ੴ

ਸਿੱਖਬਾਣੀ · SikhBani

ਥਟਣਹਾਰੈ ਥਾਟੁ ਆਪੇ ਹੀ ਥਟਿਆ ॥

thattanahaarai thaatt aape hee thattiaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 957 · 9 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਥਟਣਹਾਰੈ ਥਾਟੁ; ਆਪੇ ਹੀ ਥਟਿਆ ॥

thattanahaarai thaatt; aape hee thattiaa |

Sant Singh KhalsaThe Creator Lord created the Creation.
Manmohan SinghThe Creator Himself has created the creation.
Manmohan Singh (Punjabi)ਰਚਨਹਾਰ ਨੇ ਆਪ ਹੀ ਰਚਨਾ ਰਚੀ ਹੈ।
Fareedkot Teekaਹੇ ਬਣਾਉਣਹਾਰੇ! ਤੈਨੇ ਬਣਾਉ ਆਪੇ ਹੀ ਬਣਾਇਆ ਹੈ॥
Prof. Sahib Singhਬਣਾਣ ਵਾਲੇ (ਪ੍ਰਭੂ) ਨੇ ਆਪ ਹੀ ਇਹ (ਜਗਤ-) ਬਣਤਰ ਬਣਾਈ ਹੈ।

ਪਦ ਅਰਥ ਥਟਣਹਾਰੈ = ਬਣਾਣ ਵਾਲੇ (ਪ੍ਰਭੂ) ਨੇ। ਥਾਟੁ = ਬਨਾਵਟ। ਆਪੇ = ਆਪ ਹੀ। ਥਟਿਆ = ਬਣਾਇਆ।

SikhNet (Spanish)El Señor Creador ha hecho todo lo que existe.

ਆਪੇ ਪੂਰਾ ਸਾਹੁ; ਆਪੇ ਹੀ ਖਟਿਆ ॥

aape pooraa saahu; aape hee khattiaa |

Sant Singh KhalsaHe Himself is the perfect Banker; He Himself earns His profit.
Manmohan SinghHe Himself is the Perfect Banker and Himself earns the profit.
Manmohan Singh (Punjabi)ਉਹ ਖੁਦ ਹੀ ਪੂਰਨ ਸ਼ਾਹੂਕਾਰ ਹੈ ਅਤੇ ਖੁਦ ਹੀ ਨਫਾ ਕਮਾਉਂਦਾ ਹੈ।
Fareedkot Teekaਆਪ ਹੀ ਪੂਰਾ ਸਾਹੁ ਗੁਰੂ ਰੂਪ ਹੈਂ, ਆਪੇ ਹੀ ਜਗ੍ਯਾਸੂ ਰੂਪ ਹੋਇਕੈ ਨਾਮ ਧਨ ਕੋ ਖਟਿਆ ਹੈ॥
Prof. Sahib Singh(ਇਹ ਜਗਤ-ਹੱਟ ਵਿਚ) ਉਹ ਆਪ ਹੀ ਪੂਰਾ ਸ਼ਾਹ ਹੈ, ਤੇ ਆਪ ਹੀ (ਆਪਣੇ ਨਾਮ ਦੀ) ਖੱਟੀ ਖੱਟ ਰਿਹਾ ਹੈ।

ਪਦ ਅਰਥ ਖਟਿਆ = (ਹਰਿ-ਨਾਮ ਵਪਾਰ ਦੀ) ਕਮਾਈ ਕੀਤੀ ਹੈ।

SikhNet (Spanish)Él es el Único Mercader Perfecto y Él Mismo gana su propia utilidad.

ਆਪੇ ਕਰਿ ਪਾਸਾਰੁ; ਆਪੇ ਰੰਗ ਰਟਿਆ ॥

aape kar paasaar; aape rang rattiaa |

Sant Singh KhalsaHe Himself made the expansive Universe; He Himself is imbued with joy.
Manmohan SinghHimself He has made the universe and Himself is imbued with bliss.
Manmohan Singh (Punjabi)ਖੁਦ ਉਸ ਨੇ ਆਲਮ ਬਣਾਇਆ ਹੈ ਅਤੇ ਖੁਦ ਹੀ ਉਹ ਖੁਸ਼ੀ ਨਾਲ ਰੰਗਿਆ ਹੋਇਆ ਹੈ।
Fareedkot Teekaਆਪੇ ਹੀ ਸੰਸਾਰ ਰੂਪ ਪਸਾਰੇ ਕੋ ਕਰ ਕੇ ਆਪੇ ਹੀ ਇਸ ਕੇ ਰੰਗ ਮੇਂ (ਰਟਿਆ) ਰੰਗ੍ਯਾ ਹੈ॥
Prof. Sahib Singhਪ੍ਰਭੂ ਆਪ ਹੀ (ਜਗਤ-) ਖਿਲਾਰਾ ਖਿਲਾਰ ਕੇ ਆਪ ਹੀ (ਇਸ ਖਿਲਾਰੇ ਦੇ) ਰੰਗਾਂ ਵਿਚ ਮਿਲਿਆ ਹੋਇਆ ਹੈ।

ਪਦ ਅਰਥ ਪਸਾਰੁ = ਜਗ-ਰਚਨਾ ਦਾ ਖਿਲਾਰਾ। ਰਟਿਆ = ਰੱਤਾ ਹੋਇਆ।

SikhNet (Spanish)Él Mismo se ha expandido en todo el Universo y Él Mismo permanece mezclado en Su Colorido Acto.

ਕੁਦਰਤਿ ਕੀਮ. ਨ ਪਾਇ; ਅਲਖ ਬ੍ਰਹਮਟਿਆ ॥

kudarat keem. na paae; alakh brahamattiaa |

Sant Singh KhalsaThe value of God's almighty creative power cannot be estimated.
Manmohan SinghThe worth of the Omnipotence of the Unseen Lord can be ascertained not.
Manmohan Singh (Punjabi)ਅਦ੍ਰਿਸ਼ਟ ਸੁਆਮੀ ਦੀ ਅਪਾਰ ਸ਼ਕਤੀ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
Fareedkot Teekaਤੇਰੀ ਮਾਇਆ ਕੀ ਕੀਮਤ ਕੋਈ ਨਹੀਂ ਪਾਵਤਾ, ਅਲਖ ਰੂਪ ਹੋਇ ਕੇ ਹੇ ਬ੍ਰਹਮ! ਤੂੰ ਹੀ ਇਸ ਮੇਂ ਮਿਲਿਆ ਹੂਆ ਹੈਂ॥
Prof. Sahib Singhਉਸ ਅਲੱਖ ਪਰਮਾਤਮਾ ਦੀ ਰਚੀ ਕੁਦਰਤਿ ਦਾ ਮੁੱਲ ਨਹੀਂ ਪੈ ਸਕਦਾ।

ਪਦ ਅਰਥ ਕੀਮ = ਕੀਮਤ। ਅਲਖ = ਜਿਸ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ।

SikhNet (Spanish)Nadie puede hablar del límite de Su Poder, tal es el Estado Insondable del Dios Todo Prevaleciente.

ਅਗਮ ਅਥਾਹ ਬੇਅੰਤ; ਪਰੈ ਪਰਟਿਆ ॥

agam athaah beant; parai parattiaa |

Sant Singh KhalsaHe is inaccessible, unfathomable, endless, the farthest of the far.
Manmohan SinghThe Lord is Inaccessible, Unfathomable, Infinite and the remotest of the remote.
Manmohan Singh (Punjabi)ਸੁਆਮੀ ਪਹੁੰਚ ਤੋਂ ਪਰੇ, ਬੇਥਾਹ ਅਨੰਤ ਅਤੇ ਪਰੇ ਤੋਂ ਪਰੇ ਹੈ।
Fareedkot Teekaਮਨ ਬਾਣੀ ਸਰੀਰ ਕਰ ਬਿਅੰਤ ਹੈਂ, ਪਰੇ ਤੇ ਪਰੇ ਹੈਂ॥
Prof. Sahib Singhਪ੍ਰਭੂ ਅਪਹੁੰਚ ਹੈ, (ਉਹ ਇਕ ਐਸਾ ਸਮੁੰਦਰ ਹੈ ਜਿਸ ਦੀ) ਡੂੰਘਾਈ ਲੱਭ ਨਹੀਂ ਸਕਦੀ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਪਰੇ ਤੋਂ ਪਰੇ ਹੈ।

ਪਦ ਅਰਥ ਪਰੈ ਪਰਟਿਆ = ਪਰੇ ਤੋਂ ਪਰੇ।

SikhNet (Spanish)Sí, Infinito, Insondable y Sin Amarras es Él, Lo más Vasto de lo vasto.

ਆਪੇ ਵਡ ਪਾਤਿਸਾਹੁ; ਆਪਿ ਵਜੀਰਟਿਆ ॥

aape vadd paatisaahu; aap vajeerattiaa |

Sant Singh KhalsaHe Himself is the greatest Emperor; He Himself is His own Prime Minister.
Manmohan SinghHe himself is the great Emperor and Himself the Minister.
Manmohan Singh (Punjabi)ਉਹ ਖੁਦ ਹੀ ਵੱਡਾ ਸੁਲਤਾਨ ਹੈ ਅਤੇ ਖੁਦ ਹੀ ਵਜ਼ੀਰ।
Fareedkot Teekaਆਪ ਹੀ ਤੂੰ ਵਡਾ ਪਾਤਸਾਹੁ ਹੈਂ, ਆਪੇ ਹੀ ਤੂੰ ਸੰਤ ਰੂਪ ਵਜੀਰ ਹੈਂ॥
Prof. Sahib Singhਪ੍ਰਭੂ ਆਪ ਹੀ ਵੱਡਾ ਪਾਤਿਸ਼ਾਹ ਹੈ, ਆਪ ਹੀ ਆਪਣਾ ਸਲਾਹਕਾਰ ਹੈ।

ਪਦ ਅਰਥ ਵਜੀਰਟਿਆ = ਵਜ਼ੀਰ, ਸਲਾਹ ਦੇਣ ਵਾਲਾ।

SikhNet (Spanish)Él Mismo es el Emperador, Él Mismo Su Propio Ministro.

ਕੋਇ. ਨ ਜਾਣੈ ਕੀਮ; ਕੇਵਡੁ ਮਟਿਆ ॥

koe. na jaanai keem; kevadd mattiaa |

Sant Singh KhalsaNo one knows His worth, or the greatness of His resting place.
Manmohan SinghNone knows the Lord's worth, not any one knows how great is His resting place.
Manmohan Singh (Punjabi)ਕੋਈ ਜਣਾ ਸਾਹਿਬ ਦੀ ਕੀਮਤ ਨੂੰ ਨਹੀਂ ਜਾਣਦਾ। ਨਾਂ ਹੀ ਕੋਈ ਜਾਣਦਾ ਹੈ ਕਿ ਕਿੱਡਾ ਵੱਡਾ ਉਸ ਦਾ ਆਰਾਮ ਦਾ ਟਿਕਾਣਾ ਹੈ।
Fareedkot Teekaਕੋਈ ਤੇਰੀ ਕੀਮਤਿ ਨਹੀਂ ਜਾਨਦਾ ਜੇ ਕੇਤਾ ਵਡਾ ਤੇਰਾ (ਮਟਿਆ) ਅਸਥਾਨ ਹੈ॥
Prof. Sahib Singhਕੋਈ ਜੀਵ ਪ੍ਰਭੂ ਦੀ ਬਜ਼ੁਰਗੀ ਦਾ ਮੁੱਲ ਨਹੀਂ ਪਾ ਸਕਦਾ, ਕੋਈ ਨਹੀਂ ਜਾਣਦਾ ਕਿ ਉਸ ਦਾ ਕੇਡਾ ਵੱਡਾ (ਉੱਚਾ) ਟਿਕਾਣਾ ਹੈ।

ਪਦ ਅਰਥ ਮਟਿਆ = ਮਟ, ਟਿਕਾਣਾ।

SikhNet (Spanish)Nadie conoce Su Ser Total, ni la Vastedad de Su Recinto.

ਸਚਾ ਸਾਹਿਬੁ ਆਪਿ; ਗੁਰਮੁਖਿ ਪਰਗਟਿਆ ॥੧॥

sachaa saahib aap; guramukh paragattiaa |1|

Sant Singh KhalsaHe Himself is our True Lord and Master. He reveals Himself to the Gurmukh. ||1||
Manmohan SinghThe True Lord is all by Himself and through the Guru, becomes he manifest.
Manmohan Singh (Punjabi)ਸੱਚਾ ਸੁਆਮੀ ਸਾਰਾ ਕੁਛ ਆਪੇ ਹੀ ਹੈ ਅਤੇ ਗੁਰਾਂ ਦੇ ਰਾਹੀਂ ਹੀ ਉਹ ਪ੍ਰਗਟ ਹੁੰਦਾ ਹੈ।
Fareedkot Teekaਤੂੰ ਆਪ ਹੀ ਸਚਾ ਸ੍ਵਾਮੀ ਹੈਂ, ਆਪ ਹੀ ਤੂੰ ਗੁਰਮੁਖਾਂ ਕੋ ਪ੍ਰਗਟ ਹੋਇਆ ਹੈਂ॥੧॥☬ਜਗ੍ਯਾਸੂ ਕੀ ਬੇਨਤੀ ਦਿਖਾਵਤੇ ਹੈਂ:
Prof. Sahib Singhਪ੍ਰਭੂ ਆਪ ਹੀ ਸਦਾ-ਥਿਰ ਰਹਿਣ ਵਾਲਾ ਮਾਲਕ ਹੈ। ਗੁਰੂ ਦੀ ਰਾਹੀਂ ਹੀ ਉਸ ਦੀ ਸੋਝੀ ਪੈਂਦੀ ਹੈ ॥੧॥

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੇ ਸਨਮੁਖ ਹੋਇਆਂ, ਗੁਰੂ ਦੇ ਦੱਸੇ ਰਾਹ ਉਤੇ ਤੁਰਿਆਂ ॥੧॥

SikhNet (Spanish)Verdad, Verdad es el Maestro y a través de Guru, Él se vuelve Manifiesto.(1)
Answers quote the Granth verbatim with Ang citations. AI commentary is not Gurbani and not a religious ruling.