ੴ

ਸਿੱਖਬਾਣੀ · SikhBani

ਸਰਣਿ ਪਰੇ ਗੁਰਦੇਵ ਤੁਮਾਰੀ ॥

saran pare guradev tumaaree
Guru Nanak Dev Ji ਗੁਰੂ ਨਾਨਕ ਦੇਵ ਜੀ · Raag Maaroo · Ang 1031, 1032 · 52 lines
Translations

ਮਾਰੂ ਮਹਲਾ ੧ ॥

maaroo mahalaa 1 | Ang 1031

Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

ਸਰਣਿ ਪਰੇ ਗੁਰਦੇਵ ਤੁਮਾਰੀ ॥

saran pare guradev tumaaree | Ang 1031

Sant Singh KhalsaO Divine Guru, I have entered Your Sanctuary.
Manmohan SinghO my Guru-God, I have entered thy sanctuary.
Manmohan Singh (Punjabi)ਹੇ ਮੇਰੇ ਗੁਰੂ-ਪਰਮੇਸ਼ਰ! ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ।
Fareedkot Teekaਹੇ ਪ੍ਰਕਾਸ ਰੂਪ ਬਡੇ! ਹਮ ਤੁਮਾਰੀ ਸਰਣ ਪੜੇ ਹੈਂ॥
Prof. Sahib Singhਹੇ ਪ੍ਰਭੂ! ਮੈਂ ਤੇਰੀ ਸਰਨ ਆ ਪਿਆ ਹਾਂ,

ਪਦ ਅਰਥ ਗੁਰਦੇਵ = ਹੇ ਗੁਰ ਦੇਵ! ਹੇ ਸਭ ਤੋਂ ਵੱਡੇ ਦੇਵਤੇ! ਹੇ ਪ੍ਰਭੂ!

SikhNet (Spanish)Oh Dios, he buscado Tu Refugio, pues eres mi Señor Todopoderoso,

ਤੂ ਸਮਰਥੁ ਦਇਆਲੁ ਮੁਰਾਰੀ ॥

too samarath deaal muraaree | Ang 1031

Sant Singh KhalsaYou are the Almighty Lord, the Merciful Lord.
Manmohan SinghThou thyself are the Omnipotent and compassionate Lord, the enemy of ego.
Manmohan Singh (Punjabi)ਤੂੰ ਆਪ ਹੀ ਸਰਬ-ਸ਼ਕਤੀਵਾਨ ਅਤੇ ਮਇਆਵਾਨ ਸੁਆਮੀ, ਹੰਕਾਰ ਦਾ ਵੈਰੀ ਹੈਂ।
Fareedkot Teekaਹੇ ਦਇਆਲ ਮੁਰਾਰੀ! ਤੁਮ ਸਾਮ੍ਰਥ ਹੋ॥
Prof. Sahib Singhਤੂੰ (ਕਾਮਾਦਿਕ) ਵੈਰੀਆਂ ਦਾ ਮਾਰਨ ਵਾਲਾ ਹੈਂ, ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਦਇਆ ਦਾ ਸੋਮਾ ਹੈਂ।

ਪਦ ਅਰਥ ਮੁਰਾਰੀ = {ਮੁਰ-ਅਰਿ = ਮੁਰ ਦੈਂਤ ਦਾ ਵੈਰੀ} ਦੈਂਤਾਂ ਦਾ ਨਾਸ ਕਰਨ ਵਾਲਾ।

SikhNet (Spanish)Compasivo y el Destructor de los malvados.

ਤੇਰੇ ਚੋਜ. ਨ ਜਾਣੈ ਕੋਈ; ਤੂ ਪੂਰਾ ਪੁਰਖੁ ਬਿਧਾਤਾ ਹੇ ॥੧॥

tere choj. na jaanai koee; too pooraa purakh bidhaataa he |1| Ang 1031

Sant Singh KhalsaNo one knows Your wondrous plays; You are the perfect Architect of Destiny. ||1||
Manmohan SinghMy Master, none knows Thine wonderous plays. Thou are the perfectly powerful Creator-Lord.
Manmohan Singh (Punjabi)ਮੇਰੇ ਮਾਲਕ ਕੋਈ ਭੀ ਤੇਰੀਆਂ ਅਦਭੁੱਤ ਖੇਡਾਂ ਨੂੰ ਨਹੀਂ ਜਾਣਦਾ। ਤੂੰ ਪੂਰਨ ਬਲਵਾਨ ਸਿਰਜਣਹਾਰ ਸੁਆਮੀ ਹੈਂ।
Fareedkot Teekaਤੇਰਾ ਕੌਤਕ ਕੋਈ ਨਹੀਂ ਜਾਨਤਾ, ਤੂੰ ਪੂਰਨ ਪੁਰਖ ਕਰਮ ਫਲ ਪ੍ਰਦਾਤਾ ਹੈਂ॥੧॥
Prof. Sahib Singhਕੋਈ ਜੀਵ ਤੇਰੇ ਕੌਤਕ ਸਮਝ ਨਹੀਂ ਸਕਦਾ, ਤੂੰ ਸਭ ਗੁਣਾਂ ਦਾ ਮਾਲਕ ਹੈਂ, ਤੂੰ ਸਭ ਵਿਚ ਵਿਆਪਕ ਹੈਂ, ਤੂੰ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਹੈਂ ॥੧॥

ਪਦ ਅਰਥ ਚੋਜ = ਕੌਤਕ, ਤਮਾਸ਼ੇ। ਪੂਰਾ = ਸਾਰੇ ਗੁਣਾਂ ਦਾ ਮਾਲਕ। ਬਿਧਾਤਾ = ਪੈਦਾ ਕਰਨ ਵਾਲਾ ॥੧॥

SikhNet (Spanish)Oh Señor, Tus Maravillas no las conoce nadie, pues eres mi Señor Creador, el Purusha Perfecto. (1)

ਤੂ ਆਦਿ ਜੁਗਾਦਿ; ਕਰਹਿ ਪ੍ਰਤਿਪਾਲਾ ॥

too aad jugaad; kareh pratipaalaa | Ang 1031

Sant Singh KhalsaFrom the very beginning of time, and throughout the ages, You cherish and sustain Your beings.
Manmohan SinghFrom the very beginning and the commencement of ages, Thou are sustaining the beings. O Lord.
Manmohan Singh (Punjabi)ਐਨ ਆਰੰਭ ਅਤੇ ਯੁੱਗਾਂ ਦੇ ਸ਼ੁਰੂ ਤੋਂ ਤੂੰ ਜੀਵਾਂ ਦੀ ਪਾਲਣਾ-ਪੋਸਦਾ ਕਰਦਾ ਹੈਂ।
Fareedkot Teekaਹੇ ਅਨੂਪ ਦਇਆਲ! ਤੂੰ ਸਦਾ ਸਦਾ ਪ੍ਰਤਿਪਾਲਾ ਕਰਤਾ ਹੈਂ॥
Prof. Sahib Singhਜਗਤ ਦੇ ਸ਼ੁਰੂ ਤੋਂ ਹੀ ਜੁਗਾਂ ਦੇ ਸ਼ੁਰੂ ਤੋਂ ਹੀ ਤੂੰ (ਸਭ ਜੀਵਾਂ ਦੀ) ਪਾਲਣਾ ਕਰਦਾ ਆ ਰਿਹਾ ਹੈਂ,

ਪਦ ਅਰਥ ਆਦਿ = ਜਗਤ ਦੇ ਸ਼ੁਰੂ ਤੋਂ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ।

SikhNet (Spanish)Oh Dios, Tú has sostenido la Creación época tras época.

ਘਟਿ ਘਟਿ ਰੂਪੁ ਅਨੂਪੁ ਦਇਆਲਾ ॥

ghatt ghatt roop anoop deaalaa | Ang 1031

Sant Singh KhalsaYou are in each and every heart, O Merciful Lord of incomparable beauty.
Manmohan SinghO compassionate Lord of incomparable beauty, Thou are contained in all the hearts.
Manmohan Singh (Punjabi)ਹੇ ਲਾਸਾਨੀ ਸੁੰਦਰਤਾ ਵਾਲੇ ਮਇਆਵਾਨ ਮਾਲਕ! ਤੂੰ ਸਾਰਿਆਂ ਦਿਲਾਂ ਅੰਦਰ ਰਮ ਰਿਹਾ ਹੈ।
Fareedkot Teekaਤੇਰਾ ਰੂਪ ਘਟਾਂ ਘਟਾਂ ਮੇਂ ਪੂਰਨ ਹੈ॥
Prof. Sahib Singhਤੂੰ ਹਰੇਕ ਸਰੀਰ ਵਿਚ ਮੌਜੂਦ ਹੈਂ, ਤੇਰਾ ਰੂਪ ਐਸਾ ਹੈ ਕਿ ਉਸ ਵਰਗਾ ਹੋਰ ਕਿਸੇ ਦਾ ਨਹੀਂ, ਤੂੰ ਦਇਆ ਦਾ ਸੋਮਾ ਹੈਂ।

ਪਦ ਅਰਥ ਘਟਿ ਘਟਿ = (ਤੂੰ) ਹਰੇਕ ਘਟ ਵਿਚ (ਹੈਂ)। ਰੂਪੁ ਅਨੂਪੁ = ਤੇਰਾ ਰੂਪ ਐਸਾ ਹੈ ਕਿ ਉਸ ਵਰਗਾ ਹੋਰ ਕਿਸੇ ਦਾ ਰੂਪ ਨਹੀਂ {ਅਨ-ਊਪ। ਊਪ = ਉਪਮਾ}।

SikhNet (Spanish)Oh Ser Compasivo, Tu Forma de Belleza sin paralelo ilumina todos los corazones

ਜਿਉ ਤੁਧੁ ਭਾਵੈ. ਤਿਵੈ ਚਲਾਵਹਿ; ਸਭੁ ਤੇਰੋ ਕੀਆ ਕਮਾਤਾ ਹੇ ॥੨॥

jiau tudh bhaavai. tivai chalaaveh; sabh tero keea kamaataa he |2| Ang 1031

Sant Singh KhalsaAs You will, You cause all to walk; everyone acts according to Your Command. ||2||
Manmohan SinghThou make men walk, as thy will. Every one does as is the order issued by Thee.
Manmohan Singh (Punjabi)ਜਿਸ ਤਰ੍ਹਾਂ ਤੂੰ ਚਾਹੁੰਦਾ ਹੈ, ਉਸ ਤਰ੍ਹਾਂ ਹੀ ਤੂੰ ਬੰਦਿਆਂ ਨੂੰ ਚਲਾਉਂਦਾ ਹੈਂ। ਹਰ ਜਣਾ ਉਸੇ ਤਤਰ੍ਹਾਂ ਕਰਦਾ ਹੈ ਜਿਸ ਤਰ੍ਹਾਂ ਤੇਰਾ ਜਾਰੀ ਕੀਤਾ ਹੋਇਆ ਹੁਕਮ ਹੁੰਦਾ ਹੈ।
Fareedkot Teekaਜਿਉਂ ਤੇਰੇ ਕੋ ਭਾਵਤਾ ਹੈ ਤਿਵੈਂ ਚਲਾਵਤਾ ਹੈਂ। ਅਰੁ ਤੇਰਾ ਕੀਆ ਹੂਆ ਜੋ ਹੁਕਮ ਹੈ, ਸੋ ਸਭੁ ਸੰਸਾਰ ਕਮਾਵਤਾ ਹੈ॥੨॥
Prof. Sahib Singhਜਿਵੇਂ ਤੈਨੂੰ ਚੰਗਾ ਲੱਗਦਾ ਹੈ ਤਿਵੇਂ ਤੂੰ ਸੰਸਾਰ ਦੀ ਕਾਰ ਚਲਾ ਰਿਹਾ ਹੈਂ, ਹਰੇਕ ਜੀਵ ਤੇਰਾ ਹੀ ਪ੍ਰੇਰਿਆ ਹੋਇਆ (ਕਰਮ) ਕਰਦਾ ਹੈ ॥੨॥

ਪਦ ਅਰਥ ਤੇਰੋ = ਤੇਰਾ ॥੨॥

SikhNet (Spanish)y a quien sea que Tú escojas, a ese ser lo llevas de la forma que deseas, sí, todos actúan según es Tu Voluntad.(2)

ਅੰਤਰਿ ਜੋਤਿ ਭਲੀ. ਜਗਜੀਵਨ ॥

antar jot bhalee. jagajeevan | Ang 1031

Sant Singh KhalsaDeep within the nucleus of all, is the Light of the Life of the World.
Manmohan SinghWithin us is the sublime Light of God, the Life of the world.
Manmohan Singh (Punjabi)ਸਾਡੇ ਅੰਦਰ ਜਗਤ ਦੀ ਜਿੰਦ-ਜਾਨ, ਵਾਹਿਗੁਰੂ, ਦਾ ਸ੍ਰੇਸ਼ਟ ਪ੍ਰਕਾਸ਼ ਹੈ।
Fareedkot Teekaਹੇ ਜਗਜੀਵਨ! ਸਭ ਕੇ ਅੰਤਰ ਤੇਰੀ ਹੀ ਜੋਤਿ ਭਲੀ ਉਤਮ ਪ੍ਰਕਾਸ ਰਹੀ ਹੈ॥
Prof. Sahib Singhਜਗਤ ਦੇ ਜੀਵਨ ਪ੍ਰਭੂ ਦੀ ਜੋਤਿ ਹਰੇਕ ਦੇ ਅੰਦਰ ਸੋਭ ਰਹੀ ਹੈ,

ਪਦ ਅਰਥ ਜੋਤਿ ਜਗ ਜੀਵਨ = ਜਗਤ ਦੇ ਜੀਵਨ ਪ੍ਰਭੂ ਦੀ ਜੋਤਿ। ਭਲੀ = ਸੋਭ ਰਹੀ ਹੈ।

SikhNet (Spanish)En nuestro interior está la Luz de Dios, la Vida de toda vida

ਸਭਿ ਘਟ ਭੋਗੈ; ਹਰਿ ਰਸੁ ਪੀਵਨ ॥

sabh ghatt bhogai; har ras peevan | Ang 1031

Sant Singh KhalsaThe Lord enjoys the hearts of all, and drinks in their essence.
Manmohan SinghGod enjoys all the hears and takes their relish.
Manmohan Singh (Punjabi)ਵਾਹਿਗੁਰੂ ਸਾਰਿਆਂ ਦਿਲਾਂ ਨੂੰ ਮਾਣਦਾ ਹੈ ਤੇ ਉਨ੍ਹਾਂ ਦਾ ਸੁਆਦ ਚੱਖਦਾ ਹੈ।
Fareedkot Teekaਹੇ ਹਰੀ! ਸਭ ਘਟੋਂ ਮੇਂ ਤੂੰ ਭੋਗਤਾ ਹੋਇਕੈ ਰਸੋਂ ਕੋ ਪੀਵਤਾ ਹੈਂ॥
Prof. Sahib Singhਸਾਰੇ ਸਰੀਰਾਂ ਵਿਚ ਵਿਆਪਕ ਹੋ ਕੇ ਪ੍ਰਭੂ ਆਪ ਹੀ ਆਪਣੇ ਨਾਮ ਦਾ ਰਸ ਪੀ ਰਿਹਾ ਹੈ, ਮਾਣ ਰਿਹਾ ਹੈ।

ਪਦ ਅਰਥ ਸਭਿ = ਸਾਰੇ।

SikhNet (Spanish)y nuestro Dios disfruta de Su Ser en todos los corazones y se regocija de sus sabores.

ਆਪੇ ਲੇਵੈ ਆਪੇ ਦੇਵੈ; ਤਿਹੁ ਲੋਈ ਜਗਤ ਪਿਤ ਦਾਤਾ ਹੇ ॥੩॥

aape levai aape devai; tihu loee jagat pit daataa he |3| Ang 1031

Sant Singh KhalsaHe Himself gives, and He himself takes; He is the generous father of the beings of the three worlds. ||3||
Manmohan SinghGod Himself gives and Himself takes everything is the Beneficent Father of the beings of the three worlds.
Manmohan Singh (Punjabi)ਵਾਹਿਗੁਰੂ ਹਰ ਸ਼ੈ ਆਪ ਦਿੰਦਾ ਹੈ ਅਤੇ ਆਪ ਹੀ ਲੈ ਲੈਂਦਾ ਹੈ, ਤਿੰਨਾਂ ਜਹਾਨਾਂ ਦੇ ਜੀਵਾਂ ਦਾ ਉਹ ਹੀ ਦਾਤਾਰ ਪਿਤਾ ਹੈ।
Fareedkot Teekaਹੇ ਜਗਤ ਪਿਤਾ! ਤੀਨ ਲੋਕੋਂ ਕੇ ਦਾਤਾ ਜਗ੍ਯਾਸੀ ਹੋਇਕੈ ਤੂੰ ਆਪ ਹੀ ਉਪਦੇਸ ਲੇਤਾ ਹੈਂ ਔ ਗੁਰੂ ਹੋਇਕੈ ਆਪੇ ਦੇਤਾ ਹੈਂ; ਵਾ ਦਾਤਾ ਭਗਤਾ ਆਪ ਹੀ ਹੈਂ॥੩॥
Prof. Sahib Singhਇਹ ਹਰਿ-ਨਾਮ-ਰਸ ਆਪ ਹੀ (ਜੀਵਾਂ ਵਿਚ ਬੈਠਾ) ਲੈ ਰਿਹਾ ਹੈ, ਆਪ ਹੀ (ਜੀਵਾਂ ਨੂੰ ਇਹ ਨਾਮ-ਰਸ) ਦੇਂਦਾ ਹੈ। ਜਗਤ ਦਾ ਪਿਤਾ ਪ੍ਰਭੂ ਤਿੰਨਾਂ ਹੀ ਭਵਨਾਂ ਵਿਚ ਮੌਜੂਦ ਹੈ ਤੇ ਸਭ ਦਾਤਾਂ ਦੇ ਰਿਹਾ ਹੈ ॥੩॥

ਪਦ ਅਰਥ ਤਿਹੁ ਲੋਈ = ਤਿੰਨਾਂ ਹੀ ਭਵਨਾਂ ਵਿਚ। ਲੋਈ = ਲੋਕ, ਭਵਨ {'ਕਹਤ ਕਬੀਰ ਸੁਨਹੁ ਰੇ ਲੋਈ'। ਰੇ ਲੋਈ = ਹੇ ਜਗਤ!}। ਜਗਤ ਪਿਤ = ਜਗਤ ਦਾ ਪਿਤਾ ॥੩॥

SikhNet (Spanish)Él Solo da y toma todo, pues Él es el Padre Compasivo en los tres mundos. (3)

ਜਗਤੁ ਉਪਾਇ ਖੇਲੁ ਰਚਾਇਆ ॥

jagat upaae khel rachaaeaa | Ang 1031

Sant Singh KhalsaCreating the world, He has set His play into motion.
Manmohan SinghCreating the world, the Lord has staged His play.
Manmohan Singh (Punjabi)ਸੰਸਾਰ ਨੂੰ ਸਾਜ ਕੇ ਸੁਆਮੀ ਨੇ ਆਪਣੀ ਖੇਡ ਰਚੀ ਹੈ।
Fareedkot Teekaਆਪ ਨੇ ਜਗਤ ਕੋ ਉਤਪਤ ਕਰ ਕੇ ਖੇਲ ਬਨਾਇਆ ਹੈ॥
Prof. Sahib Singhਜਗਤ ਪੈਦਾ ਕਰ ਕੇ ਪ੍ਰਭੂ ਨੇ (ਮਾਨੋ, ਇਕ) ਖੇਡ ਬਣਾ ਦਿੱਤੀ ਹੈ;

ਪਦ ਅਰਥ ਉਪਾਇ = ਪੈਦਾ ਕਰ ਕੇ।

SikhNet (Spanish)Él crea el mundo y así establece Su Obra.

ਪਵਣੈ ਪਾਣੀ ਅਗਨੀ; ਜੀਉ ਪਾਇਆ ॥

pavanai paanee aganee; jeeo paaeaa | Ang 1031

Sant Singh KhalsaHe placed the soul in the body of air, water and fire.
Manmohan SinghIn the body of air, water and fire, he has infused life.
Manmohan Singh (Punjabi)ਹਵਾ, ਜਲ ਅਤੇ ਅੱਗ ਦੀ ਦੇਹ ਅੰਦਰ ਉਸ ਨੇ ਜਿੰਦ-ਜਾਨ ਪਾ ਦਿੱਤੀ ਹੈ।
Fareedkot Teekaਪੌਣ, ਪਾਣੀ, ਅਗਨੀ ਆਦਿ ਪੰਚ ਤਤੋਂ ਕੋ ਮਿਲਾਇਕੈ ਬੀਚ (ਜੀਉ) ਚੇਤਨਸਤਾ ਕੋ ਪਾਇਆ ਹੈ॥
Prof. Sahib Singhਹਵਾ ਪਾਣੀ ਅੱਗ (ਆਦਿਕ ਤੱਤਾਂ ਨੂੰ ਇਕੱਠਾ ਕਰ ਕੇ ਤੇ ਸਰੀਰ ਬਣਾ ਕੇ ਉਸ ਵਿਚ) ਜਿੰਦ ਟਿਕਾ ਦਿੱਤੀ ਹੈ।

ਪਦ ਅਰਥ ਜੀਉ = ਜੀਵਾਤਮਾ। ਪਾਇਆ = ਰੱਖ ਦਿੱਤਾ।

SikhNet (Spanish)Puso la vida para fundirse en el aire, en el agua y en el fuego para formar nuestro cuerpo,

ਦੇਹੀ ਨਗਰੀ ਨਉ ਦਰਵਾਜੇ; ਸੋ ਦਸਵਾ ਗੁਪਤੁ ਰਹਾਤਾ ਹੇ ॥੪॥

dehee nagaree nau daravaaje; so dasavaa gupat rahaataa he |4| Ang 1031

Sant Singh KhalsaThe body-village has nine gates; the Tenth Gate remains hidden. ||4||
Manmohan SinghThe body township has nine gates and the tenth one remains unmanifest.
Manmohan Singh (Punjabi)ਸਰੀਰ ਦੇ ਸ਼ਹਿਰ ਦੇ ਨੌ ਦਰ ਹਨ ਅਤੇ ਉਹ ਦਸਵਾਂ ਅਲੋਪ ਰਹਿੰਦਾ ਹੈ।
Fareedkot Teekaਦੇਹੀ ਰੂਪ ਨਗਰੀ ਕੇ ਨੌ ਦਰਵਾਜੇ ਪ੍ਰਗਟ ਹੈਂ, ਦਸਵਾਂ ਦੁਆਰੁ ਜੋ ਹੈ, ਸੋ ਗੁਪਤ ਰਖਿਆ ਹੈ॥
Prof. Sahib Singhਇਸ ਸਰੀਰ-ਨਗਰੀ ਨੂੰ ਉਸ ਨੇ ਨੌ ਦਰਵਾਜ਼ੇ (ਤਾਂ ਪਰਗਟ ਤੌਰ ਤੇ) ਲਾ ਦਿੱਤੇ ਹਨ, (ਜਿਸ ਦਰਵਾਜ਼ੇ ਰਾਹੀਂ ਉਸ ਦੇ ਘਰ ਵਿਚ ਪਹੁੰਚੀਦਾ ਹੈ) ਉਹ ਦਸਵਾਂ ਦਰਵਾਜ਼ਾ (ਉਸ ਨੇ) ਗੁਪਤ ਰੱਖਿਆ ਹੋਇਆ ਹੈ ॥੪॥

ਪਦ ਅਰਥ ਦੇਹੀ = ਸਰੀਰ। ਦਰਵਾਜੇ = ਕੰਨ ਨੱਕ ਆਦਿਕ ਗੋਲਕਾਂ, ਕਰਮ-ਇੰਦ੍ਰੇ। ਦਸਵਾ = ਦਸਵਾਂ ਦਰਵਾਜ਼ਾ (ਜਿਸ ਵਿਚੋਂ ਲੰਘ ਕੇ ਪਰਮਾਤਮਾ ਦੇ ਘਰ ਵਿਚ ਪਹੁੰਚੀਦਾ ਹੈ)। ਰਹਾਤਾ = ਰੱਖਦਾ ਹੈ ॥੪॥

SikhNet (Spanish)le dio nueve puertas a la ciudad del mismo, mientras que la Décima la mantuvo escondida en la mente. (4)

ਚਾਰਿ ਨਦੀ ਅਗਨੀ; ਅਸਰਾਲਾ ॥

chaar nadee aganee; asaraalaa | Ang 1031

Sant Singh KhalsaThere are four horrible rivers of fire.
Manmohan SinghThe four dreadful streams of fire flow through the body.
Manmohan Singh (Punjabi)ਅੱਗ ਦੀਆਂ ਚਾਰ ਭਿਆਨਕ ਨਦੀਆਂ ਦੇਹ ਵਿੱਚ ਵਗਦੀਆਂ ਹਨ।
Fareedkot Teekaਹਿੰਸਾ, ਤ੍ਰਿਸ਼ਨਾ, ਕੁਮਤਿ, ਈਰਖਾ, ਏਹੁ ਚਾਰਿ ਨਦੀਆਂ ਅਗਨੀ ਰੂਪ ਭਿਆਨਕ ਹੈਂ॥
Prof. Sahib Singh(ਇਸ ਜਗਤ ਵਿਚ ਨਿਰਦਇਤਾ ਮੋਹ ਲੋਭ ਤੇ ਕ੍ਰੋਧ) ਚਾਰ ਅੱਗ ਦੀਆਂ ਭਿਆਨਕ ਨਦੀਆਂ ਹਨ।

ਪਦ ਅਰਥ ਚਾਰਿ ਨਦੀ = (ਹਿੰਸਾ, ਮੋਹ, ਲੋਭ, ਕ੍ਰੋਧ; ਇਹ) ਚਾਰੇ ਨਦੀਆਂ। ਅਸਰਾਲਾ = ਭਿਆਨਕ।

SikhNet (Spanish)La corriente de los cuatro fuegos terribles: la sed de matar, la avaricia, el enojo y el encaprichamiento, circulan libremente a través del cuerpo,

ਕੋਈ ਗੁਰਮੁਖਿ ਬੂਝੈ; ਸਬਦਿ ਨਿਰਾਲਾ ॥

koee guramukh boojhai; sabad niraalaa | Ang 1031

Sant Singh KhalsaHow rare is that Gurmukh who understands this, and through the Word of the Shabad, remains unattached.
Manmohan SinghSome rare Guru-ward, remaining detached by Guru's instruction, understands this.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਨਿਰਲੇਪ ਰਹਿ ਕੇ, ਕੋਈ ਵਿਰਲਾ ਗੁਰੂ-ਅਨੁਸਾਰੀ ਹੀ ਇਸ ਨੂੰ ਸਮਝਦਾ ਹੈ।
Fareedkot Teekaਕੋਈ ਗੁਰਮੁਖਿ ਸਬਦ ਕੋ ਬੂਝ ਕਰਿ ਇਨ ਨਦੀਓਂ ਸੇ ਨਿਰਾਲਾ ਹੂਆ ਹੈ॥
Prof. Sahib Singhਪਰ ਕੋਈ ਵਿਰਲਾ ਮਨੁੱਖ ਜੋ ਗੁਰੂ ਦੀ ਸਰਨ ਪੈਂਦਾ ਹੈ ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਇਸ ਗੱਲ ਨੂੰ ਸਮਝਦਾ ਹੈ,

ਪਦ ਅਰਥ ਨਿਰਾਲਾ = ਵਿਰਲਾ।

SikhNet (Spanish)pero extraordinario es el ser consciente en Dios que toma conciencia de esto, conservándose desapegado a través de la Palabra.

ਸਾਕਤ ਦੁਰਮਤਿ ਡੂਬਹਿ ਦਾਝਹਿ; ਗੁਰਿ ਰਾਖੇ. ਹਰਿ ਲਿਵ ਰਾਤਾ ਹੇ ॥੫॥

saakat duramat ddoobeh daajheh; gur raakhe. har liv raataa he |5| Ang 1031

Sant Singh KhalsaThe faithless cynics are drowned and burnt through their evil-mindedness. The Guru saves those who are imbued with the Love of the Lord. ||5||
Manmohan SinghThrough evil-understanding, the materialists are drowned and burnt. The Guru safes those, who are imbued with the Lord's Love.
Manmohan Singh (Punjabi)ਖੋਟੀ-ਸਮਝ ਰਾਹੀਂ ਮਾਦਾਪ੍ਰਸਤ ਡੁਬ ਅਤੇ ਸੜ ਜਾਂਦੇ ਹਨ। ਗੁਰੂ ਜੀ ਉਨ੍ਹਾਂ ਨੂੰ ਬਚਾ ਲੈਂਦੇ ਹਨ, ਜੋ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਹਨ।
Fareedkot Teekaਜੋ ਸਾਕਤ ਦੁਰਮਤੀ ਹੈਂ, ਸੋ ਜਲਤੇ ਡੂਬਤੇ ਹੈਂ। ਹੇ ਹਰੀ! ਜਿਨ ਕਾ ਮਨ ਤੇਰੀ ਪ੍ਰੀਤੀ ਮੇਂ ਰਾਤਾ ਹੈ, ਤਿਨ ਕੋ ਗੁਰੂ ਰਾਖਤੇ ਹੈਂ॥੫॥
Prof. Sahib Singh(ਨਹੀਂ ਤਾਂ) ਮਾਇਆ-ਵੇੜ੍ਹੇ ਜੀਵ ਭੈੜੀ ਮੱਤੇ ਲੱਗ ਕੇ (ਇਹਨਾਂ ਨਦੀਆਂ ਵਿਚ) ਗੋਤੇ ਖਾਂਦੇ ਹਨ ਤੇ ਸੜਦੇ ਹਨ। ਜਿਨ੍ਹਾਂ ਨੂੰ ਗੁਰੂ ਨੇ (ਇਹਨਾਂ ਅੱਗ-ਨਦੀਆਂ ਤੋਂ) ਬਚਾ ਲਿਆ ਉਹ ਪਰਮਾਤਮਾ ਵਿਚ ਸੁਰਤ ਜੋੜੀ ਰੱਖਦੇ ਹਨ ॥੫॥

ਪਦ ਅਰਥ ਸਾਕਤ = ਮਾਇਆ-ਵੇੜ੍ਹੇ ਜੀਵ। ਦਾਝਹਿ = ਸੜਦੇ ਹਨ। ਗੁਰਿ = ਗੁਰੂ ਨੇ। ਰਾਤਾ = ਰੱਤੇ ਹੋਏ, ਮਸਤ ॥੫॥

SikhNet (Spanish)Los amantes de Maya son quemados y asfixiados, pero el Guru salva sólo a aquellos que están entonados en Dios.(5)

ਅਪੁ ਤੇਜੁ ਵਾਇ; ਪ੍ਰਿਥਮੀ ਆਕਾਸਾ ॥

ap tej vaae; prithamee aakaasaa | Ang 1031

Sant Singh KhalsaWater, fire, air, earth and ether
Manmohan SinghThere are water, fire, are, dust and the sky.
Manmohan Singh (Punjabi)ਪਾਣੀ, ਅੱਗ, ਹਵਾ, ਮਿੰਟੀ ਅਤੇ ਆਸਮਾਨ।
Fareedkot Teekaਜਲ, ਅਗਨੀ, ਪੌਣ, ਪ੍ਰਿਥ੍ਵੀ ਔ ਅਕਾਸ॥
Prof. Sahib Singhਪਾਣੀ ਅੱਗ ਹਵਾ ਧਰਤੀ ਤੇ ਆਕਾਸ਼-

ਪਦ ਅਰਥ ਅਪੁ = {आप्} ਪਾਣੀ। ਤੇਜੁ = ਅੱਗ। ਵਾਇ = ਹਵਾ।

SikhNet (Spanish)En el seno mismo de los atributos sutiles de los cinco elementos:

ਤਿਨ ਮਹਿ ਪੰਚ ਤਤੁ; ਘਰਿ ਵਾਸਾ ॥

tin meh panch tat; ghar vaasaa | Ang 1031

Sant Singh Khalsain that house of the five elements, they dwell.
Manmohan SinghIn that house of five elements abides the mortal.
Manmohan Singh (Punjabi)ਉਸ ਪੰਜਾਂ ਮੂਲ ਅੰਸ਼ਾਂ ਦੇ ਗ੍ਰਹਿ ਅੰਦਰ ਪ੍ਰਾਨੀ ਵੱਸਦਾ ਹੈ।
Fareedkot Teekaਤਿਨ ਪੰਚ ਤਤੋਂ ਮੇਂ ਵਸ ਕੇ ਜਿਸ ਨੇ ਸਰੂਪ ਕੋ ਜਾਣਿਆ ਹੈ ॥
Prof. Sahib Singhਇਹਨਾਂ ਪੰਜਾਂ ਦੇ ਮੇਲ ਦੀ ਰਾਹੀਂ ਪਰਮਾਤਮਾ ਨੇ ਪੰਜ-ਤੱਤੀ ਘਰ ਬਣਾ ਦਿੱਤਾ ਹੈ ਉਸ ਘਰ ਵਿਚ ਜੀਵਾਤਮਾ ਦਾ ਨਿਵਾਸ ਕਰ ਦਿੱਤਾ ਹੈ।

ਪਦ ਅਰਥ ਪੰਚ ਤਤੁ = ਪੰਜ-ਤੱਤੀ ਸਰੀਰ। ਤਿਨ ਮਹਿ = ਇਹਨਾਂ ਤੱਤਾਂ ਦੇ ਮੇਲ ਵਿਚ। ਘਰਿ = ਇਸ ਸਰੀਰ-ਘਰ ਵਿਚ।

SikhNet (Spanish)Agua, Fuego, Aire, Tierra y Éter, habita el Ser Consciente en Dios, él se mantiene imbuido en la Palabra del Guru, no participa del amor a Maya, la egolatría o la duda.

ਸਤਿਗੁਰ ਸਬਦਿ ਰਹਹਿ ਰੰਗਿ ਰਾਤਾ; ਤਜਿ ਮਾਇਆ ਹਉਮੈ ਭ੍ਰਾਤਾ ਹੇ ॥੬॥

satigur sabad raheh rang raataa; taj maaeaa haumai bhraataa he |6| Ang 1031

Sant Singh KhalsaThose who remain imbued with the Word of the True Guru's Shabad, renounce Maya, egotism and doubt. ||6||
Manmohan SinghWhosoever remains imbued with the Love of the True Guru's word, he renounces mammon's attachment, ego and duality.
Manmohan Singh (Punjabi)ਜੋ ਕੋਈ ਭੀ ਸੱਚੇ ਗੁਰਾਂ ਦੀ ਬਾਨੀ ਦੀ ਪ੍ਰੀਤ ਨਾਲ ਰੰਗਿਆ ਰਹਿੰਦਾ ਹੈ, ਉਹ ਮੋਹਨੀ ਦੀ ਲਗਨ ਹੰਕਾਰ ਅਤੇ ਦਵੈਤ-ਭਾਵ ਨੂੰ ਛੱਡ ਦਿੰਦਾ ਹੈ।
Fareedkot Teekaਜੋ ਸਤਿਗੁਰੋਂ ਕੇ ਉਪਦੇਸ ਕਰ ਪ੍ਰੇਮ ਮੇਂ ਰਾਤਾ ਰਹਿਤਾ ਹੈ ਅਰ ਤਿਸ ਨੇ ਮਾਇਆ ਔ ਹੰਤਾ ਮਮਤਾ ਔ ਭ੍ਰਾਂਤੀ ਤਿਆਗੀ ਹੈ॥੬॥
Prof. Sahib Singhਜੇਹੜੇ ਜੀਵ ਸਤਿਗੁਰੂ ਦੇ ਸ਼ਬਦ ਵਿਚ ਜੁੜਦੇ ਹਨ ਉਹ ਮਾਇਆ ਦੀ ਹਉਮੈ ਤੇ ਮਾਇਆ ਦੀ ਖ਼ਾਤਰ ਭਟਕਣਾ ਛੱਡ ਕੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ ॥੬॥

ਪਦ ਅਰਥ ਰੰਗਿ ਰਾਤਾ = ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੱਤੇ। ਭ੍ਰਾਤਾ = ਭ੍ਰਾਂਤੀ ॥੬॥

SikhNet (Spanish)Si la mente está imbuida en la Palabra del Guru, está complacida.(6)

ਇਹੁ ਮਨੁ ਭੀਜੈ; ਸਬਦਿ ਪਤੀਜੈ ॥

eihu man bheejai; sabad pateejai | Ang 1031

Sant Singh KhalsaThis mind is drenched with the Shabad, and satisfied.
Manmohan SinghBeing propitiated with the Guru's word, this soul is enraptured.
Manmohan Singh (Punjabi)ਗੁਰਾਂ ਦੀ ਬਾਣੀ ਨਾਲ ਸੰਤੁਸ਼ਟ ਹੋ, ਇਹ ਆਤਮਾ ਪਰਮ ਪ੍ਰਸੰਨ ਥੀ ਵੰਝਦੀ ਹੈ।
Fareedkot Teekaਇਹ ਮਨ ਤੌ ਭੀਜਤਾ ਹੈ ਜੌ ਗੁਰੋਂ ਕੇ ਉਪਦੇਸ ਮੇਂ ਪਤੀਜਤਾ ਹੈ॥
Prof. Sahib Singhਜਿਸ ਮਨੁੱਖ ਦਾ ਇਹ ਮਨ ਗੁਰੂ ਦੇ ਸ਼ਬਦ ਵਿਚ ਭਿੱਜ ਜਾਂਦਾ ਹੈ (ਸ਼ਬਦ ਵਿਚ ਖ਼ੁਸ਼ ਹੋ ਕੇ ਜੁੜਦਾ ਹੈ) ਉਹ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਪ੍ਰਸੰਨ ਹੁੰਦਾ ਹੈ।

ਪਦ ਅਰਥ ਪਤੀਜੈ = ਪ੍ਰਸੰਨ ਹੁੰਦਾ ਹੈ, ਖਿੜਿਆ ਰਹਿੰਦਾ ਹੈ।

SikhNet (Spanish)Dime ¿qué otro soporte puede uno encontrar sin el Nombre del Señor?

ਬਿਨੁ ਨਾਵੈ; ਕਿਆ ਟੇਕ ਟਿਕੀਜੈ ॥

bin naavai; kiaa ttek ttikeejai | Ang 1031

Sant Singh KhalsaWithout the Name, what support can anyone have?
Manmohan SinghWithout the name, what other support can one have?
Manmohan Singh (Punjabi)ਨਾਮ ਦੇ ਬਗ਼ੈਰ, ਬੰਦਾ ਹੋਰ ਕੀ ਆਸਰਾ ਲੈ ਸਕਦਾ ਹੈ।
Fareedkot Teekaਬਿਨਾਂ ਨਾਮ ਤੋਂ ਕਿਆ ਆਸਰਾ ਲੈਣਾ ਹੈ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਕੋਈ ਹੋਰ ਆਸਰਾ ਨਹੀਂ ਭਾਲਦਾ।

ਪਦ ਅਰਥ ਟੇਕ = ਆਸਰਾ।

SikhNet (Spanish)El Templo de la mente está siendo saqueado por el ego,

ਅੰਤਰਿ ਚੋਰੁ ਮੁਹੈ ਘਰੁ ਮੰਦਰੁ; ਇਨਿ ਸਾਕਤਿ. ਦੂਤੁ, ਨ ਜਾਤਾ ਹੇ ॥੭॥

antar chor muhai ghar mandar; in saakat. doot, na jaataa he |7| Ang 1031

Sant Singh KhalsaThe temple of the body is being plundered by the thieves within, but this faithless cynic does not even recognize these demons. ||7||
Manmohan SinghThis body-place is being plundered by the thieves, but this mammon-worshipper knows not these demons within.
Manmohan Singh (Punjabi)ਇਸ ਦੇਹ ਦੇ ਮਹਿਲ ਨੂੰ ਚੋਰ ਲੁੱਟੀ ਜਾ ਰਹੇ ਹਨ, ਪਰ ਇਹ ਮਾਇਆ ਦਾ ਪੁਜਾਰੀ ਇਨ੍ਹਾਂ ਅੰਦਰਲਿਆਂ ਭੂਤਨਿਆਂ ਨੂੰ ਜਾਣਦਾ ਨਹੀਂ।
Fareedkot Teekaਸਰੀਰ ਰੂਪ ਮੰਦਰ ਕੇ ਅੰਦਰ ਬੀਚ ਅੰਤਹਿਕਰਣ ਰੂਪੀ ਘਰ ਵਿਚ ਕਾਮਾਦੀ ਚੋਰ ਧਰਮ ਰੂਪ ਧਨ ਕੋ ਲੂਟਤੇ ਹੈਂ। ਇਸ ਸਾਕਤ ਪੁਰਸ ਨੇ ਤਿਨ (ਦੂਤ) ਦੁਸਮਨੋਂ ਕੋ ਨਹੀਂ ਜਾਣਿਆ ਹੈ॥੭॥
Prof. Sahib Singhਪਰ ਜੋ ਮਨੁੱਖ ਮਾਇਆ-ਵੇੜ੍ਹਿਆ ਹੈ ਉਸ ਦੇ ਅੰਦਰ (ਵਿਕਾਰੀ ਮਨ-) ਚੋਰ ਦਾ ਘਰ-ਘਾਟ ਲੁੱਟਦਾ ਜਾਂਦਾ ਹੈ, ਇਸ ਮਾਇਆ-ਵੇੜ੍ਹੇ ਜੀਵ ਨੇ ਇਸ ਚੋਰ ਨੂੰ ਪਛਾਣਿਆ ਹੀ ਨਹੀਂ ॥੭॥

ਪਦ ਅਰਥ ਚੋਰੁ = (ਵਿਕਾਰ ਵਿਚ ਫਸਿਆ) ਮਨ-ਚੋਰ। ਮੁਹੈ = ਲੁੱਟਦਾ ਹੈ। ਇਨਿ = ਇਸ ਨੇ। ਇਨਿ ਸਾਕਤਿ = ਇਸ ਸਾਕਤ ਨੇ। ਦੂਤੁ = ਵੈਰੀ ॥੭॥

SikhNet (Spanish)pero el Shakta no sabe de esos ladrones que existen en su interior.

ਦੁੰਦਰ ਦੂਤ ਭੂਤ ਭੀਹਾਲੇ ॥

dundar doot bhoot bheehaale | Ang 1031

Sant Singh KhalsaThey are argumentative demons, terrifying goblins.
Manmohan SinghWithin the mortal are quarrelsome, evil and dreadful goblins.
Manmohan Singh (Punjabi)ਪ੍ਰਾਨੀ ਦੇ ਅੰਦਰ ਝਗੜਾਲੂ, ਦੁਸ਼ਟ ਅਤੇ ਭਿਆਨਕ ਪ੍ਰੇਤ ਹਨ।
Fareedkot Teekaਦ੍ਵੰਦ ਮਚਾਵਣੇ ਵਾਲੇ ਕਾਮਾਦ ਦੂਤ ਭੂਤੋਂ ਸਮ ਭਿਆਨਕ ਦੁਖਦਾਈ ਹੈਂ।
Prof. Sahib Singhਜਿਸ ਮਨੁੱਖ ਦੇ ਅੰਦਰ ਰੌਲਾ ਪਾਣ ਵਾਲੇ ਤੇ ਡਰਾਉਣੇ ਭੂਤਾਂ ਵਰਗੇ ਕਾਮਾਦਿਕ ਵੈਰੀ ਵੱਸਦੇ ਹੋਣ,

ਪਦ ਅਰਥ ਦੁੰਦਰ = ਰੌਲਾ ਪਾਣ ਵਾਲੇ। ਦੂਤ = ਕਾਮਾਦਿਕ ਵੈਰੀ। ਭੀਹਾਲੇ = ਭਿਆਨਕ।

SikhNet (Spanish)En nuestro interior viven esos fanfarrones y terribles malvados, (7)

ਖਿੰਚੋਤਾਣਿ ਕਰਹਿ ਬੇਤਾਲੇ ॥

khinchotaan kareh betaale | Ang 1031

Sant Singh KhalsaThese demons stir up conflict and strife.
Manmohan SinghHe picks up strife Life demons.
Manmohan Singh (Punjabi)ਉਹ ਭੂਤਨਿਆਂ ਦੀ ਮਾਨੰਦ ਲੜਾਈ ਝਗੜਾ ਖਡਾ ਕਰਦਾ ਹੈ।
Fareedkot Teekaਸੋ ਖਿੰਜੋਤਾਣ ਕਰਤੇ ਹੈਂ, ਭਾਵ ਅਪਨੇ ਅਪਨੇ ਵਿਸ਼ੇ ਕੀ ਓਰ ਖੈਂਚਤੇ ਹੈਂ, ਪੁਨਃ ਪ੍ਰੇਤ ਰੂਪ ਹੈ॥
Prof. Sahib Singhਤੇ ਉਹ ਭੂਤ ਆਪੋ ਆਪਣੇ ਪਾਸੇ ਵਲ ਖਿੱਚਾ-ਖਿੱਚੀ ਕਰ ਰਹੇ ਹੋਣ,

ਪਦ ਅਰਥ ਬੇਤਾਲੇ = ਪ੍ਰੇਤ। ਖਿੰਚੋਤਾਣਿ = ਆਪੋ ਆਪਣੇ ਪਾਸੇ ਖਿੱਚਾ = ਖਿੱਚੀ।

SikhNet (Spanish)y mira, ellos bailan la danza salvaje de la discordia y el conflicto,

ਸਬਦ ਸੁਰਤਿ ਬਿਨੁ. ਆਵੈ ਜਾਵੈ; ਪਤਿ ਖੋਈ ਆਵਤ ਜਾਤਾ ਹੇ ॥੮॥

sabad surat bin. aavai jaavai; pat khoee aavat jaataa he |8| Ang 1031

Sant Singh KhalsaWithout awareness of the Shabad, one comes and goes in reincarnation; he loses his honor in this coming and going. ||8||
Manmohan SinghWithout reflecting on the Guru's world, he suffers transmigration, loses honour and continues coming and going.
Manmohan Singh (Punjabi)ਗੁਰਾਂ ਦੀ ਬਾਣੀ ਨੂੰ ਵੀਚਾਰਨ ਦੇ ਬਗੈਰ ਉਹ ਆਵਾਗਉਣ ਵਿੱਚ ਪੈਂਦਾ ਹੈ। ਇੱਜ਼ਤ ਗੁਆ ਲੈਂਦਾ ਹੈ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਇਨ ਕੇ ਵਸ ਹੂਆ ਹੂਆ ਗੁਰ ਉਪਦੇਸ ਕੀ ਗ੍ਯਾਤਾ ਤੇ ਬਿਨਾਂ ਆਵਤਾ ਜਾਤਾ ਹੈ। ਪੁਨਃ ਇਸ ਜੀਵ ਨੇ ਪਤ ਗਵਾਇ ਲਈ ਹੈ ਇਸੀ ਤੇ ਜੰਮਣੇ ਮਰਣੇ ਵਿਖੇ ਫਿਰਤਾ ਹੈ॥੮॥
Prof. Sahib Singhਉਹ ਮਨੁੱਖ ਗੁਰੂ ਦੇ ਸ਼ਬਦ ਦੀ ਸੁਰਤ-ਸੂਝ ਤੋਂ ਵਾਂਜਿਆ ਰਹਿ ਕੇ ਜੰਮਦਾ ਮਰਦਾ ਰਹਿੰਦਾ ਹੈ, ਆਪਣੀ ਇੱਜ਼ਤ ਗਵਾ ਲੈਂਦਾ ਹੈ, ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੮॥

ਪਦ ਅਰਥ ਪਤਿ = ਇੱਜ਼ਤ। ਖੋਈ = ਗਵਾ ਲਈ ॥੮॥

SikhNet (Spanish)pero sin Conciencia de la Palabra, uno pierde el honor y va y viene sin fin y en vano.(8)

ਕੂੜੁ ਕਲਰੁ ਤਨੁ ਭਸਮੈ ਢੇਰੀ ॥

koorr kalar tan bhasamai dteree | Ang 1031

Sant Singh KhalsaThe body of the false person is just a pile of barren dirt.
Manmohan SinghThe body of a false-man is a heap of barren land.
Manmohan Singh (Punjabi)ਝੂਠੇ ਬੰਦੇ ਦੀ ਦੇਹ, ਬੰਜਰ ਧਰਤੀ ਦਾ ਇਕ ਅੰਬਾਰ ਹੈ।
Fareedkot Teekaਝੂਠ ਰੂਪ ਕਲਰ ਕੋ ਜੀਵ ਖਰੀਦਤਾ ਹੈ ਔਰ ਇਸ ਤਨ ਨੇ ਭਸਮ ਕੀ ਢੇਰੀ ਹੋਨਾ ਹੈ॥
Prof. Sahib Singhਹੇ ਜੀਵ! ਤੂੰ ਸਾਰੀ ਉਮਰ ਕੂੜ (-ਰੂਪ) ਕੱਲਰ ਹੀ (ਵਿਹਾਝਦਾ ਹੈਂ), ਸਰੀਰ ਭੀ ਆਖ਼ਰ ਸੁਆਹ ਦੀ ਢੇਰੀ ਹੋ ਜਾਣ ਵਾਲਾ ਹੈ (ਤੇਰੇ ਪੱਲੇ ਕੀਹ ਪਿਆ ਹੈ?)।

ਪਦ ਅਰਥ ਭਸਮੈ = ਭਸਮ ਦੀ, ਸੁਆਹ ਦੀ।

SikhNet (Spanish)El cuerpo es un montón de polvo, una pared ilusoria de arena, entonces

ਬਿਨੁ ਨਾਵੈ; ਕੈਸੀ ਪਤਿ ਤੇਰੀ ॥

bin naavai; kaisee pat teree | Ang 1031

Sant Singh KhalsaWithout the Name, what honor can you have?
Manmohan SinghWithout the Name what honour can thou have, O man?
Manmohan Singh (Punjabi)ਨਾਮ ਦੇ ਬਗ਼ੈਰ ਤੂੰ ਕੀ ਇੱਜ਼ਤ ਪ੍ਰਾਪਤ ਕਰ ਸਕਦਾ ਹੈਂ, ਹੇ ਇਨਸਾਨ?
Fareedkot Teekaਹੇ ਜੀਵ! ਬਿਨਾਂ ਨਾਮ ਤੇ ਤੇਰੀ ਕੈਸੀ ਪਤਿ ਹੋਵੈਗੀ ਅਰਥਾਤ ਪਤ ਨ ਰਹੇਗੀ॥
Prof. Sahib Singhਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਤੂੰ ਆਪਣੀ ਇੱਜ਼ਤ ਗਵਾ ਲੈਂਦਾ ਹੈਂ।
SikhNet (Spanish)¿cómo, oh hombres y mujeres, pueden ganar Mérito sin el Nombre del Señor?

ਬਾਧੇ. ਮੁਕਤਿ ਨਾਹੀ, ਜੁਗ ਚਾਰੇ; ਜਮਕੰਕਰਿ ਕਾਲਿ ਪਰਾਤਾ ਹੇ ॥੯॥

baadhe. mukat naahee, jug chaare; jamakankar kaal paraataa he |9| Ang 1031

Sant Singh KhalsaBound and gagged throughout the four ages, there is no liberation; the Messenger of Death keeps such a person under his gaze. ||9||
Manmohan SinghWithout the Name, he is bound down the four ages through and is emancipated not. The Death's courier ever keeps his eye on him.
Manmohan Singh (Punjabi)ਨਾਮ ਦੇ ਬਿਨਾ ਉਹ ਚਾਰੇ ਜ਼ੁੱਗ ਹੀ ਨਰੜਿਆ ਰਹਿੰਦਾ ਹੈ ਅਤੇ ਬੰਦਖ਼ਲਾਸ ਨਹੀਂ ਹੁੰਦਾ। ਮੌਤ ਦਾ ਦੂਤ ਹਮੇਸ਼ਾਂ ਹੀ ਉਸ ਨੂੰ ਤਕਦਾ ਰਹਿੰਦਾ ਹੈ।
Fareedkot Teekaਚਹੁ ਜਗੋਂ ਮੇਂ ਬਾਂਧੇ ਹੂਏ ਕੀ ਮੁਕਤਿ ਨਹੀਂ ਹੋਵੈਗੀ। ਜਮਦੂਤੋਂ ਨੇ ਸਮਾਂ ਪਛਾਤਾ ਹੂਆ ਹੈ, ਭਾਵ ਸਮੇਂ ਸਿਰ ਤੇਰੇ ਕੋ ਲੇ ਜਾਵੋਂਗੇ॥
Prof. Sahib Singhਮਾਇਆ ਦੇ ਮੋਹ ਵਿਚ ਬੱਝੇ ਹੋਏ ਦੀ ਖ਼ਲਾਸੀ ਪ੍ਰਭੂ ਦੇ ਨਾਮ ਤੋਂ ਬਿਨਾ ਕਦੇ ਭੀ ਨਹੀਂ ਹੋ ਸਕੇਗੀ (ਇਉਂ ਹੈ ਜਿਵੇਂ) ਕਾਲ-ਜਮਦੂਤ ਨੇ ਤੈਨੂੰ (ਖ਼ਾਸ ਤੌਰ ਤੇ) ਪਛਾਣਿਆ ਹੋਇਆ ਹੈ (ਕਿ ਇਹ ਮੇਰਾ ਸ਼ਿਕਾਰ ਹੈ) ॥੯॥

ਪਦ ਅਰਥ ਮੁਕਤਿ = ਖ਼ਲਾਸੀ। ਜੁਗ ਚਾਰੇ = ਚੌਹਾਂ ਜੁਗਾਂ ਵਿਚ ਹੀ, ਕਦੇ ਭੀ। ਜਮ ਕੰਕਰਿ = ਜਮ ਦੇ ਕਿੰਕਰ (ਦਾਸ) ਨੇ, ਜਮ-ਦੂਤ ਨੇ। ਕਾਲਿ = ਕਾਲ ਨੇ, ਆਤਮਕ ਮੌਤ ਨੇ। ਪਰਾਤਾ = ਪਛਾਣਿਆ ॥੯॥

SikhNet (Spanish)Pues sin Él, serás obligado a ir de nuevo a través de las cuatro épocas y los emisarios de Yama te perseguirán a través de infinidad de encarnaciones.(9)

ਜਮ ਦਰਿ ਬਾਧੇ; ਮਿਲਹਿ ਸਜਾਈ ॥

jam dar baadhe; mileh sajaaee | Ang 1031

Sant Singh KhalsaAt Death's door, he is tied up and punished;
Manmohan SinghAt the Yama's door, he is bound down and punished,
Manmohan Singh (Punjabi)ਯਮ ਦੇ ਬੂਹੇ ਉੱਤੇ ਉਹ ਜਕੜਿਆ ਜਾਂਦਾ ਹੈ ਅਤੇ ਡੰਡ ਸਹਾਰਦਾ ਹੈ।
Fareedkot Teekaਪੁਨ: ਜਮ ਕੇ ਦਰਵਾਜੇ ਮੇਂ ਬਾਧੇ ਹੂਏ ਕੋ ਸਜਾਈਂ ਮਿਲਨਗੀਆਂ॥
Prof. Sahib Singh(ਕੂੜ ਕੱਲਰ ਦੇ ਵਪਾਰੀ ਨੂੰ) ਜਮ ਦੇ ਦਰ ਤੇ ਬੱਝੇ ਨੂੰ ਸਜ਼ਾਵਾਂ ਮਿਲਦੀਆਂ ਹਨ,

ਪਦ ਅਰਥ ਦਰਿ = ਦਰ ਤੇ। ਮਿਲਹਿ = ਮਿਲਦੀਆਂ ਹਨ।

SikhNet (Spanish)En la puerta de Yama, el malhechor se encuentra atado y es golpeado,

ਤਿਸੁ ਅਪਰਾਧੀ; ਗਤਿ. ਨਹੀ ਕਾਈ ॥

tis aparaadhee; gat. nahee kaaee | Ang 1031

Sant Singh Khalsasuch a sinner does not obtain salvation.
Manmohan Singhthe sinner, obtains not salvation.
Manmohan Singh (Punjabi)ਉਸ ਪਾਪੀ ਨੂੰ ਮੁਕਤੀ ਪ੍ਰਾਪਤ ਨਹੀਂ ਹੁੰਦੀ।
Fareedkot Teekaਹੇ ਅਪਰਾਧੀ ਜੀਵ! ਤਿਸ ਅਸਥਾਨ ਮੇਂ ਤੇਰੀ ਕੋਈ ਸੁਭ ਗਤੀ ਨਹੀਂ ਹੋਵੇਗੀ, ਭਾਵ ਮੰਦ ਗਤੀ ਹੋਵੇਗੀ॥
Prof. Sahib Singhਉਸ (ਵਿਚਾਰੇ) ਮੰਦ-ਕਰਮੀ ਦਾ ਭੈੜਾ ਹਾਲ ਹੁੰਦਾ ਹੈ।

ਪਦ ਅਰਥ ਗਤਿ = ਹਾਲਤ, ਦਸ਼ਾ।

SikhNet (Spanish)y mira, no hay nadie que lo pueda liberar, nadie que lo pueda redimir.

ਕਰਣ ਪਲਾਵ ਕਰੇ ਬਿਲਲਾਵੈ; ਜਿਉ ਕੁੰਡੀ ਮੀਨੁ ਪਰਾਤਾ ਹੇ ॥੧੦॥

karan palaav kare bilalaavai; jiau kunddee meen paraataa he |10| Ang 1031

Sant Singh KhalsaHe cries out in pain, like the fish pierced by the hook. ||10||
Manmohan SinghLike the fish pierced with the hook, the sinner wails and cries.
Manmohan Singh (Punjabi)ਕਾਂਟੇ ਦੇ ਨਾਲ ਪਰੋਤੀ ਹੋਈ ਮੱਛੀ ਦੀ ਮਾਨੰਦ, ਪਾਪੀ ਵਿਰਲਾਉਂਦਾ ਅਤੇ ਪੁਕਾਰਦਾ ਹੈ।
Fareedkot Teekaਕੀਰਣੇ ਵਿਰਲਾਪ ਕਰੇਗਾ ਔ ਬਹੁਤ ਹੀ ਦੁਖੀ ਹੋਵੇਗਾ, ਜਿਉ ਕੁੰਡੀ ਮੇਂ ਮਛ ਪੜਤਾ ਹੈ ਤੌ ਦੁਖੀ ਹੋਤਾ ਹੈ॥੧੦॥
Prof. Sahib Singhਉਹ ਵਿਲਕਦਾ ਹੈ ਤਰਲੇ ਲੈਂਦਾ ਹੈ (ਪਰ ਮੋਹ ਦੀ ਫਾਹੀ ਵਿਚੋਂ ਖ਼ਲਾਸੀ ਨਹੀਂ ਹੁੰਦੀ) ਜਿਵੇਂ ਮੱਛੀ ਕੁੰਡੀ ਵਿਚ ਫਸ ਜਾਂਦੀ ਹੈ ॥੧੦॥

ਪਦ ਅਰਥ ਕਰਣ ਪਲਾਵ {करुणा प्रलाप} ਤਰਲੇ, ਕੀਰਨੇ, ਤਰਸ-ਭਰੇ ਵਿਰਲਾਪ। ਮੀਨੁ = ਮੱਛੀ। ਪਰਾਤਾ = ਪੈ ਜਾਂਦਾ ਹੈ, ਫਸ ਜਾਂਦਾ ਹੈ ॥੧੦॥

SikhNet (Spanish)Él llora y se aflige así como el pez cuando lo atraviesa la lanza. (10)

ਸਾਕਤੁ ਫਾਸੀ ਪੜੈ ਇਕੇਲਾ ॥

saakat faasee parrai ikelaa | Ang 1031

Sant Singh KhalsaThe faithless cynic is caught in the noose all alone.
Manmohan SinghAn apostate faces the guillotine all alone.
Manmohan Singh (Punjabi)ਅਧਰਮੀ ਕਲਮਕੱਲਾ ਹੀ ਫਾਹੇ ਚੜ੍ਹਦਾ ਹੈ।
Fareedkot Teekaਸਾਕਤ ਇਕਲਾ ਹੀ ਫਾਸੀ ਮੇਂ ਪੜਤਾ ਹੈਂ॥
Prof. Sahib Singhਮਾਇਆ-ਵੇੜ੍ਹੇ ਮਨੁੱਖ ਦੀ ਇਕੱਲੀ ਆਪਣੀ ਜਿੰਦ ਉਸ (ਮੌਤ ਦੀ) ਫਾਹੀ ਵਿਚ ਫਸੀ ਹੁੰਦੀ ਹੈ।

ਪਦ ਅਰਥ ਪੜੈ = ਪੈਂਦਾ ਹੈ।

SikhNet (Spanish)El Shakta vive involucrado de esta forma, está ciego

ਜਮ ਵਸਿ ਕੀਆ; ਅੰਧੁ ਦੁਹੇਲਾ ॥

jam vas keea; andh duhelaa | Ang 1031

Sant Singh KhalsaThe miserable spiritually blind person is caught in the power of Death.
Manmohan SinghThe miserable blind man comes in the grab of Yama.
Manmohan Singh (Punjabi)ਦੁਖੀ, ਅੰਨ੍ਹਾ ਇਨਸਾਨ ਯਮ ਦੇ ਕਾਬੂ ਆ ਜਾਂਦਾ ਹੈ।
Fareedkot Teekaਜਮੋਂ ਕਾ ਵਸ ਕੀਆ ਹੂਆ ਅਗ੍ਯਾਨੀ ਦੁਖੀ ਹੋਤਾ ਹੈ॥
Prof. Sahib Singhਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ ਜਮ ਦੇ ਵੱਸ ਵਿਚ ਪਿਆ ਦੁੱਖੀ ਹੁੰਦਾ ਹੈ।

ਪਦ ਅਰਥ ਜਮ ਵਸਿ = ਜਮ ਦੇ ਵੱਸ ਵਿਚ। ਅੰਧੁ = (ਮਾਇਆ ਦੇ ਮੋਹ ਵਿਚ) ਅੰਨ੍ਹਾ। ਦੁਹੇਲਾ = ਦੁਖੀ।

SikhNet (Spanish)y Yama incesantemente le infringe tremendo dolor.

ਰਾਮ ਨਾਮ ਬਿਨੁ. ਮੁਕਤਿ. ਨ ਸੂਝੈ; ਆਜੁ ਕਾਲਿ ਪਚਿ ਜਾਤਾ ਹੇ ॥੧੧॥

raam naam bin. mukat. na soojhai; aaj kaal pach jaataa he |11| Ang 1031

Sant Singh KhalsaWithout the Lord's Name, liberation is not known. He shall waste away, today or tomorrow. ||11||
Manmohan SinghWithout the Lord's Name, one knows not emancipation and is wasted away today or the day after,
Manmohan Singh (Punjabi)ਸਾਈਂ ਦੇ ਨਾਮ ਦੇ ਬਾਝੌਂ ਆਦਮੀ ਕਲਿਆਨ ਨੂੰ ਨਹੀਂ ਜਾਣਦਾ ਅਤੇ ਅੱਜ ਜਾਂ ਕਲ੍ਹ ਤਬਾਹ ਹੋ ਜਾਂਦਾ ਹੈ।
Fareedkot Teekaਰਾਮ ਨਾਮ ਬਿਨਾਂ ਮੁਕਤੀ ਕੋਈ ਨਹੀਂ ਹੋਤੀ, ਇਸ ਤੇ ਆਜ ਕਾਲ ਕਰਤਿਆਂ ਹੀ ਜਲ ਜਾਤਾ ਹੈ॥੧੧॥
Prof. Sahib Singh(ਉਹ ਮਾਇਆ-ਵੇੜ੍ਹਿਆ ਜੀਵ ਪ੍ਰਭੂ-ਨਾਮ ਤੋਂ ਵਾਂਜਿਆਂ ਰਹਿੰਦਾ ਹੈ, ਤੇ) ਹਰੀ-ਨਾਮ ਤੋਂ ਬਿਨਾ ਖ਼ਲਾਸੀ ਦਾ ਕੋਈ ਵਸੀਲਾ ਨਹੀਂ ਸੁੱਝ ਸਕਦਾ, ਨਿੱਤ (ਮੋਹ ਦੀ ਫਾਹੀ ਵਿਚ ਹੀ) ਖ਼ੁਆਰ ਹੁੰਦਾ ਹੈ ॥੧੧॥

ਪਦ ਅਰਥ ਆਜੁ ਕਾਲਿ = ਅੱਜ ਭੀ ਭਲਕ ਭੀ, ਹਰ ਰੋਜ਼। ਪਚਿ ਜਾਤਾ = ਖ਼ੁਆਰ ਹੁੰਦਾ ਹੈ ॥੧੧॥

SikhNet (Spanish)Sí, sin el Nombre del Señor, no conoce la Emancipación y es destruido el día de hoy o el de mañana.(11)

ਸਤਿਗੁਰ ਬਾਝੁ; ਨ ਬੇਲੀ ਕੋਈ ॥

satigur baajh; na belee koee | Ang 1031

Sant Singh KhalsaOther than the True Guru, no one is your friend.
Manmohan SinghWithout the True Guru, no one is man's friend.
Manmohan Singh (Punjabi)ਸੰਚੇ ਗੁਰਾਂ ਦੇ ਬਗ਼ੈਰ ਕੋਈ ਜਣਾ ਭੀ ਬੰਦੇ ਦਾ ਮਿੱਤ ਨਹੀਂ।
Fareedkot Teekaਸਤਿਗੁਰੋਂ ਸੇ ਬਿਨਾਂ ਬੇਲੀ ਕੋਈ ਨਹੀਂ ਹੋਤਾ॥
Prof. Sahib Singhਸਤਿਗੁਰੂ ਤੋਂ ਬਿਨਾ (ਜੀਵਨ-ਰਾਹ ਦੱਸਣ ਵਾਲਾ) ਕੋਈ ਮਦਦਗਾਰ ਨਹੀਂ ਬਣਦਾ।

ਪਦ ਅਰਥ ਬੇਲੀ = ਮਦਦ ਕਰਨ ਵਾਲਾ, ਮਿੱਤਰ।

SikhNet (Spanish)Sin el Guru Verdadero no hay nadie que nos pueda salvar,

ਐਥੈ ਓਥੈ ਰਾਖਾ; ਪ੍ਰਭੁ ਸੋਈ ॥

aithai othai raakhaa; prabh soee | Ang 1031

Sant Singh KhalsaHere and hereafter, God is the Savior.
Manmohan SinghHere and hereafter he the Lord is the mortal's saviour.
Manmohan Singh (Punjabi)ਏਥੇ ਅਤੇ ਓਥੇ ਉਹ ਸਾਹਿਬ ਹੀ ਪ੍ਰਾਨੀ ਦਾ ਰੱਖਿਅਕ ਹੈ।
Fareedkot Teekaਇਸ ਲੋਕ ਮੇਂ ਅਰੁ ਪ੍ਰਲੋਕ ਮੇਂ ਸੋ ਸਾਮਰਥ ਗੁਰ ਹੀ ਰਾਖਾ ਹੈ॥
Prof. Sahib Singh(ਗੁਰੂ ਹੀ ਦੱਸਦਾ ਹੈ ਕਿ) ਲੋਕ ਪਰਲੋਕ ਵਿਚ ਪਰਮਾਤਮਾ ਹੀ (ਜੀਵ ਦੀ) ਰਾਖੀ ਕਰਨ ਵਾਲਾ ਹੈ।

ਪਦ ਅਰਥ ਐਥੈ = ਇਸ ਲੋਕ ਵਿਚ। ਓਥੈ = ਪਰਲੋਕ ਵਿਚ।

SikhNet (Spanish)sí, sólo Dios es nuestro Único Refugio, aquí y aquí después,

ਰਾਮ ਨਾਮੁ ਦੇਵੈ ਕਰਿ ਕਿਰਪਾ; ਇਉ ਸਲਲੈ ਸਲਲ ਮਿਲਾਤਾ ਹੇ ॥੧੨॥

raam naam devai kar kirapaa; iau salalai salal milaataa he |12| Ang 1031

Sant Singh KhalsaHe grants His Grace, and bestows the Lord's Name. He merges with Him, like water with water. ||12||
Manmohan SinghShowing His mercy, the Guru blesses man with the Lord's Name and he merges in Him as water does with water.
Manmohan Singh (Punjabi)ਆਪਣੀ ਮਿਹਰ ਧਾਰ ਕੇ ਗੁਰੂ ਜੀ ਬੰਦੇ ਨੂੰ ਸੁਆਮੀ ਦਾ ਨਾਮ ਬਖ਼ਸ਼ਦੇ ਹਨ ਅਤੇ ਪਾਣੀ ਦੇ ਨਾਲ ਮਿਲਣ ਦੀ ਤਰ੍ਹਾਂ ਇਹ ਉਹ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਜਿਸ ਕੋ ਗੁਰੂ ਕ੍ਰਿਪਾ ਕਰ ਕੇ ਰਾਮ ਨਾਮ ਦੇਤਾ ਹੈ, ਤਿਸ ਕੋ ਬ੍ਰਹਮ ਮੇਂ ਇਉਂ ਅਭੇਦ ਕਰਤਾ ਹੈ ਜਿਸ ਪ੍ਰਕਾਰ ਜਲ ਮੇਂ ਜਲ ਮਿਲ ਜਾਤਾ ਹੈ॥੧੨॥
Prof. Sahib Singh(ਸਤਿਗੁਰੂ) ਮੇਹਰ ਕਰ ਕੇ ਪਰਮਾਤਮਾ ਦਾ ਨਾਮ ਬਖ਼ਸ਼ਦਾ ਹੈ, ਇਸ ਤਰ੍ਹਾਂ (ਜੀਵ ਪਰਮਾਤਮਾ ਦੇ ਚਰਨਾਂ ਵਿਚ ਇਉਂ ਮਿਲ ਜਾਂਦਾ ਹੈ, ਜਿਵੇਂ) ਪਾਣੀ ਵਿਚ ਪਾਣੀ ਰਲ ਜਾਂਦਾ ਹੈ ॥੧੨॥

ਪਦ ਅਰਥ ਸਲਲੈ = ਪਾਣੀ ਵਿਚ ॥੧੨॥

SikhNet (Spanish)y en Su Misericordia nos bendice con Su Nombre, y así como el agua se funde en el agua, así nos fundimos en Él. (12)

ਭੂਲੇ ਸਿਖ; ਗੁਰੂ ਸਮਝਾਏ ॥

bhoole sikh; guroo samajhaae | Ang 1032

Sant Singh KhalsaThe Guru instructs His wandering Sikhs;
Manmohan SinghThe Guru instructs the erring sikhs,
Manmohan Singh (Punjabi)ਭੁਲਿਆਂ ਹੋਇਆਂ ਸਿੱਖਾਂ ਨੂੰ ਗੁਰੂ ਜੀ ਸਮਝਾਉਂਦੇ ਹਨ,
Fareedkot Teekaਭੂਲੇ ਹੂਏ ਜਗ੍ਯਾਸੂਓਂ ਕੋ ਗੁਰੂ ਸਮਝਾਵਤਾ ਹੈ॥
Prof. Sahib Singhਭੁੱਲੇ ਹੋਏ ਬੰਦੇ ਨੂੰ ਸਿੱਖਿਆ ਦੇ ਕੇ ਗੁਰੂ (ਸਹੀ ਜੀਵਨ-ਰਾਹ ਦੀ) ਸਮਝ ਬਖ਼ਸ਼ਦਾ ਹੈ,
SikhNet (Spanish)El Guru instruye a Sus divagantes e inestables Sikjs, volviéndolos Sabios.

ਉਝੜਿ ਜਾਦੇ; ਮਾਰਗਿ ਪਾਏ ॥

aujharr jaade; maarag paae | Ang 1032

Sant Singh Khalsaif they go astray, He sets them on the right path.
Manmohan Singhand if they go astray, he puts them on the right path.
Manmohan Singh (Punjabi)ਅਤੇ ਜੇਕਰ ਉਹ ਕੁਰਾਹੇ ਪੈ ਜਾਣ, ਤਾਂ ਗੁਰੂ ਜੀ ਉਨ੍ਹਾਂ ਨੂੰ ਠੀਕ ਰਸਤੇ ਪਾ ਦਿੰਦੇ ਹਨ।
Fareedkot Teekaਉਜਾੜ ਮੇਂ ਜਾਤੇ ਕੋ ਰਸਤੇ ਮੇਂ ਪਾਵਤਾ ਹੈ, ਭਾਵ ਬਿਕਾਰੋਂ ਸੇ ਛੁਡਾਇ ਸੁਭ ਕਰਮੋਂ ਮੇਂ ਲਾਵਤਾ ਹੈ। ਜੈਸੇ ਜੋਗਾ ਸਿੰਘਾਦਿ ਸਿਖੋਂ ਕੋ ਰਖ੍ਯਾ ਹੈ॥
Prof. Sahib Singhਕੁਰਾਹੇ ਜਾਂਦੇ ਨੂੰ (ਠੀਕ) ਰਾਹ ਤੇ ਪਾਂਦਾ ਹੈ।

ਪਦ ਅਰਥ ਉਝੜਿ = ਗ਼ਲਤ ਰਸਤੇ ਤੇ। ਮਾਰਗਿ = (ਠੀਕ) ਰਾਹ ਤੇ।

SikhNet (Spanish)Si se desvían del Sendero, el Guru los instruye para que puedan conservarse en el Sendero,

ਤਿਸੁ ਗੁਰ ਸੇਵਿ ਸਦਾ ਦਿਨੁ ਰਾਤੀ; ਦੁਖ ਭੰਜਨ ਸੰਗਿ ਸਖਾਤਾ ਹੇ ॥੧੩॥

tis gur sev sadaa din raatee; dukh bhanjan sang sakhaataa he |13| Ang 1032

Sant Singh KhalsaSo serve the Guru, forever, day and night; He is the Destroyer of pain - He is with you as your companion. ||13||
Manmohan SinghDay and night, ever serve thou the Guru who is the destroyer of distress and the friend and comrade of thine.
Manmohan Singh (Punjabi)ਦਿਹੁੰ ਅਤੇ ਰੈਣ ਸਦੀਵ ਹੀ ਤੂੰ ਉਸ ਗੁਰੂ ਦੀ ਟਹਿਲ ਕਮਾ, ਜੋ ਦੁਖੜੇ ਦੂਰ ਕਰਨ ਵਾਲਾ ਅਤੇ ਤੇਰਾ ਮਿੱਤ੍ਰ ਤੇ ਸਾਥੀ ਹੈ।
Fareedkot Teekaਤਿਸ ਗੁਰ ਕੋ ਦਿਨ ਰਾਤਿ ਸਦਾ ਸੇਵ, ਦੁਖੋਂ ਕੇ ਦੂਰ ਕਰਤਾ ਔ ਸੰਗ ਕਾ ਸਖਾ ਹੈ॥੧੩॥
Prof. Sahib Singh(ਤੂੰ) ਦਿਨ ਰਾਤ ਉਸ ਗੁਰੂ ਦੀ ਦੱਸੀ ਹੋਈ ਕਾਰ ਕਰ। ਗੁਰੂ ਦੁੱਖਾਂ ਦੇ ਨਾਸ ਕਰਨ ਵਾਲੇ ਪਰਮਾਤਮਾ ਦੇ ਚਰਨਾਂ ਵਿਚ ਜੋੜ ਕੇ ਪ੍ਰਭੂ ਨਾਲ ਮਿਤ੍ਰਤਾ ਬਣਾ ਦੇਂਦਾ ਹੈ ॥੧੩॥

ਪਦ ਅਰਥ ਦੁਖ ਭੰਜਨ = ਦੁੱਖਾਂ ਦਾ ਨਾਸ ਕਰਨ ਵਾਲਾ ਪ੍ਰਭੂ। ਸੰਗਿ = ਨਾਲ। ਸਖਾਤਾ = ਸਖਾ, ਸਾਥੀ ॥੧੩॥

SikhNet (Spanish)sí, sirve al Guru para siempre, día y noche, Él es el destructor de tus penas y habita siempre en ti.(13)

ਗੁਰ ਕੀ ਭਗਤਿ; ਕਰਹਿ ਕਿਆ ਪ੍ਰਾਣੀ ॥

gur kee bhagat; kareh kiaa praanee | Ang 1032

Sant Singh KhalsaO mortal being, what devotional worship have you performed to the Guru?
Manmohan SinghO mortal what devotional service can thou render unto the Guru?
Manmohan Singh (Punjabi)ਹੇ ਫ਼ਾਨੀ ਬੰਦੇ! ਤੂੰ ਗੁਰਾਂ ਦੀ ਕੀ ਪ੍ਰੇਮਮਈ ਸੇਵਾ ਕਮਾ ਸਕਦਾ ਹੈ?
Fareedkot Teekaਹੇ ਪ੍ਰਾਣੀ! ਤੂੰ ਗੁਰੂ ਕੀ ਭਗਤੀ ਕਿਆ ਕਰੇਗਾ?
Prof. Sahib Singh(ਸੰਸਾਰੀ ਜੀਵ) ਗੁਰੂ ਦੀ ਭਗਤੀ ਦੀ ਕੀਹ ਕਦਰ ਜਾਣ ਸਕਦੇ ਹਨ?
SikhNet (Spanish)El hombre no logra conocer cómo servir bien al Guru,

ਬ੍ਰਹਮੈ ਇੰਦ੍ਰਿ ਮਹੇਸਿ; ਨ ਜਾਣੀ ॥

brahamai indr mahes; na jaanee | Ang 1032

Sant Singh KhalsaEven Brahma, Indra and Shiva do not know it.
Manmohan SinghEven Brahma, Indra and Shiva how know it not.
Manmohan Singh (Punjabi)ਬ੍ਰਹਮਾ, ਇੰਦ੍ਰ ਅਤੇ ਸ਼ਿਵਜੀ ਭੀ ਇਸ ਨੂੰ ਨਹੀਂ ਜਾਣਦੇ।
Fareedkot Teekaਬ੍ਰਹਮੇ ਔ ਇੰਦ੍ਰ ਔ ਸਿਵ ਨੇ ਤੌ ਜਾਣੀ ਨਹੀਂ ਹੈ, ਭਾਵ ਗੁਰ ਸੇਵਾ ਦਾ ਅਭਿਮਾਨ ਨਾ ਕਰੁ॥
Prof. Sahib Singhਬ੍ਰਹਮਾ ਨੇ, ਇੰਦਰ ਨੇ, ਸ਼ਿਵ ਨੇ (ਭੀ ਇਹ ਕਦਰ) ਨਾਹ ਸਮਝੀ।

ਪਦ ਅਰਥ ਬ੍ਰਹਮੈ = ਬ੍ਰਹਮਾ ਨੇ। ਇੰਦ੍ਰਿ = ਇੰਦਰ ਨੇ। ਮਹੇਸਿ = ਮਹੇਸ਼ ਨੇ।

SikhNet (Spanish)pues ni Brahma, Indra y Shiva lo saben.

ਸਤਿਗੁਰੁ ਅਲਖੁ. ਕਹਹੁ ਕਿਉ ਲਖੀਐ; ਜਿਸੁ ਬਖਸੇ ਤਿਸਹਿ ਪਛਾਤਾ ਹੇ ॥੧੪॥

satigur alakh. kahahu kiau lakheeai; jis bakhase tiseh pachhaataa he |14| Ang 1032

Sant Singh KhalsaTell me, how can the unknowable True Guru be known? He alone attains this realization, whom the Lord forgives. ||14||
Manmohan SinghInscrutable is the True Guru, say, how can he be comprehended? He alone whom he forgives, does realise him?
Manmohan Singh (Punjabi)ਅਗਾਧ ਹਨ ਸੱਚੇ ਗੁਰੂ ਜੀ, ਦੱਸੋ ਉਹ ਕਿਸ ਤਰ੍ਹਾਂ ਜਾਣੇ ਜਾ ਸਕਦੇ ਹਨ? ਕੇਵਲ ਉਹ ਹੀ ਉਨ੍ਹਾਂ ਨੂੰ ਅਨੁਭਵ ਕਰਦਾ ਹੈ ਜਿਸ ਨੂੰ ਉਹ ਮਾਫ਼ ਕਰ ਦਿੰਦੇ ਹਨ।
Fareedkot Teekaਸਤਿਗੁਰੋਂ ਕੀ ਗਤੀ ਅਲਖ ਹੈ ਕਹੁ ਤੋ ਸਹੀ ਕਿਉਂ ਲਖੀ ਜਾਤੀ ਹੈ। ਜਿਸ ਕੋ ਗੁਰੂ ਪਛਾਣ ਬਖਸੇ ਤਿਸ ਨੇ ਸਤਿਗੁਰੋਂ ਕੋ ਜਿਉਂ ਕਾ ਤਿਉਂ ਪਛਾਤਾ ਹੈ॥੧੪॥
Prof. Sahib Singhਗੁਰੂ ਅਲੱਖ (-ਪ੍ਰਭੂ ਦਾ ਰੂਪ) ਹੈ, ਉਸ ਨੂੰ ਸਮਝਿਆ ਨਹੀਂ ਜਾ ਸਕਦਾ। ਗੁਰੂ ਜਿਸ ਉਤੇ ਮੇਹਰ ਕਰਦਾ ਹੈ ਉਹੀ (ਗੁਰੂ ਦੀ) ਪਛਾਣ ਕਰਦਾ ਹੈ ॥੧੪॥

ਪਦ ਅਰਥ ਅਲਖੁ = {अलक्ष्य} ਅਦ੍ਰਿਸ਼ਟ, ਜਿਸ ਦੇ ਕੋਈ ਖ਼ਾਸ ਚਿਹਨ-ਚੱਕ੍ਰ ਨਹੀਂ। ਤਿਸਹਿ = ਉਸ ਨੇ ਹੀ ॥੧੪॥

SikhNet (Spanish)El Guru Verdadero es Infinito, Insondable y sólo tiene Conciencia de Él, aquél que recibe esta Bendición.(14)

ਅੰਤਰਿ ਪ੍ਰੇਮੁ ਪਰਾਪਤਿ ਦਰਸਨੁ ॥

antar prem paraapat darasan | Ang 1032

Sant Singh KhalsaOne who has love within, obtains the Blessed Vision of His Darshan.
Manmohan SinghHe, who has love within, obtain the Lord's word, meets with the Lord's vision.
Manmohan Singh (Punjabi)ਜਿਸ ਦੇ ਅੰਦਰ ਪ੍ਰੀਤ ਹੈ ਉਹ ਸਾਹਿਬ ਦਾ ਦੀਦਾਰ ਪਾ ਲੈਂਦਾ ਹੈ।
Fareedkot Teekaਜਿਸ ਕੇ ਅੰਤਰ ਪ੍ਰੇਮ ਹੋਵੈ ਤਿਸ ਕੋ ਦਰਸਨ ਪ੍ਰਾਪਤਿ ਹੋਤਾ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ (ਗੁਰੂ ਦਾ) ਪ੍ਰੇਮ ਹੈ ਉਸ ਨੂੰ (ਪਰਮਾਤਮਾ ਦਾ) ਦੀਦਾਰ ਪ੍ਰਾਪਤ ਹੁੰਦਾ ਹੈ।
SikhNet (Spanish)Aquél que tiene Amor en su interior, logra la Visión de Dios.

ਗੁਰਬਾਣੀ ਸਿਉ ਪ੍ਰੀਤਿ. ਸੁ ਪਰਸਨੁ ॥

gurabaanee siau preet. su parasan | Ang 1032

Sant Singh KhalsaOne who enshrines love for the Word of the Guru's Bani, meets with Him.
Manmohan SinghHe who enshrines affection for the Guru's word, meets with the Lord.
Manmohan Singh (Punjabi)ਜੋ ਗੁਰਾਂ ਦੀ ਬਾਣੀ ਨਾਲ ਪਿਆਰ ਕਰਦਾ ਹੈ ਉਹ ਸਾਹਿਬ ਨਾਲ ਮਿਲ ਜਾਂਦਾ ਹੈ।
Fareedkot Teekaਤਿਸ ਕੀ ਗੁਰਬਾਣੀ ਸਾਥ ਪ੍ਰੀਤੀ ਹੂਈ ਹੈ, ਸੋ ਤਿਸੀ ਨੇ ਪ੍ਰਸ਼ਨ ਉੱਤ੍ਰ ਕਰ ਅਪਨੇ ਸੰਸੇ ਦੂਰ ਕੀਏ ਹੈਂ॥
Prof. Sahib Singhਜਿਸ ਦੀ ਪ੍ਰੀਤ ਗੁਰੂ ਦੀ ਬਾਣੀ ਨਾਲ ਬਣ ਗਈ ਉਸ ਨੂੰ ਪ੍ਰਭੂ-ਚਰਨਾਂ ਦੀ ਛੁਹ ਮਿਲ ਜਾਂਦੀ ਹੈ।

ਪਦ ਅਰਥ ਪਰਸਨੁ = ਛੋਹ, ਮੇਲ।

SikhNet (Spanish)Sí, aquél que ama la Palabra del Guru, se encuentra con Él y en el interior de su corazón permanece encendida la Luz Inmaculada de Dios;

ਅਹਿਨਿਸਿ ਨਿਰਮਲ ਜੋਤਿ ਸਬਾਈ; ਘਟਿ ਦੀਪਕੁ ਗੁਰਮੁਖਿ ਜਾਤਾ ਹੇ ॥੧੫॥

ahinis niramal jot sabaaee; ghatt deepak guramukh jaataa he |15| Ang 1032

Sant Singh KhalsaDay and night, the Gurmukh sees the immaculate Divine Light everywhere; this lamp illuminates his heart. ||15||
Manmohan SinghDay and night, the Guru-ward sees the immaculate light pervading everywhere and the lamp of divine knowledge burns within his mind.
Manmohan Singh (Punjabi)ਗੁਰੂ-ਸਮਰਪਨ ਦਿਹੁੰ ਅਤੇ ਰੈਣ ਪਵਿੱਤ੍ਰ ਪ੍ਰਕਾਸ਼ ਨੂੰ ਸਾਰੇ ਵਿਆਪਕ ਵੇਖਦਾ ਹੈ ਅਤੇ ਉਸ ਦੇ ਹਿਰਦੇ ਅੰਦਰ ਬ੍ਰਹਮ ਗਿਆਨ ਦਾ ਦੀਵਾ ਬਲਦਾ ਹੈ।
Fareedkot Teekaਜਿਨੋਂ ਨੇ ਗੁਰੋਂ ਦੁਆਰੇ ਅਪਨੇ ਰਿਦੇ ਮੇਂ ਗ੍ਯਾਨ ਦੀਪਕੁ ਸੇ ਜਾਨਾ ਹੈ, ਤਿਨੋਂ ਨੇ ਰਾਤ ਦਿਨ ਨਿਰਮਲ ਸਤਾ ਰੂਪ ਜੋਤਿ ਸਭ ਮੇਂ ਆਈ ਹੂਈ ਜਾਣੀ ਹੈ॥੧੫॥
Prof. Sahib Singhਉਸ ਨੂੰ ਸਾਰੀ ਹੀ ਲੋਕਾਈ ਵਿਚ ਪ੍ਰਭੂ ਦੀ ਪਵਿਤ੍ਰ ਜੋਤਿ ਵਿਆਪਕ ਦਿੱਸਦੀ ਹੈ, ਗੁਰੂ ਦੀ ਸਰਨ ਪੈ ਕੇ ਉਸ ਨੂੰ ਆਪਣੇ ਹਿਰਦੇ ਵਿਚ ਦਿਨ ਰਾਤ (ਗਿਆਨ ਦਾ) ਦੀਵਾ (ਜਗਦਾ) ਦਿੱਸਦਾ ਹੈ ॥੧੫॥

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਨਿਰਮਲ = ਪਵਿੱਤ੍ਰ। ਸਬਾਈ = ਸਾਰੀ ਲੋਕਾਈ ਵਿਚ। ਘਟਿ = (ਆਪਣੇ) ਹਿਰਦੇ-ਘਰ ਵਿਚ ॥੧੫॥

SikhNet (Spanish)él la puede ver a todo lo largo, y a través del Universo entero.(15)

ਭੋਜਨ ਗਿਆਨੁ ਮਹਾ ਰਸੁ ਮੀਠਾ ॥

bhojan giaan mahaa ras meetthaa | Ang 1032

Sant Singh KhalsaThe food of spiritual wisdom is the supremely sweet essence.
Manmohan SinghThe viand of gnosis is the sweet, supreme elixir.
Manmohan Singh (Punjabi)ਬ੍ਰਹਮ-ਬੋਧ ਦਾ ਖਾਣਾ ਮਿੱਠਾ, ਪਰਮ ਅੰਮ੍ਰਿਤ ਹੈ।
Fareedkot Teekaਗ੍ਯਾਨ ਭੋਜਨ ਕਾ ਬਡਾ ਮੀਠਾ ਰਸ ਹੈ॥
Prof. Sahib Singh(ਗੁਰੂ ਦੀ ਰਾਹੀਂ ਮਿਲਿਆ ਪਰਮਾਤਮਾ ਦਾ) ਗਿਆਨ ਇਕ ਐਸੀ (ਆਤਮਕ) ਖ਼ੁਰਾਕ ਹੈ ਜੋ ਮਿੱਠੀ ਹੈ ਤੇ ਬਹੁਤ ਹੀ ਸੁਆਦਲੀ ਹੈ।

ਪਦ ਅਰਥ ਮਹਾ ਰਸੁ = ਬੜੇ ਸੁਆਦ ਵਾਲਾ।

SikhNet (Spanish)La llama de la Sabiduría es dulce, es la Quintaesencia de todas las esencias

ਜਿਨਿ ਚਾਖਿਆ; ਤਿਨਿ ਦਰਸਨੁ ਡੀਠਾ ॥

jin chaakhiaa; tin darasan ddeetthaa | Ang 1032

Sant Singh KhalsaWhoever tastes it, sees the Blessed Vision of the Lord's Darshan.
Manmohan SinghWhosoever tastes it, he sees the Lord's vision.
Manmohan Singh (Punjabi)ਜੋ ਕੋਈ ਭੀ ਇਸ ਨੂੰ ਛਕਦਾ ਹੈ, ਉਹ ਸਾਈਂ ਦੇ ਦੀਦਾਰ ਨੂੰ ਵੇਖ ਲੈਂਦਾ ਹੈ।
Fareedkot Teekaਜਿਸ ਨੇ ਇਸ ਰਸ ਕੋ ਚਾਖਿਆ ਹੈ ਤਿਸ ਨੇ ਭਗਵੰਤ ਕਾ ਦਰਸਨੁ ਡੀਠਾ ਹੈ॥
Prof. Sahib Singhਜਿਸ ਨੇ ਇਹ ਸੁਆਦ ਚੱਖਿਆ ਹੈ ਉਸ ਨੇ ਪਰਮਾਤਮਾ ਦਾ ਦੀਦਾਰ ਕਰ ਲਿਆ ਹੈ।

ਪਦ ਅਰਥ ਜਿਨਿ = ਜਿਸ ਮਨੁੱਖ ਨੇ। ਤਿਨਿ = ਉਸ (ਮਨੁੱਖ) ਨੇ।

SikhNet (Spanish)y quien sea que la prueba, logra la Visión de Dios.

ਦਰਸਨੁ ਦੇਖਿ ਮਿਲੇ ਬੈਰਾਗੀ; ਮਨੁ ਮਨਸਾ ਮਾਰਿ ਸਮਾਤਾ ਹੇ ॥੧੬॥

darasan dekh mile bairaagee; man manasaa maar samaataa he |16| Ang 1032

Sant Singh KhalsaBeholding His Darshan, the unattached one meets the Lord; subduing the mind's desires, he merges into the Lord. ||16||
Manmohan SinghSeeing His vision, the Lord's love, meets with the Lord and stilling his mind's craving, he merges in Him.
Manmohan Singh (Punjabi)ਉਸ ਦਾ ਦੀਦਾਰ ਦੇਖ ਕੇ ਪ੍ਰਭੂ ਦਾ ਪ੍ਰੇਮੀ, ਪ੍ਰਭੂ ਨਾਲ ਮਿਲ ਜਾਂਦਾ ਹੈ ਅਤੇ ਆਪਣੇ ਮਨ ਦੀ ਖ਼ਾਹਿਸ਼ ਨੂੰ ਮੇਟ ਕੇ ਉਸ ਵਿੱਚ ਲੀਨ ਥੀ ਵੰਝਦਾ ਹੈ।
Fareedkot Teekaਦਰਸਨ ਕੋ ਦੇਖ ਕੇ ਜਗਤ ਸੋਂ ਵਿਰਕਤ ਹੋ ਕੇ (ਮਿਲੇ) ਅਭੇਦ ਹੂਏ ਅਰੁ ਇਛਾ ਕੋ ਮਾਰ ਕੇ ਮਨ ਗੁਰ ਉਪਦੇਸ ਮੇਂ ਸਮਾਇਆ ਹੈ॥੧੬॥
Prof. Sahib Singhਜੇਹੜੇ ਪ੍ਰੇਮੀ (ਗੁਰੂ ਦੀ ਰਾਹੀਂ ਪਰਮਾਤਮਾ ਦਾ) ਦਰਸਨ ਕਰ ਕੇ ਉਸ ਦੇ ਚਰਨਾਂ ਵਿਚ ਜੁੜਦੇ ਹਨ, ਉਹਨਾਂ ਦਾ ਮਨ (ਆਪਣੀਆਂ) ਕਾਮਨਾਂ ਨੂੰ ਮਾਰ ਕੇ (ਸਦਾ ਲਈ ਪਰਮਾਤਮਾ ਦੀ ਯਾਦ ਵਿਚ) ਲੀਨ ਹੋ ਜਾਂਦਾ ਹੈ ॥੧੬॥

ਪਦ ਅਰਥ ਦੇਖਿ = ਵੇਖ ਕੇ। ਬੈਰਾਗੀ = ਪ੍ਰੇਮੀ ਜੀਵ। ਮਨਸਾ = ਮਨ ਦਾ ਮਾਇਕ ਫੁਰਨਾ {मनीषा = ਇੱਛਾ, ਖ਼ਾਹਿਸ਼} ॥੧੬॥

SikhNet (Spanish)Sí, quien sea que tiene esta Visión, encuentra al Dios que no tiene pasiones, y calma así la angustia de su mente.(16)

ਸਤਿਗੁਰੁ ਸੇਵਹਿ; ਸੇ ਪਰਧਾਨਾ ॥

satigur seveh; se paradhaanaa | Ang 1032

Sant Singh KhalsaThose who serve the True Guru are supreme and famous.
Manmohan SinghThe most supreme are they, who serve the True Guru.
Manmohan Singh (Punjabi)ਪਰਮ ਮਹਾਨ ਹਨ ਉਹ ਜੋ ਸੱਚੇ ਗੁਰਾਂ ਦੀ ਚਾਕਰੀ ਕਰਦੇ ਹਨ।
Fareedkot Teekaਜੋ ਸਤਿਗੁਰੋਂ ਕੋ ਸੇਵਤੇ ਹੈਂ ਸੇ ਪਰਧਾਨ ਹੈਂ॥
Prof. Sahib Singhਜੇਹੜੇ ਮਨੁੱਖ ਸਤਿਗੁਰੂ ਦੀ ਦੱਸੀ ਸੇਵਾ ਕਰਦੇ ਹਨ ਉਹ ਹਰ ਥਾਂ ਆਦਰ ਪਾਂਦੇ ਹਨ,

ਪਦ ਅਰਥ ਸੇ = ਉਹ ਬੰਦੇ। ਪਰਧਾਨਾ = ਮੰਨੇ ਪ੍ਰਮੰਨੇ ਹੋਏ।

SikhNet (Spanish)El que sirve al Verdadero Guru, es el ser más Sublime de todos, sí, a él le es revelado Dios en todos los corazones.

ਤਿਨ ਘਟ ਘਟ ਅੰਤਰਿ; ਬ੍ਰਹਮੁ ਪਛਾਨਾ ॥

tin ghatt ghatt antar; braham pachhaanaa | Ang 1032

Sant Singh KhalsaDeep within each and every heart, they recognize God.
Manmohan SinghIn every heart, recognise the Transcendent Lord.
Manmohan Singh (Punjabi)ਹਰ ਦਿਲ ਅੰਦਰ ਉਹ ਪਰਮ ਪ੍ਰਭੂ ਨੂੰ ਸਿੰਵਾਣਦੇ ਹਨ।
Fareedkot Teekaਤਿਨੋਂ ਨੇ ਘਟ ਘਟ ਕੇ ਅੰਤਰ ਬ੍ਰਹਮ ਕੋ ਪਛਾਨਿਆ ਹੈ॥
Prof. Sahib Singhਉਹ ਹਰੇਕ ਸਰੀਰ ਦੇ ਅੰਦਰ ਪਰਮਾਤਮਾ ਨੂੰ ਵੱਸਦਾ ਪਛਾਣ ਲੈਂਦੇ ਹਨ।

ਪਦ ਅਰਥ ਤਿਨ = ਉਹਨਾਂ ਬੰਦਿਆਂ ਨੇ।

SikhNet (Spanish)Reza Nanak, oh Dios, bendíceme con Tu Alabanza y con la Sociedad de los Santos.

ਨਾਨਕ. ਹਰਿ ਜਸੁ, ਹਰਿ ਜਨ ਕੀ ਸੰਗਤਿ ਦੀਜੈ; ਜਿਨ ਸਤਿਗੁਰੁ ਹਰਿ ਪ੍ਰਭੁ ਜਾਤਾ ਹੇ ॥੧੭॥੫॥੧੧॥

naanak. har jas, har jan kee sangat deejai; jin satigur har prabh jaataa he |17|5|11| Ang 1032

Sant Singh KhalsaPlease bless Nanak with the Lord's Praises, and the Sangat, the Congregation of the Lord's humble servants; through the True Guru, they know their Lord God. ||17||5||11||
Manmohan SinghMy Guru, bless thou Nanak, with God's praise and the association of the Lord's slaves, who realise the Lord-God, through the True Guru.
Manmohan Singh (Punjabi)ਮੇਰੇ ਗੁਰਦੇਵ ਜੀ, ਤੂੰ ਨਾਨਕ ਨੂੰ ਵਾਹਿਗੁਰੂ ਦੀ ਕੀਰਤੀ ਅਤੇ ਸਾਹੁ ਦੇ ਗੋਲਿਆਂ ਦਾ ਮੇਲ-ਮਿਲਾਪ ਪ੍ਰਦਾਨ ਕਰ ਜੋ ਸੱਚੇ ਗੁਰਾਂ ਦੇ ਰਾਹੀਂ ਸੁਆਮੀ ਵਾਹਿਗੁਰੂ ਨੂੰ ਅਨੁਭਵ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਅਪਨਾ ਜਸੁ ਔ ਅਪਨੇ ਜਨ ਕੀ ਸੰਗਤਿ ਦੇਹੁ। ਵਹੁ ਤੇਰੇ ਜਨ ਕੈਸੇ ਹੋਵੈਂ ਜਿਨੋਂ ਨੇ ਗੁਰੋਂ ਦੁਆਰੇ, ਹੇ ਹਰੀ! ਸਮਰਥ ਤੇਰੇ ਕੋ ਜਾਤਾ ਹੋਵੈ॥੧੭॥੫॥੧੧॥
Prof. Sahib Singh(ਨਾਨਕ ਦੀ ਅਰਦਾਸਿ ਹੈ ਕਿ) ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਨੂੰ ਪਰਮਾਤਮਾ ਦਾ ਰੂਪ ਸਮਝ ਲਿਆ ਹੈ ਉਹਨਾਂ ਹਰੀ ਦੇ ਜਨਾਂ ਦੀ ਸੰਗਤਿ ਨਾਨਕ ਨੂੰ ਭੀ ਮਿਲ ਜਾਏ (ਉਹਨਾਂ ਦੀ ਸੰਗਤ ਵਿਚ ਹੀ ਰਹਿ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਦਾਤ ਮਿਲਦੀ ਹੈ ॥੧੭॥੫॥੧੧॥

ਪਦ ਅਰਥ ਨਾਨਕ = ਨਾਨਕ ਨੂੰ ॥੧੭॥੫॥੧੧॥

SikhNet (Spanish)Ellos han tomado Conciencia del Guru y de Ti, su Único Señor.(17-5-11)
Answers quote the Granth verbatim with Ang citations. AI commentary is not Gurbani and not a religious ruling.