ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God. By the Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru.
ਰਾਗੁ ਗਉੜੀ ਥਿਤੀੰ ਕਬੀਰ ਜੀ ਕੀੰ ॥
raag gaurree thitanee kabeer jee kanee |
Sant Singh KhalsaRaag Gauree, T'hitee ~ The Lunar Days Of Kabeer Jee:
Manmohan SinghMeasure Gauri Lunar days of Kabir Ji.
Manmohan Singh (Punjabi)ਰਾਗ ਗਉੜੀ ਤਿਥਾਂ ਕਬੀਰ ਜੀ ਦੀਆਂ।
Fareedkot Teekaਉਪਦੇਸ਼: ਕਬੀਰ ਜੀ ਗਉੜੀ ਰਾਗੁ ਮੇਂ ਥਿਤੋਂ ਦੁਆਰਾ ਪਰਮੇਸ੍ਵਰ ਸੇ ਬੇਮੁਖੋਂ ਕੋ ਚਉਰਾਸੀ ਮੇਂ ਭ੍ਰਮਣ ਦਿਖਾਵਤੇ ਹੈਂ:
Prof. Sahib Singhਰਾਗ ਗਉੜੀ ਵਿੱਚ ਭਗਤ ਕਬੀਰ ਜੀ ਦੀ 'ਥਿਤੀ' (ਚੰਦ੍ਰਮਾ ਦੇ ਚੜ੍ਹਾ-ਉਤਰਾ ਨਾਲ ਸਭੰਧਤ ਦਿਨਾ ਬਾਰੇ) ਬਾਣੀ।* ਨੋਟ: ਲਫ਼ਜ਼ 'ਥਿਤੰੀ' ਅਤੇ 'ਕੰੀ' ਵਿਚ (ੰ) ਦੀ ਵਰਤੋਂ ਨੂੰ ਧਿਆਨ ਨਾਲ ਵੇਖੋ। ਸਤਿਗੁਰੂ ਜੀ ਦੇ ਵੇਲੇ (ੀ) ਨਾਲ (ੰ) ਵਰਤੀ ਜਾਂਦੀ ਸੀ; (ੀ) ਤੋਂ ਪਹਿਲਾਂ ਭੀ ਵਰਤੀਦੀ ਸੀ ਅਤੇ ਪਿਛੋਂ ਭੀ। * ਨੋਟ: ਸਾਡੇ ਦੇਸ ਵਿਚ ਸੂਰਜ ਅਤੇ ਚੰਦ ਦੋਹਾਂ ਦੇ ਅਨੁਸਾਰ ਸਾਲ ਦੇ ਮਹੀਨਿਆਂ ਤੇ ਦਿਨਾਂ ਦੀ ਗਿਣਤੀ ਕੀਤੀ ਜਾਂਦੀ ਹੈ। ਸੂਰਜ ੧੨ 'ਰਾਸਾਂ' ਵਿਚੋਂ ਦੀ ਲੰਘਦਾ ਹੈ। ਜਦੋਂ ਨਵੀਂ 'ਰਾਸ' ਵਿਚ ਅੱਪੜਦਾ ਹੈ, ਨਵਾਂ ਮਹੀਨਾ ਚੜ੍ਹਦਾ ਹੈ। ਚੰਦ ਦੇ ਵਧਣ ਘਟਣ ਦੇ ਹਿਸਾਬ ਅਨੁਸਾਰ ਦਿਨਾਂ ਨੂੰ 'ਥਿੱਤ' ਆਖਿਆ ਜਾਂਦਾ ਹੈ, ਸੰਸਕ੍ਰਿਤ ਲਫ਼ਜ਼ 'ਤਿਥਿ' ਹੈ। ਚੰਦ ਦੇ ਹਿਸਾਬ ਹਰੇਕ ਮਹੀਨੇ ਦੇ ਦੋ ਹਿੱਸੇ, ਦੋ ਪੱਖ, ਹੁੰਦੇ ਹਨ: ਹਨੇਰਾ ਪੱਖ ਅਤੇ ਚਾਣਨਾ ਪੱਖ। ਮੱਸਿਆ (ਜਿਸ ਰਾਤ ਮੁਕੰਮਲ ਹਨੇਰਾ ਹੁੰਦਾ ਹੈ ਤੇ ਚੰਦ ਬਿਲਕੁਲ ਨਹੀਂ ਦਿੱਸਦਾ) ਤੋਂ ਅਗਾਂਹ ਚਾਨਣਾ ਪੱਖ ਸ਼ੁਰੂ ਹੁੰਦਾ ਹੈ, ਕਿਉਂਕਿ ਚੰਦ੍ਰਮਾ ਹਰ ਰੋਜ਼ ਵਧਦਾ ਜਾਂਦਾ ਹੈ। ਪੂਰਨਮਾਸ਼ੀ ਤੱਕ ਚਾਨਣਾ ਪੱਖ ਹੁੰਦਾ ਹੈ। ਪੂਰਨਮਾਸ਼ੀ ਦੀ ਰਾਤ ਨੂੰ ਚੰਦ੍ਰਮਾ ਮੁਕੰਮਲ ਹੁੰਦਾ ਹੈ। ਇਸ ਤੋਂ ਪਿਛੋਂ ਚੰਦ ਘਟਣ ਲੱਗ ਪੈਂਦਾ ਹੈ, ਇਸ ਨੂੰ ਹਨੇਰਾ ਪੱਖ ਆਖੀਦਾ ਹੈ। ਘਟਦਾ ਘਟਦਾ ਚੰਦ ਮੱਸਿਆ ਨੂੰ ਬਿਲਕੁਲ ਲੁਕ ਜਾਂਦਾ ਹੈ। ਮੱਸਿਆ ਤੋਂ ਅਗਾਂਹ ਹੇਠ-ਲਿਖੇ ਅਨੁਸਾਰ ਦਿਨਾਂ (ਥਿੱਤਾਂ) ਦੇ ਨਾਮ ਆਉਂਦੇ ਹਨ: ਏਕਮ, ਦੂਜ, ਤੀਜ, ਚੌਥ, ਪੰਚਮੀ, ਛਟ, ਸਤਮੀ, ਅਸ਼ਟਮੀ, ਨੌਮੀ, ਦਸਮੀ, ਇਕਾਦਸ਼ੀ, ਦੁਆਦਸੀ, ਤ੍ਰਿਔਦਸੀ, ਚੌਦਸ, ਪੂਰਨਮਾਸ਼ੀ। ਇਸੇ ਤਰ੍ਹ
SikhNet (Spanish)Rag Gauri, Thitti de Kabir yi
ਸਲੋਕੁ ॥
salok |
Sant Singh KhalsaSalok:
Manmohan Singhslok.
Manmohan Singh (Punjabi)ਸਲੋਕ।
SikhNet (Spanish)Slok
ਪੰਦ੍ਰਹ ਥਿਤੀੰ ਸਾਤ ਵਾਰ ॥
pandrah thitanee saat vaar |
Sant Singh KhalsaThere are fifteen lunar days, and seven days of the week.
Manmohan SinghThere are fifteen lunar days and seven week days.
Manmohan Singh (Punjabi)ਪੰਦਰਾਂ ਚੰਦ ਦੇ ਦਿਹਾੜੇ ਅਤੇ ਸਤ ਹਫਤੇ ਦੇ ਦਿਹਾੜੇ ਹਨ।
Fareedkot Teekaਹੇ ਭਾਈ! ਏਕਮ ਦੂਜਾਦਿਕ ਪੰਦ੍ਰਹਿ ਥਿਤੀਆਂ ਕਾ ਜੈਸੇ ਚਕ੍ਰ ਰੂਪ ਭ੍ਰਮਣਾ ਹੈ, (ਤੇ) ਬਹੁੜੋ ਜੋ ਐਤਵਾਰ ਆਦਿਕ ਸਤਿਬਾਰੋਂ ਕਾ ਚਕ੍ਰ ਰੂਪ ਭ੍ਰਮਣ ਹੈ॥
Prof. Sahib Singh(ਭਰਮੀ ਲੋਕ ਤਾਂ ਵਰਤ ਆਦਿਕ ਰੱਖ ਕੇ) ਪੰਦ੍ਰਹ ਥਿੱਤਾਂ ਤੇ ਸੱਤ ਵਾਰ (ਮਨਾਉਂਦੇ ਹਨ),
SikhNet (Spanish)Aquél que habla de los quince días lunares y los siete días de la semana
ਕਹਿ ਕਬੀਰ; ਉਰਵਾਰ ਨ ਪਾਰ ॥
keh kabeer; uravaar na paar |
Sant Singh KhalsaSays Kabeer, it is neither here nor there.
Manmohan SinghSays Kabir, God has not this or that Limit.
Manmohan Singh (Punjabi)ਕਬੀਰ ਆਖਦਾ ਹੈ, ਵਾਹਿਗੁਰੂ ਦਾ ਇਹ ਜਾ ਉਹ ਕਿਨਾਰਾ ਨਹੀਂ।
Fareedkot Teekaਕਬੀਰ ਜੀ ਕਹਤੇ ਹੈਂ! ਜੈਸੇ ਇਨ ਕਾ (ਉਰਵਾਰ) ਉਰਲਾ ਕਿਨਾਰਾ (ਪਾਰ) ਪਾਰਲਾ ਕਿਨਾਰਾ ਕੋਈ ਨਹੀਂ ਹੈ; ਅਰਥਾਤ ਜਿਸ ਵਾਰ ਸੇ ਲੇ ਕਰ ਗਿਣੀਏ ਵਹੀ ਆਦਿ ਕਾ ਹੋ ਜਾਤਾ ਹੈ, ਸੋ ਚਕਰਕਾਰ ਹੈ। ਤੈਸੇ ਹੀ ਬੇਮੁਖ ਜੀਵੋਂ ਕਾ ਚੌਰਾਸੀ ਮੇਂ ਭ੍ਰਮਣ ਰੂਪ ਚਕਰ ਬਨਾ ਰਹਤਾ ਹੈ, ਭਾਵ ਪਰਵਾਹੁ ਰੂਪਤਾ ਕਰ ਕੇ ਸੰਸਾਰ ਬਨਾ ਰਹਤਾ ਹੈ॥
Prof. Sahib Singhਪਰ ਕਬੀਰ (ਇਹਨਾਂ ਥਿੱਤਾਂ ਵਾਰਾਂ ਦੀ ਰਾਹੀਂ ਹਰ ਰੋਜ਼) ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ਜੋ ਬੇਅੰਤ ਹੈ।ਪਦ ਅਰਥ ਕਹਿ = ਕਹੈ, ਆਖਦਾ ਹੈ। ਉਰਵਾਰ ਨ ਪਾਰ = ਜਿਸ ਪ੍ਰਭੂ ਦਾ ਨਾਹ ਉਰਲਾ ਬੰਨਾ ਤੇ ਨਾਹ ਪਾਰਲਾ ਬੰਨਾ ਦਿੱਸਦਾ ਹੈ, ਜੋ ਪਰਮਾਤਮਾ ਬੇਅੰਤ ਹੈ।
SikhNet (Spanish)diciendo qué auspiciosos o inconvenientes son,
ਸਾਧਿਕ ਸਿਧ; ਲਖੈ ਜਉ ਭੇਉ ॥
saadhik sidh; lakhai jau bheo |
Sant Singh KhalsaWhen the Siddhas and seekers come to know the Lord's mystery,
Manmohan SinghThe strivers and perfect persons when they know God's secret;
Manmohan Singh (Punjabi)ਅਭਿਆਸੀ ਅਤੇ ਪੂਰਨ ਪੁਰਸ਼ ਜਦ ਹਰੀ ਦੇ ਭੇਤ ਨੂੰ ਜਾਣ ਲੈਂਦੇ ਹਨ,
Fareedkot Teekaਇਸ ਪ੍ਰਕਾਰ ਕੇ ਭੇਦ ਕੋ ਜੇ ਕਰ (ਸਾਧਿਕ) ਜਗ੍ਯਾਸੂ ਅਰੁ (ਸਿਧ) ਗਿਆਨੀ ਜਾਣੇ, ਭਾਵ ਏਹੁ ਕਿ ਅਵਸਥਾ ਕਾ ਬਤੀਤ ਹੋਣਾ ਸਮਝ ਕਰ ਜਤਨ ਕਰੇ॥
Prof. Sahib Singhਸਿਫ਼ਤਿ-ਸਾਲਾਹ ਦਾ ਸਾਧਨ ਕਰਨ ਵਾਲਾ ਜੋ ਭੀ ਮਨੁੱਖ ਉਸ ਪ੍ਰਭੂ ਦਾ ਭੇਤ ਪਾ ਲੈਂਦਾ ਹੈ (ਭਾਵ, ਡੂੰਘੀ ਸਾਂਝ ਉਸ ਨਾਲ ਬਣਾ ਲੈਂਦਾ ਹੈ)ਪਦ ਅਰਥ ਸਾਧਿਕ = ਸਿਫ਼ਤਿ-ਸਾਲਾਹ ਦਾ ਸਾਧਨ ਕਰਨ ਵਾਲੇ। ਸਿਧ = ਪੁੱਗੇ ਹੋਏ, ਜੋ ਪ੍ਰਭੂ ਚਰਨਾਂ ਵਿਚ ਜੁੜ ਚੁਕੇ ਹਨ। ਭੇਉ = ਭੇਤ।
SikhNet (Spanish)no está ni aquí ni allá, pero el sabio Devoto que conoce el Misterio de Dios,
ਆਪੇ ਕਰਤਾ; ਆਪੇ ਦੇਉ ॥੧॥
aape karataa; aape deo |1|
Sant Singh Khalsathey themselves become the Creator; they themselves become the Divine Lord. ||1||
Manmohan Singhthemselves they become the Creator and themselves the Lord.
Manmohan Singh (Punjabi)ਉਹ ਆਪ ਸਿਰਜਣਹਾਰ ਅਤੇ ਆਪੇ ਹੀ ਸੁਆਮੀ ਹੋ ਜਾਂਦੇ ਹਨ।
Fareedkot Teekaਤੌ ਵਹੁ ਪੁਰਸ ਆਪ ਜੋ ਕਰਤਾ ਪੁਰਖ ਹੈ ਔਰ ਆਪ ਹੀ ਦੇਉ ਪ੍ਰਕਾਸਕ ਹੈ ਤਿਸ ਕਾ ਸਰੂਪ ਹੋ ਜਾਵੇਗਾ॥੧॥
Prof. Sahib Singhਉਸ ਨੂੰ ਪ੍ਰਕਾਸ਼-ਸਰੂਪ ਕਰਤਾਰ ਆਪ ਹੀ ਆਪ ਹਰ ਥਾਂ ਦਿੱਸਦਾ ਹੈ ॥੧॥ਪਦ ਅਰਥ ਕਰਤਾ = ਕਰਤਾਰ। ਦੇਉ = ਪ੍ਰਕਾਸ਼-ਸਰੂਪ ਪ੍ਰਭੂ। ਆਪੇ = ਆਪ ਹੀ ਆਪ, ਹਰ ਥਾਂ ਵਿਆਪਕ ॥੧॥
* ਨੋਟ: ਜਿਵੇਂ 'ਸੁਖਮਨੀ' ਦੇ ਹਰੇਕ 'ਸਲੋਕ' ਵਿਚ ਜੋ ਮਜ਼ਮੂਨ ਹੈ, 'ਅਸਟਪਦੀ' ਵਿਚ ਉਸ ਦੀ ਵਿਆਖਿਆ ਕੀਤੀ ਗਈ ਹੈ; ਤਿਵੇਂ ਕਬੀਰ ਜੀ ਨੇ ਇਸ 'ਸਲੋਕ' ਵਿਚ ਜੋ ਮੁਖ-ਭਾਵ ਦਿੱਤਾ ਹੈ, ਅਗਾਂਹ 'ਥਿਤੰੀ' ਦੀਆਂ ਪਉੜੀਆਂ ਵਿਚ ਉਸ ਦਾ ਵਿਸਥਾਰ ਕੀਤਾ ਹੈ; ਪਰ ਇਹਨਾਂ ਪਉੜੀਆਂ ਵਿਚ ਇਕ 'ਬੰਦ' ਰਹਾਉ ਦਾ ਭੀ ਹੈ। 'ਰਹਾਉ' ਵਿਚ ਸਾਰੀ ਬਾਣੀ ਜਾਂ ਸ਼ਬਦ ਦਾ ਤੱਤ ਹੁੰਦਾ ਹੈ। ਇਸ ਨਿਯਮ ਅਨੁਸਾਰ ਇਥੇ ਰਹਾਉ ਅਤੇ ਪਹਿਲੇ ਸਲੋਕ ਦਾ ਮਜ਼ਮੂਨ ਇਕੋ ਹੀ ਹੈ। 'ਰਹਾਉ' ਵਿਚ ਲਿਖਿਆ ਹੈ:
SikhNet (Spanish)se convierte él mismo en el Todo Prevaleciente Señor Creador. (1)