ੴ

ਸਿੱਖਬਾਣੀ · SikhBani

ਦੇਵ ਕੁਲ ਦੈਤ ਕੁਲ ਜਖੵ ਕਿੰਨਰ ਨਰ ਸਾਗਰ ਉਤਰੇ ਪਾਰੇ ॥

dev kul dait kul jakhay kinar nar saagar utare paare
Guru Arjan Dev Ji ਗੁਰੂ ਅਰਜਨ ਦੇਵ ਜੀ · Raag Malaar · Ang 1269 · 7 lines
Translations

ਮਲਾਰ ਮਹਲਾ ੫ ॥

malaar mahalaa 5 |

Sant Singh KhalsaMalaar, Fifth Mehl:
Manmohan SinghMalar 5th Guru.
Manmohan Singh (Punjabi)ਮਲਾਰ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Mejl Guru Aryan, Quinto Canal Divino.

ਹਰਿ ਕੈ ਭਜਨਿ; ਕਉਨ ਕਉਨ ਨ. ਤਾਰੇ ॥

har kai bhajan; kaun kaun na. taare |

Sant Singh KhalsaVibrating and meditating on the Lord, who has not been carried across?
Manmohan SinghWhich, which is that, who has been emancipated not through the Lord's meditation?
Manmohan Singh (Punjabi)ਉਹ ਕੌਣ ਕੌਣ ਹੈ, ਜਿਸ ਦੀ ਸੁਆਮੀ ਦੇ ਸਿਮਰਨ ਰਾਹੀਂ ਕਲਿਆਨ ਨਹੀਂ ਹੋਈ?
Fareedkot Teekaਹਰੀ ਕੇ ਭਜਨ ਨੇ ਕੌਨ ਕੌਨ ਨਹੀਂ ਤਾਰੇ ਹੈਂ ਅਰਥਾਤ ਸਭ ਤਾਰੇ ਹੈਂ॥
Prof. Sahib Singh(ਜਿਨ੍ਹਾਂ ਜਿਨ੍ਹਾਂ ਨੇ ਭੀ ਹਰੀ ਦਾ ਭਜਨ ਕੀਤਾ) ਉਹਨਾਂ ਸਭਨਾਂ ਨੂੰ (ਗੁਰੂ ਨੇ) ਪਰਮਾਤਮਾ ਦੇ ਭਜਨ ਦੀ ਰਾਹੀਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ।

ਪਦ ਅਰਥ ਕੈ ਭਜਨਿ = ਦੇ ਭਜਨ ਦੀ ਰਾਹੀਂ। ਕਉਨ ਕਉਨ = ਕਿਨ੍ਹਾਂ ਕਿਨ੍ਹਾਂ ਨੂੰ। ਨ ਤਾਰੇ = (ਗੁਰੂ ਨੇ) ਪਾਰ ਨਾਹ ਲੰਘਾਇਆ।

SikhNet (Spanish)Vibrando y meditando en el Señor, ¿quién no ha sido llevado a través? Quienes han renacido como pájaros,

ਖਗ ਤਨ ਮੀਨ ਤਨ, ਮ੍ਰਿਗ ਤਨ ਬਰਾਹ ਤਨ; ਸਾਧੂ ਸੰਗਿ ਉਧਾਰੇ ॥੧॥ ਰਹਾਉ ॥

khag tan meen tan, mrig tan baraah tan; saadhoo sang udhaare |1| rahaau |

Sant Singh KhalsaThose reborn into the body of a bird, the body of a fish, the body of a deer, and the body of a bull - in the Saadh Sangat, the Company of the Holy, they are saved. ||1||Pause||
Manmohan SinghEven they, who assumed the body of a bird, the body of a fish, the body of a deer and the body of a boar, were saved, associating with the saints. Pause.
Manmohan Singh (Punjabi)ਜਿਨ੍ਹਾਂ ਨੇ ਪੰਛੀ ਦੀ ਦੇਹ, ਮੱਛੀ ਦੀ ਦੇਹ, ਹਰਣ ਦੀ ਦੇਹ ਅਤੇ ਸੂਰ ਦੀ ਦੇਹ ਧਾਰਨ ਕੀਤੀ ਸੀ, ਸਤਿਸੰਗਤ ਦੁਆਰਾ, ਉਹਨਾਂ ਦਾ ਭੀ ਪਾਰ ਉਤਾਰਾ ਹੋ ਗਿਆ। ਠਹਿਰਾਉ।
Fareedkot Teekaਪੰਛੀਓਂ ਕੇ ਸਰੀਰ, ਮੱਛੀਓਂ ਕੇ, ਮ੍ਰਿਗੋਂ ਕੇ ਪੁਨਹ ਸੂਕਰ ਸਰੀਰ ਸਾਧੂਓਂ ਕੇ ਸੰਗ ਨੇ ਉਧਾਰ ਦੀਏ ਹੈਂ॥੧॥ ਰਹਾਉ ॥
Prof. Sahib Singhਪੰਛੀਆਂ ਦਾ ਸਰੀਰ ਧਾਰਨ ਵਾਲੇ, ਮੱਛੀਆਂ ਦਾ ਸਰੀਰ ਧਾਰਨ ਵਾਲੇ, ਪਸ਼ੂਆਂ ਦਾ ਸਰੀਰ ਧਾਰਨ ਵਾਲੇ ਸੂਰਾਂ ਦਾ ਸਰੀਰ ਧਾਰਨ ਵਾਲੇ-ਇਹ ਸਭ ਗੁਰੂ ਦੀ ਸੰਗਤ ਵਿਚ ਪਾਰ ਲੰਘਾ ਦਿੱਤੇ ਗਏ ॥੧॥ ਰਹਾਉ ॥

ਪਦ ਅਰਥ ਖਗ = ਪੰਛੀ। ਮੀਨ = ਮੱਛੀ। ਮ੍ਰਿਗ = ਪਸ਼ੂ, ਹਿਰਨ। ਬਰਾਹ = ਸੂਰ। ਤਨ = ਸਰੀਰ। ਸਾਧੂ ਸੰਗਿ = ਗੁਰੂ ਦੀ ਸੰਗਤ ਵਿਚ। ਉਧਾਰੇ = ਪਾਰ ਲੰਘਾਏ ॥੧॥ ਰਹਾਉ ॥

SikhNet (Spanish)peces, venados y toros en la Saad Sangat, la Compañía de los Santos, son salvados. (1-Pausa)

ਦੇਵ ਕੁਲ ਦੈਤ ਕੁਲ, ਜਖੵ ਕਿੰਨਰ ਨਰ; ਸਾਗਰ ਉਤਰੇ ਪਾਰੇ ॥

dev kul dait kul, jakhay kinar nar; saagar utare paare |

Sant Singh KhalsaThe families of gods, the families of demons, titans, celestial singers and human beings are carried across the ocean.
Manmohan SinghThe families of gods, the families of demons, super gods, celestial singers and mortals did ferry across the ocean.
Manmohan Singh (Punjabi)ਦੇਵਤਿਆਂ ਦੇ ਖਾਨਦਾਨ, ਰਾਖਸ਼ ਦੇ ਖਾਨਦਾਨ ਪਰਮ ਦੇਵ, ਸਵਰਗੀ ਗਵੱਈਏ ਅਤੇ ਪ੍ਰਾਣੀ ਸਮੁੰਦਰ ਤੋਂ ਪਾਰ ਉਤਰ ਗਏ ਸਨ।
Fareedkot Teekaਦੇਵਤਾ ਔ ਦੈਤ ਕੁਲ ਕੋ ਪੁਨਹ ਜਛ ਔਰ ਕਿੰਨਰ ਕੁਲ ਕੇ ਪੁਰਸ ਔਰ ਨਰ ਦੇਹ ਧਾਰੀ, ਸੰਸਾਰ ਸਾਗਰ ਸੇ ਪਾਰ ਉਤਾਰ ਦੀਏ ਹੈਂ॥
Prof. Sahib Singh(ਸਾਧ ਸੰਗਤ ਵਿਚ ਸਿਮਰਨ ਦੀ ਬਰਕਤਿ ਨਾਲ) ਦੇਵਤਿਆਂ ਦੀਆਂ ਕੁਲਾਂ, ਦੈਂਤਾਂ ਦੀਆਂ ਕੁਲਾਂ, ਜੱਖ, ਕਿੰਨਰ ਮਨੁੱਖ-ਇਹ ਸਾਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ।

ਪਦ ਅਰਥ ਕੁਲ = ਖ਼ਾਨਦਾਨ। ਜਖ੍ਯ੍ਯ = ਦੇਵਤਿਆਂ ਦੀ ਇਕ ਕਿਸਮ। ਕਿੰਨਰ = ਦੇਵਤਿਆਂ ਦੀ ਇਕ ਕੁਲ ਜਿਨ੍ਹਾਂ ਦਾ ਅੱਧਾ ਸਰੀਰ ਘੋੜੇ ਦਾ ਅਤੇ ਅੱਧਾ ਮਨੁੱਖ ਦਾ ਮੰਨਿਆ ਜਾਂਦਾ ਹੈ। ਸਾਗਰ = (ਸੰਸਾਰ-) ਸਮੁੰਦਰ।

SikhNet (Spanish)Las familias de dioses, demonios, titanes, cantores celestiales y seres humanos son cargados a través del océano.

ਜੋ ਜੋ ਭਜਨੁ ਕਰੈ ਸਾਧੂ ਸੰਗਿ; ਤਾ ਕੇ ਦੂਖ ਬਿਦਾਰੇ ॥੧॥

jo jo bhajan karai saadhoo sang; taa ke dookh bidaare |1|

Sant Singh KhalsaWhoever meditates and vibrates on the Lord in the Saadh Sangat - his pains are taken away. ||1||
Manmohan SinghWhosoever meditates on the Lord in the society of saints; he is rid of his sorrow.
Manmohan Singh (Punjabi)ਜੋ ਕੋਈ ਭੀ ਸਤਿਸੰਗਤ ਅੰਦਰ ਸੁਆਮੀ ਦਾ ਸਿਮਰਨ ਕਰਦਾ ਹੈ, ਉਸ ਦੇ ਦੁਖੜੇ ਦੂਰ ਹੋ ਜਾਂਦੇ ਹਨ।
Fareedkot Teekaਜੋ ਜੋ ਜੀਵ ਸਾਧੂਓਂ ਕੇ ਸੰਗ ਸੇ ਭਜਨ ਕੋ ਕਰਤੇ ਰਹੇ ਹੈਂ ਤਿਨ ਕੇ ਸਭ ਦੂਖ ਬਿਦਾਰੇ ਗਏ ਹੈਂ; ਵਾ ਜੋ ਜੋ ਭਜਨੁ ਕਰੇਗਾ ਤਿਸ ਤਿਸ ਕੇ ਦੁਖ ਨਸਟ ਹੋ ਜਾਵੈਗੇ॥੧॥
Prof. Sahib Singhਗੁਰੂ ਦੀ ਸੰਗਤ ਵਿਚ ਰਹਿ ਕੇ ਜਿਹੜਾ ਜਿਹੜਾ ਪ੍ਰਾਣੀ ਪਰਮਾਤਮਾ ਦਾ ਭਜਨ ਕਰਦਾ ਹੈ, ਉਹਨਾਂ ਸਭਨਾਂ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ ॥੧॥

ਪਦ ਅਰਥ ਕਰੈ = ਕਰਦਾ ਹੈ (ਇਕ-ਵਚਨ)। ਤਾ ਕੇ = ਉਹਨਾਂ ਦੇ। ਬਿਦਾਰੇ = ਨਾਸ ਕਰ ਦਿੱਤੇ ਗਏ ॥੧॥

SikhNet (Spanish)Quién medita y vibra en el Señor dentro de la Saad Sangat, sus penas y dolores son erradicados. (1)

ਕਾਮ ਕਰੋਧ ਮਹਾ ਬਿਖਿਆ ਰਸ; ਇਨ ਤੇ ਭਏ ਨਿਰਾਰੇ ॥

kaam karodh mahaa bikhiaa ras; in te bhe niraare |

Sant Singh KhalsaSexual desire, anger and the pleasures of terrible corruption - he keeps away from these.
Manmohan Singhlust, wrath and the pleasures of the great sins; from these he remains aloof.
Manmohan Singh (Punjabi)ਭੋਗ-ਬਿਲਾਸ, ਗੁੱਸਾ ਅਤੇ ਬੱਜਰ ਪਾਪਾਂ ਦੇ ਸੁਆਦਾਂ, ਇਨ੍ਹਾਂ ਤੋਂ ਉਹ ਨਿਵੇਕਲਾ ਰਹਿੰਦਾ ਹੈ।
Fareedkot Teekaਕਾਮ, ਕ੍ਰੋਧ ਔਰ ਮਹਾਨ ਬਿਸ੍ਯੋਂ ਕੇ ਜੋ ਰਸ ਹੈਂ ਵਹੁ ਸਤਸੰਗੀ ਇਨ ਸੇ ਅਸੰਗ ਹੂਏ ਹੈਂ॥
Prof. Sahib Singhਉਹ ਮਨੁੱਖ ਕਾਮ, ਕ੍ਰੋਧ, ਮਾਇਆ ਦੇ ਚਸਕੇ-ਇਹਨਾਂ ਸਭਨਾਂ ਤੋਂ ਨਿਰਲੇਪ ਰਹਿੰਦੇ ਹਨ।

ਪਦ ਅਰਥ ਬਿਖਿਆ ਰਸ = ਮਾਇਆ ਦੇ ਚਸਕੇ। ਇਨ ਤੇ = ਇਹਨਾਂ ਤੋਂ। ਨਿਰਾਰੇ = ਨਿਰਾਲੇ, ਵੱਖਰੇ, ਨਿਰਲੇਪ।

SikhNet (Spanish)Se conserva alejado del deseo sexual, del enojo y de los placeres de corrupción terrible, medita en el Señor Compasivo

ਦੀਨ ਦਇਆਲ ਜਪਹਿ ਕਰੁਣਾ ਮੈ; ਨਾਨਕ. ਸਦ ਬਲਿਹਾਰੇ ॥੨॥੯॥੧੩॥

deen deaal japeh karunaa mai; naanak. sad balihaare |2|9|13|

Sant Singh KhalsaHe meditates on the Lord, Merciful to the meek, the Embodiment of Compassion; Nanak is forever a sacrifice to Him. ||2||9||13||
Manmohan SinghHe contemplates his God Merciful to the meek and the Embodiment of compassion. Unto Him Nanak is ever a sacrifice.
Manmohan Singh (Punjabi)ਉਹ ਮਸਕੀਨਾ ਤੇ ਮਿਹਰਬਾਨ ਅਤੇ ਰਹਿਮਤ ਦੇ ਪੁੰਜ ਆਪਣੇ ਵਾਹਿਗੁਰੂ ਦਾ ਆਰਾਧਨ ਕਰਦਾ ਹੈ। ਉਸ ਉਤੋਂ ਨਾਨਕ ਸਦੀਵ ਹੀ ਵਾਰਣੇ ਜਾਂਦਾ ਹੈ।
Fareedkot Teekaਦੀਨ ਦ੍ਯਾਲ ਕ੍ਰਿਪਾ ਸ੍ਵਰੂਪ ਪਰਮੇਸ੍ਵਰ ਕੋ ਜੋ ਜਪਤੇ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਨੋਂ ਕੇ ਬਲਿਹਾਰਨੇ ਜਾਤੇ ਹੈਂ॥੨॥੯॥੧੩॥
Prof. Sahib Singhਹੇ ਨਾਨਕ! ਦੀਨਾਂ ਉਤੇ ਦਇਆ ਕਰਨ ਵਾਲੇ ਤਰਸ-ਸਰੂਪ ਪਰਮਾਤਮਾ ਦਾ ਨਾਮ ਜਿਹੜੇ ਜਿਹੜੇ ਮਨੁੱਖ ਜਪਦੇ ਹਨ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ ॥੨॥੯॥੧੩॥

ਪਦ ਅਰਥ ਜਪਹਿ = (ਜੋ) ਜਪਦੇ ਹਨ। ਕਰੁਣਾਮੈ = ਤਰਸ-ਰਰੂਪ ਪ੍ਰਭੂ ਨੂੰ (ਕਰੁਣਾ = ਤਰਸ)। ਸਦ = ਸਦਾ ॥੨॥੯॥੧੩॥

SikhNet (Spanish)con el débil, Encarnación de la Compasión. Oh, Nanak ofrece su ser para siempre en sacrificio a Él. (2-9-13)
Answers quote the Granth verbatim with Ang citations. AI commentary is not Gurbani and not a religious ruling.