ੴ

ਸਿੱਖਬਾਣੀ · SikhBani

Ang 957

Sri Guru Granth Sahib · Raag Raamkalee · 7 shabads, 45 lines
Translations
Shabad Guru Arjan Dev Ji Raag Raamkalee

ਰਾਮਕਲੀ ਕੀ ਵਾਰ ਮਹਲਾ ੫ ॥

raamakalee kee vaar mahalaa 5 |

Sant Singh KhalsaVaar Of Raamkalee, Fifth Mehl:
Manmohan SinghVar of Ramkali 5th Guru.
Manmohan Singh (Punjabi)ਰਾਮਕਲੀ ਦੀ ਵਾਰਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਰਾਮਕਲੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਵਾਰ'।

* ਰਾਮਕਲੀ ਕੀ ਵਾਰ ਮਹਲਾ ੫ ਦਾ ਪਉੜੀ-ਵਾਰ ਭਾਵ: ੧. ਇਹ ਸਾਰੀ ਜਗਤ ਰਚਨਾ ਪਰਮਾਤਮਾ ਨੇ ਆਪ ਰਚੀ ਹੈ, ਅਤੇ ਇਸ ਵਿਚ ਹਰ ਥਾਂ ਉਹ ਆਪ ਹੀ ਵਿਆਪਕ ਹੈ। ਇਤਨੀ ਬੇਅੰਤ ਕੁਦਰਤਿ ਰਚਣ ਵਾਲਾ ਉਹ ਆਪ ਹੀ ਹੈ। ਇਸ ਕੰਮ ਵਿਚ ਕੋਈ ਉਸ ਦਾ ਸਲਾਹਕਾਰ ਨਹੀਂ ਹੈ। ੨. ਜਗਤ ਵਿਚ ਬੇਅੰਤ ਜੀਅ-ਜੰਤ ਪੈਦਾ ਕਰ ਕੇ ਸਭ ਨੂੰ ਰਿਜ਼ਕ ਭੀ ਉਹ ਪਰਮਾਤਮਾ ਆਪ ਹੀ ਅਪੜਾਂਦਾ ਹੈ। ਸਭਨਾਂ ਦਾ ਆਸਰਾ-ਪਰਨਾ ਉਹ ਆਪ ਹੀ ਹੈ। ਜੀਵਾਂ ਦੀ ਪਾਲਣਾ ਇਉਂ ਕਰਦਾ ਹੈ ਜਿਵੇਂ ਮਾਪੇ ਆਪਣੇ ਬੱਚਿਆਂ ਨੂੰ ਪਾਲਦੇ ਹਨ। ਕਿਸੇ ਨੂੰ ਕਿਸੇ ਗੋਚਰਾ ਨਹੀਂ ਰੱਖਦਾ। ੩. ਪਰਮਾਤਮਾ ਸਭ ਜੀਵਾਂ ਦੇ ਅੰਗ-ਸੰਗ ਵੱਸਦਾ ਹੈ। ਕੋਈ ਜੀਵ ਕੋਈ ਕੰਮ ਉਸ ਤੋਂ ਲੁਕਾ-ਛੁਪਾ ਕੇ ਨਹੀਂ ਕਰ ਸਕਦਾ। ਜਗਤ ਵਿਚ ਕਾਮਾਦਿਕ ਅਨੇਕਾਂ ਵਿਕਾਰ ਭੀ ਹਨ। ਪਰਮਾਤਮਾ ਜਿਸ ਮਨੁੱਖ ਨੂੰ ਆਤਮਕ ਤਾਕਤ ਬਖ਼ਸ਼ਦਾ ਹੈ ਉਹ ਇਹਨਾਂ ਵਿਕਾਰਾਂ ਵਿਚ ਖ਼ੁਆਰ ਹੋਣੋਂ ਬਚ ਜਾਂਦਾ ਹੈ। ੪. ਜਿਸ ਮਨੁੱਖ ਨੂੰ ਪਰਮਾਤਮਾ ਗੁਰੂ ਦੀ ਸਰਨ ਵਿਚ ਰੱਖ ਕੇ ਆਪਣੀ ਸਿਫ਼ਤਿ-ਸਾਲਾਹ ਦੀ ਦਾਤਿ ਦੇਂਦਾ ਹੈ ਉਸ ਦਾ ਮਨ ਪਰਮਾਤਮਾ ਦੇ ਪਿਆਰ-ਰੰਗ ਵਿਚ ਇਤਨਾ ਰੰਗਿਆ ਜਾਂਦਾ ਹੈ ਕਿ ਕਾਮਾਦਿਕ ਵਿਕਾਰ ਉਸ ਉਤੇ ਜ਼ੋਰ ਨਹੀਂ ਪਾ ਸਕਦੇ। ਅਜੇਹੇ ਮਨੁੱਖ ਦੀ ਸੰਗਤਿ ਵਿਚ ਹੋਰ ਭੀ ਅਨੇਕਾਂ ਬੰਦੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲੈਂਦੇ ਹਨ। ੫. ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਵਾਲੇ ਬੰਦਿਆਂ ਦੀ ਸੰਗਤਿ ਵਿਚ ਰਹਿ ਕੇ ਉਹ ਮਨ ਭੀ ਪਵਿੱਤਰ ਹੋ ਜਾਂਦਾ ਹੈ ਜੋ ਵਿਕਾਰਾਂ

SikhNet (Spanish)Var de Ramkali, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਿਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਜੈਸਾ ਸਤਿਗੁਰੁ ਸੁਣੀਦਾ; ਤੈਸੋ ਹੀ ਮੈ ਡੀਠੁ ॥

jaisaa satigur suneedaa; taiso hee mai ddeetth |

Sant Singh KhalsaAs I have heard of the True Guru, so I have seen Him.
Manmohan SinghAs I heard the True Guru to be, so I have seen him.
Manmohan Singh (Punjabi)ਜੇਹੋ ਜਿਹਾ ਮੈਂ ਸੱਚੇ ਗੁਰਾਂ ਨੂੰ ਸੁਣਿਆ ਸੀ, ਉਹੋ ਜਿਹਾ ਹੀ ਮੈਂ ਉਨ੍ਹਾਂ ਨੂੰ ਵੇਖ ਲਿਆ ਹੈ।
Fareedkot Teekaਬੇਦਾਦਿਕੋਂ ਦੁਆਰੇ ਜੈਸਾ ਸਤਿਗੁਰੂ ਸੁਣੀਤਾ ਥਾ ਤੈਸਾ ਹੀ ਮੈਨੇ ਦੇਖਾ ਹੈ॥
Prof. Sahib Singhਸਤਿਗੁਰੂ ਜਿਹੋ ਜਿਹਾ ਸੁਣੀਦਾ ਸੀ, ਉਹੋ ਜਿਹਾ ਜਿਹਾ ਹੀ ਮੈਂ (ਅੱਖੀਂ) ਵੇਖ ਲਿਆ ਹੈ।
SikhNet (Spanish)Logré ver al Guru y comprobar Su Nombradía, a los que estaban separados Los unió con Dios.

ਵਿਛੁੜਿਆ ਮੇਲੇ ਪ੍ਰਭੂ; ਹਰਿ ਦਰਗਹ ਕਾ ਬਸੀਠੁ ॥

vichhurriaa mele prabhoo; har daragah kaa baseetth |

Sant Singh KhalsaHe re-unites the separated ones with God; He is the Mediator at the Court of the Lord.
Manmohan SinghThe separated ones, he unites with the Lord. He is the mediator at the Lord. He is the mediator at the Lord's court.
Manmohan Singh (Punjabi)ਛੜਿਆਂ ਹੋਇਆਂ ਨੂੰ ਉਹ ਸੁਆਮੀ ਨਾਲ ਮਿਲਾ ਦਿੰਦਾ ਹੈ। ਉਹ ਸਾਹਿਬ ਦੇ ਦਰਬਾਰ ਦਾ ਵਿਚੋਲਾ ਹੈ।
Fareedkot Teekaਪ੍ਰਭੂ ਕੇ ਸਾਥ ਵਿਛੜਿਆਂ ਹੋਇਆਂ ਜੀਵਾਂ ਕੋ ਮੇਲਤਾ ਹੈ, ਹਰੀ ਕੀ ਦਰਗਾਹਿ ਕਾ ਸਤਿਗੁਰੂ ਵਕੀਲ ਹੈ॥
Prof. Sahib Singhਗੁਰੂ ਪ੍ਰਭੂ ਦੀ ਹਜ਼ੂਰੀ ਦਾ ਵਿਚੋਲਾ ਹੈ, ਪ੍ਰਭੂ ਤੋਂ ਵਿੱਛੁੜਿਆਂ ਨੂੰ (ਮੁੜ) ਪ੍ਰਭੂ ਨਾਲ ਮਿਲਾ ਦੇਂਦਾ ਹੈ।

ਪਦ ਅਰਥ ਬਸੀਠੁ = ਵਿਚੋਲਾ, ਵਕੀਲ।

SikhNet (Spanish)Él es el Intercesor en la Corte del Señor.

ਹਰਿ ਨਾਮੋ ਮੰਤ੍ਰੁ ਦ੍ਰਿੜਾਇਦਾ; ਕਟੇ ਹਉਮੈ ਰੋਗੁ ॥

har naamo mantru drirraaeidaa; katte haumai rog |

Sant Singh KhalsaHe implants the Mantra of the Lord's Name, and eradicates the illness of egotism.
Manmohan SinghHe implants the spell of the God's Name in man's mind and rids him of the ailment of ego.
Manmohan Singh (Punjabi)ਉਹ ਵਾਹਿਗੁਰੂ ਦੇ ਨਾਮ ਦੇ ਜਾਦੂ ਨੂੰ ਬੰਦੇ ਦੇ ਮਨ ਵਿੱਚ ਪੱਕਾ ਕਰ ਦਿੰਦਾ ਹੈ ਅਤੇ ਉਸ ਦੀ ਹੰਕਾਰ ਦੀ ਬਿਮਾਰੀ ਨੂੰ ਮੇਟ ਦਿੰਦਾ ਹੈ।
Fareedkot Teekaਹਰੀ ਨਾਮ ਮੰਤ੍ਰ ਕੋ ਦ੍ਰਿੜ ਕਰਤਾ ਹੈ ਅਰ ਹਉਮੈਂ ਆਦਿ ਰੋਗਾਂ ਕੋ ਕਟ ਦੇਤਾ ਹੈ॥
Prof. Sahib Singhਪ੍ਰਭੂ ਦਾ ਨਾਮ ਸਿਮਰਨ ਦਾ ਉਪਦੇਸ਼ (ਜੀਵ ਦੇ ਹਿਰਦੇ ਵਿਚ) ਪੱਕਾ ਕਰ ਦੇਂਦਾ ਹੈ (ਤੇ ਇਸ ਤਰ੍ਹਾਂ ਉਸ ਦਾ) ਹਉਮੈ ਦਾ ਰੋਗ ਦੂਰ ਕਰ ਦੇਂਦਾ ਹੈ।

ਪਦ ਅਰਥ ਮੰਤ੍ਰੁ = ਉਪਦੇਸ਼।

SikhNet (Spanish)Él implanta el Mantra del Nombre del Señor y nos libera de la maldad del ego.

ਨਾਨਕ. ਸਤਿਗੁਰੁ ਤਿਨਾ ਮਿਲਾਇਆ; ਜਿਨਾ ਧੁਰੇ ਪਇਆ ਸੰਜੋਗੁ ॥੧॥

naanak. satigur tinaa milaaeaa; jinaa dhure peaa sanjog |1|

Sant Singh KhalsaO Nanak, he alone meets the True Guru, who has such union pre-ordained. ||1||
Manmohan SinghNanak, the Lord makes those meet the True Guru, whose union is pre-destined.
Manmohan Singh (Punjabi)ਨਾਨਕ! ਪ੍ਰਭੂ ਉਨ੍ਹਾਂ ਨੂੰ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ, ਜਿਨ੍ਹਾਂ ਦਾ ਮਿਲਾਪ। ਮੁੱਢ ਤੋਂ ਲਿਖਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਰਤੇ ਹੈਂ: ਸਤਿਗੁਰੂ ਤਿਨਾਂ ਜਗ੍ਯਾਸੂਆਂ ਕੋ ਵਾਹਿਗੁਰੂ ਨੇ ਮਿਲਾਇਆ ਹੈ ਜਿਨ ਕੋ ਧੁਰੋਂ ਹੀ ਸੰਜੋਗ ਕਾ ਕਰਮ ਪੜਾ ਹੈ॥੧॥
Prof. Sahib Singhਪਰ, ਹੇ ਨਾਨਕ! ਪ੍ਰਭੂ ਉਹਨਾਂ ਨੂੰ ਹੀ ਗੁਰੂ ਮਿਲਾਉਂਦਾ ਹੈ ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ ਇਹ ਮੇਲ ਲਿਖਿਆ ਹੁੰਦਾ ਹੈ ॥੧॥

ਪਦ ਅਰਥ ਧੁਰੇ = ਧੁਰ ਤੋਂ, ਮੁੱਢ ਤੋਂ। ਸੰਜੋਗੁ = ਮੇਲ, ਮਿਲਾਪ ॥੧॥

SikhNet (Spanish)Dice Nanak, el Guru es encontrado sólo por aquellos que tienen un Destino así inscrito por Dios.(1)

Open this shabad →

Shabad Guru Arjan Dev Ji Raag Raamkalee

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਇਕੁ ਸਜਣੁ ਸਭਿ ਸਜਣਾ; ਇਕੁ ਵੈਰੀ ਸਭਿ ਵਾਦਿ ॥

eik sajan sabh sajanaa; ik vairee sabh vaad |

Sant Singh KhalsaIf the One Lord is my Friend, then all are my friends. If the One Lord is my enemy, then all fight with me.
Manmohan SinghIf One Lord be my Friend, then all are my friends. If the one Lord be inimical, then everyone quarrels with me.
Manmohan Singh (Punjabi)ਜੇਕਰ ਇਕ ਸੁਆਮੀ ਮੇਰਾ ਮਿੱਤਰ ਹੋਵੇ, ਤਾਂ ਸਾਰੇ ਮੇਰੇ ਮਿੱਤਰ ਹਨ। ਜੇਕਰ ਇਕ ਸੁਆਮੀ ਵਿਰੋਧੀ ਹੋ ਜਾਵੇ, ਤਦ ਹਰ ਕੋਈ ਮੇਰੇ ਨਾਲ ਝਗੜਾ ਕਰਦਾ ਹੈ।
Fareedkot Teekaਜੋ ਇਕ ਪਰਮੇਸ੍ਵਰ ਮਿਤ੍ਰ ਹੋਵੇ ਤਾਂ ਸਭ ਮਿਤ੍ਰ ਹੈਂ, ਜੇ ਇਕ ਪਰਮੇਸ੍ਵਰ ਵੈਰੀ ਹੋਵੈ, ਤੌ ਸਭ ਵਾਦ ਹੀ ਕਹਤੇ ਹੈਂ॥
Prof. Sahib Singhਜੇ ਇਕ ਪ੍ਰਭੂ ਮਿਤ੍ਰ ਬਣ ਜਾਏ ਤਾਂ ਸਾਰੇ ਜੀਵ ਮਿੱਤ੍ਰ ਬਣ ਜਾਂਦੇ ਹਨ; ਪਰ ਜੇ ਇਕ ਅਕਾਲ ਪੁਰਖ ਵੈਰੀ ਹੋ ਜਾਏ ਤਾਂ ਸਾਰੇ ਜੀਵ ਵੈਰੀ ਬਣ ਜਾਂਦੇ ਹਨ (ਭਾਵ, ਇਕ ਪ੍ਰਭੂ ਨੂੰ ਮਿੱਤ੍ਰ ਬਣਾਇਆਂ ਸਾਰੇ ਜੀਵ ਪਿਆਰੇ ਲੱਗਦੇ ਹਨ, ਤੇ ਪ੍ਰਭੂ ਤੋਂ ਵਿੱਛੁੜਿਆਂ ਜਗਤ ਦੇ ਸਾਰੇ ਜੀਵਾਂ ਨਾਲੋਂ ਵਿੱਥ ਪੈ ਜਾਂਦੀ ਹੈ)।

ਪਦ ਅਰਥ ਵਾਦਿ = ਝਗੜਾ ਕਰਨ ਵਾਲੇ, ਵੈਰੀ।

SikhNet (Spanish)Si Dios es mi Amigo, entonces todos se tornan amigables conmigo, si Él es hostil hacia mí, así se mostrarán los demás.

ਗੁਰਿ ਪੂਰੈ ਦੇਖਾਲਿਆ; ਵਿਣੁ ਨਾਵੈ ਸਭ ਬਾਦਿ ॥

gur poorai dekhaaliaa; vin naavai sabh baad |

Sant Singh KhalsaThe Perfect Guru has shown me that, without the Name, everything is useless.
Manmohan SinghThe Perfect Guru has shown me, that without the Name everything is in vain.
Manmohan Singh (Punjabi)ਪੂਰਨ ਗੁਰਦੇਵ ਜੀ ਨੇ ਮੈਨੂੰ ਵਿਖਾਲ ਦਿੱਤਾ ਹੈ ਕਿ ਨਾਮ ਦੇ ਬਗੈਰ ਸਾਰਾ ਕੁੱਛ ਬੇਫਾਇਦਾ ਹੈ।
Fareedkot Teekaਪੂਰੇ ਗੁਰੋਂ ਨੇ ਵੇਖਾਲਿਆ ਹੈ, ਬਿਨਾ ਨਾਮ ਤੋਂ ਸਭ ਕਰਮ ਬਿਅਰਥ ਹੈਂ॥
Prof. Sahib Singhਇਹ ਗੱਲ ਪੂਰੇ ਗੁਰੂ ਨੇ ਵਿਖਾ ਦਿੱਤੀ ਹੈ ਕਿ ਨਾਮ ਸਿਮਰਨ ਤੋਂ ਬਿਨਾ (ਪ੍ਰਭੂ ਨੂੰ ਸੱਜਣ ਬਣਾਉਣ ਤੋਂ ਬਿਨਾ) ਹੋਰ ਹਰੇਕ ਕਾਰ ਵਿਅਰਥ ਹੈ।

ਪਦ ਅਰਥ ਬਾਦਿ = ਵਿਅਰਥ।

SikhNet (Spanish)Sí, a través del Guru he llegado a darme cuenta que todo es un intento vano, excepto el Nombre del Señor.

ਸਾਕਤ ਦੁਰਜਨ ਭਰਮਿਆ; ਜੋ ਲਗੇ ਦੂਜੈ ਸਾਦਿ ॥

saakat durajan bharamiaa; jo lage doojai saad |

Sant Singh KhalsaThe faithless cynics and the evil people wander in reincarnation; they are attached to other tastes.
Manmohan SinghThe mammon-worshippers and the evil persons, who are attached to other, relishes and wander in existences.
Manmohan Singh (Punjabi)ਮਾਇਆ ਦੇ ਪੁਜਾਰੀ ਅਤੇ ਖੋਟੇ ਪੁਰਸ਼, ਜੋ ਹੋਰਨਾਂ ਸੁਆਦਾਂ ਨਾਲ ਜੁੜੇ ਹੋਏ ਹਨ, ਜੂਨੀਆਂ ਅੰਦਰ ਭਟਕਦੇ ਹਨ।
Fareedkot Teekaਜੋ ਦੂਜੇ ਸ੍ਵਾਦ ਮੇਂ ਸਾਕਤ ਲਗੇ ਹੈਂ ਤਿਨੋਂ ਖੋਟੇ ਜਨੋਂ ਕਾ ਮਨ ਵਿਸਿਓਂ ਮੇਂ ਭਰਮਿਆ ਹੈ॥
Prof. Sahib Singh(ਕਿਉਂਕਿ) ਰੱਬ ਤੋਂ ਟੁੱਟੇ ਹੋਏ ਵਿਕਾਰੀ ਬੰਦੇ ਜੋ ਮਾਇਆ ਦੇ ਸੁਆਦ ਵਿਚ ਮਸਤ ਰਹਿੰਦੇ ਹਨ ਉਹ ਭਟਕਦੇ ਫਿਰਦੇ ਹਨ।

ਪਦ ਅਰਥ ਸਾਕਤ = ਰੱਬ ਨਾਲੋਂ ਟੁੱਟੇ ਹੋਏ। ਸਾਦਿ = ਸੁਆਦ ਵਿਚ।

SikhNet (Spanish)Los malvados Shaktas, que viven apegados a la idea del otro, son desviados por la duda,

ਜਨ ਨਾਨਕਿ. ਹਰਿ ਪ੍ਰਭੁ ਬੁਝਿਆ; ਗੁਰ ਸਤਿਗੁਰ ਕੈ ਪਰਸਾਦਿ ॥੨॥

jan naanak. har prabh bujhiaa; gur satigur kai parasaad |2|

Sant Singh KhalsaServant Nanak has realized the Lord God, by the Grace of the Guru, the True Guru. ||2||
Manmohan SinghSlave Nanak has realised the God Lord by the grace of the great of the great True Guru.
Manmohan Singh (Punjabi)ਵਿਸ਼ਾਲ ਸੱਚੇ ਗੁਰਾਂ ਦੀ ਰਹਿਮਤ ਦੁਆਰਾ ਗੋਲੇ ਨਾਨਕ ਨੇ ਵਾਹਿਗੁਰੂ ਸੁਆਮੀ ਨੂੰ ਅਨੁਭਵ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨ ਜਨੋਂ ਨੇ ਹਰੀ ਸਾਮ੍ਰਥ ਕੋ ਜਾਣਿਆ ਹੈ, (ਗੁਰੂ) ਪੂਜ੍ਯ ਜੋ ਸਤਿਗੁਰੂ ਹੈਂ ਤਿਨ ਕੀ ਕ੍ਰਿਪਾ ਸੇ ਹੀ ਜਾਣਿਆ ਹੈ॥੨॥
Prof. Sahib Singhਦਾਸ ਨਾਨਕ ਨੇ ਸਤਿਗੁਰੂ ਦੀ ਮੇਹਰ ਦਾ ਸਦਕਾ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ਹੈ ॥੨॥

ਪਦ ਅਰਥ ਨਾਨਕਿ = ਨਾਨਕ ਨੇ। ਪਰਸਾਦਿ = ਮੇਹਰ ਨਾਲ। ਬੁਝਿਆ = ਗਿਆਨ ਹਾਸਲ ਕਰ ਲਿਆ ਹੈ, ਸਾਂਝ ਪਾ ਲਈ ਹੈ ॥੨॥

SikhNet (Spanish)pero Nanak ha tomado Conciencia del Único Dios por la Gracia del Guru.(2)

Open this shabad →

Shabad Guru Arjan Dev Ji Raag Raamkalee

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਥਟਣਹਾਰੈ ਥਾਟੁ; ਆਪੇ ਹੀ ਥਟਿਆ ॥

thattanahaarai thaatt; aape hee thattiaa |

Sant Singh KhalsaThe Creator Lord created the Creation.
Manmohan SinghThe Creator Himself has created the creation.
Manmohan Singh (Punjabi)ਰਚਨਹਾਰ ਨੇ ਆਪ ਹੀ ਰਚਨਾ ਰਚੀ ਹੈ।
Fareedkot Teekaਹੇ ਬਣਾਉਣਹਾਰੇ! ਤੈਨੇ ਬਣਾਉ ਆਪੇ ਹੀ ਬਣਾਇਆ ਹੈ॥
Prof. Sahib Singhਬਣਾਣ ਵਾਲੇ (ਪ੍ਰਭੂ) ਨੇ ਆਪ ਹੀ ਇਹ (ਜਗਤ-) ਬਣਤਰ ਬਣਾਈ ਹੈ।

ਪਦ ਅਰਥ ਥਟਣਹਾਰੈ = ਬਣਾਣ ਵਾਲੇ (ਪ੍ਰਭੂ) ਨੇ। ਥਾਟੁ = ਬਨਾਵਟ। ਆਪੇ = ਆਪ ਹੀ। ਥਟਿਆ = ਬਣਾਇਆ।

SikhNet (Spanish)El Señor Creador ha hecho todo lo que existe.

ਆਪੇ ਪੂਰਾ ਸਾਹੁ; ਆਪੇ ਹੀ ਖਟਿਆ ॥

aape pooraa saahu; aape hee khattiaa |

Sant Singh KhalsaHe Himself is the perfect Banker; He Himself earns His profit.
Manmohan SinghHe Himself is the Perfect Banker and Himself earns the profit.
Manmohan Singh (Punjabi)ਉਹ ਖੁਦ ਹੀ ਪੂਰਨ ਸ਼ਾਹੂਕਾਰ ਹੈ ਅਤੇ ਖੁਦ ਹੀ ਨਫਾ ਕਮਾਉਂਦਾ ਹੈ।
Fareedkot Teekaਆਪ ਹੀ ਪੂਰਾ ਸਾਹੁ ਗੁਰੂ ਰੂਪ ਹੈਂ, ਆਪੇ ਹੀ ਜਗ੍ਯਾਸੂ ਰੂਪ ਹੋਇਕੈ ਨਾਮ ਧਨ ਕੋ ਖਟਿਆ ਹੈ॥
Prof. Sahib Singh(ਇਹ ਜਗਤ-ਹੱਟ ਵਿਚ) ਉਹ ਆਪ ਹੀ ਪੂਰਾ ਸ਼ਾਹ ਹੈ, ਤੇ ਆਪ ਹੀ (ਆਪਣੇ ਨਾਮ ਦੀ) ਖੱਟੀ ਖੱਟ ਰਿਹਾ ਹੈ।

ਪਦ ਅਰਥ ਖਟਿਆ = (ਹਰਿ-ਨਾਮ ਵਪਾਰ ਦੀ) ਕਮਾਈ ਕੀਤੀ ਹੈ।

SikhNet (Spanish)Él es el Único Mercader Perfecto y Él Mismo gana su propia utilidad.

ਆਪੇ ਕਰਿ ਪਾਸਾਰੁ; ਆਪੇ ਰੰਗ ਰਟਿਆ ॥

aape kar paasaar; aape rang rattiaa |

Sant Singh KhalsaHe Himself made the expansive Universe; He Himself is imbued with joy.
Manmohan SinghHimself He has made the universe and Himself is imbued with bliss.
Manmohan Singh (Punjabi)ਖੁਦ ਉਸ ਨੇ ਆਲਮ ਬਣਾਇਆ ਹੈ ਅਤੇ ਖੁਦ ਹੀ ਉਹ ਖੁਸ਼ੀ ਨਾਲ ਰੰਗਿਆ ਹੋਇਆ ਹੈ।
Fareedkot Teekaਆਪੇ ਹੀ ਸੰਸਾਰ ਰੂਪ ਪਸਾਰੇ ਕੋ ਕਰ ਕੇ ਆਪੇ ਹੀ ਇਸ ਕੇ ਰੰਗ ਮੇਂ (ਰਟਿਆ) ਰੰਗ੍ਯਾ ਹੈ॥
Prof. Sahib Singhਪ੍ਰਭੂ ਆਪ ਹੀ (ਜਗਤ-) ਖਿਲਾਰਾ ਖਿਲਾਰ ਕੇ ਆਪ ਹੀ (ਇਸ ਖਿਲਾਰੇ ਦੇ) ਰੰਗਾਂ ਵਿਚ ਮਿਲਿਆ ਹੋਇਆ ਹੈ।

ਪਦ ਅਰਥ ਪਸਾਰੁ = ਜਗ-ਰਚਨਾ ਦਾ ਖਿਲਾਰਾ। ਰਟਿਆ = ਰੱਤਾ ਹੋਇਆ।

SikhNet (Spanish)Él Mismo se ha expandido en todo el Universo y Él Mismo permanece mezclado en Su Colorido Acto.

ਕੁਦਰਤਿ ਕੀਮ. ਨ ਪਾਇ; ਅਲਖ ਬ੍ਰਹਮਟਿਆ ॥

kudarat keem. na paae; alakh brahamattiaa |

Sant Singh KhalsaThe value of God's almighty creative power cannot be estimated.
Manmohan SinghThe worth of the Omnipotence of the Unseen Lord can be ascertained not.
Manmohan Singh (Punjabi)ਅਦ੍ਰਿਸ਼ਟ ਸੁਆਮੀ ਦੀ ਅਪਾਰ ਸ਼ਕਤੀ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
Fareedkot Teekaਤੇਰੀ ਮਾਇਆ ਕੀ ਕੀਮਤ ਕੋਈ ਨਹੀਂ ਪਾਵਤਾ, ਅਲਖ ਰੂਪ ਹੋਇ ਕੇ ਹੇ ਬ੍ਰਹਮ! ਤੂੰ ਹੀ ਇਸ ਮੇਂ ਮਿਲਿਆ ਹੂਆ ਹੈਂ॥
Prof. Sahib Singhਉਸ ਅਲੱਖ ਪਰਮਾਤਮਾ ਦੀ ਰਚੀ ਕੁਦਰਤਿ ਦਾ ਮੁੱਲ ਨਹੀਂ ਪੈ ਸਕਦਾ।

ਪਦ ਅਰਥ ਕੀਮ = ਕੀਮਤ। ਅਲਖ = ਜਿਸ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ।

SikhNet (Spanish)Nadie puede hablar del límite de Su Poder, tal es el Estado Insondable del Dios Todo Prevaleciente.

ਅਗਮ ਅਥਾਹ ਬੇਅੰਤ; ਪਰੈ ਪਰਟਿਆ ॥

agam athaah beant; parai parattiaa |

Sant Singh KhalsaHe is inaccessible, unfathomable, endless, the farthest of the far.
Manmohan SinghThe Lord is Inaccessible, Unfathomable, Infinite and the remotest of the remote.
Manmohan Singh (Punjabi)ਸੁਆਮੀ ਪਹੁੰਚ ਤੋਂ ਪਰੇ, ਬੇਥਾਹ ਅਨੰਤ ਅਤੇ ਪਰੇ ਤੋਂ ਪਰੇ ਹੈ।
Fareedkot Teekaਮਨ ਬਾਣੀ ਸਰੀਰ ਕਰ ਬਿਅੰਤ ਹੈਂ, ਪਰੇ ਤੇ ਪਰੇ ਹੈਂ॥
Prof. Sahib Singhਪ੍ਰਭੂ ਅਪਹੁੰਚ ਹੈ, (ਉਹ ਇਕ ਐਸਾ ਸਮੁੰਦਰ ਹੈ ਜਿਸ ਦੀ) ਡੂੰਘਾਈ ਲੱਭ ਨਹੀਂ ਸਕਦੀ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਪਰੇ ਤੋਂ ਪਰੇ ਹੈ।

ਪਦ ਅਰਥ ਪਰੈ ਪਰਟਿਆ = ਪਰੇ ਤੋਂ ਪਰੇ।

SikhNet (Spanish)Sí, Infinito, Insondable y Sin Amarras es Él, Lo más Vasto de lo vasto.

ਆਪੇ ਵਡ ਪਾਤਿਸਾਹੁ; ਆਪਿ ਵਜੀਰਟਿਆ ॥

aape vadd paatisaahu; aap vajeerattiaa |

Sant Singh KhalsaHe Himself is the greatest Emperor; He Himself is His own Prime Minister.
Manmohan SinghHe himself is the great Emperor and Himself the Minister.
Manmohan Singh (Punjabi)ਉਹ ਖੁਦ ਹੀ ਵੱਡਾ ਸੁਲਤਾਨ ਹੈ ਅਤੇ ਖੁਦ ਹੀ ਵਜ਼ੀਰ।
Fareedkot Teekaਆਪ ਹੀ ਤੂੰ ਵਡਾ ਪਾਤਸਾਹੁ ਹੈਂ, ਆਪੇ ਹੀ ਤੂੰ ਸੰਤ ਰੂਪ ਵਜੀਰ ਹੈਂ॥
Prof. Sahib Singhਪ੍ਰਭੂ ਆਪ ਹੀ ਵੱਡਾ ਪਾਤਿਸ਼ਾਹ ਹੈ, ਆਪ ਹੀ ਆਪਣਾ ਸਲਾਹਕਾਰ ਹੈ।

ਪਦ ਅਰਥ ਵਜੀਰਟਿਆ = ਵਜ਼ੀਰ, ਸਲਾਹ ਦੇਣ ਵਾਲਾ।

SikhNet (Spanish)Él Mismo es el Emperador, Él Mismo Su Propio Ministro.

ਕੋਇ. ਨ ਜਾਣੈ ਕੀਮ; ਕੇਵਡੁ ਮਟਿਆ ॥

koe. na jaanai keem; kevadd mattiaa |

Sant Singh KhalsaNo one knows His worth, or the greatness of His resting place.
Manmohan SinghNone knows the Lord's worth, not any one knows how great is His resting place.
Manmohan Singh (Punjabi)ਕੋਈ ਜਣਾ ਸਾਹਿਬ ਦੀ ਕੀਮਤ ਨੂੰ ਨਹੀਂ ਜਾਣਦਾ। ਨਾਂ ਹੀ ਕੋਈ ਜਾਣਦਾ ਹੈ ਕਿ ਕਿੱਡਾ ਵੱਡਾ ਉਸ ਦਾ ਆਰਾਮ ਦਾ ਟਿਕਾਣਾ ਹੈ।
Fareedkot Teekaਕੋਈ ਤੇਰੀ ਕੀਮਤਿ ਨਹੀਂ ਜਾਨਦਾ ਜੇ ਕੇਤਾ ਵਡਾ ਤੇਰਾ (ਮਟਿਆ) ਅਸਥਾਨ ਹੈ॥
Prof. Sahib Singhਕੋਈ ਜੀਵ ਪ੍ਰਭੂ ਦੀ ਬਜ਼ੁਰਗੀ ਦਾ ਮੁੱਲ ਨਹੀਂ ਪਾ ਸਕਦਾ, ਕੋਈ ਨਹੀਂ ਜਾਣਦਾ ਕਿ ਉਸ ਦਾ ਕੇਡਾ ਵੱਡਾ (ਉੱਚਾ) ਟਿਕਾਣਾ ਹੈ।

ਪਦ ਅਰਥ ਮਟਿਆ = ਮਟ, ਟਿਕਾਣਾ।

SikhNet (Spanish)Nadie conoce Su Ser Total, ni la Vastedad de Su Recinto.

ਸਚਾ ਸਾਹਿਬੁ ਆਪਿ; ਗੁਰਮੁਖਿ ਪਰਗਟਿਆ ॥੧॥

sachaa saahib aap; guramukh paragattiaa |1|

Sant Singh KhalsaHe Himself is our True Lord and Master. He reveals Himself to the Gurmukh. ||1||
Manmohan SinghThe True Lord is all by Himself and through the Guru, becomes he manifest.
Manmohan Singh (Punjabi)ਸੱਚਾ ਸੁਆਮੀ ਸਾਰਾ ਕੁਛ ਆਪੇ ਹੀ ਹੈ ਅਤੇ ਗੁਰਾਂ ਦੇ ਰਾਹੀਂ ਹੀ ਉਹ ਪ੍ਰਗਟ ਹੁੰਦਾ ਹੈ।
Fareedkot Teekaਤੂੰ ਆਪ ਹੀ ਸਚਾ ਸ੍ਵਾਮੀ ਹੈਂ, ਆਪ ਹੀ ਤੂੰ ਗੁਰਮੁਖਾਂ ਕੋ ਪ੍ਰਗਟ ਹੋਇਆ ਹੈਂ॥੧॥☬ਜਗ੍ਯਾਸੂ ਕੀ ਬੇਨਤੀ ਦਿਖਾਵਤੇ ਹੈਂ:
Prof. Sahib Singhਪ੍ਰਭੂ ਆਪ ਹੀ ਸਦਾ-ਥਿਰ ਰਹਿਣ ਵਾਲਾ ਮਾਲਕ ਹੈ। ਗੁਰੂ ਦੀ ਰਾਹੀਂ ਹੀ ਉਸ ਦੀ ਸੋਝੀ ਪੈਂਦੀ ਹੈ ॥੧॥

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੇ ਸਨਮੁਖ ਹੋਇਆਂ, ਗੁਰੂ ਦੇ ਦੱਸੇ ਰਾਹ ਉਤੇ ਤੁਰਿਆਂ ॥੧॥

SikhNet (Spanish)Verdad, Verdad es el Maestro y a través de Guru, Él se vuelve Manifiesto.(1)

Open this shabad →

Shabad Guru Arjan Dev Ji Raag Raamkalee

ਸਲੋਕੁ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਸੁਣਿ ਸਜਣ ਪ੍ਰੀਤਮ ਮੇਰਿਆ; ਮੈ ਸਤਿਗੁਰੁ ਦੇਹੁ ਦਿਖਾਲਿ ॥

sun sajan preetam meriaa; mai satigur dehu dikhaal |

Sant Singh KhalsaListen, O my beloved friend: please show me the True Guru.
Manmohan SinghHear, O beloved friend of mine, show me thou my True Guru.
Manmohan Singh (Punjabi)ਤੂੰ ਸ੍ਰਵਨ ਕਰ ਹੇ ਮੇਰੇ ਪਿਆਰੇ ਮਿੱਤਰ! ਤੂੰ ਮੈਨੂੰ ਮੇਰੇ ਸੱਚੇ ਗੁਰਦੇਵ ਜੀ ਨੂੰ ਵਿਖਾਲ ਦੇ।
Fareedkot Teekaਹੇ ਮੇਰੇ ਪਰਮੇਸ੍ਵਰ ਸਜਣ ਪ੍ਰੀਤਮ ਸੁਣ! ਮੁਝ ਕੋ ਸਤਿਗੁਰੂ ਕ੍ਰਿਪਾ ਕਰ ਕੇ ਦਿਖਾਇ ਦੇਹੁ॥
Prof. Sahib Singhਹੇ ਮੇਰੇ ਪਿਆਰੇ ਸੱਜਣ ਪ੍ਰਭੂ! (ਮੇਰੀ ਬੇਨਤੀ) ਸੁਣ, ਮੈਨੂੰ ਗੁਰੂ ਦਾ ਦੀਦਾਰ ਕਰਾ ਦੇਹ।

ਪਦ ਅਰਥ ਮੈ = ਮੈਨੂੰ।

SikhNet (Spanish)Oh mi amigo, oh mi amor, guíame hasta mi Guru.

ਹਉ ਤਿਸੁ ਦੇਵਾ ਮਨੁ ਆਪਣਾ; ਨਿਤ ਹਿਰਦੈ ਰਖਾ ਸਮਾਲਿ ॥

hau tis devaa man aapanaa; nit hiradai rakhaa samaal |

Sant Singh KhalsaI dedicate my mind to Him; I keep Him continually enshrined within my heart.
Manmohan SinghI shall surrender my soul to him and shall ever keep him clasped to my heart.
Manmohan Singh (Punjabi)ਮੈਂ ਆਪਣੀ ਜਿੰਦੜੀ ਉਸ ਨੂੰ ਸਮਰਪਣ ਕਰ ਦਿਆਂਗਾ ਅਤੇ ਸਦਾ ਹੀ ਉਸ ਨੂੰ ਆਪਣੇ ਦਿਲ ਨਾਲ ਲਾਈ ਰੱਖਾਂਗਾ।
Fareedkot Teekaਮੈਂ ਤਿਨ ਸਤਿਗੁਰੋਂ ਕੋ ਅਪਨਾ ਮਨ ਦੇਵਾਂ ਔ ਤਿਨ ਕਾ ਉਪਦੇਸ ਨਿਤ ਹਿਰਦੇ ਮੇਂ ਸਮਾਲ ਰਖੋ॥
Prof. Sahib Singhਮੈਂ ਗੁਰੂ ਨੂੰ ਆਪਣਾ ਮਨ ਦੇ ਦੇਵਾਂਗਾ ਤੇ ਉਸ ਨੂੰ ਸਦਾ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਾਂਗਾ,

ਪਦ ਅਰਥ ਹਉ = ਮੈਂ। ਤਿਸੁ = ਉਸ (ਗੁਰੂ) ਨੂੰ।

SikhNet (Spanish)Voy a postrar mi mente ante Él y a elevarlo siempre en mi corazón.

ਇਕਸੁ ਸਤਿਗੁਰ ਬਾਹਰਾ; ਧ੍ਰਿਗੁ ਜੀਵਣੁ ਸੰਸਾਰਿ ॥

eikas satigur baaharaa; dhrig jeevan sansaar |

Sant Singh KhalsaWithout the One and Only True Guru, life in this world is cursed.
Manmohan SinghWithout the One True Guru, accursed is the life in this world.
Manmohan Singh (Punjabi)ਇਕ ਸੱਚੇ ਗੁਰਦੇਵ ਜੀ ਦੇ ਬਗੈਰ ਧਿਰਕਾਰ ਹੈ ਇਸ ਜਗਤ ਦੀ ਜ਼ਿੰਦਗੀ ਨੂੰ।
Fareedkot Teekaਇਕ ਸਤਿਗੁਰੋਂ ਸੇ ਬਿਨਾ ਸੰਸਾਰ ਮੇਂ ਜੀਵਣਾਂ ਧ੍ਰਿਗ ਹੈ॥
Prof. Sahib Singh(ਕਿਉਂਕਿ) ਇਕ ਗੁਰੂ ਤੋਂ ਬਿਨਾ ਜਗਤ ਵਿਚ ਜਿਊਣਾ ਫਿਟਕਾਰ-ਜੋਗ ਹੈ (ਗੁਰੂ ਦੇ ਦੱਸੇ ਰਾਹ ਉਤੇ ਤੁਰਨ ਤੋਂ ਬਿਨਾ ਜਗਤ ਵਿਚ ਫਿਟਕਾਰਾਂ ਹੀ ਪੈਂਦੀਆਂ ਹਨ)।

ਪਦ ਅਰਥ ਬਾਹਰਾ = ਬਾਝੋਂ। ਸੰਸਾਰਿ = ਜਗਤ ਵਿਚ।

SikhNet (Spanish)Oh, maldita es la vida de uno en el mundo, si no está asistida por el Guru.

ਜਨ ਨਾਨਕ. ਸਤਿਗੁਰੁ ਤਿਨਾ ਮਿਲਾਇਓਨੁ; ਜਿਨ ਸਦ ਹੀ ਵਰਤੈ ਨਾਲਿ ॥੧॥

jan naanak. satigur tinaa milaaeon; jin sad hee varatai naal |1|

Sant Singh KhalsaO servant Nanak, they alone meet the True Guru, with whom He constantly abides. ||1||
Manmohan SinghO slave Nanak, them alone the Lord make meet the True Guru, with whom he ever abides
Manmohan Singh (Punjabi)ਹੇ ਗੋਲੇ ਨਾਨਕ! ਕੇਵਲ ਉਨ੍ਹਾਂ ਨੂੰ ਹੀ ਸਾਹਿਬ ਸੱਚੇ ਗੁਰਾਂ ਦੇ ਨਾਲ ਮਿਲਾਉਂਦਾ ਹੈ, ਜਿਨ੍ਹਾਂ ਦੇ ਨਾਲ ਉਹ ਹਮੇਸ਼ਾਂ ਵਸਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪਰਮੇਸ੍ਵਰ! ਜਿਨ ਜਨਾਂ ਕੋ ਤੈਨੇ ਸਤਿਗੁਰੂ ਮਿਲਾਇਆ ਹੈ, ਤਿਨ ਕੋ ਤੂੰ ਸਦਾ ਹੀ ਸਾਥ ਵਰਤਤਾ ਹੈਂ, ਭਾਵ ਤਿਨ ਕੋ ਸਦਾ ਅਪੋਖ ਹੈ॥੧॥
Prof. Sahib Singhਹੇ ਦਾਸ ਨਾਨਕ! ਉਸ (ਪ੍ਰਭੂ) ਨੇ ਉਹਨਾਂ (ਭਾਗਾਂ ਵਾਲਿਆਂ) ਨੂੰ ਗੁਰੂ ਮਿਲਾਇਆ ਹੈ, ਜਿਨ੍ਹਾਂ ਦੇ ਨਾਲ ਪ੍ਰਭੂ ਆਪ ਸਦਾ ਵੱਸਦਾ ਹੈ ॥੧॥

ਪਦ ਅਰਥ ਮਿਲਾਇਅਨੁ = ਮਿਲਾਇਆ ਹੈ ਉਸ (ਪ੍ਰਭੂ) ਨੇ। ਵਰਤੈ = ਰਹਿੰਦਾ ਹੈ। ਧ੍ਰਿਗੁ = ਫਿਟਕਾਰ-ਯੋਗ ॥੧॥

SikhNet (Spanish)Dice Nanak, sólo encontrarán al Guru, aquellos que viven siempre en la Presencia de Dios. (1)

Open this shabad →

Shabad Guru Arjan Dev Ji Raag Raamkalee

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th, Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਮੇਰੈ ਅੰਤਰਿ ਲੋਚਾ ਮਿਲਣ ਕੀ; ਕਿਉ ਪਾਵਾ ਪ੍ਰਭ ਤੋਹਿ ॥

merai antar lochaa milan kee; kiau paavaa prabh tohi |

Sant Singh KhalsaDeep within me is the longing to meet You; how can I find You, God?
Manmohan SinghWithin my mind is the yearning to meet Thee. How can I obtain Thee, O my Lord?
Manmohan Singh (Punjabi)ਮੇਰੇ ਹਿਰਦੇ ਅੰਦਰ ਤੈਨੂੰ ਮਿਲਣ ਦੀ ਚਾਹਨਾ ਹੈ। ਮੈਂ ਤੈਨੂੰ ਕਿਸ ਤਰ੍ਹਾਂ ਪ੍ਰਾਪਤ ਕਰ ਸਕਦਾ ਹਾਂ ਹੇ ਮੇਰੇ ਸਾਈਂ?
Fareedkot Teekaਪ੍ਰਸ਼ਨ:☬ਹੇ ਪ੍ਰਭੂ! ਮੇਰੇ ਅੰਤਰ ਤੇਰੇ ਮਿਲਨੇ ਕੀ ਚਾਹ ਹੈ, ਸੋ (ਤੋਹਿ) ਤੇਰੇ ਕੋ ਮੈਂ ਕਿਸ ਪ੍ਰਕਾਰ ਪਾਵੋਂ?
Prof. Sahib Singhਹੇ ਪ੍ਰਭੂ! ਮੇਰੇ ਹਿਰਦੇ ਵਿਚ ਤੈਨੂੰ ਮਿਲਣ ਦੀ ਤਾਂਘ ਹੈ, ਕਿਵੇਂ ਤੈਨੂੰ ਮਿਲਾਂ?

ਪਦ ਅਰਥ ਲੋਚਾ = ਤਾਂਘ। ਪਾਵਾ = ਪਾਵਾਂ, ਮਿਲਾਂ। ਪ੍ਰਭ = ਹੇ ਪ੍ਰਭੂ! ਤੋਹਿ = ਤੈਨੂੰ।

SikhNet (Spanish)Oh Dios, sólo busco tener Tu Visión. ¿Cómo podré llegar hasta Ti?

ਕੋਈ ਐਸਾ ਸਜਣੁ ਲੋੜਿ ਲਹੁ; ਜੋ ਮੇਲੇ ਪ੍ਰੀਤਮੁ ਮੋਹਿ ॥

koee aisaa sajan lorr lahu; jo mele preetam mohi |

Sant Singh KhalsaI will search for someone, some friend, who will unite me with my Beloved.
Manmohan SinghSearch out some such friend, who may unite me with my love.
Manmohan Singh (Punjabi)ਕੋਈ ਐਹੋ ਜਿਹਾ ਮਿੱਤਰ ਲੱਭ ਲਓ ਜਿਹੜਾ ਮੈਨੂੰ ਮੇਰੇ ਪਿਆਰੇ ਨਾਲ ਮਿਲਾ ਦੇਵੇ।
Fareedkot Teekaਇਸ ਸਲੋਕ ਕੀ ਦੂਸਰੀ ਤੁਕ ਮੇਂ ਅਕਾਸ ਬਾਣੀ ਕਰ ਪਰਮੇਸਰ ਨੇ ਉਤ੍ਰ ਦੀਆ ਹੈ ਕਿ ਕੋਈ ਐਸਾ ਸੰਤ ਢੂੰਢ ਲੇਵੋ, ਮੈਂ ਜੋ ਪ੍ਰੀਤਮ ਹਾਂ ਸੋ ਮੁਝ ਸਾਥ ਮੇਲ ਦੇਵੇ; ਵਾ ਜਗ੍ਯਾਸੂ ਨੇ ਫੇਰ ਸੰਕਲਪ ਕੀਆ ਮੈਂ ਕੋਈ ਐਸਾ ਗੁਰੂ ਸਜਣ (ਲੋੜਿ ਲਹੁ) ਢੂੰਢ ਲਵਾਂ ਹੇ ਪ੍ਰੀਤਮ! ਜੋ ਮੈਨੂੰ ਤੇਰੇ ਸਾਥ ਮੇਲ ਦੇਵੇ। ਜਬ ਸੰਕਲਪ ਕੀਆ ਅਰੁ ਗੁਰੁ ਮਿਲੇ॥
Prof. Sahib Singhਮੈਨੂੰ ਕੋਈ ਅਜੇਹਾ ਮਿੱਤਰ ਲੱਭ ਦਿਉ ਜੋ ਮੈਨੂੰ ਪਿਆਰਾ ਪ੍ਰਭੂ ਮਿਲਾ ਦੇਵੇ।

ਪਦ ਅਰਥ ਲੋੜਿ ਲਹੁ = ਲੱਭ ਦਿਉ। ਮੋਹਿ = ਮੈਨੂੰ।

SikhNet (Spanish)He hecho amistad con mi Amigo, el Guru, quien me ha conducido hasta Ti.

ਗੁਰਿ ਪੂਰੈ ਮੇਲਾਇਆ; ਜਤ ਦੇਖਾ ਤਤ ਸੋਇ ॥

gur poorai melaaeaa; jat dekhaa tat soe |

Sant Singh KhalsaThe Perfect Guru has united me with Him; wherever I look, there He is.
Manmohan SinghThe perfect Guru has united me with my master, Wherever I see I find Him there.
Manmohan Singh (Punjabi)ਪੂਰਨ ਗੁਰਦੇਵ ਜੀ ਨੇ ਮੈਨੂੰ ਮੇਰੇ ਮਾਲਕ ਨਾਲ ਮਿਲਾ ਦਿੱਤਾ ਹੈ। ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਉਸ ਨੂੰ ਪਾਉਂਦਾ ਹਾਂ।
Fareedkot Teekaਪੂਰੇ ਗੁਰੋਂ ਨੇ ਮਿਲਾਇ ਦੀਆ ਹੈ, ਅਬ ਤੋ ਜਹਾਂ ਦੇਖਤਾ ਹੂੰ (ਸੋਇ) ਤੂੰ ਪ੍ਰਮਾਤਮਾਂ ਹੀ ਦ੍ਰਿਸਟ ਆਵਤਾ ਹੈਂ॥
Prof. Sahib Singh(ਮੇਰੀ ਅਰਜ਼ੋਈ ਸੁਣ ਕੇ) ਪੂਰੇ ਗੁਰੂ ਨੇ ਮੈਨੂੰ ਪ੍ਰਭੂ ਮਿਲਾ ਦਿੱਤਾ ਹੈ, (ਹੁਣ) ਮੈਂ ਜਿਧਰ ਤੱਕਦਾ ਹਾਂ ਓਧਰ ਉਹ ਪ੍ਰਭੂ ਹੀ ਦਿੱਸਦਾ ਹੈ।

ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ। ਜਤ = ਜਿਧਰ। ਤਤ = ਓਧਰ।

SikhNet (Spanish)Cuando el Guru Perfecto me une Contigo, entonces Te veo a donde sea que volteo a ver.

ਜਨ ਨਾਨਕ. ਸੋ ਪ੍ਰਭੁ ਸੇਵਿਆ; ਤਿਸੁ ਜੇਵਡੁ ਅਵਰੁ. ਨ ਕੋਇ ॥੨॥

jan naanak. so prabh seviaa; tis jevadd avar. na koe |2|

Sant Singh KhalsaServant Nanak serves that God; there is no other as great as He is. ||2||
Manmohan SinghSlave Nanak serves the Lord. As great as He, there is not any other.
Manmohan Singh (Punjabi)ਗੋਲਾ ਨਾਨਕ ਉਸ ਸਾਹਿਬ ਦੀ ਘਾਲ ਕਮਾਉਂਦਾ ਹੈ। ਉਸ ਜਿੱਡਾ ਵੱਡਾ ਹੋਰ ਕੋਈ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਦਾਸ ਹੋਇ ਕੈ ਸੋ ਤੂੰ ਪ੍ਰਭੂ ਸੇਵਿਆ ਹੈਂ, ਤਿਸ ਤੇਰੇ ਜੈਸਾ ਵਡਾ ਹੋਰ ਕੋਈ ਨਹੀਂ ਹੈ॥੨॥
Prof. Sahib Singhਹੇ ਦਾਸ ਨਾਨਕ! ਮੈਂ ਹੁਣ ਉਸ ਪ੍ਰਭੂ ਨੂੰ ਸਿਮਰਦਾ ਹਾਂ, ਉਸ ਪ੍ਰਭੂ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ॥੨॥

ਪਦ ਅਰਥ ਸੇਵਿਆ = ਸਿਮਰਿਆ ਹੈ। ਜੇਵਡੁ = ਜੇਡਾ, ਬਰਾਬਰ ਦਾ ॥੨॥

SikhNet (Spanish)Sí, Nanak sirve a ese Dios que no tiene igual. (2)

Open this shabad →

Shabad Guru Arjan Dev Ji Raag Raamkalee

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਦੇਵਣਹਾਰੁ ਦਾਤਾਰੁ; ਕਿਤੁ ਮੁਖਿ ਸਾਲਾਹੀਐ ॥

devanahaar daataar; kit mukh saalaaheeai |

Sant Singh KhalsaHe is the Great Giver, the Generous Lord; with what mouth can I praise Him?
Manmohan SinghWith what mouth should praise the ever-giving beneficent Lord,
Manmohan Singh (Punjabi)ਕਿਹੜੇ ਮੂੰਹ ਨਾਲ ਮੈਂ ਸਦਾ ਹੀ ਦੇਣ ਵਾਲੇ ਦਾਤੇ ਸੁਆਮੀ ਦੀ ਸਿਫ਼ਤ ਗਾਇਨ ਕਰਾਂ,
Fareedkot Teekaਦੇਵਣੇ ਵਾਲਾ ਜੋ ਦਾਤਾ ਹੈ ਤਿਸ ਕੋ ਕਿਸ ਪ੍ਰਕਾਰ ਮੁਖ ਕਰ ਕੇ ਸਲਾਹੀਏ॥
Prof. Sahib Singh(ਸਭ ਜੀਵਾਂ ਨੂੰ ਰਿਜ਼ਕ) ਦੇਣ ਵਾਲੇ ਦਾਤੇ ਪ੍ਰਭੂ ਨੂੰ ਕਿਸੇ ਮੂੰਹ ਨਾਲ ਭੀ ਸਲਾਹਿਆ ਨਹੀਂ ਜਾ ਸਕਦਾ (ਕੋਈ ਭੀ ਜੀਵ ਉਸ ਦੀ ਸਿਫ਼ਤ ਪੂਰੀ ਤਰ੍ਹਾਂ ਨਹੀਂ ਕਰ ਸਕਦਾ)।

ਪਦ ਅਰਥ ਕਿਤੁ ਮੁਖਿ = ਕੇਹੜੇ ਮੂੰਹ ਨਾਲ?

SikhNet (Spanish)¿Cómo Te voy a alabar? Oh mi Dios siempre Dador, siempre Benévolo.

ਜਿਸੁ ਰਖੈ ਕਿਰਪਾ ਧਾਰਿ; ਰਿਜਕੁ ਸਮਾਹੀਐ ॥

jis rakhai kirapaa dhaar; rijak samaaheeai |

Sant Singh KhalsaIn His Mercy, He protects, preserves and sustains us.
Manmohan Singhwho mercifully preserves us and reaches us sustenance?
Manmohan Singh (Punjabi)ਜੋ ਮਿਹਰ ਧਾਰ ਕੇ ਸਾਡੀ ਰੱਖਿਆ ਕਰਦਾ ਹੈ ਅਤੇ ਸਾਨੂੰ ਰੋਜ਼ੀ ਪਹੁੰਚਾਉਂਦਾ ਹੈ?
Fareedkot Teekaਜਿਸ ਨੇ ਸਭ ਜੀਵ ਕ੍ਰਿਪਾ ਧਾਰ ਕੇ ਰਖੇ ਹੂਏ ਹੈਂ, ਸੋ ਸਭ ਕੋ ਰਿਜਕੁ ਪਹੁਚਾਵਤਾ ਹੈ॥
Prof. Sahib Singhਪ੍ਰਭੂ ਮੇਹਰ ਕਰ ਕੇ ਜਿਸ ਜੀਵ ਦੀ ਰਾਖੀ ਕਰਦਾ ਹੈ ਉਸ ਨੂੰ ਰਿਜ਼ਕ ਅਪੜਾਂਦਾ ਹੈ।

ਪਦ ਅਰਥ ਧਾਰਿ = ਧਾਰ ਕੇ, ਕਰ ਕੇ। ਸਮਾਹੀਐ = ਅਪੜਾਂਦਾ ਹੈ।

SikhNet (Spanish)Sí, Tú nos sostienes a todos y nos provees de alimento diario.

ਕੋਇ. ਨ ਕਿਸ ਹੀ ਵਸਿ; ਸਭਨਾ ਇਕ ਧਰ ॥

koe. na kis hee vas; sabhanaa ik dhar |

Sant Singh KhalsaNo one is under anyone else's control; He is the One Support of all.
Manmohan SinghNo one is under the sway of another, There is but one support of all.
Manmohan Singh (Punjabi)ਕੋਈ ਭੀ ਕਿਸੇ ਦੀ ਅਧੀਨ ਨਹੀਂ। ਸਾਰਿਆਂ ਦਾ ਕੇਵਲ ਇੱਕੋ ਹੀ ਆਸਰਾ ਹੈ।
Fareedkot Teekaਕੋਈ ਕਿਸੇ ਕੈ ਵਸ ਨਹੀਂ ਹੈ, ਸਭਨਾਂ ਕਾ ਇਕ ਵਾਹਿਗੁਰੂ ਹੀ ਆਸਰਾ ਹੈ॥
Prof. Sahib Singh(ਅਸਲ ਵਿਚ) ਕੋਈ ਜੀਵ ਕਿਸੇ (ਹੋਰ ਜੀਵ) ਦੇ ਆਸਰੇ ਨਹੀਂ ਹੈ, ਸਭਨਾਂ ਜੀਵਾਂ ਦਾ ਆਸਰਾ ਇਕ ਪਰਮਾਤਮਾ ਹੀ ਹੈ।

ਪਦ ਅਰਥ ਵਸਿ = ਵੱਸ ਵਿਚ, ਆਸਰੇ। ਇਕ ਧਰ = ਇਕ (ਪ੍ਰਭੂ ਹੀ) ਆਸਰਾ।

SikhNet (Spanish)Nadie tiene dominio sobre el otro, sólo hay un Soporte para todos.

ਪਾਲੇ ਬਾਲਕ ਵਾਗਿ; ਦੇ ਕੈ ਆਪਿ ਕਰ ॥

paale baalak vaag; de kai aap kar |

Sant Singh KhalsaHe cherishes all as His children, and reaches out with His hand.
Manmohan SinghGiving His hand, the Lords cherishes all, like His children.
Manmohan Singh (Punjabi)ਆਪਣਾ ਹੱਥ ਦੇ ਕੇ ਸੁਆਮੀ ਸਾਰਿਆਂ ਦੀ ਆਪਣੇ ਬੱਚਿਆਂ ਵਾਂਗੂੰ ਪਾਲਣਾ-ਪੋਸਣਾ ਕਰਦਾ ਹੈ।
Fareedkot Teekaਦਾਸੋਂ ਕੀ ਪਾਲਨਾ ਐਸੇ ਕਰਤਾ ਹੈ ਜੈਸੇ ਮਾਂ ਬਾਪ ਬਾਲਕੇ ਕੋ ਸਿਰ ਪਰ ਅਪਣਾ ਹਥ ਦੇ ਕੇ ਪਾਲਤੇ ਹੈਂ॥
Prof. Sahib Singhਉਹ ਆਪ ਹੀ (ਆਪਣੇ) ਹੱਥ ਦੇ ਕੇ ਬਾਲਕ ਵਾਂਗ ਪਾਲਦਾ ਹੈ।

ਪਦ ਅਰਥ ਕਰ = ਹੱਥ {ਬਹੁ-ਵਚਨ}।

SikhNet (Spanish)Él nos toma de la mano y nos apoya como a un hijo.

ਕਰਦਾ ਅਨਦ ਬਿਨੋਦ; ਕਿਛੂ. ਨ ਜਾਣੀਐ ॥

karadaa anad binod; kichhoo. na jaaneeai |

Sant Singh KhalsaHe stages His joyous plays, which no one understands at all.
Manmohan SinghThe Lord enacts joyous plays, which one can understand not the least.
Manmohan Singh (Punjabi)ਸੁਆਮੀ ਅਨੰਦਮਈ ਖੇਡਾਂ ਕਰਦਾ ਹੈ। ਜਿਨ੍ਹਾਂ ਨੂੰ ਇਨਸਾਨ ਕੁੱਝ ਭੀ ਸਮਝ ਨਹੀਂ ਸਕਦਾ।
Fareedkot Teekaਅਨੰਦ ਸਰੂਪ ਜੋ ਹੈ, ਸੋ ਕੌਤਕਾਂ ਕੋ ਕਰਤਾ ਹੈ, ਤਿਸ ਕਾ ਅੰਤ ਕਛੂ ਨਹੀਂ ਜਾਣੀਤਾ; ਵਾ ਜਿਸ ਕੀ ਕਿਰਪਾ ਤੇ ਅਨੰਦ ਰਹਤਾ ਹੈ ਅਰ ਬਿਲਾਸ ਕਰਤਾ ਹੈ ਜੀਵ ਤਿਸ ਕੋ ਕਛੁ ਜਾਨਤਾ ਨਹੀਂ ਹੈ॥
Prof. Sahib Singhਪ੍ਰਭੂ ਆਪ ਹੀ ਚੋਜ-ਤਮਾਸ਼ੇ ਕਰ ਰਿਹਾ ਹੈ, (ਉਸ ਦੇ ਇਹਨਾਂ ਚੋਜ-ਤਮਾਸ਼ਿਆਂ ਦੀ) ਕੋਈ ਸਮਝ ਨਹੀਂ ਪੈ ਸਕਦੀ।

ਪਦ ਅਰਥ ਬਿਨੋਦ = ਖੇਲ-ਤਮਾਸ਼ੇ।

SikhNet (Spanish)Sus Maravillas son múltiples y no sabemos el por qué ni el dónde.

ਸਰਬ ਧਾਰ ਸਮਰਥ; ਹਉ ਤਿਸੁ ਕੁਰਬਾਣੀਐ ॥

sarab dhaar samarath; hau tis kurabaaneeai |

Sant Singh KhalsaThe all-powerful Lord gives His Support to all; I am a sacrifice to Him.
Manmohan SinghThe Omnipotent Lord lends support to all. Unto Him, I am a sacrifice.
Manmohan Singh (Punjabi)ਸਰਬ ਸ਼ਕਤੀਵਾਨ ਪ੍ਰਭੂ ਸਾਰਿਆਂ ਨੂੰ ਆਸਰਾ ਦਿੰਦਾ ਹੈ। ਉਸ ਉਤੋਂ ਮੈਂ ਬਲਿਹਾਰਨੇ ਵੰਝਦਾ ਹਾਂ।
Fareedkot Teekaਸਰਬ ਸਾਮ੍ਰਥਾ ਕੇ ਧਾਰਨੇਹਾਰਾ ਹੈ, ਮੈਂ ਤਿਸ ਪੈ ਕੁਰਬਾਨ ਜਾਤਾ ਹੂੰ॥
Prof. Sahib Singhਮੈਂ ਸਦਕੇ ਹਾਂ ਉਸ ਪ੍ਰਭੂ ਤੋਂ ਜੋ ਸਭ ਜੀਵਾਂ ਦਾ ਆਸਰਾ ਹੈ ਤੇ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ।

ਪਦ ਅਰਥ ਸਰਬ ਧਾਰ = ਸਭ ਨੂੰ ਆਸਰਾ ਦੇਣ ਵਾਲਾ। ਹਉ = ਮੈਂ।

SikhNet (Spanish)Él nos sostiene a todos, el Dios Todopoderoso; oh, yo ofrezco mi ser en sacrificio a Él.

ਗਾਈਐ ਰਾਤਿ ਦਿਨੰਤੁ; ਗਾਵਣ ਜੋਗਿਆ ॥

gaaeeai raat dinant; gaavan jogiaa |

Sant Singh KhalsaNight and day, sing the Praises of the One who is worthy of being praised.
Manmohan SinghNight and day sing thou the praise of Him, who is worthy of being eulogised.
Manmohan Singh (Punjabi)ਰਾਤ ਦਿਨ ਤੂੰ ਉਸ ਦੀ ਸਿਫ਼ਤ ਗਾਇਨ ਕਰ, ਜੋ ਸ਼ਲਾਘਾ ਕਰਨ ਦੇ ਲਾਇਕ ਹੈ।
Fareedkot Teekaਤਿਸ ਵਾਹਿਗੁਰੂ ਕੋ ਰਾਤ ਦਿਨ ਅੰਤ ਪ੍ਰਯੰਤ ਗਾਵੀਐ, ਵਹੀ (ਆ) ਸਰਬ ਓਰ ਤੇ ਗਾਵਣ ਜੋਗ੍ਯ ਹੈ॥
Prof. Sahib Singhਰਾਤ ਦਿਨੇ ਪ੍ਰਭੂ ਦੀਆਂ ਸਿਫ਼ਤਾਂ ਕਰਨੀਆਂ ਚਾਹੀਦੀਆਂ ਹਨ। ਪਰਮਾਤਮਾ ਹੀ ਇਕ ਐਸੀ ਹਸਤੀ ਹੈ ਜਿਸ ਦੇ ਗੁਣ ਗਾਣੇ ਚਾਹੀਦੇ ਹਨ।
SikhNet (Spanish)Cantemos Su Alabanza siempre, pues Él es Digno de Toda Alabanza.

ਜੋ ਗੁਰ ਕੀ ਪੈਰੀ ਪਾਹਿ; ਤਿਨੀ ਹਰਿ ਰਸੁ ਭੋਗਿਆ ॥੨॥

jo gur kee pairee paeh; tinee har ras bhogiaa |2|

Sant Singh KhalsaThose who fall at the Guru's Feet, enjoy the sublime essence of the Lord. ||2||
Manmohan SinghThey, who repair to the Guru's Feet, enjoy the Lord's elixir.
Manmohan Singh (Punjabi)ਜਿਹੜੇ ਗੁਰਾਂ ਦੇ ਪੈਰੀਂ ਪੈਂਦੇ ਹਨ ਉਹ ਸੁਆਮ ਦੇ ਅੰਮ੍ਰਿਤ ਨੂੰ ਮਾਣਦੇ ਹਨ।
Fareedkot Teekaਜੋ ਗੁਰੋਂ ਕੀ ਪੈਰੀ ਪਏ ਹੈਂ ਤਿਨੋਂ ਨੇ ਹਰੀ ਕਾ ਰਸ ਭੋਗਿਆ ਹੈ॥੨॥
Prof. Sahib Singh(ਪਰ) ਉਹਨਾਂ ਬੰਦਿਆਂ ਨੇ ਪ੍ਰਭੂ (ਦੇ ਗੁਣ ਗਾਵਣ) ਦਾ ਆਨੰਦ ਮਾਣਿਆ ਹੈ ਜੋ ਸਤਿਗੁਰੂ ਦੇ ਚਰਨਾਂ ਤੇ ਪੈਂਦੇ ਹਨ ॥੨॥

ਪਦ ਅਰਥ ਜੋ ਪਾਹਿ = ਜੇਹੜੇ (ਬੰਦੇ) ਪੈਂਦੇ ਹਨ। ਤਿਨੀ = ਉਹਨਾਂ ਨੇ ਹੀ। ਰਸੁ = ਆਨੰਦ। ਭੋਗਿਆ = ਮਾਣਿਆ ॥੨॥

SikhNet (Spanish)Sí, quien sea que llegue a postrarse a los Pies de Guru, disfruta del Sabor de Dios.

Open this shabad →

Shabad Guru Arjan Dev Ji Raag Raamkalee

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਿਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਭੀੜਹੁ ਮੋਕਲਾਈ ਕੀਤੀਅਨੁ; ਸਭ ਰਖੇ ਕੁਟੰਬੈ ਨਾਲਿ ॥

bheerrahu mokalaaee keeteean; sabh rakhe kuttanbai naal |

Sant Singh KhalsaHe has widened the narrow path for me, and preserved my integrity, along with that of my family.
Manmohan SinghThe Lord has widened the narrow lane for me and keeps me whole along with my family
Manmohan Singh (Punjabi)ਮੇਰੇ ਲਈ ਤੰਗ ਗਲੀ ਨੂੰ ਸਾਹਿਬ ਨੇ ਚੌੜੀ ਕਰ ਦਿੱਤਾ ਹੈ ਅਤੇ ਮੈਨੂੰ ਉਹ ਮੇਰੇ ਆਰ ਪਰਵਾਰ ਨਾਲ ਸਹੀ ਸਲਾਮਤ ਰਖਦਾ ਹੈ।
Fareedkot Teekaਔਰ ਜਨਮਾਦਿ ਦੁਖਾਂ ਤੇ ਰਹਤ ਕਰ ਕੇ ਸਰੂਪ ਸੁਖ ਦੀਆ ਹੈ, ਸਿਖ ਸੇਵਕੋਂ ਸਹਤ ਰਖਿਆ ਕਰੀ ਹੈ॥
Prof. Sahib Singh(ਹੇ ਮਨ! ਜਿਹੜਾ ਪ੍ਰਭੂ) ਤੈਨੂੰ ਦੁੱਖਾਂ ਤੋਂ ਖ਼ਲਾਸੀ ਦੇਂਦਾ ਹੈ ਤੇ ਤੇਰੇ ਸਾਰੇ ਪਰਵਾਰ ਸਮੇਤ ਤੇਰੀ ਰੱਖਿਆ ਕਰਦਾ ਹੈ,

ਪਦ ਅਰਥ ਭੀੜਹੁ = ਭੀੜ ਤੋਂ, ਮੁਸੀਬਤ ਤੋਂ। ਮੋਕਲਾਈ = ਖ਼ਲਾਸੀ। ਕੀਤੀਅਨੁ = ਕੀਤੀ ਹੈ ਉਸ (ਪ੍ਰਭੂ) ਨੇ। ਕੁਟੰਬੈ ਨਾਲਿ = ਪਰਵਾਰ ਸਮੇਤ।

SikhNet (Spanish)Al Dios que nos asiste en los grandes apuros, que nos conserva íntegros junto con nuestros parientes y nos llena de satisfacción a todos, Elévalo en tu mente.

ਕਾਰਜ ਆਪਿ ਸਵਾਰਿਅਨੁ; ਸੋ ਪ੍ਰਭ ਸਦਾ ਸਭਾਲਿ ॥

kaaraj aap savaarian; so prabh sadaa sabhaal |

Sant Singh KhalsaHe Himself has arranged and resolved my affairs. I dwell upon that God forever.
Manmohan SinghHe Himself has arranged mine affairs, That Lord, ever remember I.
Manmohan Singh (Punjabi)ਉਸ ਨੇ ਖੁਦ ਹੀ ਮੇਰੇ ਕੰਮ ਰਾਸ ਕਰ ਦਿੱਤੇ ਹਨ। ਉਸ ਸੁਆਮੀ ਨੂੰ ਮੈਂ ਸਦੀਵ ਹੀ ਸਿਮਰਦਾ ਹਾਂ।
Fareedkot Teekaਪੁਨਾ ਸਭ ਕੰਮ ਆਪ ਸਵਾਰੇ ਹੈਨ, ਤਾਂ ਤੇ ਹੇ ਸਜਨੋਂ! (ਸੋ) ਤਿਸ ਪ੍ਰਭੂ ਕੀ ਸਦਾ ਸਮਾਲ ਕਰੋ, ਭਾਵ ਯਾਦ ਰਖੋ॥
Prof. Sahib Singhਉਸ ਪ੍ਰਭੂ ਨੂੰ ਸਦਾ ਯਾਦ ਕਰ ਜੋ ਤੇਰੇ ਸਾਰੇ ਕੰਮ ਆਪ ਸੰਵਾਰਦਾ ਹੈ।

ਪਦ ਅਰਥ ਸਵਾਰਿਅਨੁ = ਸਵਾਰੇ ਹਨ ਉਸ ਨੇ। ਸਭਾਲਿ = ਚੇਤੇ ਰੱਖ, ਯਾਦ ਕਰ।

SikhNet (Spanish)El Señor nos abraza como un padre o una madre,

ਪ੍ਰਭੁ ਮਾਤ ਪਿਤਾ ਕੰਠਿ ਲਾਇਦਾ; ਲਹੁੜੇ ਬਾਲਕ ਪਾਲਿ ॥

prabh maat pitaa kantth laaeidaa; lahurre baalak paal |

Sant Singh KhalsaGod is my mother and father; He hugs me close in His embrace, and cherishes me, like His tiny baby.
Manmohan SinghLike Mother and Father, the Lord hugs me to His bosom and cherishes me like His tiny child.
Manmohan Singh (Punjabi)ਅੰਮੜੀ ਅਤੇ ਬਾਬਲ ਦੀ ਤਰ੍ਹਾਂ ਸੁਆਮੀ ਮੈਨੂੰ ਆਪਣੀ ਛਾਤੀ ਨਾਲ ਲਾਉਂਦਾ ਹੈ ਅਤੇ ਆਪਣੇ ਨੰਨੇ ਬਾਲ ਵਾਂਗੂੰ ਮੈਨੂੰ ਪਾਲਦਾ ਹੈ।
Fareedkot Teekaਪਰਮੇਸਰ ਮਾਤਾ ਪਿਤਾ ਕੀ ਨਿਆਈਂ ਸਦਾ ਹੀ ਕੰਠ ਸਾਥ ਲਾਉਤਾ ਹੈ, (ਲਹੁੜ) ਛੋਟੇ ਬਾਲਕ ਵਤ ਸਦਾ ਹੀ ਪਾਲਤਾ ਹੈ॥
Prof. Sahib Singhਮਾਪਿਆਂ ਵਾਂਗ ਅੰਞਾਣੇ ਬਾਲਾਂ ਨੂੰ ਪਾਲ ਕੇ ਪ੍ਰਭੂ (ਜੀਵਾਂ ਨੂੰ) ਗਲ ਲਾਉਂਦਾ ਹੈ।

ਪਦ ਅਰਥ ਕੰਠਿ = ਗਲ ਨਾਲ। ਲਹੁੜੇ = ਛੋਟੇ, ਅੰਞਾਣੇ। ਪਾਲਿ = ਪਾਲ ਕੇ।

SikhNet (Spanish)Él nos sostiene, pues somos Sus pequeños niños y la vida se vuelve compasiva con nosotros.

ਦਇਆਲ ਹੋਏ ਸਭ ਜੀਅ ਜੰਤ੍ਰ; ਹਰਿ ਨਾਨਕ. ਨਦਰਿ ਨਿਹਾਲ ॥੧॥

deaal hoe sabh jeea jantr; har naanak. nadar nihaal |1|

Sant Singh KhalsaAll beings and creatures have become kind and compassionate to me. O Nanak, the Lord has blessed me with His Glance of Grace. ||1||
Manmohan SinghAll the sentient beings have become compassionate to me, O Nanak, and God has enraptured me by His grace.
Manmohan Singh (Punjabi)ਸਾਰੇ ਪ੍ਰਾਣਧਾਰੀ ਮੇਰੇ ਉੱਤੇ ਮਿਹਰਬਾਨ ਹੋ ਗਏ ਹਨ, ਹੇ ਨਾਨਕ! ਅਤੇ ਹਰੀ ਨੇ ਆਪਣੀ ਦਇਆ ਦੁਆਰਾ ਮੈਨੂੰ ਪ੍ਰਸੰਨ ਕਰ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਹਰੀ ਨੇ ਕ੍ਰਿਪਾ ਦ੍ਰਿਸਟ ਸਾਥ ਦੇਖਿਆ ਤਬ ਸਭ (ਜੀਅ ਜੰਤ੍ਰ) ਸੂਖਮ ਅਸਥੂਲ ਜੀਵ ਹਮਾਰੇ ਪਰ ਦਿਆਲ ਹੋ ਗਏ॥੧॥
Prof. Sahib Singhਹੇ ਨਾਨਕ! ਜਿਸ ਮਨੁੱਖ ਵਲ ਪ੍ਰਭੂ ਮੇਹਰ ਦੀ ਨਜ਼ਰ ਨਾਲ ਤੱਕਦਾ ਹੈ, ਉਸ ਉਤੇ ਸਭ ਜੀਵ ਦਿਆਲ ਹੋ ਜਾਂਦੇ ਹਨ ॥੧॥

ਪਦ ਅਰਥ ਨਦਰਿ = ਮੇਹਰ ਦੀ ਨਿਗਾਹ ਨਾਲ। ਨਿਹਾਲ = ਤੱਕਦਾ ਹੈ ॥੧॥

SikhNet (Spanish)Sí, dice Nanak, el Señor nos bendice con Su Mirada de Gracia. (1)

Open this shabad →

Ang 957 of 1430