ੴ

ਸਿੱਖਬਾਣੀ · SikhBani

ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸੁ ॥

daravesee ko jaanasee viralaa ko daraves
Guru Amardas Ji ਗੁਰੂ ਅਮਰਦਾਸ ਜੀ · Raag Bihaagraa · Ang 550 · 5 lines
Translations

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਦਰਵੇਸੀ ਕੋ ਜਾਣਸੀ; ਵਿਰਲਾ ਕੋ ਦਰਵੇਸੁ ॥

daravesee ko jaanasee; viralaa ko daraves |

Sant Singh KhalsaHow rare is the dervish, the Saintly renunciate, who understands renunciation.
Manmohan SinghRare is the one who understands saintliness, and there are but few saints.
Manmohan Singh (Punjabi)ਕੋਈ ਟਾਵਾ ਜਣਾ ਹੀ ਸਾਧੂਗੀਰੀ ਨੂੰ ਸਮਝਦਾ ਹੈ ਅਤੇ ਬਹੁਤ ਹੀ ਥੋੜੇ ਸਾਧੂ ਹਨ।
Fareedkot Teekaਕੋਈ ਵਿਰਲਾ (ਦਰਵੇਸੁ) ਸੰਤ ਦਰਵੇਸੀ ਰਸਤੇ ਕੋ ਜਾਨੇਗਾ ਵਾ ਜਾਨਤਾ ਹੈ॥
Prof. Sahib Singhਕੋਈ ਵਿਰਲਾ ਫ਼ਕੀਰ ਫ਼ਕੀਰੀ (ਦੇ ਆਦਰਸ਼) ਨੂੰ ਸਮਝਦਾ ਹੈ,

ਪਦ ਅਰਥ ਕੋ = ਕੋਈ।

SikhNet (Spanish)Extraordinario es encontrar al derviche, al santo renunciante que entienda la Renunciación,

ਜੇ ਘਰਿ ਘਰਿ ਹੰਢੈ ਮੰਗਦਾ; ਧਿਗੁ ਜੀਵਣੁ ਧਿਗੁ ਵੇਸੁ ॥

je ghar ghar handtai mangadaa; dhig jeevan dhig ves |

Sant Singh KhalsaCursed is the life, and cursed are the clothes, of one who wanders around, begging from door to door.
Manmohan SinghAccursed is the life and accursed his garb, who wanders about begging from houses to house.
Manmohan Singh (Punjabi)ਲਾਣ੍ਹਤ ਹੈ ਉਸ ਦੀ ਜਿੰਦਗੀ ਨੂੰ ਅਤੇ ਲਾਣ੍ਹਤ ਉਸ ਦੇ ਬਾਣੇ ਨੂੰ ਜਿਹੜਾ ਗ੍ਰਿਹ ਗ੍ਰਿਹ ਹੱਥ ਟੱਡਦਾ ਫਿਰਦਾ ਹੈ।
Fareedkot Teekaਜੋ ਕੇਵਲ ਘਰੋਂ ਘਰੋਂ ਮੇਂ ਮਾਂਗਤਾ ਹੀ (ਹੰਢੈ) ਫਿਰਤਾ ਹੈ, ਤੋ ਐਸੇ ਦਰਵੇਸ ਕੇ ਭੇਸ ਕੋ ਧ੍ਰਿਕਾਰ ਹੈ ਔ ਜੀਵਨ ਕੋ ਭੀ ਧ੍ਰਿਕਾਰ ਹੈ॥☬ਜੇ ਕਹੈ ਸਚਾ ਦਰਵੇਸ ਕੌਣ ਹੈ? ਸੋ ਕਹਤੇ ਹੈਂ:
Prof. Sahib Singh(ਫ਼ਕੀਰ ਹੋ ਕੇ) ਜੇ ਘਰ ਘਰ ਮੰਗਦਾ ਫਿਰੇ, ਤਾਂ ਉਹਦੇ ਜੀਊਣ ਨੂੰ ਫਿਟਕਾਰ ਹੈ ਤੇ ਉਸ ਦੇ (ਫ਼ਕੀਰੀ-) ਜਾਮੇ ਨੂੰ ਫਿਟਕਾਰ ਹੈ।

ਪਦ ਅਰਥ ਹੰਢੈ = ਫਿਰੇ। ਧਿਗੁ = ਫਿਟਕਾਰ-ਯੋਗ। ਵੇਸੁ = (ਫ਼ਕੀਰੀ) ਪਹਿਰਾਵਾ।

SikhNet (Spanish)maldita sea la vida y maldito sea el ropaje del vagabundo pordioseando de puerta en puerta,

ਜੇ ਆਸਾ ਅੰਦੇਸਾ ਤਜਿ ਰਹੈ; ਗੁਰਮੁਖਿ ਭਿਖਿਆ ਨਾਉ ॥

je aasaa andesaa taj rahai; guramukh bhikhiaa naau |

Sant Singh KhalsaBut, if he abandons hope and anxiety, and as Gurmukh receives the Name as his charity,
Manmohan SinghIf he abandons hope and anxiety and receives the Name as his alms, through the Guru,
Manmohan Singh (Punjabi)ਜੇਕਰ ਉਹ ਉਮੈਦ ਤੇ iਫ਼ਕਰ ਨੂੰ ਛੱਡ ਦਿੰਦਾ ਹੈ ਅਤੇ ਗੁਰਾਂ ਦੇ ਰਾਹੀਂ ਨਾਮ ਨੂੰ ਖੈਰ ਵਜੋਂ ਹਾਸਲ ਕਰਦਾ ਹੈ,
Fareedkot Teekaਜੋ ਆਸਾ ਔਰ (ਅੰਦੇਸਾ) ਸੰਸਾ ਤ੍ਯਾਗ ਕਰ ਪਰਮੇਸ੍ਵਰ ਕੇ ਆਸਰੇ ਹੋ ਰਹਿਤਾ ਹੈ ਅਰ ਗੁਰੋਂ ਦ੍ਵਾਰੇ ਨਾਮ ਕੀ ਭਿਖ੍ਯਾ ਲੇਤਾ ਹੈ॥
Prof. Sahib Singhਜੇ (ਦਰਵੇਸ਼ ਹੋ ਕੇ) ਆਸਾ ਤੇ ਚਿੰਤਾ ਨੂੰ ਛੱਡ ਦੇਵੇ ਤੇ ਸਤਿਗੁਰੂ ਦੇ ਸਨਮੁਖ ਰਹਿ ਕੇ ਨਾਮ ਦੀ ਭਿਖਿਆ ਮੰਗੇ,
SikhNet (Spanish)pero si abandonara su ansiedad y sus falsas esperanzas como Gurmukj recibiría el Nombre como su calidad,

ਤਿਸ ਕੇ ਚਰਨ ਪਖਾਲੀਅਹਿ; ਨਾਨਕ ਹਉ ਬਲਿਹਾਰੈ ਜਾਉ ॥੧॥

tis ke charan pakhaaleeeh; naanak hau balihaarai jaau |1|

Sant Singh Khalsathen Nanak washes his feet, and is a sacrifice to him. ||1||
Manmohan SinghNanak washes his feet and is a sacrifice unto him.
Manmohan Singh (Punjabi)ਨਾਨਕ ਉਸ ਦੇ ਪੈਰ ਧੋਦਾ ਹੈ ਅਤੇ ਉਸ ਉਤੋਂ ਕੁਰਬਾਨ ਵੰਞਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਸੰਤ ਕੇ ਮੈਂ ਬਲਿਹਾਰੇ ਜਾਤਾ ਹੂੰ ਔਰ ਐਸੇ ਸੰਤ ਕੇ ਨਿਤ ਹੀ ਚਰਣ ਧੋਈਐ॥੧॥☬ਅਬ ਸਚੇ ਦਰਵੇਸ ਕਾ ਸਿਧਾਂਤ ਕਹਤੇ ਹੈਂ:
Prof. Sahib Singhਤਾਂ, ਹੇ ਨਾਨਕ! ਮੈਂ ਉਸ ਤੋਂ ਸਦਕੇ ਹਾਂ, ਉਸ ਦੇ ਚਰਨ ਧੋਣੇ ਚਾਹੀਦੇ ਹਨ ॥੧॥
SikhNet (Spanish)entonces Nanak lavaría sus pies u haría de su vida un sacrificio hacia él. (1)
Answers quote the Granth verbatim with Ang citations. AI commentary is not Gurbani and not a religious ruling.