ਕਲਿਆਨ ਮਹਲਾ ੪ ॥
kaliaan mahalaa 4 | Ang 1325
Sant Singh KhalsaKalyaan, Fourth Mehl:
Manmohan SinghKalyan 4th Guru.
Manmohan Singh (Punjabi)ਕਲਿਆਨ ਚੋਥੀ ਪਾਤਿਸ਼ਾਹੀ।
SikhNet (Spanish)Kalyaan, Mejl Guru Ram Das, Cuarto Canal Divino.
ਰਾਮਾ; ਮੈ. ਸਾਧੂ ਚਰਨ ਧੁਵੀਜੈ ॥
raamaa; mai. saadhoo charan dhuveejai | Ang 1325
Sant Singh KhalsaO Lord, I wash the feet of the Holy.
Manmohan SinghO my All-pervading God, I ever wash the feet of Thy saints.
Manmohan Singh (Punjabi)ਹੇ ਮੇਰੇ ਸਰਬ-ਵਿਆਪਕ ਵਾਹਿਗੁਰੂ, ਮੈਂ ਸਦੀਵ ਹੀ ਤੇਰੇ ਸੰਤਾਂ ਦੇ ਪੈਰ ਧੋਦਾ ਹਾਂ।
Fareedkot Teekaਹੇ ਰਾਮ! ਮੈਂ ਤੇਰੇ ਸਾਧੂਓਂ ਕੇ ਚਰਨੋਂ ਕੋ ਧੋਵਣਾ ਕਰੋਂ॥
Prof. Sahib Singhਹੇ ਮੇਰੇ ਰਾਮ! ਮੈਂ ਗੁਰੂ ਦੇ ਚਰਨ (ਨਿੱਤ) ਧੋਂਦਾ ਰਹਾਂ,ਪਦ ਅਰਥ ਰਾਮਾ = ਹੇ ਰਾਮ! ਸਾਧੂ = ਗੁਰੂ। ਧੁਵੀਜੈ = ਧੋਵੀਂ, ਧੋਂਦਾ ਰਹਾਂ।
SikhNet (Spanish)Oh, Señor, cuando alabo los Pies de los Santos, muchos de mis errores y faltas desaparecen en un instante.
ਕਿਲਬਿਖ ਦਹਨ ਹੋਹਿ ਖਿਨ ਅੰਤਰਿ; ਮੇਰੇ ਠਾਕੁਰ ਕਿਰਪਾ ਕੀਜੈ ॥੧॥ ਰਹਾਉ ॥
kilabikh dehan hohi khin antar; mere tthaakur kirapaa keejai |1| rahaau | Ang 1325
Sant Singh KhalsaMay my sins be burnt away in an instant; O my Lord and Master, please bless me with Your Mercy. ||1||Pause||
Manmohan SinghMy Lord, show Thou such mercy unto me, that my sins be burnt down in an instant. Pause.
Manmohan Singh (Punjabi)ਮੇਰੇ ਸੁਆਮੀ, ਮੇਰੇ ਉਤੇ ਤੂੰ ਐਸੀ ਰਹਿਮਤ ਧਾਰ, ਤਾਂ ਜੋ ਮੇਰੇ ਪਾਪ ਇਕ ਮੁਹਤ ਅੰਦਰ ਸੜ ਬਲ ਜਾਣ। ਠਹਿਰਾਉ।
Fareedkot Teekaਹੇ ਮੇਰੇ ਠਾਕੁਰ ਜੀ! ਯਿਹੀ ਕਿਰਪਾ ਕਰੀਏ ਜਿਸ ਕਰ ਮੇਰੇ ਪਾਪ ਖਿਨ ਬੀਚ ਦਗਧ ਹੋ ਜਾਵੈਂ॥੧॥ ਰਹਾਉ ॥
Prof. Sahib Singhਹੇ ਮੇਰੇ ਠਾਕੁਰ! ਮੇਰੇ ਉੱਤੇ (ਇਹ) ਮਿਹਰ ਕਰ। (ਗੁਰੂ ਦੀ ਸਰਨ ਪਏ ਰਿਹਾਂ) ਇਕ ਖਿਨ ਵਿਚ ਸਾਰੇ ਪਾਪ ਸੜ ਜਾਂਦੇ ਹਨ ॥੧॥ ਰਹਾਉ ॥ਪਦ ਅਰਥ ਕਿਲਬਿਖ = ਪਾਪ। ਦਹਨ ਹੋਹਿ = ਸੜ ਜਾਂਦੇ ਹਨ। ਠਾਕੁਰ = ਹੇ ਠਾਕੁਰ! ॥੧॥ ਰਹਾਉ ॥
SikhNet (Spanish)Oh, mi Señor y Maestro, bendíceme por favor con Tu Misericordia. (1-Pausa)
ਮੰਗਤ ਜਨ ਦੀਨ, ਖਰੇ ਦਰਿ ਠਾਢੇ; ਅਤਿ ਤਰਸਨ ਕਉ, ਦਾਨੁ ਦੀਜੈ ॥
mangat jan deen, khare dar tthaadte; at tarasan kau, daan deejai | Ang 1325
Sant Singh KhalsaThe meek and humble beggars stand begging at Your Door. Please be generous and give to those who are yearning.
Manmohan SinghMy Master, the meek alms-men are standing and begging at Thy door. Bless Thou with alms, those exceedingly desirous ones.
Manmohan Singh (Punjabi)ਮੇਰੇ ਮਾਲਕ, ਮਸਕੀਨ ਭਿਖਾਰੀ ਪੁਰਸ਼ ਤੇਰੇ ਬੂਹੇ ਉਤੇ ਖਲੋਤੇ ਮੰਗਦੇ ਹਨ। ਤੂੰ ਉਨ੍ਹਾਂ ਪਰਮ ਚਾਹਵਾਨ ਨੂੰ ਖੈਰ ਪਾ।
Fareedkot Teekaਹਮ ਭੇਖਾਰੀ ਜਨ ਦੀਨ ਹੋਇ ਕਰ ਤੇਰੇ ਦ੍ਵਾਰ ਪੁਰ ਇਸਥਿਤ ਹੋ ਰਹੇ ਹੈਂ, ਅਤੀ ਤਰਸਤੇ ਹੂਏ ਦਾਸੋਂ ਕੋ ਦਾਨ ਦੀਜੀਏ॥☬ਜੇ ਕਹੇਂ ਕਯਾ ਮਾਂਗਤੇ ਹੋ? ਸੋ ਕਹਤੇ ਹੈਂ:
Prof. Sahib Singhਹੇ ਪ੍ਰਭੂ! (ਤੇਰੇ ਦਰ ਦੇ) ਨਿਮਾਣੇ ਮੰਗਤੇ (ਤੇਰੇ) ਦਰ ਤੇ ਖਲੋਤੇ ਹੋਏ ਹਨ, ਬਹੁਤ ਤਰਸ ਰਿਹਾਂ ਨੂੰ (ਇਹ) ਖ਼ੈਰ ਪਾ।ਪਦ ਅਰਥ ਦੀਨ = ਨਿਮਾਣੇ। ਖਰੇ = ਖੜੇ ਹਨ। ਦਰਿ = (ਤੇਰੇ) ਦਰ ਤੇ। ਠਾਢੇ = ਖਲੋਤੇ ਹੋਏ। ਅਤਿ ਤਰਸਨ ਕਉ = ਬਹੁਤ ਤਰਸ ਰਿਹਾਂ ਨੂੰ। ਦੀਜੈ = ਦੇਹ।
SikhNet (Spanish)Los humildes y desamparados pordioseros se hincan suplicando a Tu Puerta. Por favor muestra Tu Generosidad y dales lo que añoran.
ਤ੍ਰਾਹਿ ਤ੍ਰਾਹਿ ਸਰਨਿ ਪ੍ਰਭ ਆਏ; ਮੋ ਕਉ ਗੁਰਮਤਿ ਨਾਮੁ ਦ੍ਰਿੜੀਜੈ ॥੧॥
traeh traeh saran prabh aae; mo kau guramat naam drirreejai |1| Ang 1325
Sant Singh KhalsaSave me, save me, O God - I have come to Your Sanctuary. Please implant the Guru's Teachings, and the Naam within me. ||1||
Manmohan SinghSave me and redeem, me, O Lord, I have sought Thy protection, Implant Thou within me, the Guru's instruction and Thine Name.
Manmohan Singh (Punjabi)ਮੇਰੀ ਰੱਖਿਆ ਕਰ, ਮੇਰੀ ਰੱਖਿਆ ਕਰ, ਹੇ ਸੁਆਮੀ! ਮੈਂ ਤੇਰੀ ਪਨਾਹ ਪਕੜੀ ਹੈ। ਤੂੰ ਮੇਰੇ ਅੰਦਰ ਗੁਰਾਂ ਦੇ ਉਪਦੇਸ਼ ਅਤੇ ਆਪਣੇ ਨਾਮ ਨੂੰ ਪੱਕਾ ਕਰ।
Fareedkot Teekaਹੇ ਪ੍ਰਭੂ! ਰਖ੍ਯਾ ਕਰੋ ਰਖ੍ਯਾ ਕਰੋ ਹਮ ਆਪ ਕੀ ਸਰਣ ਪ੍ਰਾਪਤਿ ਹੂਏ ਹੈਂ, ਮੇਰੇ ਕੋ ਗੁਰਮਤਿ ਦੇ ਕਰ ਨਾਮੁ ਨਿਸਚੇ ਕਰਵਾਇ ਦੀਜੀਏ॥੧॥
Prof. Sahib Singhਹੇ ਪ੍ਰਭੂ! (ਇਹਨਾਂ ਪਾਪਾਂ ਤੋਂ) ਬਚਾ ਲੈ, ਬਚਾ ਲੈ, (ਅਸੀਂ ਤੇਰੀ) ਸਰਨ ਆ ਪਏ ਹਾਂ। ਹੇ ਪ੍ਰਭੂ! ਗੁਰੂ ਦੀ ਮੱਤ ਦੀ ਰਾਹੀਂ (ਆਪਣਾ) ਨਾਮ ਮੇਰੇ ਅੰਦਰ ਪੱਕਾ ਕਰ ॥੧॥ਪਦ ਅਰਥ ਤ੍ਰਾਹਿ = ਬਚਾ ਲੈ। ਪ੍ਰਭ = ਹੇ ਪ੍ਰਭੂ! ਮੋ ਕਉ = ਮੈਨੂੰ। ਦ੍ਰਿੜੀਜੈ = ਹਿਰਦੈ ਵਿਚ ਪੱਕਾ ਕਰ ॥੧॥
SikhNet (Spanish)Sálvame, sálvame oh Dios, he llegado hasta Tu Santuario, por favor implanta el Naam y la Enseñanza del Guru en el interior de mi ser. (1)
ਕਾਮ ਕਰੋਧੁ ਨਗਰ ਮਹਿ ਸਬਲਾ; ਨਿਤ ਉਠਿ ਉਠਿ ਜੂਝੁ ਕਰੀਜੈ ॥
kaam karodh nagar meh sabalaa; nit utth utth joojh kareejai | Ang 1325
Sant Singh KhalsaSexual desire and anger are very powerful in the body-village; I rise up to fight the battle against them.
Manmohan SinghVery-powerful are lust and wrath in the body township. Getting ready ever wage I war with them.
Manmohan Singh (Punjabi)ਬੜੇ ਬਲਵਾਨ ਹਨ ਸ਼ਹਿਵਤ ਅਤੇ ਰੋਹ ਦੇਹ ਦੇ ਪਿੰਡ ਵਿੱਚ। ਕਮਰਕਸਾ ਕਰ, ਹਮੇਸ਼ਾਂ ਹੀ ਮੈਂ ਉਨ੍ਹਾਂ ਨਾਲ ਯੁਧ ਕਰਦਾ ਹਾਂ।
Fareedkot Teekaਸਰੀਰ ਨਗਰ ਮੇਂ ਕਾਮ, ਕ੍ਰੋਧ ਅਤੀ ਪ੍ਰਬਲ ਹੋ ਰਹਾ ਹੈ, ਤਿਨ ਕੇ ਸਾਥ ਨਿਤਪ੍ਰਤਿ ਉਠ ਉਠ ਕਰ (ਜੂਝੁ) ਲੜਨਾ ਕਰੀਤਾ ਹੈ॥
Prof. Sahib Singhਹੇ ਪ੍ਰਭੂ! (ਅਸਾਂ ਜੀਵਾਂ ਦੇ ਸਰੀਰ-) ਨਗਰ ਵਿਚ ਕਾਮ ਕ੍ਰੋਧ (ਆਦਿਕ ਹਰੇਕ ਵਿਕਾਰ) ਬਲਵਾਨ ਹੋਇਆ ਰਹਿੰਦਾ ਹੈ, ਸਦਾ ਉੱਠ ਉੱਠ ਕੇ (ਇਹਨਾਂ ਨਾਲ) ਜੁੱਧ ਕਰਨਾ ਪੈਂਦਾ ਹੈ।ਪਦ ਅਰਥ ਨਗਰ ਮਹਿ = ਸਰੀਰ-ਨਗਰ ਵਿਚ। ਸਬਲਾ = (ਸ-ਬਲ) ਬਲਵਾਨ। ਉਠਿ = ਉੱਠ ਕੇ। ਜੂਝੁ = ਜੁੱਧ। ਕਰੀਜੈ = ਕਰੀਂ, ਮੈਂ ਕਰਦਾ ਹਾਂ।
SikhNet (Spanish)El enojo y el deseo sexual se han vuelto muy poderosos en la villa del cuerpo y ahora me levanto a librar la batalla en su contra,
ਅੰਗੀਕਾਰੁ ਕਰਹੁ ਰਖਿ ਲੇਵਹੁ; ਗੁਰ ਪੂਰਾ ਕਾਢਿ ਕਢੀਜੈ ॥੨॥
angeekaar karahu rakh levahu; gur pooraa kaadt kadteejai |2| Ang 1325
Sant Singh KhalsaPlease make me Your Own and save me; through the Perfect Guru, I drive them out. ||2||
Manmohan SinghMaking me Thy own, save Thou me, O Lord, that, by the grace of the perfect Guru, I may drive them out.
Manmohan Singh (Punjabi)ਆਪਣਾ ਨਿਜ ਦਾ ਬਣਾ ਕੇ, ਤੂੰ ਮੇਰੀ ਰੱਖਿਆ ਕਰ, ਹੇ ਸਾਈਂ! ਤਾਂ ਜੋ ਪੂਰਨ ਗੁਰਾਂ ਦੀ ਦਇਆ ਦੁਆਰਾ, ਮੈਂ ਉਨ੍ਹਾਂ ਨੂੰ ਬਾਹਰ ਕੱਢ ਦਿਆਂ।
Fareedkot Teekaਤਾਂ ਤੇ ਹੇ ਮਹਾਰਾਜ ਕਾਮਾਦਿਕ ਸਤ੍ਰੂਓਂ ਸੇ ਮੇਰੇ ਕੋ ਰਾਖ ਲੀਜੀਏ ਔਰ ਪਖੁ ਕੀਜੀਏ, ਗੁਰੂ ਪੂਰਾ ਮਿਲਾਇ ਕਰ ਇਸ (ਕਾਢਿ) ਜਿਲਣ ਵਿਚੋਂ ਕਾਢਿ ਲੀਜੀਏ॥੨॥
Prof. Sahib Singhਹੇ ਪ੍ਰਭੂ! ਸਹਾਇਤਾ ਕਰ, (ਇਹਨਾਂ ਤੋਂ) ਬਚਾ ਲੈ। ਪੂਰਾ ਗੁਰੂ (ਮਿਲਾ ਕੇ ਇਹਨਾਂ ਦੇ ਪੰਜੇ ਵਿਚੋਂ) ਕੱਢ ਲੈ ॥੨॥ਪਦ ਅਰਥ ਅੰਗੀਕਾਰੁ = ਪੱਖ, ਮਦਦ, ਸਹਾਇਤਾ। ਰਾਖਿ ਲੇਵਹੁ = ਬਚਾ ਲੈ। ਕਾਢਿ ਕਢੀਜੈ = ਸਦਾ ਲਈ ਕੱਢ ਦੇਹ ॥੨॥
SikhNet (Spanish)por favor hazme Tuyo y sálvame, para que a través del Guru Perfecto destierre a todos. (2)
ਅੰਤਰਿ ਅਗਨਿ ਸਬਲ ਅਤਿ ਬਿਖਿਆ; ਹਿਵ ਸੀਤਲੁ ਸਬਦੁ ਗੁਰ ਦੀਜੈ ॥
antar agan sabal at bikhiaa; hiv seetal sabad gur deejai | Ang 1325
Sant Singh KhalsaThe powerful fire of corruption is raging violently within; the Word of the Guru's Shabad is the ice water which cools and soothes.
Manmohan SinghWithin me is greatly raging the war of sins. O my Lord, bless Thou me with the icy-cold Guru's word, that it may be quenched.
Manmohan Singh (Punjabi)ਮੇਰੇ ਅੰਦਰ ਪਾਪਾਂ ਦੀ ਜਬਰਦਸਤ ਅੱਗ ਬਹੁਤੀ ਹੀ ਮਚ ਰਹੀ ਹੈ। ਹੇ ਮੇਰੇ ਸੁਆਮੀ! ਤੂੰ ਮੈਨੂੰ ਬਰਫ ਵਰਗੀ ਠੰਢੀ ਗੁਰਬਾਣੀ ਬਖਸ਼, ਤਾਂ ਜੋ ਇਹ ਬੁਝ ਜਾਵੇ।
Fareedkot Teekaਰਿਦੇ ਅੰਤਰਿ ਬਿਸ੍ਯ ਰੂਪੀ ਅਗਨੀ ਅਤਿਸੈ ਕਰ ਪ੍ਰਬਲ ਲਗੀ ਹੂਈ ਹੈ, ਤਿਸ ਕੀ ਨਿਬ੍ਰਿਤੀ ਹੇਤ (ਹਿਵ) ਬਰਫ ਰੂਪੁ ਸੀਤਲੁ ਗੁਰ ਸਬਦ ਹਮਾਰੇ ਕੋ ਦੀਜੀਏ॥
Prof. Sahib Singh(ਜੀਵਾਂ ਦੇ) ਅੰਦਰ ਮਾਇਆ (ਦੀ ਤ੍ਰਿਸ਼ਨਾ) ਦੀ ਅੱਗ ਬਹੁਤ ਭੜਕ ਰਹੀ ਹੈ। ਬਰਫ਼ ਵਰਗਾ ਗੁਰੂ ਦਾ ਠੰਢਾ-ਠਾਰ ਸ਼ਬਦ ਦੇਹ, (ਤਾ ਕਿ) ਤਨ ਵਿਚ ਮਨ ਵਿਚ ਬਹੁਤ ਸ਼ਾਂਤੀ ਪੈਦਾ ਹੋ ਜਾਏ।ਪਦ ਅਰਥ ਸਬਲ ਅਤਿ = ਬਹੁਤ ਬਲ ਵਾਲੀ। ਬਿਖਿਆ ਅਗਨਿ = ਮਾਇਆ (ਦੀ ਤ੍ਰਿਸ਼ਨਾ) ਦੀ ਅੱਗ। ਹਿਵ = ਬਰਫ਼। ਸਬਦੁ ਗੁਰ = ਗੁਰੂ ਦਾ ਸ਼ਬਦ।
SikhNet (Spanish)El fuego poderoso de la corrupción ruge violento en mi interior. La Palabra del Shabd del Guru es el agua fresca que lo sofoca.
ਤਨਿ ਮਨਿ ਸਾਂਤਿ ਹੋਇ ਅਧਿਕਾਈ; ਰੋਗੁ ਕਾਟੈ ਸੂਖਿ ਸਵੀਜੈ ॥੩॥
tan man saant hoe adhikaaee; rog kaattai sookh saveejai |3| Ang 1326
Sant Singh KhalsaMy mind and body are calm and tranquil; the disease has been cured, and now I sleep in peace. ||3||
Manmohan SinghMy body and mind are absolutely tranquillised and being rid of my malady, I now sleep in peace.
Manmohan Singh (Punjabi)ਮੇਰੀ ਦੇਹ ਅਤੇ ਚਿੱਤ ਪਰਮ ਠੰਢੇ ਠਾਰ ਹੋ ਗਏ ਹਨ ਤੇ ਆਪਣੀ ਬੀਮਾਰੀ ਤੋਂ ਖਲਾਸੀ ਪਾ ਮੈਂ ਹੁਣ ਆਰਾਮ ਅੰਦਰ ਸੌਦਾਂ ਹਾਂ।
Fareedkot Teekaਪੁਨਹ ਹਮਾਰੇ ਤਨ ਮਨ ਮੇਂ ਅਧਿਕ ਸਾਂਤੀ ਹੋਇ ਜਾਵੈ ਅਰ ਜਨਮਾਦਿ ਰੋਗ ਕਟ ਜਾਵੈ ਅਰ ਸੁਖ ਪੂਰਬਕ ਸੋਵਣਾ ਕਰੀਏ॥੩॥
Prof. Sahib Singh(ਗੁਰੂ ਦਾ ਸ਼ਬਦ ਜੀਵਾਂ ਦੇ ਹਰੇਕ) ਰੋਗ ਕੱਟ ਦੇਂਦਾ ਹੈ, (ਗੁਰੂ ਦੇ ਸ਼ਬਦ ਦੀ ਬਰਕਤਿ ਨਾਲ) ਆਤਮਕ ਆਨੰਦ ਵਿਚ ਮਗਨ ਰਹਿ ਸਕੀਦਾ ਹੈ ॥੩॥ਪਦ ਅਰਥ ਤਨਿ = ਤਨ ਵਿਚ। ਮਨਿ = ਮਨ ਵਿਚ। ਅਧਿਕਾਈ = ਬਹੁਤ। ਸੂਖਿ = ਸੁਖ ਵਿਚ। ਸਵੀਜੈ = ਸੇਵਿਆ ਜਾ ਸਕੇ, ਲੀਨਤਾ ਹੋ ਜਾਏ ॥੩॥
SikhNet (Spanish)En calma y tranquilidad se encuentran mi mente y mi cuerpo. La enfermedad ha cedido y ahora puedo dormir en paz. (3)
ਜਿਉ ਸੂਰਜੁ ਕਿਰਣਿ ਰਵਿਆ ਸਰਬ ਠਾਈ; ਸਭ ਘਟਿ ਘਟਿ ਰਾਮੁ ਰਵੀਜੈ ॥
jiau sooraj kiran raviaa sarab tthaaee; sabh ghatt ghatt raam raveejai | Ang 1326
Sant Singh KhalsaAs the rays of the sun spread out everywhere, the Lord pervades each and every heart.
Manmohan SinghAs the sun's rays pervade all the places, so is the Lord contained in all the hearts.
Manmohan Singh (Punjabi)ਜਿਸ ਤਰ੍ਹਾਂ ਸੂਰਜ ਦੀਆਂ ਸੂਆਵਾ ਸਾਰੀਆਂ ਥਾਵਾਂ ਅੰਦਰ ਵਿਆਪਕ ਹਨ, ਏਸੇ ਤਰ੍ਹਾਂ ਹੀ ਸੁਆਮੀ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ।
Fareedkot Teekaਜਿਸ ਪ੍ਰਕਾਰ ਸੂਰਜੁ ਅਪਣੀ ਕਿਰਣੋਂ ਕਰ ਸਰਬ ਸਥਾਨੋਂ ਮੇਂ ਬ੍ਯਾਪਕ ਹੂਆ ਹੂਆ ਹੈ, ਤੈਸੇ ਹੇ ਰਮਣ ਰੂਪੁ! ਤੂੰ ਸਰਬ ਸਥਾਨੋਂ ਮੇਂ ਬ੍ਯਾਪਕੁ ਹੈਂ॥
Prof. Sahib Singhਜਿਵੇਂ ਸੂਰਜ (ਆਪਣੀ) ਕਿਰਣ ਦੀ ਰਾਹੀਂ ਸਭਨੀਂ ਥਾਈਂ ਪਹੁੰਚਿਆ ਹੋਇਆ ਹੈ, (ਤਿਵੇਂ) ਪਰਮਾਤਮਾ ਸਾਰੀ ਲੁਕਾਈ ਵਿਚ ਹਰੇਕ ਸਰੀਰ ਵਿਚ ਵਿਆਪਕ ਹੈ।ਪਦ ਅਰਥ ਰਵਿਆ = ਵਿਆਪਕ ਹੈ। ਸਰਬ ਠਾਈ = ਸਭਨੀਂ ਥਾਈਂ। ਘਟਿ ਘਟਿ = ਹਰੇਕ ਸਰੀਰ ਵਿਚ। ਰਵੀਜੈ = ਵਿਆਪਕ ਹੈ।
SikhNet (Spanish)Así como los rayos del sol se esparcen por doquier, el Señor prevalece en todos y en cada corazón.
ਸਾਧੂ ਸਾਧ ਮਿਲੇ ਰਸੁ ਪਾਵੈ; ਤਤੁ ਨਿਜ ਘਰਿ ਬੈਠਿਆ ਪੀਜੈ ॥੪॥
saadhoo saadh mile ras paavai; tat nij ghar baitthiaa peejai |4| Ang 1326
Sant Singh KhalsaMeeting the Holy Saint, one drinks in the Sublime Essence of the Lord; sitting in the home of your own inner being, drink in the essence. ||4||
Manmohan SinghIf man meets with the Guru, the saint of the saints, he attains the Name-Nectar and in drinks the quintessence, even while sitting in his own home.
Manmohan Singh (Punjabi)ਜੇਕਰ ਬੰਦਾ ਸੰਤਾ ਦੇ ਸੰਤ ਗੁਰਦੇਵ ਜੀ ਨੂੰ ਮਿਲ ਪਵੇ, ਤਾਂ ਉਹ ਨਾਮ-ਅੰਮ੍ਰਿਤ ਨੂੰ ਪਾ ਲੈਂਦਾ ਹੈ ਅਤੇ ਆਪਣੇ ਨਿਜ ਦੇ ਗ੍ਰਹਿ ਅੰਦਰ ਬੈਠਾ ਹੋਇਆ ਹੀ ਜੌਹਰ ਨੂੰ ਪਾਨ ਕਰ ਲੈਂਦਾ ਹੈ।
Fareedkot Teekaਜਬ ਸ੍ਰੇਸ਼ਟ ਸਾਧੂ ਮਿਲੇ ਤਬ ਜੀਉ ਤੇਰਾ ਨਾਮ ਰਸੁ ਪਾਵਤਾ ਹੈ ਔਰ ਸ੍ਵੈ ਸਰੀਰ ਮੇਂ ਇਸਥਿਤ ਹੂਆ (ਤਤੁ) ਸੋ ਰਸੁ ਪਾਨ ਕਰਤਾ ਰਹਿਤਾ ਹੈ॥
Prof. Sahib Singhਜਿਸ ਮਨੁੱਖ ਨੂੰ ਸੰਤ-ਜਨ ਮਿਲ ਪੈਂਦੇ ਹਨ, ਉਹ (ਮਿਲਾਪ ਦੇ) ਸੁਆਦ ਨੂੰ ਮਾਣਦਾ ਹੈ। (ਸੰਤ ਜਨਾਂ ਦੀ ਸੰਗਤ ਨਾਲ) ਪ੍ਰਭੂ-ਚਰਨਾਂ ਵਿਚ ਲੀਨ ਹੋ ਕੇ ਨਾਮ ਰਸ ਪੀਤਾ ਜਾ ਸਕਦਾ ਹੈ ॥੪॥ਪਦ ਅਰਥ ਰਸੁ = ਆਨੰਦ, ਸੁਆਦ। ਪਾਵੈ = ਮਾਣਦਾ ਹੈ। ਤਤੁ = ਨਿਚੋੜ। ਨਿਜ = ਆਪਣਾ। ਘਰਿ = ਘਰ ਵਿਚ। ਨਿਜ ਘਰਿ = ਆਪਣੇ ਅਸਲ ਘਰ ਵਿਚ, ਪ੍ਰਭੂ-ਚਰਨਾਂ ਵਿਚ ॥੪॥
SikhNet (Spanish)Encontrando al Santo, uno bebe la Esencia Sublime del Señor. Sentado en el Hogar de tu propio ser interior bebe de esa Esencia. (4)
ਜਨ ਕਉ ਪ੍ਰੀਤਿ ਲਗੀ ਗੁਰ ਸੇਤੀ; ਜਿਉ ਚਕਵੀ ਦੇਖਿ ਸੂਰੀਜੈ ॥
jan kau preet lagee gur setee; jiau chakavee dekh sooreejai | Ang 1326
Sant Singh KhalsaThe humble being is in love with the Guru, like the chakvi bird which loves to see the sun.
Manmohan SinghGod's slave so loves the Guru, as the she-ruddy goose loves to see the sun.
Manmohan Singh (Punjabi)ਰੱਬ ਦਾ ਗੋਲਾ ਗੁਰਦੇਵ ਜੀ ਨੂੰ ਇਸ ਤਰ੍ਹਾਂ ਪਿਆਰ ਕਰਦਾ ਹੈ ਜਿਸ ਤਰ੍ਹਾਂ ਸੁਰਖਾਬਨੀ ਭਾਨ ਦੇ ਵੇਖਣ ਨੂੰ ਪਿਆਰ ਕਰਦੀ ਹੈ।
Fareedkot Teekaਗੁਰਮੁਖ ਜਨੋ ਕੋ ਗੁਰੋਂ ਕੇ ਸਾਥ ਪ੍ਰੀਤੀ ਲਗੀ ਹੈ, ਜਿਸ ਪ੍ਰਕਾਰ ਚਕਵੀ ਸੂਰਜ ਕੋ ਦੇਖਤੀ ਹੈ॥
Prof. Sahib Singh(ਪਰਮਾਤਮਾ ਦੇ) ਭਗਤ ਨੂੰ ਗੁਰੂ ਨਾਲ (ਇਉਂ) ਪ੍ਰੀਤ ਬਣੀ ਰਹਿੰਦੀ ਹੈ, ਜਿਵੇਂ ਸੂਰਜ (ਦੇ ਚੜ੍ਹਨ) ਨੂੰ ਉਡੀਕ ਉਡੀਕ ਕੇ ਚਕਵੀ (ਵਿਛੋੜੇ ਦੀ ਰਾਤ ਗੁਜ਼ਾਰਦੀ ਹੈ)।ਪਦ ਅਰਥ ਕਉ = ਨੂੰ। ਸੇਤੀ = ਨਾਲ। ਦੇਖਿ = ਵੇਖ ਕੇ, ਉਡੀਕ ਕੇ। ਸੂਰੀਜੈ = ਸੂਰਜ ਨੂੰ।
SikhNet (Spanish)El ser humilde está enamorado del Guru, así como la pajarilla Chatvik está enamorada del sol.
ਨਿਰਖਤ ਨਿਰਖਤ ਰੈਨਿ ਸਭ ਨਿਰਖੀ; ਮੁਖੁ ਕਾਢੈ ਅੰਮ੍ਰਿਤੁ ਪੀਜੈ ॥੫॥
nirakhat nirakhat rain sabh nirakhee; mukh kaadtai amrit peejai |5| Ang 1326
Sant Singh KhalsaShe watches, and keeps on watching all through the night; and when the sun shows its face, she drinks in the Amrit. ||5||
Manmohan SinghShe watches, and keeps on watching all the night through and in-drinks Nectar when the sun shows his face.
Manmohan Singh (Punjabi)ਸਾਰੀ ਰਤ ਹੀ ਉਹ ਵੇਖਦੀ, ਵੇਖਦੀ, ਅਤੇ ਵੇਖਦੀ ਰਹਿੰਦੀ ਹੈ ਅਤੇ ਜਦ ਸੂਰਜ (ਨਿਕਲਦਾ) ਜਾ (ਆਪਣਾ ਮੂੰਹ ਵਿਖਾਲਦਾ) ਹੈ, ਤਦ ਉਹ ਸੁਧਾਰਸ ਨੂੰ ਪਾਨ ਕਰਦੀ ਹੈ।
Fareedkot Teekaਤਿਸੀ ਪ੍ਰਕਾਰ ਸਭੀ ਅਵਸਥਾ ਰੂਪੀ ਰਾਤ੍ਰੀ ਗੁਰੂ ਰੂਪੀ ਸੂਰਜ ਕੋ (ਨਿਰਖਤ ਨਿਰਖਤ) ਉਡੀਕਤੇ ਉਡੀਕਤੇ (ਨਿਰਖੀ) ਬਿਤੀਤ ਕੀਤੀ। ਜਬ ਗੁਰੂ ਰੂਪ ਸੂਰਜ ਮੁਖ ਕਾਢੈ (ਉਦੈ ਹੂਆ) ਤਬ ਤੇਰੀ ਪ੍ਰਾਪਤੀ ਰੂਪੀ ਅੰਮ੍ਰਿਤ ਕੋ ਪਾਨ ਕੀਆ॥੫॥
Prof. Sahib Singhਵੇਖਦਿਆਂ ਵੇਖਦਿਆਂ (ਚਕਵੀ) ਸਾਰੀ ਰਾਤ ਹੀ ਵੇਖਦੀ ਰਹਿੰਦੀ ਹੈ, (ਜਦੋਂ ਸੂਰਜ) ਮੂੰਹ ਵਿਖਾਂਦਾ ਹੈ (ਤਦੋਂ ਚਕਵੇ ਦਾ ਮਿਲਾਪ ਹਾਸਲ ਕਰਦੀ ਹੈ। ਇਸੇ ਤਰ੍ਹਾਂ ਜਦੋਂ ਗੁਰੂ ਦਰਸਨ ਦੇਂਦਾ ਹੈ, ਤਦੋਂ ਸੇਵਕ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਸਕਦਾ ਹੈ ॥੫॥ਪਦ ਅਰਥ ਨਿਰਖਤ = ਵੇਖਦਿਆਂ। ਰੈਨਿ ਸਭ = ਸਾਰੀ ਰਾਤ। ਨਿਰਖੀ = ਵੇਖਦੀ ਹੈ, ਉਡੀਕਦੀ ਰਹਿੰਦੀ ਹੈ। ਮੁਖੁ ਕਾਢੈ = (ਜਦੋਂ ਸੂਰਜ) ਮੂੰਹ ਵਿਖਾਂਦਾ ਹੈ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ ॥੫॥
SikhNet (Spanish)Ella observa y observa a través de la noche, y cuando el sol muestra su semblante ella bebe el Amrit. (5)
ਸਾਕਤ ਸੁਆਨ ਕਹੀਅਹਿ ਬਹੁ ਲੋਭੀ; ਬਹੁ ਦੁਰਮਤਿ ਮੈਲੁ ਭਰੀਜੈ ॥
saakat suaan kaheeeh bahu lobhee; bahu duramat mail bhareejai | Ang 1326
Sant Singh KhalsaThe faithless cynic is said to be very greedy - he is a dog. He is overflowing with the filth and pollution of evil-mindedness.
Manmohan SinghThe cur like mammon-worshipper is said to be very avaricious. He is filled with an excessive filth of evil-thoughts.
Manmohan Singh (Punjabi)ਕੁੱਤੇ ਵਰਗਾ ਮਾਇਆ ਦਾ ਪੁਜਾਰੀ ਬਹੁਤ ਹੀ ਲਾਲਚੀ ਆਖਿਆ ਜਾਂਦਾ ਹੈ। ਉਹ ਮੰਦੀ ਅਕਲ ਦੀ ਘਣੇਰੀ ਗੰਦਗੀ ਨਾਲ ਭਰਿਆ ਹੋਇਆ ਹੈ।
Fareedkot Teekaਪੁਨਹ ਜੋ (ਸਾਕਤ) ਮਨਮੁਖ ਕਹੀਤੇ ਹੈਂ ਵਹੁ ਸ੍ਵਾਂਨ ਵਤ ਬਡੇ ਲੋਭੀ ਹੈਂ, ਤਿਨ ਕਾ ਅੰਤਹਕਰਣ ਦੁਰਮਤ ਮੈਲ ਕਰ ਭਰਾ ਹੂਆ ਹੈ॥
Prof. Sahib Singhਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਬਹੁਤ ਲੋਭੀ ਹੁੰਦੇ ਹਨ, ਕੁੱਤੇ (ਦੇ ਸੁਭਾਵ ਵਾਲੇ) ਕਹੇ ਜਾਂਦੇ ਹਨ, (ਉਹਨਾਂ ਦੇ ਅੰਦਰ) ਖੋਟੀ ਮੱਤ ਦੀ ਮੈਲ (ਸਦਾ) ਭਰੀ ਰਹਿੰਦੀ ਹੈ।ਪਦ ਅਰਥ ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ। ਸੁਆਨ = ਕੁੱਤੇ। ਕਹੀਅਹਿ = ਆਖੇ ਜਾਂਦੇ ਹਨ। ਦੁਰਮਤਿ = ਖੋਟੀ ਮੱਤ।
SikhNet (Spanish)El cínico sin Fe tiene demasiada avaricia, es un perro que pulula suciedad y contaminación,
ਆਪਨ ਸੁਆਇ ਕਰਹਿ ਬਹੁ ਬਾਤਾ; ਤਿਨਾ ਕਾ ਵਿਸਾਹੁ ਕਿਆ ਕੀਜੈ ॥੬॥
aapan suaae kareh bahu baataa; tinaa kaa visaahu kiaa keejai |6| Ang 1326
Sant Singh KhalsaHe talks excessively about his own interests. How can he be trusted? ||6||
Manmohan SinghFor his own self-interest, he talks much. What reliance can be placed on him?
Manmohan Singh (Punjabi)ਆਪਣੇ ਨਿਜ ਦੇ ਸਵੈ-ਮਨੋਰਥ ਲਈ, ਉਹ ਘਣੇਰੀਆਂ ਗੱਲਾ ਕਰਦਾ ਹੈ। ਉਸ ਉਤੇ ਕੀ ਭਰੋਸਾ ਕੀਤਾ ਜਾ ਸਕਦਾ ਹੈ।
Fareedkot Teekaਮਨਮੁਖ ਅਪਨੇ ਪ੍ਰਯੋਜਨ ਵਾਸਤੇ ਬਹੁਤ ਬਾਤਾਂ ਕਰਤੇ ਹੈਂ, ਸੋ ਤਿਨ੍ਹਾਂ ਸ੍ਵਾਰਥੀਆਂ ਕਾ ਵਿਸਾਹੁ ਕ੍ਯਾ ਕਰਨਾ ਹੈ॥੬॥
Prof. Sahib Singh(ਸਾਕਤ ਮਨੁੱਖ) ਆਪਣੀ ਗ਼ਰਜ਼ ਦੀ ਖ਼ਾਤਰ ਬਹੁਤ ਗੱਲਾਂ ਕਰਦੇ ਹਨ, ਪਰ ਉਹਨਾਂ ਦਾ ਇਤਬਾਰ ਨਹੀਂ ਕਰਨਾ ਚਾਹੀਦਾ ॥੬॥ਪਦ ਅਰਥ ਸੁਆਇ = ਗ਼ਰਜ਼ ਦੀ ਖ਼ਾਤਰ। ਕਰਹਿ = ਕਰਦੇ ਹਨ (ਬਹੁ-ਵਚਨ)। ਵਿਸਾਹੁ = ਇਤਬਾਰ। ਕਿਆ ਕੀਜੈ = ਕੀਹ ਕੀਤਾ ਜਾ ਸਕਦਾ ਹੈ? ਨਹੀਂ ਕੀਤਾ ਜਾ ਸਕਦਾ ॥੬॥
SikhNet (Spanish)es un malvado intelecto. De manera excesiva expresa sus propios intereses. ¿Cómo puede uno confiar en él? (6)
ਸਾਧੂ ਸਾਧ ਸਰਨਿ ਮਿਲਿ ਸੰਗਤਿ; ਜਿਤੁ ਹਰਿ ਰਸੁ ਕਾਢਿ ਕਢੀਜੈ ॥
saadhoo saadh saran mil sangat; jit har ras kaadt kadteejai | Ang 1326
Sant Singh KhalsaI have sought the Sanctuary of the Saadh Sangat, the Company of the Holy; I have found the Sublime Essence of the Lord.
Manmohan SinghI have sought the refuge of the society of the saints, and the devotees, through which I have found the Lord's elixir.
Manmohan Singh (Punjabi)ਮੈਂ ਸੰਤਾਂ ਅਤੇ ਪ੍ਰਭੂ ਪ੍ਰੇਮੀਆਂ ਦੀ ਸਭਾ ਦੀ ਸ਼ਰਣਾਗਤ ਲਈ ਹੈ, ਜਿਸ ਦੇ ਰਾਹੀਂ ਮੈਂ ਸੁਆਮੀ ਦੇ ਅੰਮ੍ਰਿਤ ਨੂੰ ਭਾਲ ਲਿਆ ਹੈ।
Fareedkot Teeka(ਸਾਧ) ਸ੍ਰੇਸ੍ਟ ਜੋ ਸਾਧੂ ਹੈਂ ਤਿਨ ਕੀ ਸੰਗਤਿ ਕੀ ਸਰਣਿ ਮੇਰੇ ਕੋ ਮਿਲੀ ਹੈ, ਜਿਸ ਮੇਂ ਹੇ ਹਰੀ! ਤੇਰੇ ਨਾਮ ਰਸ ਰੂਪੀ (ਕਾਢਿ) ਵਸਤੂ (ਕਢੀਜੈ) ਪ੍ਰਗਟ ਹੂਈ ਹੈ॥
Prof. Sahib Singhਹੇ ਹਰੀ! (ਮੈਨੂੰ ਆਪਣੇ) ਸੰਤ ਜਨਾਂ ਭਗਤਾਂ ਦੀ ਸੰਗਤ ਦੇਹ। ਸੰਤ ਜਨਾਂ ਦੀ ਸੰਗਤ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਰਸ ਪ੍ਰਾਪਤ ਕਰ ਸਕੀਦਾ ਹੈਪਦ ਅਰਥ ਮਿਲਿ = ਮਿਲ ਕੇ। ਜਿਤੁ = ਜਿਸ (ਸੰਗਤ) ਵਿਚ।
SikhNet (Spanish)He buscado el Santuario de la Saad Sangat, la Compañía de los Santos y he encontrado la Esencia Sublime del Señor.
ਪਰਉਪਕਾਰ ਬੋਲਹਿ ਬਹੁ ਗੁਣੀਆ; ਮੁਖਿ ਸੰਤ ਭਗਤ ਹਰਿ ਦੀਜੈ ॥੭॥
praupakaar boleh bahu guneea; mukh sant bhagat har deejai |7| Ang 1326
Sant Singh KhalsaThey do good deeds for others, and speak of the Lord's many Glorious Virtues; please bless me to meet these Saints, these devotees of the Lord. ||7||
Manmohan SinghMy Lord, bless Thou me, with the society of the supreme saints and devotees, who narrate Thine myriad virtues and do good to others.
Manmohan Singh (Punjabi)ਮੇਰੇ ਸੁਆਮੀ! ਤੂੰ ਮੈਨੂੰ ਮੁਖੀ ਸਾਧੂਆਂ ਅਤੇ ਅਨੁਰਾਗੀਆਂ ਦੀ ਸੰਗਤ ਬਖਸ਼, ਜੋ ਤੇਰੀਆਂ ਕ੍ਰੋੜਾ ਹੀ ਨੇਕੀਆਂ ਨੂੰ ਉਚਾਰਦੇ ਅਤੇ ਹੋਰਨਾ ਦਾ ਭਲਾ ਕਰਦੇ ਹਨ।
Fareedkot Teekaਹੇ ਹਰੀ! ਬਹੁਤ ਗੁਣੋਂ ਵਾਲੇ ਜੋ ਮੁਖ ਰੂਪ ਸਾਂਤਿ ਸ੍ਵਰੂਪ ਅਰ ਗੁਨਵਾਨ ਤੇਰੇ ਭਗਤ ਹੈਂ, ਸੋ ਪਰਉਪਕਾਰ ਵਾਸਤੇ ਗੁਣੋਂ ਕੋ ਬੋਲਤੇ ਹੈਂ ਤਿਨ ਕੀ ਸੰਗਤਿ ਮੇਂ ਜਨ ਕੋ ਦੀਜੀਏ॥੭॥
Prof. Sahib Singhਸੰਤ ਜਨ (ਆਪਣੇ) ਮੂੰਹੋਂ ਦੂਜਿਆਂ ਦੀ ਭਲਾਈ ਦੇ ਬਚਨ ਬੋਲਦੇ ਰਹਿੰਦੇ ਹਨ, ਸੰਤ ਜਨ ਅਨੇਕਾਂ ਗੁਣਾਂ ਵਾਲੇ ਹੁੰਦੇ ਹਨ, (ਮੈਨੂੰ ਉਨ੍ਹਾਂ) ਸੰਤਾਂ ਭਗਤਾਂ ਦੀ (ਸੰਗਤ) ਬਖ਼ਸ਼ ॥੭॥ਪਦ ਅਰਥ ਪਰ ਉਪਕਾਰ = ਦੂਜਿਆਂ ਦੀ ਭਲਾਈ। ਬੋਲਹਿ ਮੁਖਿ = ਮੂੰਹੋਂ ਬੋਲਦੇ ਹਨ। ਹਰਿ = ਹੇ ਹਰੀ! ਦੀਜੈ = ਦੇਹ। ਸੰਤ ਭਗਤ = ਸੰਤਾਂ ਭਗਤਾਂ ਦੀ ਸੰਗਤ ॥੭॥
SikhNet (Spanish)Los Santos hacen el Bien a otros y describen las numerosas Virtudes del Señor. Por favor, bendíceme para que encuentre a los Santos, a esos Sirvientes del Señor. (7)
ਤੂ ਅਗਮ ਦਇਆਲ ਦਇਆ ਪਤਿ ਦਾਤਾ; ਸਭ ਦਇਆ ਧਾਰਿ ਰਖਿ ਲੀਜੈ ॥
too agam deaal deaa pat daataa; sabh deaa dhaar rakh leejai | Ang 1326
Sant Singh KhalsaYou are the Inaccessible Lord, Kind and Compassionate, the Great Giver; please shower us with Your Mercy, and save us.
Manmohan SinghO my Unfathomable, Compassionate and Beneficent Lord of grace, showering Thine benediction save Thou us all.
Manmohan Singh (Punjabi)ਹੇ ਮੇਰੇ ਬੇਥਾਹ, ਮਿਹਰਬਾਨ ਅਤੇ ਦਾਤਾਰ ਰਹਿਮਤ ਦੇ ਸੁਆਮੀ! ਆਪਣੀ ਕਿਰਪਾ ਕਰਕੇ, ਤੂੰ ਸਾਡੇ ਸਾਰਿਆਂ ਦੀ ਰੱਖਿਆ ਕਰ।
Fareedkot Teekaਹੇ ਦ੍ਯਾਲ! ਤੂੰ ਅਗਮ ਹੈਂ, ਦ੍ਯਾ ਪਤੀ ਔਰ ਦਾਤਾ ਹੈਂ, ਦ੍ਯਾ ਧਾਰ ਕਰ ਕੇ ਸਭ ਕੋ ਰਖ ਲੀਜੀਏ॥
Prof. Sahib Singhਹੇ ਪ੍ਰਭੂ! ਤੂੰ ਅਪਹੁੰਚ ਹੈਂ, ਦਇਆ ਦਾ ਸੋਮਾ ਹੈਂ, ਦਇਆ ਦਾ ਮਾਲਕ ਹੈਂ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ। ਮਿਹਰ ਕਰ ਕੇ ਸਭ ਜੀਵਾਂ ਦੀ ਰੱਖਿਆ ਕਰ।ਪਦ ਅਰਥ ਦਇਆ ਪਤਿ = ਮਿਹਰ ਦਾ ਮਾਲਕ; ਦਇਆਵਾਨ। ਦਾਤਾ = ਦਾਤਾਂ ਦੇਣ ਵਾਲੇ। ਸਭ = ਸਾਰੀ ਲੁਕਾਈ।
SikhNet (Spanish)Eres el Señor Inaccesible, Bondadoso y Compasivo, el Gran Dador.
ਸਰਬ ਜੀਅ ਜਗਜੀਵਨੁ ਏਕੋ; ਨਾਨਕ ਪ੍ਰਤਿਪਾਲ ਕਰੀਜੈ ॥੮॥੫॥
sarab jeea jagajeevan eko; naanak pratipaal kareejai |8|5| Ang 1326
Sant Singh KhalsaYou are the Life of all the beings of the world; please cherish and sustain Nanak. ||8||5||
Manmohan SinghO Lord, Thou alone are the vital-breath of all the beings and the world. Sustain Thou me, Thy slave Nanak.
Manmohan Singh (Punjabi)ਹੇ ਸਾਈਂ! ਕੇਵਲ ਤੂੰ ਹੀ ਸਾਰਿਆਂ ਜੀਵਾਂ ਅਤੇ ਜਗਤ ਦੀ ਜਿੰਦ-ਜਾਨ ਹੈ। ਤੂੰ ਮੇਰੀ, ਆਪਣੇ ਗੋਲੇ ਨਾਨਕ ਦੀ ਪਰਵਰਸ਼ ਕਰ।
Fareedkot Teekaਤੂੰ ਸਰਬ ਜਗਤ ਕੇ ਜੀਵੋਂ ਕਾ ਏਕ ਹੀ ਪ੍ਰਾਣ ਰੂਪ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਤੂੰ ਆਪ ਹੀ ਸਰਬ ਕੀ ਪ੍ਰਤਿਪਾਲਨ ਕਰਤਾ ਹੈਂ, ਭਾਵ ਹਮਾਰੀ ਪ੍ਰਤਿਪਾਲਾ ਕਰੀਏ॥੮॥੫॥☬ਸੰਤੋਂ ਕੀ ਚਰਨ ਧੂਰੀ ਕੀ ਮਹਿਮਾ ਕਹਿਤੇ ਹੂਏ ਬੇਨਤੀ ਕਾ ਪ੍ਰਕਾਰ ਕਹਤੇ ਹੈਂ:
Prof. Sahib Singhਨਾਨਕ ਆਖਦਾ ਹੈ (ਹੇ ਪ੍ਰਭੂ!) ਸਾਰੇ ਜੀਵ ਤੇਰੇ ਹਨ, ਤੂੰ ਹੀ ਸਾਰੇ ਜਗਤ ਦਾ ਸਹਾਰਾ ਹੈਂ। (ਸਭ ਦੀ) ਪਾਲਣਾ ਕਰ ॥੮॥੫॥ਪਦ ਅਰਥ ਜੀਅ = (ਲਫ਼ਜ਼ ਜੀਉ ਤੋਂ ਬਹੁ-ਵਚਨ)। ਜਗ ਜੀਵਨੁ = ਜਗਤ ਦਾ ਜੀਵਨ ਪ੍ਰਭੂ। ਕਰੀਜੈ = ਕਰ ॥੮॥੫॥
SikhNet (Spanish)Por favor rocíanos con Tu Misericordia y sálvanos. Eres la Vida de todos los seres del mundo. Por favor Eleva y Sostén a Nanak. (8-5)