ੴ

ਸਿੱਖਬਾਣੀ · SikhBani

ਧਾਰਿ ਅਨੁਗ੍ਰਹੁ ਪਾਰਬ੍ਰਹਮਿ ਰਾਖੇ ਭ੍ਰਮ ਕੇ ਖੁਲੑੇ ਕਪਾਟ ॥

dhaar anugrahu paarabraham raakhe bhram ke khule kapaatt
Guru Arjan Dev Ji ਗੁਰੂ ਅਰਜਨ ਦੇਵ ਜੀ · Raag Malaar · Ang 1269 · 7 lines
Translations

ਮਲਾਰ ਮਹਲਾ ੫ ॥

malaar mahalaa 5 |

Sant Singh KhalsaMalaar, Fifth Mehl:
Manmohan SinghMalar 5th Guru.
Manmohan Singh (Punjabi)ਮਲਾਰ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Mejl Guru Aryan, Quinto Canal Divino.

ਆਜੁ. ਮੈ ਬੈਸਿਓ ਹਰਿ ਹਾਟ ॥

aaj. mai baisio har haatt |

Sant Singh KhalsaToday, I am seated in the Lord's store.
Manmohan SinghToday, I have sat in the Lord's shop.
Manmohan Singh (Punjabi)ਅੱਜ, ਮੈਂ ਪ੍ਰਭੂ ਦੀ ਹੱਟੀ ਵਿੱਚ ਬੈਠਾ ਹਾਂ।
Fareedkot Teekaਆਜੁ ਮੈਂ ਹਰੀ ਕੀ ਹਾਟ ਅਰਥਾਤ ਸਤਿਸੰਗ ਮੇਂ ਬੈਠਾ ਹੂੰ। ਆਜ ਕਾ ਭਾਵ ਇਸ ਮਾਨੁਖ ਜਨਮ ਕਾ ਹੈ॥
Prof. Sahib Singhਹੁਣ ਮੈਂ ਉਸ ਹੱਟ (ਸਾਧ ਸੰਗਤ) ਵਿਚ ਆ ਬੈਠਾ ਹਾਂ, (ਜਿੱਥੇ ਹਰਿ-ਨਾਮ ਮਿਲਦਾ ਹੈ)।

ਪਦ ਅਰਥ ਆਜੁ = ਅੱਜ, ਹੁਣ। ਬੈਸਿਓ = ਬੈਠਾ ਹਾਂ। ਹਾਟ = ਹੱਟ। ਹਰਿ ਹਾਟ = ਉਸ ਹੱਟ ਤੇ ਜਿੱਥੇ ਹਰਿ-ਨਾਮ ਮਿਲਦਾ ਹੈ, ਸਾਧ ਸੰਗਤ।

SikhNet (Spanish)Hoy me encuentro sentado en la Tienda del Señor.

ਨਾਮੁ ਰਾਸਿ ਸਾਝੀ ਕਰਿ ਜਨ ਸਿਉ; ਜਾਂਉ ਨ. ਜਮ ਕੈ ਘਾਟ ॥੧॥ ਰਹਾਉ ॥

naam raas saajhee kar jan siau; jaanau na. jam kai ghaatt |1| rahaau |

Sant Singh KhalsaWith the wealth of the Lord, I have entered into partnership with the humble; I shall not have take the Highway of Death. ||1||Pause||
Manmohan SinghWith the wealth of God's Name, I have entered into partnership with the saints and now I shall go to the Yama's wharf. Pause.
Manmohan Singh (Punjabi)ਵਾਹਿਗੁਰੂ ਦੇ ਨਾਮ ਦੀ ਦੌਲਤ ਦੇ ਨਾਲ ਮੈਂ ਸੰਤਾਂ ਨਾਲ ਭਿਆਲੀ ਕੀਤੀ ਹੈ ਅਤੇ ਹੁਣ ਮੈਂ ਯਮ ਦੇ ਪੱਤਣ ਤੇ ਨਹੀਂ ਜਾਵਾਂਗਾ। ਠਹਿਰਾਉ।
Fareedkot Teekaਨਾਮ ਕੀ ਰਾਸ ਸ੍ਰਧਾ ਲੈਕਰ ਗੁਰੋਂ ਸਾਥ ਸਾਂਝ ਕਰੀ ਹੈ, ਭਾਵ ਸੰਤੋਂ ਕੀ ਰਹਨੀ ਹਮ ਨੇ ਧਾਰੀ ਹੈ ਅਬ ਜਮ ਕੇ ਘਾਟ ਨਹੀਂ ਜਾਵੋਂਗਾ॥੧॥ ਰਹਾਉ ॥
Prof. Sahib Singhਉਥੇ ਮੈਂ ਸੰਤ ਜਨਾਂ ਨਾਲ ਸਾਂਝ ਪਾ ਕੇ ਹਰਿ-ਨਾਮ ਸਰਮਾਇਆ (ਇਕੱਠਾ ਕੀਤਾ ਹੈ, ਜਿਸ ਦੀ ਬਰਕਤਿ ਨਾਲ) ਮੈਂ ਜਮਦੂਤਾਂ ਦੇ ਪੱਤਣ ਤੇ ਨਹੀਂ ਜਾਂਦਾ (ਭਾਵ, ਮੈਂ ਉਹ ਕਰਮ ਨਹੀਂ ਕਰਦਾ, ਜਿਨ੍ਹਾਂ ਕਰ ਕੇ ਜਮਾਂ ਦੇ ਵੱਸ ਪਈਦਾ ਹੈ) ॥੧॥ ਰਹਾਉ ॥

ਪਦ ਅਰਥ ਰਾਸਿ = ਪੂੰਜੀ, ਸਰਮਾਇਆ। ਸਾਝੀ = ਸਾਂਝ, ਭਾਈਵਾਲੀ। ਕਰਿ = ਕਰ ਕੇ। ਜਨ ਸਿਉ = ਸੰਤ ਜਨਾਂ ਨਾਲ। ਜਾਂਉ ਨ = ਮੈਂ ਨਹੀਂ ਜਾਂਦਾ। ਘਾਟ = ਪੱਤਣ। ਜਮ ਕੈ ਘਾਟ = ਜਮਦੂਤਾਂ ਦੇ ਪੱਤਣ ਤੇ ॥੧॥ ਰਹਾਉ ॥

SikhNet (Spanish)Con la Riqueza del Nombre me he vuelto socio de los humildes y no tomaré más el camino de la muerte. (1-Pausa)

ਧਾਰਿ ਅਨੁਗ੍ਰਹੁ ਪਾਰਬ੍ਰਹਮਿ ਰਾਖੇ; ਭ੍ਰਮ ਕੇ ਖੁਲੑੇ ਕਪਾਟ ॥

dhaar anugrahu paarabraham raakhe; bhram ke khule kapaatt |

Sant Singh KhalsaShowering me with His Kindness, the Supreme Lord God has saved me; the doors of doubt have been opened wide.
Manmohan SinghShowing His mercy, the Transcendent Lord has saved me and my doors of doubt are flung open.
Manmohan Singh (Punjabi)ਆਪਣੀ ਮਿਹਰ ਕਰਕੇ, ਪਰਮ ਪ੍ਰਭੂ ਨੇ ਮੇਰੀ ਰਖਿਆ ਕੀਤੀ ਹੈ ਅਤੇ ਮੇਰੇ ਸੰਦੇਹ ਦੇ ਦਰਵਾਜੇ ਖੁਲ੍ਹ ਗਏ ਹਨ।
Fareedkot Teekaਕ੍ਰਿਪਾ ਧਾਰ ਕਰ ਪਾਰਬ੍ਰਹਮ ਰਖਕ ਹੂਏ ਹੈਂ ਔਰ ਭ੍ਰਮ ਕੇ (ਕਪਾਟ) ਕਿਵਾੜ ਖੁਲ ਗਏ ਹੈਂ॥
Prof. Sahib Singhਪਰਮਾਤਮਾ ਨੇ ਮਿਹਰ ਕਰ ਕੇ ਜਿਨ੍ਹਾਂ ਦੀ ਰੱਖਿਆ ਕੀਤੀ (ਸਾਧ ਸੰਗਤ ਦੀ ਬਰਕਤਿ ਨਾਲ ਉਹਨਾਂ ਦੇ) ਭਰਮ-ਭਟਕਣਾ ਦੇ ਭੱਤ ਖੁਲ੍ਹ ਗਏ।

ਪਦ ਅਰਥ ਧਾਰਿ = ਧਾਰ ਕੇ, ਕਰ ਕੇ। ਅਨੁਗ੍ਰਹੁ = ਕਿਰਪਾ। ਪਾਰਬ੍ਰਹਮਿ = ਪਾਰਬ੍ਰਹਮ ਨੇ। ਰਾਖੇ = ਰੱਖਿਆ ਕੀਤੀ। ਕਪਾਟ = ਕਵਾੜ, ਭਿੱਤ, ਦਰਵਾਜ਼ੇ।

SikhNet (Spanish)Rociándome con Su Bondad, el Supremo Señor Dios me ha salvado.

ਬੇਸੁਮਾਰ ਸਾਹੁ ਪ੍ਰਭੁ ਪਾਇਆ; ਲਾਹਾ ਚਰਨ ਨਿਧਿ ਖਾਟ ॥੧॥

besumaar saahu prabh paaeaa; laahaa charan nidh khaatt |1|

Sant Singh KhalsaI have found God, the Banker of Infinity; I have earned the profit of the wealth of His Feet. ||1||
Manmohan SinghI have attained unto the Infinite Lord, the Merchant-Prince and have earned the profit of the wealth of the Lord's feet.
Manmohan Singh (Punjabi)ਮੈਂ ਬੇਅੰਤ ਸੁਆਮੀ ਸ਼ਾਹੂਕਾਰ ਨੂੰ ਪਾ ਲਿਆ ਹੈ ਅਤੇ ਮੈਂ ਪ੍ਰਭੂ ਦੇ ਪੈਰਾਂ ਦੀ ਦੌਲਤ ਦਾ ਨਫਾ ਕਮਾਇਆ ਹੈ।
Fareedkot Teekaਬ੍ਯੰਤ ਸਾਹ ਪ੍ਰਭੂ ਕੋ ਪਾਯਾ ਹੈ ਅਰ ਤਿਸ ਕੇ ਨਿਧੀ ਰੂਪ ਚਰਨੋਂ ਕਾ ਲਾਭ ਖਾਟਾ ਹੈ॥੧॥
Prof. Sahib Singhਉਹਨਾਂ ਨੇ ਬੇਅੰਤ ਨਾਮ-ਸਰਮਾਏ ਦਾ ਮਾਲਕ ਪ੍ਰਭੂ ਲੱਭ ਲਿਆ। ਉਹਨਾਂ ਨੇ ਪਰਮਾਤਮਾ ਦੇ ਚਰਨਾਂ (ਵਿਚ ਟਿਕੇ ਰਹਿਣ) ਦੀ ਖੱਟੀ ਖੱਟ ਲਈ, ਜੋ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ ॥੧॥

ਪਦ ਅਰਥ ਸਾਹੁ = ਸ਼ਾਹ, ਨਾਮ-ਧਨ ਦਾ ਮਾਲਕ। ਲਾਹਾ = ਲਾਭ। ਨਿਧਿ = ਖ਼ਜ਼ਾਨਾ, ਸਾਰੇ ਸੁਖਾਂ ਦਾ ਖ਼ਜ਼ਾਨਾ। ਖਾਟ = ਖੱਟਿਆ ॥੧॥

SikhNet (Spanish)Las puertas de la duda han sido abiertas de par en par y encontré a Dios, el Banquero del Infinito, al ganar la Utilidad de la Riqueza de sus Pies. (1)

ਸਰਨਿ ਗਹੀ ਅਚੁਤ ਅਬਿਨਾਸੀ; ਕਿਲਬਿਖ ਕਾਢੇ ਹੈ ਛਾਂਟਿ ॥

saran gahee achut abinaasee; kilabikh kaadte hai chhaantt |

Sant Singh KhalsaI have grasped the protection of the Sanctuary of the Unchanging, Unmoving, Imperishable Lord; He has picked up my sins and thrown them out.
Manmohan SinghI have seized the protection of the Immovable and imperishable Lord and picking up the sins, have driven them out.
Manmohan Singh (Punjabi)ਮੈਂ ਅਹਿੱਲ ਅਤੇ ਅਮਰ ਸੁਆਮੀ ਦੀ ਪਨਾਹ ਪਕੜੀ ਹੈ ਅਤੇ ਪਾਪਾਂ ਨੂੰ ਚੁਣ ਕੇ ਬਾਹਰ ਕੱਢ ਦਿੱਤਾ ਹੈ।
Fareedkot Teekaਅਚੁਤ ਅਬਿਨਾਸੀ ਕੀ ਸਰਣ ਪਕੜੀ ਹੈ ਔਰ ਸਰੀਰ ਸੇ (ਕਿਲਬਿਖ) ਪਾਪ ਛਾਂਟ ਕੇ; ਵਾ ਛਟ ਕੇ ਨਿਕਾਲ ਦੀਏ ਹੈਂ॥
Prof. Sahib Singh(ਜਿਨ੍ਹਾਂ ਸੇਵਕਾਂ ਨੇ) ਅਟੱਲ ਅਬਿਨਾਸੀ ਪਰਮਾਤਮਾ ਦਾ ਆਸਰਾ ਲੈ ਲਿਆ, ਉਹਨਾਂ ਨੇ (ਆਪਣੇ ਅੰਦਰੋਂ ਸਾਰੇ) ਪਾਪ ਚੁਣ ਚੁਣ ਕੇ ਕੱਢ ਦਿੱਤੇ,

ਪਦ ਅਰਥ ਗਹੀ = ਫੜੀ। ਅਚੁਤ ਸਰਨਿ = ਅਚੁਤ ਦੀ ਸਰਨ। ਅਚੁਤ = (ਅ-ਚੁਤ। ਚਯੁਤ = ਡਿੱਗਾ ਹੋਇਆ) ਜਿਸ ਦਾ ਕਦੇ ਨਾਸ ਨਹੀਂ ਹੁੰਦਾ। ਕਿਲਬਿਖ = ਪਾਪ। ਛਾਂਟਿ = ਛਾਂਟ ਕੇ, ਚੁਣ ਕੇ।

SikhNet (Spanish)He obtenido la Protección del Santuario del Señor Inmutable, Inamovible e Imperecedero. Él ha desterrado mis errores y faltas.

ਕਲਿ ਕਲੇਸ ਮਿਟੇ. ਦਾਸ ਨਾਨਕ; ਬਹੁਰਿ. ਨ ਜੋਨੀ ਮਾਟ ॥੨॥੧੦॥੧੪॥

kal kales mitte. daas naanak; bahur. na jonee maatt |2|10|14|

Sant Singh KhalsaSlave Nanak's sorrow and suffering has ended. He shall never again be squeezed into the mold of reincarnation. ||2||10||14||
Manmohan SinghThe strifes and sufferings of slave Nanak have ended and he shall not again enter body existence.
Manmohan Singh (Punjabi)ਗੋਲੇ ਨਾਨਕ ਦੇ ਝਗੜੇ ਅਤੇ ਬਖੇੜੇ ਮੁਕ ਗਏ ਹਨ ਅਤੇ ਉਹ ਮੁੜ ਕੇ ਦੇਹ ਦੀਆਂ ਜੂਨੀਆਂ ਵਿੱਚ ਨਹੀਂ ਆਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੁਝ ਦਾਸ ਕੇ ਕਲਪਣਾ ਕਲੇਸ ਸਭ ਮਿਟ ਗਏ ਹੈਂ ਔਰ (ਬਹੁਰਿ) ਫੇਰ ਜੋਨੀਓਂ ਮੇ (ਮਾਟ) ਅਸਥਾਨ ਮੇਂ ਪ੍ਰਾਪਤ ਨਹੀਂ ਹੋਂਗੇ; ਵਾ ਸਰੀਰ ਮਟ ਮੇਂ ਨਹੀਂ ਆਵੇ ਹੈਂ॥੨॥੧੦॥੧੪॥
Prof. Sahib Singhਹੇ ਨਾਨਕ! ਉਹਨਾਂ ਦਾਸਾਂ ਦੇ ਅੰਦਰੋਂ ਸਾਰੇ ਝਗੜੇ ਕਲੇਸ਼ ਮੁੱਕ ਗਏ, ਉਹ ਮੁੜ ਜੂਨਾਂ ਵਿਚ ਨਹੀਂ ਪੈਂਦੇ ॥੨॥੧੦॥੧੪॥

ਪਦ ਅਰਥ ਕਲਿ = ਝਗੜੇ। ਬਹੁਰਿ = ਮੁੜ। ਮਾਟ = ਮਿਟਦੇ, ਪੈਂਦੇ ॥੨॥੧੦॥੧੪॥

SikhNet (Spanish)El sufrimiento del Esclavo Nanak y sus tristezas han terminado. Nunca más será exprimido para entrar en el molde de la reencarnación. (2-10-14)
Answers quote the Granth verbatim with Ang citations. AI commentary is not Gurbani and not a religious ruling.