ੴ

ਸਿੱਖਬਾਣੀ · SikhBani

ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ ॥

eik fikaa na gaalaae sabhanaa mai sachaa dhanee
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1384 · 4 lines
Translations

ਇਕੁ ਫਿਕਾ. ਨ ਗਾਲਾਇ; ਸਭਨਾ ਮੈ ਸਚਾ ਧਣੀ ॥

eik fikaa. na gaalaae; sabhanaa mai sachaa dhanee |

Sant Singh KhalsaDo not utter even a single harsh word; your True Lord and Master abides in all.
Manmohan SinghRecite thou not even a single harsh word, since thy True Master abides amongst all,
Manmohan Singh (Punjabi)ਤੂੰ ਇਕ ਭੀ ਰੁੱਖਾ ਬਚਨ ਨਾਂ ਬੋਲ, ਕਿਉਂ ਕਿ ਤੇਰਾ ਸੱਚਾ ਮਾਲਕ ਸਾਰਿਆਂ ਅੰਦਰ ਵਸਦਾ ਹੈ।
Fareedkot Teekaਹੇ ਭਾਈ! ਕਿਸੀ ਕੇ ਤਾਈਂ ਏਕ ਫਿਕਾ ਬਚਨ ਨਾ (ਗਾਲਾਇ) ਉਚਾਰਨ ਕਰ, ਕਿਉਂ ਕਿ ਸਰਬ ਜੀਵੋਂ ਕੇ ਬੀਚ ਸਚਾ ਧਣੀ ਵਾਹਿਗੁਰੂ ਵਿਆਪਕ ਹੈ॥
Prof. Sahib Singhਇੱਕ ਭੀ ਫਿੱਕਾ ਬਚਨ ਨਾਹ ਬੋਲ (ਕਿਉਂਕਿ) ਸਭ ਵਿਚ ਸੱਚਾ ਮਾਲਕ (ਵੱਸ ਰਿਹਾ ਹੈ)।

ਪਦ ਅਰਥ ਗਾਲਾਇ = ਬੋਲ। ਇਕੁ = ਇੱਕ ਭੀ ਬਚਨ। ਧਣੀ = ਮਾਲਕ, ਖਸਮ।

SikhNet (Spanish)No pronuncies ni siquiera una palabra hiriente, tu Señor y Maestro habita en todo,

ਹਿਆਉ. ਨ ਕੈਹੀ ਠਾਹਿ; ਮਾਣਕ ਸਭ ਅਮੋਲਵੇ ॥੧੨੯॥

hiaau. na kaihee tthaeh; maanak sabh amolave |129|

Sant Singh KhalsaDo not break anyone's heart; these are all priceless jewels. ||129||
Manmohan SinghBreak thou not any one's heart as invaluable are all these jewels.
Manmohan Singh (Punjabi)ਤੂੰ ਕਿਸੇ ਦਾ ਭੀ ਦਿਲ ਨਾਂ ਤੋੜ ਕਿਉਂ ਕਿ ਅਮੋਲਕ ਹਨ ਇਹ ਸਾਰੇ ਹੀਰੇ।
Fareedkot Teekaਤਾਂ ਤੇ ਕਿਸੀ ਕਾ (ਹਿਆਉ) ਹਿਰਦਾ ਮਤ ਢਾਵਣਾ ਕਰ, ਕਿਉਂ ਕਿ ਸਰਬ ਜੀਵੋਂ ਕੇ ਰਿਦੇ ਮੇਂ ਅਮੋਲਕ ਮਾਣਕ ਰੂਪ ਪਰਮੇਸ੍ਵਰ ਇਸਥਿਤ ਹੈ ਵਾ ਸਭ ਕੇ ਹਿਰਦੇ ਅਮੋਲਕ ਮਾਣਕ ਰੂਪ ਹੈਂ॥੧੨੯॥
Prof. Sahib Singhਕਿਸੇ ਦਾ ਭੀ ਦਿਲ ਨਾਹ ਦੁਖਾ (ਕਿਉਂਕਿ) ਇਹ ਸਾਰੇ (ਜੀਵ) ਅਮੋਲਕ ਮੋਤੀ ਹਨ ॥੧੨੯॥

ਪਦ ਅਰਥ ਹਿਆਉ = ਹਿਰਦਾ। ਕੈਹੀ = ਕਿਸੇ ਦਾ ਭੀ। ਠਾਹਿ = ਢਾਹ। ਮਾਣਕ = ਮੋਤੀ ॥੧੨੯॥

SikhNet (Spanish)no rompas el corazón de nadie, éstas son todas joyas preciosas. (129)

ਸਭਨਾ ਮਨ ਮਾਣਿਕ; ਠਾਹਣੁ ਮੂਲਿ ਮਚਾਂਗਵਾ ॥

sabhanaa man maanik; tthaahan mool machaangavaa |

Sant Singh KhalsaThe minds of all are like precious jewels; to harm them is not good at all.
Manmohan SinghPrecious like jewels are the minds of all. To hurt them is not at all good.
Manmohan Singh (Punjabi)ਜਵੇਹਰ ਹਨ ਸਾਰਿਆਂ ਦੇ ਹਿਰਦੇ। ਉਨ੍ਹਾਂ ਨੂੰ ਦੁਖਾਉਣਾ ਉਕਾ ਹੀ ਚੰਗਾ ਨਹੀਂ।
Fareedkot Teekaਸਰਬ ਜੀਵੋਂ ਕਾ ਮਨ ਮਾਣਕ ਰੂਪ ਹੈ, ਤਾਂ ਤੇ ਤਿਸ ਰਿਦੇ ਕਾ ਢਾਵਣਾ, ਭਾਵ ਦੁਖਾਵਣਾ ਮੂਲ ਤੇ ਹੀ (ਮਚਾਂਗਵਾ) ਚੰਗਾ ਨਹੀਂ ਹੈ, ਭਾਵ ਮਾੜਾ ਹੈ॥
Prof. Sahib Singhਸਾਰੇ ਜੀਵਾਂ ਦੇ ਮਨ ਮੋਤੀ ਹਨ, (ਕਿਸੇ ਨੂੰ ਭੀ) ਦੁਖਾਣਾ ਉੱਕਾ ਹੀ ਚੰਗਾ ਨਹੀਂ।

ਪਦ ਅਰਥ ਠਾਹਣੁ = ਢਾਹਣਾ, ਦੁਖਾਣਾ। ਮੂਲਿ = ਉੱਕਾ ਹੀ। ਮਚਾਂਗਵਾ = ਚੰਗਾ ਨਹੀਂ।

SikhNet (Spanish)La mente de todos es como una preciosa joya, no es nada bueno lastimarla,

ਜੇ ਤਉ. ਪਿਰੀਆ ਦੀ ਸਿਕ; ਹਿਆਉ. ਨ ਠਾਹੇ ਕਹੀ ਦਾ ॥੧੩੦॥

je tau. pireea dee sik; hiaau. na tthaahe kahee daa |130|

Sant Singh KhalsaIf you desire your Beloved, then do not break anyone's heart. ||130||
Manmohan SinghIf thou desire thy Beloved, then do not hurt any one's heart.
Manmohan Singh (Punjabi)ਜੇਕਰ ਤੂੰ ਆਪਣੇ ਪ੍ਰੀਤਮ ਨੂੰ ਚਾਹੀਦਾ ਹੈ, ਤਾਂ ਤੂੰ ਕਿਸੇ ਦੇ ਦਿਲ ਨੂੰ ਸੱਟ ਨਾਂ ਮਾਰ।
Fareedkot Teekaਹੇ ਭਾਈ! ਜੇ ਕਰ ਕੇ ਤੁਝ ਕੋ ਪਤੀ ਪਰਮੇਸ੍ਵਰ ਕੀ (ਆ) ਸਰਬ ਓਰ ਸੇ ਵਿਸ਼ੇਸ਼ ਕਰ ਕੇ (ਸਿਕ) ਚਾਹ ਹੈ, ਤੋ ਤੂੰ ਕਿਸੀ ਕਾ ਰਿਦਾ ਢਾਵਣਾ ਨਹੀਂ ਕਰ॥੧੩੦॥☬ਏਕ ਸਮੇਂ ਬ੍ਰਹਮਲੋਕ ਕੇ ਬੀਚ ਦੇਵਤਿਓਂ ਕੀ ਸਭਾ ਮੇਂ ਵੇਦੋਂ ਸੰਯੁਗਤ ਬ੍ਰਹਮਾਂ ਜੀ ਇਸਥਿਤ ਹੂਏ ਥੇ। ਤਿਸ ਸਮੈ ਸ੍ਰੀ ਵਿਸ਼ਨ ਦੇਵ ਜੀ ਆਏ। ਤਿਨ ਕੇ ਸਨਮਾਨ ਵਾਸਤੇ ਸਰਬ ਦੇਵਤੇ ਖੜੇ ਹੂਏ, ਪਰੰਤੂ ਵੇਦੋਂ ਸਹਿਤ ਬ੍ਰਹਮਾਂ ਜੀ ਨੇ ਹੰਕਾਰ ਕੋ ਧਾਰ ਕਰ ਉਨ ਕਾ ਸਨਮਾਨ ਨਹੀਂ ਕੀਆ। ਤਬ ਵਿਸ਼ਨ ਜੀ ਨੇ ਕੋਪ ਕਰ ਸਰਾਪ ਦੀਆ ਕਿ ਤੁਮ ਨੇ ਹੰਕਾਰ ਕਰ ਕੇ ਮ੍ਰਿਯਾਦਾ ਨਹੀਂ ਰਾਖੀ ਹੈ, ਤਾਂ ਤੇ ਮਾਤ ਲੋਕ ਮੇਂ ਜਾਇ ਕਰ ਕੇ ਮਨੁਖ ਸਰੂਪ ਧਾਰ ਕਰ ਗਿਆਨ ਸੇ ਰਹਿਤ ਹੋਵੋ। ਤਬ ਸ੍ਰਾਪ ਸੁਨ ਕਰ ਪੀਛੇ ਬ੍ਰਹਮਾਂ ਜੀ ਨੇ ਵੇਦੋਂ ਸਹਿਤ ਵਿਸ਼ਨ ਜੀ ਕੌ ਨਮਸਕਾਰ ਕਰ ਕੇ ਸਰਾਪ ਕਾ ਅੰਤ ਪੂਛਾ ਔ ਅਪਨੇ ਅਪਰਾਧ ਕੋ ਬਖਸ਼ਾਯਾ। ਤਬ ਹਰੀ ਜੀ ਨੇ ਕਹਾ ਕਿ ਤੁਮ ਏਕ ਏਕ ਵੇਦ ਚਾਰ ਚਾਰ ਸਰੂਪ ਧਾਰੋ ਔ ਬ੍ਰਹਮਾਂ ਕੇ ਸਮੇਤ ਸਤਾਰਹ ਰੂਪ ਬ੍ਰਾਹਮਣੋਂ ਕੇ ਭਟੋਂ ਕੀ ਕੁਲ ਮੇਂ ਜਨਮੋ। ਜਬ ਮੈਂ ਕਲਯੁਗ ਬੀਚ ਸ੍ਰੀ ਗੁਰ ਨਾਨਕ ਨਾਮ ਅਵਤਾਰ ਧਾਰਨ ਕਰੌਂਗਾ ਪੁਨਾ ਪਾਂਚਵਾਂ ਅਵਤਾਰ ਸ੍ਰੀ ਗੁਰੂ ਅਰਜਨ ਜੀ ਨਾਮ ਹੋਇਗਾ, ਤਬ ਤੁਮ ਮੁਝ ਕੋ ਮਿਲ ਕਰ ਉਸਤਤੀ ਉਚਾਰਨ ਕਰੋਗੇ ਪੁਨਾ ਗਿਆਨ ਸਰੂਪ ਹੋਇ ਕਰ ਈਹਾਂ ਪ੍ਰਾਪਤ ਹੋਵੇਗੇ॥ ਭਗਵੰਤ ਕੇ ਐਸੇ ਬਚਨ ਸੁਨ ਕਰ ਕੇ ਮਾਤ ਲੋਕ ਮੇਂ ਸਤਾਰਹ ਸਰੂਪ ਧਾਰਨ ਕੀਏ ਔ ਬ੍ਰਹਮਾਂ ਜੀ ਕਾ ਨਾਮ ਭਿਖਾ ਹੂਆ। ਵਹੁ ਸਤਾਰਹ ਹੀ ਮਿਲ ਕਰ ਅਨੇਕ ਤੀ
Prof. Sahib Singhਜੇ ਤੈਨੂੰ ਪਿਆਰੇ ਪ੍ਰਭੂ ਦੇ ਮਿਲਣ ਦੀ ਤਾਂਘ ਹੈ, ਤਾਂ ਕਿਸੇ ਦਾ ਦਿਲ ਨਾਹ ਢਾਹ ॥੧੩੦॥

ਪਦ ਅਰਥ ਤਉ = ਤੈਨੂੰ ॥੧੩੦॥

SikhNet (Spanish)pues si deseas a tu Bienamado, entonces no rompas el corazón de nadie. (130)
Answers quote the Granth verbatim with Ang citations. AI commentary is not Gurbani and not a religious ruling.