ਆਸਾਵਰੀ ਮਹਲਾ ੫ ਇਕਤੁਕਾ ॥
aasaavaree mahalaa 5 ikatukaa | Ang 410
Sant Singh KhalsaAasaavaree, Fifth Mehl, Ek-Thukay:
Manmohan SinghAsa 5th Guru Ek Tuke.
Manmohan Singh (Punjabi)ਆਸਾਵਰੀ ਪੰਜਵੀਂ ਪਾਤਸ਼ਾਹੀ ਇਕ ਤੁਕਾ।
SikhNet (Spanish)Asavari, Mejl, Guru Aryan, Quinto Canal Divino, Ik-Tuka.
ਓਇ ਪਰਦੇਸੀਆ; ਹਾਂ ॥
oe paradeseea; haan | Ang 410
Sant Singh KhalsaO my stranger soul,
Manmohan SinghO my stranger soul.
Manmohan Singh (Punjabi)ਹੇ ਮੇਰੀ ਪ੍ਰਦੇਸਣ ਜਿੰਦੜੀਏ!
Fareedkot Teekaਓਹੁ ਜੀਉ ਚੌਰਾਸੀ ਲਾਖ ਜੋਨ ਮੇਂ ਭ੍ਰਮਤਾ ਹੂਆ ਪਰਦੇਸੀ ਆਇਆ ਹੈ॥
Prof. Sahib Singhਜਗਤ ਵਿਚ ਚਾਰ ਦਿਨਾਂ ਲਈ ਆਏ ਹੇ ਜੀਵ!ਪਦ ਅਰਥ ਓਇ ਪਰਦੇਸੀਆ = ਹੇ ਪਰਦੇਸੀ! ਹੇ ਜਗਤ ਵਿਚ ਚਾਰ ਦਿਨ ਲਈ ਆਏ ਜੀਵ!
SikhNet (Spanish)Oh mi Alma extraña,
ਸੁਨਤ ਸੰਦੇਸਿਆ; ਹਾਂ ॥੧॥ ਰਹਾਉ ॥
sunat sandesiaa; haan |1| rahaau | Ang 410
Sant Singh Khalsalisten to the call. ||1||Pause||
Manmohan SinghListen to the message. Pause.
Manmohan Singh (Punjabi)ਇਕ ਸੁਨੇਹਾ ਸੁਣ। ਠਹਿਰਾਉ।
Fareedkot Teekaਯਹ ਸੰਦੇਸੇ ਸੁਨਾਈ ਪੜੇ ਹੈਂ ਕਿ ਅਮੁਕਾ ਚਲਾ ਗ੍ਯਾ ਅਮਕਾ ਚਲਨੇ ਕੋ ਤ੍ਯਾਰ ਹੈ॥੧॥ ਰਹਾਉ ॥
Prof. Sahib Singhਇਹ ਸੁਨੇਹਾ ਧਿਆਨ ਨਾਲ ਸੁਣ ॥੧॥ ਰਹਾਉ ॥ਪਦ ਅਰਥ ਸੁਨਤ = ਸੁਣਦਾ ਹੈਂ? ॥੧॥ ਰਹਾਉ ॥
SikhNet (Spanish)escucha el Llamado. (1-Pausa)
ਜਾ ਸਿਉ; ਰਚਿ ਰਹੇ ਹਾਂ ॥
jaa siau; rach rahe haan | Ang 410
Sant Singh KhalsaWhatever you are attached to,
Manmohan SinghTo which thou art attached,
Manmohan Singh (Punjabi)ਜਿਸ ਦੇ ਨਾਲ ਤੂੰ ਚਿਮੜੀ ਹੋਈ ਹੈ,
Fareedkot Teekaਜਿਨ ਪਦਾਰਥੋਂ ਕੇ ਸਾਥ ਜੀਵ ਰਚ ਰਹੇ ਹੈਂ॥
Prof. Sahib Singh(ਤੈਥੋਂ ਪਹਿਲਾਂ ਇਥੇ ਆਏ ਹੋਏ ਜੀਵ) ਜਿਸ ਮਾਇਆ ਦੇ ਮੋਹ ਵਿਚ ਫਸੇ ਰਹੇ,ਪਦ ਅਰਥ ਜਾ ਸਿਉ = ਜਿਸ (ਮਾਇਆ) ਨਾਲ। ਰਚਿ ਰਹੇ = ਮਸਤ ਰਹੇ।
SikhNet (Spanish)Lo que sea a lo que estás apegada
ਸਭ ਕਉ; ਤਜਿ ਗਏ ਹਾਂ ॥
sabh kau; taj ge haan | Ang 411
Sant Singh Khalsayou shall have to leave it all behind.
Manmohan Singhall that Thou shalt leave and depart.
Manmohan Singh (Punjabi)ਉਸ ਸਾਰੇ ਨੂੰ ਤੂੰ ਛੱਡ ਕੇ ਟੁਰ ਜਾਵੇਗੀ।
Fareedkot Teekaਸੋ ਪਦਾਰਥ ਸਭ ਕੋ ਤ੍ਯਾਗ ਜਾਤੇ ਭਏ ਹੈਂ ਕਿਸੀ ਕੇ ਭੀ ਸੰਗ ਨਹੀਂ ਜਾਤੇ॥
Prof. Sahib Singhਆਖ਼ਰ ਉਸ ਸਾਰੀ ਨੂੰ ਛੱਡ ਕੇ ਇਥੋਂ ਚਲੇ ਗਏ,ਪਦ ਅਰਥ ਸਭ ਕਉ = ਉਸ ਸਾਰੀ ਨੂੰ।
SikhNet (Spanish)lo tendrás que dejar todo, atrás todo;
ਸੁਪਨਾ ਜਿਉ; ਭਏ ਹਾਂ ॥
supanaa jiau; bhe haan | Ang 411
Sant Singh KhalsaThese things seem like only a dream,
Manmohan SinghThese things appear like a dream,
Manmohan Singh (Punjabi)ਇਹ ਚੀਜ਼ਾਂ ਉਸ ਨੂੰ ਸੁਪਨੇ ਵਾਂਙੂ ਮਲੂਮ ਹੁੰਦੀਆਂ ਹਨ,
Fareedkot Teekaਤਿਨ ਕੋ ਸੁਪਨੇ ਸਮ ਹੋ ਗਏ ਹੈਂ, ਭਾਵ ਮਿਥਿਆ ਹੈਂ॥
Prof. Sahib Singh(ਹੁਣ ਉਹ) ਸੁਪਨੇ ਵਾਂਗ ਹੋ ਗਏ ਹਨ (ਕੋਈ ਉਹਨਾਂ ਨੂੰ ਚੇਤੇ ਭੀ ਨਹੀਂ ਕਰਦਾ),ਪਦ ਅਰਥ ਸੁਪਨਾ ਜਿਉ = ਸੁਪਨੇ ਵਰਗੇ।
SikhNet (Spanish)esto es como un sueño
ਹਰਿ ਨਾਮੁ; ਜਿਨੑਿ ਲਏ ॥੧॥
har naam; jina le |1| Ang 411
Sant Singh Khalsato one who takes the Lord's Name. ||1||
Manmohan Singhto him who takes God's Name.
Manmohan Singh (Punjabi)ਜੋ ਵਾਹਿਗੁਰੂ ਦੇ ਨਾਮ ਨੂੰ ਲੈਦਾ ਹੈ।
Fareedkot Teekaਜਿਨੋਂ ਨੇ ਹਰਿ ਨਾਮ ਲਿਆ ਹੈ॥੧॥
Prof. Sahib Singh(ਫਿਰ) ਤੂੰ ਕਿਉਂ (ਮਾਇਆ ਦਾ ਮੋਹ ਛੱਡ ਕੇ) ਪਰਮਾਤਮਾ ਦਾ ਨਾਮ ਨਹੀਂ ਯਾਦ ਕਰਦਾ? ॥੧॥ਪਦ ਅਰਥ ਜਿਨ੍ਹ੍ਹਿ ਲਏ = (ਤੂੰ) ਕਿਉਂ ਨਹੀਂ ਲੈਂਦਾ? ॥੧॥
SikhNet (Spanish)para el que ha recitado el Naam, el Nombre del Señor. (1)
ਹਰਿ ਤਜਿ; ਅਨ ਲਗੇ ਹਾਂ ॥
har taj; an lage haan | Ang 411
Sant Singh KhalsaForsaking the Lord, and clinging to another,
Manmohan SinghForsaking God, who cling to another,
Manmohan Singh (Punjabi)ਵਾਹਿਗੁਰੂ ਨੂੰ ਛੱਡ ਕੇ, ਜੋ ਹੋਰਸੁ ਨਾਲ ਚਿਮੜਦੇ ਹਨ,
Fareedkot Teekaਜੋ ਹਰਿ ਕੋ ਤ੍ਯਾਗ ਕਰ ਆਨ ਪ੍ਰਪੰਚ ਮੇਂ ਲਗੇ ਹੈਂ॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਨੂੰ ਭੁਲਾ ਕੇ ਹੋਰ ਹੋਰ ਪਦਾਰਥਾਂ ਦੇ ਮੋਹ ਵਿਚ ਫਸੇ ਰਹਿੰਦੇ ਹਨ,ਪਦ ਅਰਥ ਤਜਿ = ਤਿਆਗ ਕੇ। ਅਨ = ਹੋਰ (ਪਦਾਰਥਾਂ) ਵਲ।
SikhNet (Spanish)Tantos dejan al Señor, y aferrándose al otro,
ਜਨਮਹਿ ਮਰਿ; ਭਗੇ ਹਾਂ ॥
janameh mar; bhage haan | Ang 411
Sant Singh Khalsathey run toward death and reincarnation.
Manmohan Singhthey run towards transmigration.
Manmohan Singh (Punjabi)ਊਹ ਆਵਾਗਉਣ ਵਲ ਭੱਜ ਕੇ ਜਾਂਦੇ ਹਨ।
Fareedkot Teekaਸੋ ਜਨਮ ਮਰਨ ਮੇਂ (ਭਗੇ) ਦੌੜਤੇ ਫਿਰਤੇ ਹੈਂ॥
Prof. Sahib Singhਉਹ ਜਨਮ ਮਰਨ ਦੇ ਗੇੜ ਵਿਚ ਭਟਕਦੇ ਫਿਰਦੇ ਹਨ।ਪਦ ਅਰਥ ਜਨਮਹਿ = ਜਨਮ ਵਿਚ। ਮਰਿ = ਮਰ ਕੇ। ਭਗੇ = ਦੌੜਦੇ ਰਹੇ।
SikhNet (Spanish)se precipitan hacia la muerte y hacia el ciclo de reencarnaciones,
ਹਰਿ ਹਰਿ; ਜਨਿ ਲਹੇ ਹਾਂ ॥
har har; jan lahe haan | Ang 411
Sant Singh KhalsaBut those humble beings, who attach themselves to the Lord, Har, Har,
Manmohan SinghThe slaves, who attain to Lord God, they
Manmohan Singh (Punjabi)ਗੋਲੇ ਜੋ ਵਾਹਿਗੁਰੂ ਸੁਆਮੀ ਨੂੰ ਪਰਾਪਤ ਹੁੰਦੇ ਹਨ,
Fareedkot Teekaਜਿਨੋਂ ਨੇ ਹਰਿ ਹਰਿ ਨਾਮ ਲਏ ਹੈਂ॥
Prof. Sahib Singhਜਿਸ ਜਿਸ ਮਨੁੱਖ ਨੇ ਪਰਮਾਤਮਾ ਨੂੰ ਲੱਭ ਲਿਆ,ਪਦ ਅਰਥ ਜਨਿ = ਜਨ ਨੇ, ਜਿਸ ਜਿਸ ਜਨ ਨੇ।
SikhNet (Spanish)pero aquellos Seres humildes que se aferran al Señor, Jar, Jar
ਜੀਵਤ ਸੇ ਰਹੇ ਹਾਂ ॥
jeevat se rahe haan | Ang 411
Sant Singh Khalsacontinue to live.
Manmohan Singhcontinue to live.
Manmohan Singh (Punjabi)ਉਹ ਜੀਉਂਦੇ ਰਹਿੰਦੇ ਹਨ।
Fareedkot Teekaਸੋ ਜੀਵਤੇ ਰਹੇ ਹੈਂ॥
Prof. Sahib Singhਉਹ ਆਤਮਕ ਜੀਵਨ ਦੇ ਮਾਲਕ ਬਣ ਗਏ।ਪਦ ਅਰਥ ਸੇ = ਉਹ ਬੰਦੇ।
SikhNet (Spanish)continúan viviendo.
ਜਿਸਹਿ; ਕ੍ਰਿਪਾਲੁ ਹੋਇ ਹਾਂ ॥
jiseh; kripaal hoe haan | Ang 411
Sant Singh KhalsaOne who is blessed with the Lord's Mercy,
Manmohan SinghHe to whom the Lord is merciful,
Manmohan Singh (Punjabi)ਜਿਸ ਉਤੇ ਪ੍ਰਭੂ ਮਿਹਰਬਾਨ ਹੈ,
Fareedkot Teekaਜਿਸ ਪਰ ਸਤਗੁਰ ਕ੍ਰਿਪਾਲ ਭਏ ਹੈਂ॥
Prof. Sahib Singhਜਿਸ ਮਨੁੱਖ ਉਤੇ ਪ੍ਰਭੂ ਦਇਆਵਾਨ ਹੁੰਦਾ ਹੈ,ਪਦ ਅਰਥ ਜਿਸਹਿ = ਜਿਸ ਉੱਤੇ।
SikhNet (Spanish)Quien es bendecido con la Misericordia del Señor,
ਨਾਨਕ; ਭਗਤੁ ਸੋਇ ॥੨॥੭॥੧੬੩॥੨੩੨॥
naanak; bhagat soe |2|7|163|232| Ang 411
Sant Singh KhalsaO Nanak, becomes His devotee. ||2||7||163||232||
Manmohan Singhbecome His devoted slave, O Nanak.
Manmohan Singh (Punjabi)ਊਹ ਉਸ ਦਾ ਜਾ ਨਿਸਾਰ ਗੋਲਾ ਹੋ ਜਾਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਭਗਤੁ ਹੈ॥੨॥੭॥੧੬੩॥੨੩੨॥☬ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਨ ਕੀ ਬਿਵਸਥਾ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਉਹ ਉਸ ਦਾ ਭਗਤ ਬਣਦਾ ਹੈ ॥੨॥੭॥੧੬੩॥੨੩੨॥* ਨੋਟ: ਇਕ ਤੁਕਾ-ਹਰੇਕ ਬੰਦ ਇਕ ਇਕ ਤੁਕ ਵਾਲਾ। * ਨੋਟ: ਅੰਕ ੭ ਦਾ ਭਾਵ ਇਹ ਹੈ ਕਿ ਘਰੁ ੧੭ ਦੇ ਇਹ ੭ ਸ਼ਬਦ ਹਨ। ਆਸਾ ਰਾਗ ਵਿਚ ਮਹਲਾ ੫ ਦੇ ਕੁੱਲ ੧੬੩ ਸ਼ਬਦ ਹਨ। * ਵੇਰਵਾ: ਮਹਲਾ ੧ = ੩੯। ਮਹਲਾ ੩ = ੧੩। ਮਹਲਾ ੪ = ੧੫। ਮਹਲਾ ੫ = ੧੬੩। ਜੋੜ = ੨੩੦। * ਨੋਟ: ਇਸ ਸੰਗ੍ਰਹ (੨੩੦) ਵਿਚ ਮਹਲਾ ੧ ਦਾ 'ਸੋਦਰੁ' ਵਾਲਾ ਸ਼ਬਦ ਅਤੇ ਮਹਲਾ ੪ ਦਾ 'ਸੋ ਪੁਰਖੁ' ਵਾਲਾ ਸ਼ਬਦ ਸ਼ਾਮਲ ਨਹੀਂ। ਇਹਨਾਂ ਦੋਹਾਂ ਨੂੰ ਰਲਾਇਆਂ ਕੁੱਲ ਜੋੜ ੨੩੨ ਬਣਦਾ ਹੈ ਜੋ ਸਾਰੇ ਸ਼ਬਦਾਂ ਦੇ ਖ਼ਤਮ ਹੋਣ ਤੇ ਉੱਪਰ ਦਿੱਤਾ ਗਿਆ ਹੈ।
SikhNet (Spanish)oh, dice Nanak, se vuelve Su Devoto. (2‑7‑163‑232)