ੴ

ਸਿੱਖਬਾਣੀ · SikhBani

ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ ॥

sukh kai het bahut dukh paavat sev karat jan jan kee
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Raag Aasaa · Ang 411 · 8 lines
Translations

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਰਾਗੁ ਆਸਾ ਮਹਲਾ ੯ ॥

raag aasaa mahalaa 9 |

Sant Singh KhalsaRaag Aasaa, Ninth Mehl:
Manmohan SinghAsa Measure 9th Guru.
Manmohan Singh (Punjabi)ਰਾਗੁ ਆਸਾ ਨੌਵੀ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
SikhNet (Spanish)Rag Asa, Mejl Guru Teg Bajadur, Noveno Canal Divino.

ਬਿਰਥਾ ਕਹਉ; ਕਉਨ ਸਿਉ. ਮਨ ਕੀ ॥

birathaa khau; kaun siau. man kee |

Sant Singh KhalsaWho should I tell the condition of the mind?
Manmohan SinghTo whom shall I tell the condition of man's mind?
Manmohan Singh (Punjabi)ਇਨਸਾਨ ਦੇ ਚਿੱਤ ਦੀ ਹਾਲਤ ਮੈਂ ਕਿਸ ਨੂੰ ਦੱਸਾਂ?
Fareedkot Teekaਹੇ ਸਤਿਗੁਰੋ! ਇਸ ਮਨ ਕੀ (ਬਿਰਥਾ) ਦਸ਼ਾ ਬਿਨਾਂ ਆਪ ਕੇ ਮੈਂ ਕਿਸ ਸੇ ਕਹੂੰ॥
Prof. Sahib Singhਮੈਂ ਇਸ (ਮਨੁੱਖੀ) ਮਨ ਦੀ ਭੈੜੀ ਹਾਲਤ ਕਿਸ ਨੂੰ ਦੱਸਾਂ (ਹਰੇਕ ਮਨੁੱਖ ਦਾ ਇਹੀ ਹਾਲ ਹੈ),

ਪਦ ਅਰਥ ਬਿਰਥਾ = ਪੀੜਾ, ਦੁੱਖ, ਭੈੜੀ ਹਾਲਤ {व्यथा}। ਕਹਉ = ਕਹਉਂ, ਮੈਂ ਦੱਸਾਂ। ਕਉਨ ਸਿਉ = ਕਿਸ ਨੂੰ?

SikhNet (Spanish)¿A quién le podría revelar el dolor de mi Alma?

ਲੋਭਿ ਗ੍ਰਸਿਓ ਦਸ ਹੂ ਦਿਸ ਧਾਵਤ; ਆਸਾ ਲਾਗਿਓ ਧਨ ਕੀ ॥੧॥ ਰਹਾਉ ॥

lobh grasio das hoo dis dhaavat; aasaa laagio dhan kee |1| rahaau |

Sant Singh KhalsaEngrossed in greed, running around in the ten directions, you hold to your hopes of wealth. ||1||Pause||
Manmohan SinghEngrossed in avarice and harbouring hope of wealth, he hastens in runs to ten directions. Pause.
Manmohan Singh (Punjabi)ਲਾਲਚ ਅੰਦਰ ਖੱਚਤ ਹੈ ਅਤੇ ਦੌਲਤ ਦੀ ਉਮੈਦ ਧਾਰ ਕੇ, ਉਹ ਦਸੀ ਪਾਸੀ ਭੱਜਿਆ ਫਿਰਦਾ ਹੈ। ਠਹਿਰਾਉ।
Fareedkot Teekaਲੋਭ ਮੇਂ ਗ੍ਰਸ੍ਤਿ ਹੂਆ ਹੂਆ ਧਨ ਕੀ ਆਸਾ ਮੇਂ ਲਗਕਰ ਮੈਂ ਦਸੋਂ ਦਿਸਾ ਮੇਂ ਦੌੜਤਾ ਫਿਰਤਾ ਹੂੰ॥੧॥ ਰਹਾਉ ॥
Prof. Sahib Singhਲੋਭ ਵਿਚ ਫਸਿਆ ਹੋਇਆ ਇਹ ਮਨ ਦਸੀਂ ਪਾਸੀਂ ਦੌੜਦਾ ਰਹਿੰਦਾ ਹੈ, ਇਸ ਨੂੰ ਧਨ ਜੋੜਨ ਦੀ ਤ੍ਰਿਸ਼ਨਾ ਚੰਬੜੀ ਰਹਿੰਦੀ ਹੈ ॥੧॥ ਰਹਾਉ ॥

ਪਦ ਅਰਥ ਲੋਭਿ = ਲੋਭ ਵਿਚ। ਗ੍ਰਸਿਓ = ਫਸਿਆ ਹੋਇਆ। ਦਿਸ = ਪਾਸੇ। ਆਸਾ = ਤਾਂਘ, ਤ੍ਰਿਸ਼ਨਾ ॥੧॥ ਰਹਾਉ ॥

SikhNet (Spanish)Atrapado en las garras de la avaricia, mi mente vaga en todas direcciones, y añoro riquezas y más riquezas. (1‑Pausa)

ਸੁਖ ਕੈ ਹੇਤਿ. ਬਹੁਤੁ ਦੁਖੁ ਪਾਵਤ; ਸੇਵ ਕਰਤ. ਜਨ ਜਨ ਕੀ ॥

sukh kai het. bahut dukh paavat; sev karat. jan jan kee |

Sant Singh KhalsaFor the sake of pleasure, you suffer such great pain, and you have to serve each and every person.
Manmohan SinghFor the sake of comfort, he suffers great pain and waits upon every individual.
Manmohan Singh (Punjabi)ਖੁਸ਼ੀ ਦੀ ਖਾਤਰ ਉਹ ਘਣੀ ਤਕਲੀਫ ਉਠਾਉਂਦਾ ਹੈ, ਅਤੇ ਹਰ ਜਣੇ ਦੀ ਟਹਿਲ ਕਮਾਊਦਾ ਹੈ।
Fareedkot Teekaਸੁਖ ਕੇ ਨਮਿਤ ਮੇਂ ਬਹੁਤ ਦੁਖੁ ਪਾਵਤਾ ਹੂੰ, ਏਕ ਏਕ ਕੀ ਸੇਵਾ ਕਰਤਾ ਫਿਰਤਾ ਹੂੰ॥
Prof. Sahib Singhਸੁਖ ਹਾਸਲ ਕਰਨ ਵਾਸਤੇ (ਇਹ ਮਨ) ਧਿਰ ਧਿਰ ਦੀ ਖ਼ੁਸ਼ਾਮਦ ਕਰਦਾ ਫਿਰਦਾ ਹੈ (ਤੇ ਇਸ ਤਰ੍ਹਾਂ ਸੁਖ ਦੇ ਥਾਂ ਸਗੋਂ) ਦੁੱਖ ਸਹਾਰਦਾ ਹੈ।

ਪਦ ਅਰਥ ਹੇਤਿ = ਵਾਸਤੇ। ਸੇਵ = ਸੇਵਾ, ਖ਼ੁਸ਼ਾਮਦ। ਜਨ ਜਨ ਕੀ = ਹਰੇਕ ਜਨ ਦੀ, ਧਿਰ ਧਿਰ ਦੀ।

SikhNet (Spanish)Para ganar las dichas de la vida, sufro inmenso dolor y sirvo a uno y a todos.

ਦੁਆਰਹਿ ਦੁਆਰਿ. ਸੁਆਨ ਜਿਉ ਡੋਲਤ; ਨਹ ਸੁਧ. ਰਾਮ ਭਜਨ ਕੀ ॥੧॥

duaareh duaar. suaan jiau ddolat; neh sudh. raam bhajan kee |1|

Sant Singh KhalsaYou wander from door to door like a dog, unconscious of the Lord's meditation. ||1||
Manmohan SinghLike a dog, he wanders from door to door and is not conscious of Lord's meditation.
Manmohan Singh (Punjabi)ਕੁੱਤੇ ਦੀ ਮਾਨਿੰਦ ਉਹ ਬੂਹੇ ਬੂਹੇ ਤੇ ਭਟਕਦਾ ਫਿਰਦਾ ਹੈ ਤੇ ਸੁਆਮੀ ਦੇ ਸਿਮਰਨ ਦੀ ਉਸ ਨੂੰ ਗਿਆਤ ਨਹੀਂ।
Fareedkot Teekaਦ੍ਵਾਰੇ ਦ੍ਵਾਰੇ ਕੁਤੇ ਕੀ ਭਾਂਤ ਲੋਭ ਲਹਰ ਮੇਂ ਡੋਲਤਾ ਫਿਰਤਾ ਹੈ, ਰਾਮ ਭਜਨ ਕੀ ਮੁਝੇ ਕਭੀ ਸੁਧ ਨਹੀਂ ਹੋਤੀ॥੧॥
Prof. Sahib Singhਕੁੱਤੇ ਵਾਂਗ ਹਰੇਕ ਦੇ ਦਰ ਤੇ ਭਟਕਦਾ ਫਿਰਦਾ ਹੈ ਇਸ ਨੂੰ ਪਰਮਾਤਮਾ ਦਾ ਭਜਨ ਕਰਨ ਦੀ ਕਦੇ ਸੂਝ ਹੀ ਨਹੀਂ ਪੈਂਦੀ ॥੧॥

ਪਦ ਅਰਥ ਦੁਆਰਹਿ ਦੁਆਰਿ = ਹਰੇਕ ਦਰਵਾਜ਼ੇ ਉਤੇ। ਸੁਆਨ = ਕੁੱਤਾ। ਸੁਧਿ = ਸੂਝ ॥੧॥

SikhNet (Spanish)Como perro llamo en cada puerta y no tengo Conciencia de la Alabanza del Señor. (1)

ਮਾਨਸ ਜਨਮ. ਅਕਾਰਥ ਖੋਵਤ; ਲਾਜ ਨ. ਲੋਕ ਹਸਨ ਕੀ ॥

maanas janam. akaarath khovat; laaj na. lok hasan kee |

Sant Singh KhalsaYou lose this human life in vain, and You are not even ashamed when others laugh at you.
Manmohan SinghHe loses his human life in vain and is not ashamed of men's laughter.
Manmohan Singh (Punjabi)ਉਹ ਆਪਣਾ ਮਨੁਸ਼ੀ ਜੀਵਨ ਬੇਫਾਇਦਾ ਗੁਆ ਲੇਦਾ ਹੈ ਅਤੇ ਬੰਦਿਆਂ ਦੇ ਹਾਸੇ ਦੀ ਉਸ ਨੂੰ ਸ਼ਰਮ ਨਹੀਂ।
Fareedkot Teekaਹੇ ਭਾਈ! ਮਾਨੁਖ ਜਨਮ ਪਦਾਰਥ ਬ੍ਯਰਥ ਖੋਈ ਜਾਤਾ ਹੈ, ਤੇਰੇ ਕੋ ਲੋਕੋਂ ਕੇ ਪਰਿਹਾਸ ਕੀ ਲਜ੍ਯਾ ਨਹੀਂ ਹੈ॥
Prof. Sahib Singh(ਲੋਭ ਵਿਚ ਫਸਿਆ ਹੋਇਆ) ਇਹ ਜੀਵ ਆਪਣਾ ਮਨੁੱਖਾ ਜਨਮ ਵਿਅਰਥ ਹੀ ਗਵਾ ਲੈਂਦਾ ਹੈ, (ਇਸ ਦੇ ਲਾਲਚ ਦੇ ਕਾਰਨ) ਲੋਕਾਂ ਵਲੋਂ ਹੋ ਰਹੇ ਹਾਸੇ-ਮਖ਼ੌਲ ਦੀ ਭੀ ਇਸ ਨੂੰ ਸ਼ਰਮ ਨਹੀਂ ਆਉਂਦੀ।

ਪਦ ਅਰਥ ਅਕਾਰਥ = ਵਿਅਰਥ। ਖੋਵਤ = ਗਵਾਂਦਾ ਹੈ। ਲਾਜ = ਸ਼ਰਮ। ਹਸਨ ਕੀ = ਹਾਸੇ-ਮਖੌਲ ਦੀ।

SikhNet (Spanish)He desperdiciado mi nacimiento humano en vano y no me avergüenzo si la gente se burla de mí.

ਨਾਨਕ. ਹਰਿ ਜਸੁ. ਕਿਉ ਨਹੀ ਗਾਵਤ; ਕੁਮਤਿ ਬਿਨਾਸੈ ਤਨ ਕੀ ॥੨॥੧॥੨੩੩॥

naanak. har jas. kiau nahee gaavat; kumat binaasai tan kee |2|1|233|

Sant Singh KhalsaO Nanak, why not sing the Lord's Praises, so that you may be rid of the body's evil disposition? ||2||1||233||
Manmohan SinghNanak, why do thou not sing God's praises, so that the evil intellect of the body may depart?
Manmohan Singh (Punjabi)ਨਾਨਕ ਤੂੰ ਕਿਉਂ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਨਹੀਂ ਕਰਦਾ, ਤਾਂ ਜੋ ਤੇਰੀ ਦੇਹਿ ਦੀ ਖੋਟੀ ਬੁੱਧੀ ਦੂਰ ਹੋ ਜਾਵੇ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰਮੇਸ੍ਵਰ ਕਾ ਜਸੁ ਕਿਉਂ ਨਹੀਂ ਗਾਉਤਾ, ਜਿਸ ਕਰ ਕੇ ਤੇਰੀ ਖੋਟੀ ਮਤਿ ਦੂਰ ਹੋ ਜਾਇ॥੨॥੧॥੨੩੩॥☬ਭਰਥਰੀ ਨਾਥ ਨੇ ਸੁਮੇਰ ਪਰਬਤ ਪਰ ਪੂਛਾ ਕਿ ਜਗ੍ਯਾਸੂ ਕੋ ਕਰਤੱਬ੍ਯ ਕਿਆ ਹੈ ਅਰੁ ਮੁਕਤਿ ਪੁਰਸ ਕੀ ਬਿਵਸਥਾ ਕ੍ਯਾ ਹੈ? ਤਿਸ ਕਾ ਉੱਤ੍ਰ ਸ੍ਰੀ ਗੁਰੂ ਬਾਬਾ ਨਾਨਕ ਜੀ ਕਹਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਜੀਵ!) ਤੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਿਉਂ ਨਹੀਂ ਕਰਦਾ? (ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਹੀ) ਤੇਰੀ ਇਹ ਖੋਟੀ ਮਤਿ ਦੂਰ ਹੋ ਸਕੇਗੀ ॥੨॥੧॥੨੩੩॥

ਪਦ ਅਰਥ ਨਾਨਕ = ਹੇ ਨਾਨਕ! ਜਸੁ = ਸਿਫ਼ਤ-ਸਾਲਾਹ। ਕੁਮਤਿ = ਖੋਟੀ ਮਤਿ। ਤਨ ਕੀ = ਸਰੀਰ ਦੀ ॥੨॥੧॥੨੩੩॥

SikhNet (Spanish)¿Por qué no recitar la Alabanza del Señor, oh, dice Nanak, para que te liberes de la maldad de la mente? (2-1-223)
Answers quote the Granth verbatim with Ang citations. AI commentary is not Gurbani and not a religious ruling.