ੴ

ਸਿੱਖਬਾਣੀ · SikhBani

Ang 703

Sri Guru Granth Sahib · Raag Jaithsree · 5 shabads, 37 lines
Translations
Shabad Guru Tegh Bahadur Ji Raag Jaithsree continued from Ang 702

ਰਤਨੁ ਰਾਮੁ. ਘਟ ਹੀ ਕੇ ਭੀਤਰਿ; ਤਾ ਕੋ ਗਿਆਨੁ. ਨ ਪਾਇਓ ॥

ratan raam. ghatt hee ke bheetar; taa ko giaan. na paaeo |

Sant Singh KhalsaThe Jewel of the Lord is deep within my heart, but I do not have any knowledge of Him.
Manmohan SinghThe Lord's jewel is within my mind and Himself knowledge I have not.
Manmohan Singh (Punjabi)ਸੁਆਮੀ ਦਾ ਜਵੇਹਰ ਮੇਰੇ ਹਿਰਦੇ ਅੰਦਰ ਹੀ ਹੈ, ਪ੍ਰੰਤੂ, ਮੈਨੂੰ ਉਸ ਦੀ ਗਿਆਤ ਨਹੀਂ।
Fareedkot Teekaਰਤਨ ਰੂਪ ਰਾਮ ਜੋ ਤੇਰੇ (ਘਟ) ਸਰੀਰ ਕੇ ਅੰਤਰ ਹੀ ਹੈ, ਜਿਸ ਕਾ ਗੁਰੋਂ ਦ੍ਵਾਰੇ ਤੈਨੇ ਗਿਆਨ ਨਹੀਂ ਪਾਯਾ॥
Prof. Sahib Singhਹੇ ਭਾਈ! ਰਤਨ (ਵਰਗਾ ਕੀਮਤੀ) ਹਰਿ-ਨਾਮ ਹਿਰਦੇ ਦੇ ਅੰਦਰ ਹੀ ਵੱਸਦਾ ਹੈ (ਪਰ ਭੁੱਲਾ ਹੋਇਆ ਮਨੁੱਖ) ਉਸ ਨਾਲ ਸਾਂਝ ਨਹੀਂ ਬਣਾਂਦਾ।

ਪਦ ਅਰਥ ਭੀਤਰਿ = ਅੰਦਰ। ਤਾ ਕੋ = ਉਸ ਦਾ। ਗਿਆਨੁ = ਸਮਝ।

SikhNet (Spanish)La Joya del Señor está en lo profundo de mi corazón, pero aún no tengo Conciencia de Él.

ਜਨ ਨਾਨਕ. ਭਗਵੰਤ ਭਜਨ ਬਿਨੁ; ਬਿਰਥਾ ਜਨਮੁ ਗਵਾਇਓ ॥੨॥੧॥

jan naanak. bhagavant bhajan bin; birathaa janam gavaaeo |2|1|

Sant Singh KhalsaO servant Nanak, without vibrating, meditating on the Lord God, human life is uselessly wasted and lost. ||2||1||
Manmohan SinghO serf Nanak, without the fortune Lord's meditation, the human life is lost in vain.
Manmohan Singh (Punjabi)ਹੇ ਨਫਰ ਨਾਨਕ! ਭਾਗਾਂ ਵਾਲੇ ਸਾਹਿਬ ਦੇ ਸਿਮਰਨ ਬਾਝੋਂ, ਮਨੁੱਖੀ ਜੀਵਲ ਵਿਅਰਥ ਗੁਆਚ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਜਨ! ਭਗਵੰਤ ਕੇ ਭਜਨ ਤੇ ਬਿਨਾਂ ਇਸ ਪ੍ਰਕਾਰ ਤੈਨੇ ਅਪਨਾ ਜਨਮ ਵਿਅਰਥ ਹੀ ਗਵਾਇਆ ਹੈ॥੧॥☬ਬੇਨਤੀ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-) ਪਰਮਾਤਮਾ ਦੇ ਭਜਨ ਤੋਂ ਬਿਨਾ ਮਨੁੱਖ ਆਪਣਾ ਜੀਵਨ ਵਿਅਰਥ ਗਵਾ ਦੇਂਦਾ ਹੈ ॥੨॥੧॥

ਪਦ ਅਰਥ ਬਿਰਥਾ = ਵਿਅਰਥ ॥੨॥੧॥

SikhNet (Spanish)Dice Nanak, sin vibrar y meditar en el Señor Dios uno pierde su vida en vano. (2‑1)

Open this shabad (8 lines, Angs 702-703) →

Shabad Guru Tegh Bahadur Ji Raag Jaithsree

ਜੈਤਸਰੀ ਮਹਲਾ ੯ ॥

jaitasaree mahalaa 9 |

Sant Singh KhalsaJaitsree, Ninth Mehl:
Manmohan SinghJaitsri 9th Guru.
Manmohan Singh (Punjabi)ਜੈਤਸਰੀ ਨੌਵੀ ਪਾਤਿਸ਼ਾਹੀ।
SikhNet (Spanish)Yaitsri, Mejl Guru Teg Bajadur, Noveno Canal Divino.

ਹਰਿ ਜੂ; ਰਾਖਿ ਲੇਹੁ ਪਤਿ ਮੇਰੀ ॥

har joo; raakh lehu pat meree |

Sant Singh KhalsaO Dear Lord, please, save my honor!
Manmohan SinghO adorable God, preserve Thou my honour.
Manmohan Singh (Punjabi)ਹੇ ਪੂਜਨੀਯ ਵਾਹਿਗੁਰੂ! ਤੂੰ ਮੇਰੀ ਪਤਿ ਰੱਖ।
Fareedkot Teekaਹੇ ਹਰੀ ਜੀ! ਮੇਰੀ ਪਤ ਰਾਖ ਲੀਜੀਏ॥
Prof. Sahib Singhਹੇ ਪ੍ਰਭੂ ਜੀ! ਮੇਰੀ ਇੱਜ਼ਤ ਰੱਖ ਲਵੋ।

ਪਦ ਅਰਥ ਹਰਿ ਜੂ = ਹੇ ਪ੍ਰਭੂ ਜੀ! ਪਤਿ = ਇੱਜ਼ਤ।

SikhNet (Spanish)Oh Dios, salva mi Honor; me aterroriza la muerte en mi corazón.

ਜਮ ਕੋ ਤ੍ਰਾਸ. ਭਇਓ ਉਰ ਅੰਤਰਿ; ਸਰਨਿ ਗਹੀ ਕਿਰਪਾ ਨਿਧਿ ਤੇਰੀ ॥੧॥ ਰਹਾਉ ॥

jam ko traas. bheo ur antar; saran gahee kirapaa nidh teree |1| rahaau |

Sant Singh KhalsaThe fear of death has entered my heart; I cling to the Protection of Your Sanctuary, O Lord, ocean of mercy. ||1||Pause||
Manmohan SinghThe fear of death has entered my mind and I have clung to Thine asylum, O Ocean of mercy. Pause.
Manmohan Singh (Punjabi)ਮੇਰੇ ਹਿਰਦੇ ਨੂੰ ਮੌਤ ਦਾ ਡਰ ਪੈ ਗਿਆ ਹੈ ਅਤੇ ਮੈਂ ਤੈਡੀ ਪਨਾਹ ਪਕੜੀ ਹੈ, ਹੇ ਰਹਿਮਤ ਦੇ ਸਮੁੰਦਰ ਠਹਿਰਾਉ।
Fareedkot Teekaਕਿਉਂਕਿ ਮੇਰੇ ਰਿਦੇ ਮੇਂ ਜਮ ਕਾ ਭੈ ਹੂਆ ਹੈ, ਇਸੀ ਹੇਤ ਹੇ ਕ੍ਰਿਪਾਨਿਧਿ! ਤੇਰੀ ਸਰਨ ਗ੍ਰਹਣ ਕਰੀ ਹੈ॥੧॥ ਰਹਾਉ ॥
Prof. Sahib Singhਮੇਰੇ ਹਿਰਦੇ ਵਿਚ ਮੌਤ ਦਾ ਡਰ ਵੱਸ ਰਿਹਾ ਹੈ, (ਇਸ ਤੋਂ ਬਚਣ ਲਈ) ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੈਂ ਤੇਰਾ ਆਸਰਾ ਲਿਆ ਹੈ ॥੧॥ ਰਹਾਉ ॥

ਪਦ ਅਰਥ ਜਮ ਕੋ ਤ੍ਰਾਸ = ਮੌਤ ਦਾ ਡਰ। ਉਰ = {उरस} ਹਿਰਦਾ। ਗਹੀ = ਫੜੀ। ਕਿਰਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ॥੧॥ ਰਹਾਉ ॥

SikhNet (Spanish)Oh Ser Compasivo, he buscado Tu Refugio. (1‑Pausa)

ਮਹਾ ਪਤਿਤ ਮੁਗਧ ਲੋਭੀ ਫੁਨਿ; ਕਰਤ ਪਾਪ ਅਬ ਹਾਰਾ ॥

mahaa patit mugadh lobhee fun; karat paap ab haaraa |

Sant Singh KhalsaI am a great sinner, foolish and greedy; but now, at last, I have grown weary of committing sins.
Manmohan SinghI am a great sinner, stupid and greedy and I have now grown weary of committing sins.
Manmohan Singh (Punjabi)ਮੈਂ ਪਰਮ ਗੁਨਹਗਾਰ, ਮੂਰਖ ਅਤੇ ਲਾਲਚੀ ਹਾਂ, ਅਤੇ ਹੁਣ ਮੈਂ ਗੁਨਾਹ ਕਰਦਾ ਕਰਦਾ ਹੰਭ ਗਿਆ ਹਾਂ।
Fareedkot Teekaਮੈਂ ਮਹਾਂ (ਪਤਿਤ) ਪਾਪੀ ਔ ਮੂਰਖ ਔ ਲੋਭੀ ਹੂੰ, ਪਾਪੋਂ ਕੌ ਕਰਤਾ ਹੂਆ ਅਬ ਹਾਰ ਗਿਆ ਹੂੰ॥
Prof. Sahib Singhਹੇ ਪ੍ਰਭੂ! ਮੈਂ ਵੱਡਾ ਵਿਕਾਰੀ ਹਾਂ, ਮੂਰਖ ਹਾਂ, ਲਾਲਚੀ ਭੀ ਹਾਂ, ਪਾਪ ਕਰਦਾ ਕਰਦਾ ਹੁਣ ਮੈਂ ਥੱਕ ਗਿਆ ਹਾਂ।

ਪਦ ਅਰਥ ਪਤਿਤ = ਵਿਕਾਰਾਂ ਵਿਚ ਡਿੱਗਾ ਹੋਇਆ, ਪਾਪੀ। ਮੁਗਧ = ਮੂਰਖ। ਫੁਨਿ = ਅਤੇ {पुन: }, ਫਿਰ, ਭੀ। ਹਾਰਾ = ਥੱਕ ਗਿਆ।

SikhNet (Spanish)Soy un gran malvado, avaro y tonto; he cometido errores, pero ahora entrego mi ser a Ti.

ਭੈ ਮਰਬੇ ਕੋ ਬਿਸਰਤ ਨਾਹਿਨ; ਤਿਹ ਚਿੰਤਾ ਤਨੁ ਜਾਰਾ ॥੧॥

bhai marabe ko bisarat naahin; tih chintaa tan jaaraa |1|

Sant Singh KhalsaI cannot forget the fear of dying; this anxiety is consuming my body. ||1||
Manmohan SinghThe fear of death, I forget not and that anxiety has ruined my body.
Manmohan Singh (Punjabi)ਮੌਤ ਦਾ ਡਰ ਮੈਨੂੰ ਭੁਲਦਾ ਨਹੀਂ। ਉਸ ਫਿਕਰ ਨੇ ਮੇਰਾ ਸਰੀਰ ਸਾੜ ਸੁੱਟਿਆ ਹੈ।
Fareedkot Teekaਮਰਨੇ ਕਾ ਭੈ ਮੇਰੇ ਕੋ ਬਿਸਰਤਾ ਨਹੀਂ ਹੈ, ਤਿਸੀ ਚਿੰਤਾ ਨੇ ਤਨ ਕੋ (ਜਾਰਾ) ਜਲਾਯਾ ਹੈ ॥੧॥
Prof. Sahib Singhਮੈਨੂੰ ਮਰਨ ਦਾ ਡਰ (ਕਿਸੇ ਵੇਲੇ) ਭੁੱਲਦਾ ਨਹੀਂ, ਇਸ (ਮਰਨ) ਦੀ ਚਿੰਤਾ ਨੇ ਮੇਰਾ ਸਰੀਰ ਸਾੜ ਦਿੱਤਾ ਹੈ ॥੧॥

ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਡਰ। ਕੋ = ਦਾ। ਤਿਹ = ਉਸ ਦੀ। ਜਾਰਾ = ਸਾੜ ਦਿੱਤਾ ਹੈ ॥੧॥

SikhNet (Spanish)El miedo a la muerte me acompaña siempre, y esa ansiedad consume mi ser. (1)

ਕੀਏ ਉਪਾਵ. ਮੁਕਤਿ ਕੇ ਕਾਰਨਿ; ਦਹ ਦਿਸਿ ਕਉ ਉਠਿ ਧਾਇਆ ॥

kee upaav. mukat ke kaaran; deh dis kau utth dhaaeaa |

Sant Singh KhalsaI have been trying to liberate myself, running around in the ten directions.
Manmohan SinghI have been running about in ten directions, making efforts for my emancipation.
Manmohan Singh (Punjabi)ਮੈਂ ਆਪਣੀ ਕਲਿਆਣ ਵਾਸਤੇ ਉਪਰਾਲੇ ਕਰਦਾ ਹੋਇਆ, ਦਸੀਂ ਪਾਸੀ ਭੱਜਿਆ ਫਿਰਿਆ ਹਾਂ।
Fareedkot Teekaਅਨੇਕ ਉਪਾਵ ਮੁਕਤੀ ਕੇ ਕਾਰਨ ਮੈਨੇਂ ਕੀਏ ਹੈਂ, ਦਸੋਂ ਦਿਸਾ ਮੇਂ ਉਠ ਕਰ ਧਾਯਾ ਹੂੰ॥
Prof. Sahib Singhਹੇ ਭਾਈ! (ਮੌਤ ਦੇ ਇਸ ਸਹਿਮ ਤੋਂ) ਖ਼ਲਾਸੀ ਹਾਸਲ ਕਰਨ ਲਈ ਮੈਂ ਅਨੇਕਾਂ ਹੀਲੇ ਕੀਤੇ ਹਨ, ਦਸੀਂ ਪਾਸੀਂ ਉਠ ਉਠ ਕੇ ਦੌੜਿਆ ਹਾਂ।

ਪਦ ਅਰਥ ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ} ਹੀਲੇ। ਮੁਕਤਿ = (ਡਰ ਤੋਂ) ਖ਼ਲਾਸੀ। ਕੇ ਕਾਰਨਿ = ਦੇ ਵਾਸਤੇ। ਦਹ ਦਿਸਿ = ਦਸੀਂ ਪਾਸੀਂ। ਉਠਿ = ਉੱਠ ਕੇ।

SikhNet (Spanish)Me he esforzado por emancipar mi ser, he vagado en todas direcciones y aun así,

ਘਟ ਹੀ ਭੀਤਰਿ ਬਸੈ ਨਿਰੰਜਨੁ; ਤਾ ਕੋ ਮਰਮੁ. ਨ ਪਾਇਆ ॥੨॥

ghatt hee bheetar basai niranjan; taa ko maram. na paaeaa |2|

Sant Singh KhalsaThe pure, immaculate Lord abides deep within my heart, but I do not understand the secret of His mystery. ||2||
Manmohan SinghThe Pure Lord abides within my mind, but I know not His secret.
Manmohan Singh (Punjabi)ਪਵਿੱਤਰ ਪ੍ਰਭੂ ਮੇਰੇ ਹਿਰਦੇ ਅੰਦਰ ਨਿਵਾਸ ਰਖਦਾ ਹੈ, ਪ੍ਰੰਤੂ ਮੈਂ ਉਸ ਦੇ ਭੇਤ ਨੂੰ ਨਹੀਂ ਜਾਣਦਾ।
Fareedkot Teekaਪਰੰਤੂ ਹੇ ਨਿਰੰਜਨ! ਤੂੰ ਜੋ ਮੇਰੇ ਘਟ ਭੀਤਰ ਵਸ ਰਹਾ ਹੈਂ, ਤਿਸ ਤੇਰੇ ਸਰੂਪ ਕਾ ਗ੍ਯਾਨ ਨਹੀਂ ਪਾਯਾ ਹੈ ॥੨॥
Prof. Sahib Singh(ਮਾਇਆ ਦੇ ਮੋਹ ਤੋਂ) ਨਿਰਲੇਪ ਪਰਮਾਤਮਾ ਹਿਰਦੇ ਵਿਚ ਹੀ ਵੱਸਦਾ ਹੈ, ਉਸ ਦਾ ਭੇਤ ਮੈਂ ਨਹੀਂ ਸਮਝਿਆ ॥੨॥

ਪਦ ਅਰਥ ਨਿਰੰਜਨੁ = {ਨਿਰ-ਅੰਜਨੁ} ਮਾਇਆ ਦੀ ਕਾਲਖ ਤੋਂ ਰਹਿਤ। ਤਾ ਕੋ = ਉਸ ਦਾ। ਮਰਮੁ = ਭੇਦ ॥੨॥

SikhNet (Spanish)no conozco el Misterio del Señor Inmaculado que vive en mí. (2)

ਨਾਹਿਨ ਗੁਨੁ. ਨਾਹਿਨ ਕਛੁ ਜਪੁ ਤਪੁ; ਕਉਨੁ ਕਰਮੁ ਅਬ ਕੀਜੈ ॥

naahin gun. naahin kachh jap tap; kaun karam ab keejai |

Sant Singh KhalsaI have no merit, and I know nothing about meditation or austerities; what should I do now?
Manmohan SinghI have no merit, nor any contemplation and austerity. What deed should I, now, do to please Thee O my Lord?
Manmohan Singh (Punjabi)ਮੇਰੇ ਪੱਲੇ ਨੇਕੀ ਨਹੀਂ ਨਾਂ ਹੀ ਕੋਈ ਸਿਮਰਨ ਤੇ ਤਪੱਸਿਆ ਹੈ। ਤੈਨੂੰ ਖੁਸ਼ ਕਰਨ ਲਈ, ਹੁਦ, ਮੈਂ ਕਿਹੜਾ ਕੰਮ ਕਰਾਂ, ਹੇ ਮੇਰੇ ਸੁਆਮੀ?
Fareedkot Teekaਨਾ ਮੇਰੇ ਮੇਂ ਕੋਈ ਗੁਣ ਹੀ ਹੈ ਔਰ ਨਾ ਕੋਈ ਜਪ ਤਪ ਹੈ ਅਬ ਕੌਨ ਕਰਮ ਕਰੋਂ?
Prof. Sahib Singh(ਪਰਮਾਤਮਾ ਦੀ ਸਰਨ ਤੋਂ ਬਿਨਾ ਹੋਰ) ਕੋਈ ਗੁਣ ਨਹੀਂ ਕੋਈ ਜਪ ਤਪ ਨਹੀਂ (ਜੋ ਮੌਤ ਦੇ ਸਹਿਮ ਤੋਂ ਬਚਾ ਲਏ, ਫਿਰ) ਹੁਣ ਕੇਹੜਾ ਕੰਮ ਕੀਤਾ ਜਾਏ?

ਪਦ ਅਰਥ ਅਬ = ਹੁਣ। ਕੀਜੈ = ਕੀਤਾ ਜਾਏ।

SikhNet (Spanish)No tengo méritos, no he hecho austeridades, ni tampoco medito.

ਨਾਨਕ. ਹਾਰਿ ਪਰਿਓ ਸਰਨਾਗਤਿ; ਅਭੈ ਦਾਨੁ ਪ੍ਰਭ ਦੀਜੈ ॥੩॥੨॥

naanak. haar pario saranaagat; abhai daan prabh deejai |3|2|

Sant Singh KhalsaO Nanak, I am exhausted; I seek the shelter of Your Sanctuary; O God, please bless me with the gift of fearlessness. ||3||2||
Manmohan SinghNanak, I have grown weary and have sought Thy protection. O Lord, bless me with the gift of fearlessness.
Manmohan Singh (Punjabi)ਨਾਨਕ, ਮੈਂ ਥੱਕ ਗਿਆ ਹਾਂ ਅਤੇ ਮੈਂ ਤੇਰੀ ਪਨਾਹ ਲਈ ਹੈ। ਹੇ ਸਾਹਿਬ! ਮੈਨੂੰ ਲਿਰਭੈਤਾਂ ਦੀ ਦਾਤ ਬਖ਼ਸ਼।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸੀ ਤੇ ਮੇਂ ਹਾਰ ਕਰ ਆਪ ਕੀ ਸਰਣਾਗਤਿ ਪੜਾ ਹੂੰ। ਹੇ ਪ੍ਰਭੂ! ਮੇਰੇ ਕੋ ਅਭੈ ਦਾਨ ਦੀਜੀਏ॥੩॥੨॥☬ਉਪਦੇਸ਼ ਹੈ:
Prof. Sahib Singhਹੇ ਨਾਨਕ! (ਆਖ-) ਹੇ ਪ੍ਰਭੂ! (ਹੋਰ ਸਾਧਨਾਂ ਵਲੋਂ) ਹਾਰ ਕੇ ਮੈਂ ਤੇਰੀ ਸਰਨ ਆ ਪਿਆ ਹਾਂ, ਤੂੰ ਮੈਨੂੰ ਮੌਤ ਦੇ ਡਰ ਤੋਂ ਖ਼ਲਾਸੀ ਦਾ ਦਾਨ ਦੇਹ ॥੩॥੨॥

ਪਦ ਅਰਥ ਸਰਨਾਗਤਿ = ਸਰਨ ਆਇਆ ਹਾਂ। ਅਭੈ ਦਾਨੁ = ਮੌਤ ਦੇ ਡਰ ਤੋਂ ਖ਼ਲਾਸੀ ਦਾ ਦਾਨ। ਪ੍ਰਭ = ਹੇ ਪ੍ਰਭੂ! ਦੀਜੈ = ਦੇਹ ॥੩॥੨॥

SikhNet (Spanish)¿Qué puedo hacer para complacerte, oh Dios? He abandonado mi ser bajo Tu Amparo; bendíceme para que viva sin miedos y temores. (3‑2)

Open this shabad →

Shabad Guru Tegh Bahadur Ji Raag Jaithsree

ਜੈਤਸਰੀ ਮਹਲਾ ੯ ॥

jaitasaree mahalaa 9 |

Sant Singh KhalsaJaitsree, Ninth Mehl:
Manmohan SinghJaitsri 9th Guru.
Manmohan Singh (Punjabi)ਜੈਤਸਰੀ ਨੌਵੀਂ ਪਾਤਿਸ਼ਾਹੀ।
SikhNet (Spanish)Yaitsri, Mejl Guru Teg Bajadur, Noveno Canal Divino.

ਮਨ ਰੇ; ਸਾਚਾ ਗਹੋ ਬਿਚਾਰਾ ॥

man re; saachaa gaho bichaaraa |

Sant Singh KhalsaO mind, embrace true contemplation.
Manmohan SinghO man, embrace thou true Wisdom.
Manmohan Singh (Punjabi)ਹੇ ਬੰਦੇ! ਤੂੰ ਸੱਚੀ ਸੋਚ ਸਮਝ ਧਾਰਨ ਕਰ।
Fareedkot Teekaਹੇ ਮਨ ਵਾ ਪਿਆਰੇ! ਸਚਾ ਵੀਚਾਰ ਗ੍ਰਹਿਣ ਕਰੋ॥
Prof. Sahib Singhਹੇ ਮੇਰੇ ਮਨ! ਇਹ ਅਟੱਲ ਵਿਚਾਰ (ਆਪਣੇ ਅੰਦਰ) ਸਾਂਭ ਕੇ ਰੱਖ-

ਪਦ ਅਰਥ ਰੇ = ਹੇ! ਸਾਚਾ = ਅਟੱਲ, ਸਦਾ ਕਾਇਮ ਰਹਿਣ ਵਾਲਾ। ਗਹੋ = ਗਹੁ, ਫੜ, ਹਿਰਦੇ ਵਿਚ ਸੰਭਾਲ।

SikhNet (Spanish)Oh mente, toma conciencia de esta Sabiduría:

ਰਾਮ ਨਾਮ ਬਿਨੁ. ਮਿਥਿਆ ਮਾਨੋ; ਸਗਰੋ ਇਹੁ ਸੰਸਾਰਾ ॥੧॥ ਰਹਾਉ ॥

raam naam bin. mithiaa maano; sagaro ihu sansaaraa |1| rahaau |

Sant Singh KhalsaWithout the Lord's Name, know that this whole world is false. ||1||Pause||
Manmohan SinghBe certain, that without the Lord's Name, all this world is false. Pause.
Manmohan Singh (Punjabi)ਤੂੰ ਮੰਨ ਲੈ ਕਿ ਪ੍ਰਭੂ ਦੇ ਨਾਮ ਦੇ ਬਗੈਰ, ਇਹ ਸਾਰਾ ਜਗਤ ਝੂਠਾ ਹੈ ਠਹਿਰਾਉ।
Fareedkot Teekaਤਿਸ ਏਕ ਰਾਮ ਨਾਮ ਤੇ ਬਿਨਾਂ ਇਹ ਸੰਪੂਰਨ ਸੰਸਾਰ ਝੂਠਾ ਮਾਨ ਲੇਵੋ॥੧॥ ਰਹਾਉ ॥
Prof. Sahib Singhਪਰਮਾਤਮਾ ਦੇ ਨਾਮ ਤੋਂ ਛੁਟ ਬਾਕੀ ਇਸ ਸਾਰੇ ਸੰਸਾਰ ਨੂੰ ਨਾਸਵੰਤ ਜਾਣ ॥੧॥ ਰਹਾਉ ॥

ਪਦ ਅਰਥ ਮਿਥਿਆ = ਨਾਸਵੰਤ। ਮਾਨੋ = ਮਾਨਹੁ, ਜਾਣੋ। ਸਗਰੋ = ਸਾਰਾ ॥੧॥ ਰਹਾਉ ॥

SikhNet (Spanish)todo es una ilusión excepto el Señor. (1-Pausa)

ਜਾ ਕਉ ਜੋਗੀ ਖੋਜਤ ਹਾਰੇ; ਪਾਇਓ ਨਾਹਿ. ਤਿਹ ਪਾਰਾ ॥

jaa kau jogee khojat haare; paaeo naeh. tih paaraa |

Sant Singh KhalsaThe Yogis are tired of searching for Him, but they have not found His limit.
Manmohan SinghHe, whom the Yogis have grown weary of searching without finding His limit.
Manmohan Singh (Punjabi)ਜਿਸ ਨੂੰ ਯੋਗੀ, ਉਸ ਦਾ ਅੰਤ ਪਾਉਣ ਦੇ ਬਗੈਰ ਲਭਦੇ ਥਕ ਗਏ;
Fareedkot Teekaਜਿਸ ਵਾਹਿਗੁਰੂ ਕੋ ਜੋਗੀ ਜਨ ਭੀ ਖੋਜਤੇ ਹੂਏ ਹਾਰੇ ਹੈਂ, ਤਿਸ ਕੇ ਪਾਰਾਵਾਰ ਕੋ ਨਹੀਂ ਪਾਯਾ ਹੈ॥
Prof. Sahib Singhਹੇ ਮੇਰੇ ਮਨ! ਜੋਗੀ ਲੋਕ ਜਿਸ ਪਰਮਾਤਮਾ ਨੂੰ ਲੱਭਦੇ ਲੱਭਦੇ ਥੱਕ ਗਏ, ਤੇ, ਉਸ ਦੇ ਸਰੂਪ ਦਾ ਅੰਤ ਨਾਹ ਲੱਭ ਸਕੇ,

ਪਦ ਅਰਥ ਜਾ ਕਉ = ਜਿਸ (ਪ੍ਰਭੂ) ਨੂੰ। ਤਿਹ ਪਾਰਾ = ਉਸ (ਦੇ ਸਰੂਪ) ਦਾ ਅੰਤ।

SikhNet (Spanish)Él, a Quien los Yoguis buscan en vano sin encontrar Su fin,

ਸੋ ਸੁਆਮੀ ਤੁਮ ਨਿਕਟਿ ਪਛਾਨੋ; ਰੂਪ ਰੇਖ ਤੇ ਨਿਆਰਾ ॥੧॥

so suaamee tum nikatt pachhaano; roop rekh te niaaraa |1|

Sant Singh KhalsaYou must understand that the Lord and Master is near at hand, but He has no form or feature. ||1||
Manmohan SinghKnow thou that that Lord is near thee, but is without any form and outline.
Manmohan Singh (Punjabi)ਤੂੰ ਜਾਣ ਲੈ ਕਿ ਉਹ ਸਾਹਿਬ, ਸਰੂਪ ਅਤੇ ਨੁਹਾਰ ਦੇ ਬਗੈਰ, ਤੇਰੇ ਨੇੜੇ (ਅੰਗ ਸੰਗ) ਹੀ ਹੈ।
Fareedkot Teekaਸੋ ਤਿਸ ਸ੍ਵਾਮੀ ਕੋ ਤੁਮ ਨਿਕਟ ਹੀ ਪਛਾਨੋਂ, ਜੋ ਰੂਪ ਰੇਖ ਤੇ ਨਿਆਰਾ ਪ੍ਰਭੂ ਹੈ ਤਿਸ ਕੇ ਆਗੇ ਐਸੇ ਬੇਨਤੀ ਕਰੋ॥੧॥
Prof. Sahib Singhਉਸ ਮਾਲਕ ਨੂੰ ਤੂੰ ਆਪਣੇ ਅੰਗ-ਸੰਗ ਵੱਸਦਾ ਜਾਣ, ਪਰ ਉਸ ਦਾ ਕੋਈ ਰੂਪ ਉਸ ਦਾ ਕੋਈ ਚਿਹਨ ਦੱਸਿਆ ਨਹੀਂ ਜਾ ਸਕਦਾ ॥੧॥

ਪਦ ਅਰਥ ਨਿਕਟਿ = ਨੇੜੇ। ਰੇਖ = ਚਿਹਨ। ਤੇ = ਤੋਂ। ਨਿਆਰਾ = ਵੱਖਰਾ ॥੧॥

SikhNet (Spanish)ese Dios está cerca de Ti, pero no tiene ni forma ni signo. (1)

ਪਾਵਨ ਨਾਮੁ ਜਗਤ ਮੈ ਹਰਿ ਕੋ; ਕਬਹੂ. ਨਾਹਿ ਸੰਭਾਰਾ ॥

paavan naam jagat mai har ko; kabahoo. naeh sanbhaaraa |

Sant Singh KhalsaThe Naam, the Name of the Lord is purifying in the world, and yet you never remember it.
Manmohan SinghPurifying is the Name of God in the world, yet thou never rememberest it.
Manmohan Singh (Punjabi)ਪਵਿੱਤਰ ਕਰਨ ਵਾਲਾ ਹੈ ਰੱਬ ਦਾ ਨਾਮ ਇਸ ਸੰਸਾਰ ਵਿੱਚ, ਪਰ ਤੂੰ ਕਦੇ ਭੀ ਇਸ ਨੂੰ ਯਾਦ ਨਹੀਂ ਕਰਦਾ।
Fareedkot Teekaਹੇ ਹਰੀ! ਆਪ ਕਾ ਨਾਮ ਜੋ ਪਵਿਤ੍ਰ ਰੂਪ ਹੈ, ਤਿਸ ਕੋ ਮੈਂਨੇ ਕਬੀ ਸਿਮਰਨ ਨਹੀਂ ਕੀਆ ਹੈ॥
Prof. Sahib Singhਹੇ ਮੇਰੇ ਮਨ! ਜਗਤ ਵਿਚ ਪਰਮਾਤਮਾ ਦਾ ਨਾਮ (ਹੀ) ਪਵਿਤ੍ਰ ਕਰਨ ਵਾਲਾ ਹੈ, ਤੂੰ ਉਸ ਨਾਮ ਨੂੰ (ਆਪਣੇ ਅੰਦਰ) ਕਦੇ ਸਾਂਭ ਕੇ ਨਹੀਂ ਰੱਖਿਆ।

ਪਦ ਅਰਥ ਪਾਵਨ = ਪਵਿਤ੍ਰ ਕਰਨ ਵਾਲਾ। ਮਹਿ = ਵਿਚ। ਕੋ = ਦਾ। ਕਬ ਹੂ = ਕਦੇ ਭੀ। ਸੰਭਾਰਾ = (ਹਿਰਦੇ ਵਿਚ) ਸਾਂਭਿਆ।

SikhNet (Spanish)El Nombre del Señor es lo que purifica, pero uno no Lo alaba. Entrego mi ser al Sublime Señor de la Tierra;

ਨਾਨਕ ਸਰਨਿ ਪਰਿਓ ਜਗ ਬੰਦਨ; ਰਾਖਹੁ ਬਿਰਦੁ ਤੁਹਾਰਾ ॥੨॥੩॥

naanak saran pario jag bandan; raakhahu birad tuhaaraa |2|3|

Sant Singh KhalsaNanak has entered the Sanctuary of the One, before whom the whole world bows down; please, preserve and protect me, by Your innate nature. ||2||3||
Manmohan SinghNanak, has entered the sanctuary of Him, before whom the world bows down. Preserve me as it Thine innate nature, O Lord.
Manmohan Singh (Punjabi)ਨਾਨਕ ਨੇ ਉਸ ਦੀ ਪਨਾਹ ਲਈ ਹੈ, ਜਿਸ ਦੇ ਮੂਹਰੇ ਜਹਾਨ ਨਿਉਂਦਾ ਹੈ। ਆਪਣੀ ਰੀਤੀ ਅਨੁਸਾਰ ਮੇਰੀ ਰੱਖਿਆ ਕਰ, ਹੇ ਸੁਆਮੀ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਜਗਬੰਦਨ ਹਰੀ! ਮੈਂ ਆਪ ਕੀ ਸਰਨ ਪੜਾ ਹੂੰ ਮੇਰੇ ਕੋ ਸੰਸਾਰ ਦੁਖ ਸੇ ਰਾਖੋ, ਕਿਉਂਕਿ ਜਨ ਰਖ੍ਯਕ ਤੇਰਾ ਬਿਰਦ ਹੈ॥੨॥੩॥
Prof. Sahib Singhਹੇ ਨਾਨਕ! (ਆਖ-) ਹੇ ਸਾਰੇ ਜਗਤ ਦੇ ਨਮਸਕਾਰ-ਜੋਗ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਰੱਖਿਆ ਕਰ। ਇਹ ਤੇਰਾ ਮੁੱਢ-ਕਦੀਮਾਂ ਦਾ ਸੁਭਾਉ ਹੈ (ਕਿ ਤੂੰ ਸਰਨ ਆਏ ਦੀ ਰੱਖਿਆ ਕਰਦਾ ਹੈਂ) ॥੨॥੩॥

ਪਦ ਅਰਥ ਜਗ ਬੰਦਨ = ਹੇ ਜਗ = ਬੰਦਨ! ਜਗਤ ਦੇ ਨਮਸਕਾਰ-ਯੋਗ! ਬਿਰਦੁ = ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਤੁਹਾਰਾ = ਤੇਰਾ ॥੨॥੩॥

SikhNet (Spanish)oh Dios, realiza Tu Propia Naturaleza Esencial y sálvame. (2‑3

Open this shabad →

Shabad Guru Arjan Dev Ji Raag Jaithsree

ਜੈਤਸਰੀ ਮਹਲਾ ੫ ਛੰਤ ਘਰੁ ੧ ॥

jaitasaree mahalaa 5 chhant ghar 1 |

Sant Singh KhalsaJaitsree, Fifth Mehl, Chhant, First House:
Manmohan SinghJaitsri 5th Guru. Chhant.
Manmohan Singh (Punjabi)ਜੈਤਸਰੀ ਪੰਜਵੀਂ ਪਾਤਿਸ਼ਾਹੀ। ਛੰਤ।
Prof. Sahib Singhਰਾਗ ਜੈਤਸਰੀ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।
SikhNet (Spanish)Yaitsri, Mejl Guru Aryan, Quinto Canal Divino, Chant.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਸਲੋਕ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਦਰਸਨ ਪਿਆਸੀ. ਦਿਨਸੁ ਰਾਤਿ; ਚਿਤਵਉ ਅਨਦਿਨੁ ਨੀਤ ॥

darasan piaasee. dinas raat; chitvau anadin neet |

Sant Singh KhalsaI am thirsty for the Blessed Vision of the Lord's Darshan, day and night; I yearn for Him constantly, night and day.
Manmohan SinghDay and night I thirst for the Lord's vision and ever think of Him daily.
Manmohan Singh (Punjabi)ਦਿਨ ਰਾਤ, ਮੈਂ ਪ੍ਰਭੂ ਦੇ ਦੀਦਾਰ ਦੀ ਤਿਹਾਈ ਹਾਂ ਅਤੇ ਹਮੇਸ਼ਾ, ਨਿਤਾਪ੍ਰਤੀ, ਉਸ ਨੂੰ ਯਾਦ ਕਰਦੀ ਹਾਂ।
Fareedkot Teekaਜਿਸ ਹਰੀ ਕੇ ਦਰਸਨ ਕੀ ਪਿਆਸੀ ਹੋ ਕਰ ਦਿਨੇ ਰਾਤ (ਅਨਦਿਨੁ) ਨਿਰੰਤ੍ਰ ਚਿਤ ਮੇਂ ਨਿਤ ਚਿਤਵਤੀ ਥੀ॥
Prof. Sahib Singhਮੈਨੂੰ ਮਿੱਤਰ ਪ੍ਰਭੂ ਦੇ ਦਰਸਨ ਦੀ ਤਾਂਘ ਲੱਗੀ ਹੋਈ ਹੈ, ਮੈਂ ਦਿਨ ਰਾਤ ਹਰ ਵੇਲੇ ਸਦਾ ਹੀ, (ਉਸ ਦਾ ਦਰਸਨ ਹੀ) ਚਿਤਾਰਦੀ ਰਹਿੰਦੀ ਹਾਂ।

ਪਦ ਅਰਥ ਪਿਆਸੀ = ਤਿਹਾਈ, ਚਾਹਵਾਨ। ਚਿਤਵਉ = ਚਿਤਵਉਂ, ਮੈਂ ਚਿਤਾਰਦੀ ਹਾਂ। ਅਨਦਿਨੁ = ਹਰ ਰੋਜ਼ {अनुदिनां} ਹਰ ਵੇਲੇ। ਨੀਤ = ਨਿੱਤ, ਸਦਾ।

SikhNet (Spanish)Añoro la Visión del Señor noche y día, y mira,

ਖੋਲੑਿ ਕਪਟ. ਗੁਰਿ ਮੇਲੀਆ; ਨਾਨਕ ਹਰਿ ਸੰਗਿ ਮੀਤ ॥੧॥

khola kapatt. gur meleea; naanak har sang meet |1|

Sant Singh KhalsaOpening the door, O Nanak, the Guru has led me to meet with the Lord, my Friend. ||1||
Manmohan SinghOpening the door of my mind, O Nanak, the Guru has make me meet with God, my Friend.
Manmohan Singh (Punjabi)ਦਿਲ ਦਾ ਦਰਵਾਜਾ ਖੋਲ੍ਹ ਕੇ, ਹੇ ਨਾਨਕ! ਗੁਰਾਂ ਨੇ ਮੈਨੂੰ ਮੇਰੇ ਮਿੱਤ੍ਰ ਵਾਹਿਗੁਰੂ ਨਾਲ ਮਿਲਾ ਦਿੱਤਾ ਹੈ।
Fareedkot Teekaਸੋ ਅਬ ਸਤਿਗੁਰੋਂ ਨੇ ਮੇਰਾ ਕਪਟ ਖੋਲ ਕੇ ਅਰਥਾਤ ਦੂਰ ਕਰ ਕੇ ਤਿਸ ਹਰੀ ਮਿਤ੍ਰ ਕੇ ਸਾਥ ਮੇਂ ਮੇਲੀ ਹੂੰ॥੧॥☬ਪ੍ਰਸ਼ਨ: ਸਤਿਗੁਰੋਂ ਨੇ ਤਿਸ ਸਾਥ ਕੈਸੇ ਮਿਲਾਈ ਹੈਂ? ਤਿਸ ਪਰ ਕਹਤੇ ਹੈਂ:☬ਹਮਨੇ ਸਤਿਗੁਰੋਂ ਅਗੇ ਐਸੇ ਬੇਨਤੀ ਕਰੀ ਹੈ:
Prof. Sahib Singhਹੇ ਨਾਨਕ! (ਆਖ-) ਗੁਰੂ ਨੇ (ਮੇਰੇ) ਮਾਇਆ ਦੇ ਮੋਹ ਦੇ ਛੌੜ ਕੱਟ ਕੇ ਮੈਨੂੰ ਮਿੱਤਰ ਹਰੀ ਨਾਲ ਮਿਲਾ ਦਿੱਤਾ ਹੈ ॥੧॥

ਪਦ ਅਰਥ ਖੋਲ੍ਹ੍ਹਿ = ਖੋਹਲ ਕੇ। ਕਪਟ = ਕਪਾਟ, ਕਿਵਾੜ। ਖੋਲ੍ਹ੍ਹਿ ਕਪਟ = ਮੇਰੇ ਮਨ ਦੇ ਕਿਵਾੜ ਖੋਹਲ ਕੇ, ਮੇਰੇ ਮਾਇਆ ਦੇ ਛੌੜ ਕੱਟ ਕੇ। ਗੁਰਿ = ਗੁਰੂ ਨੇ। ਮੇਲੀਆ = ਮਿਲਾ ਦਿੱਤਾ। ਸੰਗਿ = ਨਾਲ ॥੧॥

SikhNet (Spanish)el Guru me ha abierto la puerta y he encontrado a mi Amigo, mi Dios. (1)

Open this shabad →

Shabad Guru Arjan Dev Ji Raag Jaithsree continues on Ang 704

ਛੰਤ ॥

chhant |

Sant Singh KhalsaChhant:
Manmohan SinghChhant.
Manmohan Singh (Punjabi)ਛੰਤ।
Prof. Sahib Singh

ਪਦ ਅਰਥ ਛੰਤ।

SikhNet (Spanish)Chant

ਸੁਣਿ ਯਾਰ ਹਮਾਰੇ ਸਜਣ; ਇਕ ਕਰਉ ਬੇਨੰਤੀਆ ॥

sun yaar hamaare sajan; ik krau benanteea |

Sant Singh KhalsaListen, O my intimate friend - I have just one prayer to make.
Manmohan SinghHear thou, O my intimate friend, I make one supplication.
Manmohan Singh (Punjabi)ਤੂੰ ਸ੍ਰਵਣ ਕਰ, ਹੇ ਮੇਰੇ ਦਿਲਬਰ ਮਿੱਤ੍ਰ! ਮੈਂ ਇਕ ਪ੍ਰਾਰਥਨਾ ਕਰਦੀ ਹਾਂ।
Fareedkot Teekaਹੇ ਹਰੀ ਕੇ (ਯਾਰ) ਪ੍ਯਾਰੇ ਸੰਤੋ ਹਮਾਰੇ ਸਤਿਗੁਰੋ ਸਜਣੋਂ! ਆਪ ਸੁਣੋਂ ਤੌ ਮੈਂ ਏਕ ਆਪ ਕੇ ਆਗੇ ਬੇਨਤੀ ਕਰਤੀ ਹੂੰ॥
Prof. Sahib Singhਛੰਤ! ਹੇ ਮੇਰੇ ਸਤਸੰਗੀ ਮਿੱਤਰ! ਹੇ ਮੇਰੇ ਸੱਜਣ! ਮੈਂ (ਤੇਰੇ ਅੱਗੇ) ਇਕ ਅਰਜ਼ੋਈ ਕਰਦੀ ਹਾਂ!

ਪਦ ਅਰਥ ਯਾਰ = ਹੇ ਯਾਰ! ਸਜਣ = ਹੇ ਸੱਜਣ! ਕਰਉ = ਕਰਉਂ, ਮੈਂ ਕਰਦੀ ਹਾਂ।

SikhNet (Spanish)Oh mi amado amigo, escucha; deseo comunicarte que estoy en busca de mi Dios,

ਤਿਸੁ ਮੋਹਨ ਲਾਲ ਪਿਆਰੇ; ਹਉ ਫਿਰਉ ਖੋਜੰਤੀਆ ॥

tis mohan laal piaare; hau firau khojanteea |

Sant Singh KhalsaI have been wandering around, searching for that enticing, sweet Beloved.
Manmohan SinghI wander about searching for that enticing sweet Beloved of mine.
Manmohan Singh (Punjabi)ਮੈਂ ਉਸ ਆਪਦੇ ਮਨਮੋਹਨੇ ਮਿਠੜੇ ਪ੍ਰੀਤਮ ਨੂੰ ਭਾਲਦੀ ਫਿਰਦੀ ਹਾਂ।
Fareedkot Teekaਜਿਸ ਮਨ ਮੋਹਨ ਪਿਆਰੇ (ਲਾਲ) ਪਤੀ ਵਾ ਪਿਆਰੇ ਕੋ ਮੈਂ ਖੋਜਤੀ ਫਿਰਤੀ ਹੂੰ॥
Prof. Sahib Singhਮੈਂ ਉਸ ਮਨ ਨੂੰ ਮੋਹ ਲੈਣ ਵਾਲੇ ਪਿਆਰੇ ਲਾਲ ਨੂੰ ਲੱਭਦੀ ਫਿਰਦੀ ਹਾਂ।

ਪਦ ਅਰਥ ਹਉ ਫਿਰਉ = ਹਉ ਫਿਰਉਂ, ਮੈਂ ਫਿਰਦੀ ਹਾਂ।

SikhNet (Spanish)Quien ha embrujado mi corazón. ¿Me podrías guiar hasta ese Dios para que pueda entregarle mi ser,

ਤਿਸੁ ਦਸਿ ਪਿਆਰੇ. ਸਿਰੁ ਧਰੀ ਉਤਾਰੇ; ਇਕ ਭੋਰੀ ਦਰਸਨੁ ਦੀਜੈ ॥

tis das piaare. sir dharee utaare; ik bhoree darasan deejai |

Sant Singh KhalsaWhoever leads me to my Beloved - I would cut off my head and offer it to him, even if I were granted the Blessed Vision of His Darshan for just an instant.
Manmohan SinghGive me some idea about that Beloved. I will sever my head and place it before Him, If He blesses me with His sight even for a moment.
Manmohan Singh (Punjabi)ਮੈਨੂੰ ਉਸ ਪ੍ਰੀਤਮ ਦੀ ਕਣਸੋ ਦਿਓ। ਜੇਕਰ ਉਹ ਇੱਕ ਮੁਹਤ ਲਈ ਭੀ ਮੈਨੂੰ ਆਪਣਾ ਦੀਦਾਰ ਵਿਖਾਲ ਦੇਵੇ, ਤਾਂ ਮੈਂ ਆਪਦਾ ਸੀਸ ਕੱਟ ਕੇ ਉਸ ਦੇ ਮੁਹਰੇ ਰੱਖ ਦੇਵਾਂਗੀ।
Fareedkot Teekaਤਿਸ ਪਿਆਰੇ ਨੂੰ ਬਤਾਇ ਦੋਵੋ ਤੋ ਮੈਂ ਆਪ ਕੇ ਆਗੇ ਸੀਸ ਉਤਾਰ ਕਰ ਧਰਤੀ ਹੂੰ, ਭਾਵ ਸੇ ਹੰਕਾਰ ਦੂਰ ਕਰਤੀ ਹੂੰ। ਇਕ (ਭੋਰੀ) ਥੋੜੇ ਮਾਤ੍ਰ ਭੀ ਤਿਸ ਕਾ ਦਰਸਨ ਮੇਰੇ ਕੋ ਦਿਖਾਇ ਦੀਜੈ॥
Prof. Sahib Singh(ਹੇ ਮਿੱਤਰ!) ਮੈਨੂੰ ਉਸ ਪਿਆਰੇ ਦੀ ਦੱਸ ਪਾ, ਮੈਂ (ਉਸ ਦੇ ਅੱਗੇ ਆਪਣਾ) ਸਿਰ ਲਾਹ ਕੇ ਰੱਖ ਦਿਆਂਗੀ (ਤੇ ਆਖਾਂਗੀ-ਹੇ ਪਿਆਰੇ!) ਰਤਾ ਭਰ ਸਮੇ ਲਈ ਹੀ ਮੈਨੂੰ ਦਰਸਨ ਦੇਹ।

ਪਦ ਅਰਥ ਤਿਸੁ ਦਸਿ = ਉਸ ਦੀ ਦੱਸ ਪਾ। ਧਰੀ = ਧਰੀਂ, ਮੈਂ ਧਰਾਂ। ਉਤਾਰੇ = ਉਤਾਰਿ, ਲਾਹ ਕੇ। ਇਕ ਭੋਰੀ = ਰਤਾ ਭਰ ਹੀ। ਦੀਜੈ = ਦੇਹ।

SikhNet (Spanish)aunque Él me dé Su Visión sólo por un instante?

ਨੈਨ ਹਮਾਰੇ. ਪ੍ਰਿਅ ਰੰਗ ਰੰਗਾਰੇ; ਇਕੁ ਤਿਲੁ ਭੀ. ਨਾ ਧੀਰੀਜੈ ॥

nain hamaare. pria rang rangaare; ik til bhee. naa dheereejai |

Sant Singh KhalsaMy eyes are drenched with the Love of my Beloved; without Him, I do not have even a moment's peace.
Manmohan SinghMine, eyes are imbued with the love of my Beloved and without Him they have not even a moment's peace.
Manmohan Singh (Punjabi)ਮੇਰੇ ਨੇਤ੍ਰ, ਮੇਰੇ ਪ੍ਰੀਤਮ ਦੇ ਪ੍ਰੇਮ ਨਾਲ ਰੰਗੀਜੇ ਹੋਏ ਹਨ ਅਤੇ ਉਸ ਦੇ ਬਾਝੋਂ ਇਕ ਮੁਹਤ ਭਰ ਭੀ ਆਰਾਮ ਨਹੀਂ ਪਾਉਂਦੇ।
Fareedkot Teekaਹਮਾਰੇ ਨੇਤ੍ਰ ਤਿਸ ਪਿਆਰੇ ਪਤੀ ਕੇ (ਰੰਗ) ਪ੍ਰੇਮ ਮੇਂ ਰੰਗੇ ਹੂਏ ਹੈਂ, ਇਸੀ ਤੇ ਇਕ ਖਿਨ ਮਾਤ੍ਰ ਭੀ ਤਿਸ ਬਿਨਾਂ ਧੀਰਜ ਨਹੀਂ ਹੋਤਾ ਹੈ॥
Prof. Sahib Singh(ਹੇ ਗੁਰੂ!) ਮੇਰੀਆਂ ਅੱਖਾਂ ਪਿਆਰੇ ਦੇ ਪ੍ਰੇਮ-ਰੰਗ ਨਾਲ ਰੰਗੀਆਂ ਗਈਆਂ ਹਨ, (ਉਸ ਦੇ ਦਰਸਨ ਤੋਂ ਬਿਨਾ ਮੈਨੂੰ) ਰਤਾ ਜਿਤਨੇ ਸਮੇ ਲਈ ਭੀ ਚੈਨ ਨਹੀਂ ਆਉਂਦਾ।

ਪਦ ਅਰਥ ਨੈਨ = ਅੱਖਾਂ। ਪ੍ਰਿਅ ਰੰਗ = ਪਿਆਰੇ ਦੇ ਪ੍ਰੇਮ-ਰੰਗ। ਨਾ ਧੀਰੀਜੈ = ਧੀਰਜ ਨਹੀਂ ਕਰਦਾ।

SikhNet (Spanish)Mis ojos están empapados en Su Amor y sin Él no encuentro Paz.

ਪ੍ਰਭ ਸਿਉ ਮਨੁ ਲੀਨਾ. ਜਿਉ ਜਲ ਮੀਨਾ; ਚਾਤ੍ਰਿਕ ਜਿਵੈ ਤਿਸੰਤੀਆ ॥

prabh siau man leenaa. jiau jal meenaa; chaatrik jivai tisanteea |

Sant Singh KhalsaMy mind is attached to the Lord, like the fish to the water, and the rainbird, thirsty for the raindrops.
Manmohan SinghMy soul is a attached to the Lord, as the fish is to water and as the sparrow hawk feels thirsty for the rain drop.
Manmohan Singh (Punjabi)ਮੇਰੀ ਆਤਮਾ ਇਸ ਤਰ੍ਹਾਂ ਸੁਆਮੀ ਨਾਲ ਜੁੜੀ ਹੋਈ ਹੈ, ਜਿਸ ਤਰ੍ਹਾਂ ਮੱਛੀ ਪਾਣੀ ਨਾਲ, ਅਤੇ ਜਿਸ ਤਰ੍ਹਾਂ ਪਪੀਹਾ ਮੀਂਹ ਦੀ ਕਣੀ ਲਈ ਪਿਆਸਾ ਹੈ।
Fareedkot Teekaਹਮਾਰਾ ਮਨ ਤਿਸ ਪ੍ਰਭੂ ਮੇਂ ਐਸਾ ਲੀਨ ਹੂਆ ਹੈ ਜੈਸੇ ਜਲ ਮੇਂ ਮਛੀ ਹੋਤੀ ਹੈ, ਪੁਨਾ ਮੈਂ ਚਾਤ੍ਰਿਕ ਵਤ ਸ੍ਵਾਂਤਿ ਬੂੰਦ ਰੂਪ ਦਰਸ਼ਨ ਕੀ ਪਿਆਸੀ ਹੂੰ॥
Prof. Sahib Singhਮੇਰਾ ਮਨ ਪ੍ਰਭੂ ਨਾਲ ਮਸਤ ਹੈ ਜਿਵੇਂ ਪਾਣੀ ਦੀ ਮੱਛੀ (ਪਾਣੀ ਵਿਚ ਮਸਤ ਰਹਿੰਦੀ ਹੈ), ਜਿਵੇਂ ਪਪੀਹੇ ਨੂੰ (ਵਰਖਾ ਦੀ ਬੂੰਦ ਦੀ) ਪਿਆਸ ਲੱਗੀ ਰਹਿੰਦੀ ਹੈ।

ਪਦ ਅਰਥ ਸਿਉ = ਨਾਲ। ਲੀਨਾ = ਮਸਤ। ਜਲ ਮੀਨਾ = ਪਾਣੀ ਦੀ ਮੱਛੀ। ਚਾਤ੍ਰਿਕ = ਪਪੀਹਾ। ਤਿਸੰਤੀਆ = ਤਿਹਾਇਆ।

SikhNet (Spanish)Mi mente está apegada al Señor, así como el pez al agua y el pajarito Cuclillo a las gotas de lluvia.

ਜਨ ਨਾਨਕ. ਗੁਰੁ ਪੂਰਾ ਪਾਇਆ; ਸਗਲੀ ਤਿਖਾ ਬੁਝੰਤੀਆ ॥੧॥

jan naanak. gur pooraa paaeaa; sagalee tikhaa bujhanteea |1|

Sant Singh KhalsaServant Nanak has found the Perfect Guru; his thirst is totally quenched. ||1||
Manmohan SinghSerf Nanak has attained to the Perfect Guru and his entire thirst is quenched.
Manmohan Singh (Punjabi)ਦਾਸ ਨਾਨਕ ਨੇ ਪੂਰਨ ਗੁਰੂ ਜੀ ਪ੍ਰਾਪਤ ਕਰ ਲਏ ਹਨ ਅਤੇ ਉਸ ਦੀ ਸਾਰੀ ਤੇਹ ਨਵਿਰਤ ਹੋ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਜਨ) ਦਾਸ ਨੇ ਜਬ ਇਸ ਰੀਤ ਸੇ ਪ੍ਰਾਰਥਨਾ ਕਰੀ ਤਬ ਆਪ ਕੀ ਕਿਰਪਾ ਸੇ ਪੂਰਨ ਪ੍ਰਭੂ ਪਾਇਆ, ਤਬ ਸੰਪੂਰਨ ਪਦਾਰਥੋਂ ਕੀ ਤ੍ਰਿਖਾ ਬੁਝ ਗਈ ਅਰਥਾਤ ਦੂਰ ਹੋਈ ਹੈ॥੧॥
Prof. Sahib Singhਹੇ ਦਾਸ ਨਾਨਕ! (ਆਖ-ਜਿਸ ਵਡ-ਭਾਗੀ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ (ਉਸ ਦੀ ਦਰਸਨ ਦੀ) ਸਾਰੀ ਤ੍ਰੇਹ ਬੁੱਝ ਜਾਂਦੀ ਹੈ ॥੧॥

ਪਦ ਅਰਥ ਤਿਖਾ = ਤ੍ਰੇਹ, ਪਿਆਸ ॥੧॥

SikhNet (Spanish)Nanak ha encontrado al Guru Perfecto y así ha saciado su sed. (1)

ਯਾਰ ਵੇ. ਪ੍ਰਿਅ ਹਭੇ ਸਖੀਆ; ਮੂ. ਕਹੀ ਨ ਜੇਹੀਆ ॥

yaar ve. pria habhe sakheea; moo. kahee na jeheea |

Sant Singh KhalsaO intimate friend, my Beloved has all these loving companions; I cannot compare to any of them.
Manmohan SinghOf all the mates of my Beloved, O my friend, I am equal to none.
Manmohan Singh (Punjabi)ਆਪਣੇ ਪ੍ਰੀਤਮ ਦੀਆਂ ਸਾਰੀਆਂ ਸਹੇਲੀਆਂ ਵਿੱਚੋਂ ਹੇ ਮੇਰੇ ਮਿੱਤਰ! ਮੈਂ ਕਿਸੇਦੇ ਭੀ ਤੁਲ ਨਹੀਂ।
Fareedkot Teekaਹੇ ਹਮਾਰੇ ਮਿਤ੍ਰ ਸੰਤ ਜਨੋਂ! ਤੁਸੀ (ਹਭੇ) ਸੰਪੂਰਨ ਹਰੀ ਕੀਆਂ ਪਿਆਰੀਆਂ ਸਖੀਆਂ ਹੋ, ਮੈਂ ਕਿਸੀ ਜੈਸੀ ਭੀ ਨਹੀਂ ਹੂੰ॥
Prof. Sahib Singh

ਪਦ ਅਰਥ ਪ੍ਰਿਅ = ਪਿਆਰੇ ਦੀਆਂ। ਹਭੇ = ਸਾਰੀਆਂ। ਮੂ = ਮੈਂ। ਕਹੀ ਨ ਜੇਹੀਆ = ਕਿਸੇ ਵਰਗੀ ਭੀ ਨਹੀਂ।

SikhNet (Spanish)Oh amado amigo, mi Bienamado tiene tanta compañía y no me podría comparar con ninguno de sus allegados,

ਯਾਰ ਵੇ. ਹਿਕ ਡੂੰ ਹਿਕਿ ਚਾੜੈ; ਹਉ ਕਿਸੁ ਚਿਤੇਹੀਆ ॥

yaar ve. hik ddoon hik chaarrai; hau kis chiteheea |

Sant Singh KhalsaO intimate friend, each of them is more beautiful than the others; who could consider me?
Manmohan SinghO my Intimate, when every one excels another there, then who can ever think of me?
Manmohan Singh (Punjabi)ਹੇ ਮੇਰੇ ਜਾਨੀਆ! ਜਦ ਓਕੇ ਇੱਕ ਤੋਂ ਇਕ ਚੜ੍ਹਦੀ ਚੜ੍ਹੇਦੀ ਹੈ, ਤਦ ਮੈਨੂੰ ਕਦੋ ਕੋਈ ਯਾਂਦ ਕਰ ਸਕਦਾ ਹੈ?
Fareedkot Teekaਹੇ ਸਜਨ ਸੰਤੋ! ਤੁਸੀ ਇਕ ਤੇ ਇਕ ਚੜੰਦੀਆਂ ਹੈਂ, ਭਾਵ ਉਤਮ ਹੌ, ਮੈਂ ਕਿਸ ਕੀ ਤਰਫ (ਚਿਤੇਹੀਆ) ਦੇਖੋਂ ਵਾ ਚਿਤਾਰੋਂ ਵਾ ਮੈਂ ਕਿਸ ਕੇ ਯਾਦ ਹਾਂ॥
Prof. Sahib Singhਇਹ ਇਕ ਤੋਂ ਇਕ ਸੋਹਣੀਆਂ (ਸੋਹਣੇ ਆਤਮਕ ਜੀਵਨ ਵਾਲੀਆਂ) ਹਨ, ਮੈਂ ਕਿਸ ਗਿਣਤੀ ਵਿਚ ਹਾਂ?

ਪਦ ਅਰਥ ਡੂੰ = ਤੋਂ। ਹਿਕਿ = ਇਕਿ {ਲਫ਼ਜ਼ 'ਇਕ' ਤੋਂ ਬਹੁ-ਵਚਨ}। ਚਾੜੈ = ਚੜ੍ਹਦੀਆਂ; ਵਧੀਆ, ਸੋਹਣੀਆਂ। ਹਉ = ਮੈਂ। ਕਿਸੁ ਚਿਤੇਹੀਆ = ਕਿਸ ਨੂੰ ਚੇਤੇ ਹਾਂ?

SikhNet (Spanish)cada uno es más bello que los demás.

ਹਿਕ ਦੂੰ ਹਿਕਿ ਚਾੜੇ. ਅਨਿਕ ਪਿਆਰੇ; ਨਿਤ ਕਰਦੇ ਭੋਗ ਬਿਲਾਸਾ ॥

hik doon hik chaarre. anik piaare; nit karade bhog bilaasaa |

Sant Singh KhalsaEach of them is more beautiful than the others; countless are His lovers, constantly enjoying bliss with Him.
Manmohan SinghNumberless are my Beloved's sweet hearts, one better than the others, who ever bill and coo with Him.
Manmohan Singh (Punjabi)ਅਣਗਿਣਤ ਹਨ, ਇੱਕ ਤੋਂ ਇੱਕ ਚੰਗੇਰੀਆਂ, ਮੇਰੇ ਪ੍ਰੀਤਮ ਵਾਹਿਗੁਰੂ ਦੀਆਂ ਪਿਆਰੀਆਂ, ਜੋ ਸਦਾ ਹੀ ਉਸ ਦੇ ਨਾਲ ਰੰਗਰਲੀਆਂ ਮਾਣਦੀਆਂ ਹਨ।
Fareedkot Teekaਇਕਦੂੰ ਇਕ ਚੜੰਦੀਆਂ ਅਰਥਾਤ ਉਤਮ ਹੋ ਕਰ ਤਿਸ ਪਿਆਰੇ ਪਤੀ ਸਾਥ ਅਨੇਕ ਪ੍ਰਕਾਰ ਕੇ ਭੋਗ ਬਿਲਾਸ ਤੁਸੀ ਨਿਤ ਹੀ ਕਰਦੀਆਂ ਹੋ ਅਰਥਾਤ ਅਨੰਦ ਰੂਪ ਕ੍ਰੀੜਾ ਕਰਤੀਆਂ ਹੋ॥
Prof. Sahib Singhਪ੍ਰਭੂ ਨਾਲ ਅਨੇਕਾਂ ਹੀ ਪਿਆਰ ਕਰਨ ਵਾਲੇ ਹਨ, ਇਕ ਦੂਜੇ ਤੋਂ ਸੋਹਣੇ ਜੀਵਨ ਵਾਲੇ ਹਨ, ਸਦਾ ਪ੍ਰਭੂ ਨਾਲ ਆਤਮਕ ਮਿਲਾਪ ਦਾ ਆਨੰਦ ਮਾਣਦੇ ਹਨ।

ਪਦ ਅਰਥ ਡੂੰ = ਤੋਂ। ਭੋਗ ਬਿਲਾਸਾ = ਮਿਲਾਪ ਦਾ ਆਨੰਦ।

SikhNet (Spanish)¿Cómo puede Él entonces conservarme en Su Recuerdo? Millones son Su amantes, cada uno mejor que el otro, y todos gozan de Él.

ਤਿਨਾ ਦੇਖਿ ਮਨਿ ਚਾਉ ਉਠੰਦਾ; ਹਉ. ਕਦਿ ਪਾਈ ਗੁਣਤਾਸਾ ॥

tinaa dekh man chaau utthandaa; hau. kad paaee gunataasaa |

Sant Singh KhalsaBeholding them, desire wells up in my mind; when will I obtain the Lord, the treasure of virtue?
Manmohan SinghBeholding them, ambition wells up in my mind as to when shall I obtain that treasure?
Manmohan Singh (Punjabi)ਉਨ੍ਹਾਂ ਨੂੰ ਵੇਖ ਕੇ, ਮੇਰੇ ਚਿੱਤ ਵਿੱਚ ਵੀ ਉਮੰਗ ਪੈਦਾ ਹੁੰਦੀ ਹੈ ਮੈਂ ਕਦੋ ਉਸ ਲੇਕੀਆਂ ਦੇ ਖਜਾਨੇ ਨੂੰ ਪ੍ਰਾਪਤ ਕਰਾਂਗਾ?
Fareedkot Teekaਤੁਮਾਰੇ ਨਿਤ ਸੁਖ ਪਾਵਤੀ ਕੌ ਦੇਖ ਕਰ ਕੇ ਮੇਰੇ ਮਨ ਮੇਂ ਉਤਸ਼ਾਹ ਉਠਤਾ ਹੈ, ਮੈਂ ਤਿਸ ਗੁਣਤਾਸ ਹਰੀ ਕੋ ਕਬ ਪ੍ਰਾਪਤ ਹੋਵੋਂ।
Prof. Sahib Singhਇਹਨਾਂ ਨੂੰ ਵੇਖ ਕੇ ਮੇਰੇ ਮਨ ਵਿਚ (ਭੀ) ਚਾਉ ਪੈਦਾ ਹੁੰਦਾ ਹੈ ਕਿ ਮੈਂ ਭੀ ਕਦੇ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਮਿਲ ਸਕਾਂ।

ਪਦ ਅਰਥ ਦੇਖਿ = ਵੇਖ ਕੇ। ਮਨਿ = ਮਨ ਵਿਚ। ਕਦਿ = ਕਦੋਂ? ਪਾਈ = ਪਾਈਂ, ਮੈਂ ਮਿਲ ਸਕਾਂ। ਦੇਖਿ = ਵੇਖ ਕੇ ਗੁਣਾਂ ਦਾ ਖ਼ਜ਼ਾਨਾ ਹਰੀ।

SikhNet (Spanish)Viéndolos, el deseo aumenta en mi mente, oh, ¿cuándo podré lograr ese Tesoro de Virtudes?

ਜਿਨੀ ਮੈਡਾ ਲਾਲੁ ਰੀਝਾਇਆ; ਹਉ ਤਿਸੁ ਆਗੈ ਮਨੁ ਡੇਂਹੀਆ ॥

jinee maiddaa laal reejhaaeaa; hau tis aagai man ddenheea |

Sant Singh KhalsaI dedicate my mind to those who please and attract my Beloved.
Manmohan SinghThey, who have propitiated my love, my soul, I dedicate unto them.
Manmohan Singh (Punjabi)ਜਿਨ੍ਹਾਂ ਨੇ ਮੇਰੇ ਪਿਆਰੇ ਨੂੰ ਪ੍ਰਸੰਨ ਕੀਤਾ ਹੈ, ਆਪਣੀ ਜਿੰਦੜੀ ਮੈਂ ਉਨ੍ਹਾਂ ਅੱਗੇ ਪੇਟਾ ਧਰਦੀ ਹਾਂ।
Fareedkot Teekaਜਿਨ ਤੁਮ ਸੰਤੋਂ ਨੇ ਮੇਰਾ ਪਿਆਰਾ (ਰੀਝਾਇਆ) ਪ੍ਰਸੰਨ ਕੀਆ ਹੈ, ਮੈਂ ਤਿਸ ਤੁਮਾਰੇ ਆਗੇ ਆਪਣਾ ਮਨ (ਡੇਹੀਆ) ਦੇਤੀ ਹੂੰ॥
Prof. Sahib Singh(ਹੇ ਗੁਰੂ!) ਜਿਸ ਨੇ (ਹੀ) ਮੇਰੇ ਪਿਆਰੇ ਹਰੀ ਨੂੰ ਪ੍ਰਸੰਨ ਕਰ ਲਿਆ ਹੈ, ਮੈਂ ਉਸ ਅੱਗੇ ਆਪਣਾ ਮਨ ਭੇਟਾ ਕਰਨ ਨੂੰ ਤਿਆਰ ਹਾਂ।

ਪਦ ਅਰਥ ਮੈਡਾ = ਮੇਰਾ। ਰੀਝਾਇਆ = ਪ੍ਰਸੰਨ ਕਰ ਲਿਆ। ਜਿਨੀ = ਜਿਨਿ, ਜਿਸ ਨੇ। ਡੇਂਹੀਆ = ਦੇ ਦਿਆਂ।

SikhNet (Spanish)Entrego mi mente a aquéllos que han atraído hasta su ser a mi Dios.

ਨਾਨਕੁ ਕਹੈ. ਸੁਣਿ ਬਿਨਉ ਸੁਹਾਗਣਿ; ਮੂ ਦਸਿ ਡਿਖਾ. ਪਿਰੁ ਕੇਹੀਆ ॥੨॥

naanak kahai. sun binau suhaagan; moo das ddikhaa. pir keheea |2|

Sant Singh KhalsaSays Nanak, hear my prayer, O happy soul-brides; tell me, what does my Husband Lord look like? ||2||
Manmohan SinghSays Nanak, hear my supplication, O happy bride, and tell me how my Beloved looks like?
Manmohan Singh (Punjabi)ਨਾਨਕ ਆਖਦਾ ਹੈ, ਮੇਰੀ ਬੇਨਤੀ ਸੁਣ, ਹੇ ਸੁਖੀ ਵੱਸਣ ਵਾਲੀ ਸੁਹਾਗਣੇ ਅਤੇ ਮੈਨੂੰ ਪਤਾ ਦੇ ਕਿ ਮੇਰਾ ਪ੍ਰੀਤਮ ਕੇਹੋ ਜਿਹਾ ਦਿਸਦਾ ਹੈ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸੁਹਾਗਣੀ ਸੰਤ ਜਨੋਂ! ਮੇਰੀ ਬੇਨਤੀ ਸ੍ਰਵਨ ਕਰੋ ਅਰ ਮੈਨੂੰ ਦਸੋ ਦੇਖਾਂ ਮੇਰਾ ਪਤੀ ਕੈਸਾ ਕੁ ਹੈ॥
Prof. Sahib Singhਨਾਨਕ ਆਖਦਾ ਹੈ-ਹੇ ਸੋਹਾਗ ਵਾਲੀਏ! ਮੇਰੀ ਬੇਨਤੀ ਸੁਣ। ਮੈਨੂੰ ਦੱਸ, ਮੈਂ ਵੇਖਾਂ, ਪ੍ਰਭੂ-ਪਤੀ ਕਿਹੋ ਜਿਹਾ ਹੈ ॥੨॥

ਪਦ ਅਰਥ ਨਾਨਕੁ ਕਹੈ = ਨਾਨਕ ਆਖਦਾ ਹੈ। ਬਿਨਉ = {विनय} ਬੇਨਤੀ। ਸੁਹਾਗਣਿ = ਹੇ ਸੋਹਾਗ ਵਾਲੀਏ! ਮੂ = ਮੈਨੂੰ। ਡਿਖਾ = ਵੇਖਾਂ ॥੨॥

SikhNet (Spanish)Dice Nanak, oh esposas de Dios, escuchen mi oración y llévenme hasta el Señor para que sepa como es. (2)

ਯਾਰ ਵੇ. ਪਿਰੁ ਆਪਣ ਭਾਣਾ; ਕਿਛੁ ਨੀਸੀ ਛੰਦਾ ॥

yaar ve. pir aapan bhaanaa; kichh neesee chhandaa |

Sant Singh KhalsaO intimate friend, my Husband Lord does whatever He pleases; He is not dependent on anyone.
Manmohan SinghO friend my Spouse doeth what He pleaseth and oweth obedience to none.
Manmohan Singh (Punjabi)ਹੇ ਮਿੱਤ੍ਰ! ਮੇਰਾ ਕੰਤ ਉਹ ਕੁਛ ਕਰਦਾ ਹੈ, ਜਿਹੜਾ ਉਸਨੂੰ ਚੰਗਾ ਲਗਦਾ ਹੈ। ਉਹ ਕਿਸੇ ਦੀ ਮੁਛੰਦਗੀ ਨਹੀਂ ਧਰਾਉਂਦਾ।
Fareedkot Teekaਹੇ ਸੰਤ ਸ੍ਵਜਨ! ਵਹੁ ਪਤੀ ਆਪਣਾ ਭਾਣਾ ਕਰਤਾ ਹੈ, (ਕਿਛੁ ਨੀਸੀ ਛੰਦਾ) ਕਿਸੀ ਕਾ ਕੁਛ ਮੁਲਾਹਿਜਾ ਵਾ ਦੀਨਤਾ ਨਹੀਂ ਕਰਤਾ ਹੈ, ਭਾਵ ਸੇ ਸੁਤੰਤ੍ਰ ਹੈ॥
Prof. Sahib Singhਹੇ ਸਤਸੰਗੀ ਸੱਜਣ! (ਜਿਸ ਜੀਵ-ਇਸਤ੍ਰੀ ਨੂੰ) ਆਪਣਾ ਪ੍ਰਭੂ-ਪਤੀ ਪਿਆਰਾ ਲੱਗਣ ਲੱਗ ਪੈਂਦਾ ਹੈ (ਉਸ ਨੂੰ ਕਿਸੇ ਦੀ) ਕੋਈ ਮੁਥਾਜੀ ਨਹੀਂ ਰਹਿ ਜਾਂਦੀ।

ਪਦ ਅਰਥ ਯਾਰ ਵੇ = ਹੇ ਸਤਸੰਗੀ ਮਿੱਤਰ! ਭਾਣਾ = ਚੰਗਾ ਲੱਗ ਪਿਆ। ਨੀਸੀ = ਨਹੀਂ। ਛੰਦਾ = ਮੁਥਾਜੀ।

SikhNet (Spanish)Oh amor, mi Dios hace lo que es Su Voluntad sin apoyarse en nadie.

Open this shabad (25 lines, Angs 703-704) →

Ang 703 of 1430