ੴ

ਸਿੱਖਬਾਣੀ · SikhBani

ਥਿਤੀੰ ॥

thitanee
Bhagat Kabir Ji ਭਗਤ ਕਬੀਰ ਜੀ · Raag Gauree · Ang 343, 344 · 67 lines
Translations

ਥਿਤੀੰ ॥

thitanee | Ang 343

Sant Singh KhalsaT'hitee:
Manmohan SinghLunar day.
Manmohan Singh (Punjabi)ਤਿੱਥ।
SikhNet (Spanish)Thitti

ਅੰਮਾਵਸ ਮਹਿ; ਆਸ ਨਿਵਾਰਹੁ ॥

amaavas meh; aas nivaarahu | Ang 343

Sant Singh KhalsaOn the day of the new moon, give up your hopes.
Manmohan SinghOn the day of no moon, abandon thine desires.
Manmohan Singh (Punjabi)ਮੱਸਿਆ ਦੇ ਦਿਨ ਆਪਣੀਆਂ ਖਾਹਿਸ਼ਾਂ ਨੂੰ ਛੱਡ ਦੇ।
Fareedkot Teekaਅਮਾਵਸ ਦ੍ਵਾਰਾ ਕਹਤੇ ਹੈਂ: ਹੇ ਭਾਈ! ਰਿਦੇ ਕੇ (ਮਹਿ) ਬੀਚ ਸੇ ਪਦਾਰਥੋਂ ਕੀ ਆਸਾ ਨਵਿਰਤ ਕਰੋ॥
Prof. Sahib Singhਮੱਸਿਆ ਵਾਲੇ ਦਿਨ (ਵਰਤ-ਇਸ਼ਨਾਨ ਆਦਿਕ ਤੇ ਹੋਰ ਹੋਰ) ਆਸਾਂ ਦੂਰ ਕਰੋ,

ਪਦ ਅਰਥ ਨਿਵਾਰਹੁ = ਦੂਰ ਕਰੋ। ਅੰਮਾਵਸ ਮਹਿ = ਮੱਸਿਆ ਵਾਲੇ ਦਿਨ।

SikhNet (Spanish)En el día de luna nueva, deja tus vanas expectativas,

ਅੰਤਰਜਾਮੀ ਰਾਮੁ ਸਮਾਰਹੁ ॥

antarajaamee raam samaarahu | Ang 343

Sant Singh KhalsaRemember the Lord, the Inner-knower, the Searcher of hearts.
Manmohan SinghRemember thou Lord, the Knower of hearts.
Manmohan Singh (Punjabi)ਤੂੰ ਦਿਲਾਂ ਦੀਆਂ ਜਾਨਣਹਾਰ ਸਾਈਂ ਨੂੰ ਚੇਤੇ ਕਰ।
Fareedkot Teekaਔਰ ਅੰਤਰਜਾਮੀ ਰਾਮ ਕੋ (ਸਮਾਰਹੁ) ਯਾਦ ਕਰੋ॥
Prof. Sahib Singhਘਰ ਘਟ ਦੀ ਜਾਣਨ ਵਾਲੇ ਸਰਬ-ਵਿਆਪਕ ਪਰਮਾਤਮਾ ਨੂੰ ਹਿਰਦੇ ਵਿਚ ਵਸਾਓ।

ਪਦ ਅਰਥ ਸਮ੍ਹਾਰਹੁ = ਚੇਤੇ ਕਰੋ, ਸਿਮਰੋ।

SikhNet (Spanish)y enaltece en tu mente al Íntimo Conocedor de tu corazón;

ਜੀਵਤ ਪਾਵਹੁ ਮੋਖ ਦੁਆਰ ॥

jeevat paavahu mokh duaar | Ang 343

Sant Singh KhalsaYou shall attain the Gate of Liberation while yet alive.
Manmohan SinghThus shalt thou, in life, obtain the gate of salvation,
Manmohan Singh (Punjabi)ਇਸ ਤਰ੍ਹਾਂ ਜੀਉਂਦੇ ਜੀ ਤੂੰ ਮੁਕਤੀ ਦਾ ਦਰਵਾਜ਼ਾ,
Fareedkot Teekaਇਸ ਰੀਤੀ ਸੇ (ਜੀਵਤ) ਪ੍ਰਾਣੋਂ ਕੇ ਹੋਤੇ ਹੀ (ਮੋਖ ਦੁਆਰ) ਗ੍ਯਾਨੁ ਪਾਵੋਗੇ॥☬ਪ੍ਰਸ਼ਨ: ਗ੍ਯਾਨ ਕਿਸ ਕਾ ਹੋਤਾ ਹੈ?☬ਉੱਤ੍ਰ:
Prof. Sahib Singh(ਤੁਸੀ ਇਹਨਾਂ ਥਿੱਤਾਂ ਨਾਲ ਜੋੜੇ ਹੋਏ ਕਰਮ-ਧਰਮ ਕਰ ਕੇ ਮਰਨ ਪਿਛੋਂ ਕਿਸੇ ਮੁਕਤੀ ਦੀ ਆਸ ਰੱਖਦੇ ਹੋ, ਪਰ ਜੇ ਪਰਮਾਤਮਾ ਦਾ ਸਿਮਰਨ ਕਰੋਗੇ, ਤਾਂ) ਇਸੇ ਜਨਮ ਵਿਚ (ਵਿਕਾਰਾਂ ਦੁੱਖਾਂ ਅਤੇ ਭਰਮਾਂ-ਵਹਿਮਾਂ ਤੋਂ) ਖ਼ਲਾਸੀ ਹਾਸਲ ਕਰ ਲਵੋਗੇ।

ਪਦ ਅਰਥ ਮੋਖ = ਮੁਕਤੀ, ਭਰਮਾਂ ਤੋਂ ਖ਼ਲਾਸੀ।

SikhNet (Spanish)así obtendrás la iluminación en vida.

ਅਨਭਉ ਸਬਦੁ; ਤਤੁ ਨਿਜੁ ਸਾਰ ॥੧॥

anbhau sabad; tat nij saar |1| Ang 343

Sant Singh KhalsaYou shall come to know the Shabad, the Word of the Fearless Lord, and the essence of your own inner being. ||1||
Manmohan Singhthe name of the fearless Lord and the knowledge of thy own real-self.
Manmohan Singh (Punjabi)ਨਿਡੱਰ ਸਾਹਿਬ ਦਾ ਨਾਮ, ਅਤੇ ਆਪਣੇ ਨਿੱਜ ਦੀ ਅਸਲੀਅਤ ਦੀ ਗਿਆਤ, ਪਰਾਪਤ ਕਰ ਲਵੇਗਾ।
Fareedkot Teekaਅਨਭਉ ਰੂਪ ਜੋ ਬ੍ਰਹਮ ਸ੍ਰੇਸਟ ਅਪਨਾ ਆਪ ਰੂਪ ਹੈ (ਤਤੁ) ਤਿਸ ਕਾ ਹੋਤਾ ਹੈ॥੧॥☬ਪ੍ਰਸ਼ਨ: ਐਸਾ ਗ੍ਯਾਨ ਕਿਸ ਕੋ ਹੂਆ ਹੈ?☬ਉੱਤਰ:
Prof. Sahib Singh(ਇਸ ਸਿਮਰਨ ਦੀ ਬਰਕਤ ਨਾਲ) ਤੁਹਾਡਾ ਨਿਰੋਲ ਆਪਣਾ ਸ੍ਰੇਸ਼ਟ ਅਸਲਾ ਮਘ ਪਏਗਾ, ਸਤਿਗੁਰੂ ਦਾ ਸ਼ਬਦ ਅਨੁਭਵੀ ਰੂਪ ਵਿਚ ਫੁਰੇਗਾ ॥੧॥

ਪਦ ਅਰਥ ਅਨਭਉ = {Skt. अनुभव = Direct perception or cognition, knowledge derived from personal observation} ਉਹ ਸੂਝ ਜੋ ਧਾਰਮਿਕ ਪੁਸਤਕਾਂ ਨੂੰ ਪੜ੍ਹਨ ਦੇ ਥਾਂ ਸਿੱਧਾ ਪ੍ਰਭੂ-ਚਰਨਾਂ ਵਿਚ ਜੁੜਿਆਂ ਹਾਸਲ ਹੁੰਦੀ ਹੈ। ਸਬਦੁ = ਸਤਿਗੁਰੂ ਦਾ ਸ਼ਬਦ। ਤਤੁ = ਅਸਲਾ। ਨਿਜੁ = ਨਿਰੋਲ ਆਪਣਾ। ਸਾਰੁ = ਸ੍ਰੇਸ਼ਟ। ਨਿਜੁ ਸਾਰੁ ਤਤੁ = ਨਿਰੋਲ ਆਪਣਾ ਸ੍ਰੇਸ਼ਟ ਅਸਲਾ ॥੧॥

SikhNet (Spanish)Conoce intuitivamente la Esencia de la Fuente Pura y de la Palabra. (1)

ਚਰਨ ਕਮਲ ਗੋਬਿੰਦ; ਰੰਗੁ ਲਾਗਾ ॥

charan kamal gobind; rang laagaa | Ang 343

Sant Singh KhalsaOne who enshrines love for the Lotus Feet of the Lord of the Universe
Manmohan SinghHe, who enshrines affection for the Lord's louts feet,
Manmohan Singh (Punjabi)ਜੋ ਪ੍ਰਭੂ ਦੇ ਕੰਵਲ ਰੂਪੀ ਚਰਨਾ ਨਾਲ ਪਿਰਹੜੀ ਪਾਉਂਦਾ ਹੈ,
Fareedkot Teekaਜਿਸ ਕਾ ਮਨ ਗੋਬਿੰਦ ਕੇ ਚਰਨ ਕਮਲੋਂ ਮੇਂ ਪ੍ਰੇਮ ਸਹਿਤ ਲਗਾ ਹੈ॥
Prof. Sahib Singhਜਿਸ ਮਨੁੱਖ ਦਾ ਪਿਆਰ ਗੋਬਿੰਦ ਦੇ ਸੁਹਣੇ ਚਰਨਾਂ ਨਾਲ ਬਣ ਜਾਂਦਾ ਹੈ,

ਪਦ ਅਰਥ ਰੰਗੁ = ਪਿਆਰ।

SikhNet (Spanish)Amarás entonces los Pies de Loto de tu Señor,

ਸੰਤ ਪ੍ਰਸਾਦਿ. ਭਏ ਮਨ ਨਿਰਮਲ; ਹਰਿ ਕੀਰਤਨ ਮਹਿ ਅਨਦਿਨੁ ਜਾਗਾ ॥੧॥ ਰਹਾਉ ॥

sant prasaad. bhe man niramal; har keeratan meh anadin jaagaa |1| rahaau | Ang 343

Sant Singh Khalsa- by the Grace of the Saints, her mind becomes pure; night and day, she remains awake and aware, singing the Kirtan of the Lord's Praises. ||1||Pause||
Manmohan Singhand by saints grace, become pure in mind, he, night and day remains awake in singing God's praises. Pause.
Manmohan Singh (Punjabi)ਅਤੇ ਸਾਧੂਆਂ ਦੀ ਦਇਆ ਦੁਆਰਾ ਜਿਸ ਦਾ ਚਿੱਤ ਪਵਿੱਤ੍ਰ ਹੋਇਆ ਹੈ, ਉਹ ਰਾਤ ਤੇ ਦਿਨ ਹਰੀ ਦਾ ਜੱਸ ਗਾਇਨ ਕਰਨ ਵਿੱਚ ਜਾਗਦਾ ਰਹਿੰਦਾ ਹੈ। ਠਹਿਰਾਉ।
Fareedkot Teekaਔਰ ਸੰਤੋਂ ਕੀ ਕ੍ਰਿਪਾ ਸੇ (ਮਨ) ਅੰਤਹਕਰਣ ਨਿਰਮਲ ਹੂਏ ਔਰ ਹਰੀ ਕੇ ਕੀਰਤਨ ਮੇਂ ਰਾਤਿ ਦਿਨ ਜਾਗਿਆ ਹੈ ਤਿਸ ਕੋ ਹੂਆ ਹੈ॥੧॥ ਰਹਾਉ ॥
Prof. Sahib Singhਗੁਰੂ ਦੀ ਕਿਰਪਾ ਨਾਲ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਜੁੜ ਕੇ ਉਹ ਮਨੁੱਖ ਵਿਕਾਰਾਂ ਵਲੋਂ ਹਰ ਵੇਲੇ ਸੁਚੇਤ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਅਨਦਿਨੁ = ਹਰ ਰੋਜ਼, ਹਰ ਵੇਲੇ। ਜਾਗਾ = ਜਾਗਦਾ ਰਹਿੰਦਾ ਹੈ, ਵਿਕਾਰਾਂ ਵਲੋਂ ਸੁਚੇਤ ਰਹਿੰਦਾ ਹੈ ॥੧॥ ਰਹਾਉ ॥

SikhNet (Spanish)tu corazón se volverá puro por la Gracia del Santo y para siempre estarás despierto en la Alabanza a Dios. (1‑Pausa)

ਪਰਿਵਾ; ਪ੍ਰੀਤਮ ਕਰਹੁ ਬੀਚਾਰ ॥

parivaa; preetam karahu beechaar | Ang 343

Sant Singh KhalsaOn the first day of the lunar cycle, contemplate the Beloved Lord.
Manmohan SinghOn the first day of the moon, meditate thou on the Beloved.
Manmohan Singh (Punjabi)ਏਕਮ ਤਿੱਥ ਦੇ ਦਿਹਾੜੇ ਤੂੰ ਪਿਆਰੇ ਦਾ ਸਿਮਰਨ ਕਰ।
Fareedkot Teeka(ਪਰਿਵਾ) ਏਕਮਿ ਦੁਆਰੇ ਕਹਤੇ ਹੈਂ: ਪ੍ਰੀਤਮ ਭਗਵੰਤ ਕਾ ਬੀਚਾਰ ਕਰੋ॥☬ਪ੍ਰਸ਼ਨ: ਵਹੁ ਕਹਾਂ ਹੈ?☬ਉਤਰ:
Prof. Sahib Singh(ਹੇ ਭਾਈ!) ਉਸ ਪ੍ਰੀਤਮ (ਦੇ ਗੁਣਾਂ) ਦਾ ਵਿਚਾਰ ਕਰੋ (ਉਸ ਪ੍ਰੀਤਮ ਦੀ ਸਿਫ਼ਤਿ-ਸਾਲਾਹ ਕਰੋ,

ਪਦ ਅਰਥ ਪਰਿਵਾ = {Skt. पर्वन् = the day of the new moon} ਏਕਮ ਥਿੱਤ। ਅਘਟ = ਅ-ਘਟ, ਜੋ ਸਰੀਰ-ਰਹਿਤ ਹੈ, ਜੋ ਸਰੀਰਾਂ ਦੀ ਕੈਦ ਵਿਚ ਨਹੀਂ ਹੈ।

SikhNet (Spanish)En el primer día de luna, habita en tu Bienamado Señor,

ਘਟ ਮਹਿ ਖੇਲੈ; ਅਘਟ ਅਪਾਰ ॥

ghatt meh khelai; aghatt apaar | Ang 343

Sant Singh KhalsaHe is playing within the heart; He has no body - He is Infinite.
Manmohan SinghThe Bodyless and Infinite Lord is sporting in the heart.
Manmohan Singh (Punjabi)ਸਰੀਰ-ਰਹਿਤ ਅਤੇ ਬੇਅੰਤ ਸੁਆਮੀ ਦਿਲ ਅੰਦਰ ਖੇਡ ਰਿਹਾ ਹੈ।
Fareedkot Teekaਰਿਦੈ ਮੇਂ (ਖੇਲੈ) ਖੇਲਤਾ, ਭਾਵ ਬ੍ਰਿਤੀਆਂ ਕੋ ਪ੍ਰਕਾਸਤਾ ਹੈ, (ਅਘਟ) ਏਕ ਰਸ ਹੈ ਪੁਨਾ ਅਪਾਰ ਹੈ॥☬ਪ੍ਰਸ਼ਨ: ਤਿਸ ਕੇ ਵਿਚਾਰਨੇ ਸੇ ਕਿਆ ਫਲੁ ਹੋਵੈਗਾ?☬ਉੱਤਰ:
Prof. Sahib Singhਜੋ ਸਰੀਰਾਂ ਦੀ ਕੈਦ ਵਿਚ ਨਹੀਂ ਆਉਂਦਾ, ਬੇਅੰਤ ਹੈ ਅਤੇ (ਫਿਰ ਭੀ) ਹਰੇਕ ਸਰੀਰ ਵਿਚ ਖੇਡ ਰਿਹਾ ਹੈ

ਪਦ ਅਰਥ ਅਪਾਰ = ਅ-ਪਾਰ, ਬੇਅੰਤ।

SikhNet (Spanish)quien está dentro de tu cuerpo, estando Él Mismo sin cuerpo e Infinito.

ਕਾਲ ਕਲਪਨਾ; ਕਦੇ ਨ ਖਾਇ ॥

kaal kalapanaa; kade na khaae | Ang 343

Sant Singh KhalsaThe pain of death never consumes that person
Manmohan SinghPain of death never consumes him,
Manmohan Singh (Punjabi)ਮੌਤ ਦੀ ਪੀੜ ਉਸ ਨੂੰ ਕਦਾਚਿੱਤ ਖੈ ਨਹੀਂ ਕਰਦੀ,
Fareedkot Teekaਤਿਸ ਕੋ ਕਾਲ ਕੀ ਕਲਪਨਾ ਕਦੇ ਨਹੀਂ ਖਾਤੀ ਅਰਥਾਤ ਜਨਮ ਮਰਨ ਸੇ ਰਹਤ ਜੋ ਜਾਤਾ ਹੈ॥
Prof. Sahib Singhਜੋ ਮਨੁੱਖ ਪ੍ਰੀਤਮ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ) ਉਸ ਨੂੰ ਕਦੇ ਮੌਤ ਦਾ ਡਰ ਨਹੀਂ ਪੁਂਹਦਾ,

ਪਦ ਅਰਥ ਕਲਪਨਾ = ਚਿੰਤਾ = ਫਿਕਰ।

SikhNet (Spanish)Entonces ni tiempo ni añoranza te destruirán,

ਆਦਿ ਪੁਰਖ ਮਹਿ; ਰਹੈ ਸਮਾਇ ॥੨॥

aad purakh meh; rahai samaae |2| Ang 343

Sant Singh Khalsawho remains absorbed in the Primal Lord God. ||2||
Manmohan Singhwho remains absorbed in the primal Being.
Manmohan Singh (Punjabi)ਜੋ ਪ੍ਰਿਥਮ ਪੁਰਖ ਅੰਦਰ ਲੀਨ ਰਹਿੰਦਾ ਹੈ।
Fareedkot Teekaਕਿਉਂਕਿ ਵਹੁ ਆਦਿ ਪੁਰਖ ਮੇਂ ਸਮਾਇ ਰਹਤਾ ਹੈ॥੨॥
Prof. Sahib Singh(ਕਿਉਂਕਿ) ਉਹ ਸਦਾ ਸਭ ਦੇ ਸਿਰਜਣ ਵਾਲੇ ਅਕਾਲ ਪੁਰਖ ਵਿਚ ਜੁੜਿਆ ਰਹਿੰਦਾ ਹੈ ॥੨॥

ਪਦ ਅਰਥ ਰਹੈ ਸਮਾਇ = ਲੀਨ ਰਹਿੰਦਾ ਹੈ।॥੨॥

SikhNet (Spanish)y así te inmergirás en el Ser Primordial. (2)

ਦੁਤੀਆ; ਦੁਹ ਕਰਿ ਜਾਨੈ ਅੰਗ ॥

duteea; duh kar jaanai ang | Ang 343

Sant Singh KhalsaOn the second day of the lunar cycle, know that there are two beings within the fiber of the body.
Manmohan SinghSecond lunar day Know that two beings are sprouting within the body limbs.
Manmohan Singh (Punjabi)ਦੂਜੀ ਥਿੱਤ- ਜਾਣ ਲੈ ਕਿ ਸਰੀਰ ਦੇ ਭਾਗ ਅੰਦਰ ਦੋ ਖੇਡ ਰਹੇ ਹਨ।
Fareedkot Teekaਦੂਜ ਦੁਆਰਾ ਕਹਤੇ ਹੈਂ: ਸਰਬ ਸਰੀਰੋਂ ਕੌ ਮਾਇਆ ਔਰ ਬ੍ਰਹਮ ਦੋਨੋਂ ਕਰ ਜਾਨੇ॥
Prof. Sahib Singh(ਉਹ ਮਨੁੱਖ ਇਹ ਸਮਝ ਲੈਂਦਾ ਹੈ ਕਿ ਜਗਤ ਨਿਰਾ ਪ੍ਰਕਿਤੀ ਨਹੀਂ ਹੈ,

ਪਦ ਅਰਥ ਅੰਗ = ਹਿੱਸੇ। ਦੁਹ = ਦੋ।

SikhNet (Spanish)En el segundo día de luna, entiende que en tu interior juegan Maya y Dios,

ਮਾਇਆ; ਬ੍ਰਹਮ ਰਮੈ ਸਭ ਸੰਗ ॥

maaeaa; braham ramai sabh sang | Ang 343

Sant Singh KhalsaMaya and God are blended with everything.
Manmohan SinghMammon and God, are blended with everything.
Manmohan Singh (Punjabi)ਮੋਹਣੀ ਅਤੇ ਵਾਹਿਗੁਰੂ ਹਰ ਸ਼ੈ ਨਾਲ ਅਭੇਦ ਹੋਏ ਹੋਏ ਹਨ।
Fareedkot Teekaਮਾਇਆ ਔਰ ਬ੍ਰਹਮ ਸਭ ਸਰੀਰੋਂ ਕੇ ਸਾਥ (ਰਮੇ) ਬਿਆਪੇ ਹੂਏ ਹੈਂ॥☬ਪ੍ਰਸ਼ਨ: ਸਰੀਰੋਂ ਸਾਥ ਮਿਲਨੇ ਕਰ ਸਰੀਰ ਕੇ ਸਮ ਬ੍ਰਹਮ ਬਢਤਾ ਘਟਤਾ ਹੋਗਾ ਔਰ ਬਹੁਤ ਰੂਪ ਹੋਵੇਂਗੇ?☬ਉੱਤਰ:
Prof. Sahib Singhਉਹ ਇਸ ਸੰਸਾਰ ਦੇ) ਦੋ ਅੰਗ ਸਮਝਦਾ ਹੈ-ਮਾਇਆ ਅਤੇ ਬ੍ਰਹਮ।

ਪਦ ਅਰਥ ਰਮੈ = ਮੌਜੂਦ ਹੈ, ਵਿਆਪਕ ਹੈ।

SikhNet (Spanish)quienes compenetran cada parte de tu ser.

ਨਾ ਓਹੁ ਬਢੈ; ਨ ਘਟਤਾ ਜਾਇ ॥

naa ohu badtai; na ghattataa jaae | Ang 343

Sant Singh KhalsaGod does not increase or decrease.
Manmohan SinghThe Lord neither increases nor decrease,
Manmohan Singh (Punjabi)ਸਾਹਿਬ ਨਾਂ ਵਧਦਾ ਹੈ ਅਤੇ ਨਾਂ ਹੀ ਘਟਦਾ ਹੈ,
Fareedkot Teekaਨਾ ਵਹੁ ਬਢਤਾ ਹੈ ਨਾ ਘਟਤਾ ਹੈ॥
Prof. Sahib Singhਬ੍ਰਹਮ (ਇਸ ਮਾਇਆ ਦੇ ਵਿਚ) ਹਰੇਕ ਦੇ ਨਾਲ ਵੱਸ ਰਿਹਾ ਹੈ, ਉਹ ਕਦੇ ਵਧਦਾ ਘਟਦਾ ਨਹੀਂ ਹੈ, ਸਦਾ ਇਕੋ ਜਿਹਾ ਰਹਿੰਦਾ ਹੈ।
SikhNet (Spanish)Pero aquél que ama a su Inmaculado Señor Sin Casta,

ਅਕੁਲ ਨਿਰੰਜਨ; ਏਕੈ ਭਾਇ ॥੩॥

akul niranjan; ekai bhaae |3| Ang 343

Sant Singh KhalsaHe is unknowable and immaculate; He does not change. ||3||
Manmohan Singhthat Unkowable, Immaculate and Changeless.
Manmohan Singh (Punjabi)ਉਹ ਅਗਾਧ, ਪਵਿੱਤ੍ਰ ਅਤੇ ਨਾਂ ਬਦਲਣ ਵਾਲਾ।
Fareedkot Teekaਵਹੁ (ਅਕੁਲ) ਪੂਰਨ ਵਾ (ਕੁਲ) ਆਦਿ ਸੇ ਰਹਤ ਜੋ ਨਿਰੰਜਨ ਹੈ, ਸੋ ਏਕ ਸਰੂਪ ਹੈ॥੩॥
Prof. Sahib Singhਉਸ ਦੀ ਕੋਈ ਖ਼ਾਸ ਕੁਲ ਨਹੀਂ ਹੈ, ਉਹ ਨਿਰੰਜਨ ਹੈ (ਭਾਵ, ਇਹ ਮਾਇਆ ਉਸ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ) ॥੩॥

ਪਦ ਅਰਥ ਏਕੈ ਭਾਇ = ਇਕ-ਸਾਰ, ਇਕ-ਸਮਾਨ, ਇਕੋ ਜਿਹਾ ॥੩॥

SikhNet (Spanish)está contento; él no va para arriba, ni se viene para abajo. (3)

ਤ੍ਰਿਤੀਆ; ਤੀਨੇ ਸਮ ਕਰਿ ਲਿਆਵੈ ॥

triteea; teene sam kar liaavai | Ang 343

Sant Singh KhalsaOn the third day of the lunar cycle, one who maintains his equilibrium amidst the three modes
Manmohan SinghThe Third Lunar day--If man maintains equilibrium in the three modes,
Manmohan Singh (Punjabi)ਤੀਜੀ ਤਿੱਥ-ਜੇਕਰ ਆਦਮੀ ਤਿੰਨਾਂ ਹੀ ਦਸ਼ਾਂ ਅੰਦਰ ਸਮ ਤੋਲ ਰਹੇ,
Fareedkot Teekaਤ੍ਰਿਤੀਆ ਦੁਆਰੇ ਕਹਤੇ ਹੈਂ: ਤੀਨੇ ਦੇਵਤਾ ਬ੍ਰਹਮਾ, ਸਿਵ, ਬਿਸ਼ਨ, ਮੇਂ ਸਮ ਸਤਾ ਹੈ ਰਿਦੇ ਕੇ ਬੀਚ ਏਹੀ ਭਾਵਾਂ ਲਿਆਵੇ॥
Prof. Sahib Singh(ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲਾ ਮਨੁੱਖ) ਮਾਇਆ ਦੇ ਤਿੰਨਾਂ ਗੁਣਾਂ ਨੂੰ ਸਹਿਜ ਅਵਸਥਾ ਵਿਚ ਸਾਵੇਂ ਰੱਖਦਾ ਹੈ (ਭਾਵ, ਉਹ ਇਹਨਾਂ ਗੁਣਾਂ ਵਿਚ ਕਦੇ ਨਹੀਂ ਡੋਲਦਾ),

ਪਦ ਅਰਥ ਸਮ ਕਰਿ = ਸਾਵੇਂ ਕਰ ਕੇ।

SikhNet (Spanish)En el tercer día, quien mantiene el Equilibrio de las tres Gunas,

ਆਨਦ ਮੂਲ; ਪਰਮ ਪਦੁ ਪਾਵੈ ॥

aanad mool; param pad paavai | Ang 343

Sant Singh Khalsafinds the source of ecstasy and the highest status.
Manmohan Singhhe obtains the Root of joy and supreme status.
Manmohan Singh (Punjabi)ਤਾਂ ਉਹ ਪਰਸੰਨਤਾ ਦੀ ਜੜ੍ਹ ਅਤੇ ਮਹਾਨ ਮਰਤਬੇ ਨੂੰ ਪਾ ਲੈਦਾ ਹੈ।
Fareedkot Teekaਐਸੀ ਭਾਵਨਾ ਵਾਲਾ ਆਨੰਦ ਮੂਲ ਪਰਮ ਪਦ ਕੋ ਪਾਇ ਲੇਤਾ ਹੈ॥☬ਪ੍ਰਸ਼ਨ: ਕਬ ਪਾਵਤਾ ਹੈ?☬ਉੱਤਰ:
Prof. Sahib Singhਉਹ ਮਨੁੱਖ ਉਸ ਸਭ ਤੋਂ ਉੱਚੀ ਆਤਮਕ ਅਵਸਥਾ ਨੂੰ ਹਾਸਲ ਕਰ ਲੈਂਦਾ ਹੈ ਜੋ ਅਨੰਦ ਦਾ ਸੋਮਾ ਹੈ।

ਪਦ ਅਰਥ ਪਦੁ = ਦਰਜਾ, ਅਵਸਥਾ। ਪਰਮ ਪਦੁ = ਸਭ ਤੋਂ ਉੱਚੀ ਆਤਮਕ ਅਵਸਥਾ। ਆਨਦ ਮੂਲ = ਆਨੰਦ ਦਾ ਸੋਮਾ।

SikhNet (Spanish)obtiene el más elevado estado de Éxtasis. Dentro de él

ਸਾਧਸੰਗਤਿ; ਉਪਜੈ ਬਿਸ੍ਵਾਸ ॥

saadhasangat; upajai bisvaas | Ang 343

Sant Singh KhalsaIn the Saadh Sangat, the Company of the Holy, faith wells up.
Manmohan SinghIn the saints society faith arises in the mortal.
Manmohan Singh (Punjabi)ਸਤਿ ਸੰਗਤ ਵਿੱਚ ਆਦਮੀ ਅੰਦਰ ਭਰੋਸਾ ਪੈਦਾ ਹੁੰਦਾ ਹੈ।
Fareedkot Teekaਜਬ ਸਾਧ ਸੰਗਤ ਮੇਂ ਨਿਹਚਾ ਉਪਜਤਾ ਹੈ॥
Prof. Sahib Singhਸਤਸੰਗ ਵਿਚ ਰਹਿ ਕੇ ਉਸ ਮਨੁੱਖ ਦੇ ਅੰਦਰ ਇਹ ਯਕੀਨ ਪੈਦਾ ਹੋ ਜਾਂਦਾ ਹੈ,

ਪਦ ਅਰਥ ਬਿਸ੍ਵਾਸ = ਯਕੀਨ, ਭਰੋਸਾ, ਸ਼ਰਧਾ।

SikhNet (Spanish)En el Saadh Sangat, La compañía del Santo, la fe crece.

ਬਾਹਰਿ ਭੀਤਰਿ; ਸਦਾ ਪ੍ਰਗਾਸ ॥੪॥

baahar bheetar; sadaa pragaas |4| Ang 343

Sant Singh KhalsaOutwardly, and deep within, God's Light is always radiant. ||4||
Manmohan SinghEver without and within us is that Lord's light.
Manmohan Singh (Punjabi)ਹਮੇਸ਼ਾਂ ਹੀ, ਸਾਡੇ ਬਾਹਰ ਤੇ ਅੰਦਰ ਉਸ ਪ੍ਰਭੂ ਦਾ ਪਰਕਾਸ਼ ਹੈ।
Fareedkot Teekaਤਬ (ਬਾਹਰਿ) ਬ੍ਰਹਮੰਡ ਔ (ਭੀਤਰਿ) ਸਰੀਰ ਕੇ ਬੀਚ ਸਦਾ ਹੀ ਤਿਸ ਕੋ ਬ੍ਰਹਮ ਪ੍ਰਕਾਸ਼ਤਾ ਦੇਖਾਈ ਦੇਤਾ ਹੈ॥੪॥
Prof. Sahib Singhਕਿ ਅੰਦਰ ਬਾਹਰ ਹਰ ਥਾਂ ਸਦਾ ਪ੍ਰਭੂ ਦਾ ਹੀ ਪ੍ਰਕਾਸ਼ ਹੈ ॥੪॥

ਪਦ ਅਰਥ ਪ੍ਰਗਾਸ = ਚਾਨਣ, ਪ੍ਰਕਾਸ਼ ॥੪॥

SikhNet (Spanish)En apariencia, y por dentro, la Luz de Dios es por siempre radiante.

ਚਉਥਹਿ; ਚੰਚਲ ਮਨ ਕਉ ਗਹਹੁ ॥

chautheh; chanchal man kau gahahu | Ang 343

Sant Singh KhalsaOn the fourth day of the lunar cycle, restrain your fickle mind,
Manmohan SinghThe fourth Lunar day - Restrain thy fickle mind,
Manmohan Singh (Punjabi)ਚੌਥੀ ਥਿੱਤ - ਆਪਣੇ ਚੁਲਬੁਲੇ ਮਨੂਏ ਨੂੰ ਰੋਕ ਕੇ ਰੱਖ,
Fareedkot Teekaਚੌਥ ਦੁਆਰੇ ਕਹਤੇ ਹੈਂ: ਚੰਚਲ ਮਨ ਕੋ ਗ੍ਰਹਣ ਕਰੋ॥
Prof. Sahib Singhਚੌਥੀ ਥਿੱਤ ਨੂੰ (ਕਿਸੇ ਕਰਮ-ਧਰਮ ਦੇ ਥਾਂ) ਇਸ ਚੰਚਲ ਮਨ ਨੂੰ ਪਕੜ ਕੇ ਰੱਖੋ,

ਪਦ ਅਰਥ ਚਉਥਹਿ = ਚੌਥੀ ਥਿੱਤ ਨੂੰ। ਕਉ = ਨੂੰ। ਗਹਹੁ = ਪਕੜ ਰੱਖੋ, ਵੱਸ ਵਿਚ ਲਿਆਓ।

SikhNet (Spanish)En el cuarto día, contén tu mente mercurial

ਕਾਮ ਕ੍ਰੋਧ ਸੰਗਿ; ਕਬਹੁ ਨ ਬਹਹੁ ॥

kaam krodh sang; kabahu na bahahu | Ang 343

Sant Singh Khalsaand do not ever associate with sexual desire or anger.
Manmohan Singhand never associate with lust and wrath.
Manmohan Singh (Punjabi)ਅਤੇ ਵਿਸ਼ੇ ਭੋਗ ਤੇ ਗੁੱਸੇ ਨਾਲ ਕਦਾਚਿੱਤ ਊਠਕ ਬੈਠਕ (ਸਾਂਝ) ਨਾਂ ਰੱਖ।
Fareedkot Teekaਕਾਮ ਕ੍ਰੋਧ ਅਰਥਾਤ ਕਾਮੀਆਂ ਔਰ ਕ੍ਰੋਧੀਆਂ ਕੀ ਸੰਗਤ ਮੇਂ ਕਬੀ ਨਾ ਬੈਠੋ॥
Prof. Sahib Singhਕਦੇ ਕਾਮ ਕ੍ਰੋਧ ਦੀ ਸੰਗਤਿ ਵਿਚ ਨਾਹ ਬੈਠੋ।

ਪਦ ਅਰਥ ਸੰਗਿ = ਨਾਲ। ਬਹਹੁ = ਬੈਠੋ।

SikhNet (Spanish)y no guardes compañía con la lujuria y el enojo.

ਜਲ ਥਲ ਮਾਹੇ; ਆਪਹਿ ਆਪ ॥

jal thal maahe; aapeh aap | Ang 343

Sant Singh KhalsaOn land and sea, He Himself is in Himself.
Manmohan SinghIn sea and land, the Lord is all by Himself.
Manmohan Singh (Punjabi)ਸਮੁੰਦਰ ਅਤੇ ਧਰਤੀ ਵਿੱਚ ਪ੍ਰਭੂ ਸਾਰਾ ਕੁਛ ਖੁਦ ਹੀ ਹੈ।
Fareedkot Teekaਜਲੋਂ ਮੇਂ ਔਰ ਥਲੋਂ ਮੇਂ ਆਪਨਾ ਆਪ ਹੀ ਬਿਆਪਕ ਹੈ॥
Prof. Sahib Singhਜੋ ਪਰਮਾਤਮਾ ਜਲ ਵਿਚ, ਧਰਤੀ ਉੱਤੇ (ਹਰ ਥਾਂ) ਆਪ ਹੀ ਆਪ ਵਿਆਪਕ ਹੈ,

ਪਦ ਅਰਥ ਮਾਹੇ = ਵਿਚ। ਆਪਹਿ ਆਪ = ਆਪ ਹੀ ਆਪ।

SikhNet (Spanish)Entonces tú te vuelves Él, el Señor,

ਆਪੈ ਜਪਹੁ; ਆਪਨਾ ਜਾਪ ॥੫॥

aapai japahu; aapanaa jaap |5| Ang 343

Sant Singh KhalsaHe Himself meditates and chants His Chant. ||5||
Manmohan SinghHe Himself embraces His meditation.
Manmohan Singh (Punjabi)ਉਹ ਖੁਦ ਹੀ ਆਪਣਾ ਸਿਮਰਨ ਕਰਦਾ ਹੈ।
Fareedkot Teekaਆਪ ਹੀ ਆਪਨਾ ਜਾਪ ਜਪੋ, ਭਾਵ ਇਹ ਕਿ ਅਪਨੇ ਆਪ ਨੂੰ ਬ੍ਰਹਮ ਰੂਪ ਜਾਨੋਂ॥੫॥
Prof. Sahib Singhਉਸ ਦੀ ਜੋਤ ਵਿਚ ਜੁੜ ਕੇ ਉਹ ਜਾਪ ਜਪੋ ਜੋ ਤੁਹਾਡੇ ਕੰਮ ਆਉਣ ਵਾਲਾ ਹੈ ॥੫॥

ਪਦ ਅਰਥ ਆਪੈ = ਉਸ 'ਆਪ' ਵਿਚ, ਉਸ ਦੀ ਜੋਤ ਵਿਚ। ਆਪਨਾ ਜਾਪੁ = ਉਹ ਜਾਪ ਜੋ ਤੁਹਾਡੇ ਕੰਮ ਆਵੇਗਾ ॥੫॥

SikhNet (Spanish)quien habita en la tierra y en las aguas, y así contemplas tu ser, pues tú eres Él. (5)

ਪਾਂਚੈ; ਪੰਚ ਤਤ ਬਿਸਥਾਰ ॥

paanchai; panch tat bisathaar | Ang 343

Sant Singh KhalsaOn the fifth day of the lunar cycle, the five elements expand outward.
Manmohan SinghThe fifth Lunar day Thee world is the extension of the five elements.
Manmohan Singh (Punjabi)ਪੰਜਵੀਂ ਥਿੱਤ-ਸੰਸਾਰ ਪੰਜਾਂ ਮੂਲ ਅੰਸ਼ਾਂ ਦਾ ਪਸਾਰਾ ਹੈ।
Fareedkot Teekaਪੰਚਮੀ ਦੁਆਰਾ ਕਹਤੇ ਹੈਂ: ਇਹ ਜਗਤ ਪੰਚ ਤਤ ਕਾ ਬਿਸਥਾਰ ਹੈ॥
Prof. Sahib Singhਇਹ ਜਗਤ ਪੰਜਾਂ ਤੱਤਾਂ ਤੋਂ (ਇਕ ਖੇਲ ਜਿਹਾ) ਬਣਿਆ ਹੈ,

ਪਦ ਅਰਥ ਪਾਂਚੈ = ਪੰਜਵੀਂ ਥਿੱਤ ਨੂੰ, ਪੰਚਮੀ ਨੂੰ (ਇਹ ਚੇਤੇ ਰੱਖੋ)। ਬਿਸਥਾਰ = ਪਸਾਰਾ, ਖਿਲਾਰਾ।

SikhNet (Spanish)En el quinto día, conoce que el mundo está envuelto en los cinco elementos,

ਕਨਿਕ ਕਾਮਿਨੀ ਜੁਗ ਬਿਉਹਾਰ ॥

kanik kaaminee jug biauhaar | Ang 343

Sant Singh KhalsaMen are occupied in the pursuit of gold and women.
Manmohan SinghThe pursuit of gold and woman are its two occupations.
Manmohan Singh (Punjabi)ਸੋਨੇ ਅਤੇ ਇਸਤ੍ਰੀ ਦੀ ਤਲਾਸ਼ ਇਸ ਦੇ ਦੋ ਵਿਵਹਾਰ ਹਨ।
Fareedkot Teeka(ਕਨਿਕ) ਸੁਇਨਾ ਅਰਥਾਤ ਮਾਇਆ ਜੜ ਔਰ (ਕਾਮਿਨੀ) ਇਸਤ੍ਰੀ ਇਨ ਦੋਨੋਂ ਕੇ ਬਿਉਹਾਰ ਕੀ ਪ੍ਰਬਲਤਾ ਹੈ, ਇਨ ਕੋ ਤਿਆਗ ਕਰ॥
Prof. Sahib Singh(ਜੋ ਚਾਰ ਦਿਨ ਵਿਚ ਖ਼ਤਮ ਹੋ ਜਾਂਦਾ ਹੈ, ਪਰ ਇਹ ਗੱਲ ਵਿਸਾਰ ਕੇ ਇਹ ਜੀਵ) ਧਨ ਤੇ ਇਸਤ੍ਰੀ ਇਹਨਾਂ ਦੋਹਾਂ ਦੇ ਰੁਝੇਵੇਂ ਵਿਚ ਮਸਤ ਹੋ ਰਿਹਾ ਹੈ।

ਪਦ ਅਰਥ ਕਨਿਕ = ਸੋਨਾ, ਧਨ। ਕਾਮਿਨੀ = ਇਸਤ੍ਰੀ। ਜੁਗ = ਦੋਹਾਂ ਵਿਚ। ਬਿਉਹਾਰ = ਵਿਹਾਰ, ਰੁਝੇਵਾਂ।

SikhNet (Spanish)y está embaucado enteramente en conseguir oro y sexo.

ਪ੍ਰੇਮ ਸੁਧਾ ਰਸੁ; ਪੀਵੈ ਕੋਇ ॥

prem sudhaa ras; peevai koe | Ang 343

Sant Singh KhalsaHow rare are those who drink in the pure essence of the Lord's Love.
Manmohan SinghRare is the person who drinks the Nectar of Lord's love.
Manmohan Singh (Punjabi)ਕੋਈ ਵਿਰਲਾ ਪੁਰਸ਼ ਹੀ ਪ੍ਰਭੂ ਦੀ ਪ੍ਰੀਤ ਦਾ ਅੰਮ੍ਰਿਤ ਪਾਨ ਕਰਦਾ ਹੈ।
Fareedkot Teekaਜੋ ਕੋਈ ਪ੍ਰੇਮ ਰੂਪੀ ਅੰਮ੍ਰਿਤ ਰਸ ਪੀਤਾ ਹੈ॥
Prof. Sahib Singhਇਥੇ ਕੋਈ ਵਿਰਲਾ ਮਨੁੱਖ ਹੈ ਜੋ ਪਰਮਾਤਮਾ ਦੇ ਪ੍ਰੇਮ-ਅੰਮ੍ਰਿਤ ਦਾ ਘੁਟ ਪੀਂਦਾ ਹੈ,

ਪਦ ਅਰਥ ਸੁਧਾ = ਅੰਮ੍ਰਿਤ। ਕੋਇ = ਕੋਈ, ਵਿਰਲਾ।

SikhNet (Spanish)Extraordinario es aquél que bebe el Néctar del Amor del Señor,

ਜਰਾ ਮਰਣ ਦੁਖੁ; ਫੇਰਿ ਨ ਹੋਇ ॥੬॥

jaraa maran dukh; fer na hoe |6| Ang 343

Sant Singh KhalsaThey shall never again suffer the pains of old age and death. ||6||
Manmohan SinghHe, suffers not, the pain of old age and death again.
Manmohan Singh (Punjabi)ਉਹ ਮੁੜ ਕੇ ਬੁਢੇਪੇ ਤੇ ਮੌਤ ਦੀ ਤਕਲੀਫ ਨਹੀਂ ਉਠਾਉਂਦਾ।
Fareedkot Teekaਤਿਸ ਕੋ (ਜਰਾ) ਬੁਢੇਪਾ ਔਰ ਮਰਨੇ ਕਾ ਦੁਖ ਫੇਰ ਨਹੀਂ ਹੋਤਾ ਹੈ॥੬॥
Prof. Sahib Singh(ਜੋ ਪੀਂਦਾ ਹੈ ਉਸ ਨੂੰ ਬੁਢੇਪੇ ਅਤੇ ਮੌਤ ਦਾ ਸਹਿਮ ਮੁੜ ਕਦੇ ਨਹੀਂ ਵਿਆਪਦਾ ॥੬॥

ਪਦ ਅਰਥ ਜਰਾ = ਬੁਢੇਪਾ ॥੬॥

SikhNet (Spanish)porque a él ni la edad, ni la muerte, ni las penas le afectan. (6)

ਛਠਿ; ਖਟੁ ਚਕ੍ਰ, ਛਹੂੰ ਦਿਸ ਧਾਇ ॥

chhatth; khatt chakr, chhahoon dis dhaae | Ang 343

Sant Singh KhalsaOn the sixth day of the lunar cycle, the six chakras run in six directions.
Manmohan SinghThe sixth Lunar day---The six ringed body runs in six directions.
Manmohan Singh (Punjabi)ਛੇਵੀ ਥਿੱਤ-ਛਿਆ ਕੁੰਡਲਾਂ ਵਾਲੀ ਦੇਹਿ ਛਿਆਂ ਹੀ ਪਾਸਿਆਂ ਵੱਲ ਭੱਜੀ ਫਿਰਦੀ ਹੈ।
Fareedkot Teekaਛਠੀ ਥਿਤ ਦੁਆਰਾ ਕਹਤੇ ਹੈਂ: ਪਾਂਚ ਗਿਆਨ ਇੰਦ੍ਰੇ ਛਟਾ ਮਨ ਚਕ੍ਰ ਸਮ ਭ੍ਰਮਤੇ ਹੂਏ (ਛਹੂੰ) ਪੂਰਬ ਆਦਿ ਚਾਰ ਦੋ ਅਰਧ ਉਰਧ ਛਿਅ ਦਿਸ਼ਾਂ ਕੋ ਧਾਵਤੇ ਹੈਂ, ਭਾਵ ਇਹ ਕਿ ਸਬਦਾਦਿ ਵਿਖਯੋਂ ਕੋ ਚਾਹਤੇ ਹੈਂ॥
Prof. Sahib Singhਮਨੁੱਖ ਦੇ ਪੰਜੇ ਗਿਆਨ-ਇੰਦਰੇ ਅਤੇ ਛੇਵਾਂ ਮਨ-ਇਹ ਸਾਰਾ ਸਾਥ ਸੰਸਾਰ (ਦੇ ਪਦਾਰਥਾਂ ਦੀ ਲਾਲਸਾ) ਵਿਚ ਭਟਕਦਾ ਫਿਰਦਾ ਹੈ।

ਪਦ ਅਰਥ ਛਠਿ = ਛਟ, ਛੇਵੀਂ ਥਿੱਤ। ਖਟੁ ਚਕ੍ਰ = ਪੰਜ ਗਿਆਨ-ਇੰਦਰੇ ਅਤੇ ਛੇਵਾਂ ਮਨ, ਇਹਨਾਂ ਛਿਆਂ ਦਾ ਜੱਥਾ। ਛਹੂੰ ਦਿਸ = ਛੇ ਪਾਸੀਂ, ਚਾਰ-ਤਰਫ਼ਾਂ, ਤੇ ਹੇਠਾਂ ਉਤਾਂਹ; (ਭਾਵ) ਸਾਰੇ ਸੰਸਾਰ ਵਿਚ। ਧਾਇ = ਭਟਕਦਾ ਹੈ।

SikhNet (Spanish)En el sexto día, el cuerpo de seis Chakras corre hacia las seis direcciones;

ਬਿਨੁ ਪਰਚੈ; ਨਹੀ ਥਿਰਾ ਰਹਾਇ ॥

bin parachai; nahee thiraa rahaae | Ang 343

Sant Singh KhalsaWithout enlightenment, the body does not remain steady.
Manmohan SinghWithout the recreation of the Lord's Name it remained not steady.
Manmohan Singh (Punjabi)ਪ੍ਰਭੂ ਦੇ ਨਾਮ ਸ਼ੁਗਲ ਦੇ ਬਗੈਰ, ਇਹ ਅਸਥਿਰ ਨਹੀਂ ਰਹਿੰਦੀ।
Fareedkot Teekaਵਾਹਿਗੁਰੂ ਕੇ ਨਾਮ ਧਿਆਨ ਭਗਤੀ ਪਰਚੇ ਬਿਨਾਂ ਥਿਰ ਨਹੀਂ ਰਹਤੇ ਹੈਂ॥
Prof. Sahib Singhਜਦ ਤਕ ਮਨੁੱਖ ਪ੍ਰਭੂ ਦੀ ਯਾਦ ਵਿਚ ਨਹੀਂ ਜੁੜਦਾ, ਤਦ ਤਕ ਇਹ ਸਾਰਾ ਸਾਥ (ਇਸ ਭਟਕਣਾ ਵਿਚੋਂ ਹਟ ਕੇ) ਟਿਕਦਾ ਨਹੀਂ।

ਪਦ ਅਰਥ ਬਿਨੁ ਪਰਚੈ = ਪ੍ਰਭੂ ਵਿਚ ਪਤੀਜਣ ਤੋਂ ਬਿਨਾ, ਪ੍ਰਭੂ ਵਿਚ ਜੁੜਨ ਤੋਂ ਬਿਨਾ।

SikhNet (Spanish)no se mantiene en calma si no se le inicia en el Misterio de su Señor.

ਦੁਬਿਧਾ ਮੇਟਿ; ਖਿਮਾ ਗਹਿ ਰਹਹੁ ॥

dubidhaa mett; khimaa geh rahahu | Ang 343

Sant Singh KhalsaSo erase your duality and hold tight to forgiveness,
Manmohan SinghEfface duality and hold fast to tolerance.
Manmohan Singh (Punjabi)ਦਵੈਤ-ਭਾਵ ਨੂੰ ਮੇਟ ਦੇ ਅਤੇ ਸਹਿਨ-ਸ਼ੀਲਤਾ ਨੂੰ ਪਕੜ ਰੱਖ।
Fareedkot Teekaਦੁਬਿਧਾ ਕੋ ਮੇਟ ਕਰ ਖਿਮਾਂ ਗ੍ਰਹਣ ਕਰ ਰਹੋ॥
Prof. Sahib Singhਹੇ ਭਾਈ! ਭਟਕਣਾ ਮਿਟਾ ਕੇ ਜਿਰਾਂਦ ਧਾਰਨ ਕਰੋ ਤੇ ਛੱਡੋ।

ਪਦ ਅਰਥ ਦੁਬਿਧਾ = ਦੁਚਿੱਤਾ-ਪਨ, ਭਟਕਣਾ। ਖਿਮਾ = ਧੀਰਜ, ਜਿਰਾਂਦ। ਗਹਿ ਰਹਹੁ = ਧਾਰਨ ਕਰੋ।

SikhNet (Spanish)Disipa tu dualidad y práctica la Compasión,

ਕਰਮ ਧਰਮ ਕੀ; ਸੂਲ ਨ ਸਹਹੁ ॥੭॥

karam dharam kee; sool na sahahu |7| Ang 343

Sant Singh Khalsaand you will not have to endure the torture of karma or religious rituals. ||7||
Manmohan SinghEndure thou not the torture of rituals and religious rites.
Manmohan Singh (Punjabi)ਤੂੰ ਕਰਮ-ਕਾਂਡਾਂ ਅਤੇ ਧਾਰਮਕ ਸੰਸਕਾਰਾਂ ਦੀ ਪੀੜ ਨੂੰ ਨਾਂ ਝੱਲ।
Fareedkot Teekaਜੋ ਕਰਮ ਧਰਮ ਸਕਾਮ ਹੈਂ ਤਿਨ ਕੀ (ਸੂਲ) ਪੀੜਾ ਕੋ ਨ ਸਹਾਰੋ॥੭॥☬ਪ੍ਰਸ਼ਨ: ਕਰਮੋਂ ਕੀ ਪੀੜਾ ਕੈਸੇ ਮਿਟਾਈਐ?☬ਉੱਤਰ:
Prof. Sahib Singhਇਹ ਕਰਮਾਂ ਧਰਮਾਂ ਦਾ ਲੰਮਾ ਟੰਟਾ (ਜਿਸ ਵਿਚੋਂ ਕੁਝ ਭੀ ਹੱਥ ਨਹੀਂ ਆਉਣਾ) ॥੭॥

ਪਦ ਅਰਥ ਸੂਲ = ਦੁੱਖ, ਕਜ਼ੀਆ ॥੭॥

SikhNet (Spanish)así no tendrás que vivir las consecuencias de tus acciones. (7)

ਸਾਤੈਂ; ਸਤਿ ਕਰਿ ਬਾਚਾ ਜਾਣਿ ॥

saatain; sat kar baachaa jaan | Ang 343

Sant Singh KhalsaOn the seventh day of the lunar cycle, know the Word as True,
Manmohan SinghThe seventh Lunar day - Know Gurbani as true,
Manmohan Singh (Punjabi)ਸਤਵੀ ਤਿੱਥ-ਗੁਰਬਾਣੀ ਨੂੰ ਸੱਚੀ ਕਰਕੇ ਸਮਝ,
Fareedkot Teekaਸਤਮੀ ਦੁਆਰੇ ਕਹਤੇ ਹੈਂ: ਗੁਰੋਂ ਕੀ ਬਾਣੀ ਸਤ ਕਰ ਜਾਣ॥
Prof. Sahib Singhਹੇ ਭਾਈ! ਸਤਿਗੁਰੂ ਦੀ ਬਾਣੀ ਵਿਚ ਸ਼ਰਧਾ ਧਾਰੋ,

ਪਦ ਅਰਥ ਬਾਚਾ = ਗੁਰੂ ਦੇ ਬਚਨ। ਸਤਿ ਕਰਿ ਜਾਣਿ = ਸੱਚੇ ਸਮਝ, ਪੂਰੀ ਸ਼ਰਧਾ ਧਾਰ।

SikhNet (Spanish)En el séptimo día toma ésta, mi palabra, como verdad:

ਆਤਮ ਰਾਮੁ. ਲੇਹੁ ਪਰਵਾਣਿ ॥

aatam raam. lehu paravaan | Ang 343

Sant Singh Khalsaand you shall be accepted by the Lord, the Supreme Soul.
Manmohan Singhand the pervading soul shall accept thee.
Manmohan Singh (Punjabi)ਅਤੇ ਵਿਆਪਕ ਰੂਹ ਤੈਨੂੰ ਕਬੂਲ ਕਰ ਲਵੇਗੀ।
Fareedkot Teekaਤਿਸ ਬਾਣੀ ਕਰ ਕੇ (ਆਤਮ) ਆਪ ਕੋ (ਰਾਮ) ਰਮਣਸੀਲ ਅਰਥਾਤ ਬਿਆਪਕ ਬ੍ਰਹਮ ਰੂਪ (ਪਰਵਾਣਿ) ਨਿਹਚੇ ਕਰ ਲੇਹੁ॥☬ਪ੍ਰਸ਼ਨ: ਆਪ ਕੋ ਬ੍ਰਹਮ ਨਿਸਚੇ ਕਰਨੇ ਸੇ ਕਿਆ ਲਾਭ ਹੋਵੈਗਾ?☬ਉੱਤਰ:
Prof. Sahib Singh(ਇਸ ਬਾਣੀ ਦੀ ਰਾਹੀਂ) ਪਰਮਾਤਮਾ (ਦੇ ਨਾਮ) ਨੂੰ (ਆਪਣੇ ਹਿਰਦੇ ਵਿਚ) ਪ੍ਰੋ ਲਵੋ;

ਪਦ ਅਰਥ ਆਤਮ ਰਾਮੁ = ਪਰਮਾਤਮਾ। ਲੇਹੁ ਪਰਵਾਣਿ = ਪ੍ਰੋ ਲਵੋ।

SikhNet (Spanish)que quien sea que es aprobado por su Señor,

ਛੂਟੈ ਸੰਸਾ; ਮਿਟਿ ਜਾਹਿ ਦੁਖ ॥

chhoottai sansaa; mitt jaeh dukh | Ang 343

Sant Singh KhalsaYour doubts shall be eradicated, and your pains eliminated,
Manmohan SinghThy doubt shall be stilled and trouble effaced,
Manmohan Singh (Punjabi)ਤੇਰਾ ਵਹਿਮ ਦੂਰ ਹੋ ਜਾਵੇਗਾ ਤੇ ਤਕਲੀਫ ਮਿਟ ਜਾਏਗੀ,
Fareedkot Teekaਜੋ ਸੰਸਾ ਮਾਤਰ ਔਰ ਜਨਮ ਮਰਣ ਕਾ ਦੁਖ ਹੈ, ਸੋ ਛੂਟ ਜਾਵੇਗਾ॥
Prof. Sahib Singh(ਇਸ ਤਰ੍ਹਾਂ) ਸਹਿਮ ਦੂਰ ਹੋ ਜਾਇਗਾ, ਦੁਖ-ਕਲੇਸ਼ ਮਿਟ ਜਾਣਗੇ, ਉਸ ਸਰੋਵਰ ਵਿਚ ਚੁੱਭੀ ਲਾ ਸਕੋਗੇ,

ਪਦ ਅਰਥ ਛੂਟੈ = ਦੂਰ ਹੋ ਜਾਂਦਾ ਹੈ। ਸੰਸਾ = ਸਹਿਸਾ, ਸਹਿਮ।

SikhNet (Spanish)Lo obtiene. Su duda es disipada, y sus aflicciones desaparecen,

ਸੁੰਨ ਸਰੋਵਰਿ; ਪਾਵਹੁ ਸੁਖ ॥੮॥

sun sarovar; paavahu sukh |8| Ang 343

Sant Singh Khalsaand in the ocean of the celestial void, you shall find peace. ||8||
Manmohan Singhthou shalt obtain the peace of the celestial ocean.
Manmohan Singh (Punjabi)ਅਤੇ ਤੂੰ ਬੈਕੁੰਠੀ ਸਮੁੰਦਰ ਦੇ ਆਰਾਮ ਨੂੰ ਪਰਾਪਤ ਕਰ ਲਵੇਗਾ।
Fareedkot Teekaਔਰ (ਸੁੰਨ) ਅਫੁਰ ਬ੍ਰਹਮ ਸਰੋਵਰ ਮੇਂ ਸੁਖ ਕੋ ਪਾਵੇਂਗੇ॥੮॥☬ਪ੍ਰਸ਼ਨ: ਅਫੁਰ ਬ੍ਰਹਮ ਸਰੋਵਰ ਕਹਾਂ ਹੈ?☬ਉੱਤਰ:
Prof. Sahib Singhਜਿਥੇ ਸਹਿਮ ਆਦਿਕ ਦੇ ਕੋਈ ਫੁਰਨੇ ਨਹੀਂ ਉਠਦੇ ਅਤੇ ਸੁਖ ਮਾਣੋ ॥੮॥

ਪਦ ਅਰਥ ਸੁੰਨ = ਸੁੰਞ, ਉਹ ਅਵਸਥਾ ਜਿਥੇ ਸਹਿਮ ਆਦਿਕ ਦੇ ਕੋਈ ਫੁਰਨੇ ਨਹੀਂ ਉਠਦੇ। ਸਰੋਵਰਿ = ਸਰੋਵਰ ਵਿਚ ॥੮॥

SikhNet (Spanish)y obtiene Éxtasis bañándose en las aguas libres de pasiones. (8)

ਅਸਟਮੀ; ਅਸਟ ਧਾਤੁ ਕੀ ਕਾਇਆ ॥

asattamee; asatt dhaat kee kaaeaa | Ang 343

Sant Singh KhalsaOn the eighth day of the lunar cycle, the body is made of the eight ingredients.
Manmohan SinghThe eighth Lunar day--The body is made of the eight ingredients.
Manmohan Singh (Punjabi)ਅੱਠਵੀ ਤਿੱਥ-ਸਰੀਰ ਅਠਾਂ ਅੰਗਾਂ ਦਾ ਬਣਿਆ ਹੋਇਆ ਹੈ।
Fareedkot Teekaਅਸ਼ਟਮੀ ਦੁਆਰਾ ਕਹਤੇ ਹੈਂ: ਅਸ਼ਟ ਧਾਂਤ ਕੀ ਜੋ ਕਾਇਆ ਹੈ ਯਦ੍ਯਪਿ ਔਰ ਸਾਸਤਰੋਂ ਮੇਂ ਸਾਤ ਧਾਤੂ ਲਿਖੀ ਹੈਂ, ਸੋ ਇਹ ਹੈਂ: ਰਸ ੧, ਰੁਧਰ ੨, ਮਾਸੁ ੩, ਮੇਦਾ ੪, ਅਸਥੀ ੫, ਮਿਝ ੬, ਬੀਰਜ ੭, ਅਰ ਗੁਰੂ ਜੀ ਨੇ ਕਹੀਂ ਕਹੀਂ ਆਠ ਲਿਖੀ ਹੈਂ, ਸੋ ਆਠਮੀ ਧਾਤੂ ਨਾੜੀ ਜਾਣ ਲੈਣੀ। ਵਾ (ਧਾਤੁ) ਮਾਇਆ ਕਾ ਕਾਰਜ ਰੂਪ ਤੀਨ ਗੁਣ ਅਰ ਪੰਚ ਤਤ ਇਨ ਆਠੋਂ ਸੇ ਦੇਹ ਬਨੀ ਹੈ॥
Prof. Sahib Singhਇਹ ਸਰੀਰ (ਲਹੂ ਆਦਿਕ) ਅੱਠ ਧਾਤਾਂ ਦਾ ਬਣਿਆ ਹੋਇਆ ਹੈ,

ਪਦ ਅਰਥ ਅਸਟ = ਅੱਠ। ਅਸਟ ਧਾਤੁ = ਅੱਠ ਧਾਤਾਂ (ਰਸ, ਰੁਧਿਰ, ਮਾਸ, ਮੇਧਾ, ਅਸਥੀ, ਮਿੱਝ, ਵੀਰਜ, ਨਾੜੀ)।

SikhNet (Spanish)En el octavo día, conoce que los ocho tejidos hacen al cuerpo,

ਤਾ ਮਹਿ; ਅਕੁਲ ਮਹਾ ਨਿਧਿ ਰਾਇਆ ॥

taa meh; akul mahaa nidh raaeaa | Ang 343

Sant Singh KhalsaWithin it is the Unknowable Lord, the King of the supreme treasure.
Manmohan SinghIn that is the unknowable Lord, the King of the supreme treasure.
Manmohan Singh (Punjabi)ਉਸ ਵਿੱਚ ਪਰਮ ਖ਼ਜ਼ਾਨੇ ਦਾ ਰਾਜਾ ਅਗਾਧ ਸਾਈਂ ਹੈ।
Fareedkot Teekaਤਿਸ ਦੇਹ ਕੇ ਬੀਚ (ਅਕੁਲ) ਪੂਰਨ ਵਾ ਕੁਲ ਜਾਤੀ ਆਦਿ ਰਹਤ ਮਹਾਂ ਨਿਧੀ ਰੂਪ (ਰਾਇਆ) ਰਾਜਾ, ਵਾ ਪ੍ਰਕਾਸ ਰੂਪ ਬ੍ਰਹਮ ਹੈ॥
Prof. Sahib Singhਇਸ ਵਿਚ ਉਹ ਪਰਮਾਤਮਾ ਵੱਸ ਰਿਹਾ ਹੈ ਜਿਸ ਦੀ ਕੋਈ ਖ਼ਾਸ ਕੁਲ ਨਹੀਂ ਹੈ ਜੋ ਸਭ ਗੁਣਾਂ ਦਾ ਖ਼ਜ਼ਾਨਾ ਹੈ।

ਪਦ ਅਰਥ ਅਕੁਲ = ਅਕੁਲ, ਜਿਸ ਦੀ ਕੋਈ ਖ਼ਾਸ ਕੁਲ ਨਹੀਂ। ਮਹਾ ਨਿਧਿ = ਵੱਡਾ ਖ਼ਜ਼ਾਨਾ, ਸਭ ਗੁਰੂ ਦਾ ਖ਼ਜ਼ਾਨਾ।

SikhNet (Spanish)y en su interior habita el Ser Sin Casta, tu Rey, el Gran Tesoro.

ਗੁਰ ਗਮ ਗਿਆਨ; ਬਤਾਵੈ ਭੇਦ ॥

gur gam giaan; bataavai bhed | Ang 343

Sant Singh KhalsaThe Guru, who knows this spiritual wisdom, reveals the secret of this mystery.
Manmohan SinghThe Guru, who is versed in divine knowledge discloses this secret.
Manmohan Singh (Punjabi)ਬ੍ਰਹਿਮ ਗਿਆਤ ਨੂੰ ਪੁੱਜਿਆ ਹੋਇਆ ਗੁਰੂ ਇਸ ਭੇਤ ਨੂੰ ਦੱਸਦਾ ਹੈ।
Fareedkot Teekaਜਬ ਗੁਰੂ ਗਿਆਨ ਕੀ (ਗਮ) ਪ੍ਰਾਪਤੀ ਕਰ ਕੇ ਭੇਦ ਬਤਾਵਤੇ ਹੈਂ॥
Prof. Sahib Singhਜਿਸ ਮਨੁੱਖ ਨੂੰ ਪਹੁੰਚ ਵਾਲੇ ਗੁਰੂ ਦਾ ਗਿਆਨ ਇਹ ਭੇਦ (ਕਿ ਸਰੀਰ ਦੇ ਵਿੱਚ ਹੀ ਹੈ ਪ੍ਰਭੂ) ਦੱਸਦਾ ਹੈ,

ਪਦ ਅਰਥ ਗੁਰ ਗਮ ਗਿਆਨ = ਪਹੁੰਚ ਵਾਲੇ ਗੁਰੂ ਦਾ ਗਿਆਨ।

SikhNet (Spanish)Encontrando al Guru, entiendes este misterio,

ਉਲਟਾ ਰਹੈ ਅਭੰਗ ਅਛੇਦ ॥੯॥

aulattaa rahai abhang achhed |9| Ang 343

Sant Singh KhalsaTurning away from the world, He abides in the Unbreakable and Impenetrable Lord. ||9||
Manmohan SinghTurning away from the world, man abides in the unbreakable and impenetrable Lord.
Manmohan Singh (Punjabi)ਸੰਸਾਰ ਵਲੋਂ ਮੋੜਾ ਪਾ ਕੇ ਇਨਸਾਨ ਅਟੁੱਟ ਅਤੇ ਅਬੇਧ ਸੁਆਮੀ ਅੰਦਰ ਵਸਦਾ ਹੈ।
Fareedkot Teekaਤਬ ਸੰਸਾਰ ਸੇ ਉਲਟ ਕਰ ਕੇ ਅਭੰਗ ਅਛੇਦ ਬ੍ਰਹਮ ਵਿਖੈ ਰਹਤਾ ਹੈ॥੯॥
Prof. Sahib Singhਉਹ ਸਰੀਰਕ ਮੋਹ ਵਲੋਂ ਪਰਤ ਕੇ ਅਬਿਨਾਸ਼ੀ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ॥੯॥

ਪਦ ਅਰਥ ਉਲਟਾ = ਦੇਹ ਅੱਧਿਆਸ ਵਲੋਂ ਪਰਤ ਕੇ, ਸਰੀਰਕ ਮੋਹ ਛੱਡ ਕੇ। ਅਭੰਗ = ਅ-ਭੰਗ, ਅਬਿਨਾਸ਼ੀ। ਅਛੇਦ = ਅ-ਛੇਦ, ਜੋ ਵਿੰਨ੍ਹਿਆ ਨਾਹ ਜਾ ਸਕੇ ॥੯॥

SikhNet (Spanish)que aunque Dios prevalece a través de todas Sus formas, Él permanece Indivisible e Inviolable. (9)

ਨਉਮੀ; ਨਵੈ ਦੁਆਰ ਕਉ ਸਾਧਿ ॥

naumee; navai duaar kau saadh | Ang 343

Sant Singh KhalsaOn the ninth day of the lunar cycle, discipline the nine gates of the body.
Manmohan SinghThe ninth Lunar day - Discipline thou thy nine gates.
Manmohan Singh (Punjabi)ਨੌਵੀ ਥਿੱਤ-ਤੂੰ ਆਪਣੇ ਨਵਾਂ ਹੀ ਦਰਵਾਜਿਆਂ ਨੂੰ ਕਾਬੂ ਵਿੱਚ ਰੱਖ।
Fareedkot Teekaਨੌਮੀ ਦੁਆਰੇ ਕਹਤੇ ਹੈਂ: ਨੌਂ ਗੋਲਕ ਉਪਲਖਤ ੧੦ ਇੰਦ੍ਰਿਓਂ ਕੋ (ਸਾਧਿ) ਰੋਕਣਾ ਕਰ॥
Prof. Sahib Singh(ਹੇ ਭਾਈ!) ਸਾਰੇ ਸਰੀਰਕ ਇੰਦ੍ਰਿਆਂ ਨੂੰ ਕਾਬੂ ਵਿਚ ਰੱਖੋ,

ਪਦ ਅਰਥ ਸਾਧਿ = (ਰਾਖਹੁ) ਸਾਧਿ, ਵੱਸ ਵਿਚ ਰੱਖੋ।

SikhNet (Spanish)En el noveno día, disciplina tus nueve puertas

ਬਹਤੀ ਮਨਸਾ; ਰਾਖਹੁ ਬਾਂਧਿ ॥

bahatee manasaa; raakhahu baandh | Ang 343

Sant Singh KhalsaKeep your pulsating desires restrained.
Manmohan SinghKeep restrained thine flowing desires.
Manmohan Singh (Punjabi)ਆਪਣੀਆਂ ਵਗਦੀਆਂ ਹੋਈਆਂ ਖ਼ਾਹਿਸ਼ਾਂ ਨੂੰ ਬੰਨ੍ਹ ਕੇ ਰੱਖ।
Fareedkot Teekaਔਰ ਪਰਵਾਹ ਰੂਪ ਸੇ ਸੰਸਾਰ ਕੀ ਤਰਫ ਚਲਤੀ ਤ੍ਰਿਸ਼ਨਾ ਕੋ ਬਾਂਧ ਰਾਖੋ॥
Prof. Sahib Singhਇਹਨਾਂ ਤੋਂ ਉੱਠਦੇ ਫੁਰਨਿਆਂ ਨੂੰ ਰੋਕੋ,

ਪਦ ਅਰਥ ਬਹਤੀ ਮਨਸਾ = ਚੱਲਦੇ ਫੁਰਨੇ। ਬਾਂਧਿ = ਰੋਕ ਕੇ।

SikhNet (Spanish)y amarra tus desatadas pasiones.

ਲੋਭ ਮੋਹ ਸਭ ਬੀਸਰਿ ਜਾਹੁ ॥

lobh moh sabh beesar jaahu | Ang 343

Sant Singh KhalsaForget all your greed and emotional attachment;
Manmohan SinghForget all covetousness and worldly love,
Manmohan Singh (Punjabi)ਸਾਰੇ ਲਾਲਚ ਅਤੇ ਸੰਸਾਰੀ ਲਗਨਾਂ ਭੁਲਾ ਦੇ,
Fareedkot Teekaਜਬ ਲੋਭ ਮੋਹ ਆਦਿ ਵਿਕਾਰ ਸਭ ਵੀਸਰ ਜਾਵੈਂਗੇ॥
Prof. Sahib Singhਲੋਭ ਮੋਹ ਆਦਿਕ ਸਾਰੇ ਵਿਕਾਰ ਭੁਲਾ ਦਿਉ।
SikhNet (Spanish)Deja toda avaricia e infatuación y apegos emocionales. P. 344.

ਜੁਗੁ ਜੁਗੁ ਜੀਵਹੁ; ਅਮਰ ਫਲ ਖਾਹੁ ॥੧੦॥

jug jug jeevahu; amar fal khaahu |10| Ang 344

Sant Singh Khalsayou shall live throughout the ages, eating the fruit of immortality. ||10||
Manmohan Singhand thou shalt eat the immortalising fruit and live through all the ages.
Manmohan Singh (Punjabi)ਅਤੇ ਤੂੰ ਸਦੀਵੀ ਸਥਿਰ ਕਰਨ ਵਾਲਾ ਫਲ ਖਾ ਲਵੇਗਾ ਅਤੇ ਸਾਰਿਆਂ ਯੁਗਾਂ ਅੰਦਰ ਜੀਊਦਾ ਰਹੇਗਾ।
Fareedkot Teekaਤਬ ਅਮਰ ਫਲ ਜੋ ਗ੍ਯਾਨ ਹੈ ਤਿਸ ਕੋ ਖਾਇ ਕਰ ਜੁਗੁ ਜੁਗੁ ਜੀਵੋਗੇ॥੧੦॥
Prof. Sahib Singh(ਇਸ ਮਿਹਨਤ ਦਾ) ਐਸਾ ਫਲ ਮਿਲੇਗਾ ਜੋ ਕਦੇ ਨਹੀਂ ਮੁੱਕੇਗਾ, ਐਸਾ ਸੁੰਦਰ ਜੀਵਨ ਜੀਵੋਗੇ ਜੋ ਸਦਾ ਕਾਇਮ ਰਹੇਗਾ ॥੧੦॥

ਪਦ ਅਰਥ ਜੁਗੁ ਜੁਗੁ = ਸਦਾ ਹੀ। ਅਮਰ = ਅ-ਮਰ, ਕਦੇ ਨਾਹ ਮੁੱਕਣ ਵਾਲਾ ॥੧੦॥

SikhNet (Spanish)Vivirás eternamente participando del Fruto de la Inmortalidad. (10)

ਦਸਮੀ; ਦਹ ਦਿਸ ਹੋਇ ਅਨੰਦ ॥

dasamee; deh dis hoe anand | Ang 344

Sant Singh KhalsaOn the tenth day of the lunar cycle, there is ecstasy in all directions.
Manmohan SinghOn the tenth Lunar day--Joy is prevailing in ten direction.
Manmohan Singh (Punjabi)ਦੱਸਵੀ ਥਿੱਤ ਨੂੰ ਦੱਸੀ ਪਾਸੀ ਹੀ ਖੁਸ਼ੀ ਵਰਤਮਾਨ ਹੋ ਰਹੀ ਹੈ।
Fareedkot Teekaਦਸਮੀ ਦੁਆਰੇ ਕਹਤੇ ਹੈਂ: ਗਿਆਨ ਫਲ ਕਰ ਤੁਮ ਕੋ ਦਸੋ ਦਿਸਾ ਮੇਂ ਅਨੰਦ ਹੋਵੇਗਾ॥
Prof. Sahib Singh(ਪਰਮਾਤਮਾ ਨਾਲ ਮੇਲ ਹੋਇਆਂ) ਸਾਰੇ ਸੰਸਾਰ ਵਿਚ ਹੀ ਮਨੁੱਖ ਵਾਸਤੇ ਅਨੰਦ ਹੀ ਅਨੰਦ ਹੁੰਦਾ ਹੈ।

ਪਦ ਅਰਥ ਦਹ ਦਿਸਿ = ਦਸੀਂ ਪਾਸੀਂ, ਹਰ ਪਾਸੇ, ਸਾਰੇ ਸੰਸਾਰ ਵਿਚ।

SikhNet (Spanish)En el décimo día vas a encontrar Éxtasis en las diez direcciones

ਛੂਟੈ ਭਰਮੁ; ਮਿਲੈ ਗੋਬਿੰਦ ॥

chhoottai bharam; milai gobind | Ang 344

Sant Singh KhalsaDoubt is dispelled, and the Lord of the Universe is met.
Manmohan SinghDoubt is dispelled and the World-Lord is met.
Manmohan Singh (Punjabi)ਸੰਦੇਹ ਦੂਰ ਹੋ ਗਿਆ ਹੈ ਤੇ ਸ੍ਰਿਸ਼ਟੀ ਦਾ ਸੁਆਮੀ ਮਿਲ ਪਿਆ ਹੈ।
Fareedkot Teekaਪਾਂਚ ਪ੍ਰਕਾਰ ਕਾ ਭਰਮ ਛੂਟ ਜਾਵੇਗਾ ਔਰ ਗੋਬਿੰਦ ਮਿਲੇਗਾ॥☬ਗੋਬਿੰਦ ਕੈਸਾ ਹੈ?
Prof. Sahib Singh(ਇਸ ਉੱਦਮ ਨਾਲ) ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ; ਉਹ ਪਰਮਾਤਮਾ ਮਿਲ ਪੈਂਦਾ ਹੈ,
SikhNet (Spanish)y con mancha o sin mancha, con sol o con sombra, tu duda desaparecerá y obtendrás a tu Dios,

ਜੋਤਿ ਸਰੂਪੀ; ਤਤ ਅਨੂਪ ॥

jot saroopee; tat anoop | Ang 344

Sant Singh KhalsaHe is the Embodiment of light, the incomparable essence.
Manmohan SinghThe Master is the embodiment of light, essence of all, and incomparable.
Manmohan Singh (Punjabi)ਮਾਲਕ ਪ੍ਰਕਾਸ਼ ਦਾ ਸਾਰਿਆਂ ਦਾ ਜੌਹਰ ਅਤੇ ਲਾਸਾਨੀ ਹੈ।
Fareedkot Teekaਜੋਤਿ ਪ੍ਰਕਾਸ ਰੂਪ ਹੈ ਔਰ ਤਤ ਰੂਪ ਉਪਮਾ ਸੇ ਰਹਤ ਹੈ॥
Prof. Sahib Singhਜੋ ਨਿਰਾ ਨੂਰ ਹੀ ਨੂਰ ਹੈ, ਜੋ ਸਾਰੇ ਜਗਤ ਦਾ ਅਸਲਾ ਹੈ, ਜਿਸ ਵਰਗਾ ਹੋਰ ਕੋਈ ਨਹੀਂ ਹੈ,

ਪਦ ਅਰਥ ਜੋਤਿ ਸਰੂਪੀ = ਉਹ ਪ੍ਰਭੂ ਜੋ ਨਿਰਾ ਨੂਰ ਹੀ ਨੂਰ ਹੈ। ਤਤ = ਅਸਲਾ, ਸਭ ਦਾ ਮੁੱਢ। ਅਨੂਪ = ਜਿਸ ਵਰਗਾ ਹੋਰ ਕੋਈ ਨਹੀਂ।

SikhNet (Spanish)la Encarnación de Luz,

ਅਮਲ. ਨ ਮਲ ਨ; ਛਾਹ ਨਹੀ ਧੂਪ ॥੧੧॥

amal. na mal na; chhaah nahee dhoop |11| Ang 344

Sant Singh KhalsaHe is stainless, without stain, beyond both sunshine and shade. ||11||
Manmohan SinghHe is pure and filthless. There is no shade or sun-shine, where he abides.
Manmohan Singh (Punjabi)ਉਹ ਪਵਿੱਤ੍ਰ ਤੇ ਗੰਦਗੀ-ਰਹਿਤ ਹੈ ਜਿਥੇ ਉਹ ਵਸਦਾ ਹੈ, ਉਥੇ ਕੋਈ ਛਾਂ ਜਾਂ ਧੁੱਪ ਨਹੀਂ।
Fareedkot Teekaਮਲ ਸੇ ਰਹਤ ਭੀ ਨਹੀਂ ਕਹਾ ਜਾਤਾ ਹੈ ਔਰ ਮਲਨ ਭੀ ਨਹੀਂ ਕਹਾ ਜਾਤਾ, ਛਾਇਆ ਔਰ ਧੂਪ ਭੀ ਤਿਸ ਮੇਂ ਨਹੀਂ ਕਹੀ ਜਾਤੀ ਹੈ, ਭਾਵ ਏਹ ਕਿ ਸੁਖ ਦੁਖ ਆਦਿ ਦ੍ਵੰਦੋਂ ਸੇ ਰਹਤ ਹੈ॥੧੧॥
Prof. Sahib Singhਜਿਸ ਵਿਚ ਵਿਕਾਰਾਂ ਦੀ ਕੋਈ ਭੀ ਮੈਲ ਨਹੀਂ ਹੈ, ਨਾਹ ਉਸ ਵਿਚ ਅਗਿਆਨਤਾ ਦਾ ਹਨੇਰਾ ਹੈ ਅਤੇ ਨਾਹ ਹੀ ਤ੍ਰਿਸ਼ਨਾ ਆਦਿਕ ਵਿਕਾਰਾਂ ਦੀ ਅੱਗ ਹੈ ॥੧੧॥

ਪਦ ਅਰਥ ਅਮਲ = ਅ-ਮਲ, ਵਿਕਾਰ-ਰਹਿਤ। ਛਾਹ = ਹਨੇਰਾ, ਅਗਿਆਨਤਾ ਦਾ ਹਨੇਰਾ। ਧੂਪ = ਧੁੱਪ, ਵਿਕਾਰਾਂ ਦੀ ਅੱਗ ॥੧੧॥

* ਨੋਟ: ਬੰਦ ਨੰ: ੧੦, ੧੧, ੧੨, ੧੩ ਅਤੇ ੧੪ ਦਾ ਸਾਂਝਾ ਮਿਲਵਾਂ ਭਾਵ ਹੈ। ਜੋ ੧੦ ਤੋਂ ਸ਼ੁਰੂ ਹੋ ਕੇ ੧੪ ਤੇ ਮੁੱਕਦਾ ਹੈ।

SikhNet (Spanish)la Increíble e Incomparable Quintaesencia de la Realidad. (11)

ਏਕਾਦਸੀ; ਏਕ ਦਿਸ ਧਾਵੈ ॥

ekaadasee; ek dis dhaavai | Ang 344

Sant Singh KhalsaOn the eleventh day of the lunar cycle, if you run in the direction of the One,
Manmohan SinghOn the eleventh Lunar day - if man runs in the one direction of God,
Manmohan Singh (Punjabi)ਗਿਆਰ੍ਹਵੀ ਤਿੱਥ ਦੇ ਦਿਨ ਜੇਕਰ ਇਨਸਾਨ, ਵਾਹਿਗੁਰੂ ਦੇ ਇਕੋ ਹੀ ਪਾਸੇ ਵਲ ਦੌੜੇ,
Fareedkot Teekaਏਕਾਦਸੀ ਦੁਆਰਾ ਕਹਤੇ ਹੈਂ: ਜੇ ਕਰ ਏਕ ਪਰਮੇਸ੍ਵਰ ਕੀ ਤਰਫ ਧਾਵੈ॥
Prof. Sahib Singh(ਜਦੋਂ ਮਨੁੱਖ ਦਾ ਮਨ ਵਿਕਾਰਾਂ ਵਲੋਂ ਹਟ ਕੇ) ਇੱਕ ਪਰਮਾਤਮਾ (ਦੀ ਯਾਦ) ਵਲ ਜਾਂਦਾ ਹੈ,

ਪਦ ਅਰਥ ਏਕ ਦਿਸ = ਇੱਕ ਪਾਸੇ, ਇੱਕ ਪਰਮਾਤਮਾ ਵਲ। ਧਾਵੈ = ਦੌੜਦਾ ਹੈ, ਜਾਂਦਾ ਹੈ।

SikhNet (Spanish)En el décimo primer día de la luna deja que tu mente corra hacia la dirección de Dios,

ਤਉ ਜੋਨੀ ਸੰਕਟ; ਬਹੁਰਿ ਨ ਆਵੈ ॥

tau jonee sankatt; bahur na aavai | Ang 344

Sant Singh Khalsayou will not have to suffer the pains of reincarnation again.
Manmohan Singhthen he does not, again suffer the panges of existences.
Manmohan Singh (Punjabi)ਤਾਂ ਉਹ ਮੁੜ ਕੇ ਜੂਨੀਆਂ ਦੇ ਦੁਖੜੇ ਨਹੀਂ ਸਹਾਰਦਾ।
Fareedkot Teekaਤੌ ਫਿਰ ਜੋਨੀ ਕੇ ਸੰਕਟ ਮੇਂ ਨਹੀਂ ਆਵਤਾ ਹੈ॥
Prof. Sahib Singhਤਦੋਂ ਉਹ ਮੁੜ ਜਨਮ-ਮਰਨ ਦੇ ਕਸ਼ਟਾਂ ਵਿਚ ਨਹੀਂ ਆਉਂਦਾ।

ਪਦ ਅਰਥ ਤਉ = ਤਦੋਂ। ਸੰਕਟ = ਕਸ਼ਟ, ਦੁੱਖ-ਕਲੇਸ਼। ਬਹੁਰਿ = ਮੁੜ, ਫਿਰ।

SikhNet (Spanish)para que no vuelvas a pasar a través del dolor de tener que encarnar otra vez.

ਸੀਤਲ ਨਿਰਮਲ, ਭਇਆ ਸਰੀਰਾ ॥

seetal niramal, bheaa sareeraa | Ang 344

Sant Singh KhalsaYour body will become cool, immaculate and pure.
Manmohan SinghCool and stainless becomes his body.
Manmohan Singh (Punjabi)ਠੰਢੀ ਅਤੇ ਬੇਦਾਗ ਹੋ ਜਾਂਦੀ ਹੈ ਉਸ ਦੀ ਦੇਹਿ।
Fareedkot Teekaਸੂਖਮ ਸਰੀਰ ਅੰਤਹਕਰਨ ਸੀਤਲ ਹੂਆ ਔਰ ਅਸਥੂਲ ਪਾਪੋਂ ਸੇ ਰਹਤ ਨਿਰਮਲ ਹੂਆ; ਵਾ ਸੀਤਲਤਾ ਨਿਰਮਲਤਾ ਦੋਨੋਂ ਹੀ ਅੰਤਹਕਰਨ ਮੇਂ ਜਾਣ ਲੈਣੇ॥
Prof. Sahib Singhਉਸ ਦੇ ਅੰਦਰ ਠੰਢ ਪੈ ਜਾਂਦੀ ਹੈ ਅਤੇ ਉਸ ਦਾ ਆਪਾ ਪਵਿੱਤਰ ਹੋ ਜਾਂਦਾ ਹੈ।

ਪਦ ਅਰਥ ਸੀਤਲ = ਠੰਢਾ। ਸਰੀਰਾ = (ਭਾਵ) ਗਿਆਨ-ਇੰਦ੍ਰੇ।

SikhNet (Spanish)Tu cuerpo estará fresco y purificado,

ਦੂਰਿ ਬਤਾਵਤ; ਪਾਇਆ ਨੀਰਾ ॥੧੨॥

door bataavat; paaeaa neeraa |12| Ang 344

Sant Singh KhalsaThe Lord was said to be far away, but He is found near at hand. ||12||
Manmohan SinghGod who is said to be far, Him he finds at quite close.
Manmohan Singh (Punjabi)ਰੱਬ ਜੋ ਦੁਰੇਡੇ ਆਖਿਆ ਜਾਂਦਾ ਹੈ, ਉਸ ਨੂੰ ਉਹ ਨੇੜਿਓ ਹੀ ਪਾ ਲੈਦਾ ਹੈ।
Fareedkot Teekaਜਿਸ ਵਾਹਿਗੁਰੂ ਕੋ ਦੂਰ ਬਤਾਵਤੇ ਥੇ, ਸੋ ਨਿਕਟਿ ਹੀ ਪਾਇ ਲੀਆ, ਭਾਵ ਸੇ ਆਪਣਾ ਆਪ ਰੂਪ ਜਾਣ ਲੀਆ॥੧੨॥
Prof. Sahib Singhਜੋ ਪਰਮਾਤਮਾ ਕਿਤੇ ਦੂਰ ਦੱਸਿਆ ਜਾਂਦਾ ਸੀ ਉਹ ਉਸ ਨੂੰ ਨੇੜੇ (ਆਪਣੇ ਅੰਦਰ ਹੀ) ਲੱਭ ਪੈਂਦਾ ਹੈ ॥੧੨॥

ਪਦ ਅਰਥ ਨੀਰਾ = ਨੇੜੇ, ਆਪਣੇ ਅੰਦਰ ਹੀ ॥੧੨॥

SikhNet (Spanish)y Dios, quien parecía estar lejos, se te mostrará muy cerca. (12)

ਬਾਰਸਿ; ਬਾਰਹ ਉਗਵੈ ਸੂਰ ॥

baaras; baarah ugavai soor | Ang 344

Sant Singh KhalsaOn the twelfth day of the lunar cycle, twelve suns rise.
Manmohan SinghThe twelfth Lunar day-- The twelve suns arise in the horizon.
Manmohan Singh (Punjabi)ਬਾਰ੍ਹਵੀ ਥਿੱਤ-ਆਕਾਸ਼ ਵਿੱਚ ਬਾਰਾਂ ਸੂਰਜ ਚੜ੍ਹ ਪੈਦੇ ਹਨ।
Fareedkot Teekaਦੁਆਦਸੀ ਦੁਆਰਾ ਕਹਤੇ ਹੈਂ: ਜੈਸੇ ਏਕ ਕਾਲ ਮੇਂ ਬਾਰਾਂ ਸੂਰਜ ਉਤਪਿਤ ਹੋਵੈਂ॥
Prof. Sahib Singh(ਜਿਸ ਮਨੁੱਖ ਦਾ ਮਨ ਸਿਰਫ਼ "ਏਕ ਦਿਸ ਧਾਵੈ", ਜੋ ਮਨੁੱਖ ਸਿਰਫ਼ ਇੱਕ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ, ਉਸ ਦੇ ਅੰਦਰ, ਮਾਨੋ) ਬਾਰ੍ਹਾਂ ਸੂਰਜ ਚੜ੍ਹ ਪੈਂਦੇ ਹਨ (ਭਾਵ, ਉਸ ਦੇ ਅੰਦਰ ਪੂਰਨ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ।)

ਪਦ ਅਰਥ ਬਾਰਸਿ = ਦੁਆਦਸੀ ਥਿੱਤ। ਬਾਰਹ ਸੂਰ = ਬਾਰ੍ਹਾਂ ਸੂਰਜ। ਉਗਵੈ = ਉਗਵੈਂ, ਚੜ੍ਹ ਪੈਂਦੇ ਹਨ।

SikhNet (Spanish)El duodécimo día, la luz de doce soles destella en la mente,

ਅਹਿਨਿਸਿ; ਬਾਜੇ ਅਨਹਦ ਤੂਰ ॥

ahinis; baaje anahad toor | Ang 344

Sant Singh KhalsaDay and night, the celestial bugles vibrate the unstruck melody.
Manmohan SinghDay and night the bugles play the celestial strain.
Manmohan Singh (Punjabi)ਦਿਨ ਰਾਤ ਬੈਕੁੰਠੀ ਕੀਰਤਨ ਦੇ ਤੁਰਮ ਵੱਜਦੇ ਹਨ।
Fareedkot Teekaਜਬ ਐਸਾ ਗਿਆਨ ਸੰਸੇ ਬਿਪਰਜੇ ਸੇ ਰਹਤ ਉਦੇ ਹੂਆ, ਤਬ ਦਿਨ ਰਾਤ (ਅਨਹਦ) ਏਕ ਰਸ (ਤੂਰ) ਸੋਹੰ ਰੂਪ ਬਾਜੇ ਬਜਤੇ ਭਏ॥
Prof. Sahib Singhਉਸ ਦੇ ਅੰਦਰ (ਮਾਨੋ) ਦਿਨ ਰਾਤ ਇੱਕ-ਰਸ ਵਾਜੇ ਵੱਜਦੇ ਹਨ।

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਬਾਜੇ = ਵੱਜਦੇ ਹਨ। ਅਨਹਦ = ਬਿਨਾ ਵਜਾਇਆਂ, ਇੱਕ-ਰਸ, ਸਦਾ। ਤੂਰ = ਵਾਜੇ।

SikhNet (Spanish)en el interior resuena la Melodía Divina de Dicha,

ਦੇਖਿਆ; ਤਿਹੂੰ ਲੋਕ ਕਾ ਪੀਉ ॥

dekhiaa; tihoon lok kaa peeo | Ang 344

Sant Singh KhalsaThen, one beholds the Father of the three worlds.
Manmohan SinghThe mortal then sees the Father of the three worlds.
Manmohan Singh (Punjabi)ਪ੍ਰਾਣੀ ਤਦ ਤਿੰਨਾਂ ਜਹਾਨਾਂ ਦੇ ਪਿਤਾ ਨੂੰ ਵੇਖ ਲੈਦਾ ਹੈ।
Fareedkot Teekaਜਬ ਤੀਨੋਂ ਲੋਕੋਂ ਕਾ ਪਤੀ ਜੋ ਵਾਹਗੁਰੂ ਹੈ, ਸੋ ਦੇਖ ਲੀਆ॥
Prof. Sahib Singhਉਸ ਨੂੰ ਤਿੰਨਾਂ ਭਵਨਾਂ ਦੇ ਮਾਲਕ-ਪ੍ਰਭੂ ਦਾ ਦੀਦਾਰ ਹੋ ਜਾਂਦਾ ਹੈ;

ਪਦ ਅਰਥ ਤਿਹੂੰ ਲੋਕ ਕਾ = ਤਿੰਨਾਂ ਹੀ ਭਵਨਾਂ ਦਾ। ਪੀਉ = ਮਾਲਕ।

SikhNet (Spanish)y uno ve al Señor de los tres mundos.

ਅਚਰਜੁ ਭਇਆ; ਜੀਵ ਤੇ ਸੀਉ ॥੧੩॥

acharaj bheaa; jeev te seeo |13| Ang 344

Sant Singh KhalsaThis is wonderful! The human being has become God! ||13||
Manmohan SinghA wonder is wrought from man he has become God.
Manmohan Singh (Punjabi)ਅਸਚਰਜ ਗੱਲ ਬਣ ਆਈ ਹੈ, ਇਨਸਾਨ ਤੋਂ ਉਹ ਪਰਮੇਸ਼ਰ ਹੋ ਗਿਆ ਹੈ।
Fareedkot Teekaਤਬ ਜੀਵ ਸੇ ਈਸ੍ਵਰ ਹੂਆ ਹੈ ਇਹ ਬੜਾ ਅਚਰਜ ਭਯਾ ਹੈ॥੧੩॥
Prof. Sahib Singhਇਕ ਅਚਰਜ ਖੇਡ ਬਣ ਜਾਂਦੀ ਹੈ ਕਿ ਉਹ ਮਨੁੱਖ ਸਧਾਰਨ ਬੰਦੇ ਤੋਂ ਕਲਿਆਣ-ਸਰੂਪ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ॥੧੩॥

ਪਦ ਅਰਥ ਤੇ = ਤੋਂ। ਸੀਉ = ਸ਼ਿਵ, ਕਲਿਆਣ-ਸਰੂਪ ਪਰਮਾਤਮਾ ॥੧੩॥

SikhNet (Spanish)¡Qué maravillosa es la escena en que el hombre se vuelve Uno con Dios! (13)

ਤੇਰਸਿ; ਤੇਰਹ ਅਗਮ ਬਖਾਣਿ ॥

teras; terah agam bakhaan | Ang 344

Sant Singh KhalsaOn the thirteenth day of the lunar cycle, the thirteen holy books proclaim
Manmohan SinghOn the Thirteenth Lunar day - The holy books proclaim,
Manmohan Singh (Punjabi)ਤੇਰ੍ਹਵੀ ਤਿੱਥ ਨੂੰ, ਪਵਿੱਤ੍ਰ ਪੁਸਤਕ ਆਖਦੇ ਹਨ,
Fareedkot Teekaਤ੍ਰੌਦਸੀ ਦੁਆਰੇ ਕਹਤੇ ਹੈਂ: ਤੇਰਾ ੯ ਬ੍ਯਾਕਰਣ, ੪ ਬੇਦ, ਏਹ ਤੇਰਾ ਬੇਅੰਤ ਕਰ ਪਰਮੇਸ੍ਵਰ ਕੋ ਕਹਤੇ ਹੈਂ। ਵਾ ਜਿਸ ਪੁਰਸੋਂ ਨੇ (ਅਗਮ) ਪਰਮੇਸ੍ਵਰ ਕਾ ਜਸ (ਬਖਾਣਿ) ਉਚਾਰਨ ਕੀਆ ਹੈ (ਤੇ) ਸੋ ਜਨਮ ਮਰਨ ਸੇ ਰਹਤ ਹੂਏ ਹੈਂ॥☬ਪ੍ਰਸ਼ਨ: ਕੈਸਾ ਜਾਨ ਕਰ ਜਸ ਕਹਤੇ ਹੈਂ?☬ਉੱਤਰ:
Prof. Sahib Singh(ਜਿਸ ਮਨੁੱਖ ਦਾ ਮਨ ਕੇਵਲ "ਏਕ ਦਿਸ ਧਾਵੈ") ਉਹ ਅਗੰਮ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ,

ਪਦ ਅਰਥ ਤੇਰਸਿ = ਤ੍ਰਯੋਦਸ਼ੀ। ਤੇਰਹ = ਤ੍ਰਯੋਦਸ਼ੀ ਥਿੱਤ, ਮੱਸਿਆ ਤੋਂ ਅਗਾਂਹ ਤੇਰ੍ਹਵਾਂ ਦਿਨ। ਅਗਮ = ਅ-ਗਮ, ਜਿਸ ਪਰਮਾਤਮਾ ਤਕ ਪਹੁੰਚ ਨਹੀਂ, ਅਪਹੁੰਚ। ਬਖਾਣਿ = ਬਖਾਣੇ, ਬਖਾਣੈ, ਉਚਾਰਦਾ ਹੈ, ਗੁਣ ਗਾਉਂਦਾ ਹੈ, ਸਿਫ਼ਤਿ-ਸਾਲਾਹ ਕਰਦਾ ਹੈ।

SikhNet (Spanish)En el décimo tercer día los trece libros santos proclaman

ਅਰਧ ਉਰਧ ਬਿਚਿ; ਸਮ ਪਹਿਚਾਣਿ ॥

aradh uradh bich; sam pahichaan | Ang 344

Sant Singh Khalsathat you must recognize the Lord in the nether regions of the underworld as well as the heavens.
Manmohan Singhthat recognise the Lord alike in nether word and the sky.
Manmohan Singh (Punjabi)ਕਿ ਪਾਤਾਲ ਅਤੇ ਆਕਾਸ਼ ਵਿੱਚ ਸੁਆਮੀ ਨੂੰ ਇਕ ਸਮਾਨ ਸਿਆਣ।
Fareedkot Teeka(ਅਰਧ ਉਰਧ) ਪਾਤਾਲ ਅਕਾਸ ਕੇ ਬੀਚ ਸਮ ਪਹਚਾਨ ਕਰ ਜਸ ਕਰਤੇ ਹੈਂ॥☬ਪ੍ਰਸ਼ਨ: ਤਿਨ ਕੀ ਜੀਵੋਂ ਮੇਂ ਕੈਸੀ ਵਰਤਨ ਹੈ?☬ਉੱਤ੍ਰ:
Prof. Sahib Singh(ਇਸ ਸਿਫ਼ਤਿ-ਸਾਲਾਹ ਦੀ ਬਰਕਤ ਨਾਲ) ਉਹ ਸਾਰੇ ਸੰਸਾਰ ਵਿਚ ਉਸ ਪ੍ਰਭੂ ਨੂੰ ਇਕ-ਸਮਾਨ ਪਛਾਣਦਾ ਹੈ (ਵੇਖਦਾ ਹੈ)।

ਪਦ ਅਰਥ ਅਰਧ = {ਅਧਹ} ਹੇਠਾਂ, ਪਤਾਲ। ਉਰਧ = ਉਤਾਂਹ, ਅਕਾਸ਼। ਅਰਧ ਉਰਧ ਬਿਚਿ = ਪਤਾਲ ਤੋਂ ਅਕਾਸ਼ ਤਕ, ਸਾਰੇ ਸੰਸਾਰ ਵਿਚ। ਸਮ = ਬਰਾਬਰ, ਇਕੋ ਜਿਹਾ।

SikhNet (Spanish)que el Señor debe ser atestiguado tanto arriba como abajo.

ਨੀਚ ਊਚ ਨਹੀ ਮਾਨ ਅਮਾਨ ॥

neech aooch nahee maan amaan | Ang 344

Sant Singh KhalsaThere is no high or low, no honor or dishonor.
Manmohan SinghFor Him there is no high or low. and no honourable or dishonourable.
Manmohan Singh (Punjabi)ਉਸ ਦੇ ਲਈ ਕੋਈ ਉੱਚਾ ਜਾਂ ਨੀਵਾਂ ਅਤੇ ਨਾਂ ਹੀ ਇੱਜ਼ਤ ਵਾਲਾ ਜਾ ਬੇਇਜ਼ਤ ਹੈ।
Fareedkot Teekaਤਿਨ ਕੇ ਅੰਤਹਕਰਣ ਮੇਂ ਊਚ ਨੀਚ ਮਾਨ ਅਪਮਾਨ ਨਹੀਂ ਹੈ॥☬ਪ੍ਰਸ਼ਨ: ਊਚ ਨੀਚ ਕੀ ਨਵਿਰਤੀ ਮੇਂ ਕੌਣ ਕਾਰਣ ਹੈ?☬ਉੱਤਰ:
Prof. Sahib Singhਨਾਹ ਉਸ ਨੂੰ ਕੋਈ ਨੀਵਾਂ ਦਿੱਸਦਾ ਹੈ, ਨਾਹ ਉੱਚਾ; ਕਿਸੇ ਵਲੋਂ ਆਦਰ ਹੋਵੇ ਜਾਂ ਨਿਰਾਦਰੀ, ਉਸ ਲਈ ਇੱਕੋ ਜਿਹੇ ਹਨ,

ਪਦ ਅਰਥ ਮਾਨ = ਆਦਰ। ਅਮਾਨ = ਅ-ਮਾਨ, ਨਿਰਾਦਰੀ।

SikhNet (Spanish)Para él, no hay ni alto ni bajo, ni honor, ni deshonor,

ਬਿਆਪਿਕ ਰਾਮ; ਸਗਲ ਸਾਮਾਨ ॥੧੪॥

biaapik raam; sagal saamaan |14| Ang 344

Sant Singh KhalsaThe Lord is pervading and permeating all. ||14||
Manmohan SinghThe Omnipresent Lord is contained alike amongst all.
Manmohan Singh (Punjabi)ਸਰਬ-ਵਿਆਪਕ ਸੁਆਮੀ ਸਾਰਿਆਂ ਅੰਦਰ ਇਕ-ਰਸ ਰਮਿਆ ਹੋਇਆ ਹੈ।
Fareedkot Teekaਰਾਮ ਕੌ ਸੰਪੂਰਣ ਮੇਂ ਬਿਆਪਕ ਜਾਨਿਆ ਹੈ॥ ਯਥਾ-☬"ਬਨ ਤ੍ਰਿਣ ਪਰਬਤ ਹੈ ਪਾਰਬ੍ਰਹਮ॥"☬ਬ੍ਯਾਪਕ ਕੋ ਸਫੁਟ ਕਰਤੇ ਹੈਂ॥੧੪॥
Prof. Sahib Singhਕਿਉਂਕਿ ਉਸ ਨੂੰ ਸਾਰੇ ਜੀਵਾਂ ਵਿਚ ਪਰਮਾਤਮਾ ਹੀ ਵਿਆਪਕ ਦਿੱਸਦਾ ਹੈ ॥੧੪॥

ਪਦ ਅਰਥ ਸਗਲ = ਸਾਰਿਆਂ ਵਿਚ ॥੧੪॥

SikhNet (Spanish)porque el Señor prevalece en todo, por todas partes, de forma igual. (14)

ਚਉਦਸਿ; ਚਉਦਹ ਲੋਕ ਮਝਾਰਿ ॥

chaudas; chaudah lok majhaar | Ang 344

Sant Singh KhalsaOn the fourteenth day of the lunar cycle, in the fourteen worlds
Manmohan SinghThe fourteenth Lunar day - in the fourteen worlds
Manmohan Singh (Punjabi)ਚੋਧਵੀ ਤਿੱਥ - ਚੌਦਾ ਪੁਰੀਆਂ,
Fareedkot Teekaਚਉਦਸਿ ਦੁਆਰਾ ਕਹਤੇ ਹੈਂ: ਚੌਦਾ ਲੋਕ ਮੇਂ॥
Prof. Sahib Singh(ਹੇ ਭਾਈ!) ਪ੍ਰਭੂ ਜੀ ਸਾਰੀ ਸ੍ਰਿਸ਼ਟੀ ਵਿਚ ਸ੍ਰਿਸ਼ਟੀ ਦੇ-

ਪਦ ਅਰਥ ਚਉਦਸਿ = ਚਉਦੇਂ ਦੀ ਥਿੱਤ, ਮੱਸਿਆ ਤੋਂ ਪਿਛੋਂ ਚੌਧਵੀਂ ਰਾਤ। ਚਉਦਹ ਲੋਕ = ਸੱਤ ਅਕਾਸ਼ ਅਤੇ ਸੱਤ ਪਤਾਲ; (ਭਾਵ) ਸਾਰੀ ਸ੍ਰਿਸ਼ਟੀ। ਮਝਾਰਿ = ਵਿਚ।

SikhNet (Spanish)En el décimo cuarto día, velo en las catorce dimensiones,

ਰੋਮ ਰੋਮ ਮਹਿ; ਬਸਹਿ ਮੁਰਾਰਿ ॥

rom rom meh; baseh muraar | Ang 344

Sant Singh Khalsaand on each and every hair, the Lord abides.
Manmohan Singhand every hair dwells God, the Enemy of pride.
Manmohan Singh (Punjabi)ਅਤੇ ਹਰ ਵਾਲ ਅੰਦਰ, ਹੰਕਾਰ ਦਾ ਵੈਰੀ ਵਾਹਿਗੁਰੂ ਵਸਦਾ ਹੈ।
Fareedkot Teekaਔਰ ਰੋਮ ਰੋਮ ਮੇਂ ਮੁਰਾਰੀ ਪਰਮੇਸ੍ਵਰ ਵਸਤਾ ਹੈ॥
Prof. Sahib Singhਜ਼ੱਰੇ ਜ਼ੱਰੇ ਵਿਚ ਵੱਸ ਰਹੇ ਹਨ।

ਪਦ ਅਰਥ ਰੋਮ ਰੋਮ ਮਹਿ = ਚੌਦ੍ਹਾਂ ਲੋਕਾਂ ਦੇ ਰੋਮ ਰੋਮ ਵਿਚ, ਸਾਰੀ ਸ੍ਰਿਸ਼ਟੀ ਦੇ ਜ਼ੱਰੇ ਜ਼ੱਰੇ ਵਿਚ। ਬਸਹਿ = ਵੱਸਦੇ ਹਨ (ਪ੍ਰਭੂ ਜੀ)। ਮੁਰਾਰਿ = (ਮੁਰ-ਅਰਿ) ਮੁਰ ਦੈਂਤ ਦਾ ਵੈਰੀ, ਪ੍ਰਭੂ।

SikhNet (Spanish)porque el Señor prevalece en cada partícula, en cada cabello tuyo.

ਸਤ ਸੰਤੋਖ ਕਾ; ਧਰਹੁ ਧਿਆਨ ॥

sat santokh kaa; dharahu dhiaan | Ang 344

Sant Singh KhalsaCenter yourself and meditate on truth and contentment.
Manmohan SinghFix thy attention on truth and contentment.
Manmohan Singh (Punjabi)ਆਪਣੀ ਬਿਰਤੀ ਸੱਚ ਅਤੇ ਸੰਤੁਸ਼ਟਤਾ ਨਾਲ ਜੋੜ।
Fareedkot Teekaਤਾਂ ਤੇ ਜੋ ਸਤ ਸੰਤੋਖਾਦਿ ਗੁਣ ਹੈਂ ਇਨ ਕੋ ਧਾਰ ਕਰ ਬਿਆਪਕ ਕਾ ਧਿਆਨ ਧਰੋ॥
Prof. Sahib Singh(ਇਹ ਯਕੀਨ ਲਿਆ ਕੇ ਕਿ ਉਹ ਪ੍ਰਭੂ ਤੁਹਾਡੇ ਅੰਦਰ ਵੱਸ ਰਿਹਾ ਹੈ ਤੇ ਸਭ ਜੀਵਾਂ ਵਿਚ ਵੱਸ ਰਿਹਾ ਹੈ) ਦੂਜਿਆਂ ਦੀ ਸੇਵਾ ਦੀ ਅਤੇ ਜੋ ਕੁਝ ਪ੍ਰਭੂ ਨੇ ਤੁਹਾਨੂੰ ਦਿੱਤਾ ਹੈ, ਉਸ ਵਿਚ ਰਾਜ਼ੀ ਰਹਿਣ ਦੀ ਸੁਰਤ ਪਕਾਉ।

ਪਦ ਅਰਥ ਸਤ = ਦਾਨ, ਦੂਜਿਆਂ ਦੀ ਸੇਵਾ। ਸੰਤੋਖ = ਸਬਰ, ਉਸ ਦੀ ਬਖ਼ਸ਼ੀ ਦਾਤ ਵਿਚ ਰਾਜ਼ੀ ਰਹਿਣਾ। ਸਤ...ਧਿਆਨ = ਸਤ ਅਤੇ ਸੰਤੋਖ ਨੂੰ ਆਪਣੇ ਅੰਦਰ ਟਿਕਾਉ; ਇਹ ਵੇਖ ਕੇ ਕਿ ਪਰਮਾਤਮਾ ਹਰੇਕ ਘਟ ਵਿਚ ਵੱਸਦਾ ਹੈ। ਜੋ ਬਖ਼ਸ਼ਸ਼ ਤੁਹਾਡੇ ਉੱਤੇ ਹੋਈ ਹੈ ਉਸ ਵਿਚ ਰਾਜ਼ੀ ਰਹੋ ਅਤੇ ਇਸ ਦਾਤ ਵਿਚੋਂ ਪ੍ਰਭੂ ਦੇ ਪੈਦਾ ਕੀਤੇ ਹੋਏ ਹੋਰ ਜੀਵਾਂ ਦੀ ਭੀ ਸੇਵਾ ਕਰੋ, ਕਿਉਂਕਿ ਸਭ ਵਿਚ ਉਹੀ ਵੱਸ ਰਿਹਾ ਹੈ, ਜੋ ਤੁਹਾਨੂੰ ਰੋਜ਼ੀ ਦੇ ਰਿਹਾ ਹੈ।

SikhNet (Spanish)Entonces fija tu mente en la Verdad y en el Contentamiento,

ਕਥਨੀ ਕਥੀਐ; ਬ੍ਰਹਮ ਗਿਆਨ ॥੧੫॥

kathanee katheeai; braham giaan |15| Ang 344

Sant Singh KhalsaSpeak the speech of God's spiritual wisdom. ||15||
Manmohan SinghRecite the dialogue of Lord's knowledge.
Manmohan Singh (Punjabi)ਪਰਮੇਸ਼ਰ ਦੀ ਗਿਆਤ ਦੀ ਕਥਾ-ਵਾਰਤਾ ਉਚਾਰਨ ਕਰ।
Fareedkot Teekaਔਰ ਜੇ ਕਥਨੀ ਕਥੀਐ ਤੌ ਬ੍ਰਹਮ ਗ੍ਯਾਨ ਕਾ ਉਚਾਰ ਕਰੀਏ, ਭਾਵ ਸੇ ਵੇਦਾਂਤ ਵਾਕੋਂ ਕੀ ਚਰਚਾ ਕਰੀਏ॥੧੫॥
Prof. Sahib Singhਉਸ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰੋ, ਤਾ ਕਿ ਉਸ ਦੇ ਇਸ ਸਹੀ ਸਰੂਪ ਦੀ ਸੂਝ ਬਣੀ ਰਹੇ ॥੧੫॥

ਪਦ ਅਰਥ ਕਥਨੀ ਕਥੀਐ = (ਉਹ) ਗੱਲਾਂ ਕਰੀਏ, (ਉਹ) ਬੋਲ ਬੋਲੀਏ। ਬ੍ਰਹਮ ਗਿਆਨ = (ਜਿਨ੍ਹਾਂ ਦੀ ਰਾਹੀਂ) ਪਰਮਾਤਮਾ ਨਾਲ ਜਾਣ-ਪਛਾਣ ਹੋ ਜਾਏ, ਪਰਮਾਤਮਾ ਦੀ (ਸਰਬ-ਵਿਆਪਕਤਾ ਦੀ) ਸੂਝ ਪੈਦਾ ਹੋਵੇ ॥੧੫॥

SikhNet (Spanish)y recita nada más que la Sabiduría del Señor. (15)

ਪੂਨਿਉ; ਪੂਰਾ ਚੰਦ ਅਕਾਸ ॥

pooniau; pooraa chand akaas | Ang 344

Sant Singh KhalsaOn the day of the full moon, the full moon fills the heavens.
Manmohan SinghOn the day of the full moon, the moon is full in the heavens.
Manmohan Singh (Punjabi)ਪੂਰਨਮਾਸ਼ੀ ਦੇ ਦਿਹਾੜੇ, ਅਸਮਾਨ ਵਿੱਚ ਚੰਨ ਪੂਰਾ ਹੁੰਦਾ ਹੈ।
Fareedkot Teekaਪੁਨਿਉ ਦੁਆਰਾ ਕਹਤੇ ਹੈਂ: ਜੈਸੇ ਪੁਨਿਉ ਕਾ ਚੰਦ੍ਰਮਾ (ਪੂਰਾ) ਸੋਲਾ ਕਲਾ ਸੰਜੁਗਤ ਹੋਤਾ ਹੈ॥
Prof. Sahib Singhਜਿਵੇਂ ਪੂਰਨਮਾਸ਼ੀ ਨੂੰ ਅਕਾਸ਼ ਵਿਚ ਪੂਰਾ ਚੰਦ ਚੜ੍ਹਦਾ ਹੈ ਤੇ ਚੰਦ ਦੀਆਂ ਸਾਰੀਆਂ ਹੀ ਕਲਾਂ ਪਰਗਟ ਹੁੰਦੀਆਂ ਹਨ,

ਪਦ ਅਰਥ ਪੂਨਿਉ = ਪੁੰਨਿਆ, ਪੂਰਨਮਾਸ਼ੀ, ਉਹ ਥਿੱਤ ਜਦੋਂ ਚੰਦ ਮੁਕੰਮਲ ਹੁੰਦਾ ਹੈ। ਅਕਾਸ = ਗਗਨ, ਦਸਮ-ਦੁਆਰ, ਚਿਦਾਕਾਸ਼, ਚਿੱਤ-ਰੂਪ ਅਕਾਸ਼।

SikhNet (Spanish)En el día de luna llena, veo la luna elevarse en el cielo de mi mente.

ਪਸਰਹਿ ਕਲਾ; ਸਹਜ ਪਰਗਾਸ ॥

pasareh kalaa; sehaj paragaas | Ang 344

Sant Singh KhalsaIts power is diffused through its gentle light.
Manmohan SinghWith the might of its beams, the gentle light is diffused.
Manmohan Singh (Punjabi)ਇਸ ਦੀ ਕਿਰਨਾਂ ਦੀ ਸ਼ਕਤੀ ਨਾਲ ਨਰਮ ਜੇਹੀ ਰੌਸ਼ਨੀ ਫੈਲ ਜਾਂਦੀ ਹੈ।
Fareedkot Teekaਤੈਸੇ ਬ੍ਰਹਮ ਪਰੀਪੂਰਨ ਦੇਖੈ ਜਬ ਅਕਾਸ ਮੇਂ ਤਿਸ ਕੀਆਂ ਕਿਰਨਾਂ ਪਸਰਤੀਆਂ ਹੈਂ ਤਬ ਸੁਭਾਵਕ ਹੀ ਅਧਿਕ ਪ੍ਰਕਾਸ ਹੋਤਾ ਹੈ। ਤੈਸੇ ਜਬ ਪਰਮੇਸ੍ਵਰ ਰੂਪੀ ਚੰਦ੍ਰਮਾ ਰਿਦੇ ਅਕਾਸ ਮੇਂ ਯਥਾਰਥ ਪ੍ਰਗਟਤਾ ਹੈ ਤਬ ਤਿਸ ਕੀਆਂ ਕਲਾ ਜੋ ਹੈਂ ਸਕਤੀਆਂ ਮੁਦਤਾ ਸਾਂਤੀ ਆਦਿਕ ਪਸਰ ਜਾਤੀਆਂ ਹੈਂ। ਤਬ ਗਿਆਨੀ ਸੁਭ ਗੁਣੋਂ ਸੰਜੁਗਤ ਹੂਆ ਸੁਭਾਵਕ ਹੀ ਪ੍ਰਕਾਸ਼ਤਾ ਹੈ॥☬ਤਿਸ ਗਿਆਨੀ ਕੀ ਅੰਤਰਮੁਖਤਾ ਦੇਖਾਵਤੇ ਹੂਏ ਕਹਤੇ ਹੈਂ:
Prof. Sahib Singhਤਿਵੇਂ ਤੇਰੇ ਅੰਦਰ ਭੀ ਸਹਿਜ ਅਵਸਥਾ ਦਾ ਪਰਕਾਸ਼ ਹੋਵੇਗਾ,

ਪਦ ਅਰਥ ਪਸਰਹਿ = ਖਿਲਰਦੀਆਂ ਹਨ। ਕਲਾ = ਚੰਦ ਦੀਆਂ ਸਾਰੀਆਂ ਕਲਾਂ {ਨੋਟ: ਮੱਸਿਆ ਤੋਂ ਪਿੱਛੋਂ ਚੰਦ ਜਦੋਂ ਪਹਿਲੀ ਵਾਰ ਆਕਾਸ਼ ਵਿਚ ਚੜ੍ਹਦਾ ਹੈ, ਤਾਂ ਇਹ ਚੰਦ ਦੀ ਇੱਕ ਕਲਾ ਕਹੀ ਜਾਂਦੀ ਹੈ। ਹਰੇਕ ਰਾਤ ਨੂੰ ਇਕ ਇਕ ਕਲਾ ਵਧਦੀ ਜਾਂਦੀ ਹੈ, ਤੇ ਪੂਰਨਮਾਸ਼ੀ ਨੂੰ ਚੰਦ ਦੀਆਂ ਕਲਾਂ ਦਾ ਪਰਕਾਸ਼ ਹੋ ਜਾਂਦਾ ਹੈ}।

SikhNet (Spanish)En donde sea que brilla, sus rayos me iluminan con paz.

ਆਦਿ ਅੰਤਿ ਮਧਿ; ਹੋਇ ਰਹਿਆ ਥੀਰ ॥

aad ant madh; hoe rahiaa theer | Ang 344

Sant Singh KhalsaIn the beginning, in the end, and in the middle, God remains firm and steady.
Manmohan SinghIn the beginning end and the middle, the Lord is firmly fixed.
Manmohan Singh (Punjabi)ਆਰੰਭ, ਅਖੀਰ ਅਤੇ ਵਿਚਕਾਰ ਵਿੱਚ ਸੁਆਮੀ ਪੱਕੀ ਤਰ੍ਹਾਂ ਸਥਿਰ ਹੋ ਰਿਹਾ ਹੈ।
Fareedkot Teekaਜੋ ਵਾਹਿਗੁਰੂ ਆਦਿ ਅੰਤ ਮਧ ਮੇਂ (ਥੀਰ) ਥਿਰ ਹੋ ਰਹਾ ਹੈ, ਭਾਵ ਸੇ ਜੋ ਸਤਾ ਮਾਤ੍ਰ ਹੈ॥
Prof. Sahib Singhਜੇ ਸ਼ੁਰੂ ਤੋਂ ਅਖ਼ੀਰ ਤਕ ਤੇ ਵਿਚਕਾਰਲੇ ਸਮੇ ਵਿਚ (ਭਾਵ, ਸਦਾ ਹੀ) ਮੌਜੂਦ ਰਹਿਣ ਵਾਲੇ ਪਰਮਾਤਮਾ-

ਪਦ ਅਰਥ ਆਦਿ ਅੰਤਿ ਮਧਿ = ਸ਼ੁਰੂ ਤੋਂ, ਅਖ਼ੀਰ ਤਕ, ਵਿਚਾਰਕਲੇ ਸਮੇ ਵਿਚ ਭੀ (ਭਾਵ, ਸਦਾ ਹੀ)। ਥੀਰ = ਥਿਰ, ਕਾਇਮ।

SikhNet (Spanish)El Señor es Eterno, en el principio, en medio y al final;

ਸੁਖ ਸਾਗਰ ਮਹਿ; ਰਮਹਿ ਕਬੀਰ ॥੧੬॥

sukh saagar meh; rameh kabeer |16| Ang 344

Sant Singh KhalsaKabeer is immersed in the ocean of peace. ||16||
Manmohan SinghKabir is absorbed in the ocean of bliss.
Manmohan Singh (Punjabi)ਕਬੀਰ ਪਰਸੰਨਤਾ ਦੇ ਸਮੁੰਦਰ ਅੰਦਰ ਲੀਨ ਹੋਇਆ ਹੋਇਆ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਐਸੇ ਸੁਖ ਕੇ ਸਮੁੰਦਰ ਮੇਂ ਗਿਆਨੀ ਰਮਣ ਕਰਤਾ ਹੈ॥੧੬॥
Prof. Sahib Singhਉਸ ਸੁਖਾਂ ਦੇ ਸਮੁੰਦਰ-ਪ੍ਰਭੂ ਵਿਚ, ਹੇ ਕਬੀਰ! ਜੇ ਤੂੰ ਚੁੱਭੀ ਲਾ ਕੇ ਉਸ ਦਾ ਸਿਮਰਨ ਕਰੇਂ ॥੧੬॥

ਪਦ ਅਰਥ ਸੁਖ ਸਾਗਰ = ਸੁੱਖਾਂ ਦਾ ਸਮੁੰਦਰ-ਪ੍ਰਭੂ। ਰਮਹਿ = (ਜੇ) ਤੂੰ ਸਿਮਰੇਂ। ਕਬੀਰ = ਹੇ ਕਬੀਰ! ॥੧੬॥

SikhNet (Spanish)Él es, y en éste Lago de Éxtasis, Kabir habita. (16)
Answers quote the Granth verbatim with Ang citations. AI commentary is not Gurbani and not a religious ruling.