ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਹਰਿ ਆਪੇ ਠਾਕੁਰੁ ਸੇਵਕੁ ਭਗਤੁ; ਹਰਿ ਆਪੇ ਕਰੇ ਕਰਾਏ ॥
har aape tthaakur sevak bhagat; har aape kare karaae |
Sant Singh KhalsaThe Lord Himself is the Master, the servant and the devotee; the Lord Himself is the Cause of causes.
Manmohan SinghGod Himself is the Lord, an attendant and a devotee. God Himself does and causes others to do.
Manmohan Singh (Punjabi)ਵਾਹਿਗੁਰੂ ਆਪ ਸੁਆਮੀ, ਟਹਿਲੂਆ ਅਤੇ ਸ਼ਰਧਾਵਾਨ ਹੈ। ਵਾਹਿਗੁਰੂ ਆਪ ਹੀ (ਸਭ ਕੁਝ) ਕਰਦਾ ਅਤੇ ਕਰਾਉਂਦਾ ਹੈ।
Fareedkot Teekaਹਰਿ ਆਪ ਹੀ ਠਾਕੁਰ ਹੈ ਆਪ ਹੀ ਸੇਵਕੁ ਭਗਤੁ ਹੈ, ਹਰੀ ਆਪ ਹੀ ਕਰਤਾ ਕਰਾਉਤਾ ਹੈ॥
Prof. Sahib Singhਪ੍ਰਭੂ ਆਪ ਹੀ ਠਾਕੁਰ ਆਪ ਹੀ ਸੇਵਕ ਤੇ ਭਗਤ ਹੈ, ਆਪੇ ਕਰਦਾ ਹੈ ਤੇ ਆਪ (ਜੀਵਾਂ ਪਾਸੋਂ) ਕਰਾਉਂਦਾ ਹੈ।
SikhNet (Spanish)El Señor Mismo es el Maestro, Él Mismo es el Devoto, Él Mismo es un Devoto para Sí Mismo.
ਹਰਿ ਆਪੇ ਵੇਖੈ ਵਿਗਸੈ ਆਪੇ; ਜਿਤੁ ਭਾਵੈ ਤਿਤੁ ਲਾਏ ॥
har aape vekhai vigasai aape; jit bhaavai tith laae |
Sant Singh KhalsaThe Lord Himself beholds, and He Himself rejoices. As He wills, so does He enjoin us.
Manmohan SinghGod Himself beholds and Himself rejoices. As He wills, so does He engage the mortals in their tasks.
Manmohan Singh (Punjabi)ਹਰੀ ਖੁਦ ਦੇਖਦਾ ਅਤੇ ਖੁਦ ਹੀ ਪ੍ਰਸੰਨ ਹੁੰਦਾ ਹੈ। ਜਿਸ ਤਰ੍ਹਾਂ ਉਸ ਦੀ ਰਜ਼ਾ ਹੁੰਦੀ ਹੈ, ਉਸੇ ਤਰ੍ਹਾਂ ਹੀ ਉਹ ਪ੍ਰਾਣੀਆਂ ਨੂੰ ਕੰਮੀ ਲਾਈ ਰਖਦਾ ਹੈ।
Fareedkot Teekaਆਪ ਹੀ ਦੇਖਤਾ ਹੈ ਆਪ ਹੀ ਦੇਖ ਕਰ ਪ੍ਰਸੰਨ ਹੋਤਾ ਹੈ, ਆਪ ਹੀ ਜੀਵ ਕੋ ਜਿਧਰ ਚਾਹਤਾ ਹੈ ਤਹਾਂ ਲਗਾਉਤਾ ਹੈ॥
Prof. Sahib Singhਆਪ ਹੀ ਵੇਖਦਾ ਹੈ, ਆਪ ਹੀ ਪ੍ਰਸੰਨ ਹੁੰਦਾ ਹੈ, ਜਿਧਰ ਚਾਹੁੰਦਾ ਹੈ ਓਧਰ (ਜੀਵਾਂ ਨੂੰ) ਲਾਉਂਦਾ ਹੈ।
ਪਦ ਅਰਥ ਵਿਗਸੈ = ਖ਼ੁਸ਼ ਹੁੰਦਾ ਹੈ। ਜਿਤੁ = ਜਿਧਰ।
SikhNet (Spanish)Él Mismo, observándolo todo, está complacido. Él Mismo por Voluntad, encamina a todos en su trabajo.
ਹਰਿ ਇਕਨਾ ਮਾਰਗਿ ਪਾਏ ਆਪੇ ਹਰਿ; ਇਕਨਾ ਉਝੜਿ ਪਾਏ ॥
har ikanaa maarag paae aape har; ikanaa ujharr paae |
Sant Singh KhalsaThe Lord places some on the Path, and the Lord leads others into the wilderness.
Manmohan SinghSome the Lord Himself puts on the right path and some the Lord leads astray into the wilderness.
Manmohan Singh (Punjabi)ਕਈਆਂ ਨੂੰ ਸਾਈਂ ਖੁਦ ਠੀਕ ਰਸਤੇ ਪਾ ਦਿੰਦਾ ਹੈ ਅਤੇ ਕਈਆਂ ਨੂੰ ਸਾਹਿਬ ਬੀਆਬਾਨ ਵਿੱਚ ਕੁਰਾਹੇ ਪਾ ਦਿੰਦਾ ਹੈ।
Fareedkot Teekaਏਕ ਜਨੋਂ ਕੋ ਹਰਿ ਆਪ ਹੀ ਰਸਤੇ ਪਾਉਤਾ ਹੈ ਅਰ ਇਕਨੋਂ ਕੋ ਹਰੀ (ਉਝੜਿ) ਉਜਾੜ, ਭਾਵ ਕੁਰਸਤੇ ਪਾਇ ਦੇਤਾ ਹੈ॥
Prof. Sahib Singhਇਕਨਾ ਨੂੰ ਆਪ ਹੀ ਸਿੱਧੇ ਰਸਤੇ ਪਾਉਂਦਾ ਹੈ ਤੇ ਇਕਨਾ ਨੂੰ ਆਪ ਹੀ ਕੁਰਾਹੇ ਪਾ ਦੇਂਦਾ ਹੈ।
ਪਦ ਅਰਥ ਮਾਰਗਿ = (ਸਿੱਧੇ) ਰਾਹ ਤੇ। ਉਝੜਿ = ਕੁਰਾਹੇ।
SikhNet (Spanish)Él guía a algunos en el Sendero, y a otros los desvía.
ਹਰਿ ਸਚਾ ਸਾਹਿਬੁ ਸਚੁ ਤਪਾਵਸੁ; ਕਰਿ ਵੇਖੈ ਚਲਤ ਸਬਾਏ ॥
har sachaa saahib sach tapaavas; kar vekhai chalat sabaae |
Sant Singh KhalsaThe Lord is the True Master; True is His justice. He arranges and beholds all His plays.
Manmohan SinghGod is the True Lord and true is His justice. He arranges and beholds all His plays.
Manmohan Singh (Punjabi)ਵਾਹਿਗੁਰੂ ਸੱਚਾ ਸੁਆਮੀ ਹੈ ਅਤੇ ਸੱਚਾ ਹੈ ਉਸ ਦਾ ਨਿਆਉ। ਉਹ ਆਪਣੀਆਂ ਸਾਰੀਆਂ ਖੇਡਾਂ ਨੂੰ ਰਚਦਾ ਅਤੇ ਦੇਖਦਾ ਹੈ।
Fareedkot Teekaਸੋ ਹਰੀ ਸਚਾ ਹੀ ਸਾਹਿਬੁ ਹੈ ਅਰ ਸਚਾ ਹੀ (ਤਪਾਵਸੁ) ਨ੍ਯਾਉਂ ਕਰਤਾ ਹੈ, ਅਰ ਆਪ ਹੀ ਸਭ ਚਰਿਤ੍ਰੋਂ ਕੋ ਕਰ ਕੇ ਦੇਖਤਾ ਹੈ॥
Prof. Sahib Singhਹਰੀ ਸੱਚਾ ਮਾਲਕ ਹੈ, ਉਸ ਦਾ ਨਿਆਂ ਭੀ ਅਭੁੱਲ ਹੈ, ਉਹ ਆਪ ਹੀ ਸਾਰੇ ਤਮਾਸ਼ੇ ਕਰ ਕੇ ਵੇਖ ਰਿਹਾ ਹੈ।
SikhNet (Spanish)Verdad es mi Señor, Verdad es Su Justicia, Él construye y observa todo Su Teatro.
ਗੁਰ ਪਰਸਾਦਿ ਕਹੈ ਜਨੁ ਨਾਨਕੁ; ਹਰਿ ਸਚੇ ਕੇ ਗੁਣ ਗਾਏ ॥੫॥
gur parasaad kahai jan naanak; har sache ke gun gaae |5|
Sant Singh KhalsaBy Guru's Grace, servant Nanak speaks and sings the Glorious Praises of the True Lord. ||5||
Manmohan SinghBy Guru's grace, serf Nanak utters and sings the praise of the True Lord.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਨਫ਼ਰ ਨਾਨਕ ਸੱਚੇ ਸੁਆਮੀ ਦੀ ਕੀਰਤੀ ਆਖਦਾ ਅਤੇ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੀ ਕ੍ਰਿਪਾ ਸੇ ਦਾਸ ਹੋਇ ਕਰ ਕੇ ਜੀਵ ਤਿਸ ਹਰਿ ਸਚੇ ਕੇ ਗੁਣ ਗਾਉਤਾ ਰਹੇ॥੫॥☬ਪਾਖੰਡ ਫਕੀਰੀ ਕਾ ਨਿਖੇਧ ਕਰਤੇ ਹੈਂ:
Prof. Sahib Singhਦਾਸ ਨਾਨਕ ਆਖਦਾ ਹੈ ਕਿ ਸਤਿਗੁਰੂ ਦੀ ਮੇਹਰ ਨਾਲ (ਹੀ ਮਨੁੱਖ ਐਸੇ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਗੁਣ ਗਾਉਂਦਾ ਹੈ ॥੫॥
SikhNet (Spanish)Dice Nanak, canta entonces las Alabanzas Verdaderas del Señor, por la Gracia del Guru. (5)