ਰਾਮਕਲੀ ਬਾਣੀ ਰਵਿਦਾਸ ਜੀ ਕੀ ॥
raamakalee baanee ravidaas jee kee | Ang 973
Sant Singh KhalsaRaamkalee, The Word Of Ravi Daas Jee:
Manmohan SinghRamkali. Hymns of Sire Ravidas.
Manmohan Singh (Punjabi)ਰਾਮਕਲੀ। ਸ਼ਬਦ ਪੂਜਯ ਰਵਿਦਾਸ ਜੀ ਦੇ।
Prof. Sahib Singhਰਾਗ ਰਾਮਕਲੀ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
SikhNet (Spanish)Ramkali, Palabras de Ravi Das yi.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 973
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, he is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru
ਪੜੀਐ ਗੁਨੀਐ ਨਾਮੁ ਸਭੁ ਸੁਨੀਐ; ਅਨਭਉ ਭਾਉ. ਨ ਦਰਸੈ ॥
parreeai guneeai naam sabh suneeai; anbhau bhaau. na darasai | Ang 973
Sant Singh KhalsaThey read and reflect upon all the Names of God; they listen, but they do not see the Lord, the embodiment of love and intuition.
Manmohan SinghThe mortals read, hear and reflect upon the innumerable Names of the Lord. but they can see not the Embodiment of gnosis and love.
Manmohan Singh (Punjabi)ਪ੍ਰਾਨੀ ਪ੍ਰਭੂ ਦੇ ਅਣਗਿਣਤ ਨਾਵਾਂ ਨੂੰ ਵਾਚਦੇ, ਸ੍ਰਵਨ ਕਰਦੇ ਅਤੇ ਵੀਚਾਰਦੇ ਹਨ, ਪ੍ਰੰਤੂ ਉਹ ਗਿਆਨ ਅਤੇ ਪਿਆਰ ਦੇ ਪੁੰਜ ਨੂੰ ਵੇਖ ਨਹੀਂ ਸਕਦੇ।
Fareedkot Teekaਪ੍ਰਸ਼੍ਨ: ਪੜੀਤਾ ਭੀ ਹੈ ਬਿਚਾਰੀਤਾ ਭੀ ਹੈ ਔ ਭਗਵਤ ਕੇ ਸਭ ਨਾਮੋਂ ਕੋ ਭੀ ਸੁਨੀਤਾ ਹੈ, ਪਰੰਤੂ ਅਨਭਉ ਸਰੂਪ ਦਿਖਾਈ ਨਹੀਂ ਦੇਤਾ ਹੈ?
Prof. Sahib Singhਹਰ ਥਾਂ ਪ੍ਰਭੂ ਦਾ ਨਾਮ ਪੜ੍ਹੀਦਾ (ਭੀ) ਹੈ, ਸੁਣੀਦਾ (ਭੀ) ਹੈ ਤੇ ਵਿਚਾਰੀਦਾ (ਭੀ) ਹੈ (ਭਾਵ, ਸਭ ਜੀਵ ਪ੍ਰਭੂ ਦਾ ਨਾਮ ਪੜ੍ਹਦੇ ਹਨ, ਵਿਚਾਰਦੇ ਹਨ, ਸੁਣਦੇ ਹਨ; ਪਰ ਕਾਮਾਦਿਕਾਂ ਦੇ ਕਾਰਨ ਮਨ ਵਿਚ ਸਹਿਮ ਦੀ ਗੰਢ ਬਣੀ ਰਹਿਣ ਕਰਕੇ, ਇਹਨਾਂ ਦੇ ਅੰਦਰ} ਪ੍ਰਭੂ ਦਾ ਪਿਆਰ ਪੈਦਾ ਨਹੀਂ ਹੁੰਦਾ, ਪ੍ਰਭੂ ਦਾ ਦਰਸ਼ਨ ਨਹੀਂ ਹੁੰਦਾ;ਪਦ ਅਰਥ ਪੜੀਐ = ਪੜ੍ਹੀਦਾ ਹੈ। ਗੁਨੀਐ = ਵਿਚਾਰੀਦਾ ਹੈ। ਸਭੁ = ਹਰ ਥਾਂ। ਸੁਨੀਐ = ਸੁਣੀਦਾ ਹੈ। ਭਾਉ = ਪ੍ਰੇਮ, ਲਗਨ, ਖਿੱਚ। ਅਨਭਉ = {Skt. अनुभव = Direct perception} ਪ੍ਰਤੱਖ ਦਰਸ਼ਨ।
SikhNet (Spanish)Leemos, escuchamos y meditamos en muchos nombres, pero esa encarnación de Amor y Sabiduría no la encontramos en ellos.
ਲੋਹਾ. ਕੰਚਨੁ ਹਿਰਨ ਹੋਇ ਕੈਸੇ; ਜਉ ਪਾਰਸਹਿ. ਨ ਪਰਸੈ ॥੧॥
lohaa. kanchan hiran hoe kaise; jau paaraseh. na parasai |1| Ang 973
Sant Singh KhalsaHow can iron be transformed into gold, unless it touches the Philosopher's Stone? ||1||
Manmohan SinghHow can iron become invaluable gold, if it touches not the philosopher's stone?
Manmohan Singh (Punjabi)ਲੋਹਾ ਕਿਸ ਤਰ੍ਹਾਂ ਅਮੋਲਕ ਸੋਨਾ ਬਣ ਸਕਦਾ ਹੈ, ਜੇਕਰ ਉਹ ਕਸਵੱਟੀ ਦੇ ਪੱਥਰ ਨਾਲ ਨਾਂ ਲੱਗੇ।
Fareedkot Teekaਉਤ੍ਰ: ਲੋਹਾ ਜੋ ਹੈ, ਜੋ ਪਾਰਸ ਕੋ ਨਾ ਸਪਰਸ ਕਰੇ ਤੋ ਬਾਰਾਂ ਵੰਨੀ ਕਾ ਸੋਇਨਾ ਕੈਸੇ ਹੋਵੈ॥ ਦ੍ਰਿਸ੍ਟਾਂਤ ਮੇਂ: ਜੇ ਗੁਰੂ ਕੋ ਨਾ ਮਿਲੇ ਤੌ ਜੀਵ ਸੁਧ ਬ੍ਰਹਮ ਕੈਸੇ ਹੋਵੈ॥
Prof. Sahib Singh(ਦਰਸ਼ਨ ਹੋਵੇ ਭੀ ਕਿਸ ਤਰ੍ਹਾਂ? ਕਾਮਾਦਿਕ ਦੇ ਕਾਰਨ, ਮਨ ਦੇ ਨਾਲ ਪ੍ਰਭੂ ਦੀ ਛੋਹ ਹੀ ਨਹੀਂ ਬਣਦੀ, ਤੇ) ਜਦ ਤਕ ਲੋਹਾ ਪਾਰਸ ਨਾਲ ਛੁਹੇ ਨਾਹ, ਤਦ ਤਕ ਇਹ ਸ਼ੁੱਧ ਸੋਨਾ ਕਿਵੇਂ ਬਣ ਸਕਦਾ ਹੈ? ॥੧॥ਪਦ ਅਰਥ ਕੰਚਨੁ = ਸੋਨਾ। ਹਿਰਨ = Skt. हिरणय} ਸੋਨਾ। ਪਾਰਸਹਿ = ਪਾਰਸ ਨੂੰ। ਪਰਸੈ = ਛੋਹੇ ॥੧॥
SikhNet (Spanish)Oh, ¿cómo es que el hierro puede convertirse en oro si no es tocado por la Piedra Filosofal? (1)
ਦੇਵ; ਸੰਸੈ ਗਾਂਠਿ. ਨ ਛੂਟੈ ॥
dev; sansai gaantth. na chhoottai | Ang 974
Sant Singh KhalsaO Divine Lord, the knot of skepticism cannot be untied.
Manmohan SinghO Lord, the knot of doubt unravels not.
Manmohan Singh (Punjabi)ਹੇ ਸੁਆਮੀ! ਵਹਿਮ ਦੀ ਗੰਢ ਖੁਲ੍ਹਦੀ ਨਹੀਂ।
Fareedkot Teekaਹੇ ਭਾਈ! ਸੰਸੇ ਕੀ ਗਾਂਠ ਨਹੀਂ ਛੁਟਤੀ॥
Prof. Sahib Singhਹੇ ਪ੍ਰਭੂ! (ਨਿਤਾਣੇ ਹੋ ਜਾਣ ਦੇ ਕਾਰਨ ਜੀਵਾਂ ਦੇ ਅੰਦਰੋਂ) ਸਹਿਮ ਦੀ ਗੰਢ ਨਹੀਂ ਖੁਲ੍ਹਦੀ।ਪਦ ਅਰਥ ਸੰਸੈ = ਸੰਸੇ ਦੀ, ਡਰ ਦੀ, ਸਹਿਮ ਦੀ। ਗਾਂਠਿ = ਗੰਢ। ਨ ਛੂਟੈ = ਨਹੀਂ ਖੁਲ੍ਹਦੀ।
SikhNet (Spanish)El nudo de la duda no es aflojado por Dios;
ਕਾਮ ਕ੍ਰੋਧ. ਮਾਇਆ ਮਦ ਮਤਸਰ; ਇਨ ਪੰਚਹੁ ਮਿਲਿ ਲੂਟੇ ॥੧॥ ਰਹਾਉ ॥
kaam krodh. maaeaa mad matasar; in panchahu mil lootte |1| rahaau | Ang 974
Sant Singh KhalsaSexual desire, anger, Maya, intoxication and jealousy - these five have combined to plunder the world. ||1||Pause||
Manmohan SinghLust, wrath, worldly valuables egotism and jealously; these five combined are plundering the whole world. Pause.
Manmohan Singh (Punjabi)ਕਾਮ, ਕ੍ਰੋਧ, ਸੰਸਾਰੀ ਪਦਾਰਥ, ਹੰਕਾਰ ਅਤੇ ਈਰਖਾ, ਇਹ ਪੰਜੇ ਇਕੱਠੇ ਹੋ ਸਾਰੇ ਸੰਸਾਰ ਨੂੰ ਲੁੱਟ ਪੁੱਟ ਰਹੇ ਹਨ। ਠਹਿਰਾਉ।
Fareedkot Teekaਕਾਮ, ਕ੍ਰੋਧ, ਮਾਇਆ ਔ ਹੰਕਾਰ ਤਥਾ ਬਖੀਲੀ, ਇਨਾਂ ਪੰਚਾਂ ਨੇ ਮਿਲ ਕੇ ਦੈਵੀਗੁਨ ਲੂਟੇ ਹੈਂ॥੧॥ ਰਹਾਉ ॥
Prof. Sahib Singh(ਕਿਉਂਕਿ) ਕਾਮ, ਕ੍ਰੋਧ, ਮਾਇਆ (ਦਾ ਮੋਹ), ਅਹੰਕਾਰ ਤੇ ਈਰਖਾ-ਸਾੜਾ-ਇਹਨਾਂ ਪੰਜਾਂ ਨੇ ਰਲ ਕੇ (ਸਭ ਜੀਵਾਂ ਦੇ ਆਤਮਕ ਗੁਣਾਂ ਨੂੰ) ਲੁੱਟ ਲਿਆ ਹੈ ॥੧॥ ਰਹਾਉ ॥ਪਦ ਅਰਥ ਮਦ = ਅਹੰਕਾਰ। ਮਤਸਰ = ਈਰਖਾ। ਇਨ ਪੰਚਹੁ = (ਕਾਮਾਦਿਕ) ਇਹਨਾਂ ਪੰਜਾਂ ਨੇ। ਲੂਟੇ = (ਸਭ ਜੀਵ) ਲੁੱਟ ਲਏ ਹਨ ॥੧॥ ਰਹਾਉ ॥
SikhNet (Spanish)la lujuria, el enojo, la ilusión de Maya y los celos están para ultrajar al mundo entero.(1-Pausa)
ਹਮ ਬਡ ਕਬਿ ਕੁਲੀਨ; ਹਮ ਪੰਡਿਤ, ਹਮ ਜੋਗੀ ਸੰਨਿਆਸੀ ॥
ham badd kab kuleen; ham panddit, ham jogee saniaasee | Ang 974
Sant Singh KhalsaI am a great poet, of noble heritage; I am a Pandit, a religious scholar, a Yogi and a Sannyaasi;
Manmohan SinghI am a great poet and of high family. I am a scholar and I am a Yogi and a solitarian.
Manmohan Singh (Punjabi)ਮੈਂ ਵੱਡਾ ਕਵੀਸ਼ਰ ਤੇ ਉੱਚੀ ਕੁਲ ਵਾਲਾ ਹਾਂ। ਮੈਂ ਵਿਦਵਾਨ ਹਾਂ ਅਤੇ ਮੈਂ ਯੋਗੀ ਅਤੇ ਇਕਾਂਤੀ ਹਾਂ।
Fareedkot Teekaਹਮ ਬਡੇ ਕਵੀ ਔਂ ਕੁਲੋਂ ਵਾਲੇ, ਪੁਨਃ ਬਡੇ ਹਮ ਪੰਡਤ, ਹਮ ਜੋਗੀ ਹੈਂ, ਹਮ ਸੰਨਿਆਸੀ ਹੈਂ॥
Prof. Sahib Singh(ਕਾਮਾਦਿਕ ਦੀ ਲੁੱਟ ਦੇ ਕਾਰਨ, ਜੀਵਾਂ ਦੇ ਅੰਦਰੋਂ ਇਹ ਹੰਕਾਰ ਨਹੀਂ ਜਾਂਦਾ) ਕਿ ਅਸੀਂ ਬੜੇ ਕਵੀ ਹਾਂ, ਚੰਗੀ ਕੁਲ ਵਾਲੇ ਹਾਂ, ਵਿਦਵਾਨ ਹਾਂ, ਜੋਗੀ ਹਾਂ, ਸੰਨਿਆਸੀ ਹਾਂ,ਪਦ ਅਰਥ ਕਬਿ = ਕਵੀ। ਕੁਲੀਨ = ਚੰਗੀ ਕੁਲ ਵਾਲੇ।
SikhNet (Spanish)Soy un gran poeta, de buena familia, un erudito, un Yogui
ਗਿਆਨੀ ਗੁਨੀ ਸੂਰ ਹਮ ਦਾਤੇ; ਇਹ ਬੁਧਿ ਕਬਹਿ. ਨ ਨਾਸੀ ॥੨॥
giaanee gunee soor ham daate; ih budh kabeh. na naasee |2| Ang 974
Sant Singh KhalsaI am a spiritual teacher, a warrior and a giver - such thinking never ends. ||2||
Manmohan SinghI am a virtuous divine, a warrior and a donor; such thinking perishes not ever.
Manmohan Singh (Punjabi)ਮੈਂ ਗੁਣਵਾਨ ਬ੍ਰਹਮਬੇਤਾ, ਯੋਧਾ ਅਤੇ ਦਾਨੀ ਹਾਂ, ਐਸਾ ਖਿਆਲ ਕਦੇ ਭੀ ਬਿਨਸਦਾ ਨਹੀਂ।
Fareedkot Teekaਹਮ ਗ੍ਯਾਨੀ ਹੈਂ ਔ ਗੁਨੀ ਹੈਂ, ਸੂਰਮੇ ਹੈਂ ਹਮ ਦਾਤੇ ਹੈਂ। ਇਹੁ ਬੁਧੀ ਕਬੀ ਭੀ ਨਾਸ ਨਾ ਹੁਈ। ਇਸ ਬੁਧੀ ਕੇ ਦੋਖ ਕਰਿ ਗੁਰੋਂ ਕੋ ਨਹੀਂ ਮਿਲਤਾ॥੨॥
Prof. Sahib Singhਗਿਆਨਵਾਨ ਹਾਂ, ਗੁਣਵਾਨ ਹਾਂ, ਸੂਰਮੇ ਹਾਂ ਜਾਂ ਦਾਤੇ ਹਾਂ; ਕਿਸੇ ਵੇਲੇ ਭੀ ਇਹ (ਬਣੀ ਹੋਈ) ਸਮਝ ਨਹੀਂ ਹਟਦੀ ਕਿ (ਜਿਹੜੇ ਭੀ ਪਾਸੇ ਪਏ ਉਸੇ ਦਾ ਹੀ ਮਾਣ ਹੋ ਗਿਆ) ॥੨॥ਪਦ ਅਰਥ ਗੁਨੀ = ਗੁਣਵਾਨ। ਸੂਰ = ਸੂਰਮੇ ॥੨॥
SikhNet (Spanish)o un Sanyasa, muy sabio y poderoso, benévolo con todos, tales pensamientos nunca terminan.(2)
ਕਹੁ ਰਵਿਦਾਸ. ਸਭੈ ਨਹੀ ਸਮਝਸਿ; ਭੂਲਿ ਪਰੇ ਜੈਸੇ ਬਉਰੇ ॥
kahu ravidaas. sabhai nahee samajhas; bhool pare jaise baure | Ang 974
Sant Singh KhalsaSays Ravi Daas, no one understands; they all run around, deluded like madmen.
Manmohan SinghSays Ravidas, all the men understand not God and go astray like mad men.
Manmohan Singh (Punjabi)ਰਵਿਦਾਸ ਜੀ ਆਖਦੇ ਹਨ, ਸਾਰੇ ਬੰਦੇ ਵਾਹਿਗੁਰੂ ਨੂੰ ਨਹੀਂ ਸਮਝਦੇ ਅਤੇ ਪਗਲੇ ਪੁਰਸ਼ਾਂ ਵਾਂਗੂ ਕੁਰਾਹੇ ਪਏ ਹੋਏ ਹਨ।
Fareedkot Teekaਰਵਿਦਾਸ ਜੀ ਕਹਿਤੇ ਹੈਂ: ਪੂਰਬੋਕਤ ਹੰਕਾਰ ਕੀ ਸਭੀ ਨਹੀਂ ਸਮਝਤੇ ਹੈਂ, ਭੂਲ ਕੇ ਹੰਕਾਰ ਮੇਂ ਹੀ ਪੜਤੇ ਹੈਂ। ਜੈਸੇ (ਬਉਰੇ) ਕਮਲੇ ਹੋਤੇ ਹੈਂ ਜੀਵ ਤੈਸੇ ਹੋ ਰਹੇ ਹੈਂ॥
Prof. Sahib Singhਰਵਿਦਾਸ ਆਖਦਾ ਹੈ- (ਜਿਨ੍ਹਾਂ ਨੂੰ ਕਾਮਾਦਿਕਾਂ ਨੇ ਲੁੱਟ ਲਿਆ ਹੈ, ਉਹ) ਸਾਰੇ ਹੀ ਕਮਲਿਆਂ ਵਾਂਗ ਗ਼ਲਤੀ ਖਾ ਰਹੇ ਹਨ ਤੇ (ਇਹ) ਨਹੀਂ ਸਮਝਦੇ (ਕਿ ਜ਼ਿੰਦਗੀ ਦਾ ਅਸਲ ਆਸਰਾ ਪ੍ਰਭੂ ਦਾ ਨਾਮ ਹੈ);ਪਦ ਅਰਥ ਸਭੈ = ਸਾਰੇ ਜੀਵ (ਜਿਨ੍ਹਾਂ ਨੂੰ ਕਾਮਾਦਿਕ ਪੰਜਾਂ ਨੇ ਲੁੱਟ ਲਿਆ ਹੈ)। ਭੂਲਿ ਪਰੇ = ਭੁੱਲ ਗਏ ਹਨ, ਗ਼ਲਤੀ ਖਾ ਗਏ ਹਨ।
SikhNet (Spanish)nada y se comporta como un loco;
ਮੋਹਿ ਅਧਾਰੁ ਨਾਮੁ ਨਾਰਾਇਨ; ਜੀਵਨ ਪ੍ਰਾਨ ਧਨ ਮੋਰੇ ॥੩॥੧॥
mohi adhaar naam naaraaein; jeevan praan dhan more |3|1| Ang 974
Sant Singh KhalsaThe Lord's Name is my only Support; He is my life, my breath of life, my wealth. ||3||1||
Manmohan SinghThe Lord's Name is my support, my life, soul and wealth.
Manmohan Singh (Punjabi)ਪ੍ਰਭੂ ਦਾ ਨਾਮ ਮੇਰਾ ਆਸਰਾ, ਮੇਰੀ ਜ਼ਿੰਦਗੀ, ਜਿੰਦੜੀ ਅਤੇ ਦੌਲਤ ਹੈ।
Fareedkot Teekaਮੇਰੇ ਕੋ ਤੋ ਆਸਰਾ ਨਰਾਇਣ ਕੇ ਨਾਮ ਕਾ ਹੀ ਹੈ। ਕਿਉਂਕਿ ਜੀਵਨ ਸਰੂਪ ਔ ਪ੍ਰਾਣ ਰੂਪ ਪੁਨਃ ਧਨ ਭੀ ਮੇਰੇ ਕੋ ਇਹੀ ਹੈ॥੩॥੧॥☬ਕਿਸੀ ਸੰਤ ਨੇ ਪੂਛਾ ਕਿ ਨਿਰੰਕਾਰ ਕਹਾਂ ਹੈ? ਤਿਸ ਪ੍ਰਤੀ ਕਹਿਤੇ ਹੈਂ:
Prof. Sahib Singhਮੈਨੂੰ ਰਵਿਦਾਸ ਨੂੰ ਪਰਮਾਤਮਾ ਦਾ ਨਾਮ ਹੀ ਆਸਰਾ ਹੈ, ਨਾਮ ਹੀ ਮੇਰੀ ਜਿੰਦ ਹੈ, ਨਾਮ ਹੀ ਮੇਰੇ ਪ੍ਰਾਣ ਹਨ, ਨਾਮ ਹੀ ਮੇਰਾ ਧਨ ਹੈ ॥੩॥੧॥ਪਦ ਅਰਥ ਮੋਹਿ = ਮੈਨੂੰ। ਜੀਵਨ = ਜਿੰਦ। ਮੋਰੇ = ਮੇਰੇ ਵਾਸਤੇ ॥੩॥੧॥
* ਸ਼ਬਦ ਦਾ ਭਾਵ: ਪਰਮਾਤਮਾ ਦਾ ਸਿਮਰਨ ਹੀ ਵਿਕਾਰਾਂ ਦੀ ਮਾਰ ਤੋਂ ਬਚਾ ਸਕਦਾ ਹੈ।
SikhNet (Spanish)yo me apoyo solamente en el Nombre de Dios que es mi respiración de vida y toda mi Riqueza. (3-1)