ੴ

ਸਿੱਖਬਾਣੀ · SikhBani

ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ ॥

maaeaa mamataa mohanee jin vin dantaa jag khaaeaa
Guru Amardas Ji ਗੁਰੂ ਅਮਰਦਾਸ ਜੀ · Raag Sorath · Ang 643, 644 · 6 lines
Translations

ਸਲੋਕੁ ਮਃ ੩ ॥

salok mahalaa 3 | Ang 643

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਮਾਇਆ ਮਮਤਾ ਮੋਹਣੀ; ਜਿਨਿ ਵਿਣੁ ਦੰਤਾ. ਜਗੁ ਖਾਇਆ ॥

maaeaa mamataa mohanee; jin vin dantaa. jag khaaeaa | Ang 643

Sant Singh KhalsaThe love of Maya is enticing; without teeth, it has eaten up the world.
Manmohan SinghBewitching is the love of wealth, which without teeth, has eaten up the world.
Manmohan Singh (Punjabi)ਮੋਹ ਲੈਣ ਵਾਲੀ ਹੈ ਧਨ-ਦੌਲਤ ਦੀ ਪ੍ਰੀਤ ਜਿਸ ਨੇ ਦੰਦਾਂ ਦੇ ਬਗੈਰ ਸੰਸਾਰ ਨੂੰ ਖਾ ਲਿਆ ਹੈ।
Fareedkot Teekaਹੇ ਭਾਈ! ਮਾਇਆ ਕੀ ਮਮਤਾ ਮੋਹਣੇ ਵਾਲੀ ਹੈ। ਪੁਨਃ ਕੈਸੀ ਹੈ? ਜਿਸ ਨੇ ਦਾਂਤੋਂ ਸੇ ਬਿਨਾਂ ਸਭ ਸੰਸਾਰ ਕੋ ਖਾਇ ਲੀਆ ਹੈ॥
Prof. Sahib Singhਮਾਇਆ ਦੀ ਅਪਣੱਤ (ਭਾਵ, ਇਹ ਖ਼ਿਆਲ ਕਿ ਏਹ ਸ਼ੈ ਮੇਰੀ ਹੈ, ਇਹ ਧਨ ਮੇਰਾ ਹੈ,) ਮਨ ਨੂੰ ਮੋਹਣ ਵਾਲੀ ਹੈ, ਇਸ ਨੇ ਸੰਸਾਰ ਨੂੰ ਬਿਨਾਂ ਦੰਦਾਂ ਤੋਂ ਹੀ ਖਾ ਲਿਆ ਹੈ (ਭਾਵ, ਸਮੂਲਚਾ ਹੀ ਨਿਗਲ ਲਿਆ ਹੈ।)

ਪਦ ਅਰਥ ਜਿਨਿ = ਜਿਸ (ਮਾਇਆ ਦੀ ਅਪਣੱਤ) ਨੇ। (ਨੋਟ: 'ਮਾਇਆ' ਤੇ 'ਮਮਤਾ' ਦੋ ਵੱਖੋ ਵੱਖ ਚੀਜ਼ਾਂ ਨਹੀਂ ਲੈਣੀਆਂ; ਲਫ਼ਜ਼ 'ਜਿਨਿ' (= ਜਿਸ ਨੇ) 'ਇਕ-ਵਚਨ' ਹੈ।)

SikhNet (Spanish)Maya y el ego engañan a la mente; continuamente se devoran al mundo entero.

ਮਨਮੁਖ ਖਾਧੇ. ਗੁਰਮੁਖਿ ਉਬਰੇ; ਜਿਨੀ ਸਚਿ ਨਾਮਿ ਚਿਤੁ ਲਾਇਆ ॥

manamukh khaadhe. guramukh ubare; jinee sach naam chit laaeaa | Ang 643

Sant Singh KhalsaThe self-willed manmukhs are eaten away, while the Gurmukhs are saved; they focus their consciousness on the True Name.
Manmohan SinghThe apostates are eaten away, but the Guru-wards, who fix their mind on the True Name, are saved.
Manmohan Singh (Punjabi)ਆਪ-ਹੁਦਰੇ ਖਾਧੇ ਪੀਤੇ ਜਾਂਦੇ ਹਨ, ਪ੍ਰੰਤੂ ਗੁਰੂ ਅਨੁਸਾਰੀ, ਜੋ ਸਤਿਨਾਮ ਨਾਲ ਆਪਣਾ ਮਨ ਜੋੜਦੇ ਹਨ, ਬਚ ਜਾਂਦੇ ਹਨ।
Fareedkot Teekaਤਿਸ ਨੇ ਮਨਮੁਖ ਖਾਇ ਲੀਏ ਹੈਂ ਔਰ ਜਿਨੋਂ ਨੇ ਸਚੇ ਨਾਮ ਮੇਂ ਚਿਤ ਲਗਾਯਾ ਹੈ, ਵਹੁ ਗੁਰਮੁਖ ਤਿਸ ਸੇ ਬਚੇ ਹੈਂ॥
Prof. Sahib Singhਮਨਮੁਖ (ਇਸ 'ਮਮਤਾ' ਵਿਚ) ਗ੍ਰਸੇ ਗਏ ਹਨ, ਤੇ ਜਿਨ੍ਹਾਂ ਗੁਰਮੁਖਾਂ ਨੇ ਸੱਚੇ ਨਾਮ ਵਿਚ ਚਿੱਤ ਜੋੜਿਆ ਹੈ ਉਹ ਬਚ ਗਏ ਹਨ।
SikhNet (Spanish)Los hombres de ego son destruidos y los hombres de Dios son salvados, pues están entonados en el Nombre Verdadero.

ਬਿਨੁ ਨਾਵੈ. ਜਗੁ ਕਮਲਾ ਫਿਰੈ; ਗੁਰਮੁਖਿ ਨਦਰੀ ਆਇਆ ॥

bin naavai. jag kamalaa firai; guramukh nadaree aaeaa | Ang 643

Sant Singh KhalsaWithout the Name, the world wanders around insane; the Gurmukhs come to see this.
Manmohan SinghWithout the Name, the world wanders about madly. Through the Guru I have seen this.
Manmohan Singh (Punjabi)ਨਾਮ ਦੇ ਬਾਝੋਂ ਦੁਨੀਆ ਪਗਲੀ ਹੋਈ ਭਟਕ ਰਹੀ ਹੈ। ਗੁਰਾਂ ਦੇ ਰਾਹੀਂ ਮੈਂ ਇਹ ਕੁਛ ਵੇਖ ਲਿਆ ਹੈ।
Fareedkot Teekaਨਾਮ ਸੇ ਬਿਨਾਂ ਜਗਤ ਬਾਵਰਾ ਹੂਆ ਫਿਰਤਾ ਹੈ ਅਰ ਗੁਰਮੁਖੋਂ ਕੀ ਦ੍ਰਿਸ਼ਟੀ ਮੇਂ ਆ ਗਿਆ ਹੈ, ਭਾਵ ਇਹ ਕਿ ਨਾਮ ਕੋ ਮੋਖ ਦਾਤਾ ਜਾਨਾ ਹੈ॥
Prof. Sahib Singhਸਤਿਗੁਰੂ ਦੇ ਸਨਮੁਖ ਹੋ ਕੇ ਇਹ ਦਿੱਸ ਪੈਂਦਾ ਹੈ ਕਿ ਸੰਸਾਰ ਨਾਮ ਤੋਂ ਬਿਨਾ ਕਮਲਾ ਹੋਇਆ ਭਟਕਦਾ ਹੈ।
SikhNet (Spanish)Sin el Nombre del Señor el mundo vaga en la locura; esta verdad, como Gurmukj, la he entendido a través del Guru.

ਧੰਧਾ ਕਰਤਿਆ. ਨਿਹਫਲੁ ਜਨਮੁ ਗਵਾਇਆ; ਸੁਖਦਾਤਾ. ਮਨਿ ਨ ਵਸਾਇਆ ॥

dhandhaa karatiaa. nihafal janam gavaaeaa; sukhadaataa. man na vasaaeaa | Ang 644

Sant Singh KhalsaInvolved in worldly affairs, he wastes his life in vain; the peace-giving Lord does not come to abide in his mind.
Manmohan SinghDoing worldly affairs, the man wastes his life in vain and enshrines not the Bliss giving Lord in the mind.
Manmohan Singh (Punjabi)ਸੰਸਾਰੀ ਕਾਰ ਵਿਹਾਰ ਕਰਦਾ ਹੋਇਆ ਇਨਸਾਨ ਆਪਣਾ ਜੀਵਨ ਵਿਅਰਥ ਗੁਆ ਲੈਂਦਾ ਹੈ ਅਤੇ ਖੁਸ਼ੀ ਦੇਣਹਾਰ ਸੁਆਮੀ ਨੂੰ ਆਪਣੇ ਚਿੱਤ ਵਿੱਚ ਨਹੀਂ ਟਿਕਾਉਂਦਾ।
Fareedkot Teekaਜਿਨੋਂ ਨੇ ਸੁਖ ਦਾਤਾ ਵਾਹਿਗੁਰੂ ਮਨ ਮੇਂ ਨਹੀਂ ਬਸਾਯਾ, ਤਿਨੋਂ ਨੇ ਧੰਧੋਂ ਕੋ ਕਰਤਿਆਂ ਨਿਸਫਲ ਜਨਮ ਕੋ ਗਵਾਇਆ ਹੈ॥
Prof. Sahib Singhਮਾਇਆ ਦੇ ਕਜ਼ੀਏ ਕਰਦਿਆਂ ਮਨੁੱਖਾ ਜਨਮ ਨਿਸਫਲ ਗਵਾ ਲੈਂਦਾ ਹੈ ਤੇ ਸੁਖਦਾਤਾ ਨਾਮ ਮਨ ਵਿਚ ਨਹੀਂ ਵਸਾਉਂਦਾ।
SikhNet (Spanish)Uno desperdicia su vida en los asuntos del mundo, y el Señor, Dador de Paz, no llega a habitar en la mente.

ਨਾਨਕ. ਨਾਮੁ ਤਿਨਾ ਕਉ ਮਿਲਿਆ; ਜਿਨ ਕਉ ਧੁਰਿ ਲਿਖਿ ਪਾਇਆ ॥੧॥

naanak. naam tinaa kau miliaa; jin kau dhur likh paaeaa |1| Ang 644

Sant Singh KhalsaO Nanak, they alone obtain the Name, who have such pre-ordained destiny. ||1||
Manmohan SinghNanak, they alone obtain the Name in whose destiny it is so writ by the Lord, from the beginning.
Manmohan Singh (Punjabi)ਨਾਨਕ, ਕੇਵਲ ਓਹੀ ਨਾਮ ਨੂੰ ਪ੍ਰਾਪਤ ਕਰਦੇ ਹਨ, ਜਿਨ੍ਹਾਂ ਦੇ ਭਾਗਾਂ ਵਿੱਚ ਇਸ ਤਰ੍ਹਾਂ ਪ੍ਰਭੂ ਨੇ ਮੁੱਢ ਤੋਂ ਲਿਖਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਤਿਨ ਪੁਰਸ਼ੋਂ ਕੋ ਪ੍ਰਾਪਤਿ ਹੂਆ ਹੈ, ਜਿਨ ਕੋ ਆਦਿ ਸੇ ਹੀ ਉਤਮ ਭਾਗ ਲਿਖਿ ਪਾਇਆ ਹੈ॥੧॥
Prof. Sahib Singh(ਪਰ) ਹੇ ਨਾਨਕ! ਨਾਮ ਉਹਨਾਂ ਮਨੁੱਖਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਹਿਰਦੇ ਵਿਚ ਮੁੱਢ ਤੋਂ (ਕੀਤੇ ਕਰਮਾਂ ਦੇ ਅਨੁਸਾਰ) (ਸੰਸਕਾਰ-ਰੂਪ ਲੇਖ) ਉੱਕਰ ਕੇ ਪ੍ਰਭੂ ਨੇ ਰੱਖ ਦਿੱਤਾ ਹੈ ॥੧॥
SikhNet (Spanish)Pero sólo obtienen el Nombre del Señor, oh, dice Nanak, quienes así lo tienen inscrito en su Destino por Dios. (1)
Answers quote the Granth verbatim with Ang citations. AI commentary is not Gurbani and not a religious ruling.