ੴ

ਸਿੱਖਬਾਣੀ · SikhBani

ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ ॥

ghar hee meh amrit bharapoor hai manamukhaa saad na paaeaa
Guru Amardas Ji ਗੁਰੂ ਅਮਰਦਾਸ ਜੀ · Raag Sorath · Ang 644 · 9 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ; ਮਨਮੁਖਾ ਸਾਦੁ. ਨ ਪਾਇਆ ॥

ghar hee meh amrit bharapoor hai; manamukhaa saad. na paaeaa |

Sant Singh KhalsaThe home within is filled with Ambrosial Nectar, but the self-willed manmukh does not get to taste it.
Manmohan SinghThe mind is brimful with Nectar, but the perverse know not its relish.
Manmohan Singh (Punjabi)ਮਨ ਸੁਧਾਰਸ ਨਾਲ ਪਰੀਪੂਰਨ ਹੈ, ਪ੍ਰੰਤੂ ਮਨਮੁਖ ਇਸ ਦੇ ਸੁਆਦ ਨੂੰ ਨਹੀਂ ਜਾਣਦੇ।
Fareedkot Teekaਅੰਮ੍ਰਿਤ ਰੂਪ ਬ੍ਰਹਮ ਘਰ ਸਰੀਰ ਮੇਂ ਹੀ ਪੂਰਨ ਹੋ ਰਹਾ ਹੈ, ਪਰੰਤੂ ਮਨਮੁਖੋਂ ਕੋ ਤਿਸ ਕਾ ਸ੍ਵਾਦਿ ਨਹੀਂ ਪ੍ਰਾਪਤਿ ਹੂਆ॥☬ਦ੍ਰਿਸਟਾਂਤ ਕਹਤੇ ਹੈਂ:
Prof. Sahib Singh(ਨਾਮ-ਰੂਪ) ਅੰਮ੍ਰਿਤ (ਹਰੇਕ ਜੀਵ ਦੇ ਹਿਰਦੇ-ਰੂਪ) ਘਰ ਵਿਚ ਹੀ ਭਰਿਆ ਹੋਇਆ ਹੈ, (ਪਰ) ਮਨਮੁਖਾਂ ਨੂੰ (ਉਸ ਦਾ) ਸੁਆਦ ਨਹੀਂ ਆਉਂਦਾ।
SikhNet (Spanish)En el interior está el Néctar del Señor, pero los hombres de ego no conocen Su Sabor.

ਜਿਉ ਕਸਤੂਰੀ ਮਿਰਗੁ. ਨ ਜਾਣੈ; ਭ੍ਰਮਦਾ ਭਰਮਿ ਭੁਲਾਇਆ ॥

jiau kasatooree mirag. na jaanai; bhramadaa bharam bhulaaeaa |

Sant Singh KhalsaHe is like the deer, who does not recognize its own musk-scent; it wanders around, deluded by doubt.
Manmohan SinghJust as the deer knows not its own musk and wanders about guided by doubt.
Manmohan Singh (Punjabi)ਜਿਸ ਤਰ੍ਹਾਂ ਹਰਣ ਆਪਣੇ ਅੰਦਰਲੇ ਨਾਫੇ ਨੂੰ ਨਹੀਂ ਸਮਝਦਾ ਅਤੇ ਵਹਿਮ ਦਾ ਗੁੰਮਰਾਹ ਕੀਤਾ ਹੋਇਆ ਭਟਕਦਾ ਹੈ।
Fareedkot Teekaਜਿਸ ਪ੍ਰਕਾਰ ਮ੍ਰਿਗ ਕਸਤੂਰੀ ਕੋ ਜਾਨਤਾ ਨਹੀਂ ਹੈ ਕਿ ਮੇਰੇ ਬੀਚ ਹੀ ਹੈ ਔਰ ਭ੍ਰਮ ਕਾ ਭੁਲਾਇਆ ਹੂਆ ਉਜਾੜੋਂ ਮੇਂ ਭ੍ਰਮਤਾ ਫਿਰਤਾ ਹੈ॥☬ਤੈਸੇ ਹੀ:
Prof. Sahib Singhਜਿਵੇਂ ਹਰਨ (ਆਪਣੀ ਨਾਭੀ ਵਿਚ) ਕਸਤੂਰੀ ਨਹੀਂ ਸਮਝਦਾ ਤੇ ਭਰਮ ਵਿਚ ਭੁਲਾਇਆ ਹੋਇਆ ਭਟਕਦਾ ਹੈ, ਤਿਵੇਂ ਮਨਮੁਖ ਨਾਮ-ਅੰਮ੍ਰਿਤ ਨੂੰ ਛੱਡ ਕੇ ਵਿਹੁ ਨੂੰ ਇਕੱਠਾ ਕਰਦਾ ਹੈ,
SikhNet (Spanish)Así como el venado no sabe del almizcle que trae en su propio ombligo y lo busca enloquecido por todas partes,

ਅੰਮ੍ਰਿਤੁ ਤਜਿ. ਬਿਖੁ ਸੰਗ੍ਰਹੈ; ਕਰਤੈ ਆਪਿ ਖੁਆਇਆ ॥

amrit taj. bikh sangrahai; karatai aap khuaaeaa |

Sant Singh KhalsaThe manmukh forsakes the Ambrosial Nectar, and instead gathers poison; the Creator Himself has fooled him.
Manmohan SinghSo an apostate abandons ambrosia and amasses poison. The Creator Himself has infatuated him.
Manmohan Singh (Punjabi)ਅਧਰਮੀ ਆਬਿ-ਹਿਯਾਤ ਨੂੰ ਛੱਡ ਦਿੰਦਾ ਹੈ ਅਤੇ ਜ਼ਹਿਰ ਨੂੰ ਇਕੱਤਰ ਕਰਦਾ ਹੈ। ਕਰਤਾਰ ਨੇ ਖੁਦ ਉਸ ਦੀ ਮੱਤ ਮਾਰ ਦਿੱਤੀ ਹੈ।
Fareedkot Teekaਅੰਮ੍ਰਿਤ ਰੂਪ ਬ੍ਰਹਮ ਕੋ ਤਿਆਗ ਕੇ ਮਨਮੁਖ ਬਿਖਯ ਰੂਪ ਬਿਖ ਕੋ (ਸੰਗ੍ਰਹੈ) ਇਕਤ੍ਰ ਕਰਤੇ ਹੈਂ, ਤਿਨ ਕੋ ਕਰਤੇ ਨੇ ਅਪਨੀ ਤਰਫ ਸੇ ਆਪ (ਖੁਆਇਆ) ਭੁਲਾਇਆ ਹੈ॥
Prof. Sahib Singh(ਪਰ ਉਸ ਦੇ ਭੀ ਕੀਹ ਵੱਸ?) ਕਰਤਾਰ ਨੇ (ਉਸ ਦੇ ਪਿਛਲੇ ਕੀਤੇ ਅਨੁਸਾਰ) ਉਸ ਨੂੰ ਆਪ ਖੁੰਝਾਇਆ ਹੋਇਆ ਹੈ।
SikhNet (Spanish)así el Señor Creador destruye a tal ser que, abandonando el Néctar en su interior, trata de alcanzar la satisfacción en el exterior.

ਗੁਰਮੁਖਿ ਵਿਰਲੇ ਸੋਝੀ ਪਈ; ਤਿਨਾ ਅੰਦਰਿ ਬ੍ਰਹਮੁ ਦਿਖਾਇਆ ॥

guramukh virale sojhee pee; tinaa andar braham dikhaaeaa |

Sant Singh KhalsaHow rare are the Gurmukhs, who obtain this understanding; they behold the Lord God within themselves.
Manmohan SinghA few pious persons obtain understanding and, within them, they see the Supreme Lord.
Manmohan Singh (Punjabi)ਕਈ ਟਾਂਵੇ ਟੱਲੇ ਪਵਿੱਤ੍ਰ ਪੁਰਸ਼ਾਂ ਨੂੰ ਸਮਝ ਆ ਜਾਂਦੀ ਹੈ ਅਤੇ ਉਹ ਆਪਣੇ ਅੰਤ੍ਰੀਵ ਹੀ ਸ਼੍ਰੋਮਣੀ ਸਾਹਿਬ ਨੂੰ ਵੇਖ ਲੈਂਦੇ ਹਨ।
Fareedkot Teekaਗੁਰੋਂ ਦ੍ਵਾਰੇ ਕਿਸੇ ਵਿਰਲੇ ਪੁਰਸ ਕੋ ਸੋਝੀ ਪੜੀ ਹੈ, ਤਿਨੋਂ ਕੋ ਗੁਰੋਂ ਨੇ ਅਪਨੇ ਹਿਰਦੇ ਅੰਤਰ ਹੀ ਬ੍ਰਹਮ ਕੋ ਦਿਖਾਇਆ ਹੈ॥
Prof. Sahib Singhਵਿਰਲੇ ਗੁਰਮੁਖਾਂ ਨੂੰ ਸਮਝ ਪੈਂਦੀ ਹੈ, ਉਹਨਾਂ ਨੂੰ ਹਿਰਦੇ ਵਿਚ ਹੀ (ਪਰਮਾਤਮਾ ਦਿੱਸ ਪੈਂਦਾ ਹੈ;
SikhNet (Spanish)Algunos los hay que están despiertos en la Verdad por la Gracia del Guru y pueden ver en su interior al Ser Supremo.

ਤਨੁ ਮਨੁ ਸੀਤਲੁ ਹੋਇਆ; ਰਸਨਾ. ਹਰਿ ਸਾਦੁ ਆਇਆ ॥

tan man seetal hoeaa; rasanaa. har saad aaeaa |

Sant Singh KhalsaTheir minds and bodies are cooled and soothed, and their tongues enjoy the sublime taste of the Lord.
Manmohan SinghTheir body and mind are pacified and their tongue enjoys the God's relish.
Manmohan Singh (Punjabi)ਉਨ੍ਹਾਂ ਦੀ ਦੇਹ ਤੇ ਆਤਮਾ ਸ਼ਾਂਤ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਜੀਭ੍ਹ ਵਾਹਿਗੁਰੂ ਦੇ ਸੁਆਦ ਨੂੰ ਮਾਣਦੀ ਹੈ।
Fareedkot Teekaਤਿਨਾ ਕਾ ਤਨ ਅਰ ਮਨ ਸੀਤਲ ਹੂਆ ਹੈ ਔਰ ਤਿਨ ਕੀ ਰਸਨਾ ਕੋ ਭੀ ਹਰੀ ਕਾ ਸ੍ਵਾਦ ਆਇਆ ਹੈ॥
Prof. Sahib Singhਉਹਨਾਂ ਦਾ ਮਨ ਤੇ ਸਰੀਰ ਠੰਢੇ-ਠਾਰ ਹੋ ਜਾਂਦੇ ਹਨ ਤੇ ਜੀਭ ਨਾਲ (ਜਪ ਕੇ) ਉਹਨਾਂ ਨੂੰ ਨਾਮ ਦਾ ਸੁਆਦ ਆ ਜਾਂਦਾ ਹੈ।
SikhNet (Spanish)Su cuerpo y su mente son confortados y sus labios prueban el Sabor de Dios.

ਸਬਦੇ ਹੀ ਨਾਉ ਊਪਜੈ; ਸਬਦੇ ਮੇਲਿ ਮਿਲਾਇਆ ॥

sabade hee naau aoopajai; sabade mel milaaeaa |

Sant Singh KhalsaThrough the Word of the Shabad, the Name wells up; through the Shabad, we are united in the Lord's Union.
Manmohan SinghBy Guru's instruction, the Name wells up in the mind and by Guru's instruction, the mortal is united in the Lord's union.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਹਿਰਦੇ ਅੰਦਰ ਉਤਪੰਨ ਹੁੰਦਾ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਹੀ ਪ੍ਰਾਣੀ ਮਾਲਕ ਦੇ ਮਿਲਾਪ ਵਿੱਚ ਮਿਲ ਜਾਂਦਾ ਹੈ।
Fareedkot Teekaਗੁਰ ਸਬਦ ਕਰ ਨਾਉ ਉਤਪਤਿ ਹੋਤਾ ਹੈ, ਭਾਵ ਸੇ ਨਾਮ ਜਪੀਤਾ ਹੈ, ਅਰ ਗੁਰ ਸਬਦ ਕਰ ਹਰੀ ਕੇ ਮੇਲ ਮੇਂ ਮਿਲਾਇਆ ਜਾਤਾ ਹੈ॥
Prof. Sahib Singhਸਤਿਗੁਰੂ ਦੇ ਸ਼ਬਦ ਨਾਲ ਹੀ ਨਾਮ (ਦਾ ਅੰਗੂਰ ਹਿਰਦੇ ਵਿਚ) ਉੱਗਦਾ ਹੈ ਤੇ ਸ਼ਬਦ ਦੀ ਰਾਹੀਂ ਹੀ ਹਰੀ ਨਾਲ ਮੇਲ ਹੁੰਦਾ ਹੈ;
SikhNet (Spanish)A través de la Palabra del Guru, crece el Nombre del Señor en nuestro interior; nuestra Unión con el Señor se da a través de la Palabra del Shabd.

ਬਿਨੁ ਸਬਦੈ. ਸਭੁ ਜਗੁ ਬਉਰਾਨਾ; ਬਿਰਥਾ ਜਨਮੁ ਗਵਾਇਆ ॥

bin sabadai. sabh jag bauraanaa; birathaa janam gavaaeaa |

Sant Singh KhalsaWithout the Shabad, the whole world is insane, and it loses its life in vain.
Manmohan SinghWithout the Name, the entire world is insane and loses its life in vain.
Manmohan Singh (Punjabi)ਨਾਮ ਦੇ ਬਗੈਰ ਸਾਰੀ ਦੁਨੀਆ ਪਾਗਲ ਹੋਈ ਹੋਈ ਹੈ ਅਤੇ ਆਪਣਾ ਜੀਵਨ ਨਿਸਫਲ ਗੁਆ ਲੈਂਦੀ ਹੈ।
Fareedkot Teekaਗੁਰ ਉਪਦੇਸ ਸੇ ਬਿਨਾਂ ਸਭ ਜਗਤ ਬਾਵਰਾ ਹੋ ਰਹਾ ਹੈ ਅਰ ਬਿਅਰਥ ਹੀ ਜਨਮ ਕੋ ਗਵਾਇਆ ਹੈ॥
Prof. Sahib Singhਸ਼ਬਦ ਤੋਂ ਬਿਨਾ ਸਾਰਾ ਸੰਸਾਰ ਪਾਗਲ ਹੋਇਆ ਪਿਆ ਹੈ ਤੇ ਮਨੁੱਖਾ ਜਨਮ ਵਿਅਰਥ ਗਵਾਉਂਦਾ ਹੈ।
SikhNet (Spanish)Sin la Palabra, el mundo entero vaga como loco y desperdicia la oportunidad de su vida.

ਅੰਮ੍ਰਿਤੁ ਏਕੋ ਸਬਦੁ ਹੈ; ਨਾਨਕ ਗੁਰਮੁਖਿ ਪਾਇਆ ॥੨॥

amrit eko sabad hai; naanak guramukh paaeaa |2|

Sant Singh KhalsaThe Shabad alone is Ambrosial Nectar; O Nanak, the Gurmukhs obtain it. ||2||
Manmohan SinghNanak, the Name alone is the Nectar and, through the Guru, is it obtained.
Manmohan Singh (Punjabi)ਨਾਨਕ, ਕੇਵਲ ਨਾਮ ਹੀ ਇਕੋ ਇਕ ਆਬਿ-ਹਿਯਾਤ ਹੈ ਅਤੇ ਗੁਰਾਂ ਦੇ ਰਾਹੀਂ ਇਹ ਪ੍ਰਾਪਤ ਹੁੰਦਾ ਹੈ।
Fareedkot Teekaਅੰਮ੍ਰਿਤ ਰੂਪ (ਇਕੋ) ਅਦੁਤੀ ਜੋ ਬ੍ਰਹਮ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੋ ਗੁਰਮੁਖੋਂ ਨੇ ਪਾਇਆ ਹੈ॥੨॥☬ਪ੍ਰਸ਼ਨ:
Prof. Sahib Singhਹੇ ਨਾਨਕ! ਗੁਰੂ ਦਾ ਇਕ ਸ਼ਬਦ ਹੀ ਆਤਮਕ ਜੀਵਨ ਦੇਣ ਵਾਲਾ ਜਲ ਹੈ ਜੋ ਸਤਿਗੁਰੂ ਦੇ ਸਨਮੁਖ ਮਨੁੱਖ ਨੂੰ ਮਿਲਦਾ ਹੈ ॥੨॥
SikhNet (Spanish)Dice Nanak, la Palabra del Shabd es el Único Néctar y se recibe a través del Guru. (2)
Answers quote the Granth verbatim with Ang citations. AI commentary is not Gurbani and not a religious ruling.