਾਲਨੁ ਤੈ ਪਾਇਆ. ਆਪੁ ਗਵਾਇਆ; ਜੈ ਧਨ ਭਾਗ ਮਥਾਣੇ ॥
laalan tai paaeaa. aap gavaaeaa; jai dhan bhaag mathaane | Ang 704
Sant Singh KhalsaThey alone find their Beloved, who eradicate self-conceit; such is the good destiny written on their foreheads.
Manmohan SinghThey, on whose forehead such good fortune is writ, attain to the Beloved Lord, through self effacement.
Manmohan Singh (Punjabi)ਜਿਨ੍ਹਾਂ ਦੇ ਮੱਥੇ ਤੇ ਚੰਗੇ ਨਸੀਬ ਲਿਖੇ ਹਨ, ਉਹ ਸਵੈ-ਹੰਗਤਾ ਨੂੰ ਮੇਟ ਕੇ ਪ੍ਰੀਤਮ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਂਦੇ ਹਨ।
Fareedkot Teekaਪਿਆਰਾ ਪਤੀ (ਤੈ) ਤਿਸ ਨੇ ਪਾਇਆ ਹੈ ਜਿਸ ਨੇ ਆਪਨਾ ਆਪ ਹੰਕਾਰ ਗਵਾਇਆ ਹੈ। ਸੋ ਹੰਕਾਰ ਤਿਸ ਨੇ ਗਵਾਇਆ ਹੈ ਜਿਸ (ਧਨੁ) ਇਸਤ੍ਰੀ ਅਰਥਾਤ ਜਗਿਆਸੂ ਕੇ ਮਸਤਕ ਮੇਂ ਉਤਮ ਕਰਮ ਹੋਤੇ ਹੈਂ॥☬ਜੇ ਕਹੇ ਤੂੰ ਅਪਨੀ ਕਹੁ?☬ਉੱਤ੍ਰ:
Prof. Sahib Singhਤੂੰ ਸੋਹਣੇ ਲਾਲ ਨੂੰ ਲੱਭ ਲਿਆ ਹੈ, ਤੇ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲਿਆ ਹੈ। ਜਿਸ ਜੀਵ-ਇਸਤ੍ਰੀ ਦੇ ਮੱਥੇ ਦੇ ਭਾਗ ਜਾਗਦੇ ਹਨ (ਉਸ ਨੂੰ ਮਿਲਾਪ ਹੁੰਦਾ ਹੈ)।ਪਦ ਅਰਥ ਆਪੁ = ਆਪਾ-ਭਾਵ। ਜੈ ਧਨ ਮਥਾਣੇ = ਜਿਸ (ਜੀਵ-) ਇਸਤ੍ਰੀ ਦੇ ਮੱਥੇ ਉਤੇ।
SikhNet (Spanish)Lo has encontrado abandonando tu ser en Él, pues ese era tu destino
ਬਾਂਹ ਪਕੜਿ. ਠਾਕੁਰਿ ਹਉ ਘਿਧੀ; ਗੁਣ ਅਵਗਣ. ਨ ਪਛਾਣੇ ॥
baanh pakarr. tthaakur hau ghidhee; gun avagan. na pachhaane | Ang 704
Sant Singh KhalsaTaking me by the arm, the Lord and Master has made me His own; He has not considered my merits or demerits.
Manmohan SinghHolding me by the arm, the Lord has owned me, and has considered not my merits and demerits.
Manmohan Singh (Punjabi)ਬਾਂਹ ਤੋਂ ਫੜ ਕੇ ਸੁਆਮੀ ਨੇ ਮੈਨੂੰ ਅਪਣਾਅ ਲਿਆ ਹੈ ਅਤੇ ਮੇਰੀਆਂ ਨੇਕੀਆਂ ਤੇ ਬਦੀਆਂ ਵਲ ਧਿਆਨ ਨਹੀਂ ਦਿੱਤਾ।
Fareedkot Teekaਹੇ ਸਖੀ! ਮੈਂ ਭੁਜਾ ਤੇ ਪਕੜ ਕਰ ਠਾਕਰ ਨੇ ਅਪਨੀ ਤਰਫ (ਘਿਧੀ) ਲੈ ਲਈ, ਮੇਰੇ ਗੁਣ ਅਵਗੁਣ ਤਿਸ ਨੇ ਪਛਾਣੇ ਨਹੀਂ ਹੈਂ॥
Prof. Sahib Singh(ਹੇ ਸਖੀ!) ਮਾਲਕ-ਪ੍ਰਭੂ ਨੇ (ਮੇਰੀ ਭੀ) ਬਾਂਹ ਫੜ ਕੇ ਮੈਨੂੰ ਆਪਣੀ ਬਣਾ ਲਿਆ ਹੈ, ਮੇਰਾ ਕੋਈ ਗੁਣ ਔਗੁਣ ਉਸ ਨੇ ਨਹੀਂ ਪਰਖਿਆ।ਪਦ ਅਰਥ ਪਕੜਿ = ਫੜ ਕੇ। ਠਾਕੁਰਿ = ਠਾਕੁਰ ਨੇ। ਘਿਧੀ = ਲੈ ਲਈ, ਆਪਣੀ ਬਣਾ ਲਈ।
SikhNet (Spanish)El Señor también me ha tomado de la mano sin tomar en cuenta mi mérito o demérito.
ਗੁਣ ਹਾਰੁ ਤੈ ਪਾਇਆ. ਰੰਗੁ ਲਾਲੁ ਬਣਾਇਆ; ਤਿਸੁ ਹਭੋ ਕਿਛੁ ਸੁਹੰਦਾ ॥
gun haar tai paaeaa. rang laal banaaeaa; tis habho kichh suhandaa | Ang 704
Sant Singh KhalsaShe, whom You have adorned with the necklace of virtue, and dyed in the deep crimson color of His Love - everything looks beautiful on her.
Manmohan SinghShe, whom, Thou, O Lord, deckest with the necklace of virtues and dyest in Thine red hue, every think befits her.
Manmohan Singh (Punjabi)ਜਿਸ ਨੂੰ ਤੂੰ ਹੇ ਪ੍ਰਭੂ! ਨੇਕੀਆਂ ਦੀ ਮਾਲਾ ਨਾਲ ਸਸ਼ੋਭਤ ਕਰਦਾ ਹੈਂ ਅਤੇ ਆਪਣੀ ਸੂਹੀ ਰੰਗਤ ਨਾਲ ਰੰਗਦਾ ਹੈਂ ਉਸ ਨੂੰ ਹਰ ਸ਼ੈ ਹੀ ਫੱਬਦੀ ਹੈ।
Fareedkot Teekaਸ਼ੁਭ ਗੁਣੋਂ ਕਾ ਹਾਰ (ਤੈ) ਤਿਸੀ ਨੇ ਪਾਇਆ ਹੈ ਜਿਸ ਨੇ (ਲਾਲੁ) ਪਿਆਰੇ ਕੇ ਸਾਥ ਅਪਨਾ ਪ੍ਰੇਮ ਬਣਾਇਆ ਹੈ, ਤਿਸ ਪ੍ਰੇਮ ਵਾਲੀ ਸਖੀ ਕੋ ਸਭ ਕਿਛ ਸੋਭਤਾ ਹੈ ॥
Prof. Sahib Singhਹੇ ਪ੍ਰਭੂ! ਤੈਂ ਜਿਸ ਜੀਵ ਇਸਤ੍ਰੀ ਨੂੰ ਗੁਣਾਂ ਦਾ ਹਾਰ ਨੂੰ ਪਹਿਨਾਇਆ ਹੈ, ਨਾਮ ਦੇ ਰੰਗ ਵਿੱਚ ਰੰਗਿਆ, ਉਸ ਦਾ ਸਾਰਾ ਜੀਵਨ ਹੀ ਸ਼ੋਭਨੀਕ ਹੋ ਜਾਂਦਾ ਹੈ।ਪਦ ਅਰਥ ਗੁਣ ਹਾਰੁ = ਗੁਣਾਂ ਦਾ ਹਾਰ। ਹਭੋ ਕਿਛੁ = ਸਭ ਕੁਝ, ਸਾਰਾ ਜੀਵਨ। ਤਿਸੁ = ਤਿਸੁ (ਮਿਲਿ)।
SikhNet (Spanish)Para aquél a quien decoras con el collar de la Virtud, oh Dios, y lo tiñes con Tu propio color rojo, para él todo es bello.
ਜਨ ਨਾਨਕ. ਧੰਨਿ ਸੁਹਾਗਣਿ ਸਾਈ; ਜਿਸੁ ਸੰਗਿ ਭਤਾਰੁ ਵਸੰਦਾ ॥੩॥
jan naanak. dhan suhaagan saaee; jis sang bhataar vasandaa |3| Ang 704
Sant Singh KhalsaO servant Nanak, blessed is that happy soul-bride, who dwells with her Husband Lord. ||3||
Manmohan SinghBlessed is that happy wife, O slave Nanak, with whom abides her Spouse.
Manmohan Singh (Punjabi)ਮੁਬਾਰਕ ਹੈ ਉਹ ਸੁਭਾਗੀ ਪਤਨੀ, ਜਿਸ ਦੇ ਨਾਲ ਉਸ ਦਾ ਪਤੀ ਵੱਸਦਾ ਹੈ, ਹੇ ਗੋਲੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ (ਜਨ) ਦਾਸ ਰੂਪ ਇਸਤ੍ਰੀ ਸੁਹਾਗਣੀ ਹੈ ਜਿਸ ਕੇ ਸਾਥ ਪਰਮੇਸ਼੍ਵਰ ਪਤੀ ਬਸਤਾ ਹੈ, ਭਾਵ ਸੇ ਜਿਸ ਕੌ ਹਰੀ ਕਾ ਸਾਖਿਆਤਕਾਰ ਹੂਆ ਹੈ॥੩॥☬ਅਬ ਪਤੀ ਕੇ ਮਿਲਾਪ ਕਾ ਉਤਸਾਹ ਕਹਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-) ਉਹੀ ਜੀਵ-ਇਸਤ੍ਰੀ ਭਾਗਾਂ ਵਾਲੀ ਹੈ, ਜਿਸ ਦੇ ਨਾਲ (ਜਿਸ ਦੇ ਹਿਰਦੇ ਵਿਚ) ਖਸਮ-ਪ੍ਰਭੂ ਵੱਸਦਾ ਹੈ ॥੩॥ਪਦ ਅਰਥ ਸਾਈ = ਉਹੀ। ਸੰਗਿ = ਨਾਲ ॥੩॥
SikhNet (Spanish)Dice Nanak, bendita es la esposa en quien el Señor, el Dios, habita. (3)
ਯਾਰ ਵੇ. ਨਿਤ ਸੁਖ ਸੁਖੇਦੀ; ਸਾ ਮੈ ਪਾਈ ॥
yaar ve. nit sukh sukhedee; saa mai paaee | Ang 704
Sant Singh KhalsaO intimate friend, I have found that peace which I sought.
Manmohan SinghO friend, the Invaluable wealth for which I ever vowed dedication, that I have obtained.
Manmohan Singh (Punjabi)ਹੇ ਮਿੱਤ੍ਰ, ਜਿਸ ਅਣਮੁੱਲੇ ਪਦਾਰਥ ਲਈ ਮੈਂ ਸਦਾ ਮਨੌਤ ਮੰਨਦੀ ਸਾਂ, ਉਹ ਮੈਂ ਪ੍ਰਾਪਤ ਕਰ ਲਿਆ ਹੈ।
Fareedkot Teekaਹੇ ਸੰਤ ਸ੍ਵਜਨੋਂ! ਜਿਸ ਵਾਸਤੇ ਮੈਂ ਨਿਤ ਸੁਖਾਂ ਸੁਖਦੀ ਥੀ ਸੋ ਆਤਮ ਵਸਤੂ ਅਬ ਮੈਨੇ ਪਾਈ ਹੈ॥
Prof. Sahib Singhਹੇ ਸਤਸੰਗੀ ਸੱਜਣ! ਜੇਹੜੀ ਸੁੱਖਣਾ ਮੈਂ ਸਦਾ ਸੁੱਖਦੀ ਰਹਿੰਦੀ ਸਾਂ, ਉਹ (ਸੁੱਖਣਾ) ਮੈਂ ਪਾ ਲਈ ਹੈ (ਮੇਰੀ ਉਹ ਮੁਰਾਦ ਪੂਰੀ ਹੋ ਗਈ ਹੈ)।ਪਦ ਅਰਥ ਸੁਖ = ਸੁੱਖਣਾ। ਸੁਖੇਦੀ = ਮੈਂ ਸੁੱਖਦੀ ਸਾਂ। ਸਾ = ਉਹ (ਸੁੱਖਣਾ)।
SikhNet (Spanish)Oh amado amigo, he obtenido lo que siempre busqué;
ਵਰੁ ਲੋੜੀਦਾ ਆਇਆ; ਵਜੀ ਵਾਧਾਈ ॥
var lorreedaa aaeaa; vajee vaadhaaee | Ang 704
Sant Singh KhalsaMy sought-after Husband Lord has come home, and now, congratulations are pouring in.
Manmohan SinghMy desired Bridegroom has come and congratulations pour in for me.
Manmohan Singh (Punjabi)ਮੇਰਾ ਮਨ ਭਾਂਦਾ ਲਾੜਾ ਆ ਗਿਆ ਹੈ ਅਤੇ ਮੈਨੂੰ ਮੁਬਾਰਕਾਂ ਮਿਲ ਰਹੀਆਂ ਹਨ।
Fareedkot Teekaਜੋ (ਵਰ) ਪਤੀ ਲੋੜੀਦਾ ਥਾ, ਸੋ ਅਬ ਪਾਇਆ ਅਰਥਾਤ ਪ੍ਰਾਪਤਿ ਹੂਆ ਹੈ, ਤਿਸੀ ਤੇ ਵਧਾਈ ਵਜੀ ਹੈ, ਭਾਵ ਸੇ ਖੁਸ਼ੀ ਹੋਈ ਹੈ॥
Prof. Sahib Singhਜਿਸ ਪ੍ਰਭੂ-ਪਤੀ ਨੂੰ ਮੈਂ (ਚਿਰਾਂ ਤੋਂ) ਲੱਭਦੀ ਆ ਰਹੀ ਸਾਂ ਉਹ (ਮੇਰੇ ਹਿਰਦੇ ਵਿਚ) ਆ ਵੱਸਿਆ ਹੈ।ਪਦ ਅਰਥ ਲੋੜੀਦਾ = ਜਿਸ ਨੂੰ ਮੈਂ ਲੋੜਦੀ ਸਾਂ। ਵਧਾਈ = ਚੜ੍ਹਦੀ ਕਲਾ, ਉਤਸ਼ਾਹ।
SikhNet (Spanish)mi Dios Bello ahora es mi Esposo y estoy en Éxtasis.
ਮਹਾ ਮੰਗਲੁ ਰਹਸੁ ਥੀਆ; ਪਿਰੁ ਦਇਆਲੁ ਸਦ ਨਵ ਰੰਗੀਆ ॥
mahaa mangal rehas theea; pir deaal sad nav rangeea | Ang 704
Sant Singh KhalsaGreat joy and happiness welled up, when my Husband Lord, of ever-fresh beauty, showed mercy to me.
Manmohan SinghSupreme joy and happiness have welled up when my spouse of ever fresh beauty, has become compassionate unto me.
Manmohan Singh (Punjabi)ਪਰਮ ਅਨੰਦ ਅਤੇ ਖੁਸ਼ੀ ਉਤਪੰਨ ਹੋ ਗਏ ਹਨ, ਜਦ ਮੇਰਾ ਸਦੀਵੀ ਤਰੋਤਾਜ਼ਾ ਸੁੰਦਰਤਾ ਵਾਲਾ ਕੰਤ ਮੇਰੇ ਤੇ ਮਿਹਰਬਾਨ ਹੋ ਗਿਆ ਹੈ।
Fareedkot Teekaਮਹਾਂ ਮੰਗਲ ਔ (ਰਹਸੁ) ਅਨੰਦ ਹੂਆ ਹੈ, ਕਿਉਂਕਿ ਸਦਾ ਨਵੀਨ ਰੰਗੋਂ ਵਾਲਾ ਦਿਆਲੂ ਪਤੀ ਪ੍ਰਾਪਤਿ ਭਇਆ ਹੈ॥
Prof. Sahib Singhਹੁਣ ਮੇਰੇ ਅੰਦਰ ਆਤਮਕ ਉਤਸ਼ਾਹ ਦੇ ਵਾਜੇ ਵੱਜ ਰਹੇ ਹਨ। ਸਦਾ ਨਵੇਂ ਪ੍ਰੇਮ-ਰੰਗ ਵਾਲਾ ਤੇ ਦਇਆ ਦਾ ਸੋਮਾ ਪ੍ਰਭੂ-ਪਤੀ (ਮੇਰੇ ਅੰਦਰ ਆ ਵੱਸਿਆ ਹੈ, ਹੁਣ ਮੇਰੇ ਅੰਦਰ) ਬੜਾ ਆਨੰਦ ਤੇ ਉਤਸ਼ਾਹ ਬਣ ਰਿਹਾ ਹੈ।ਪਦ ਅਰਥ ਰਹਸੁ = ਆਨੰਦ। ਸਦ = ਸਦਾ। ਨਵ ਰੰਗੀਆ = ਨਵੇਂ ਰੰਗ ਵਾਲਾ।
SikhNet (Spanish)La total felicidad es mía, pues mi Señor de Fresca Belleza es Compasivo conmigo.
ਵਡ ਭਾਗਿ ਪਾਇਆ. ਗੁਰਿ ਮਿਲਾਇਆ; ਸਾਧ ਕੈ ਸਤਸੰਗੀਆ ॥
vadd bhaag paaeaa. gur milaaeaa; saadh kai satasangeea | Ang 704
Sant Singh KhalsaBy great good fortune, I have found Him; the Guru has united me with Him, through the Saadh Sangat, the True Congregation of the Holy.
Manmohan SinghBy The great good fortune, I have obtained my Groom. The Guru has united me with Him through the society of saints.
Manmohan Singh (Punjabi)ਭਾਰੇ ਚੰਗੇ ਨਸੀਬਾਂ ਦੁਆਰਾ, ਮੈਂ ਆਪਣੇ ਵਰ ਨੂੰ ਪਾ ਲਿਆ ਹੈ। ਸਾਧ ਸੰਗਤ ਦੇ ਰਾਹੀਂ ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ।
Fareedkot Teekaਵੱਡੇ ਭਾਗੋਂ ਕਰ ਕੇ ਜਬ ਗੁਰੋਂ ਕੌ ਪਾਇਆ ਤਬ ਤਿਨੋਂ ਨੇ ਸੰਤੋਂ ਕੇ ਸੰਗ ਦੁਆਰਾ ਮੇਰੇ ਕੋ ਤਿਸ ਕੇ ਸਾਥ (ਆ) ਵਿਸ਼ੇਸ ਕਰ ਕੇ ਮਿਲਾਇਆ ਹੈ ॥
Prof. Sahib Singhਹੇ ਸਤਸੰਗੀ ਸੱਜਣ! ਵੱਡੀ ਕਿਸਮਤ ਨਾਲ ਉਹ ਪ੍ਰਭੂ-ਪਤੀ ਮੈਨੂੰ ਲੱਭਾ ਹੈ, ਗੁਰੂ ਨੇ ਮੈਨੂੰ ਸਾਧ ਸੰਗਤਿ ਵਿਚ (ਉਸ ਨਾਲ) ਮਿਲਾ ਦਿੱਤਾ ਹੈ।ਪਦ ਅਰਥ ਭਾਗਿ = ਕਿਸਮਤ ਨਾਲ। ਗੁਰਿ = ਗੁਰੂ ਨੇ। ਕੈ ਸਤਸੰਗੀਆ = ਦੀ ਸੰਗਤਿ ਵਿਚ।
SikhNet (Spanish)Lo he logrado alcanzar por buena fortuna a través de la Gracia del Guru, asociándome con los Santos.
ਆਸਾ ਮਨਸਾ ਸਗਲ ਪੂਰੀ; ਪ੍ਰਿਅ ਅੰਕਿ ਅੰਕੁ ਮਿਲਾਈ ॥
aasaa manasaa sagal pooree; pria ank ank milaaee | Ang 704
Sant Singh KhalsaMy hopes and desires have all been fulfilled; my Beloved Husband Lord has hugged me close in His embrace.
Manmohan SinghMy hopes and desires are all fulfilled and my dear Groom has hugged me to His bosom.
Manmohan Singh (Punjabi)ਮੇਰੀਆਂ ਉਮੈਦਾ ਤੇ ਖਾਹਿਸ਼ਾ ਸਮੂਹ ਪੁਨ ਹੋ ਗਈਆਂ ਹਨ ਅਤੇ ਮੇਰੇ ਪਿਆਰੇ ਪਤੀ ਨੇ ਮੈਨੂੰ ਆਪਦੀ ਹਿੱਕ ਨਾਲ ਲਾ ਲਿਆ ਹੈ।
Fareedkot Teekaਆਸਾ ਮਨਸਾ ਮੇਰੀ ਸੰਪੂਰਨ ਤਿਸ ਨੇ ਪੂਰਨ ਕਰੀ ਹੈ, ਕਿਉਂਕਿ ਤਿਸ ਭਗਤੋਂ ਕੇ (ਅੰਕਿ) ਪਖੀ (ਪ੍ਰਿਅ) ਪਤੀ ਨੇ ਅਪਨੇ ਅੰਕਿ ਬੀਚ ਮੈਂ ਮਿਲਾਈ ਅਰਥਾਤ ਅਭੇਦ ਕਰੀ ਹੂੰ॥
Prof. Sahib Singh(ਗੁਰੂ ਨੇ) ਮੇਰਾ ਆਪਾ ਪਿਆਰੇ ਦੇ ਅੰਕ ਵਿਚ ਮਿਲਾ ਦਿੱਤਾ ਹੈ, ਮੇਰੀ ਹਰੇਕ ਆਸ ਮੁਰਾਦ ਪੂਰੀ ਹੋ ਗਈ ਹੈ।ਪਦ ਅਰਥ ਮਨਸਾ = ਮੁਰਾਦ। ਅੰਕਿ = ਅੰਕ ਵਿਚ। ਅੰਕੁ = ਅੰਗ, ਆਪਾ।
SikhNet (Spanish)Todos mis deseos ahora son cumplidos y el Señor me ha hecho Suyo.
ਬਿਨਵੰਤਿ ਨਾਨਕੁ ਸੁਖ ਸੁਖੇਦੀ; ਸਾ ਮੈ ਗੁਰ ਮਿਲਿ ਪਾਈ ॥੪॥੧॥
binavant naanak sukh sukhedee; saa mai gur mil paaee |4|1| Ang 704
Sant Singh KhalsaPrays Nanak, I have found that peace which I sought, meeting with the Guru. ||4||1||
Manmohan SinghSupplicates Nanak, the invaluable wealth, for which I vowed dedication, that I have obtained by8 meeting with the Guru.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ, ਜਿਸ ਅਣਮੁੱਲੇ ਪਦਾਰਥ ਲਈ ਮੈਂ ਮਨੋਤ ਮੰਨਦੀ ਸਾਂ, ਉਸ ਨੂੰ ਮੈਂ ਗੁਰਾਂ ਨੂੰ ਭੇਟਣ ਦੁਆਰਾ ਪ੍ਰਾਪਤ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਆਤਮ ਵਸਤੂ ਵਾਸਤੇ ਮੈਂ ਸੁਖ ਸੁਖਦੀ ਥੀ ਸੋ ਅਬ ਗੁਰੋਂ ਕੋ ਮਿਲ ਕਰ ਪਾਈ ਹੈ॥੪॥੧॥☬ਸ੍ਰੀ ਅਕਾਲ ਪੁਰਖ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ-ਜੇਹੜੀ ਸੁੱਖਣਾ ਮੈਂ (ਸਦਾ) ਸੁੱਖਦੀ ਰਹਿੰਦੀ ਸਾਂ, ਗੁਰੂ ਨੂੰ ਮਿਲ ਕੇ ਉਹ (ਸੁੱਖਣਾ) ਮੈਂ ਹਾਸਲ ਕਰ ਲਈ ਹੈ ॥੪॥੧॥ਪਦ ਅਰਥ ਮਿਲਿ = ਮਿਲ ਕੇ। ਗੁਰ ਮਿਲਿ = ਗੁਰੂ ਨੂੰ ਮਿਲ ਕੇ ॥੪॥੧॥
SikhNet (Spanish)Dice Nanak, eso por lo que rezaba, por la Gracia del Guru, lo he obtenido. (4‑1)