ਰਾਗੁ ਨਟ ਨਾਰਾਇਨ ਮਹਲਾ ੪ ॥
raag natt naaraaein mahalaa 4 |
Sant Singh KhalsaRaag Nat Naaraayan, Fourth Mehl:
Manmohan SinghRam Nat Narain. 4th Guru.
Manmohan Singh (Punjabi)ਰਾਗ ਨਟ ਨਾਰਾਇਨ। ਚੌਥੀ ਪਾਤਸ਼ਾਹੀ।
Prof. Sahib Singhਰਾਗ ਨਟ-ਨਾਰਾਇਨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Rag Nat Narayan, Mejl Guru Ram Das, Cuarto Canal Divino.
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ik oankaar sat naam karataa purakh nirbhau niravair akaal moorat ajoonee saibhan gur prasaad |
Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but One God. True is His Name, creative His personality and immortal His form, He is without fear, sans enmity, unborn and self-illumined. By Guru's grace, he is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Ser Supremo, el Eterno Todo Prevaleciente Espíritu Divino, el Creador, sin Miedo, sin Enojo, más allá del Tiempo, No Encarnado, Auto Existente, Iluminador
ਮੇਰੇ ਮਨ; ਜਪਿ ਅਹਿਨਿਸਿ ਨਾਮੁ ਹਰੇ ॥
mere man; jap ahinis naam hare |
Sant Singh KhalsaO my mind, chant the Name of the Lord, day and night.
Manmohan SinghO my soul day and night utter thou the Name of thy God.
Manmohan Singh (Punjabi)ਹੇ ਮੇਰੀ ਜਿੰਦੜੀਏ, ਤੂੰ ਦਿਹੁੰ ਰੈਣ ਆਪਣੇ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ।
Fareedkot Teekaਹੇ ਮੇਰੇ ਮਨ! ਜਿਨੋਂ ਨੇ ਦਿਨ ਰਾਤ ਨਾਮ ਹਰੀ ਕਾ ਜਪਿਆ ਹੈ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਦਿਨ ਰਾਤ (ਸਦਾ) ਜਪਿਆ ਕਰ।ਪਦ ਅਰਥ ਅਹਿ = ਦਿਨ। ਨਿਸਿ = ਰਾਤ।
SikhNet (Spanish)Contempla siempre el Nombre del Señor, día y noche, oh mente mía, millones y millones de faltas
ਕੋਟਿ ਕੋਟਿ ਦੋਖ ਬਹੁ ਕੀਨੇ; ਸਭ ਪਰਹਰਿ ਪਾਸਿ ਧਰੇ ॥੧॥ ਰਹਾਉ ॥
kott kott dokh bahu keene; sabh parahar paas dhare |1| rahaau |
Sant Singh KhalsaMillions and millions of sins and mistakes, committed through countless lifetimes, shall all be put aside and sent away. ||1||Pause||
Manmohan SinghMultitudes of sins, committed by thee in myriads and myriads of births; the Lord shall all write off and lay aside. Pause.
Manmohan Singh (Punjabi)ਕ੍ਰੋੜਾਂ ਹੀ ਕ੍ਰੋੜਾਂ ਜਨਮਾਂ ਦੇ ਤੇਰੇ ਕੀਤੇ ਹੋਏ ਪਾਪਾਂ ਦੇ ਸਮੁਦਾਇ, ਸਾਹਿਬ ਸਾਰਿਆਂ ਨੂੰ ਮੇਟ ਕੇ ਲਾਂਭੇ ਰੱਖ ਦੇਵੇਗਾ। ਠਹਿਰਾਉ।
Fareedkot Teekaਕਰੋੜ ਜਨਮੋਂ ਮੇਂ ਬਹੁਤ ਕੋਟ ਜੋ ਦੋਖ ਕੀਨੇ ਥੇ ਪਰਹਾਰ ਕਰਨੇ ਵਾਲੇ ਜੀਵ ਕੋ, ਸੋ ਸਭ ਹਰੀ ਨਾਮ ਨੇ ਤਿਨ ਕੇ (ਪਾਸਿ ਧਰੇ) ਪਾਸੇ ਧਰ ਦੀਏ, ਭਾਵ ਦੂਰ ਕਰੇ ਹੈਂ॥੧॥ ਰਹਾਉ ॥
Prof. Sahib Singhਜੇ ਅਨੇਕਾਂ ਤੇ ਕ੍ਰੋੜਾਂ ਪਾਪ ਭੀ ਕੀਤੇ ਹੋਏ ਹੋਣ, ਤਾਂ (ਪਰਮਾਤਮਾ ਦਾ ਨਾਮ) ਸਭਨਾਂ ਨੂੰ ਦੂਰ ਕਰ ਕੇ (ਮਨੁੱਖ ਦੇ ਹਿਰਦੇ ਵਿਚੋਂ) ਲਾਂਭੇ ਸੁੱਟ ਦੇਂਦਾ ਹੈ ॥੧॥ ਰਹਾਉ ॥ਪਦ ਅਰਥ ਕੋਟਿ = ਕ੍ਰੋੜ। ਦੋਖ = ਪਾਪ। ਪਰਹਰਿ = ਦੂਰ ਕਰ ਕੇ। ਪਾਸਿ ਧਰੇ = ਲਾਂਭੇ ਧਰੇ ਰਹਿ ਜਾਂਦੇ ਹਨ ॥੧॥ ਰਹਾਉ ॥
SikhNet (Spanish)y errores acumulados en muchas vidas se pondrán a un lado sin ser tomadas en cuenta. (1-Pausa)
ਹਰਿ ਹਰਿ ਨਾਮੁ ਜਪਹਿ ਆਰਾਧਹਿ; ਸੇਵਕ ਭਾਇ ਖਰੇ ॥
har har naam japeh aaraadheh; sevak bhaae khare |
Sant Singh KhalsaThose who chant the Name of the Lord, Har, Har, and worship Him in adoration, and serve Him with love, are genuine.
Manmohan SinghTrue are they, who remember and contemplate the Name of their Lord-Master with His slave's sentiment.
Manmohan Singh (Punjabi)ਸੱਚੇ ਹਨ ਉਹ ਜੋ ਆਪਣੇ ਸੁਆਮੀ ਮਾਲਕ ਦੇ ਮਨ ਨੂੰ ਉਸ ਦੇ ਗੋਲੇ ਦੀ ਭਾਵਨਾ ਨਾਲ ਯਾਦ ਤੇ ਚੇਤੇ ਕਰਦੇ ਹਨ।
Fareedkot Teekaਜੋ ਸੇਵਕ ਭਾਇ ਕੋ ਧਾਰ ਕੇ ਮੁਖ ਕਰ ਕੇ ਹਰੀ ਨਾਮ ਕੋ ਜਪਤੇ ਹੈਂ ਔ ਮਨ ਕਰ ਕੇ ਹਰੀ ਨਾਮ ਕੋ ਅਰਾਧਤੇ ਹੈਂ, ਸੋ (ਖਰੇ) ਸਭ ਸੇ ਚੰਗੇ ਹੈਂ॥
Prof. Sahib Singhਹੇ ਮੇਰੇ ਮਨ! ਜਿਹੜੇ ਮਨੁੱਖ ਸੇਵਕ-ਭਾਵਨਾ ਨਾਲ ਪਰਮਾਤਮਾ ਦਾ ਨਾਮ ਜਪਦੇ ਆਰਾਧਦੇ ਹਨ, ਉਹ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ।ਪਦ ਅਰਥ ਜਪਹਿ = ਜਪਦੇ ਹਨ। ਆਰਾਧਹਿ = ਆਰਾਧਦੇ ਹਨ। ਸੇਵਕ ਭਾਇ = ਸੇਵਕਾਂ ਵਾਲੀ ਭਾਵਨਾ ਨਾਲ। ਖਰੇ = ਚੰਗੇ, ਸੁੱਚੇ ਜੀਵਨ ਵਾਲੇ।
SikhNet (Spanish)Quienes cantan el Nombre del Señor, Jar, Jar, Lo Alaban y sirven con toda Adoración y Amor. Son seres genuinos
ਕਿਲਬਿਖ ਦੋਖ. ਗਏ ਸਭ ਨੀਕਰਿ; ਜਿਉ ਪਾਨੀ. ਮੈਲੁ ਹਰੇ ॥੧॥
kilabikh dokh. ge sabh neekar; jiau paanee. mail hare |1|
Sant Singh KhalsaAll their sins are erased, just as water washes off the dirt. ||1||
Manmohan SinghAll their sins and evils are dispelled, as water washes off the filth.
Manmohan Singh (Punjabi)ਉਨ੍ਹਾਂ ਦੇ ਸਾਰੇ ਪਾਪ ਅਤੇ ਐਬ ਨਿਕਲ ਜਾਂਦੇ ਹਨ, ਇਸ ਤਰ੍ਹਾਂ ਪਾਣੀ ਗੰਦਗੀ ਨੂੰ ਧੋ ਸੁੱਟਦਾ ਹੈ।
Fareedkot Teekaਤਿਨ ਕੇ ਮਹਾਂ ਪਾਪ ਔ ਦੋਖ ਸਭ ਐਸੇ ਨਿਕਲ ਗਏ ਹੈਂ। ਦ੍ਰਿਸ੍ਟਾਂਤ: ਜੈਸੇ ਪਾਨੀ ਮੈਲ ਕੋ ਹਰ ਦੇਤਾ ਹੈ॥੧॥
Prof. Sahib Singh(ਜਿਹੜਾ ਪ੍ਰਾਣੀ ਨਾਮ ਜਪਦਾ ਹੈ ਉਸ ਦੇ ਅੰਦਰੋਂ) ਸਾਰੇ ਵਿਕਾਰ ਸਾਰੇ ਪਾਪ (ਇਉਂ) ਨਿਕਲ ਜਾਂਦੇ ਹਨ, ਜਿਵੇਂ ਪਾਣੀ (ਕੱਪੜਿਆਂ ਦੀ) ਮੈਲ ਦੂਰ ਕਰ ਦੇਂਦਾ ਹੈ ॥੧॥ਪਦ ਅਰਥ ਕਿਲਬਿਖ = ਪਾਪ। ਗਏ ਨੀਕਰਿ = ਨਿਕਲ ਗਏ। ਹਰੇ = ਦੂਰ ਕਰਦਾ ਹੈ ॥੧॥
SikhNet (Spanish)Todas tus faltas y problemas serán borrados, así como el agua limpia las manchas. (1)
ਖਿਨੁ ਖਿਨੁ. ਨਰੁ ਨਾਰਾਇਨੁ ਗਾਵਹਿ; ਮੁਖਿ ਬੋਲਹਿ. ਨਰ ਨਰਹਰੇ ॥
khin khin. nar naaraaein gaaveh; mukh boleh. nar narahare |
Sant Singh KhalsaThat being, who sings the Lord's Praises each and every instant, chants with his mouth the Name of the Lord.
Manmohan SinghThe man, who every moment sings the praise of God and who with his mouth utters the Name of the mighty Master, the man-lion.
Manmohan Singh (Punjabi)ਇਨਸਾਨ, ਜੋ ਹਰਮੁਹਤ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ ਅਤੇ ਜੋ ਆਪਣੇ ਮੂੰਹ ਨਾਲ ਮਨੁਖ-ਸ਼ੇਰ ਸਰੂਪ ਬਲਵਾਨ ਮਾਲਕ ਦੇ ਨਾਮ ਨੂੰ ਉਚਾਰਦਾ ਹੈ:
Fareedkot Teekaਜੋ ਨਰ ਖਿਨ ਖਿਨ ਮੇਂ ਨਾਰਾਇਨ ਕੇ ਜਸ ਕੋ ਰਾਗ ਮੇਂ ਪਾਇਕੈ ਗਾਵਤੇ ਹੈਂ ਔ ਸੁਭਾਵਕ ਮੁਖ ਸੇ ਜੋ ਪੁਰਸ ਨਰਸਿੰਘ ਰੂਪ ਧਾਰਨੇ ਵਾਲੇ ਕੇ ਨਾਮ ਕੋ ਬੋਲਤੇ ਹੈਂ॥
Prof. Sahib Singhਹੇ ਮੇਰੇ ਮਨ! (ਜਿਹੜੇ ਮਨੁੱਖ) ਹਰ ਖਿਨ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ ਮੂੰਹੋਂ ਪਰਮਾਤਮਾ ਦਾ ਨਾਮ ਉਚਾਰਦੇ ਰਹਿੰਦੇ ਹਨ,ਪਦ ਅਰਥ ਨਰੁ ਨਾਰਾਇਨੁ = ਪਰਮਾਤਮਾ {ਕ੍ਰਿਸ਼ਨ ਜੀ ਦਾ ਨਾਮ}। ਮੁਖਿ = ਮੂੰਹ ਨਾਲ। ਨਰ ਨਰਹਰੇ = ਪਰਮਾਤਮਾ।
SikhNet (Spanish)Sí, canta siempre la Alabanza de tu Señor, el Dios del hombre;
ਪੰਚ ਦੋਖ ਅਸਾਧ. ਨਗਰ ਮਹਿ; ਇਕੁ ਖਿਨੁ ਪਲੁ ਦੂਰਿ ਕਰੇ ॥੨॥
panch dokh asaadh. nagar meh; ik khin pal door kare |2|
Sant Singh KhalsaIn a moment, in an instant, the Lord rids him of the five incurable diseases of the body-village. ||2||
Manmohan SinghIn an instant and trice, the Lord rids him of the incurable five ailments of his body-village.
Manmohan Singh (Punjabi)ਇਕ ਛਿਨ ਅਤੇ ਲਮ੍ਹੇ ਅੰਦਰ, ਸੁਆਮੀ ਉਸ ਦੇ ਸਰੀਰ-ਪਿੰਡ ਦੀਆਂ ਪੰਜ ਲਾ-ਇਲਾਜ ਬੀਮਾਰੀਆਂ ਨੂੰ ਨਵਿਰਤ ਕਰ ਦਿੰਦਾ ਹੈ।
Fareedkot Teekaਪੰਚ ਕਾਮ ਆਦ ਦੋਖ ਜੋ ਅਸਾਧ ਤਿਨ ਕੇ (ਨਗਰ) ਸਰੀਰ ਮੇਂ ਸੇ, ਸੋ ਇਕ ਖਿਨ ਪਲ ਮੇਂ ਦੂਰ ਕਰਿ ਦੀਏ ਹੈਂ॥੨॥
Prof. Sahib Singh(ਕਾਮਾਦਿਕ) ਪੰਜ ਵਿਕਾਰ ਜੋ ਕਾਬੂ ਵਿਚ ਨਹੀਂ ਆ ਸਕਦੇ ਤੇ ਜੋ (ਆਮ ਤੌਰ ਤੇ ਜੀਵਾਂ ਦੇ) ਸਰੀਰ ਵਿਚ (ਟਿਕੇ ਰਹਿੰਦੇ ਹਨ), (ਪਰਮਾਤਮਾ ਦਾ ਨਾਮ ਉਹਨਾਂ ਦੇ ਸਰੀਰ ਵਿਚੋਂ) ਇਕ ਖਿਨ-ਪਲ ਵਿਚ ਹੀ ਦੂਰ ਕਰ ਦੇਂਦਾ ਹੈ ॥੨॥ਪਦ ਅਰਥ ਪੰਚ = ਪੰਜ। ਅਸਾਧ = ਕਾਬੂ ਵਿਚ ਨਾਹ ਆ ਸਕਣ ਵਾਲੇ। ਕਰੇ = ਕਰ ਦੇਂਦਾ ਹੈ। ਨਗਰ = ਸਰੀਰ-ਨਗਰ ॥੨॥
SikhNet (Spanish)Él te curará de inmediato del mal insanable de tus deseos.(2)
ਵਡਭਾਗੀ ਹਰਿ ਨਾਮੁ ਧਿਆਵਹਿ; ਹਰਿ ਕੇ ਭਗਤ ਹਰੇ ॥
vaddabhaagee har naam dhiaaveh; har ke bhagat hare |
Sant Singh KhalsaVery fortunate are those who meditate on the Lord's Name; they alone are the Lord's devotees.
Manmohan SinghVery fortunate are they, who contemplate the Lord's Name, They alone are the Lord-God's saints.
Manmohan Singh (Punjabi)ਜੋ ਭਾਰੇ ਨਸੀਬਾਂ ਵਾਲੇ ਪ੍ਰਭੂ ਦੇ ਨਾਮ ਦਾ ਆਰਾਧਨ ਕਰਦੇ ਹਨ, ਕੇਵਲ ਉਹ ਹੀ ਸੁਆਮੀ ਵਾਹਿਗੁਰੂ ਦੇ ਸਾਧੂ ਹਨ।
Fareedkot Teekaਵਡਭਾਗੀ ਜੋ ਹਰੀ ਕੇ ਨਾਮ ਕੋ ਧਿਆਵਤੇ ਹੈਂ ਵਹੁ ਹਰੀ ਕੇ ਭਗਤਿ (ਹਰੇ) ਅਨੰਦ ਹੂਏ ਹੈਂ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਵੱਡੇ ਭਾਗਾਂ ਵਾਲੇ ਬੰਦੇ ਪਰਮਾਤਮਾ ਦਾ ਨਾਮ (ਹਰ ਵੇਲੇ) ਸਿਮਰਦੇ ਰਹਿੰਦੇ ਹਨ।ਪਦ ਅਰਥ ਵਡਭਾਗੀ = ਵੱਡੇ ਭਾਗਾਂ ਵਾਲੇ। ਹਰੇ = ਹਰੀ ਦੇ।
SikhNet (Spanish)Por una buena fortuna los Devotos de Dios habitan en el Nombre del Señor.
ਤਿਨ ਕੀ ਸੰਗਤਿ ਦੇਹਿ ਪ੍ਰਭ ਜਾਚਉ; ਮੈ ਮੂੜ ਮੁਗਧ ਨਿਸਤਰੇ ॥੩॥
tin kee sangat dehi prabh jaachau; mai moorr mugadh nisatare |3|
Sant Singh KhalsaI beg for the Sangat, the Congregation; O God, please bless me with them. I am a fool, and an idiot - please save me! ||3||
Manmohan SinghI ask for the society of such saints. My Master, bless Thou me with it, so that, I, a fool and an idiot, may also be saved.
Manmohan Singh (Punjabi)ਐਸੇ ਸਾਧੂਆਂ ਦਾ ਮੇਲ ਮਿਲਾਪ ਮੈਂ ਮੰਗਦਾ ਹਾਂ। ਮੈਂਡੇ ਮਾਲਕ ਤੂੰ ਮੈਨੂੰ ਇਹ ਪ੍ਰਦਾਨ ਕਰ ਤਾਂ ਜੋ ਮੈਂ ਮੂਰਖ ਤੇ ਬੁੱਧੂ ਭੀ ਪਾਰ ਉੱਤਰ ਜਾਵਾਂ।
Fareedkot Teekaਹੇ ਪ੍ਰਭੂ! ਮੈਂ ਤੇਰੇ ਪਾਸੋਂ ਏਹੀ ਮਾਂਗਤਾ ਹੂੰ ਮੇਰੇ ਕੋ ਤਿਨੋਂ ਕੀ ਸੰਗਤ ਦੇਹਿ। ਕਿਉਂਕਿ ਉਨ ਕੀ ਸੰਗਤਿ ਕਰ ਕੇ ਮੇਰੇ ਜੈਸੇ ਅਤੀ ਮੂਰਖ ਕਈ ਤਰੇ ਹੈਂ॥੩॥
Prof. Sahib Singhਹੇ ਪ੍ਰਭੂ! ਇਹੋ ਜਿਹੇ ਭਗਤਾਂ ਦੀ ਸੰਗਤ ਮੈਨੂੰ ਬਖ਼ਸ਼! ਮੇਰੇ ਵਰਗੇ ਅਨੇਕਾਂ ਮੂਰਖ (ਉਹਨਾਂ ਦੀ ਸੰਗਤ ਵਿਚ ਰਹਿ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੩॥ਪਦ ਅਰਥ ਪ੍ਰਭੂ = ਹੇ ਪ੍ਰਭੂ! ਜਾਚਉ = ਜਾਚਉਂ, ਮੈਂ ਮੰਗਦਾ ਹਾਂ। ਮੁਗਧ = ਮੂਰਖ। ਨਿਸਤਰੇ = ਪਾਰ ਲੰਘ ਜਾਂਦੇ ਹਨ ॥੩॥
SikhNet (Spanish)Oh Dios, bendíceme para que me pueda relacionar con ellos y así, aun ignorante, pueda ser salvado.(3)
ਕ੍ਰਿਪਾ ਕ੍ਰਿਪਾ ਧਾਰਿ ਜਗਜੀਵਨ; ਰਖਿ ਲੇਵਹੁ ਸਰਨਿ ਪਰੇ ॥
kripaa kripaa dhaar jagajeevan; rakh levahu saran pare |
Sant Singh KhalsaShower me with Your Mercy and Grace, O Life of the World; save me, I seek Your Sanctuary.
Manmohan SinghO God, the Life of the world, I have sought Thy protection. Showing Thine mercy and compassion, save Thou me, now.
Manmohan Singh (Punjabi)ਹੇ ਸੰਸਾਰ ਦੀ ਜਿੰਦਜਾਨ, ਵਾਹਿਗੁਰੂ! ਮੈਂ ਤੇਰੀ ਪਨਾਹ ਲਈ ਹੈ। ਆਪਣੀ ਰਹਿਮਤ ਤੇ ਮਿਹਰ ਕਰ ਕੇ, ਤੂੰ ਹੁਣ ਮੇਰੀ ਰੱਖਿਆ ਕਰ।
Fareedkot Teekaਹੇ ਜਗ ਜੀਵਨ ਕ੍ਰਿਪਾ ਸਰੂਪ! ਕ੍ਰਿਪਾ ਧਾਰ ਕੇ ਹਮ ਕੋ ਰਾਖ ਲੇਹੁ, ਹਮ ਤੇਰੀ ਸਰਨ ਪਰੇ ਹੈਂ॥
Prof. Sahib Singhਹੇ ਜਗਤ ਦੇ ਆਸਰੇ ਪ੍ਰਭੂ! ਮਿਹਰ ਕਰ, ਮਿਹਰ ਕਰ ਮੈਂ ਤੇਰੀ ਸਰਨ ਪਿਆ ਹਾਂ, ਮੈਨੂੰ (ਇਹਨਾਂ ਪੰਜਾਂ ਤੋਂ) ਬਚਾ ਲੈ।ਪਦ ਅਰਥ ਜਗ ਜੀਵਨ = ਹੇ ਜਗਤ ਦੇ ਜੀਵਨ ਪ੍ਰਭੂ!
SikhNet (Spanish)Ten Compasión de mí, oh Vida de toda la vida, y sálvame; he buscado Tu Refugio.
ਨਾਨਕੁ ਜਨੁ. ਤੁਮਰੀ ਸਰਨਾਈ; ਹਰਿ ਰਾਖਹੁ ਲਾਜ ਹਰੇ ॥੪॥੧॥
naanak jan. tumaree saranaaee; har raakhahu laaj hare |4|1|
Sant Singh KhalsaServant Nanak has entered Your Sanctuary; O Lord, please preserve my honor! ||4||1||
Manmohan SinghSlave Nanak has entered Thine sanctuary. O Lord Master, preserve Thou, now, his honour.
Manmohan Singh (Punjabi)ਗੋਲੇ ਨਾਨਕ ਨੇ ਤੇਰੀ ਸ਼ਰਣ ਲਈ ਹੈ। ਹੇ ਸੁਆਮੀ ਮਾਲਕ! ਤੂੰ ਹੁਣ ਉਸ ਦੀ ਇੱਜ਼ਤ ਆਬਰੂ ਦੀ ਰੱਖਿਆ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਤੇਰੀ ਸਰਨ ਆਇਆ ਹੂੰ, ਹੇ ਹਰੀ! ਅਸਾਡੀ ਲਜਿਆ ਰਖ ਲੇਵੋ ਜੋ ਹਮ ਅਨੰਦ ਹੋਈਏ॥੪॥੧॥
Prof. Sahib Singhਹੇ ਹਰੀ! ਤੇਰਾ ਦਾਸ ਨਾਨਕ ਤੇਰੀ ਸਰਨ ਆਇਆ ਹੈ (ਨਾਨਕ ਦੀ) ਇੱਜ਼ਤ ਰੱਖ ਲੈ ॥੪॥੧॥ਪਦ ਅਰਥ ਜਨੁ = ਦਾਸ। ਲਾਜ = ਇੱਜ਼ਤ। ਹਰੇ = ਹੇ ਹਰੀ! ॥੪॥੧॥
SikhNet (Spanish)Dice Nanak, he entrado en Tu Santuario, oh Dios, ten Misericordia de mí y salva mi honor. (4-1)