ਰਾਮਕਲੀ ਬਾਣੀ ਬੇਣੀ ਜੀਉ ਕੀ ॥
raamakalee baanee benee jeeo kee |
Sant Singh KhalsaRaamkalee, The Word Of Baynee Jee:
Manmohan SinghRamkali. Hymns of Reverend Beni.
Manmohan Singh (Punjabi)ਰਾਮਕਲੀ। ਸ਼ਬਦ ਪੂਜਯ ਬੇਣੀ ਜੀ ਦੇ।
Prof. Sahib Singhਰਾਗ ਰਾਮਕਲੀ ਵਿੱਚ ਭਗਤ ਬੇਣੀ ਜੀ ਦੀ ਬਾਣੀ।
SikhNet (Spanish)Ramkali, Palabras de Beni-yi.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru
ਇੜਾ ਪਿੰਗੁਲਾ ਅਉਰ ਸੁਖਮਨਾ; ਤੀਨਿ ਬਸਹਿ ਇਕ ਠਾਈ ॥
eirraa pingulaa aaur sukhamanaa; teen baseh ik tthaaee |
Sant Singh KhalsaThe energy channels of the Ida, Pingala and Shushmanaa: these three dwell in one place.
Manmohan SinghThe left wind-pipe, the right wind-pipe and the central one; These three abide in one place.
Manmohan Singh (Punjabi)ਖੱਬੀ ਹਵਾ ਦੀ ਨਾੜੀ, ਸੱਜੀ ਹਵਾ ਦੀ ਨਾੜੀ ਅਤੇ ਵਿਚਕਾਰਲੀ; ਇਹ ਤਿੰਨੇ ਇਕ ਹੀ ਜਗ੍ਹਾ ਤੇ ਰਹਿੰਦੀਆਂ ਹਨ।
Fareedkot Teekaਇੜਾਂ ਸਜੀ ਸੁਰ ਔ (ਪਿੰਗੁਲਾ) ਖਬੀ ਸੁਰ, ਪੁਨਾ ਸੁਖਮਨਾ- ਜਹਾਂ ਇਨ ਦੋਨੋਂ ਕਾ ਮਿਲਾਪ ਹੈ ਇਨੋਂ ਦੁਆਰੇ ਪਰਾਣ ਉਪਰ ਕੋ ਗਵਨ ਕਰਤੇ ਹੈਂ। ਸੋ ਇਹੁ ਤੀਨੋਂ ਸੁਰ (ਇਕ ਠਾਈ) ਦਸਮੇਂ ਦੁਆਰੇ ਮੇਂ ਬਸਤੇ ਹੈਂ, ਭਾਵ ਇਹੁ ਪ੍ਰਾਣ ਪਵਨ ਤਹ ਕੁੰਭਕ ਕਾਲ ਮੇਂ ਠਹਿਰਤਾ ਹੈ॥
Prof. Sahib Singh(ਜੋ ਮਨੁੱਖ ਗੁਰੂ ਦੀ ਕਿਰਪਾ ਨਾਲ ਉਸ ਮੇਲ-ਅਵਸਥਾ ਵਿਚ ਅੱਪੜਿਆ ਹੈ, ਉਸ ਦੇ ਵਾਸਤੇ) ਇੜਾ, ਪਿੰਗੁਲਾ ਤੇ ਸੁਖਮਨਾ ਤਿੰਨੇ ਹੀ ਇੱਕੋ ਥਾਂ ਵੱਸਦੀਆਂ ਹਨ,ਪਦ ਅਰਥ ਇੜਾ = ਖੱਬੀ ਨਾਸ ਦੀ ਨਾੜੀ, ਜਿਸ ਰਸਤੇ ਜੋਗੀ ਲੋਕ ਪ੍ਰਾਣਾਯਾਮ ਕਰਨ ਲੱਗੇ ਸੁਆਸ ਉਪਰ ਨੂੰ ਖਿੱਚਦੇ ਹਨ। ਪਿੰਗੁਲਾ = ਸੱਜੀ ਨਾਸ ਦੀ ਨਾੜੀ, ਜਿਸ ਰਸਤੇ ਪ੍ਰਾਣ ਉਤਾਰਦੇ ਹਨ। ਸੁਖਮਨਾ = {Skt. सुषुम्णा} ਨੱਕ ਦੇ ਉਪਰਵਾਰ ਦੀ ਨਾੜੀ ਜਿਥੇ ਪ੍ਰਾਣਾਯਾਮ ਵੇਲੇ ਪ੍ਰਾਣ ਟਿਕਾਈਦੇ ਹਨ। ਤੀਨਿ = ਇੜਾ ਪਿੰਗੁਲਾ ਸੁਖਮਨਾ ਤਿੰਨੇ ਹੀ ਨਾੜੀਆਂ। ਇਕ ਠਾਈ = ਇੱਕੋ ਥਾਂ (ਜਿਥੇ ਨਿਰੰਜਨ ਪ੍ਰਭੂ ਵੱਸਦਾ ਹੈ)।
SikhNet (Spanish)Ahí donde Ida, Pingala y Shushmana convergen,
ਬੇਣੀ ਸੰਗਮੁ. ਤਹ ਪਿਰਾਗੁ; ਮਨੁ ਮਜਨੁ ਕਰੇ, ਤਿਥਾਈ ॥੧॥
benee sangam. teh piraag; man majan kare, tithaaee |1|
Sant Singh KhalsaThis is the true place of confluence of the three sacred rivers: this is where my mind takes its cleansing bath. ||1||
Manmohan SinghPriyag is there, where the three streams the Ganges, Jamna and Saraswati, meet. My mind bathes at that place.
Manmohan Singh (Punjabi)ਪ੍ਰਯਾਗ (ਅਲਾਹਾਬਾਦ) ਉਥੇ ਹੈ, ਜਿਥੇ ਤਿੰਨ ਨਦੀਆਂ ਗੰਗਾ, ਜਮਨਾ ਅਤੇ ਸੁਰਸਵਤੀ ਮਿਲਦੀਆਂ ਹਨ। ਮੇਰਾ ਮਨੂਆ ਉਸ ਜਗ੍ਹਾ ਤੇ ਇਸ਼ਨਾਨ ਕਰਦਾ ਹੈ।
Fareedkot Teekaਜਹਾਂ ਇਨ ਤੀਨੋਂ ਕਾ ਸੰਗਮ ਹੈ ਤਹਾਂ (ਬੇਣੀ) ਤ੍ਰਿਬੇਣੀ ਰੂਪ ਪ੍ਰਯਾਗ ਹੈ ਔ ਮਨ ਜੋ ਜੋਗੀ ਕਾ ਹੈ, ਸੋ ਤਿਸ ਅਸਥਾਨ ਮੇਂ ਸਨਾਨ ਕਰਤਾ ਹੈ, ਭਾਵ ਪਵਿਤ੍ਰ ਹੋਤਾ ਹੈ॥੧॥
Prof. Sahib Singhਤ੍ਰਿਬੇਣੀ ਸੰਗਮ ਪ੍ਰ੍ਯਾਗ ਤੀਰਥ ਭੀ (ਉਸ ਮਨੁੱਖ ਲਈ) ਉੱਥੇ ਵੱਸਦਾ ਹੈ। ਭਾਵ, ਉਸ ਮਨੁੱਖ ਨੂੰ ਇੜਾ ਪਿੰਗਲਾ ਸੁਖਮਨਾ ਦੇ ਅਭਿਆਸ ਦੀ ਲੋੜ ਨਹੀਂ ਰਹਿ ਜਾਂਦੀ; ਉਸ ਨੂੰ ਤ੍ਰਿਬੇਣੀ ਤੇ ਪ੍ਰਯਾਗ ਦੇ ਇਸ਼ਨਾਨ ਦੀ ਲੋੜ ਨਹੀਂ ਰਹਿੰਦੀ। (ਉਸ ਮਨੁੱਖ ਦਾ) ਮਨ ਪ੍ਰਭੂ ਦੇ (ਮਿਲਾਪ-ਰੂਪ ਤ੍ਰਿਬੇਣੀ ਵਿਚ) ਇਸ਼ਨਾਨ ਕਰਦਾ ਹੈ ॥੧॥ਪਦ ਅਰਥ ਬੇਣੀ = ਤ੍ਰਿਬੇਣੀ। ਬੇਣੀ ਸੰਗਮੁ = ਤ੍ਰਿਬੇਣੀ ਦਾ ਮੇਲ, ਉਹ ਥਾਂ ਜਿਥੇ ਗੰਗਾ ਜਮਨਾ ਤੇ ਸਰਸ੍ਵਤੀ ਤਿੰਨੇ ਨਦੀਆਂ ਮਿਲਦੀਆਂ ਹਨ। ਤਹ = ਉਥੇ ਹੀ (ਜਿਥੇ ਨਿਰੰਜਨ ਰਾਮ ਪਰਗਟਿਆ ਹੈ)। ਪਿਰਾਗੁ = ਪ੍ਰਯਾਗ ਤੀਰਥ। ਮਜਨੁ = ਇਸ਼ਨਾਨ ॥੧॥
SikhNet (Spanish)para mí esa es la convergencia del Ganges, Yamuna y Sarasvati; ahí es donde mi mente respira. (1)
ਸੰਤਹੁ; ਤਹਾ ਨਿਰੰਜਨ ਰਾਮੁ ਹੈ ॥
santahu; tahaa niranjan raam hai |
Sant Singh KhalsaO Saints, the Immaculate Lord dwells there;
Manmohan SinghO saints, the Immaculate Lord abides there.
Manmohan Singh (Punjabi)ਹੇ ਸਾਧੂਓ! ਪਵਿਤ੍ਰ ਪ੍ਰਭੂ ਓਥੇ ਵਸਦਾ ਹੈ।
Fareedkot Teekaਹੇ ਸੰਤੋ! ਤਹਾਂ ਨਿਰੰਜਨ ਸਰੂਪ ਰਾਮ ਹੈ॥
Prof. Sahib Singhਹੇ ਸੰਤ ਜਨੋ! ਮਾਇਆ-ਰਹਿਤ ਰਾਮ ਉਸ ਅਵਸਥਾ ਵਿਚ (ਮਨੁੱਖ ਦੇ ਮਨ ਵਿਚ) ਵੱਸਦਾ ਹੈ,ਪਦ ਅਰਥ ਤਹਾ = ਉੱਥੇ (ਜਿੱਥੇ ਮਨ ਚੁੱਭੀ ਲਾਂਦਾ ਹੈ)।
SikhNet (Spanish)Oh Santos, ahí habita el Señor Inmaculado,
ਗੁਰ ਗਮਿ; ਚੀਨੈ ਬਿਰਲਾ ਕੋਇ ॥
gur gam; cheenai biralaa koe |
Sant Singh Khalsahow rare are those who go to the Guru, and understand this.
Manmohan SinghGoing to the Guru, some rare one understands this.
Manmohan Singh (Punjabi)ਗੁਰਾਂ ਕੋਲ ਜਾ ਕੇ ਕੋਈ ਇਕ ਅੱਧ ਹੀ ਇਸ ਨੂੰ ਸਮਝਦਾ ਹੈ।
Fareedkot Teekaਪਰੰਤੂ ਗੁਰੋਂ ਕੇ ਉਪਦੇਸ ਪ੍ਰਾਪਤ ਦਵਾਰਾ ਕੋਈ ਵਿਰਲਾ ਜਾਨਤਾ ਹੈ॥
Prof. Sahib Singhਜਿਸ ਅਵਸਥਾ ਨਾਲ ਸਾਂਝ ਕੋਈ ਵਿਰਲਾ ਮਨੁੱਖ ਸਤਿਗੁਰੂ ਦੀ ਸਰਨ ਪੈ ਕੇ ਬਣਾਂਦਾ ਹੈ।ਪਦ ਅਰਥ ਗਮਿ = ਅੱਪੜ ਕੇ। ਗੁਰ ਗਮਿ = ਗੁਰੂ ਤਕ ਅੱਪੜ ਕੇ, ਗੁਰੂ ਦੀ ਸ਼ਰਨ ਪੈ ਕੇ। ਚੀਨੈ = ਪਛਾਣਦਾ ਹੈ, ਸਾਂਝ ਬਣਾਂਦਾ ਹੈ।
SikhNet (Spanish)pero raro, en verdad raro es aquél que acude al Guru
ਤਹਾਂ; ਨਿਰੰਜਨੁ ਰਮਈਆ ਹੋਇ ॥੧॥ ਰਹਾਉ ॥
tahaan; niranjan rameea hoe |1| rahaau |
Sant Singh KhalsaThe all-pervading immaculate Lord is there. ||1||Pause||
Manmohan SinghThe Immaculate Omnipresent Lord is seen in that place. Pause.
Manmohan Singh (Punjabi)ਪਾਵਨ ਪਵਿੱਤਰ ਸਰਬ ਵਿਆਪਕ ਪ੍ਰਭੂ ਉਸ ਥਾਂ ਤੇ ਦਿਸ ਆਉਂਦਾ ਹੈ। ਠਹਿਰਾਉ।
Fareedkot Teekaਤਹਾਂ ਦਸਮੇਂ ਦਵਾਰ ਮੇਂ ਜਾਇ ਕਰ ਜੀਵ ਨਿਰੰਜਨ ਰਮਈਆ ਕਾ ਸਰੂਪ ਹੋ ਜਾਤਾ ਹੈ॥੧॥ ਰਹਾਉ ॥
Prof. Sahib Singhਉੱਥੇ (ਉਸ ਅਵੱਸਥਾ ਵਿੱਚ) ਨਿਰੰਜਨ ਸੋਹਣਾ ਰਾਮ ਪਰਗਟ ਹੁੰਦਾ ਹੈ ॥੧॥ ਰਹਾਉ ॥ਪਦ ਅਰਥ ਰਮਈਆ = ਸੋਹਣਾ ਰਾਮ ॥੧॥ ਰਹਾਉ ॥
SikhNet (Spanish)y entiende que ahí habita nuestro Dios Todo Prevaleciente y Desapegado. (1-Pausa)
ਦੇਵ ਸਥਾਨੈ; ਕਿਆ ਨੀਸਾਣੀ ॥
dev sathaanai; kiaa neesaanee |
Sant Singh KhalsaWhat is the insignia of the Divine Lord's dwelling?
Manmohan SinghWhat is the sign of the Lord's abode?
Manmohan Singh (Punjabi)ਸਾਹਿਬ ਦੇ ਨਿਵਾਸ ਅਸਥਾਨ ਦੀ ਕੀ ਨਿਸ਼ਾਨੀ ਹੈ?
Fareedkot Teekaਜੇ ਕੋਈ ਕਹੇ ਤਿਸ ਦੇਵ ਸਥਾਨ ਕੀ, ਭਾਵ ਦਸਮੇਂ ਦਵਾਰ ਕੀ ਕਿਆ ਨਿਸਾਨੀ ਹੈ?☬ਤਿਸ ਪਰ ਕਹਤੇ ਹੈਂ:
Prof. Sahib Singh(ਜੇ ਕੋਈ ਪੁੱਛੇ ਕਿ) ਜਿਸ ਅਵਸਥਾ ਵਿਚ ਪ੍ਰਭੂ (ਮਨ ਦੇ ਅੰਦਰ) ਆ ਟਿਕਦਾ ਹੈ, ਉਸ ਦੀਆਂ ਨਿਸ਼ਾਨੀਆਂ ਕੀਹ ਹਨ (ਤਾਂ ਉੱਤਰ ਇਹ ਹੈ ਕਿ)ਪਦ ਅਰਥ ਦੇਵ ਸਥਾਨ = ਪ੍ਰਭੂ ਦੇ ਰਹਿਣ ਦਾ ਥਾਂ, ਉਹ ਥਾਂ ਜਿੱਥੇ ਪ੍ਰਭੂ ਪਰਗਟ ਹੋ ਗਿਆ ਹੈ।
SikhNet (Spanish)¿Cuál es la señal del Recinto de Dios?
ਤਹ; ਬਾਜੇ ਸਬਦ ਅਨਾਹਦ ਬਾਣੀ ॥
teh; baaje sabad anaahad baanee |
Sant Singh KhalsaThe unstruck sound current of the Shabad vibrates there.
Manmohan SinghThere is played the unbeaten music of the Name.
Manmohan Singh (Punjabi)ਉਥੇ ਨਾਮ ਦਾ ਸੁਧੇ ਸਿਧ ਕੀਰਤਨ ਹੁੰਦਾ ਹੈ।
Fareedkot Teeka(ਤਹ) ਅਨਹਦ ਇਕ ਰਸ ਸਬਦ ਕੇ ਬਾਜੇ ਬਾਜਤੇ ਹੈਂ, ਇਹੁ ਤਹਾਂ ਕੀ (ਬਾਣੀ) ਬਾਣ ਹੈ ਅਰਥਾਤ ਸੁਭਾਵ ਹੈ, ਵਾ (ਬਾਣੀ) ਬੇਦ ਕਥਨ ਕਰਤਾ ਹੈ॥
Prof. Sahib Singhਉਸ ਅਵਸਥਾ ਵਿਚ ਸਤਿਗੁਰੂ ਦਾ ਸ਼ਬਦ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ (ਮਨੁੱਖ ਦੇ ਹਿਰਦੇ ਵਿਚ) ਹੁਲਾਰਾ ਪੈਦਾ ਕਰਦੇ ਹਨ;ਪਦ ਅਰਥ ਬਾਜੇ = ਵੱਜਦਾ ਹੈ {ਨੋਟ: ਘਰ ਭਾਵੇਂ ਕਈ ਸੋਹਣੇ ਸੋਹਣੇ ਸਾਜ ਪਏ ਰਹਿਣ, ਜਦ ਤਕ ਉਹ ਵਜਾਏ ਨਾਹ ਜਾਣ, ਉਹਨਾਂ ਦੇ ਵੱਜਣ ਤੋਂ ਜੋ ਹੁਲਾਰਾ ਪੈਦਾ ਹੋਣਾ ਹੈ ਉਹ ਪੈਦਾ ਹੋ ਨਹੀਂ ਸਕਦਾ} ਹੁਲਾਰਾ ਲਿਆਉਂਦਾ ਹੈ। ਸਬਦ ਬਾਜੇ, ਬਾਣੀ ਬਾਜੇ = ਸਤਿਗੁਰੂ ਦਾ ਸ਼ਬਦ, ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ, ਹੁਲਾਰਾ ਪੈਦਾ ਕਰਦੇ ਹਨ।
SikhNet (Spanish)Cuando se escucha la Melodía Divina de la Palabra,
ਤਹ ਚੰਦੁ ਨ ਸੂਰਜੁ; ਪਉਣੁ ਨ ਪਾਣੀ ॥
teh chand na sooraj; paun na paanee |
Sant Singh KhalsaThere is no moon or sun, no air or water there.
Manmohan SinghThere is no moon, no sun, neither air nor water at that place.
Manmohan Singh (Punjabi)ਉਸ ਥਾਂ ਤੇ ਨਾਂ ਚੰਨ, ਨਾਂ ਸੂਰਜ, ਨਾਂ ਹਵਾ ਅਤੇ ਨਾਂ ਹੀ ਜਲ ਹੈ।
Fareedkot Teekaਤਹਾਂ ਚੰਦ ਸੂਰਜ ਕੀ ਸੁਰ ਕਾ ਭੇਦ ਨਹੀਂ ਪ੍ਰਾਨ ਏਕਠੇ ਹੋ ਜਾਤੇ ਹੈਂ। ਦੋਨੋਂ ਸੁਰਾਂ ਕੇ ਔ ਪੌਣ ਪਾਣੀ ਭੀ ਨਹੀਂ, ਭਾਵ ਚੰਦ ਪੌਣ ਪਾਣੀ ਆਦਿ ਪ੍ਰਪੰਚ ਕਾ ਅਭਾਵ ਹੈ॥
Prof. Sahib Singh(ਜਗਤ ਦੇ ਹਨੇਰੇ ਨੂੰ ਦੂਰ ਕਰਨ ਲਈ) ਚੰਦ ਤੇ ਸੂਰਜ (ਉਤਨੇ ਸਮਰੱਥ) ਨਹੀਂ (ਜਿਤਨਾ ਉਹ ਹੁਲਾਰਾ ਮਨ ਦੇ ਹਨੇਰੇ ਨੂੰ ਦੂਰ ਕਰਨ ਲਈ ਹੁੰਦਾ ਹੈ), ਪਉਣ ਪਾਣੀ (ਆਦਿਕ ਤੱਤ ਜਗਤ ਨੂੰ ਉਤਨਾ ਸੁਖ) ਨਹੀਂ (ਦੇ ਸਕਦੇ, ਜਿਤਨਾ ਸੁਖ ਇਹ ਹੁਲਾਰਾ ਮਨੁੱਖ ਦੇ ਮਨ ਨੂੰ ਦੇਂਦਾ ਹੈ);ਪਦ ਅਰਥ ਤਹ = ਉਸ ਅਵਸਥਾ ਵਿਚ (ਜਦੋਂ ਨਿਰੰਜਨ ਰਾਮ ਪਰਗਟ ਹੁੰਦਾ ਹੈ)।
SikhNet (Spanish)ahí donde uno no encuentra ni al sol ni a la luna, ni al aire ni al agua,
ਸਾਖੀ ਜਾਗੀ; ਗੁਰਮੁਖਿ ਜਾਣੀ ॥੨॥
saakhee jaagee; guramukh jaanee |2|
Sant Singh KhalsaThe Gurmukh becomes aware, and knows the Teachings. ||2||
Manmohan SinghIt is by the Guru's grace, that the Lord's discourse becomes manifest and is understood.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਹੀ ਪ੍ਰਭੂ ਦੀ ਵਾਰਤਾ ਪ੍ਰਗਟ ਹੁੰਦੀ ਅਤੇ ਸਮਝੀ ਜਾਂਦੀ ਹੈ।
Fareedkot Teekaਸਮਾਧੀ ਕਾਲ ਮੇਂ ਜਿਨਾਂ ਕੀ ਗੁਰ ਸਿਖ੍ਯਾ ਕਰ ਕੇ ਬਿਰਤੀ ਜੋਗ ਮੇਂ ਜਾਗੀ ਹੈ, ਤਿਨੋਂ ਨੇ ਦਸਮੇਂ ਦੁਆਰ ਕੀ ਜਗਾ ਵਾ ਮਹਿਮਾ ਜਾਣੀ ਹੈ॥੨॥
Prof. Sahib Singhਮਨੁੱਖ ਦੀ ਸੁਰਤ ਗੁਰੂ ਦੀ ਸਿੱਖਿਆ ਨਾਲ ਜਾਗ ਪੈਂਦੀ ਹੈ, ਗੁਰੂ ਦੀ ਰਾਹੀਂ ਸੂਝ ਪੈ ਜਾਂਦੀ ਹੈ ॥੨॥ਪਦ ਅਰਥ ਸਾਖੀ = ਸਿੱਖਿਆ ਨਾਲ। ਜਾਗੀ = (ਸੁਰਤ) ਜਾਗ ਪੈਂਦੀ ਹੈ। ਜਾਣੀ = ਸੂਝ ਪੈ ਜਾਂਦੀ ਹੈ ॥੨॥
SikhNet (Spanish)y la Palabra de Dios se vuelve manifiesta a través del Guru.(2)
ਉਪਜੈ ਗਿਆਨੁ; ਦੁਰਮਤਿ ਛੀਜੈ ॥
aupajai giaan; duramat chheejai |
Sant Singh KhalsaSpiritual wisdom wells up, and evil-mindedness departs;
Manmohan SinghThen gnosis wells up within the mortal and his evil intellect departs,
Manmohan Singh (Punjabi)ਤਦ ਪ੍ਰਾਨੀ ਦੇ ਅੰਦਰ ਬ੍ਰਹਮ ਗਿਆਤ ਉਤਪੰਨ ਹੋ ਜਾਂਦੀ ਹੈ ਅਤੇ ਉਸ ਦੀ ਮੰਦੀ ਅਕਲ ਦੂਰ ਥੀ ਵੰਝਦੀ ਹੈ,
Fareedkot Teekaਜਬ ਪੌਣ ਝੜਾਵਣੇ ਉਤਾਰਨੇ ਕਾ ਗ੍ਯਾਨ ਊਪਜਤਾ ਹੈ ਤਬ ਖੋਟੀ ਮਤ ਨਸਟ ਹੋ ਜਾਤੀ ਹੈ॥
Prof. Sahib Singh(ਪ੍ਰਭੂ-ਮਿਲਾਪ ਵਾਲੀ ਅਵਸਥਾ ਵਿਚ ਮਨੁੱਖ ਦੀ) ਪ੍ਰਭੂ ਨਾਲ ਡੂੰਘੀ ਜਾਣ-ਪਛਾਣ ਹੋ ਜਾਂਦੀ ਹੈ। ਮੰਦੀ ਮੱਤ ਨਾਸ ਹੋ ਜਾਂਦੀ ਹੈ;ਪਦ ਅਰਥ ਛੀਜੈ = ਨਾਸ ਹੋ ਜਾਂਦੀ ਹੈ।
SikhNet (Spanish)Ahí es donde la Sabiduría se construye y la parte negativa se hace a un lado;
ਅੰਮ੍ਰਿਤ ਰਸਿ; ਗਗਨੰਤਰਿ ਭੀਜੈ ॥
amrit ras; gaganantar bheejai |
Sant Singh Khalsathe nucleus of the mind sky is drenched with Ambrosial Nectar.
Manmohan Singhthe core of his mind's sky is drenched with the immortalising ambrosia.
Manmohan Singh (Punjabi)ਅਤੇ ਉਸ ਦੇ ਮਨ ਦੇ ਆਕਾਸ਼ ਦਾ ਅੰਤ੍ਰੀਵ, ਅਮਰ ਕਰ ਦੇਣ ਵਾਲੇ ਅਮ੍ਰਿੰਤ ਨਾਲ ਗੱਚ ਹੋ ਜਾਂਦਾ ਹੈ।
Fareedkot Teekaਤਬ (ਗਗਨੰਤਰਿ) ਦਸਮੇਂ ਦਵਾਰ ਕੇ ਅੰਤਰ ਜੋ ਅੰਮ੍ਰਿਤ ਹੈ, ਤਿਸ ਕੇ ਰਸ ਮੇਂ ਜੋਗੀ ਕਾ ਮਨ ਭੀਜਤਾ ਹੈ॥
Prof. Sahib Singhਉੱਚੀ ਉਡਾਰੀ ਵਿਚ (ਅੱਪੜਿਆ ਹੋਇਆ ਮਨ) ਨਾਮ-ਅੰਮ੍ਰਿਤ ਦੇ ਰਸ ਨਾਲ ਰਸ ਜਾਂਦਾ ਹੈ;ਪਦ ਅਰਥ ਅੰਮ੍ਰਿਤ ਰਸਿ = ਨਾਮ-ਅੰਮ੍ਰਿਤ ਦੇ ਰਸ ਨਾਲ। ਗਗਨੰਤਰਿ = ਗਗਨ-ਅੰਤਰਿ, ਗਗਨ ਵਿਚ, ਆਕਾਸ਼ ਵਿਚ, ਉੱਚੀ ਉਡਾਰੀ ਵਿਚ। ਭੀਜੈ = (ਮਨ) ਭਿੱਜ ਜਾਂਦਾ ਹੈ, ਰਸ ਜਾਂਦਾ ਹੈ।
SikhNet (Spanish)ahí es donde uno bebe del Néctar del Señor, absorto en Dios, en medio del coro del firmamento de la mente.
ਏਸੁ ਕਲਾ; ਜੋ ਜਾਣੈ ਭੇਉ ॥
es kalaa; jo jaanai bheo |
Sant Singh KhalsaOne who knows the secret of this device,
Manmohan SinghOne who realises the secret of this contrivance,
Manmohan Singh (Punjabi)ਜੋ ਇਸ ਹਿਕਮਤ ਦੇ ਭੇਦ ਨੂੰ ਅਨੁਭਵ ਕਰਦਾ ਹੈ,
Fareedkot Teekaਏਸੁ ਜੋਗ ਕਲਾ ਕਾ ਜੋ ਭੇਦ ਜਾਣੈ॥
Prof. Sahib Singhਜੋ ਮਨੁੱਖ ਇਸ (ਅਵਸਥਾ ਵਿਚ ਅੱਪੜ ਸਕਣ ਵਾਲੇ) ਹੁਨਰ ਦਾ ਭੇਦ ਜਾਣ ਲੈਂਦਾ ਹੈ,ਪਦ ਅਰਥ ਕਲਾ = ਹੁਨਰ। ਭੇਉ = ਭੇਤ।
SikhNet (Spanish)Aquél que conoce el Misterio de esta Experiencia,
ਭੇਟੈ ਤਾਸੁ; ਪਰਮ ਗੁਰਦੇਉ ॥੩॥
bhettai taas; param guradeo |3|
Sant Singh Khalsameets the Supreme Divine Guru. ||3||
Manmohan Singhhe meets the supreme Guru-God.
Manmohan Singh (Punjabi)ਉਸ ਨੂੰ ਮਹਾਨ ਗੁਰੂ-ਪ੍ਰਮੇਸ਼ਰ ਮਿਲ ਪੈਂਦੇ ਹਨ।
Fareedkot Teekaਤਿਸ ਕੋ ਮਿਲਤਾ ਹੈ (ਪਰਮ ਗੁਰਦੇਉ) ਅਤੀ ਬਡਾ ਪ੍ਰਕਾਸ ਰੂਪ ਪ੍ਰਮੇਸ੍ਵਰ॥੩॥
Prof. Sahib Singhਉਸ ਨੂੰ ਅਕਾਲ ਪੁਰਖ ਮਿਲ ਪੈਂਦਾ ਹੈ ॥੩॥ਪਦ ਅਰਥ ਤਾਸੁ = ਉਸ ਨੂੰ। ਪਰਮ = ਸਭ ਤੋਂ ਉੱਚਾ ॥੩॥
SikhNet (Spanish)conoce al Ser Supremo, a nuestro Señor, el Dios. (3)
ਦਸਮ ਦੁਆਰਾ ਅਗਮ ਅਪਾਰਾ; ਪਰਮ ਪੁਰਖ ਕੀ ਘਾਟੀ ॥
dasam duaaraa agam apaaraa; param purakh kee ghaattee |
Sant Singh KhalsaThe Tenth Gate is the home of the inaccessible, infinite Supreme Lord.
Manmohan SinghThe tenth gate is the abode of the Inaccessible and Infinite supreme Lord.
Manmohan Singh (Punjabi)ਦਸਵਾਂ ਦਰਵਾਜ਼ਾ ਪਹੁੰਚ ਤੋਂ ਪਰੇ ਅਤੇ ਬੇਅੰਤ ਸ੍ਰੋਮਣੀ ਸਾਹਿਬ ਦੇ ਰਹਿਣ ਦੀ ਥਾਂ ਹੈ।
Fareedkot Teekaਅਗਮ ਅਪਾਰ ਜੋ ਪਰਮ ਪੁਰਖ ਹੈ, ਦਸਮ ਦੁਆਰ ਤਿਸ ਕੀ (ਘਾਟੀ) ਜਾਗਾ ਹੈ॥
Prof. Sahib Singhਅਪਹੁੰਚ, ਬੇਅੰਤ ਤੇ ਪਰਮ ਪੁਰਖ ਪ੍ਰਭੂ ਦੇ ਪਰਗਟ ਹੋਣ ਦਾ ਟਿਕਾਣਾ (ਮਨੁੱਖਾ ਸਰੀਰ ਦਾ ਦਿਮਾਗ਼-ਰੂਪ) ਦਸਵਾਂ ਬੂਹਾ ਹੈ;ਪਦ ਅਰਥ ਦੁਆਰ = ਦਰਵਾਜ਼ਾ, ਬੂਹਾ (ਜਿਸ ਦੀ ਰਾਹੀਂ ਕਿਸੇ ਮਕਾਨ ਤੋਂ ਬਾਹਰਲੇ ਥਾਂ ਦਾ ਸੰਬੰਧ ਮਕਾਨ ਦੇ ਅੰਦਰਲੇ ਹਿੱਸੇ ਨਾਲ ਬਣਦਾ ਹੈ। ਮਨੁੱਖਾ ਸਰੀਰ ਦੇ ਦਸ ਦਰਵਾਜ਼ੇ ਹਨ, ਜਿਨ੍ਹਾਂ ਦੀ ਰਾਹੀਂ ਬਾਹਰਲੇ ਪਦਾਰਥਾਂ ਦਾ ਸੰਬੰਧ ਸਰੀਰ ਦੇ ਅੰਦਰ ਨਾਲ ਤੇ ਅੰਦਰ ਦਾ ਬਾਹਰ ਨਾਲ ਬਣਦਾ ਹੈ। ਨੌ ਦਰਵਾਜ਼ੇ ਤਾਂ ਜਗਤ ਨਾਲ ਸਧਾਰਨ ਸਾਂਝ ਬਣਾਉਣ ਲਈ ਹਨ; ਪਰ ਦਿਮਾਗ਼ ਇਕ ਐਸਾ ਦਰਵਾਜ਼ਾ ਹੈ ਜਿਸ ਦੀ ਬਰਕਤਿ ਨਾਲ ਮਨੁੱਖ ਪ੍ਰਭੂ ਨਾਲ ਸਾਂਝ ਬਣਾ ਸਕਦਾ ਹੈ, ਕਿਉਂਕਿ ਸੋਚ-ਵਿਚਾਰ ਇਸੇ 'ਦੁਆਰ' ਦੀ ਰਾਹੀਂ ਹੋ ਸਕਦੀ ਹੈ)। ਦਸਮ ਦੁਆਰ = ਸਰੀਰ ਦਾ ਦਸਵਾਂ ਬੂਹਾ, ਦਿਮਾਗ਼। ਘਾਟੀ = ਥਾਂ।
SikhNet (Spanish)La Décima Puerta es Infinita y Sin Fronteras; sí, es el Recinto del Ser Supremo,
ਊਪਰਿ ਹਾਟੁ. ਹਾਟ ਪਰਿ ਆਲਾ; ਆਲੇ ਭੀਤਰਿ ਥਾਤੀ ॥੪॥
aoopar haatt. haatt par aalaa; aale bheetar thaatee |4|
Sant Singh KhalsaAbove the store is a niche, and within this niche is the commodity. ||4||
Manmohan SinghOver the shop and above the shop is a niche in the wall and in the niche is the commodity.
Manmohan Singh (Punjabi)ਦੁਕਾਨ ਦੇ ਉਪਰ ਅਤੇ ਦੁਕਾਨ ਦੇ ਉੱਤੇ, ਕੰਧ ਵਿੱਚੱ ਇਕ ਰਖਨਾ ਹੈ ਅਤੇ ਰਖਨੇ ਵਿੱਚ ਹੈ ਇਕ ਵਸਤੂ।
Fareedkot Teekaਸਭ ਕੇ ਸਿਰੋਮਣੀ (ਹਾਟੁ) ਸਰੀਰ ਹੈ, ਤਿਸ ਸਰੀਰ ਕੇ ਊਪਰ (ਆਲਾ) ਸੀਸ ਹੈ ਵਾ ਤਿਸ ਸੀਸ ਮੇਂ ਦਸਮ ਦੁਆਰ ਆਲਾ ਹੈ। ਤਿਸ ਮੇਂ ਆਤਮ ਰੂਪ ਥੈਲੀ ਹੈ, ਭਾਵ ਤਿਸ ਆਤਮ ਸਥਾਨ ਮੇਂ ਜੋਗੀ ਇਸਥਤ ਹੋਤਾ ਹੈ॥੪॥
Prof. Sahib Singhਸਰੀਰ ਦੇ ਉਤਲੇ ਹਿੱਸੇ ਵਿਚ (ਸਿਰ, ਮਾਨੋ) ਇਕ ਹੱਟ ਹੈ, ਉਸ ਹੱਟ ਵਿਚ (ਦਿਮਾਗ਼, ਮਾਨੋ) ਇਕ ਆਲਾ ਹੈ, ਇਸ ਆਲੇ ਦੀ ਰਾਹੀਂ ਪ੍ਰਭੂ ਦਾ ਪ੍ਰਕਾਸ਼ ਹੁੰਦਾ ਹੈ ॥੪॥ਪਦ ਅਰਥ ਥਾਤੀ = {Skt. स्थिति} ਟਿਕਾਉ ॥੪॥
SikhNet (Spanish)porque de toda la creación lo más elevado es el hombre y en el hombre lo más elevado es la cabeza y en la cabeza, la Ventana del Ser. (4)
ਜਾਗਤੁ ਰਹੈ; ਸੁ ਕਬਹੁ. ਨ ਸੋਵੈ ॥
jaagat rahai; su kabahu. na sovai |
Sant Singh KhalsaOne who remains awake, never sleeps.
Manmohan SinghHe who remains awake, goes not to sleep ever.
Manmohan Singh (Punjabi)ਜੋ ਜਾਗਦਾ ਰਹਿੰਦਾ ਹੈ, ਉਹ ਕਦਾਚਿਤ ਨਹੀਂ ਸੌਂਦਾ।
Fareedkot Teekaਜਾਗਤਾ ਰਹਿਤਾ ਹੈ, ਸੋ ਜੋਗੀ ਕਬੀ ਨਹੀਂ ਸੋਤਾ॥
Prof. Sahib Singh(ਜਿਸ ਦੇ ਅੰਦਰ ਪਰਮਾਤਮਾ ਪਰਗਟ ਹੋ ਪਿਆ) ਉਹ ਸਦਾ ਜਾਗਦਾ ਰਹਿੰਦਾ ਹੈ (ਸੁਚੇਤ ਰਹਿੰਦਾ ਹੈ), (ਮਾਇਆ ਦੀ ਨੀਂਦ ਵਿਚ) ਕਦੇ ਸਉਂਦਾ ਨਹੀਂ;
SikhNet (Spanish)Aquél que está siempre despierto en Dios,
ਤੀਨਿ ਤਿਲੋਕ; ਸਮਾਧਿ ਪਲੋਵੈ ॥
teen tilok; samaadh palovai |
Sant Singh KhalsaThe three qualities and the three worlds vanish, in the state of Samaadhi.
Manmohan SinghThe three qualities and the three worlds vanish for him in his trance.
Manmohan Singh (Punjabi)iੰਤੰਨੇ ਗੁਣ ਅਤੇ ਤਿੰਨੇ ਜਹਾਨ ਉਸ ਦੀ ਤਾੜੀ ਅੰਦ, ਉਸ ਦੇ ਲਈ ਅਲੋਪ ਹੋ ਜਾਂਦੇ ਹਨ।
Fareedkot Teekaਤੀਨ ਸੁਰ ਇੜਾ, ਪਿੰਗਲਾ, ਸੁਖਮਨਾ। ਤਿਨੋਂ ਸੁਰੋਂ ਕਾ ਜੋ (ਲੋਕ) ਦੇਖਨਾ ਹੈ (ਤਿ) ਸੋ ਸਮਾਧੀ ਮੇਂ ਲੈ ਕਰ ਦੇਤਾ ਹੈ॥
Prof. Sahib Singhਉਹ ਇਕ ਐਸੀ ਸਮਾਧੀ ਵਿਚ ਟਿਕਿਆ ਰਹਿੰਦਾ ਹੈ ਜਿਥੋਂ ਮਾਇਆ ਦੇ ਤਿੰਨੇ ਗੁਣ ਤੇ ਤਿੰਨਾਂ ਲੋਕਾਂ ਦੀ ਮਾਇਆ ਪਰੇ ਹੀ ਰਹਿੰਦੇ ਹਨ;ਪਦ ਅਰਥ ਪਲੋਵੈ = ਦੌੜ ਜਾਂਦੇ ਹਨ, ਪ੍ਰਭਾਵ ਨਹੀਂ ਪਾ ਸਕਦੇ।
SikhNet (Spanish)no duerme, y en ese Trance se funde en su propia Trinidad.
ਬੀਜ ਮੰਤ੍ਰੁ ਲੈ; ਹਿਰਦੈ ਰਹੈ ॥
beej mantru lai; hiradai rahai |
Sant Singh KhalsaHe takes the Beej Mantra, the Seed Mantra, and keeps it in his heart.
Manmohan SinghTaking the seed of the Lord's Name, he enshrines it within his mind.
Manmohan Singh (Punjabi)ਪ੍ਰਭੂ ਦੇ ਨਾਮ ਦੇ ਬੀਜ ਨੂੰ ਲੈਕੇ, ਉਹ ਇਸ ਨੂੰ ਆਪਣੇ ਮਨ ਅੰਦਰ ਟਿਕਾ ਲੈਂਦਾ ਹੈ।
Fareedkot Teekaਓਂਕਾਰ ਕੋ ਹਿਰਦੇ ਮੇਂ ਲੇਕਰਿ ਦਸਮ ਦੁਆਰੇ ਮੇਂ ਰਹੇ ਹੈਂ॥
Prof. Sahib Singhਉਹ ਮਨੁੱਖ ਪ੍ਰਭੂ ਦਾ ਨਾਮ ਮੰਤ੍ਰ ਆਪਣੇ ਹਿਰਦੇ ਵਿਚ ਟਿਕਾ ਰੱਖਦਾ ਹੈ,
SikhNet (Spanish)Aquél que enaltece en su corazón la Semilla del Mantra de Dios, su mente se aleja del mundo
ਮਨੂਆ ਉਲਟਿ; ਸੁੰਨ ਮਹਿ ਗਹੈ ॥੫॥
manooaa ulatt; sun meh gahai |5|
Sant Singh KhalsaTurning his mind away from the world, he focuses on the cosmic void of the absolute Lord. ||5||
Manmohan SinghTurning back his mind from the world, he fixes it in the Profound Lord.
Manmohan Singh (Punjabi)ਆਪਣੇ ਮਨ ਨੂੰ ਸੰਸਾਰ ਵਲੋਂ ਮੋੜ ਕੇ, ਉਹ ਇਸ ਨੂੰ ਅਫੁਰ ਸੁਆਮੀ ਅੰਦਰ ਜੋੜ ਲੈਂਦਾ ਹੈ।
Fareedkot Teekaਮਨਿ ਕੋ ਸੰਸਾਰ ਤੇ ਉਲਟਾਇਕੈ (ਸੁੰਨ) ਅਫੁਰ ਦਸਮ ਦੁਆਰੁ ਤਾਂ ਮੇਂ ਗ੍ਰਹਨ, ਭਾਵ ਮਿਲਾਵਨਾ ਕਰਤਾ ਹੈ॥੫॥
Prof. Sahib Singh(ਜਿਸ ਦੀ ਬਰਕਤਿ ਨਾਲ) ਉਸ ਦਾ ਮਨ ਮਾਇਆ ਵਲੋਂ ਪਰਤ ਕੇ (ਸੁਚੇਤ ਰਹਿੰਦਾ ਹੈ), ਉਸ ਅਵਸਥਾ ਵਿਚ ਟਿਕਾਣਾ ਪਕੜਦਾ ਹੈ ਜਿਥੇ ਕੋਈ ਫੁਰਨਾ ਨਹੀਂ ਉਠਦਾ ॥੫॥ਪਦ ਅਰਥ ਉਲਟਿ = ('ਤੀਨਿ ਤਿਲੋਕ' ਵਲੋਂ) ਪਰਤ ਕੇ। ਗਹੈ = (ਟਿਕਾਣਾ) ਪਕੜਦਾ ਹੈ ॥੫॥
SikhNet (Spanish)y habita en el Recinto del Señor Absoluto.(5)
ਜਾਗਤੁ ਰਹੈ; ਨ ਅਲੀਆ ਭਾਖੈ ॥
jaagat rahai; na aleea bhaakhai |
Sant Singh KhalsaHe remains awake, and he does not lie.
Manmohan SinghHe remains wakeful and utters not a lie.
Manmohan Singh (Punjabi)ਉਹ ਖਬਰਦਾਰ ਰਹਿੰਦਾ ਹੈ ਅਤੇ ਝੂਠ ਨਹੀਂ ਬੋਲਦਾ।
Fareedkot Teekaਜਾਗਤਾ ਰਹਿਤਾ ਹੈ, ਝੂਠ ਨਹੀਂ ਬੋਲਤਾ॥
Prof. Sahib Singhਉਹ ਮਨੁੱਖ ਸਦਾ ਜਾਗਦਾ ਹੈ, (ਸੁਚੇਤ ਰਹਿੰਦਾ ਹੈ), ਕਦੇ ਝੂਠ ਨਹੀਂ ਬੋਲਦਾ;ਪਦ ਅਰਥ ਅਲੀਆ = {Skt. अलीक} ਝੂਠ।
SikhNet (Spanish)Uno debe estar siempre despierto en Dios y decir la Verdad;
ਪਾਚਉ ਇੰਦ੍ਰੀ; ਬਸਿ ਕਰਿ ਰਾਖੈ ॥
paachau indree; bas kar raakhai |
Sant Singh KhalsaHe keeps the five sensory organs under his control.
Manmohan SinghHis five sense-organs, he keeps under his control.
Manmohan Singh (Punjabi)ਆਪਣੇ ਪੰਜੇ ਗਿਆਨ-ਅੰਗਾਂ ਨੂੰ ਉਹ ਆਪਣੇ ਇਖਤਿਆਰ ਵਿੱਚ ਰੱਖਦਾ ਹੈ।
Fareedkot Teekaਵਹੁ ਜੋਗੀ ਪਾਚੋਂ ਇੰਦ੍ਰੀਆਂ ਕੋ ਅਪਨੇ ਵਸ ਕਰ ਰਾਖਤਾ ਹੈ॥
Prof. Sahib Singhਪੰਜਾਂ ਹੀ ਇੰਦ੍ਰਿਆਂ ਨੂੰ ਆਪਣੇ ਕਾਬੂ ਵਿਚ ਰੱਖਦਾ ਹੈ,
SikhNet (Spanish)debe disciplinar los cinco órganos de los sentidos,
ਗੁਰ ਕੀ ਸਾਖੀ; ਰਾਖੈ ਚੀਤਿ ॥
gur kee saakhee; raakhai cheet |
Sant Singh KhalsaHe cherishes in his consciousness the Guru's Teachings.
Manmohan SinghThe Guru's instruction he treasures up in his mind.
Manmohan Singh (Punjabi)ਗੁਰਾਂ ਦਾ ਉਪਦੇਸ਼ ਉਹ ਆਪਣੇ ਮਨ ਅੰਦਰ ਟਿਕਾਉਂਦਾ ਹੈ।
Fareedkot Teekaਔ ਗੁਰ ਸਿਖ੍ਯਾ ਕੋ ਚੀਤਿ ਰਾਖਤਾ ਹੈ॥
Prof. Sahib Singhਸਤਿਗੁਰੂ ਦਾ ਉਪਦੇਸ਼ ਆਪਣੇ ਮਨ ਵਿਚ ਸਾਂਭ ਕੇ ਰੱਖਦਾ ਹੈ,ਪਦ ਅਰਥ ਸਾਖੀ = ਸਿੱਖਿਆ। ਚੀਤਿ = ਚਿੱਤ ਵਿਚ।
SikhNet (Spanish)enaltecer la Palabra del Guru en su mente
ਮਨੁ ਤਨੁ ਅਰਪੈ; ਕ੍ਰਿਸਨ ਪਰੀਤਿ ॥੬॥
man tan arapai; krisan pareet |6|
Sant Singh KhalsaHe dedicates his mind and body to the Lord's Love. ||6||
Manmohan SinghHis soul and body, he offers to his Lord's love.
Manmohan Singh (Punjabi)ਆਪਣੀ ਜਿੰਦੜੀ ਅਤੇ ਦੇਹ ਉਹ ਆਪਣੇ ਪ੍ਰਭੂ ਦੇ ਪ੍ਰੇਮ ਦੀ ਭੇਟਾ ਕਰ ਦਿੰਦਾ ਹੈ।
Fareedkot Teekaਕ੍ਰਿਸਨ ਕੀ ਪ੍ਰੀਤਿ ਮੇਂ ਮਨ ਤਨ ਅਰਪਤਾ ਹੈ॥੬॥
Prof. Sahib Singhਆਪਣਾ ਮਨ, ਆਪਣਾ ਸਰੀਰ ਪ੍ਰਭੂ ਦੇ ਪਿਆਰ ਤੋਂ ਸਦਕੇ ਕਰਦਾ ਹੈ ॥੬॥ਪਦ ਅਰਥ ਕ੍ਰਿਸ਼ਨ = ਪ੍ਰਭੂ ॥੬॥
SikhNet (Spanish)y ofrecer su mente y su cuerpo al amor de Krishna.(6)
ਕਰ ਪਲਵ; ਸਾਖਾ ਬੀਚਾਰੇ ॥
kar palav; saakhaa beechaare |
Sant Singh KhalsaHe considers his hands to be the leaves and branches of the tree.
Manmohan SinghThe mortal deems his hands as the leaves and branches of the body tree.
Manmohan Singh (Punjabi)ਪ੍ਰਾਨੀ ਆਪਣਿਆਂ ਹੱਥਾਂ ਨੂੰ ਦੇਹ ਦੇ ਦਰਖਤ ਦੇ ਪਤੇ ਅਤੇ ਟਹਿਣੀਆਂ ਖਿਆਲ ਕਰਦਾ ਹੈ।
Fareedkot Teekaਦਸਮੇ ਦੁਆਰ ਮੇਂ ਜੋ ਕਮਲੁ ਹੈ, ਤਿਸ ਕੇ ਪਤੇ ਮਾਸ ਦੀਆਂ ਬੋਟੀਆਂ ਹੀ ਪਤਿਓਂ ਕੇ ਅਕਾਰ ਹੈਂ। ਸਾਖਾ ਨਾੜੀਆਂ ਕਾ ਜੋ ਬੀਚਾਰ ਕਰਤਾ ਹੈ॥
Prof. Sahib Singhਉਹ ਮਨੁੱਖ (ਜਗਤ ਨੂੰ) ਹੱਥ (ਦੀਆਂ ਉੱਗਲਾਂ, ਰੁੱਖ ਦੀਆਂ) ਟਹਿਣੀਆਂ ਤੇ ਪੱਤਰ ਸਮਝਦਾ ਹੈ।ਪਦ ਅਰਥ ਕਰ = ਹੱਥ ਦੀਆਂ (ਉਂਗਲਾਂ)। ਪਲਵ = ਪੱਤਰ। ਸਾਖਾ = ਟਹਿਣੀਆਂ।
SikhNet (Spanish)Uno debe ver sus manos como las ramas y hojas del árbol humano
ਅਪਨਾ ਜਨਮੁ; ਨ ਜੂਐ ਹਾਰੇ ॥
apanaa janam; na jooai haare |
Sant Singh KhalsaHe does not lose his life in the gamble.
Manmohan SinghHe loses not his life in gambling.
Manmohan Singh (Punjabi)ਉਹ ਆਪਣਾ ਜੀਵਨ ਜੂਏ ਵਿੱਚੱ ਨਹੀਂ ਹਾਰਦਾ।
Fareedkot Teekaਸੋ ਅਪਨਾ ਜਨਮੁ (ਜੂਏ) ਬਿਸ੍ਯੋਂ ਮੇਂ ਨਹੀਂ ਹਾਰਤਾ॥
Prof. Sahib Singh(ਇਸ ਵਾਸਤੇ ਮੂਲ ਪ੍ਰਭੂ ਨੂੰ ਛੱਡ ਕੇ ਇਸ ਖਿਲਾਰੇ ਵਿਚ ਰੁੱਝ ਕੇ) ਆਪਣੀ ਜ਼ਿੰਦਗੀ ਜੂਏ ਦੀ ਖੇਡ ਵਿਚ ਨਹੀਂ ਗਵਾਉਂਦਾ;
SikhNet (Spanish)y no debería de hacer una apuesta comprometiendo esta preciosa forma humana,
ਅਸੁਰ ਨਦੀ ਕਾ; ਬੰਧੈ ਮੂਲੁ ॥
asur nadee kaa; bandhai mool |
Sant Singh KhalsaHe plugs up the source of the river of evil tendencies.
Manmohan SinghHe plugs the source of the stream of evil inclinations.
Manmohan Singh (Punjabi)ਉਹ ਮੰਦ ਰੁੱਚੀਆਂ ਦੇ ਨਾਲੇ ਦੇ ਨਿਕਾਸ ਨੂੰ ਬੰਦ ਕਰ ਦਿੰਦਾ ਹੈ।
Fareedkot Teekaਅਸੁਰ ਨਦੀ ਮੂਲ ਦੁਆਰ ਮੇਂ ਏਡੀ ਲਗਾਇ ਕਰਿ ਅਪਨਾ ਪੌਨ ਕਾ ਜੋ ਬੰਧਨਾ ਕਰਤਾ ਹੈ॥
Prof. Sahib Singhਵਿਕਾਰਾਂ ਦੀ ਨੀਂਦ ਦਾ ਸੋਮਾ ਹੀ ਬੰਦ ਕਰ ਦੇਂਦਾ ਹੈ,ਪਦ ਅਰਥ ਅਸੁਰ ਨਦੀ = ਵਿਕਾਰਾਂ ਦੀ ਨਦੀ। ਮੂਲੁ = ਸੋਮਾ। ਬੰਧੈ = ਰੋਕ ਦੇਂਦਾ ਹੈ, ਬੰਦ ਕਰ ਦੇਂਦਾ ਹੈ।
SikhNet (Spanish)tampoco debería conectarse a la fuente del flujo de sus pasiones.
ਪਛਿਮ ਫੇਰਿ; ਚੜਾਵੈ ਸੂਰੁ ॥
pachhim fer; charraavai soor |
Sant Singh KhalsaTurning away from the west, he makes the sun rise in the east.
Manmohan SinghTurning away from the spiritual darkness of the west, he makes rise the sun of Divine knowledge.
Manmohan Singh (Punjabi)ਮਗਰਬ ਦੇ ਆਤਮਕ ਅਨ੍ਹੇਰੇ ਵਲੋਂ ਮੋੜਾ ਪਾ ਕੇ ਉਹ ਬ੍ਰਹਮ ਗਿਆਨ ਦੇ ਸੂਰਜ ਨੂੰ ਚੜ੍ਹਾ ਲੈਂਦਾ ਹੈ।
Fareedkot Teeka(ਪਛਿਮ) ਨੀਚੇ ਜਾਤੇ ਪੌਨ ਕੇ ਫੇਰ ਕੈ (ਸੂਰੁ) ਸਜੇ ਸੁਰ ਦੁਆਰ ਦਸਮ ਦੁਆਰ ਕੌ ਚੜਾਵਤਾ ਹੈ॥
Prof. Sahib Singhਮਨ ਨੂੰ ਅਗਿਆਨਤਾ ਦੇ ਹਨੇਰੇ ਵਲੋਂ ਪਰਤਾ ਕੇ (ਇਸ ਵਿਚ ਗਿਆਨ ਦਾ) ਸੂਰਜ ਚੜ੍ਹਾਉਂਦਾ ਹੈ;ਪਦ ਅਰਥ ਫੇਰਿ = ਮੋੜ ਕੇ, ਹਟਾ ਕੇ। ਪਛਮਿ = ਲਹਿੰਦਾ ਪਾਸਾ, ਉਹ ਪਾਸਾ ਜਿੱਧਰ ਸੂਰਜ ਡੁੱਬਦਾ ਹੈ, ਉਹ ਪਾਸਾ ਜਿੱਧਰ ਗਿਆਨ ਦੇ ਸੂਰਜ ਦੇ ਡੁੱਬਣ ਦਾ ਖ਼ਤਰਾ ਹੁੰਦਾ ਹੈ, ਅਗਿਆਨਤਾ। ਸੂਰੁ = ਗਿਆਨ ਦਾ ਸੂਰਜ।
SikhNet (Spanish)El Bello Sol de la Sabiduría debe brillar,
ਅਜਰੁ ਜਰੈ; ਸੁ ਨਿਝਰੁ ਝਰੈ ॥
ajar jarai; su nijhar jharai |
Sant Singh KhalsaHe bears the unbearable, and the drops trickle down within;
Manmohan SinghWhen he bears the unbearable, then does the Nectar trickle forth within him,
Manmohan Singh (Punjabi)ਜਦ ਉਹ ਨਾਂ-ਸਹਾਰੇ ਜਾਣ ਵਾਲੇ ਨੂੰ ਸਹਾਰ ਲੈਂਦਾ ਹੈ ਤਾਂ ਉਸ ਦੇ ਅੰਦਰ ਅਮ੍ਰਿਤ ਟਪਕਦਾ ਹੈ,
Fareedkot Teekaਐਸੇ ਜੋ ਅਜਰ ਸੁਆਸਾਂ ਕੋ ਜਰੈ ਦਸਮ ਦੁਆਰ ਮੇਂ ਠਹਿਰਾਵੈ, ਤਿਸ ਕੋ (ਨਿਝਰ) ਏਕ ਰਸ ਦਸਮ ਦੁਆਰ ਤੇ ਅੰਮ੍ਰਿਤ ਝਰਤਾ ਹੈ॥
Prof. Sahib Singh(ਉਸ ਦੇ ਅੰਦਰ ਮਿਲਾਪ ਦਾ) ਇਕ ਚਸ਼ਮਾ ਫੁੱਟ ਪੈਂਦਾ ਹੈ। (ਉਹ ਇਕ ਐਸੀ ਮੌਜ) ਮਾਣਦਾ ਹੈ, ਜਿਸ ਨੂੰ ਕਦੇ ਬੁਢੇਪਾ ਨਹੀਂ (ਭਾਵ, ਜੋ ਕਦੇ ਮੁੱਕਦੀ ਨਹੀਂ)।ਪਦ ਅਰਥ ਨਿਝਰੁ = ਚਸ਼ਮਾ, ਝਰਨਾ। ਅਜਰੁ = ਅ-ਜਰਾ, ਜਿਸ ਨੂੰ ਕਦੇ ਬੁਢੇਪਾ ਨਾ ਆਵੇ
SikhNet (Spanish)y si puede cargar la Verdad Insostenible,
ਜਗੰਨਾਥ ਸਿਉ; ਗੋਸਟਿ ਕਰੈ ॥੭॥
jaganaath siau; gosatt karai |7|
Sant Singh Khalsathen, he speaks with the Lord of the world. ||7||
Manmohan Singhand he converses with the Lord of the world.
Manmohan Singh (Punjabi)ਅਤੇ ਉਹ ਸ਼੍ਰਿਸ਼ਟੀ ਦੇ ਸੁਆਮੀ ਨਾਲ ਬਾਤ ਚੀਤ ਕਰਦਾ ਹੈ।
Fareedkot Teekaਜਗਤ ਕੇ ਨਾਥ ਸਾਥ ਵਹੁ (ਗੋਸਟਿ) ਬਾਤਾਂ, ਭਾਵ ਮਿਲਾਪੁ ਕਰਤਾ ਹੈ॥੭॥
Prof. Sahib Singh(ਉਹ ਸਦਾ ਲਈ) ਪਰਮਾਤਮਾ ਨਾਲ ਮੇਲ ਕਰ ਲੈਂਦਾ ਹੈ ॥੭॥ਪਦ ਅਰਥ ਗੋਸਟਿ = ਮਿਲਾਪ ॥੭॥
SikhNet (Spanish)entonces el flujo del Éxtasis será constante y podrá conversar con Dios de hombre a hombre. (7)
ਚਉਮੁਖ ਦੀਵਾ; ਜੋਤਿ ਦੁਆਰ ॥
chaumukh deevaa; jot duaar |
Sant Singh KhalsaThe four-sided lamp illuminates the Tenth Gate.
Manmohan SinghIn the Tenth gate is the light of the four-faced lamp.
Manmohan Singh (Punjabi)ਦਸਮ-ਦੁਆਰ ਅੰਦਰ ਚੌਮੁਖੀਏ ਦੀਪਕ ਦਾ ਚਾਨਣ ਹੈ।
Fareedkot Teekaਚਹੁਮੁਖੀਏ ਦੀਵੇ ਸਮਾਨ ਜੋਤ ਪ੍ਰਕਾਸ ਰਹੀ ਹੈ ਦਸਮੇਂ ਦੁਆਰ ਮੇਂ॥
Prof. Sahib Singhਪ੍ਰਭੂ ਦੀ ਜੋਤਿ ਦੁਆਰਾ ਉਸ ਦੇ ਅੰਦਰ (ਮਾਨੋ) ਚਾਰ ਮੂੰਹਾਂ ਵਾਲਾ ਦੀਵਾ ਜਗ ਪੈਂਦਾ ਹੈ (ਜਿਸ ਕਰਕੇ ਹਰ ਪਾਸੇ ਚਾਨਣ ਹੀ ਚਾਨਣ ਰਹਿੰਦਾ ਹੈ);
SikhNet (Spanish)En la Décima Puerta alumbra la lámpara de cuatro facetas de la Sabiduría;
ਪਲੂ ਅਨਤ; ਮੂਲੁ ਬਿਚਕਾਰਿ ॥
paloo anat; mool bichakaar |
Sant Singh KhalsaThe Primal Lord is at the center of the countless leaves.
Manmohan SinghThe Primal Lord is in the centre and endless worlds (leaves) are around Him.
Manmohan Singh (Punjabi)ਪ੍ਰਿਥਮ ਪ੍ਰਭੂ ਕੇਂਦਰ ਵਿੱਚ ਹੈ ਅਤੇ ਬੇਅੰਤ ਸੰਸਾਰ ਜਾਂ ਪੱਤੇ ਉਸ ਦੇ ਆਲੇ ਦੁਆਲੇ ਹਨ।
Fareedkot Teeka(ਪਲੂ) ਪਤੇ ਅਨੰਤ ਬਹੁਤ ਹੈਂ ਤਿਸ ਕੌਲ ਕੋ ਜੋ ਦਸਮ ਦੁਆਰ ਮੇਂ ਹੈਂ ਔ ਮੂਲ ਰੂਪ ਆਤਮਾ ਵਿਚਕਾਰ ਮਧ ਤਿਸ ਕੇ ਇਸਥਤ ਹੈ॥
Prof. Sahib Singh(ਉਸ ਦੇ ਅੰਦਰ, ਮਾਨੋ, ਇਕ ਐਸਾ ਫੁੱਲ ਖਿੜ ਪੈਂਦਾ ਹੈ, ਜਿਸ ਦੇ) ਵਿਚਕਾਰ ਪ੍ਰਭੂ-ਰੂਪ ਮਕਰੰਦ ਹੁੰਦਾ ਹੈ ਤੇ ਉਸ ਦੀਆਂ ਬੇਅੰਤ ਪੱਤੀਆਂ ਹੁੰਦੀਆਂ ਹਨ।ਪਦ ਅਰਥ ਪਲੂ = ਪੱਲਵ, ਪੱਤੀਆਂ, ਪੰਖੜੀਆਂ। ਅਨਤ = ਅਨੰਤ।
SikhNet (Spanish)y se pueden ver las hojas, sí, el mundo en la periferia frondosa y en la raíz al Dios interior.
ਸਰਬ ਕਲਾ ਲੇ; ਆਪੇ ਰਹੈ ॥
sarab kalaa le; aape rahai |
Sant Singh KhalsaHe Himself abides there with all His powers.
Manmohan SinghWith all His powers the Lord Himself abides there.
Manmohan Singh (Punjabi)ਆਪਣੀਆਂ ਸਾਰੀਆਂ ਸ਼ਕਤੀਆਂ ਸਮੇਤ ਸਾਈਂ ਖੁਦ ਉੱਥੇ ਵਸਦਾ ਹੈ।
Fareedkot Teekaਸਭ ਸ਼ਕਤੀਆਂ ਕੋ ਲੈ ਕੇ ਆਪ ਪ੍ਰਮਾਤਮਾ ਵਾ ਜੋਗੀ ਤਹਾਂ ਰਹਿਤਾ ਹੈ॥
Prof. Sahib Singh(ਅਨੰਤ ਰਚਨਾ ਵਾਲਾ ਪ੍ਰਭੂ ਉਸ ਦੇ ਅੰਦਰ ਪਰਗਟ ਹੋ ਪੈਂਦਾ ਹੈ) ਉਹ ਮਨੁੱਖ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ ਨੂੰ ਆਪਣੇ ਅੰਦਰ ਵਸਾ ਲੈਂਦਾ ਹੈ।ਪਦ ਅਰਥ ਰਹੈ = ਰਹਿੰਦਾ ਹੈ। ਸਰਬ ਕਲਾ = ਸਾਰੀਆਂ ਤਾਕਤਾਂ ਵਾਲਾ ਪ੍ਰਭੂ
SikhNet (Spanish)Ahí uno se vuelve el maestro de todos los poderes
ਮਨੁ ਮਾਣਕੁ; ਰਤਨਾ ਮਹਿ ਗੁਹੈ ॥੮॥
man maanak; ratanaa meh guhai |8|
Sant Singh KhalsaHe weaves the jewels into the pearl of the mind. ||8||
Manmohan SinghThere he weaves into his pearl-like mind, the jewels of the Lord's Name.
Manmohan Singh (Punjabi)ਉੱਥੇ ਉਹ ਆਪਣੇ ਮੋਤੀ ਵਰਗੇ ਮਨ ਅੰਦਰ ਪ੍ਰਭੂ ਦੇ ਨਾਮ ਦੇ ਜਵੇਹਰਾਂ ਨੂੰ ਪਰੋਂਦਾ ਹੈ।
Fareedkot Teekaਸੁਧ ਕਰ ਕੇ ਮਨ ਕੋ (ਰਤਨਾ) ਸਾਸਾਂ ਮੇਂ ਜੋਗੀ ਜਨ ਜਬ (ਗੁਹੈ) ਜੋੜਤਾ ਹੈ ਤਬ ਤਿਸ ਕੋ ਪਾਵਤਾ ਹੈ॥੮॥
Prof. Sahib Singhਉਸ ਦਾ ਮਨ ਮੋਤੀ (ਬਣ ਕੇ ਪ੍ਰਭੂ ਦੇ ਗੁਣ ਰੂਪ) ਰਤਨਾਂ ਵਿਚ ਜੁੜਿਆ ਰਹਿੰਦਾ ਹੈ ॥੮॥ਪਦ ਅਰਥ ਰਤਨ = ਪ੍ਰਭੂ ਦੇ ਗੁਣ। ਗੁਹੈ = ਲੁਕਿਆ ਰਹਿੰਦਾ ਹੈ, ਜੁੜਿਆ ਰਹਿੰਦਾ ਹੈ ॥੮॥
SikhNet (Spanish)y la Joya de la Sabiduría de Dios ondea como perla en la mente. (8)
ਮਸਤਕਿ ਪਦਮੁ; ਦੁਆਲੈ ਮਣੀ ॥
masatak padam; duaalai manee |
Sant Singh KhalsaThe lotus is at the forehead, and the jewels surround it.
Manmohan SinghOn the forehead is the lotus and round it are the jewel.
Manmohan Singh (Punjabi)ਮੱਥੇ ਉੱਤੇ ਕੰਵਲ ਹੈ ਅਤੇ ਇਸ ਦੇ ਆਲੇ ਦੁਆਲੇ ਜਵਾਹਿਰਾਤ ਹਨ।
Fareedkot Teeka(ਮਸਤਕਿ) ਸਿਰੋਮਣੀ ਕਮਲ ਹੈ ਦਸਮੇਂ ਦੁਆਰ ਮੇਂ, (ਦੁਆਲੈ) ਆਸ ਪਾਸ ਮਾਸ ਕੀਆ ਬੋਟੀਆਂ ਮਣੀਓਂ ਵਤ ਪ੍ਰਕਾਸ ਕਰ ਰਹੀਆਂ ਹੈਨ॥
Prof. Sahib Singh(ਉਸ ਦੀ ਬਰਕਤਿ ਨਾਲ) ਉਸ ਦੇ ਮੱਥੇ ਉੱਤੇ (ਮਾਨੋ) ਕਉਲ ਫੁੱਲ (ਖਿੜ ਪੈਂਦਾ ਹੈ, ਤੇ) ਉਸ ਫੁੱਲ ਦੇ ਚਾਰ ਚੁਫੇਰੇ ਹੀਰੇ (ਪਰੋਤੇ ਜਾਂਦੇ ਹਨ);ਪਦ ਅਰਥ ਮਸਤਕਿ = ਮੱਥੁੇ ਉਤੇ। ਪਦਮੁ = ਕੌਲ ਫੁੱਲ। ਮਣੀ = ਹੀਰੇ।
SikhNet (Spanish)En la frente está el Loto y a su alrededor están las Joyas;
ਮਾਹਿ ਨਿਰੰਜਨੁ; ਤ੍ਰਿਭਵਣ ਧਣੀ ॥
maeh niranjan; tribhavan dhanee |
Sant Singh KhalsaWithin it is the Immaculate Lord, the Master of the three worlds.
Manmohan SinghIn the centre is the Pure Lord, the Master of the three worlds.
Manmohan Singh (Punjabi)ਕੇਂਦਰ ਵਿੱਚੱ, ਤਿਨ੍ਹਾਂ ਜਹਾਨਾਂ ਦਾ ਮਾਲਕ ਪਵਿੱਤਰ ਪ੍ਰਭੂ ਹੈ।
Fareedkot Teekaਤਿਸ ਕਮਲ ਕੇ (ਮਾਹਿ) ਬੀਚ ਤਿੰਨਾਂ ਭਵਨਾਂ ਕਾ ਸ੍ਵਾਮੀ ਨਿਰਜੰਨੁ ਹੈ॥
Prof. Sahib Singhਉਸ ਬੰਦੇ ਦੇ ਧੁਰ ਅੰਦਰ ਤ੍ਰਿਲੋਕੀ ਦਾ ਮਾਲਕ ਪ੍ਰਭੂ ਆ ਟਿਕਦਾ ਹੈ।ਪਦ ਅਰਥ ਮਾਹਿ = ਧੁਰ ਅੰਦਰ। ਧਣੀ = ਮਾਲਕ।
SikhNet (Spanish)en él habita el Dios Desapegado, el Maestro de las tres Gunas.
ਪੰਚ ਸਬਦ; ਨਿਰਮਾਇਲ ਬਾਜੇ ॥
panch sabad; niramaaeil baaje |
Sant Singh KhalsaThe Panch Shabad, the five primal sounds, resound and vibrate their in their purity.
Manmohan SinghThe melody of the five pure sounds resounds there.
Manmohan Singh (Punjabi)ਪੰਜਾਂ ਸ਼ੁਧ ਆਵਾਜ਼ਾਂ ਦਾ ਕੀਰਤਨ ਉਥੇ ਗੂੰਜਦਾ ਹੈ।
Fareedkot Teekaਪੰਚ ਸਬਦ ਤਤ, ਤੰਤੀ ਆਦਿਕ (ਨਿਰਮਾਇਲ) ਸੁਧ ਬਾਜ ਰਹੇ ਹੈਂ॥
Prof. Sahib Singh(ਉਸ ਦੇ ਅੰਦਰ ਮਾਨੋ ਇਕ ਐਸਾ ਸੁੰਦਰ ਰਾਗ ਹੁੰਦਾ ਹੈ ਕਿ (ਪੰਜੇ ਹੀ ਕਿਸਮਾਂ ਦੇ ਸੋਹਣੇ ਸਾਜ ਵੱਜ ਪੈਂਦੇ ਹਨ,ਪਦ ਅਰਥ ਪੰਚ ਸਬਦ = ਪੰਜਾਂ ਹੀ ਕਿਸਮਾਂ ਦੇ ਸਾਜਾਂ ਦੀ ਆਵਾਜ਼। ਨਿਰਮਾਇਲ = ਨਿਰਮਲ, ਪਵਿਤਰ, ਸੋਹਣੇ।
SikhNet (Spanish)Ahí resuena la Melodía Blanca de los cinco sonidos
ਢੁਲਕੇ ਚਵਰ; ਸੰਖ ਘਨ ਗਾਜੇ ॥
dtulake chavar; sankh ghan gaaje |
Sant Singh KhalsaThe chauris - the fly brushes wave, and the conch shells blare like thunder.
Manmohan SinghThe fly-brushes wave and the couches thunder like cloud.
Manmohan Singh (Punjabi)ਚੌਰ ਝੁਲਦੇ ਹਨ ਅਤੇ ਸੰਖ, ਬੱਦਲ ਦੀ ਮਾਨੰਦ ਗਰਜਦੇ ਹਨ।
Fareedkot Teekaਢੁਲ ਰਹਿਆ ਹੈ ਚਵਰ ਔ ਸੰਖ ਬਜ ਰਹਾ ਹੈ, ਪੁਨਃ ਘਨ ਵਤ ਤਹਾਂ ਗਰਜ ਹੈ। ਏਹ ਸਮਾਜ ਤਹਾਂ ਜੋਗੀ ਦੇਖਤਾ ਅਰ ਸੁਨਤਾ ਹੈ॥
Prof. Sahib Singhਬੜੇ ਸੰਖ ਵੱਜਣ ਲੱਗ ਪੈਂਦੇ ਹਨ, ਉਸ ਉਤੇ ਚੌਰ ਝੁੱਲ ਪੈਂਦਾ ਹੈ (ਭਾਵ, ਉਸ ਦਾ ਮਨ ਸ਼ਾਹਨਸ਼ਾਹਾਂ ਦਾ ਸ਼ਾਹ ਬਣ ਜਾਂਦਾ ਹੈ)।ਪਦ ਅਰਥ ਢੁਲਕੇ = ਝੁਲ ਰਿਹਾ ਹੈ। ਘਨ = ਬਹੁਤ।
SikhNet (Spanish)y el Chauri se agita, las conchas suenan profundamente.
ਦਲਿ ਮਲਿ ਦੈਤਹੁ; ਗੁਰਮੁਖਿ ਗਿਆਨੁ ॥
dal mal daitahu; guramukh giaan |
Sant Singh KhalsaThe Gurmukh tramples the demons underfoot with his spiritual wisdom.
Manmohan SinghThrough the Guru-given gnosis, man tramples under his feet the demons.
Manmohan Singh (Punjabi)ਗੁਰੂ ਦੇ ਦਿੱਤੇ ਹੋਏ ਬ੍ਰਹਮ ਦੇ ਰਾਹੀਂ ਇਨਸਾਨ ਰਾਖਸ਼ਾਂ ਨੂੰ ਆਪਣੇ ਪੈਰਾਂ ਹੇਠਾਂ ਲਤਾੜ ਸੁੱਟਦਾ ਹੈ।
Fareedkot Teekaਕਾਮਾਦਿਕ ਬਿਕਾਰੋਂ ਕੋ ਜਿਨੋਂ ਗੁਰਮੁਖੋਂ ਨੇ ਦਲਿਆ ਮਲਿਆ ਹੈ ਵਾ ਤਿਨੋਂ ਵਿਕਾਰੋਂ ਕੇ ਦਲ ਕੋ ਮਲਿਆ ਹੈ, ਤਿਨ ਕੋ ਜੋਗ ਕਾ ਗਿਆਨ ਹੂਆ ਹੈ॥
Prof. Sahib Singhਸਤਿਗੁਰੂ ਤੋਂ ਮਿਲਿਆ ਹੋਇਆ ਪ੍ਰਭੂ ਦੇ ਨਾਮ ਦਾ ਇਹ ਚਾਨਣ ਕਾਮਾਦਿਕ ਵਿਕਾਰਾਂ ਨੂੰ ਮਾਰ ਮੁਕਾਂਦਾ ਹੈ।ਪਦ ਅਰਥ ਦਲਿ = ਦਲੈ, ਦਲ ਦੇਂਦਾ ਹੈ। ਦੈਤਹੁ = ਦੈਂਤਾਂ ਨੂੰ, ਕਾਮਾਦਿਕ ਵਿਕਾਰਾਂ ਨੂੰ।
SikhNet (Spanish)El que se vuelve Sabio a través del Guru controla bajo sus pies a los entes malvados de las pasiones,
ਬੇਣੀ ਜਾਚੈ; ਤੇਰਾ ਨਾਮੁ ॥੯॥੧॥
benee jaachai; teraa naam |9|1|
Sant Singh KhalsaBaynee longs for Your Name, Lord. ||9||1||
Manmohan SinghBeni craves only for Thy Name, O Lord.
Manmohan Singh (Punjabi)ਬੇਣੀ ਕੇਵਲ ਤੇਰੇ ਨਾਮ ਦੀ ਜਾਚਨਾ ਕਰਦਾ ਹੈ, ਹੇ ਪ੍ਰਭੂ!
Fareedkot Teekaਬੇਣੀ ਜੀ ਕਹਤੇ ਹੈਂ: ਮੈਂ ਜੋਗ ਸਹਿਤ ਤੇਰਾ ਨਾਮ ਮਾਂਗਤਾ ਹੂੰ। ਨਾਮ ਮੰਤ੍ਰ ਸਹਿਤ ਸਗ੍ਰਭ ਜੋਗ ਮੁਕਤ ਦੇਤਾ ਹੈ। ਨਾਮ ਬਿਨਾ ਅਗ੍ਰਭ ਜੈਸੇ ਔਰ ਕ੍ਰਿਯਾ ਹੈ, ਤੈਸੇ ਹੈ, ਮੁਕਤ ਨਹੀਂ ਦੇਤਾ।☬ਵਾ ਦੂਸਰਾ ਅਰਥ ਬੇਦਾਂਤ ਮੇਂ:☬(ਇੜਾ) ਭਗਤੀ ਰੂਪ ਗੰਗਾ, (ਪਿੰਗਲਾ) ਕਰਮ ਕਥਾ ਰੂਪ ਮਨਾ, (ਸੁਖਮਨਾ) ਗ੍ਯਾਨ ਕਾ ਪ੍ਰਤਿਪਾਦਨ ਰੂਪ ਸਰਸ੍ਵਤੀ, ਏਹ ਤੀਨੋਂ ਨਦੀਆਂ ਏਕ ਸਤਿਸੰਗ ਅਸਥਾਨ ਮੇਂ ਵਸਤੀਆਂ ਹੈਂ। ਤਿਸ ਤ੍ਰਿਬੇਣੀ ਕਾ ਮਿਲਾਪ ਰੂਪ ਪਰਾਗ ਹੈ, ਤਹਾਂ ਬਬੇਕੀਆਂ ਪੁਰਸਾਂ ਕਾ ਮਨ ਮਜਨੁ ਕਰਤਾ ਹੈ। ਹੇ ਸੰਤੋ! ਤਹਾਂ ਹੀ ਨਿਰੰਜਨ ਰੂਪ ਰਾਮ ਇਸਥਤ ਹੈਂ। ਗੁਰੋਂ ਕੇ ਉਪਦੇਸ ਦੁਆਰਾ ਕੋਈ ਬਿਰਲਾ ਹੀ ਦੇਖਤਾ ਹੈ। ਤਹਾਂ ਸੰਤੋਂ ਕੇ ਸੰਗ ਮੇਂ ਨਿਰੰਜਨ ਰਮਿਆ ਹੋਇਆ ਪ੍ਰਗਟ ਹੋਤਾ ਹੈ। ਜੇ ਕਹੇ ਤਿਸ ਦੇਵ ਸਥਾਨ ਸਤਸੰਗ ਕੀ ਕਿਆ ਨੀਸਾਨੀ ਹੈ? ਤਿਸ ਪਰ ਕਹਤੇ ਹੈਂ: ਬਾਣੀ ਕਰ ਕੇ (ਤਾ) ਤਾਹਿ ਪ੍ਰਗਟ ਬ੍ਰਹਮ ਕਾ ਏਕ ਰਸ ਉਚਾਰਨ ਹੋ ਰਹਿਆ ਹੈ। ਤਿਸ ਬ੍ਰਹਮ ਮੇਂ ਚੰਦ, ਸੂਰਜ, ਪੌਨ, ਪਾਣੀ, ਕੋਈ ਨਹੀਂ ਹੈਂ ਵਾ (ਚੰਦ) ਸਤੋ ਗੁਣ, (ਸੂਰਜ) ਤਮੋ ਗੁਣ, (ਪੌਣ) ਵਾਸਨਾ, (ਪਾਣੀ) ਪਦਾਰਥ, ਇਹੁ ਜਿਸ ਮੇਂ ਨਹੀਂ ਹੈ ਗੁਰ ਉਪਦੇਸ ਦੁਆਰਾ ਬ੍ਰਿਤੀ ਜਾਗੀ ਹੈ ਤੌ ਬ੍ਰਹਮ ਸਭਾ ਜਾਨੀ ਹੈ। ਜਬ ਬ੍ਰਹਮ ਕਾ ਗਿਆਨ ਉਪਜਤਾ ਹੈ ਤਬ ਦੁਰਮਤਿ ਛੀਜ ਜਾਤੀ ਹੈ। ਜੋ ਚਿਦਾਕਾਸ ਕੇ ਸਰੂਪ ਕਾ ਅਨੰਦ ਹੈ ਤਿਸ ਬਿਖੇ ਮਨ ਭੀਜ ਰਹਿਤਾ ਹੈ। ਏਸ ਗ੍ਯਾਨ ਕਲਾ ਕਾ ਜੋ ਭੇਦ ਜਾਣੇ ਹੈ ਤਿਸ ਕੋ ਪਰਮ ਗੁਰਦੇਵ ਮਿਲੇ ਹੈ। ਸਤਿ, ਸੰਤ
Prof. Sahib Singhਹੇ ਪ੍ਰਭੂ! (ਤੇਰਾ ਦਾਸ) ਬੇਣੀ (ਭੀ ਤੇਰੇ ਦਰ ਤੋਂ) (ਇਹ) ਨਾਮ ਹੀ ਮੰਗਦਾ ਹੈ ॥੯॥੧॥ਪਦ ਅਰਥ ਜਾਚੈ = ਮੰਗਦਾ ਹੈ ॥੯॥੧॥
* ਨੋਟ: ਬੇਣੀ ਜੀ ਇਸ ਅਸਟਪਦੀ ਵਿਚ ਕਈ ਅਲੰਕਾਰਾਂ ਦੀ ਰਾਹੀਂ ਉਹ ਸੁਖ ਬਿਆਨ ਕਰਦੇ ਹਨ ਜੋ ਮਨ ਨੂੰ ਪ੍ਰਭੂ-ਚਰਨਾਂ ਵਿਚ ਜੋੜਿਆਂ ਮਿਲਦਾ ਹੈ; ਮਾਇਆ ਦੇ ਤਿੰਨ ਗੁਣਾਂ ਤੇ ਕਾਮਾਦਿਕਾਂ ਦੀ ਮਾਰ ਤੋਂ ਮਨ ਉੱਚਾ ਹੋ ਜਾਂਦਾ ਹੈ। ਜੇ ਨਿਰਾ ਕਵਿਤਾ ਦਾ ਹੀ ਖ਼ਿਆਲ ਕਰੀਏ ਤਾਂ ਭੀ ਬਹੁਤ ਸੁੰਦਰ ਰਚਨਾ ਹੈ, ਪਰ ਅਲੰਕਾਰਾਂ ਦੇ ਕਾਰਨ ਔਖਾ ਜ਼ਰੂਰ ਹੋ ਗਿਆ ਹੈ। ਇਉਂ ਜਾਪਦਾ ਹੈ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਸਾਦਾ ਲਫ਼ਜ਼ਾਂ ਵਿਚ ਆਪਣੀ ਇਕ ਅਸਟਪਦੀ ਦੀ ਰਾਹੀਂ ਇਸ ਸ਼ਬਦ ਦੇ ਭਾਵ ਨੂੰ ਬਿਆਨ ਕਰ ਦਿੱਤਾ ਹੈ; ਕਈ ਲਫ਼ਜ਼ ਸਾਂਝੇ ਮਿਲਦੇ ਸਨ; ਜਿਵੇਂ: ਸੁੰਨ ਸਮਾਧਿ, ਦੁਰਮਤਿ, ਨਾਮੁ ਰਤਨੁ, ਅਨਾਹਦ, ਜਾਗਿ ਰਹੇ, ਪੰਚ ਤਸਕਰ, ਵਾਜੈ, ਆਦਿਕ। ਗੁਰੂ ਨਾਨਕ ਦੇਵ ਜੀ ਵਾਲੀ ਅਸਟਪਦੀ ਭੀ ਇਸੇ ਰਾਗ ਵਿਚ ਹੀ ਹੈ। ਰਾਮਕਲੀ ਮਹਲਾ ੧ ॥ ਖਟੁ ਮਟੁ ਦੇਹੀ ਮਨੁ ਬੈਰਾਗੀ ॥ ਸੁਰਤਿ ਸਬਦੁ ਧੁਨਿ ਅੰਤਰਿ ਜਾਗੀ ॥ ਵਾਜੈ ਅਨਹਦੁ ਮੇਰਾ ਮਨੁ ਲੀਣਾ ॥ ਗੁਰ ਬਚਨੀ ਸਚਿ ਨਾਮਿ ਪਤੀਣਾ ॥੧॥ ਪ੍ਰਾਣੀ ਰਾਮ ਭਗਤਿ ਸੁਖੁ ਪਾਈਐ ॥ ਗੁਰਮੁਖਿ ਹਰਿ ਹਰਿ ਮੀਠਾ ਲਾਗੈ, ਹਰਿ ਹਰਿ ਨਾਮਿ ਸਮਾਈਐ ॥੧॥ ਰਹਾਉ ॥ ਮਾਇਆ ਮੋਹੁ ਬਿਵਰਜਿ ਸਮਾਏ ॥ ਸਤਿਗੁਰੁ ਭੇਟੈ ਮੇਲਿ ਮਿਲਾਏ ॥ ਨਾਮੁ ਰਤਨੁ ਨਿਰਮੋਲਕੁ ਹੀਰਾ ॥ ਤਿਤੁ ਰਾਤਾ ਮੇਰਾ ਮਨੁ ਧੀਰਾ ॥੨॥ ਹਉਮੈ ਮਮਤਾ ਰੋਗੁ ਨ ਲਾਗੈ ॥ ਰਾਮ ਭਗਤਿ ਜਮ ਕਾ ਭਉ ਭਾਗੈ ॥ ਜਮੁ ਜੰਦਾਰੁ ਨ ਲਾਗੈ ਮੋਹਿ ॥ ਨਿਰਮਲ ਨਾਮੁ ਰਿਦੈ ਹਰਿ ਸੋਹਿ ॥੩॥ ਸਬਦੁ ਬੀਚਾਰਿ ਭਏ ਨਿਰੰਕਾਰੀ ॥ ਗੁਰਮਤਿ ਜਾਗੇ ਦੁਰਮਤ
SikhNet (Spanish)Beni sólo añora el Nombre de Dios.(9-1)