ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੨ ॥
raag aasaa mahalaa 1 asattapadeea ghar 2 |
Sant Singh KhalsaRaag Aasaa, First Mehl, Ashtpadheeyaa, Second House:
Manmohan SinghAsa Measure. 1st Guru. Ashtpadis.
Manmohan Singh (Punjabi)ਰਾਗ ਆਸਾ, ਪਹਿਲੀ ਪਾਤਸ਼ਾਹੀ, ਅਸ਼ਟਪਦੀਆਂ।
Prof. Sahib Singhਰਾਗ ਆਸਾ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Asa, Mejl Guru Nanak, Primer Canal Divino, Ashtapadis.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace He is attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਉਤਰਿ ਅਵਘਟਿ; ਸਰਵਰਿ ਨੑਾਵੈ ॥
autar avaghatt; saravar naavai |
Sant Singh KhalsaHe descends the treacherous precipice, to bathe in the cleansing pool;
Manmohan SinghDescending the difficult precipice of sin, man should bathe in the tank of virtue,
Manmohan Singh (Punjabi)ਪਾਪ ਦੀ ਔਖੀ ਘਾਟੀ ਤੋਂ ਉੱਤਰ ਕੇ ਇਨਸਾਨ ਨੂੰ ਨੇਕੀ ਦੇ ਤਾਲਾਬ ਅੰਦਰ ਇਸ਼ਨਾਨ ਕਰਨਾ ਚਾਹੀਦਾ ਹੈ,
Fareedkot Teeka(ਅਵਘਟਿ) ਕਠਨ ਸਥਾਨ ਕਾਮਾਦਿਕ ਬਿਕਾਰੋਂ ਕੇ (ਉਤਰਿ) ਲਾਂਘ ਕਰ ਕੇ ਸਤੰਸਗ ਸਰੋਵਰ ਮੇਂ ਸ੍ਨਾਨ ਕਰੈ ਅਰਥਾਤ ਸਤਸੰਗ ਕਰੈ॥
Prof. Sahib Singh(ਭਰਥਰੀ ਜੋਗੀ ਕਿਸੇ ਪਹਾੜ ਦੇ ਟਿੱਲੇ ਤੋਂ ਉਤਰ ਕੇ ਕਿਸੇ ਤੀਰਥ-ਸਰੋਵਰ ਵਿਚ ਇਸ਼ਨਾਨ ਕਰਦਾ ਹੈ, ਤੇ ਇਸ ਨੂੰ ਪੁੰਨ ਕਰਮ ਸਮਝਦਾ ਹੈ) ਜੇਹੜਾ ਮਨੁੱਖ ਅਹੰਕਾਰ ਆਦਿਕ ਦੀ ਔਖੀ ਘਾਟੀ ਤੋਂ ਉਤਰ ਕੇ ਸਤਸੰਗ ਸਰੋਵਰ ਵਿਚ ਆਤਮਕ ਇਸ਼ਨਾਨ ਕਰਦਾ ਹੈ,ਪਦ ਅਰਥ ਉਤਰਿ = ਉਤਰ ਕੇ, ਹੇਠਾਂ ਆ ਕੇ। ਅਵਘਟਿ = ਔਖੀ ਘਾਟੀ ਤੋਂ, ਪਹਾੜੀ ਤੋਂ। ਸਰਵਰਿ = ਸਰੋਵਰ ਵਿਚ।
SikhNet (Spanish)Descendiendo en el traicionero acantilado del vicio, uno debería bañarse en el Tanque del Naam,
ਬਕੈ ਨ ਬੋਲੈ; ਹਰਿ ਗੁਣ ਗਾਵੈ ॥
bakai na bolai; har gun gaavai |
Sant Singh Khalsawithout speaking or saying anything, he sings the Glorious Praises of the Lord.
Manmohan Singhand without uttering and saying anything, should sing God's praise.
Manmohan Singh (Punjabi)ਅਤੇ ਬਗੈਰ ਕੁੱਛ ਕਥਨ ਕਹਿਣ ਦੇ, ਉਸ ਨੂੰ ਵਾਹਿਗੁਰੂ ਦਾ ਜੱਸ ਗਾਇਨ ਕਰਨਾ ਉਚਿਤ ਹੈ।
Fareedkot Teekaਤਹਾਂ ਜਾਇਕਰ (ਬਕੈ ਨ ਬੋਲੈ) ਬਕਬਾਦ ਨ ਬੋਲੈ ਔਰੁ ਹਰਿ ਗੁਣਿ ਗਾਇਨ ਕਰੇ॥
Prof. Sahib Singhਅਤੇ ਜੋ ਬਹੁਤਾ ਵਿਅਰਥ ਨਹੀਂ ਬੋਲਦਾ ਤੇ ਪਰਮਾਤਮਾ ਦੇ ਗੁਣ ਗਾਂਦਾ ਹੈ,ਪਦ ਅਰਥ ਬਕੈ ਨ ਬੋਲੈ = ਵਿਅਰਥ ਨਾਹ ਬੋਲੇ।
SikhNet (Spanish)el Nombre del Señor, y debería de recitar nada más que la Alabanza del Señor.
ਜਲੁ ਆਕਾਸੀ; ਸੁੰਨਿ ਸਮਾਵੈ ॥
jal aakaasee; sun samaavai |
Sant Singh KhalsaLike water vapor in the sky, he remains absorbed in the Lord.
Manmohan SinghLike water in the atmosphere, he should remain absorbed in the Lord.
Manmohan Singh (Punjabi)ਵਾਯੂ-ਮੰਡਲ ਵਿੱਚ ਪਾਣੀ ਦੀ ਤਰ੍ਹਾਂ ਉਸ ਨੂੰ ਸਾਹਿਬ ਅੰਦਰ ਲੀਨ ਰਹਿਣਾ ਚਾਹੀਦਾ ਹੈ।
Fareedkot Teekaਹੇ ਭਰਥਰੀ! ਜਲੋਂ ਮੇਂ ਅਰਥਾਤ ਅਤਲਾਦਿ ਨੀਚੇ ਕੇ ਲੋਗ, ਅਕਾਸੀ ਭੂਰ ਭੂਵਾਦਿ ਊਪਰ ਕੇ ਲੋਗੋਂ ਮੇਂ (ਸੁੰਨਿ) ਅਫੁਰ ਪਰਮਾਤਮਾ ਸਮਾਇ ਰਹਾ ਹੈ॥
Prof. Sahib Singhਉਹ ਮਨੁੱਖ ਉੱਚੀ ਆਤਮਕ ਅਵਸਥਾ ਵਿਚ ਪਹੁੰਚਦਾ ਹੈ, ਜਿਵੇਂ (ਸਮੁੰਦਰ ਦਾ) ਜਲ (ਸੂਰਜ ਦੀ ਮਦਦ ਨਾਲ ਉੱਚਾ ਉਠ ਕੇ) ਆਕਾਸ਼ਾਂ ਵਿਚ (ਉਡਾਰੀਆਂ ਲਾਂਦਾ) ਹੈ,ਪਦ ਅਰਥ ਆਕਾਸੀ = ਅਕਾਸ਼ਾਂ ਵਿਚ। ਸੁੰਨਿ = ਸੁੰਨ ਵਿਚ, ਉਸ ਅਵਸਥਾ ਵਿਚ ਜਿਥੇ ਮਾਇਕ ਫੁਰਨਿਆਂ ਵਲੋਂ ਸੁੰਞ ਹੋਵੇ।
SikhNet (Spanish)Debería de absorberse en el Señor
ਰਸੁ ਸਤੁ ਝੋਲਿ; ਮਹਾ ਰਸੁ ਪਾਵੈ ॥੧॥
ras sat jhol; mahaa ras paavai |1|
Sant Singh KhalsaHe churns the true pleasures to obtain the supreme nectar. ||1||
Manmohan SinghChurning the true pleasures, he ought to secure the Supreme Name Nectar
Manmohan Singh (Punjabi)ਸੱਚੀਆਂ ਖੁਸ਼ੀਆਂ ਨੂੰ ਰਿੜਕ ਕੇ, ਉਸ ਨੂੰ ਪਰਮ ਨਾਮ ਅੰਮ੍ਰਿਤ ਪਰਾਪਤ ਕਰਨਾ ਉਚਿਤ ਹੈ।
Fareedkot Teekaਔ (ਰਸੁ ਸਤੁ) ਬਿਖ੍ਯ ਸਬਦਾਦਿਕ ਮਨ ਬੁਧਿ ਕੇ ਬਿਖ੍ਯ ਮਨੋਰਾਜਾਦਿਕ ਤਿਨ ਕੋ (ਝੋਲ) ਹਟਾਇ ਕਰ ਜਗ੍ਯਾਸੂ (ਮਹਾ ਰਸੁ) ਆਤਮ ਅਨੰਦ ਕੋ ਪਾਵਤਾ ਹੈ॥੧॥
Prof. Sahib Singhਉਹ ਮਨੁੱਖ ਸ਼ਾਂਤੀ ਰਸ ਨੂੰ ਹਲਾ ਕੇ (ਮਾਣ ਕੇ) ਨਾਮ ਮਹਾ ਰਸ ਪੀਂਦਾ ਹੈ ॥੧॥ਪਦ ਅਰਥ ਰਸੁ ਸਤੁ = ਸ਼ਾਂਤ ਰਸ। ਝੋਲਿ = ਹਿਲਾ ਕੇ। ਪਾਵੈ = ਪ੍ਰਾਪਤ ਕਰਦਾ ਹੈ ॥੧॥
SikhNet (Spanish)como agua en la atmósfera, y debería de deleitarse en los Verdaderos Placeres para obtener el Néctar del Señor. (1)
ਐਸਾ ਗਿਆਨੁ ਸੁਨਹੁ; ਅਭ ਮੋਰੇ ॥
aisaa giaan sunahu; abh more |
Sant Singh KhalsaListen to such spiritual wisdom, O my mind.
Manmohan SinghHear thou such a Divine Comprehension, O my mind.
Manmohan Singh (Punjabi)ਤੂੰ ਐਹੋ ਜੇਹੀ ਈਸ਼ਵਰੀ ਗਿਆਤ ਸਵਣ ਕਰ, ਹੇ ਮੇਰੇ ਮਨ!
Fareedkot Teekaਮੇਰੇ (ਅਭ) ਹ੍ਰਿਦ੍ਯ ਮੇਂ ਐਸਾ ਗ੍ਯਾਨ ਹੂਆ ਹੈ, ਸੋ ਤੁਮ ਸੁਨਹੁ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਦੀ ਇਹ ਗੱਲ ਸੁਣ,ਪਦ ਅਰਥ ਗਿਆਨੁ = ਪਰਮਾਤਮਾ ਨਾਲ ਡੂੰਘੀ ਸਾਂਝ ਦੀ ਗੱਲ। ਅਭ ਮੋਰੇ = ਹੇ ਮੇਰੇ ਮਨ!
SikhNet (Spanish)Oh mi mente, escucha esta Sabiduría:
ਭਰਿਪੁਰਿ ਧਾਰਿ ਰਹਿਆ; ਸਭ ਠਉਰੇ ॥੧॥ ਰਹਾਉ ॥
bharipur dhaar rahiaa; sabh tthaure |1| rahaau |
Sant Singh KhalsaThe Lord is totally pervading and permeating all places. ||1||Pause||
Manmohan SinghThe Lord is fully abiding in all the places. Pause.
Manmohan Singh (Punjabi)ਸੁਆਮੀ ਸਾਰੀਆਂ ਥਾਵਾਂ ਅੰਦਰ ਪੁਰੀ ਤਰ੍ਹਾਂ ਵੱਸ ਰਿਹਾ ਹੈ। ਠਹਿਰਾਉ।
Fareedkot Teekaਹਰੀ ਭਰਪੂਰ ਹੋ ਕਰ ਸਰਬ ਠਉਰ ਮੇਂ ਧਾਰਨ ਕਰ ਰਹਾ ਹੈ॥੧॥ ਰਹਾਉ ॥
Prof. Sahib Singh(ਕਿ) ਪਰਮਾਤਮਾ ਹਰ ਥਾਂ ਭਰਪੂਰ ਹੈ, ਤੇ ਹਰ ਥਾਂ ਸਹਾਰਾ ਦੇ ਰਿਹਾ ਹੈ ॥੧॥ ਰਹਾਉ ॥ਪਦ ਅਰਥ ਭਰਿ ਪੁਰਿ = ਭਰ ਕੇ ਪੂਰ ਕੇ, ਭਰਪੂਰ। ਧਾਰ ਰਹਿਆ = ਆਸਰਾ ਦੇ ਰਿਹਾ ਹੈ ॥੧॥ ਰਹਾਉ ॥
SikhNet (Spanish)tu Señor prevalece y sostiene al Universo entero. (1‑Pausa)
ਸਚੁ ਬ੍ਰਤੁ ਨੇਮੁ; ਨ ਕਾਲੁ ਸੰਤਾਵੈ ॥
sach brat nem; na kaal santaavai |
Sant Singh KhalsaOne who makes Truthfulness his fast and religious vows, does not suffer the pain of death.
Manmohan SinghDeath agonises him not, who makes truthfulness and his fast religious vow,
Manmohan Singh (Punjabi)ਮੌਤ ਉਸ ਨੂੰ ਦੁਖੀ ਨਹੀਂ ਕਰਦੀ, ਜੋ ਸਚਾਈ ਨੂੰ ਆਪਣਾ ਉਪਹਾਸ ਤੇ ਧਾਰਮਕ ਪ੍ਰਤੱਗਿਆ ਬਣਾਉਂਦਾ ਹੈ,
Fareedkot Teekaਨਿਯਮ ਕਰ ਕੇ ਜੋ ਸਤ ਬੋਲਨਾ ਹੈ ਯਹੀ ਬ੍ਰਤੁ ਕਰੇ, ਜਿਸ ਕਰ ਕੇ ਫਿਰ ਕਾਲੁ ਨ ਸੰਤਾਵੈ॥
Prof. Sahib Singh(ਹੇ ਜੋਗੀ!) ਜਿਸ ਮਨੁੱਖ ਨੇ ਸਦਾ-ਥਿਰ ਪ੍ਰਭੂ (ਦੇ ਨਾਮ) ਨੂੰ ਆਪਣਾ ਨਿੱਤ ਦਾ ਪ੍ਰਣ ਬਣਾ ਲਿਆ ਹੈ, ਨਿੱਤ ਦੀ ਕਾਰ ਬਣਾ ਲਿਆ ਹੈ,ਪਦ ਅਰਥ ਕਾਲੁ = ਮੌਤ ਦਾ ਸਹਮ।
SikhNet (Spanish)Si uno practica la Disciplina de la Verdad, la muerte no lo lastima,
ਸਤਿਗੁਰ ਸਬਦਿ; ਕਰੋਧੁ ਜਲਾਵੈ ॥
satigur sabad; karodh jalaavai |
Sant Singh KhalsaThrough the Word of the Guru's Shabad, he burns away his anger.
Manmohan Singhand burns his wrath with True Guru's hymns.
Manmohan Singh (Punjabi)ਅਤੇ ਸੱਚੇ ਗੁਰਾਂ ਦੀ ਬਾਣੀ ਨਾਲ ਆਪਣੇ ਗੁੱਸੇ ਨੂੰ ਸਾੜ ਦਿੰਦਾ ਹੈ।
Fareedkot Teekaਗੁਰੋਂ ਕੇ ਉਪਦੇਸ ਕਰ ਕੇ ਕ੍ਰੋਧੁ ਕੋ ਜਲਾਇ ਦੇਵੇ॥
Prof. Sahib Singhਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ) ਕ੍ਰੋਧ ਸਾੜ ਲੈਂਦਾ ਹੈ,ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ।
SikhNet (Spanish)y a través del Shabd de la Palabra del Guru, consume su enojo
ਗਗਨਿ ਨਿਵਾਸਿ; ਸਮਾਧਿ ਲਗਾਵੈ ॥
gagan nivaas; samaadh lagaavai |
Sant Singh KhalsaHe dwells in the Tenth Gate, immersed in the Samaadhi of deep meditation.
Manmohan SinghHe abides in the tenth gate and assumes the meditative mood.
Manmohan Singh (Punjabi)ਉਹ ਦਸਮ ਦੁਆਰ ਅੰਦਰ ਵਸਦਾ ਹੈ ਅਤੇ ਸਿਮਰਨ ਦੀ ਅਵਸਥਾ ਧਾਰਨ ਕਰ ਲੈਦਾ ਹੈ।
Fareedkot Teekaਚਿਦਾਕਾਸ ਮੇਂ ਜੋ ਨਿਵਾਸ ਕਰਨਾ ਹੈ ਯਹੀ ਸਮਾਧਿ ਲਗਾਵੈ॥
Prof. Sahib Singhਉਹ ਉੱਚੇ ਆਤਮਕ ਮੰਡਲ ਵਿਚ ਨਿਵਾਸ ਦੀ ਰਾਹੀਂ ਉਹ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ (ਸਮਾਧੀ ਲਾਈ ਰੱਖਦਾ ਹੈ)।ਪਦ ਅਰਥ ਗਗਨਿ = ਗਗਨ ਵਿਚ, ਚਿਦਾਕਾਸ਼ ਵਿਚ, ਚਿੱਤ-ਰੂਪ ਆਕਾਸ਼ ਵਿਚ, ਉੱਚੇ ਵਿਚਾਰ ਮੰਡਲ ਵਿਚ। ਨਿਵਾਸਿ = ਨਿਵਾਸ ਦੀ ਰਾਹੀਂ।
SikhNet (Spanish)y habita en la Décima Puerta, y vive para siempre en la Luz de su mente sumergido en Samadhi,
ਪਾਰਸੁ ਪਰਸਿ; ਪਰਮ ਪਦੁ ਪਾਵੈ ॥੨॥
paaras paras; param pad paavai |2|
Sant Singh KhalsaTouching the philosopher's stone, he obtains the supreme status. ||2||
Manmohan SinghBy coming in contact with the Guru, the philosopher stone, he obtains the supreme status.
Manmohan Singh (Punjabi)ਗੁਰੂ-ਰਸਾਇਣ ਦੀ ਛੋਹ ਪਰਾਪਤ ਕਰਨ ਦੁਆਰਾ ਉਹ ਮਹਾਨ ਮਰਤਬੇ ਨੂੰ ਪਾ ਲੈਦਾ ਹੈ।
Fareedkot Teekaਔਰੁ ਪਾਰਸ ਰੂਪ ਸਤਿਗੁਰੋਂ ਕੋ ਮਿਲ ਕਰ ਕੇ ਪਰਮਪਦ ਮੁਕਤ ਕੋ ਪਾਵੈ॥੨॥
Prof. Sahib Singh(ਹੇ ਜੋਗੀ! ਗੁਰੂ-) ਪਾਰਸ (ਦੇ ਚਰਨਾਂ) ਨੂੰ ਛੁਹ ਕੇ ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ॥੨॥ਪਦ ਅਰਥ ਪਰਸਿ = ਪਰਸ ਕੇ, ਛੁਹ ਕੇ ॥੨॥
SikhNet (Spanish)en un trance profundo. Por el toque de la Piedra Filosofal, uno obtiene el Éxtasis Supremo. (2)
ਸਚੁ ਮਨ ਕਾਰਣਿ; ਤਤੁ ਬਿਲੋਵੈ ॥
sach man kaaran; tat bilovai |
Sant Singh KhalsaFor the benefit of the mind, churn the true essence of reality;
Manmohan SinghThe mortal should churn the essence of righteousness for his soul's sake.
Manmohan Singh (Punjabi)ਪ੍ਰਾਣੀ ਨੂੰ ਆਪਣੀ ਆਤਮਾ ਦੀ ਖਾਤਰ ਸਚਾਈ ਦੇ ਜੋਹਰ ਨੂੰ ਰਿੜਕਣਾ ਚਾਹੀਦਾ ਹੈ।
Fareedkot Teekaਸੱਚ ਬਸਤ ਕੀ ਪ੍ਰਾਪਤਿ ਕੇ ਕਾਰਨ ਮਨ ਮੇਂ (ਤਤੁ ਬਿਲੋਵੈ) ਤੱਤ ਮਿਥ੍ਯਾ ਕਾ ਬੀਚਾਰ ਕਰੇ॥
Prof. Sahib Singh(ਹੇ ਜੋਗੀ!) ਜੇਹੜਾ ਮਨੁੱਖ ਆਪਣੇ ਮਨ ਨੂੰ ਵੱਸ ਕਰਨ ਵਾਸਤੇ ਸਦਾ-ਥਿਰ ਪ੍ਰਭੂ ਨੂੰ (ਚੇਤੇ ਰੱਖਦਾ ਹੈ) ਮੁੜ ਮੁੜ ਯਾਦ ਕਰਦਾ ਹੈ (ਜਿਵੇਂ ਦੁੱਧ ਰਿੜਕੀਦਾ ਹੈ),ਪਦ ਅਰਥ ਮਨ ਕਾਰਣਿ = ਮਨ (ਨੂੰ ਵੱਸ ਕਰਨ) ਦੀ ਖ਼ਾਤਰ।
SikhNet (Spanish)Por el bien de su mente uno debería de batir, como para sacar mantequilla, la Esencia de la Verdad,
ਸੁਭਰ ਸਰਵਰਿ; ਮੈਲੁ ਨ ਧੋਵੈ ॥
subhar saravar; mail na dhovai |
Sant Singh Khalsabathing in the over-flowing tank of nectar, filth is washed away.
Manmohan SinghAnd he should bathe in the brimful tank (of the Name), to wash off his filth.
Manmohan Singh (Punjabi)ਤੇ ਆਪਣੀ ਮਲੀਨਤਾ ਨੂੰ ਧੋਣ ਲਈ ਨਾਮ ਅੰਮ੍ਰਿਤ ਦੇ ਲਬਾਲਬ ਤਾਲਾਬ ਵਿੱਚ ਨ੍ਹਾਉਣਾ ਚਾਹੀਦਾ ਹੈ।
Fareedkot Teeka(ਸੁਭਰ) ਲਬਾਲਬ, ਭਾਵ ਸਭ ਗੁਨੋਂ ਕਰ ਪੂਰਨ ਸਤਸੰਗ ਜੋ ਸਰੋਵਰ ਹੈ ਤਿਸ ਮੇਂ ਰਾਗ ਦ੍ਵੈਖ ਆਦਿਕ ਮੈਲੋਂ ਕੋ ਧੋਇ ਡਾਲੈ॥
Prof. Sahib Singhਅਤੇ ਜੋ (ਨਾਮ-ਅੰਮ੍ਰਿਤ ਨਾਲ) ਨਕਾਨਕ ਭਰੇ ਹੋਏ ਸਰੋਵਰ ਵਿਚ (ਜਿਥੇ ਕੋਈ ਵਿਕਾਰ ਆਦਿਕਾਂ ਦੀ) ਮੈਲ ਨਹੀਂ ਹੈ ਆਪਣੇ ਆਪ ਨੂੰ ਧੋਂਦਾ ਹੈ,ਪਦ ਅਰਥ ਸੁਭਰ = ਨਕਾਨਕ ਭਰਿਆ ਹੋਇਆ।
SikhNet (Spanish)Tanque del Señor para que su impureza sea lavada.
ਜੈ ਸਿਉ ਰਾਤਾ; ਤੈਸੋ ਹੋਵੈ ॥
jai siau raataa; taiso hovai |
Sant Singh KhalsaWe become like the One with whom we are imbued.
Manmohan SinghMan becomes like Him, with whom he is imbued.
Manmohan Singh (Punjabi)ਆਦਮੀ ਉਸ ਦੇ ਵਰਗਾ ਹੋ ਜਾਂਦਾ ਹੈ, ਜਿਸ ਦੇ ਨਾਲ ਉਹ ਰੰਗਿਆ ਹੋਇਆ ਹੈ।
Fareedkot Teekaਜਿਸ ਪਰਮੇਸ੍ਵਰ ਮੇਂ ਰਾਤਾ ਹੈ ਤੈਸਾ ਹੀ ਹੋਇ ਜਾਤਾ ਹੈ॥
Prof. Sahib Singhਉਹ ਮਨੁੱਖ ਉਹੋ ਜਿਹਾ ਹੀ ਬਣ ਜਾਂਦਾ ਹੈ ਜਿਹੋ ਜਿਹੇ ਪ੍ਰਭੂ ਨਾਲ ਉਹ ਪਿਆਰ ਪਾਂਦਾ ਹੈ।ਪਦ ਅਰਥ ਜੈ ਸਿਉ = ਜਿਸ (ਪਰਮਾਤਮਾ) ਨਾਲ।
SikhNet (Spanish)Así se vuelve igual a Aquél con Quien está imbuido,
ਆਪੇ ਕਰਤਾ ਕਰੇ; ਸੁ ਹੋਵੈ ॥੩॥
aape karataa kare; su hovai |3|
Sant Singh KhalsaWhatever the Creator does, comes to pass. ||3||
Manmohan SinghWhat the Creator Himself does, that comes to pass.
Manmohan Singh (Punjabi)ਜੋ ਕੁਛ ਸਿਰਜਣਹਾਰ ਖੁਦ ਕਰਦਾ ਹੈ, ਓਹੀ ਹੁੰਦਾ ਹੈ।
Fareedkot Teekaਔਰੁ ਯਹ ਨਿਸਚ੍ਯ ਹੋ ਜਾਤਾ ਹੈ ਕਿ ਕਰਤਾ ਪੁਰਖ ਜੋ ਕਰੈ ਸੋਈ ਹੋਤਾ ਹੈ॥੩॥
Prof. Sahib Singh(ਉਸ ਨੂੰ ਫਿਰ ਇਹ ਸੂਝ ਆ ਜਾਂਦੀ ਹੈ ਕਿ) ਜਗਤ ਵਿਚ ਉਹੀ ਕੁਝ ਹੁੰਦਾ ਹੈ ਜੋ ਕਰਤਾਰ ਆਪ ਹੀ ਕਰ ਰਿਹਾ ਹੈ ॥੩॥
SikhNet (Spanish)y se somete deseosamente a la Voluntad del Señor Creador. (3)
ਗੁਰ ਹਿਵ ਸੀਤਲੁ; ਅਗਨਿ ਬੁਝਾਵੈ ॥
gur hiv seetal; agan bujhaavai |
Sant Singh KhalsaThe Guru is cool and soothing like ice; He puts out the fire of the mind.
Manmohan SinghThrough the ice like cold Guru, one should extinguish him mind's fire.
Manmohan Singh (Punjabi)ਬਰਫ ਵਰਗੇ ਠੰਢੇ ਗੁਰਾਂ ਦੇ ਰਾਹੀਂ ਆਦਮੀ ਆਪਣੇ ਮਨ ਦੀ ਅੱਗ ਨੂੰ ਬੁਝਾਵੇ।
Fareedkot Teekaਗੁਰੂ (ਹਿਵ) ਬਰਫ ਕੇ ਸਮਾਨ ਸੀਤਲ ਹੈ, ਤਿਨ ਸੇ ਮਿਲ ਕੇ ਸਿਖ ਭੀ ਅਗਨਿ ਕੋ ਬੁਝਾਵੈ॥
Prof. Sahib Singh(ਹੇ ਜੋਗੀ!) ਜੋ ਮਨੁੱਖ ਬਰਫ਼ ਵਰਗੇ ਠੰਡੇ ਠਾਰ ਜਿਗਰੇ ਵਾਲੇ ਗੁਰੂ ਨੂੰ ਮਿਲ ਕੇ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਾਂਦਾ ਹੈ,ਪਦ ਅਰਥ ਹਿਵ = ਬਰਫ਼। ਸੀਤਲੁ = ਠੰਢਾ।
SikhNet (Spanish)Que extinga su fuego interno con la nieve fresca del Señor,
ਸੇਵਾ ਸੁਰਤਿ; ਬਿਭੂਤ ਚੜਾਵੈ ॥
sevaa surat; bibhoot charraavai |
Sant Singh KhalsaSmear your body with the ashes of dedicated service,
Manmohan SinghHe should apply the ashes of Lord's hearty service to his body.
Manmohan Singh (Punjabi)ਉਹ ਸੁਆਮੀ ਦੀ ਦਿਲੀ ਟਹਿਲ ਸੇਵਾ ਦੀ ਸੁਆਹ ਆਪਣੀ ਦੇਹਿ ਨੂੰ ਮਲੇ।
Fareedkot Teeka(ਸੁਰਤਿ) ਸੁੰਦਰ ਪ੍ਰੀਤ ਕਰ ਕੇ ਗੁਰੋਂ ਕੀ ਸੇਵਾ ਕਰੇ ਯਹੀ ਬਿਭੂਤ ਧਾਰਨ ਕਰੈ ਵਾ ਸੁਰਤ ਲਾ ਕੇ ਸੇਵਾ ਕਰੇ॥
Prof. Sahib Singhਅਤੇ ਗੁਰੂ ਦੀ ਦੱਸੀ ਹੋਈ ਸੇਵਾ ਵਿਚ ਆਪਣੀ ਸੁਰਤਿ ਰੱਖਦਾ ਹੈ, ਤੇ, ਮਾਨੋ, ਐਸੀ ਸੁਆਹ ਪਿੰਡੇ ਤੇ ਮਲਦਾ ਹੈ,ਪਦ ਅਰਥ ਬਿਭੂਤ = ਸੁਆਹ। ਚੜਾਵੈ = ਸਰੀਰ ਉਤੇ ਮਲਦਾ ਹੈ।
SikhNet (Spanish)y que frote su cuerpo con las cenizas de una mente dedicada.
ਦਰਸਨੁ ਆਪਿ; ਸਹਜ ਘਰਿ ਆਵੈ ॥
darasan aap; sehaj ghar aavai |
Sant Singh Khalsaand live in the home of peace - make this your religious order.
Manmohan SinghLet his living in the home of peace be his religious sect.
Manmohan Singh (Punjabi)ਆਰਾਮ ਦੇ ਗ੍ਰਹਿ ਅੰਦਰ ਵਸਣਾ ਉਸ ਦਾ ਧਾਰਮਕ ਭੇਖ ਹੋਵੇ,
Fareedkot Teeka(ਦਰਸਨੁ) ਭੇਖ ਯਹ ਧਾਰਨ ਕਰੇ ਜੋ ਆਪਿ ਸਾਂਤਿ ਕੇ ਘਰ ਮੇਂ ਪ੍ਰਾਪਤ ਹੋਇ॥
Prof. Sahib Singhਉਹ ਸਦਾ ਅਡੋਲ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਸਮਝੋ ਉਸ ਨੇ (ਅਸਲ) ਭੇਖ ਧਾਰਨ ਕਰ ਲਿਆ ਹੈ।ਪਦ ਅਰਥ ਦਰਸਨੁ = (ਛੇ ਭੇਖਾਂ ਵਿਚੋਂ ਕੋਈ) ਭੇਖ। ਸਹਜ ਘਰਿ = ਸਹਜ ਦੇ ਘਰ ਵਿਚ, ਅਡੋਲਤਾ ਦੇ ਘਰ ਵਿਚ।
SikhNet (Spanish)Que su vestimenta sea el vivir en el Hogar de Paz
ਨਿਰਮਲ ਬਾਣੀ; ਨਾਦੁ ਵਜਾਵੈ ॥੪॥
niramal baanee; naad vajaavai |4|
Sant Singh KhalsaLet the Immaculate Bani of the Word be your playing of the flute. ||4||
Manmohan SinghThe pure Gurbani be his playing upon the flute.
Manmohan Singh (Punjabi)ਅਤੇ ਪਵਿੱਤ੍ਰ ਗੁਰਬਾਣੀ ਉਸ ਦਾ ਸਿੰਙੀ ਦਾ ਵਜਾਉਣਾ।
Fareedkot Teeka(ਨਿਰਮਲ) ਸੁਧ ਬਾਣੀ ਬੋਲੈ ਯਹ (ਨਾਦੁ) ਸੰਖ ਬਜਾਵੈ॥੪॥
Prof. Sahib Singhਐਸਾ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਨਾਲ ਭਰਪੂਰ ਗੁਰੂ ਦੀ ਪਵਿਤ੍ਰ ਬਾਣੀ ਦਾ ਇਹ ਵਾਜਾ ਵਜਾਂਦਾ ਰਹਿੰਦਾ ਹੈ ॥੪॥ਪਦ ਅਰਥ ਨਾਦੁ = ਵਾਜਾ, ਸਿੰਙੀ ॥੪॥
SikhNet (Spanish)y la Alabanza Pura del Señor sea su flauta. (4)
ਅੰਤਰਿ ਗਿਆਨੁ; ਮਹਾ ਰਸੁ ਸਾਰਾ ॥
antar giaan; mahaa ras saaraa |
Sant Singh KhalsaSpiritual wisdom within is the supreme, sublime nectar.
Manmohan SinghThe Divine wisdom in the mind is the sublime supreme Nectar,
Manmohan Singh (Punjabi)ਮਨ ਅੰਦਰ ਦੀ ਈਸ਼ਵਰੀ ਸਿਆਣਪ ਸ਼੍ਰੇਸ਼ਟ ਪਰਮ ਅੰਮ੍ਰਿਤ ਹੈ,
Fareedkot Teekaਜਿਸ ਕੇ ਅੰਤ੍ਰ ਗ੍ਯਾਨ ਹੈ, ਤਿਸੀ ਨੇ ਇਸ ਮਹਾਂ ਰਸ ਕੋ (ਸਾਰਾ) ਪਾਯਾ ਹੈ॥
Prof. Sahib Singh(ਹੇ ਜੋਗੀ!) ਜਿਸ ਮਨੁੱਖ ਨੇ ਆਪਣੇ ਅੰਦਰ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਹੈ, ਜੋ ਸਦਾ ਸ੍ਰੇਸ਼ਟ ਨਾਮ ਮਹਾ ਰਸ ਪੀ ਰਿਹਾ ਹੈ,ਪਦ ਅਰਥ ਅੰਤਰਿ = ਆਪਣੇ ਅੰਦਰ। ਸਾਰਾ = ਸਾਰ, ਸ੍ਰੇਸ਼ਟ।
SikhNet (Spanish)El ser sabio en Dios es la Esencia de la Verdad,
ਤੀਰਥ ਮਜਨੁ; ਗੁਰ ਵੀਚਾਰਾ ॥
teerath majan; gur veechaaraa |
Sant Singh KhalsaContemplation of the Guru is one's bathing at holy places of pilgrimage.
Manmohan Singhand the Contemplation on Gurbani the bath holy places.
Manmohan Singh (Punjabi)ਅਤੇ ਗੁਰਬਾਣੀ ਦੀ ਸੋਚ-ਵੀਚਾਰ ਧਰਮ ਅਸਥਾਨਾਂ ਦਾ ਇਸ਼ਨਾਨ।
Fareedkot Teekaਜਿਸ ਨੇ ਗੁਰੋਂ ਦ੍ਵਾਰੇ ਆਤਮਾ ਕਾ ਬੀਚਾਰ ਕੀਆ ਹੈ, ਤਿਸ ਨੇ ਸਭ ਤੀਰਥੋਂ ਕਾ ਇਸਨਾਨ ਕਰ ਲੀਆ ਹੈ॥
Prof. Sahib Singhਜਿਸ ਨੇ ਸਤਿਗੁਰੂ ਦੀ ਬਾਣੀ ਦੀ ਵਿਚਾਰ ਨੂੰ (ਅਠਾਹਠ) ਤੀਰਥਾਂ ਦਾ ਇਸ਼ਨਾਨ ਬਣਾ ਲਿਆ ਹੈ,ਪਦ ਅਰਥ ਮਜਨੁ = ਇਸ਼ਨਾਨ।
SikhNet (Spanish)y el meditar en la Palabra del Guru es en realidad el Baño Santo.
ਅੰਤਰਿ ਪੂਜਾ; ਥਾਨੁ ਮੁਰਾਰਾ ॥
antar poojaa; thaan muraaraa |
Sant Singh KhalsaWorship and adoration within is the Lord's dwelling.
Manmohan SinghThe worship consists in vision the Lord's abode within.
Manmohan Singh (Punjabi)ਸਾਹਿਬ ਦਾ ਨਿਵਾਸ ਅੰਦਰ ਅਨੁਭਵ ਕਰਨਾ ਹੀ ਉਪਾਸ਼ਨਾ ਹੈ।
Fareedkot Teekaਜਿਸ ਨੇ ਅੰਤਸਕਰਣ ਮੇਂ ਮੁਰਾਰੀ ਅਕਾਲ ਪੁਰਖ ਕਾ ਸਥਾਨ ਜਾਨਾ ਹੈ, ਤਿਸ ਨੇ ਸਭ ਪੂਜਾ ਕਰ ਲਈ॥
Prof. Sahib Singhਜਿਸ ਨੇ ਆਪਣੇ ਹਿਰਦੇ ਨੂੰ ਪਰਮਾਤਮਾ ਦੇ ਰਹਿਣ ਲਈ ਮੰਦਰ ਬਣਾਇਆ ਹੈ, ਤੇ ਅੰਤਰ ਆਤਮੇ ਉਸ ਦੀ ਪੂਜਾ ਕਰਦਾ ਹੈ,ਪਦ ਅਰਥ ਥਾਨੁ ਮੁਰਾਰਾ = ਪਰਮਾਤਮਾ ਦਾ ਨਿਵਾਸ-ਅਸਥਾਨ।
SikhNet (Spanish)Realizar al Señor en el interior es la Verdadera Alabanza,
ਜੋਤੀ ਜੋਤਿ ਮਿਲਾਵਣਹਾਰਾ ॥੫॥
jotee jot milaavanahaaraa |5|
Sant Singh KhalsaHe is the One who blends one's light with the Divine Light. ||5||
Manmohan SinghGod is the Blender of human light with the Divine Light.
Manmohan Singh (Punjabi)ਵਾਹਿਗੁਰੂ ਮਨੁੱਖੀ ਪਰਕਾਸ਼ ਨੂੰ ਈਸ਼ਵਰੀ-ਪ੍ਰਕਾਸ਼ ਨਾਲ ਅਭੇਦ ਕਰਨ ਵਾਲਾ ਹੈ।
Fareedkot Teekaਉਸੀ ਕੀ ਜੋਤਿ ਕੋ (ਜੋਤੀ) ਹਰੀ ਅਪਨੇ ਮੇਂ ਮਿਲਾਉਣੇ ਹਾਰ ਹੂਆ ਹੈ॥੫॥☬ਪੂਰਬੋਕਤ ਸਾਧਨ ਕਰ ਜੋ ਮੁਕਤਿ ਹੂਆ ਹੈ ਤਿਸ ਕੇ ਲਛਣ ਕਹਤੇ ਹੈਂ:
Prof. Sahib Singhਉਹ ਆਪਣੀ ਜੋਤਿ ਨੂੰ ਪਰਮਾਤਮਾ ਦੀ ਜੋਤਿ ਵਿੱਚ ਮਿਲਾ ਲੈਂਦਾ ਹੈ ॥੫॥ਪਦ ਅਰਥ ਜੋਤੀ = ਪਰਮਾਤਮਾ ਦੀ ਜੋਤਿ ਵਿਚ ॥੫॥
SikhNet (Spanish)y así es como la luz de uno se difunde en la Luz Divina. (5)
ਰਸਿ ਰਸਿਆ; ਮਤਿ ਏਕੈ ਭਾਇ ॥
ras rasiaa; mat ekai bhaae |
Sant Singh KhalsaHe delights in the delightful wisdom of loving the One Lord.
Manmohan SinghHe who has the wisdom of loving the One Lord, is delighted with the Divine bliss.
Manmohan Singh (Punjabi)ਜਿਸ ਦੇ ਪੱਲੇ ਇਕ ਪ੍ਰਭੂ ਨੂੰ ਪਿਆਰ ਕਰਨ ਦੀ ਸਿਆਣਪ ਹੈ, ਉਹ ਰੱਬੀ ਖੁਸ਼ੀ ਨਾਲ ਪ੍ਰਸੰਨ ਹੋ ਜਾਂਦਾ ਹੈ।
Fareedkot Teeka(ਰਸਿ ਰਸਿਆ) ਤਦਾਕਾਰ ਹੂਆ ਹੈ (ਮਤਿ) ਬੁਧਿ ਕਾ ਭੀ ਏਕ ਹੀ ਮੇਂ (ਭਾਇ) ਪ੍ਰੇਮ ਹੈ॥
Prof. Sahib Singh(ਹੇ ਜੋਗੀ!) ਜਿਸ ਮਨੁੱਖ ਦਾ ਮਨ ਨਾਮ-ਰਸ ਵਿਚ ਭਿੱਜ ਜਾਂਦਾ ਹੈ;ਪਦ ਅਰਥ ਰਸਿ = ਨਾਮ ਦੇ ਰਸ ਵਿਚ। ਰਸਿਆ = ਭਿੱਜਾ ਹੋਇਆ। ਏਕੇ ਭਾਇ = ਇੱਕੋ ਦੇ ਪ੍ਰੇਮ ਵਿਚ।
SikhNet (Spanish)Entonces uno alcanza el Éxtasis porque tiene la Sabiduría de amar al Uno Solo.
ਤਖਤ ਨਿਵਾਸੀ; ਪੰਚ ਸਮਾਇ ॥
takhat nivaasee; panch samaae |
Sant Singh KhalsaHe is one of the self-elect - he merges with the Lord, who occupies the throne.
Manmohan SinghSuch a great man merges into the Lord who occupies the throne.
Manmohan Singh (Punjabi)ਐਸਾ ਮੁਖੀ ਜਨ, ਰਾਜ ਸਿੰਘਾਸਣ ਉਤੇ ਬੈਠਣ ਵਾਲੇ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਵਹੁ ਸ੍ਵਰੂਪ ਤਖਤ ਕਾ ਨਿਵਾਸੀ ਹੂਆ ਹੈ। ਕਾਮਾਦਿ ਪੰਚ ਦੁਸ੍ਟ ਤਿਸ ਕੇ ਸਮਾਇ ਗਏ ਹੈਂ ਅਰਥਾਤ ਨਾਸ ਹੋ ਗਏ ਹੈਂ॥
Prof. Sahib Singhਜਿਸ ਦੀ ਮਤਿ ਇੱਕ ਪ੍ਰਭੂ ਦੇ ਪ੍ਰੇਮ ਵਿਚ ਭਿੱਜ ਜਾਂਦੀ ਹੈ, ਉਹ ਕਾਮਾਦਿਕ ਪੰਜਾਂ ਨੂੰ ਮੁਕਾ ਕੇ ਅੰਤਰ ਆਤਮੇ ਅਡੋਲ ਹੋ ਜਾਂਦਾ ਹੈ,ਪਦ ਅਰਥ ਪੰਚ = ਕਾਮਾਦਿਕ ਪੰਜ ਵਿਕਾਰਾਂ ਨੂੰ।
SikhNet (Spanish)El elegido se inmerge en su Señor, el Rey,
ਕਾਰ ਕਮਾਈ; ਖਸਮ ਰਜਾਇ ॥
kaar kamaaee; khasam rajaae |
Sant Singh KhalsaHe performs his works in obedience to the Will of his Lord and Master.
Manmohan SinghIn Obedience to Lord's will, he toils in Divine service.
Manmohan Singh (Punjabi)ਸੁਆਮੀ ਦੇ ਭਾਣੇ ਦੀ ਤਾਬੇਦਾਰੀ ਅੰਦਰ ਉਹ ਇਲਾਹੀ ਸੇਵਾ ਦੀ ਮੁਸ਼ੱਕਤ ਕਰਦਾ ਹੈ।
Fareedkot Teekaਜੋ ਕਾਰ ਕਰੀ ਹੈ, ਸੋ ਸ੍ਵਾਮੀ ਕੀ ਆਗ੍ਯਾ ਮੇਂ ਕਰੀ ਹੈ॥
Prof. Sahib Singhਖਸਮ-ਪ੍ਰਭੂ ਦੀ ਰਜ਼ਾ ਵਿਚ ਤੁਰਨਾ ਉਸ ਦੀ ਨਿੱਤ ਦੀ ਕਾਰ ਨਿੱਤ ਦੀ ਕਮਾਈ ਹੋ ਜਾਂਦੀ ਹੈ,
SikhNet (Spanish)caminando en la Voluntad de Aquél que no puede ser conocido,
ਅਵਿਗਤ ਨਾਥੁ; ਨ ਲਖਿਆ ਜਾਇ ॥੬॥
avigat naath; na lakhiaa jaae |6|
Sant Singh KhalsaThe Unknowable Lord cannot be understood. ||6||
Manmohan SinghThe Inscrutable Lord cannot be comprehended.
Manmohan Singh (Punjabi)ਖੋਜ-ਰਹਿਤ ਸੁਆਮੀ ਜਾਣਿਆ ਨਹੀਂ ਜਾ ਸਕਦਾ।
Fareedkot Teekaਬਿਨਾਂ ਆਗ੍ਯਾ ਮਾਨੇ ਵਹੁ ਜੋ ਅਕਾਲ ਪੁਰਖ ਅਬਿਗਤਿ ਨਾਥ ਹੈ, ਸੋ ਲਖਾ ਨਹੀਂ ਜਾਤਾ ਹੈ॥੬॥
Prof. Sahib Singhਉਹ ਮਨੁੱਖ ਉਸ 'ਨਾਥ' ਦਾ ਰੂਪ ਹੋ ਜਾਂਦਾ ਹੈ ਜੋ ਅਦ੍ਰਿਸ਼ਟ ਹੈ ਤੇ ਜਿਸ ਦਾ ਸਰੂਪ ਦੱਸਿਆ ਨਹੀਂ ਜਾ ਸਕਦਾ ॥੬॥ਪਦ ਅਰਥ ਅਵਿਗਤ = {अव्यकत} ਅਦ੍ਰਿਸ਼ਟ ਪ੍ਰਭੂ ॥੬॥
SikhNet (Spanish)sí, del Ser No Manifiesto. (6)
ਜਲ ਮਹਿ ਉਪਜੈ; ਜਲ ਤੇ ਦੂਰਿ ॥
jal meh upajai; jal te door |
Sant Singh KhalsaThe lotus originates in the water, and yet it remains distinct from the water.
Manmohan SinghAs the lotus is begotten in water and remains away from water,
Manmohan Singh (Punjabi)ਜਿਸ ਤਰ੍ਹਾਂ ਕੰਵਲ ਪਾਣੀ ਵਿਚੋਂ ਉਤਪੰਨ ਹੁੰਦਾ ਹੈ ਅਤੇ ਪਾਣੀ ਤੋਂ ਦੁਰੇਡੇ ਰਹਿੰਦਾ ਹੈ,
Fareedkot Teekaਜਿਨੋਂ ਨੇ ਆਗ੍ਯਾ ਮਾਨੀ ਹੈ, ਸੋ ਜੈਸੇ ਕਮਲ ਜਲ ਸੇ ਉਤਪੰਨ ਹੋਵੇ ਹੈ ਔਰ ਜਲ ਸੇ ਅਲੱਗ ਰਹਤਾ ਹੈ॥
Prof. Sahib Singh(ਹੇ ਜੋਗੀ! ਸੂਰਜ ਜਾਂ ਚੰਦ੍ਰਮਾ ਸਰੋਵਰ ਆਦਿਕ ਦੇ) ਪਾਣੀ ਵਿਚ ਚਮਕਦਾ ਹੈ, ਪਰ ਉਸ ਪਾਣੀ ਤੋਂ ਉਹ ਬਹੁਤ ਹੀ ਦੂਰ ਹੈ,ਪਦ ਅਰਥ ਉਪਜੈ = ਪਰਗਟ ਹੁੰਦਾ ਹੈ, ਚਮਕਦਾ ਹੈ।
SikhNet (Spanish)Así como el loto crece en el fango conservando su cabeza en el cielo,
ਜਲ ਮਹਿ ਜੋਤਿ, ਰਹਿਆ ਭਰਪੂਰਿ ॥
jal meh jot, rahiaa bharapoor |
Sant Singh KhalsaJust so, the Divine Light pervades and permeates the water of the world.
Manmohan Singhsimilarly the Lord's light is fully contained in the world ocean.
Manmohan Singh (Punjabi)ਇਸ ਤਰ੍ਹਾਂ ਪ੍ਰਭੂ ਦਾ ਪਰਕਾਸ਼ ਸੰਸਾਰ ਸਮੁੰਦਰ ਅੰਦਰ ਪਰੀਪੂਰਨ ਹੋ ਰਿਹਾ ਹੈ।
Fareedkot Teekaਤਿਸੀ ਪ੍ਰਕਾਰ ਸੰਤ ਜਦ੍ਯਪਿ ਮਾਯਾ ਬਿਵਹਾਰ ਕਰ ਕੇ ਦਿਖਲਾਈ ਪੜਤੇ ਹੈਂ, ਪਰੰਤੂ ਉਸ ਸੇ ਅਲੱਗ ਰਹਤੇ ਹੈਂ। ਜੈਸੇ ਕਮਲ ਅਪਨੀ ਜੋਤਿ ਕਰ ਜਲ ਮੇਂ ਭਰਪੂਰ ਹੋ ਰਹਾ ਹੈ, ਤਿਸੀ ਪ੍ਰਕਾਰ ਸੰਤ ਅਪਨੀ (ਜੋਤਿ) ਸੋਭਾ ਕਰ ਸੰਸਾਰ ਮੇਂ ਪੂਰਨ ਹੋ ਰਹਾ ਹੈ॥
Prof. Sahib Singhਤੇ ਪਾਣੀ ਵਿਚ ਉਸ ਦੀ ਜੋਤਿ ਲਿਸ਼ਕਾਂ ਮਾਰਦੀ ਹੈ, ਇਸੇ ਤਰ੍ਹਾਂ ਪਰਮਾਤਮਾ ਦੀ ਜੋਤਿ ਸਭ ਜੀਵਾਂ ਵਿਚ ਹਰ ਥਾਂ ਵਿਆਪਕ ਹੈ,ਪਦ ਅਰਥ ਜੋਤਿ = ਚਾਨਣ।
SikhNet (Spanish)así la Luz del Señor prevalece en el mundo.
ਕਿਸੁ ਨੇੜੈ; ਕਿਸੁ ਆਖਾ ਦੂਰਿ ॥
kis nerrai; kis aakhaa door |
Sant Singh KhalsaWho is near, and who is far away?
Manmohan SinghWhom should I call close to, and whom far from God?
Manmohan Singh (Punjabi)ਮੈਂ ਕੀਹਨੂੰ ਵਾਹਿਗੁਰੂ ਦੇ ਨਜ਼ਦੀਕ ਅਤੇ ਕੀਹਨੂੰ ਦੁਰੇਡੇ ਕਹਾਂ?
Fareedkot Teekaਸੰਤ ਕਮਲ ਕੋ ਸੰਸਾਰ ਜਲ ਸੇ ਕਿਸ ਪ੍ਰਕਾਰ ਨਿਕਟਿ ਕਹੀਏ, ਕਿਸ ਪ੍ਰਕਾਰ ਦੂਰ ਕਹੀਏ। ਵਾ ਅਕਾਸ ਕੇ ਦ੍ਰਸ਼੍ਟਾਂਤ ਸੇ ਕਹਤੇ ਹੈਂ ਜੈਸੇ- ਜਲ ਤੇ ਅਕਾਸ ਕਾ ਪ੍ਰਤੀਬਿੰਬ ਉਪਜਤਾ ਹੈ ਪੁਨਾ ਜਲ ਤੇ ਦੂਰਿ ਹੈ, ਅਪਨੀ ਜੋਤਿ ਕਰ ਜਲ ਮੇਂ ਪੂਰਨ ਹੋ ਰਹਾ ਹੈ। ਤਿਸ ਕੋ ਜਲ ਸੇ ਨੇੜੇ ਕੈਸੇ ਕਹੀਏ ਅਰ ਦੂਰ ਕੈਸੇ ਕਹੀਏ? ਭਾਵ ਅਸੰਗ ਹੋਨੇ ਕਰ ਨੇੜੇ ਨਹੀਂ ਜਲ ਥੀਂ, ਬਿਨਾਂ ਭਾਨ ਨ ਹੋਨੇ ਕਰ ਜਲ ਤੇ ਦੂਰ ਨਹੀਂ। ਦਾਸ੍ਟਾਂਤ ਮੇਂ ਕਹਤੇ ਹੈਂ: ਚੇਤਨ ਕਾ ਭਾਸੁ ਅਵਿਦ੍ਯਾ ਵਾ ਮਤ ਭੇਦ ਕਰ ਅੰਤਸਕਰਣ ਜਲ ਤੇ ਉਤਪਤਿ ਹੋਤਾ ਹੈ। ਭਾਸ ਕਾ ਵਾਸਤਵ ਸਰੂਪ ਹੈ, ਸੋ ਅਵਿਦ੍ਯਾ ਵਾ ਅੰਤਸਕਰਣ (ਦੂਰਿ) ਅਸੰਗ ਹੈ। ਜਲ ਅਵਿਦ੍ਯਾ ਵਾ ਅੰਤਹਕਰਨ ਮੇਂ ਅਪਨੇ ਪ੍ਰਕਾਸ ਕਰ ਕੇ ਪੂਰਨ ਹੋ ਰਹਾ ਹੈ। ਤਿਸ ਕੋ ਨੇੜੇ ਕੈਸੇ ਕਹਾ ਜਾਵੈ ਕਿਉਂ ਸੋ ਅਸੰਗ ਹੈ ਅਰੁ ਦੂਰ ਕੈਸੇ ਕਹਾ ਜਾਵੈ ਜੋ ਸਰਬ ਕਾਰਣ ਕਾਰਜ ਪ੍ਰਪੰਚ ਮੇਂ ਪੂਰਨੁ ਹੈ॥
Prof. Sahib Singh(ਪਰ ਉਹ ਪਰਮਾਤਮਾ ਨਿਰਲੇਪ ਭੀ ਹੈ, ਸਭ ਦੇ ਨੇੜੇ ਭੀ ਹੈ ਤੇ ਦੂਰ ਭੀ ਹੈ) ਮੈਂ ਇਹ ਨਹੀਂ ਦੱਸ ਸਕਦਾ ਕਿ ਉਹ ਕਿਸ ਦੇ ਨੇੜੇ ਹੈ ਤੇ ਕਿਸ ਤੋਂ ਦੂਰ ਹੈ।
SikhNet (Spanish)¿Cómo puedo decir que Él está cerca de unos y lejos de otros?
ਨਿਧਿ ਗੁਣ ਗਾਵਾ; ਦੇਖਿ ਹਦੂਰਿ ॥੭॥
nidh gun gaavaa; dekh hadoor |7|
Sant Singh KhalsaI sing the Glories of the Lord, the treasure of virtue; I behold Him ever-present. ||7||
Manmohan SinghBeholding Him just present, I sing the praise of God, the Treasure of virtue.
Manmohan Singh (Punjabi)ਉਸ ਨੂੰ ਅੰਗ ਸੰਗ ਵੇਖ ਕੇ, ਮੈਂ ਨੇਕੀ ਦੇ ਖਜਾਨੇ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹਾਂ।
Fareedkot Teekaਤਾਂ ਤੇ ਗੁਨੋਂ ਕੇ ਨਿਧਾਨ ਕੋ ਪ੍ਰਤਖ ਦੇਖ ਕੇ ਗਾਇਨ ਕਰਤਾ ਹੂੰ ਜੋ ਜਥਾਰਥ ਜਾਨਣਾ ਹੈ ਅਰੁ ਉਪਦੇਸੁ ਕਰਣਾ ਹੈ ਏਹੀ ਗਾਉਣਾ ਹੈ॥☬ਪ੍ਰਸ਼ਨ: ਸੰਤ ਐਸੇ ਕਿਉਂ ਕਰ ਭਏ ਹੈਂ?☬ਉੱਤ੍ਰ: ਤਿਨ ਸੰਤੋਂ ਨੇ ਗੁਣ ਨਿਧ ਹਰਿ ਕੋ (ਹਦੂਰਿ) ਨਿਕਟਿ ਜਾਨ ਕੇ ਗਾਇਨ ਕੀਆ ਹੈ, ਤਿਸ ਕਰ ਕੇ ਜਲ ਕਮਲ ਵਤ ਅਸੰਗ ਹੂਏ ਹੈਂ। ਵਾ ਜੈਸੇ ਸੂਰਜ ਜਲ ਮੇਂ ਪ੍ਰਤਿਬਿੰਬਤ ਹੋਤਾ ਹੈ ਅਰੁ ਅਸੰਗ ਹੈ। ਜੈਸੇ ਜਲ ਮੇਂ ਸੂਰਜ ਕਾ ਪ੍ਰਤਿਬਿੰਬ ਉਪਜਤਾ ਹੈ ਔਰੁ ਜਲ ਸੇ ਦੂਰ ਹੈ ਔਰ ਜਲ ਮੇਂ ਅਪਨੀ ਜੋਤਿ ਪ੍ਰਕਾਸਤ ਕਰ ਕੇ ਭਰਪੂਰ ਹੋ ਰਹਾ ਹੈ। ਸਿਧਾਂਤ ਏਹਿ ਕਿ ਸੂਰਜ ਕੋ ਨਿਕਟਿ ਕੈਸੇ ਕਹੀਏ? ਲਾਖੋਂ ਕੋਸੋਂ ਕੀ ਦੂਰੀ ਪਰ ਹੈ। ਔਰ ਦੂਰ ਕੈਸੇ ਕਹੀਏ? ਜੋ ਅਪਨੇ ਪ੍ਰਕਾਸ ਕਰ ਸਰਬਤ੍ਰ ਪੂਰਨ ਹੋ ਰਹਾ ਹੈ ਔਰ ਜਲ ਮੇਂ ਪ੍ਰਤਿਬਿੰਬ ਹੋਤਾ ਹੈ। ਤਿਸੀ ਪ੍ਰਕਾਰ ਜਲ ਰੂਪ ਅੰਤਸਕਰਣ ਮੇਂ ਪ੍ਰਮਾਤਮਾ ਉਪਜਤਾ ਹੈ ਕਿਆ ਬ੍ਰਹਮ ਪ੍ਰਤਿਬਿੰਬਤ ਹੋਤਾ ਹੈ ਔਰ ਅੰਤਸਕਰਣ ਸੇਂ ਦੂਰ ਕਿਆ ਸਾਖੀ ਨਿਰਲੇਪ ਹੈ। ਅੰਤਸਕਰਣ ਮੇਂ ਸਤਾ ਸਫੁਰਤੀ ਕਰ ਪੂਰਨ ਹੋ ਰਹਾ ਹੈ, ਭਾਵ ਏਹ ਕਿ ਸਰਬ ਬ੍ਰਿਤੀਓਂ ਕੋ ਪ੍ਰਕਾਸ ਰਹਾ ਹੈ। ਵਾ ਜਲ ਔ ਪ੍ਰਿਥਵੀ ਆਦਿ ਪੰਚ ਤਤ੍ਵ ਤਿਸ ਪਰਮਾਤਮਾ ਤੇ ਉਪਜੇ ਹੈਂ, ਜੋ ਜਲ ਆਦਿਕੋਂ ਸੇ ਦੂਰ ਹੈ। ਜਲ ਆਦਿਕੋਂ ਮੇਂ ਅਪਨੀ ਜੋਤਿ ਕਰ ਭਰਪੂਰ ਭੀ ਹੋ ਰਹਾ ਹੈ। ਪਰੰਤੂ ਤਿਸ ਕੋ ਨਿਕਟਿ ਕਿਸ ਪ੍ਰਕਾਰ ਕਰ ਕਹੀਏ ਅਰ ਦੂਰ ਕਿਸ ਪ੍ਰਕਾਰ ਕਰ ਕਹੀਏ? ਮੈਂ ਤੋ ਹਜੂਰ ਜਾਨ ਕਰ ਗੁਣ ਨਿਧਿ ਕਾ ਜਸ ਗਾਉਤਾ ਹੂੰ॥੭॥
Prof. Sahib Singhਉਸ ਨੂੰ ਹਰ ਥਾਂ ਹਾਜ਼ਰ ਵੇਖ ਕੇ ਮੈਂ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਗੁਣ ਗਾਂਦਾ ਹਾਂ ॥੭॥ਪਦ ਅਰਥ ਨਿਧਿ ਗੁਣ = ਗੁਣ ਨਿਧਿ, ਗੁਣਾਂ ਦਾ ਖ਼ਜ਼ਾਨਾ ਪ੍ਰਭੂ। ਦੇਖਿ = ਵੇਖ ਕੇ ॥੭॥
SikhNet (Spanish)Porque veo Su Presencia en todas partes, y así canto las Alabanzas de Aquél que es el Tesoro de Bondad. (7)
ਅੰਤਰਿ ਬਾਹਰਿ; ਅਵਰੁ ਨ ਕੋਇ ॥
antar baahar; avar na koe |
Sant Singh KhalsaInwardly and outwardly, there is none other than Him.
Manmohan SinghWithin and without there is none other than God.
Manmohan Singh (Punjabi)ਅੰਦਰ ਤੇ ਬਾਹਰ ਰੱਬ ਦੇ ਬਗੈਰ ਹੋਰ ਕੋਈ ਨਹੀਂ।
Fareedkot Teekaਅੰਤਰ ਔਰ ਬਾਹਰ ਬਿਨ ਪਰਮਾਤਮਾ ਸੇ ਦੂਸਰਾ ਕੋਈ ਨਹੀਂ ਹੈ॥
Prof. Sahib Singhਹਰ ਥਾਂ ਜੀਵਾਂ ਦੇ ਅੰਦਰ ਤੇ ਬਾਹਰ ਸਾਰੀ ਸ੍ਰਿਸ਼ਟੀ ਵਿਚ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਹੈ,
SikhNet (Spanish)Sí, no hay nadie más que Él, dentro y fuera.