ੴ

ਸਿੱਖਬਾਣੀ · SikhBani

ਸੰਕਰੁ ਨਾਰਦੁ ਸੇਖਨਾਗ ਮੁਨਿ ਧੂਰਿ ਸਾਧੂ ਕੀ ਲੋਚੀਜੈ ॥

sankar naarad sekhanaag mun dhoor saadhoo kee locheejai
Guru Ramdas Ji ਗੁਰੂ ਰਾਮਦਾਸ ਜੀ · Raag Kalyaan · Ang 1326 · 19 lines
Translations

ਕਲਿਆਨੁ ਮਹਲਾ ੪ ॥

kaliaan mahalaa 4 |

Sant Singh KhalsaKalyaan, Fourth Mehl:
Manmohan SinghKalyan 4th Guru.
Manmohan Singh (Punjabi)ਕਲਿਆਣ ਚੋਥੀ ਪਾਤਿਸ਼ਾਹੀ।
SikhNet (Spanish)Kalyaan, Mejl Guru Ram Das, Cuarto Canal Divino.

ਰਾਮਾ; ਹਮ ਦਾਸਨ ਦਾਸ ਕਰੀਜੈ ॥

raamaa; ham daasan daas kareejai |

Sant Singh KhalsaO Lord, please make me the slave of Your slaves.
Manmohan SinghO my all-pervading God, make Thou me, the slave of Thine slaves.
Manmohan Singh (Punjabi)ਹੇ ਮੇਰੇ ਵਿਆਪਕ ਵਾਹਿਗੁਰੂ, ਤੂੰ ਮੈਨੂੰ ਆਪਣੇ ਗੋਲਿਆਂ ਦਾ ਗੋਲਾ ਬਣਾ ਲੈ।
Fareedkot Teekaਹੇ ਰਾਮਾ! ਹਮ ਕੋ ਦਾਸੋਂ ਕਾ ਦਾਸ ਕਰ ਦੀਜੀਏ॥
Prof. Sahib Singhਹੇ ਰਾਮ! ਸਾਨੂੰ (ਆਪਣੇ) ਦਾਸਾਂ ਦਾ ਦਾਸ ਬਣਾਈ ਰੱਖ।

ਪਦ ਅਰਥ ਰਾਮਾ = ਹੇ ਰਾਮ! ਹਮ = ਅਸਾ (ਜੀਵਾਂ) ਨੂੰ। ਕਰੀਜੈ = ਬਣਾਈ ਰੱਖ।

SikhNet (Spanish)Oh, Señor, vuélveme por favor el Esclavo de Tus Esclavos.

ਜਬ ਲਗਿ ਸਾਸੁ ਹੋਇ ਮਨ ਅੰਤਰਿ; ਸਾਧੂ ਧੂਰਿ ਪਿਵੀਜੈ ॥੧॥ ਰਹਾਉ ॥

jab lag saas hoe man antar; saadhoo dhoor piveejai |1| rahaau |

Sant Singh KhalsaAs long as there is breath deep within my mind, let me drink in the dust of the Holy. ||1||Pause||
Manmohan SinghAs long as there is breath in my mind, Thou make me eat the dust of the feet of the saints. Pause.
Manmohan Singh (Punjabi)ਜਦ ਤਾਂਈ, ਮੇਰੇ ਮਨੂਏ ਦੇ ਅੰਦਰ ਸੁਆਸ ਹੈ, ਤੂੰ ਮੈਨੂੰ ਸੰਤਾਂ ਦੇ ਪੈਰਾ ਦੀ ਧੂੜ ਪਿਲਾ। ਠਹਿਰਾਉ।
Fareedkot Teekaਜਬ ਤਕ ਹਮਾਰੇ ਸਰੀਰ ਮੇਂ ਸ੍ਵਾਸ ਹੈਂ ਤਬ ਤਕ ਮਨ ਕਰ ਕੇ ਅੰਤਰ ਮੁਖ ਹੋ ਕੇ ਸਾਧੂਓਂ ਕੀ ਚਰਨ ਧੂਰੀ ਕੋ ਪਾਨ ਕਰੀਏ॥੧॥ ਰਹਾਉ ॥
Prof. Sahib Singhਜਦੋਂ ਤਕ ਸਰੀਰ ਵਿਚ ਸਾਹ ਆ ਰਿਹਾ ਹੈ, ਉਤਨਾ ਚਿਰ ਸੰਤ-ਜਨਾਂ ਦੇ ਚਰਨਾਂ ਦੀ ਧੂੜ ਪੀਂਦੇ ਰਹਿਣਾ ਚਾਹੀਦਾ ਹੈ (ਨਿਮ੍ਰਤਾ ਨਾਲ ਸੰਤ-ਜਨਾਂ ਦੀ ਸੰਗਤ ਵਿਚ ਰਹਿ ਕੇ ਉਹਨਾਂ ਪਾਸੋਂ ਨਾਮ-ਅੰਮ੍ਰਿਤ ਪੀਂਦੇ ਰਹਿਣਾ ਚਾਹੀਦਾ ਹੈ) ॥੧॥ ਰਹਾਉ ॥

ਪਦ ਅਰਥ ਜਬ ਲਗਿ = ਜਦੋਂ ਤਕ। ਸਾਸੁ = ਸਾਹ। ਸਾਧੂ ਧੂਰਿ = ਸੰਤ-ਜਨਾਂ ਦੇ ਚਰਨਾਂ ਦੀ ਧੂੜ। ਪਿਵੀਜੈ = ਪੀਣੀ ਚਾਹੀਦੀ ਹੈ ॥੧॥ ਰਹਾਉ ॥

SikhNet (Spanish)Mientras hay respiración en lo profundo de la mente, déjame ungir mi ser con el Polvo de los Pies de los Santos. (1-Pausa)

ਸੰਕਰੁ ਨਾਰਦੁ ਸੇਖਨਾਗ ਮੁਨਿ; ਧੂਰਿ ਸਾਧੂ ਕੀ ਲੋਚੀਜੈ ॥

sankar naarad sekhanaag mun; dhoor saadhoo kee locheejai |

Sant Singh KhalsaShiva, Naarad, the thousand-headed cobra king and the silent sages long for the dust of the Holy.
Manmohan SinghShiva, Narad, Cobra King and the silent sages long for the dust of saints' feet.
Manmohan Singh (Punjabi)ਸ਼ਿਵਜੀ, ਨਾਰਦ, ਸ਼ੇਸ਼ਲਾਗ ਅਤੇ ਖਾਮੋਸ਼ ਰਿਸ਼ੀ ਸੰਤਾਂ ਦੇ ਪੈਰਾਂ ਦੀ ਧੂੜ ਨੂੰ ਤਰਸਦੇ ਹਨ।
Fareedkot Teekaਕਿਉਂਕਿ ਸ਼ਿਵ, ਨਾਰਦ ਜੀ, ਸੇਸਨਾਗ ਔਰ ਮੁਨੀਸ੍ਵਰ ਯਿਹ ਸਭੀ ਸੰਤੋਂ ਕੀ ਚਰਨ ਧੂਰੀ ਕੋ ਚਾਹਿਤੇ ਹੈਂ॥
Prof. Sahib Singhਸ਼ਿਵ, ਨਾਰਦ, ਸ਼ੇਸ਼ਨਾਗ (ਆਦਿਕ ਹਰੇਕ ਰਿਸ਼ੀ-) ਮੁਨੀ ਸੰਤ-ਜਨਾਂ ਦੇ ਚਰਨਾਂ ਦੀ ਧੂੜ ਦੀ ਤਾਂਘ ਕਰਦਾ ਰਿਹਾ ਹੈ।

ਪਦ ਅਰਥ ਸੰਕਰੁ = ਸ਼ਿਵ। ਸੇਖਨਾਗ = ਸ਼ੇਸ਼ਨਾਗ। ਲੋਚੀਜੈ = ਤਾਂਘ ਕੀਤੀ ਜਾਂਦੀ ਹੈ।

SikhNet (Spanish)Shiva, Narad, el rey cobra de las mil cabezas, y los sabios silenciosos añoran el Polvo de los Santos.

ਭਵਨ ਭਵਨ ਪਵਿਤੁ ਹੋਹਿ ਸਭਿ; ਜਹ ਸਾਧੂ ਚਰਨ ਧਰੀਜੈ ॥੧॥

bhavan bhavan pavit hohi sabh; jeh saadhoo charan dhareejai |1|

Sant Singh KhalsaAll the worlds and realms where the Holy place their feet are sanctified. ||1||
Manmohan SinghEvery house and abode, where the saints place their feet becomes sanctified.
Manmohan Singh (Punjabi)ਹਰ ਧਾਮ, ਅਤੇ ਗ੍ਰਹਿ, ਜਿਥੇਸੰਤ ਆਪਣੇ ਪੈਰ ਟਿਕਾਉਂਦੇ ਹਨ, ਪਾਵਨ ਪੁਨੀਤ ਥੀ ਵੰਝਦਾ ਹੈ।
Fareedkot Teekaਜਿਸ (ਭਵਨ) ਘਰ ਮੇਂ ਤੇਰੇ ਸੰਤ ਜਨ ਭਿਛਾ ਆਦਿਕ ਕੇ ਬਹਾਨੇ (ਭਵਨ) ਫਿਰਤੇ ਹੂਏ ਚਰਨ ਧਾਰਤੇ ਹੈਂ॥੧॥
Prof. Sahib Singhਜਿੱਥੇ ਸੰਤ-ਜਨ ਚਰਨ ਰੱਖਦੇ ਹਨ, ਉਹ ਸਾਰੇ ਭਵਨ ਸਾਰੇ ਥਾਂ ਪਵਿੱਤਰ ਹੋ ਜਾਂਦੇ ਹਨ ॥੧॥

ਪਦ ਅਰਥ ਹੋਹਿ = ਹੋ ਜਾਂਦੇ ਹਨ (ਬਹੁ-ਵਚਨ)। ਸਭਿ = ਸਾਰੇ। ਜਹ = ਜਿੱਥੇ ॥੧॥

SikhNet (Spanish)Ahí, en todos los mundos y reinos, en donde los Santos ponen su Pies, son santificados. (1)

ਤਜਿ ਲਾਜ ਅਹੰਕਾਰੁ ਸਭੁ ਤਜੀਐ; ਮਿਲਿ ਸਾਧੂ ਸੰਗਿ ਰਹੀਜੈ ॥

taj laaj ahankaar sabh tajeeai; mil saadhoo sang raheejai |

Sant Singh KhalsaSo let go of your shame and renounce all your egotism; join with the Saadh Sangat, the Company of the Holy, and remain there.
Manmohan SinghShed thou thy shame, renounce all ego and meet and live with the saints.
Manmohan Singh (Punjabi)ਤੂੰ ਆਪਣੀ ਸ਼ਰਮ ਨੂੰ ਛੱਡ ਦੇ, ਸਾਰੇ ਹੰਕਾਰ ਨੂੰ ਦੂਰ ਕਰ ਦੇ ਅਤੇ ਸੰਤਾਂ ਨਾਲ ਮਿਲ ਅਤੇ ਉਨ੍ਹਾਂ ਨਾਲ ਹੀ ਵਸ।
Fareedkot Teekaਲਜਾ ਤ੍ਯਾਗ ਕਰ ਸਭ ਹੰਕਾਰ ਕੋ ਬੀ ਤ੍ਯਾਗ ਦੇਵੀਏ ਔਰ ਸਾਧੂਓਂ ਕੇ ਸੰਗ ਮੇਂ ਸਦੀਵ ਮਨ ਕੋ ਮਿਲਾਇ ਰਖੀਏ॥
Prof. Sahib Singhਲੋਕ-ਲਾਜ ਛੱਡ ਕੇ (ਆਪਣੇ ਅੰਦਰੋਂ ਆਪਣੇ ਕਿਸੇ ਵਡੱਪਣ ਦਾ) ਸਾਰਾ ਮਾਣ ਛੱਡ ਦੇਣਾ ਚਾਹੀਦਾ ਹੈ, ਅਤੇ ਸੰਤ-ਜਨਾਂ ਦੀ ਸੰਗਤ ਵਿਚ ਮਿਲ ਕੇ ਰਹਿਣਾ ਚਾਹੀਦਾ ਹੈ।

ਪਦ ਅਰਥ ਤਜਿ = ਤਿਆਗ ਕੇ। ਸਭੁ = ਸਾਰਾ। ਤਜੀਐ = ਤਿਆਗ ਦੇਣਾ ਚਾਹੀਦਾ ਹੈ। ਸੰਗਿ = ਸੰਗਤ ਵਿਚ। ਮਿਲਿ = ਮਿਲ ਕੇ।

SikhNet (Spanish)Deja ya tu vergüenza y renuncia al egoísmo, únete a la Saad Sangat,

ਧਰਮ ਰਾਇ ਕੀ ਕਾਨਿ ਚੁਕਾਵੈ; ਬਿਖੁ ਡੁਬਦਾ ਕਾਢਿ ਕਢੀਜੈ ॥੨॥

dharam raae kee kaan chukaavai; bikh ddubadaa kaadt kadteejai |2|

Sant Singh KhalsaGive up your fear of the Righteous Judge of Dharma, and you shall be lifted up and saved from drowning in the sea of poison. ||2||
Manmohan SinghThe will make thee shed the fear of the Righteous judge and extricate thee form drowning in the sea of poison.
Manmohan Singh (Punjabi)ਉਹ ਤੇਰੇ ਧਰਮ ਰਾਜੇ ਦੇ ਡਰ ਨੂੰ ਲਾਹ ਦੇਣਗੇ ਅਤੇ ਜ਼ਹਿਰ ਦੇ ਸਮੁੰਦਰ ਵਿੱਚ ਡੁਬਦੇ ਹੋਏ ਨੂੰ ਤੈਨੂੰ ਬਾਹਰ ਕੱਢ ਲੈਣਗੇ।
Fareedkot Teekaਮੇਰਾ ਮਨੁ ਧਰਮਰਾਇ ਕੀ ਕਾਣ ਚੁਕਾਇ ਦੇਵੇ ਔਰ ਬਿਖ ਰੂਪ (ਕਾਢਿ) ਪਦਾਰਥੋਂ ਮੇਂ ਸੇ ਕਾਢ ਲੀਜੀਏ॥੨॥
Prof. Sahib Singh(ਜਿਹੜਾ ਮਨੁੱਖ ਸੰਤ-ਜਨਾਂ ਦੀ ਸੰਗਤ ਵਿਚ ਰਹਿੰਦਾ ਹੈ, ਉਹ) ਧਰਮਰਾਜ ਦਾ ਸਹਿਮ ਮੁਕਾ ਲੈਂਦਾ ਹੈ। ਆਤਮਕ ਮੌਤ ਲਿਆਉਣ ਵਾਲੇ ਜ਼ਹਿਰੀਲੇ ਸੰਸਾਰ-ਸਮੁੰਦਰ ਵਿਚ ਡੁੱਬਦੇ ਨੂੰ (ਸੰਤ-ਜਨ) ਕੱਢ ਲੈਂਦੇ ਹਨ ॥੨॥

ਪਦ ਅਰਥ ਕਾਨਿ = ਮੁਥਾਜੀ, ਸਹਿਮ। ਚੁਕਾਵੈ = ਮੁਕਾ ਲੈਂਦਾ ਹੈ। ਬਿਖੁ = ਆਤਮਕ ਮੌਤ ਲਿਆਉਣ ਵਾਲੇ ਜ਼ਹਿਰੀਲੇ ਸੰਸਾਰ-ਸਮੁੰਦਰ ਵਿਚ ॥੨॥

SikhNet (Spanish)a la Compañía de los Santos y permanece ahí. Haz a un lado tu miedo al juicio del Dharma y serás elevado y salvado de ahogarte en el mar de veneno. (2)

ਭਰਮਿ ਸੂਕੇ ਬਹੁ, ਉਭਿ ਸੁਕ ਕਹੀਅਹਿ; ਮਿਲਿ ਸਾਧੂ ਸੰਗਿ ਹਰੀਜੈ ॥

bharam sooke bahu, ubh suk kaheeeh; mil saadhoo sang hareejai |

Sant Singh KhalsaSome are standing, parched and shrivelled up by their doubts; joining the Saadh Sangat, they are rejuvenated.
Manmohan SinghThey, who are parched by doubt are thoroughly dried up while standing. Meeting with the society of saints they blossom forth again.
Manmohan Singh (Punjabi)ਜਿਨ੍ਹਾਂ ਨੂੰ ਸੰਦੇਹ ਨੇ ਸਾੜ ਸੁਟਿਆ ਹੈ, ਉਹ ਖੜੇ ਹੋਏ ਹੀ ਐਨ ਸੁਕ-ਸੜ ਜਾਂਦੇ ਹਨ। ਸਤਿਸੰਗਤ ਨਾਲ ਜੁੜ, ਉਹ ਮੁੜ ਪ੍ਰਫੁਲਤ ਹੋ ਜਾਂਦੇ ਹਨ।
Fareedkot Teekaਜਿਨ ਕੇ ਅੰਤਹਕਰਣ ਮੇਂ ਬਹੁਤ ਭਰਮ ਫੈਲੇ ਰਹੇ ਹੈਂ, ਸੋ (ਉਭਿ ਸੁਕ) ਖੜਸੁਕ ਕਹੀਤੇ ਹੈਂ, ਭਾਵ ਗੁਨ ਹੀਨ ਹੈਂ, ਵਹੁ ਭੀ ਸਾਧੂ ਕੀ ਸੰਗਤ ਮੇਂ ਮਿਲ ਕਰ ਕੇ (ਹਰੀਜੈ) ਹਰੇ ਹੋਤੇ ਹੈਂ, ਭਾਵ ਇਹ ਗੁਣੋਂ ਸਹਿਤ ਹੋ ਜਾਤੇ ਹੈਂ॥
Prof. Sahib Singh(ਜਿਹੜੇ ਮਨੁੱਖ ਮਾਇਆ ਦੀ) ਭਟਕਣਾ ਵਿਚ ਪੈ ਕੇ ਆਤਮਕ ਜੀਵਨ ਦੀ ਤਰਾਵਤ ਮੁਕਾ ਲੈਂਦੇ ਹਨ, ਉਹ ਮਨੁੱਖ ਉਹਨਾਂ ਰੁੱਖਾਂ ਵਰਗੇ ਕਹੇ ਜਾਂਦੇ ਹਨ, ਜਿਹੜੇ ਖੜੇ-ਖਲੋਤੇ ਸੁੱਕ ਜਾਂਦੇ ਹਨ (ਪਰ ਅਜਿਹੇ ਸੁੱਕੇ ਜੀਵਨ ਵਾਲੇ ਮਨੁੱਖ ਭੀ) ਸੰਤ-ਜਨਾਂ ਦੀ ਸੰਗਤ ਵਿਚ ਮਿਲ ਕੇ ਹਰੇ ਹੋ ਜਾਂਦੇ ਹਨ।

ਪਦ ਅਰਥ ਭਰਮਿ = ਭਟਕਣਾ ਦੇ ਕਾਰਨ। ਸੂਕੇ = ਸੁੱਕੇ ਹੋਏ ਆਤਮਕ ਜੀਵਨ ਵਾਲੇ। ਉਭਿ ਸੁਕ = ਖੜੇ-ਖੜੋਤੇ ਸੁੱਕੇ ਹੋਏ ਰੁੱਖ। ਕਹੀਅਹਿ = ਕਹੇ ਜਾਂਦੇ ਹਨ। ਹਰੀਜੈ = ਹਰੇ ਹੋ ਜਾਂਦੇ ਹਨ।

SikhNet (Spanish)Algunos permanecen parados y entumidos por sus dudas, pero uniéndose a la Saad Sangat son rejuvenecidos.

ਤਾ ਤੇ ਬਿਲਮੁ ਪਲੁ ਢਿਲ. ਨ ਕੀਜੈ; ਜਾਇ ਸਾਧੂ ਚਰਨਿ ਲਗੀਜੈ ॥੩॥

taa te bilam pal dtil. na keejai; jaae saadhoo charan lageejai |3|

Sant Singh KhalsaSo do not delay, even for an instant - go and fall at the feet of the Holy. ||3||
Manmohan SinghTherefore make thou not even a moment's delay and go and fall thou at the feet of the saints.
Manmohan Singh (Punjabi)ਇਸ ਲਈ ਤੂੰ ਇਕ ਮੁਹਤ ਦੀ ਭੀ ਦੇਰੀ ਅਤੇ ਆਲਸ ਨਾਂ ਕਰ। ਜਾ ਕੇ ਤੂੰ ਸੰਤਾਂ ਦੇ ਪੈਰੀ ਪੈ ਜਾ।
Fareedkot Teekaਤਾਂ ਤੇ ਹੇ ਭਗਵਨ! ਇਹ ਕ੍ਰਿਪਾ ਕਰੀਏ ਜੋ ਢੀਲੇ ਹੋ ਕਰ ਪਲ ਮਾਤਰ ਭੀ (ਬਿਲਮੁ) ਠਹਿਰਨਾ ਨਾ ਹੋਵੈ, ਤੇਰੇ ਸਾਧੂ ਜਨੋਂ ਕੀ ਚਰਨੀ ਜਾਇ ਲਗੀਏ॥੩॥
Prof. Sahib Singhਇਸ ਵਾਸਤੇ ਇਕ ਪਲ ਭਰ ਭੀ ਦੇਰ ਨਹੀਂ ਕਰਨੀ ਚਾਹੀਦੀ। (ਛੇਤੀ) ਜਾ ਕੇ ਸੰਤ ਜਨਾਂ ਦੀ ਚਰਨੀਂ ਲੱਗਣਾ ਚਾਹੀਦਾ ਹੈ ॥੩॥

ਪਦ ਅਰਥ ਤਾ ਤੇ = ਇਸ ਵਾਸਤੇ। ਬਿਲਮੁ (विलम्ब) ਦੇਰ। ਨ ਕੀਜੈ = ਨਹੀਂ ਕਰਨੀ ਚਾਹੀਦੀ ਹੈ। ਜਾਇ = ਜਾ ਕੇ ॥੩॥

SikhNet (Spanish)No tardes ni un instante, ve y póstrate a los Pies de los Santos. (3)

ਰਾਮ ਨਾਮ ਕੀਰਤਨ ਰਤਨ ਵਥੁ; ਹਰਿ ਸਾਧੂ ਪਾਸਿ ਰਖੀਜੈ ॥

raam naam keeratan ratan vath; har saadhoo paas rakheejai |

Sant Singh KhalsaThe Kirtan of the Praise of the Lord's Name is a priceless jewel. The Lord has given it for the Holy to keep.
Manmohan SinghThe praise of the Lord's Name is an invaluable treasure, which God has deposited with the saint.
Manmohan Singh (Punjabi)ਪ੍ਰਭੂ ਦੇ ਨਾਮ ਦੀ ਕੀਰਤੀ ਇਕ ਅਮੋਲਕ ਵਸਤੂ ਹੈ, ਜਿਹੜੀ ਕਿ ਵਾਹਿਗੁਰੂ ਨੇ ਸਾਧੂ ਕੋਲ ਰਖੀ ਹੋਈ ਹੈ।
Fareedkot Teekaਹੇ ਰਾਮ! ਤੇਰਾ ਕੀਰਤਨ ਅਰ ਤੇਰਾ ਰਤਨ ਰੂਪ ਜੋ ਨਾਮ ਵਸਤੂ ਹੈ, ਹੇ ਹਰੀ! ਤੈਨੇ ਅਪਨੇ ਸਾਧੂਓਂ ਪਾਸ ਰਖੀ ਹੂਈ ਹੈ॥
Prof. Sahib Singhਪਰਮਾਤਮਾ ਦਾ ਨਾਮ, ਪਰਮਾਤਮਾ ਦੀ ਸਿਫ਼ਤ-ਸਾਲਾਹ ਇਕ ਕੀਮਤੀ ਪਦਾਰਥ ਹੈ। ਇਹ ਪਦਾਰਥ ਪਰਮਾਤਮਾ ਨੇ ਸੰਤ-ਜਨਾਂ ਦੇ ਕੋਲ ਰੱਖਿਆ ਹੁੰਦਾ ਹੈ।

ਪਦ ਅਰਥ ਰਤਨ ਵਥੁ = ਕੀਮਤੀ ਪਦਾਰਥ। ਰਖੀਜੈ = ਰੱਖਿਆ ਹੁੰਦਾ ਹੈ।

SikhNet (Spanish)El Kirtan de la Alabanza del Nombre del Señor es la Joya Inapreciable y el Señor se las ha dado a los Santos para que la conserven.

ਜੋ ਬਚਨੁ ਗੁਰ ਸਤਿ ਸਤਿ ਕਰਿ ਮਾਨੈ; ਤਿਸੁ ਆਗੈ ਕਾਢਿ ਧਰੀਜੈ ॥੪॥

jo bachan gur sat sat kar maanai; tis aagai kaadt dhareejai |4|

Sant Singh KhalsaWhoever accepts and follows the Word of the Guru's Teachings as True - this Jewel is taken out and given to him. ||4||
Manmohan SinghWhosoever accepts the Guru's word as true abiding, taking out this treasure, the Guru places it before him.
Manmohan Singh (Punjabi)ਜੋ ਕੋਈ ਭੀ ਗੁਰਾਂ ਦੀ ਬਾਣੀ ਨੂੰ ਸੱਚੀ ਅਤੇ ਸਦੀਵੀ ਕਰਕੇ ਸਵੀਕਾਰ ਕਰਦਾ ਹੈ, ਇਸ ਵਸਤੂ ਨੂੰ ਕੱਢ ਕੇ ਗੁਰੂ ਜੀ ਉਸ ਦੇ ਮੁਹਰੇ ਰੱਖ ਦਿੰਦੇ ਹਨ।
Fareedkot Teekaਜੋ ਪੁਰਸ਼ ਗੁਰੋਂ ਕੇ ਬਚਨੋਂ ਕੋ ਸਤ ਸਤ ਕਰ ਕੇ ਮਾਨਤਾ ਹੈ ਤਿਸ ਪੁਰਸ ਕੇ ਆਗੇ ਜੋ ਸੰਤ ਜਨ ਨਾਮ ਰੂਪੀ ਵਸਤੂ ਕਢ ਕੇ ਧਰ ਦੇਤੇ ਹੈਂ, ਹੇ ਹਰੀ! ਹਮ ਏਹੀ ਉਪਦੇਸ ਕਰੀਏ॥੪॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਉਪਦੇਸ਼ ਨੂੰ ਪੂਰੀ ਸਰਧਾ ਨਾਲ ਮੰਨਦਾ ਹੈ, (ਗੁਰੂ ਇਹ ਕੀਮਤੀ ਪਦਾਰਥ) ਉਸ ਦੇ ਅੱਗੇ ਕੱਢ ਕੇ ਰੱਖ ਦੇਂਦਾ ਹੈ ॥੪॥

ਪਦ ਅਰਥ ਬਚਨੁ ਗੁਰ = ਗੁਰੂ ਦਾ ਬਚਨ। ਸਤਿ ਕਰਿ = ਸਰਧਾ ਨਾਲ। ਮਾਨੇ = ਮੰਨਦਾ ਹੈ (ਇਕ-ਵਚਨ)। ਧਰੀਜੈ = ਧਰਿਆ ਜਾਂਦਾ ਹੈ, ਧਰ ਦੇਂਦਾ ਹੈ ॥੪॥

SikhNet (Spanish)Quien sigue y acepta la Palabra de la Enseñanza del Guru como Verdadera, esta misma Joya le es conferida a él. (4)

ਸੰਤਹੁ ਸੁਨਹੁ, ਸੁਨਹੁ ਜਨ ਭਾਈ; ਗੁਰਿ ਕਾਢੀ ਬਾਹ, ਕੁਕੀਜੈ ॥

santahu sunahu, sunahu jan bhaaee; gur kaadtee baah, kukeejai |

Sant Singh KhalsaListen, O Saints; listen, humble Siblings of Destiny: the Guru raises His Arms and sends out the call.
Manmohan SinghHear and attend to, ye, brother, saintly persons, the Guru raises his arm and calls unto them.
Manmohan Singh (Punjabi)ਸ੍ਰਵਨ ਕਰੋ, ਸ੍ਰਵਨ ਕਰੋ, ਤੁਸੀਂ ਵੀਰ ਸਾਧ-ਸਰੂਪ ਪੁਰਸ਼ੋ ਗੁਰੂ ਜੀ ਬਾਂਹ ਪਸਾਰ ਕੇ ਲੋਕਾਂ ਪ੍ਰਤੀ ਕੂਕਦੇ ਹਨ।
Fareedkot Teekaਹੇ ਭਾਈ! ਹੇ ਸੰਤ ਜਨੋ! ਮਨ, ਬਾਣੀ ਕਰ ਸਰਵਣ ਕਰੋ, ਗੁਰੂ ਉਚੀ ਭੁਜਾ ਕਾਢ ਕਰ ਕੂਕਦੇ ਹੈਂ॥
Prof. Sahib Singhਹੇ ਸੰਤ ਜਨੋ! ਹੇ ਭਰਾਵੋ! ਗੁਰੂ ਨੇ (ਆਪਣੀ) ਬਾਂਹ ਉੱਚੀ ਕੀਤੀ ਹੋਈ ਹੈ ਤੇ ਕੂਕ ਰਿਹਾ ਹੈ (ਉਸ ਦੀ ਗੱਲ) ਧਿਆਨ ਨਾਲ ਸੁਣੋ।

ਪਦ ਅਰਥ ਜਨ = ਹੇ ਜਨੋ! ਭਾਈ! ਹੇ ਭਰਾਵੋ! ਗੁਰਿ = ਗੁਰੂ ਨੇ। ਕਾਢੀ = ਉੱਚੀ ਕੀਤੀ ਹੋਈ ਹੈ। ਕੁਕੀਜੈ = ਕੂਕ ਰਿਹਾ ਹੈ।

SikhNet (Spanish)Escuchen oh Santos, escuchen oh humildes Hermanos del Destino, el Guru levanta sus Manos y hace el Llamado.

ਜੇ ਆਤਮ ਕਉ ਸੁਖੁ. ਸੁਖੁ ਨਿਤ ਲੋੜਹੁ; ਤਾਂ ਸਤਿਗੁਰ ਸਰਨਿ ਪਵੀਜੈ ॥੫॥

je aatam kau sukh. sukh nit lorrahu; taan satigur saran paveejai |5|

Sant Singh KhalsaIf you long for everlasting peace and comfort for your soul, then enter the Sanctuary of the True Guru. ||5||
Manmohan SinghIf thou desire everlasting bliss, and happiness for thy soul, then enter thou the sanctuary of the True Guru.
Manmohan Singh (Punjabi)ਜੇਕਰ ਤੂੰ ਆਪਣੀ ਜਿੰਦੜੀ ਲਈ ਸਦੀਵੀ ਪ੍ਰਸੰਨਤਾ ਅਤੇ ਖੁਸ਼ੀ ਦਾ ਚਾਹਵਾਨ ਹੈ, ਤਦ ਤੂੰ ਸੱਚੇ ਗੁਰਾਂ ਦੀ ਸ਼ਰਣਾਗਤ ਇਖਤਿਆਰ ਕਰ।
Fareedkot Teekaਤਾਂ ਤੇ ਹੇ ਭਾਈ ਜਨੋਂ! ਜੇਕਰ ਆਪਣੇ ਆਤਮਾ ਕੋ ਨਿਤਪ੍ਰਤਿ ਸੁਖ ਹੀ ਸੁਖ ਚਾਹਿਤੇ ਹੋ ਤੌ ਸਤਿਗੁਰੋਂ ਕੀ ਸਰਨ ਪੜੋ॥੫॥
Prof. Sahib Singhਹੇ ਸੰਤ ਜਨੋ! ਜੇ ਤੁਸੀਂ ਆਪਣੀ ਜਿੰਦ ਵਾਸਤੇ ਸਦਾ ਦਾ ਸੁਖ ਚਾਹੁੰਦੇ ਹੋ, ਤਾਂ ਗੁਰੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ ॥੫॥

ਪਦ ਅਰਥ ਆਤਮ ਕਉ = ਜਿੰਦ ਵਾਸਤੇ। ਸੁਖੁ ਸੁਖੁ = ਹਰ ਵੇਲੇ ਦਾ ਸੁਖ। ਪਵੀਜੈ = ਪੈਣਾ ਚਾਹੀਦਾ ॥੫॥

SikhNet (Spanish)Si añoras una Paz duradera y un Bienestar para tu Alma, entra entonces en el Santuario del Guru Verdadero. (5)

ਜੇ ਵਡਭਾਗੁ ਹੋਇ ਅਤਿ ਨੀਕਾ; ਤਾਂ ਗੁਰਮਤਿ ਨਾਮੁ ਦ੍ਰਿੜੀਜੈ ॥

je vaddabhaag hoe at neekaa; taan guramat naam drirreejai |

Sant Singh KhalsaIf you have great good fortune and are very noble, then implant the Guru's Teachings and the Naam, the Name of the Lord, within.
Manmohan SinghIf thou are blessed with great good fortune and are very virtuous, then implant the Lord's Name within thee through the Guru's instructions.
Manmohan Singh (Punjabi)ਜੇਕਰ ਤੂੰ ਭਾਰੇ ਭਾਗਾਂ ਵਾਲਾ ਅਤੇ ਪਰਮ ਨੇਕ ਹੈ ਤਦ ਤੂੰ ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਭੂ ਦੇ ਨਾਮ ਨੂੰ ਆਪਣੇ ਅੰਦਰ ਪੱਕਾ ਕਰ।
Fareedkot Teekaਜੇਕਰ ਅਤਿਸੈ ਕਰ ਬਡਾ ਭਾਗ ਹੋਵੈ, ਤੌ ਗੁਰੋਂ ਕੀ ਮਤਿ ਲੈਕਰ ਨਾਂਮੁ ਦ੍ਰਿੜ ਕਰੀਏ॥☬ਅਬ ਤਿਸ ਕਾ ਫਲ੍ਹ ਕਹਤੇ ਹੈਂ:
Prof. Sahib Singhਜੇ ਕਿਸੇ ਮਨੁੱਖ ਦੀ ਵੱਡੀ ਚੰਗੀ ਕਿਸਮਤ ਹੋਵੇ, ਤਾਂ ਉਹ ਗੁਰੂ ਦੀ ਮੱਤ ਲੈ ਕੇ (ਆਪਣੇ ਅੰਦਰ) ਪਰਮਾਤਮਾ ਦਾ ਨਾਮ ਪੱਕਾ ਕਰਦਾ ਹੈ।

ਪਦ ਅਰਥ ਵਡ ਭਾਗੁ = ਵੱਡੀ ਕਿਸਮਤ। ਨੀਕਾ = ਸੋਹਣਾ। ਦ੍ਰਿੜੀਜੈ = ਹਿਰਦੇ ਵਿਚ ਪੱਕਾ ਕਰ ਲੈਣਾ ਚਾਹੀਦਾ ਹੈ।

SikhNet (Spanish)Si eres muy noble y cuentas con una grandiosa fortuna, implanta entonces el Naam, el Nombre del Señor y la Enseñanza del Guru en tu interior.

ਸਭੁ ਮਾਇਆ ਮੋਹੁ ਬਿਖਮੁ ਜਗੁ ਤਰੀਐ; ਸਹਜੇ ਹਰਿ ਰਸੁ ਪੀਜੈ ॥੬॥

sabh maaeaa mohu bikham jag tareeai; sahaje har ras peejai |6|

Sant Singh KhalsaEmotional attachment to Maya is totally treacherous; drinking in the Sublime Essence of the Lord, you shall easily, intuitively cross over the world-ocean. ||6||
Manmohan SinghThe love is riches is all too troublesome, in-drinking the Lord's Name-elixir crosses the world-ocean.
Manmohan Singh (Punjabi)ਧੰਨ-ਦੌਲਤ ਦੀ ਲਗਨ ਸਮੂਹ ਹੀ ਦੁਖਦਾਈ ਹੈ। ਪ੍ਰਭੂ ਦਾ ਨਾਮ ਅੰਮ੍ਰਿਤ ਪਾਨ ਕਰਨ ਦੁਆਰਾ, ਜੀਵ ਸੰਸਾਰ ਸਮੁੰਦਰ ਤੋਂ ਸੁਖੈਨ ਹੀ ਪਾਰ ਹੋ ਜਾਂਦਾ ਹੈ।
Fareedkot Teekaਹਰੀ ਰਸ ਕੋ ਪੀਣੇ ਕਰ ਕੇ ਸੰਸਾਰ ਮੇਂ ਕਠਨ ਜੋ ਮਾਯਾ ਕਾ ਮੋਹ ਹੈ, ਸੋ ਸਭ ਸਹਜੇ ਤਰ ਜਾਈਤਾ ਹੈ॥੬॥
Prof. Sahib Singhਮਾਇਆ ਦਾ ਮੋਹ-ਇਹ ਸਾਰਾ ਬੜਾ ਔਖਾ ਸੰਸਾਰ-ਸਮੁੰਦਰ ਹੈ (ਨਾਮ ਦੀ ਬਰਕਤਿ ਨਾਲ ਇਹ) ਤਰਿਆ ਜਾ ਸਕਦਾ ਹੈ। (ਇਸ ਵਾਸਤੇ) ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦਾ ਨਾਮ-ਰਸ ਪੀਣਾ ਚਾਹੀਦਾ ਹੈ ॥੬॥

ਪਦ ਅਰਥ ਬਿਖਮੁ = ਔਖਾ। ਤਰੀਐ = ਤਰਿਆ ਜਾ ਸਕਦਾ ਹੈ। ਸਹਜੇ = ਆਤਮਕ ਅਡੋਲਤਾ ਵਿਚ। ਪੀਜੈ = ਪੀਤਾ ਜਾ ਸਕਦਾ ਹੈ ॥੬॥

SikhNet (Spanish)Totalmente traicionero es el apego emocional a Maya. Bebiendo de la Esencia Sublime del Señor, podrás con facilidad e intuición cruzar el océano del mundo. (6)

ਮਾਇਆ ਮਾਇਆ ਕੇ ਜੋ ਅਧਿਕਾਈ; ਵਿਚਿ ਮਾਇਆ ਪਚੈ ਪਚੀਜੈ ॥

maaeaa maaeaa ke jo adhikaaee; vich maaeaa pachai pacheejai |

Sant Singh KhalsaThose who are totally in love with Maya, Maya, shall rot away in Maya.
Manmohan SinghThey, who are the great lovers of mammon or Maya, in mammon they putrefy.
Manmohan Singh (Punjabi)ਜਿਹੜੇ ਪਦਾਰਥਾਂ ਅਤੇ ਮਾਇਆ ਦੇ ਬਹੁਤੇ ਪ੍ਰੀਤਵਾਨ ਹਨ, ਮਾਇਆ ਅੰਦਰ ਹੀ ਉਹ ਗਲਸੜ ਜਾਂਦੇ ਹਨ।
Fareedkot Teekaਮਾਯਾ ਹੀ ਮਾਯਾ ਕੇ ਜੋ ਅਧਿਕ ਪ੍ਰੀਤੀ ਵਾਲੇ ਹੈਂ, ਸੋ ਮਾਇਆ ਮੇਂ ਪਚੇ ਹੂਏ ਹੈਂ ਔਰੋਂ ਕੋ ਪਚਾਵਤੇ ਹੈਂ॥
Prof. Sahib Singhਜਿਹੜੇ ਮਨੁੱਖ ਨਿਰੇ ਮਾਇਆ ਦੇ ਹੀ ਬਹੁਤ ਪ੍ਰੇਮੀ ਹਨ (ਉਹ ਸਦਾ ਦੁਖੀ ਹੁੰਦੇ ਹਨ। ਮਾਇਆ ਦਾ ਪ੍ਰੇਮੀ ਮਨੁੱਖ ਤਾਂ) ਹਰ ਵੇਲੇ ਮਾਇਆ (ਦੀ ਤ੍ਰਿਸ਼ਨਾ ਦੀ ਅੱਗ) ਵਿਚ ਸੜਦਾ ਰਹਿੰਦਾ ਹੈ।

ਪਦ ਅਰਥ ਅਧਿਕਾਈ = ਬਹੁਤ (ਪ੍ਰੇਮੀ)। ਪਚੈ ਪਚੀਜੈ = ਹਰ ਵੇਲੇ ਸੜਦਾ ਹੈ।

SikhNet (Spanish)Quienes viven enamorados de Maya, de Maya, en Maya se pudrirán.

ਅਗਿਆਨੁ ਅੰਧੇਰੁ ਮਹਾ ਪੰਥੁ ਬਿਖੜਾ; ਅਹੰਕਾਰਿ ਭਾਰਿ ਲਦਿ ਲੀਜੈ ॥੭॥

agiaan andher mahaa panth bikharraa; ahankaar bhaar lad leejai |7|

Sant Singh KhalsaThe path of ignorance and darkness is utterly treacherous; they are loaded down with the crushing load of egotism. ||7||
Manmohan SinghExceedingly gloomy and arduous is the path of spiritual ignorance and the mortal is loaded with the heavy load of self-conceit.
Manmohan Singh (Punjabi)ਅਤਿਅੰਤ ਹੀ ਅਨ੍ਹੇਰਾ ਅਤੇ ਕਠਨ ਹੈ, ਆਤਮਕ ਬੇਸਮਝੀ ਦਾ ਮਾਰਗ ਅਤੇ ਪ੍ਰਾਣੀ ਨੇ ਸਵੈ-ਹੰਗਤਾ ਦਾ ਭਾਰਾ ਬੋਝ ਬਾਰ ਕੀਤਾ ਹੋਇਆ ਹੈ।
Fareedkot Teekaਤਿਨ ਕੇ ਅੰਤਹਕਰਣ ਮੇਂ ਅਗਿਆਨ ਰੂਪੀ ਮਹਾਂ ਅੰਧੇਰਾ ਹੋ ਰਹਾ ਹੈ ਔਰ ਅਗੇ ਜਮ ਕਾ ਪੰਥ ਕਠਨ ਹੈ ਤਿਸ ਮੇਂ ਚਲਨਾ ਹੋਤਾ ਹੈ, ਪੁਨਾ ਹੰਕਾਰ ਕਰ ਪਾਪ ਰੂਪੀ ਭਾਰ ਲਾਦ ਲੀਆ ॥੭॥
Prof. Sahib Singh(ਅਜਿਹੇ ਮਨੁੱਖ ਵਾਸਤੇ) ਆਤਮਕ ਜੀਵਨ ਵਲੋਂ ਬੇ-ਸਮਝੀ ਇਕ ਘੁੱਪ ਹਨੇਰਾ (ਬਣ ਜਾਂਦਾ ਹੈ, ਉਸ ਮਨੁੱਖ ਵਾਸਤੇ ਜ਼ਿੰਦਗੀ ਦਾ) ਰਸਤਾ ਔਖਾ ਹੋ ਜਾਂਦਾ ਹੈ (ਕਿਉਂਕਿ ਉਹ ਮਨੁੱਖ) ਅਹੰਕਾਰ (-ਰੂਪ) ਭਾਰ ਨਾਲ (ਸਦਾ) ਲੱਦਿਆ ਰਹਿੰਦਾ ਹੈ ॥੭॥

ਪਦ ਅਰਥ ਅਗਿਆਨੁ = ਆਤਮਕ ਜੀਵਨ ਵਲੋਂ ਬੇ-ਸਮਝੀ। ਅੰਨੇਰੁ = ਹਨੇਰਾ। ਪੰਥੁ = (ਜ਼ਿੰਦਗੀ ਦਾ) ਰਸਤਾ। ਬਿਖੜਾ = ਔਖਾ। ਅਹੰਕਾਰ = ਅਹੰਕਾਰਿ ਨਾਲ। ਭਾਰਿ = ਭਾਰ ਨਾਲ। ਅਹੰਕਾਰਿ ਭਾਰਿ = ਅਹੰਕਾਰ (-ਰੂਪ) ਭਾਰ ਨਾਲ। ਲਦਿ ਲੀਜੈ = ਲਦਿਆ ਜਾਂਦਾ ਹੈ ॥੭॥

SikhNet (Spanish)El sendero de la ignorancia y de la oscuridad es totalmente traicionero, y ahí se les ve cargados del insoportable peso del egoísmo.

ਨਾਨਕ. ਰਾਮ ਰਮ, ਰਮੁ ਰਮ; ਰਮ ਰਾਮੈ ਤੇ ਗਤਿ ਕੀਜੈ ॥

naanak. raam ram, ram ram; ram raamai te gat keejai |

Sant Singh KhalsaO Nanak, chanting the Name of the Lord, the All-pervading Lord, one is emancipated.
Manmohan SinghNanak, the Beauteous Lord is pervading all over, Uttering, and reciting the Lord's Name, one is emancipated.
Manmohan Singh (Punjabi)ਨਾਨਕ, ਸੁੰਦਰ ਸੁਆਮੀ ਸਾਰੇ ਹੀ ਵਿਆਪਕ ਹੋ ਰਿਹਾ ਹੈ। ਸੁਆਮੀ ਦਾ ਨਾਮ ਉਚਾਰਨ ਅਤੇ ਸਿਮਰਨ ਕਰਨ ਦੁਆਰਾ ਇਨਸਾਨ ਦਾ ਕਲਿਆਣ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਰਾਮ ਜੋ (ਰਮੁ) ਸੁੰਦਰ ਰਮਾ ਹੂਆ ਹੈ ਤਿਸ ਰਾਮ ਕੋ (ਰਮ ਰਮ) ਜਪ ਜਪ ਕਰ (ਰਾਮੈ) ਪਰਮੇਸ੍ਵਰ ਸੇ ਅਪਨੀ ਗਤੀ ਕਰ ਲਈਏ॥
Prof. Sahib Singhਹੇ ਨਾਨਕ! ਸਦਾ ਵਿਆਪਕ ਰਾਮ ਦਾ ਨਾਮ ਸਿਮਰਦਾ ਰਹੁ। ਵਿਆਪਕ ਰਾਮ ਦੇ ਨਾਮ ਤੋਂ ਹੀ ਉੱਚੀ ਆਤਮਕ ਅਵਸਥਾ ਹਾਸਲ ਕਰ ਸਕੀਦੀ ਹੈ।

ਪਦ ਅਰਥ ਰਮ = ਵਿਆਪਕ। ਰਮੁ = ਸਿਮਰ। ਰਾਮੈ ਤੇ = ਪਰਮਾਤਮਾ (ਦੇ ਨਾਮ) ਤੋਂ ਹੀ। ਗਤਿ = ਉੱਚੀ ਆਤਮਕ ਅਵਸਥਾ। ਕੀਜੈ = ਬਣਾ ਲਈਦੀ ਹੈ।

SikhNet (Spanish)Oh, dice Nanak, cantando el Nombre del Señor, del Señor Todo Prevaleciente, uno es emancipado.

ਸਤਿਗੁਰੁ ਮਿਲੈ. ਤਾ ਨਾਮੁ ਦ੍ਰਿੜਾਏ; ਰਾਮ ਨਾਮੈ ਰਲੈ ਮਿਲੀਜੈ ॥੮॥੬॥ ਛਕਾ ੧ ॥

satigur milai. taa naam drirraae; raam naamai ralai mileejai |8|6| chhakaa 1 |

Sant Singh KhalsaMeeting the True Guru, the Naam is implanted within; we are united and blended with the Lord's Name. ||8||6|| First Set of Six||
Manmohan SinghIf the True Guru meets, then, enshrines he, the Name within the man's and he unites within the man's mind and he unites and meets with the Lord's Name.
Manmohan Singh (Punjabi)ਜੇਕਰ ਸੱਚੇ ਗੁਰਦੇਵ ਜੀ ਮਿਲ ਪੈਣ, ਤਦ ਉਹ ਨਾਮ ਨੂੰ ਮਨੁਸ਼ ਦੇ ਮਨ ਅੰਦਰ ਅਸਥਾਪਨ ਕਰ ਦਿੰਦੇ ਹਨ ਅਤੇ ਉਹ ਸੁਆਮੀ ਦੇ ਨਾਮ ਨਾਲ ਰਲ ਮਿਲ ਜਾਂਦਾ ਹੈ।
Fareedkot Teekaਪਰੰਤੂ ਜੇਕਰ ਸਤਿਗੁਰੂ ਮਿਲੈ ਤੋ ਨਾਮ ਦ੍ਰਿੜਾਵਤਾ ਹੈ, ਫਿਰ ਰਾਮ ਨਾਮ ਮੇਂ ਰਲ ਮਿਲ ਜਾਈਤਾ ਹੈ॥੮॥੬॥
Prof. Sahib Singhਜਦੋਂ ਗੁਰੂ ਮਿਲਦਾ ਹੈ ਉਹ (ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਪੱਕਾ ਕਰਦਾ ਹੈ। (ਮਨੁੱਖ) ਪਰਮਾਤਮਾ ਦੇ ਨਾਮ ਵਿਚ ਸਦਾ ਲਈ ਲੀਨ ਹੋ ਜਾਂਦਾ ਹੈ। ਛਕਾ = ਛੱਕਾ, ਛੇ (ਅਸ਼ਟਪਦੀਆਂ) ਦਾ ਇਕੱਠ ॥੮॥੬॥

ਪਦ ਅਰਥ ਦ੍ਰਿੜਾਏ = ਹਿਰਦੇ ਵਿਚ ਪੱਕਾ ਕਰ ਦੇਂਦਾ ਹੈ। ਨਾਮੈ = ਨਾਮ ਵਿਚ ਹੀ। ਰਲੈ = ਲੀਨ ਹੋ ਜਾਂਦਾ ਹੈ। ਮਿਲੀਜੈ = ਮਿਲ ਜਾਈਦਾ ਹੈ। ਛਕਾ = ਛੇ ਸ਼ਬਦਾਂ ਦਾ ਸੰਗਰਹ ॥੮॥੬॥ਛਕਾ ੧ ॥

SikhNet (Spanish)Encontrando al Guru Verdadero, el Naam es implantado en el interior y así somos unidos y fundidos en el Nombre del Señor. (8-6) Primero de seis grupos
Answers quote the Granth verbatim with Ang citations. AI commentary is not Gurbani and not a religious ruling.